ਸੁਤੰਤਰਤਾ ਸੰਘਰਸ਼ 1919-1947: ਜੱਲਿ੍ਆਂ ਵਾਲਾ ਬਾਗ ਕਤਲੇਆਮ, ਅਸਹਿਯੋਗ ਅੰਦੋਲਨ, ਸਿਵਲ ਨਾਫੁਰਮਾਨੀ ਅੰਦੋਲਨ, ਭਾਰਤ ਛੱਡੋ ਅੰਦੋਲਨ ਅਤੇ ਭਾਰਤ ਦੀ ਵੰਡ ਦੇ ਕਾਰਨ
1. | ਰੋਲਟ ਐਕਟ ਕਦੋਂ ਪਾਸ ਹੋਇਆ? | 1919 ਈ: |
2. | 1919 ਈ: ਦਾ ਕਾਂਗਰਸ ਸੈਸ਼ਨ ਕਿੱਥੇ ਹੋਇਆ? | ਅੰਮ੍ਰਿਤਸਰ |
3. | ਰੋਲਟ ਐਕਟ ਨੂੰ ਭਾਰਤੀਆਂ ਦੁਆਰਾ ਕੀ ਨਾਂ ਦਿੱਤਾ ਗਿਆ? | ਕਾਲਾ ਕਾਨੂੰਨ |
4. | ਜੱਲਿ੍ਹਆਂ ਵਾਲਾ ਬਾਗ ਦੀ ਘਟਨਾ ਕਦੋਂ ਵਾਪਰੀ? | 13 ਅਪ੍ਰੈਲ 1919 ਈ: |
5. | ਜੱਲਿ੍ਹਆਂ ਵਾਲਾ ਬਾਗ ਵਿਖੇ ਇਕੱਠੇ ਹੋਏ ਲੋਕਾਂ ਤੇ ਗੋਲੀ ਚਲਾਉਣ ਦਾ ਹੁਕਮ ਕਿਸਨੇ ਦਿੱਤਾ? | ਜਨਰਲ ਡਾਇਰ ਨੇ |
6. | ਜੱਲਿ੍ਹਆਂ ਵਾਲਾ ਬਾਬ ਵਿਖੇ ਲੋਕ ਕਿਹੜੇ ਨੇਤਾਵਾਂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਇਕੱਠੇ ਹੋਏ ਸਨ? | ਡਾ: ਕਿਚਲੂ, ਡਾ: ਸਤਿਆਪਾਲ |
7. | ਜੱਲਿ੍ਹਆਂਵਾਲਾ ਬਾਗ ਘਟਨਾ ਦੀ ਜਾਂਚ ਲਈ ਕਿਹੜਾ ਕਮਿਸ਼ਨ ਨਿਯੁਕਤ ਕੀਤਾ ਗਿਆ? | ਹੰਟਰ ਕਮਿਸ਼ਨ |
8. | ‘ਇਨਕਲਾਬ ਜਿੰਦਾਬਾਦ’ ਸ਼ਬਦ ਦੀ ਵਰਤੋਂ ਪਹਿਲੀ ਵਾਰ ਕਿਸਨੇ ਕੀਤੀ? | ਮੌਲਾਨਾ ਹਸਰਤ ਮੋਹਾਨੀ |
9. | ‘ਇਨਕਲਾਬ ਜਿੰਦਾਬਾਦ’ ਸ਼ਬਦ ਦੀ ਵਰਤੋਂ ਪਹਿਲੀ ਵਾਰ ਕਦੋਂ ਕੀਤੀ ਗਈ? | 1921 |
10. | ‘ਇਨਕਲਾਬ ਜਿੰਦਾਬਾਦ’ ਕਿਸ ਸੰਸਥਾ ਦਾ ਨਾਅਰਾ ਸੀ? | ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ |
11. | ਇਨਕਲਾਬ ਜਿੰਦਾਬਾਦ ਦਾ ਨਾਅਰਾ ਕਿਸਨੇ ਮਸ਼ਹੂਰ ਕੀਤਾ? | ਭਗਤ ਸਿੰਘ |
12. | ‘ਭਾਰਤ ਭਾਰਤੀਆਂ ਲਈ’ ਦਾ ਸੰਦੇਸ਼ ਕਿਸਨੇ ਦਿੱਤਾ? | ਸਵਾਮੀ ਦਯਾਨੰਦ ਨੇ |
13. | ਐਨੀ ਬੇਸੰਟ ਨੇ ਕਿਹੜਾ ਅਖਬਾਰ ਸ਼ੁਰੂ ਕੀਤਾ? | ਨਿਊ ਇੰਡੀਆ |
14. | ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਕਦੋਂ ਹੋਈ? | 1921 ਈ: |
15. | ਭਾਰਤੀ ਕਮਿਊਨਿਸਟ ਪਾਟਰੀ ਦੀ ਸਥਾਪਨਾ ਕਿਸਨੇ ਕੀਤੀ? | ਐਮ.ਐਨ.ਰਾਏ |
16. | ‘ਡ੍ਰੇਨ ਆਫ਼ ਵੈਲਥ’ ਸਿਧਾਂਤ ਕਿਸ ਦੁਆਰਾ ਦਿੱਤਾ ਗਿਆ? | ਦਾਦਾ ਭਾਈ ਨੈਰੋਜੀ |
17. | ਜੱਲਿ੍ਹਆਂ ਵਾਲਾ ਬਾਗ ਦੀ ਘਟਨਾ ਦੀ ਜਾਂਚ ਲਈ ਬਣਾਈ ਗਈ ਜਾਂਚ ਕਮੇਟੀ ਦਾ ਮੁੱਖੀ ਕੌਣ ਸੀ? | ਹੰਟਰ |
18. | ਜਨਰਲ ਡਾਇਰ ਨੂੰ ਕੀ ਸਜਾ ਦਿੱਤੀ ਗਈ? | ਸੇਵਾਮੁਕਤ ਕਰ ਦਿੱਤਾ ਗਿਆ |
19. | ਸਾਈਮਨ ਕਮਿਸ਼ਨ ਕਿਸ ਵਾਇਸਰਾਏ ਸਮੇਂ ਭਾਰਤ ਆਇਆ? | ਲਾਰਡ ਇਰਵਿਨ |
20. | ਜਤਿਨ ਦਾਸ ਦੀ ਮੌਤ ਕਿੱਥੇ ਹੋਈ? | ਲਾਹੌਰ ਜੇਲ੍ਹ ਵਿੱਚ |
21. | ਬਰਦੌਲੀ ਸਤਿਆਗ੍ਰਹਿ ਦੀ ਅਗਵਾਈ ਕਿਸਨੇ ਕੀਤੀ? | ਵੱਲਭ ਭਾਈ ਪਟੇਲ |
22. | ਜੱਲਿ੍ਹਆਂਵਾਲਾ ਬਾਗ ਘਟਨਾ ਦੇ ਵਿਰੋਧ ਵਿੱਚ ਕਿਸ ਭਾਰਤੀ ਨੇਤਾ ਨੇ ਨਾਈਟਹੁੱਡ ਦੀ ਉਪਾਧੀ ਵਾਪਸ ਕਰ ਦਿੱਤੀ? | ਰਬਿੰਦਰਨਾਥ ਟੈਗੋਰ |
23. | ਜੱਲਿ੍ਹਆਂਵਾਲਾ ਬਾਗ ਘਟਨਾ ਦੇ ਵਿਰੋਧ ਵਿੱਚ ਕਿਸ ਭਾਰਤੀ ਨੇਤਾ ਨੇ ਆਪਣੀ ਕੇਸਰ-ਏ-ਹਿੰਦ ਦੀ ਉਪਾਧੀ ਵਾਪਸ ਕਰ ਦਿੱਤੀ? | ਮਹਾਤਮਾ ਗਾਂਧੀ |
24. | ਲੰਡਨ ਵਿਖੇ ਸਾਰੀਆਂ ਕ੍ਰਾਂਤੀਕਾਰੀ ਗਤੀਵਿਧੀਆਂ ਦਾ ਕੇਂਦਰ ਕਿਹੜਾ ਸਥਾਨ ਸੀ? | ਇੰਡੀਆ ਹਾਊਸ |
25. | ਮਾਈਕਲ ਓਡਵਾਇਰ ਕੌਣ ਸੀ? | ਪੰਜਾਬ ਦਾ ਲੈਫਟੀਨੈਂਟ ਗਵਰਨਰ |
26. | ਮਾਈਕਲ ਓਡਵਾਇਰ ਨੂੰ ਗੋਲੀ ਕਿਸਨੇ ਮਾਰੀ? | ਸ਼ਹੀਦ ਊਧਮ ਸਿੰਘ ਨੇ |
27. | ਮਾਈਕਲ ਓਡਵਾਇਰ ਨੂੰ ਗੋਲੀ ਕਿੱਥੇ ਮਾਰੀ ਗਈ? | ਕੈਕਸਟਨ ਹਾਲ, ਲੰਡਨ |
28. | ਮਾਈਕਲ ਓਡਵਾਇਰ ਨੂੰ ਗੋਲੀ ਕਦੋਂ ਮਾਰੀ ਗਈ? | 1940 ਈ: |
29. | ਸ਼ਹੀਦ ਊਧਮ ਸਿੰਘ ਨੂੰ ਫਾਂਸੀ ਕਿੱਥੇ ਦਿੱਤੀ ਗਈ? | ਪੈਂਟੋਵਿਲੇ ਜੇਲ੍ਹ, ਲੰਡਨ |
30. | ਲਾਲ ਕੁੜਤੀ (ਰੈਡ ਸ਼ਰਟ) ਅੰਦੋਲਨ ਕਿਸਨੇ ਚਲਾਇਆ? | ਖਾਨ ਅਬਦੁੱਲ ਗੱਫਾਰ ਖਾਨ |
31. | ਲਾਲ ਕੁੜਤੀ (ਰੈਡ ਸ਼ਰਟ) ਅੰਦੋਲਨ ਕਿਉਂ ਚਲਾਇਆ ਗਿਆ? | ਸਮਾਜਿਕ ਅਤੇ ਧਾਰਮਿਕ ਸੁਧਾਰਾਂ ਲਈ |
32. | ਲਾਲ ਕੁੜਤੀ (ਰੈਡ ਸ਼ਰਟ) ਅੰਦੋਲਨ ਦੇ ਮੈਂਬਰਾਂ ਨੂੰ ਕੀ ਨਾਂ ਦਿੱਤਾ ਗਿਆ? | ਖੁਦਾਈ ਖਿਦਮਤਗਾਰ |
33. | ਖਾਨ ਅਬਦੁੱਲ ਗੱਫਾਰ ਖਾਨ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਫਰੰਟੀਅਰ ਗਾਂਧੀ |
34. | ਮੁਸਲਮਾਨਾਂ ਲਈ ਵੱਖਰੀ ਭੂਮੀ ਦਾ ਵਿਚਾਰ ਪਹਿਲੀ ਵਾਰ ਕਿਸਨੇ ਦਿੱਤਾ? | ਮੁਹੰਮਦ ਇਕਬਾਲ ਨੇ |
35. | ਮੁਸਲਿਮ ਲੀਗ ਨੇ ਪਾਕਿਸਤਾਨ ਦਾ ਮਤਾ ਕਿਸ ਸੈਸ਼ਨ ਵਿੱਚ ਪੇਸ਼ ਕੀਤਾ? | ਲਾਹੌਰ ਸੈਸ਼ਨ 1940 |
36. | ਅਜਾਦ ਹਿੰਦ ਫੌਜ ਦੀ ਸਥਾਪਨਾ ਕਿਸਨੇ ਕੀਤੀ ਸੀ? | ਜਨਰਲ ਮੋਹਨ ਸਿੰਘ ਨੇ |
37. | ਸੁਭਾਸ਼ ਚੰਦਰ ਬੋਸ ਨੇ ਅਜਾਦ ਭਾਰਤ ਦੀ ਅੰਤਰਿਮ ਸਰਕਾਰ ਕਿੱਥੇ ਸਥਾਪਿਤ ਕੀਤੀ? | ਸਿੰਗਾਪੁਰ |
38. | ਖ਼ਿਲਾਫ਼ਤ ਲਹਿਰ ਕਿਸਨੇ ਸ਼ੁਰੂ ਕੀਤੀ? | ਸ਼ੌਕਤ ਅਲੀ ਅਤੇ ਮੁਹੰਮਦ ਅਲੀ |
39. | ਸ਼ੌਕਤ ਅਲੀ ਅਤੇ ਮੁਹੰਮਦ ਅਲੀ ਕਿਸ ਨਾਂ ਨਾਲ ਪ੍ਰਸਿੱਧ ਸਨ? | ਅਲੀ ਬ੍ਰਦਰਜ਼ |
40. | ਤੁਰਕ ਸਾਮਰਾਜ ਅਤੇ ਖ਼ਲੀਫਾ ਨਾਲ ਅੰਗਰੇਜਾਂ ਦੁਆਰਾ ਕੀਤੇ ਗਏ ਮਾੜੇ ਵਿਵਹਾਰ ਕਾਰਨ ਭਾਰਤ ਵਿੱਚ ਕਿਹੜਾ ਅੰਦੋਲਨ ਚਲਾਇਆ ਗਿਆ? | ਖਿਲਾਫ਼ਤ ਅੰਦੋਲਨ |
41. | ਤੁਰਕੀ ਦੇ ਸਮਰਾਟ ਨੂੰ ਕਿਹੜੀ ਇਸਲਾਮੀ ਉਪਾਧੀ ਪ੍ਰਾਪਤ ਹੈ? | ਖ਼ਲੀਫ਼ਾ ਦੀ |
42. | ਜਾਮੀਆ ਮਿਲੀਆ ਇਸਲਾਮੀਆ ਦੀ ਸਥਾਪਨਾ ਕਿਸ ਅੰਦੋਲਨ ਹੋਈ? | ਨਾ-ਮਿਲਵਰਤਨ ਅੰਦੋਲਨ |
43. | ਜਾਮੀਆ ਮਿਲੀਆ ਇਸਲਾਮੀਆ ਪਹਿਲਾਂ ਕਿੱਥੇ ਸਥਾਪਿਤ ਕੀਤਾ ਗਿਆ? | ਅਲੀਗੜ੍ਹ |
44. | ਕਾਸ਼ੀ ਵਿੱਦਿਆਪੀਠ ਦੀ ਸਥਾਪਨਾ ਕਿੱਥੇ ਕੀਤੀ ਗਈ? | ਬਨਾਰਸ |
45. | ਖਿਲਾਫ਼ਤ ਅੰਦੋਲਨ ਕਦੋਂ ਸ਼ੁਰੂ ਹੋਇਆ? | 31 ਅਗਸਤ 1920 ਈ: |
46. | ਨਾ-ਮਿਲਵਰਤਨ ਅੰਦੋਲਨ ਕਿਸਨੇ ਸ਼ੁਰੂ ਕੀਤਾ? | ਮਹਾਤਮਾ ਗਾਂਧੀ ਨੇ |
47. | ਨਾ-ਮਿਲਵਰਤਨ ਅੰਦੋਲਨ ਕਦੋਂ ਸ਼ੁਰੂ ਕੀਤਾ ਗਿਆ? | 1920 ਈ: |
48. | ਨਾ-ਮਿਲਵਰਤਨ ਅੰਦੋਲਨ ਕਿਸਦੀ ਅਗਵਾਈ ਹੇਠ ਚਲਾਇਆ ਗਿਆ? | ਮਹਾਤਮਾ ਗਾਂਧੀ |
49. | ਨਾ-ਮਿਲਵਰਤਨ ਅੰਦੋਲਨ ਸ਼ੁਰੂ ਕਰਨ ਲਈ ਵਿਸ਼ੇਸ਼ ਸੈਸ਼ਨ ਕਿੱਥੇ ਬੁਲਾਇਆ ਗਿਆ? | ਕਲਕੱਤਾ ਵਿਖੇ |
50. | ਚੌਰੀ-ਚੌਰਾ ਦੀ ਘਟਨਾ ਕਿੱਥੇ ਵਾਪਰੀ? | ਗੋਰਖ਼ਪੁਰ, ਉੱਤਰ ਪ੍ਰਦੇਸ਼ |
51. | ਚੌਰੀ-ਚੌਰਾ ਦੀ ਘਟਨਾ ਵਿੱਚ ਕਿੰਨੇ ਪੁਲੀਸ ਵਾਲੇ ਮਾਰੇ ਗਏ? | 22 |
52. | ਚੌਰੀ-ਚੌਰਾ ਦੀ ਘਟਨਾ ਕਦੋਂ ਵਾਪਰੀ? | 1922 ਈ: |
53. | ਬੰਕਿਮ ਚੰਦਰ ਚੈਟਰਜੀ ਦੀ ਕਿਹੜੀ ਪੁਸਤਕ ਰਾਸ਼ਟਰੀ ਚੇਤੰਨਤਾ ਦੇ ਵਿਕਾਸ ਲਈ ਬਹੁਤ ਪ੍ਰਸਿੱਧ ਹੋਈ? | ਆਨੰਦ ਮਠ |
54. | ਇਲਬਿਰਟ ਬਿੱਲ ਦਾ ਮਕਸਦ ਕੀ ਸੀ? | ਭਾਰਤੀ ਜੱਜਾਂ ਨੂੰ ਵਧ ਅਧਿਕਾਰ ਦੇਣਾ |
55. | ਸਵਰਾਜ ਪਾਰਟੀ ਦੀ ਸਥਾਪਨਾ ਕਿਸਨੇ ਕੀਤੀ? | ਮੋਤੀ ਲਾਲ ਨਹਿਰੂ ਅਤੇ ਸੀ ਆਰ ਦਾਸ |
56. | ਸਵਰਾਜ ਪਾਰਟੀ ਦਾ ਪੂਰਾ ਨਾਂ ਕੀ ਸੀ? | ਕਾਂਗਰਸ ਖਿਲਾਫ਼ਤ ਸਵਰਾਜਿਸਟ ਪਾਰਟੀ |
57. | ਸਵਰਾਜ ਪਾਰਟੀ ਦਾ ਪਹਿਲਾ ਪ੍ਰਧਾਨ ਕੌਣ ਸੀ? | ਸੀ ਆਰ ਦਾਸ |
58. | ਸਵਰਾਜ ਪਾਰਟੀ ਦੀ ਸਥਾਪਨਾ ਕਦੋਂ ਹੋਈ? | 1923 ਈ: |
59. | ਆਲ ਇੰਡੀਆ ਫਾਰਵਰਡ ਬਲਾਕ ਦੀ ਸਥਾਪਨਾ ਕਿਸਨੇ ਕੀਤੀ? | ਸੁਭਾਸ਼ ਚੰਦਰ ਬੋਸ ਨੇ |
60. | ਆਲ ਇੰਡੀਆ ਫਾਰਵਰਡ ਬਲਾਕ ਦੀ ਸਥਾਪਨਾ ਕਦੋਂ ਕੀਤੀ ਗਈ? | 1939 ਈ: |
61. | ਵਰਤਮਾਨ ਸਮੇਂ ਆਲ ਇੰਡੀਆ ਫਾਰਵਰਡ ਬਲਾਕ ਕਿਸ ਰਾਜ ਦੀ ਰਾਜਨੀਤਕ ਪਾਰਟੀ ਹੈ? | ਪੱਛਮੀ ਬੰਗਾਲ ਦੀ |
62. | 1937 ਈ: ਵਿੱਚ ਕਰਵਾਈਆਂ ਗਈਆਂ ਚੋਣਾਂ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਨੇ ਕਿੰਨੇ ਰਾਜਾਂ ਵਿੱਚ ਸਰਕਾਰ ਬਣਾਈ? | 8 |
63. | ਭਾਰਤ ਛੱਡੋ ਅੰਦੋਲਨ ਦਾ ਤਤਕਾਲੀ ਕਾਰਨ ਕੀ ਸੀ? | ਕ੍ਰਿਪਸ ਮਿਸ਼ਨ ਦੀ ਅਸਫ਼ਲਤਾ |
64. | ਮਹਾਤਮਾ ਗਾਂਧੀ ਨੇ ਕਾਂਗਰਸ ਦੇ ਕਿੰਨੇ ਸਲਾਨਾ ਇਜਲਾਸਾਂ ਦੀ ਪ੍ਰਧਾਨਗੀ ਕੀਤੀ? | 1 |
65. | ਮਹਾਤਮਾ ਗਾਂਧੀ ਨੇ ਕਾਂਗਰਸ ਦੇ ਕਿਹੜੇ ਸੈਸ਼ਨ ਦੀ ਪ੍ਰਧਾਨਗੀ ਕੀਤੀ? | ਬੇਲਗਾਮ ਸੈਸ਼ਨ 1924 |
66. | ਸਾਈਮਨ ਕਮਿਸ਼ਨ ਦਾ ਅਸਲ ਨਾਂ ਕੀ ਸੀ? | The Indian Statuary Commission |
67. | ਸਾਈਮਨ ਕਮਿਸ਼ਨ ਦੀ ਨਿਯੁਕਤੀ ਦਾ ਮੰਤਵ ਕੀ ਸੀ? | ਭਾਰਤ ਸਰਕਾਰ ਕਾਨੂੰਨ 1919 ਦਾ ਪੁਨਰਨਿਰੀਖਣ |
68. | ਸਾਈਮਨ ਕਮਿਸ਼ਨ ਦੀ ਨਿਯੁਕਤੀ ਕਦੋਂ ਕੀਤੀ ਗਈ? | 1927 ਈ: |
69. | ਸਾਈਮਨ ਕਮਿਸ਼ਨ ਕਦੋਂ ਭਾਰਤ ਪਹੁੰਚਿਆ? | 3 ਫਰਵਰੀ 1928 ਈ: |
70. | 3 ਫਰਵਰੀ 1928 ਨੂੰ ਸਾਈਮਨ ਕਮਿਸ਼ਨ ਦਾ ਵਿਰੋਧ ਕਿਵੇਂ ਕੀਤਾ ਗਿਆ? | ਪੂਰੇ ਦੇਸ਼ ਵਿੱਚ ਹੜਤਾਲ ਕਰਕੇ |
71. | ਭਾਰਤੀਆਂ ਨੇ ਸਾਈਮਨ ਕਮਿਸ਼ਨ ਦਾ ਵਿਰੋਧ ਕਿਉਂ ਕੀਤਾ? | ਇਸ ਵਿੱਚ ਕੋਈ ਭਾਰਤੀ ਮੈਂਬਰ ਨਹੀਂ ਸੀ |
72. | ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਸਮੇਂ ਲਾਠੀਚਾਰਜ ਕਾਰਨ ਕਿਸ ਪ੍ਰਸਿੱਧ ਭਾਰਤੀ ਨੇਤਾ ਨੇ ਸ਼ਹੀਦੀ ਪ੍ਰਾਪਤ ਕੀਤੀ? | ਲਾਲਾ ਲਾਜਪਤ ਰਾਏ |
73. | ਲਾਲਾ ਲਾਜਪਤ ਰਾਏ ਕਦੋਂ ਅਤੇ ਕਿੱਥੇ ਸ਼ਹੀਦ ਹੋਏ? | 1928 ਈ:, ਲਾਹੌਰ |
74. | ਲਾਲਾ ਲਾਜਪਤ ਰਾਏ ਨੇ ਕਿਸ ਭਾਰਤੀ ਬੈਂਕ ਦੀ ਸਥਾਪਨਾ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ? | ਪੰਜਾਬ ਨੈਸ਼ਨਲ ਬੈਂਕ |
75. | ਕਿਸ ਪ੍ਰਸਿੱਧ ਨੇਤਾ ਨੂੰ ਪੰਜਾਬ ਕੇਸਰੀ ਅਤੇ ਸ਼ੇਰ-ਏ-ਪੰਜਾਬ ਵੀ ਕਿਹਾ ਜਾਂਦਾ ਹੈ? | ਲਾਲਾ ਲਾਜਪਤ ਰਾਏ |
76. | ਨਹਿਰੂ ਰਿਪੋਰਟ ਕਿਸਨੇ ਤਿਆਰ ਕੀਤੀ? | ਮੋਤੀ ਲਾਲ ਨਹਿਰੂ |
77. | ਮੁਹੰਮਦ ਅਲੀ ਜਿਨਾਹ ਨੇ ਨਹਿਰੂ ਰਿਪੋਰਟ ਸੰਬੰਧੀ ਕਿੰਨੇ ਸੁਝਾਅ ਦਿੱਤੇ? | 14 |
78. | ਪੂਰਨ ਸਵਰਾਜ ਦਾ ਮਤਾ ਕਦੋਂ ਪਾਸ ਕੀਤਾ ਗਿਆ? | 1929 ਈ: |
79. | ਪੂਰਨ ਸਵਰਾਜ ਦਾ ਮਤਾ ਕਿੱਥੇ ਪਾਸ ਕੀਤਾ ਗਿਆ? | ਲਾਹੌਰ |
80. | ਕਾਂਗਰਸ ਦੇ 1929 ਈ: ਲਾਹੌਰ ਸੈਸ਼ਨ ਦਾ ਪ੍ਰਧਾਨ ਕੌਣ ਸੀ? | ਪੰਡਤ ਜਵਾਹਰ ਲਾਲ ਨਹਿਰੂ |
81. | ਪੂਰਨ ਸਵਰਾਜ ਦਾ ਮਤਾ ਕਿਸ ਨਦੀ ਦੇ ਕੰਢੇ ਪਾਸ ਕੀਤਾ ਗਿਆ? | ਰਾਵੀ |
82. | ਪੂਰਨ ਸਵਰਾਜ ਮਤਾ ਪੇਸ਼ ਕਰਨ ਸਮੇਂ ਰਾਸ਼ਟਰੀ ਝੰਡਾ ਕਿਸਨੇ ਫਹਿਰਾਇਆ? | ਪੰਡਤ ਜਵਾਹਰ ਲਾਲ ਨਹਿਰੂ |
83. | ਭਾਰਤ ਦਾ ਪਹਿਲਾ ਸੁਤੰਤਰਤਾ ਦਿਵਸ ਕਦੋਂ ਮਨਾਇਆ ਗਿਆ? | 26 ਜਨਵਰੀ 1930 ਈ: |
84. | ਗੁਰਦੁਆਰਾ ਸੁਧਾਰ ਲਹਿਰ ਕਦੋਂ ਸ਼ੁਰੂ ਕੀਤੀ ਗਈ? | 1920 ਈ: |
85. | ਗੁਰਦੁਆਰਾ ਸੁਧਾਰ ਲਹਿਰ ਦਾ ਕੀ ਮੰਤਵ ਸੀ? | ਗੁਰਦੁਆਰਿਆਂ ਨੂੰ ਮਹੰਤਾਂ ਤੋਂ ਮੁਕਤ ਕਰਵਾਉਣਾ |
86. | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੋਂ ਬਣੀ? | 1920 ਈ: |
87. | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿੱਥੇ ਬਣਾਈ ਗਈ? | ਸ਼੍ਰੀ ਅੰਮ੍ਰਿਤਸਰ ਸਾਹਿਬ |
88. | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾ ਪ੍ਰਧਾਨ ਕੌਣ ਸੀ? | ਸ: ਸੁੰਦਰ ਸਿੰਘ ਮਜੀਠੀਆ |
89. | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾ ਸਕੱਤਰ ਕੌਣ ਸੀ? | ਸ: ਸੁੰਦਰ ਸਿੰਘ ਰਾਮਗੜ੍ਹੀਆ |
90. | ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਦੋਂ ਹੋਈ? | 1920 ਈ: |
91. | ਨਨਕਾਣਾ ਸਾਹਿਬ ਮੋਰਚੇ ਵਿੱਚ ਕਿੰਨੇ ਸਿੰਘਾਂ ਨੂੰ ਜਿਉਂਦੇ ਸਾੜ ਕੇ ਸ਼ਹੀਦ ਕਰ ਦਿੱਤਾ ਗਿਆ? | 130 |
92. | ਨਨਕਾਣਾ ਸਾਹਿਬ ਮੋਰਚੇ ਵਿੱਚ ਸ਼ਹੀਦ ਹੋਣ ਵਾਲੇ ਸਿੱਖਾਂ ਦੀ ਅਗਵਾਈ ਕਿਸਨੇ ਕੀਤੀ? | ਭਾਈ ਲਛਮਣ ਸਿੰਘ ਨੇ |
93. | ਗੁਰਦੁਆਰਾ ਗੁਰੂ ਕਾ ਬਾਗ ਕਿੱਥੇ ਸਥਿਤ ਹੈ? | ਅਜਨਾਲਾ, ਜਿਲ੍ਹਾ ਅੰਮ੍ਰਿਤਸਰ ਸਾਹਿਬ |
94. | ਗੁਰਦੁਆਰਾ ਗੁਰੂ ਕਾ ਬਾਗ ਤੇ ਕਿਸਦਾ ਕਬਜ਼ਾ ਸੀ? | ਮਹੰਤ ਸੁੰਦਰ ਦਾਸ ਦਾ |
95. | ਗੁਰਦੁਆਰਾ ਸੁਧਾਰ ਲਹਿਰ ਵਿੱਚ ਕਿੰਨੇ ਸਿੰਘ ਸ਼ਹੀਦ ਹੋਏ? | 400 ਤੋਂ ਵਧ |
96. | ਬੱਬਰ ਅਕਾਲੀ ਲਹਿਰ ਦੀ ਸਥਾਪਨਾ ਕਦੋਂ ਹੋਈ? | 1921 ਈ: ਵਿੱਚ |
97. | ਬੱਬਰ ਅਕਾਲੀ ਲਹਿਰ ਦੀ ਸਥਾਪਨਾ ਕਿਸਨੇ ਕੀਤੀ? | ਕ੍ਰਿਸ਼ਨ ਸਿੰਘ ਨੇ |
98. | ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕਿਸਨੇ ਕੀਤੀ? | ਭਗਤ ਸਿੰਘ ਨੇ |
99. | ਨੌਜਵਾਨਾ ਭਾਰਤ ਸਭਾ ਦੀ ਸਥਾਪਨਾ ਕਦੋਂ ਕੀਤੀ ਗਈ? | 1926 ਈ: |
100. | ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਕਿਸ ਕੇਸ ਵਿੱਚ ਫਾਂਸੀ ਦਿੱਤੀ ਗਈ? | ਲਾਹੌਰ ਸਾਜਿਸ਼ ਕੇਸ |
101. | ਕੇਂਦਰੀ ਅਸੈਂਬਲੀ ਹਾਲ ਵਿੱਚ ਬੰਬ ਕਿਸਨੇ ਸੁੱਟਿਆ? | ਭਗਤ ਸਿੰਘ ਅਤੇ ਬੀ ਕੇ ਦੱਤ ਨੇ |
102. | ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਕਦੋਂ ਦਿੱਤੀ ਗਈ? | 23 ਮਾਰਚ 1931 ਈ: |
103. | ਸਾਈਮਨ ਕਮਿਸ਼ਨ ਦੇ ਕਿੰਨੇ ਮੈਂਬਰ ਸਨ? | 7 |
104. | ਸਾਈਮਨ ਕਮਿਸ਼ਨ ਦਾ ਪ੍ਰਧਾਨ ਕੌਣ ਸੀ? | ਜਾੱਨ ਸਾਈਮਨ |
105. | ਭਾਰਤੀ ਰਾਸ਼ਟਰੀ ਕਾਂਗਰਸ ਦੁਆਰਾ ਪੂਰਨ ਸੁਤੰਤਰਤਾ ਦਾ ਮਤਾ ਕਦੋਂ ਪਾਸ ਕੀਤਾ ਗਿਆ? | 31 ਦਸੰਬਰ 1929 ਈ: |
106. | ਕਿਸ ਭਾਰਤੀ ਸੁਤੰਤਰਤਾ ਸੰਗਰਾਮੀ ਨੂੰ ‘ਲੋਕਮਾਨਿਆ’ ਕਿਹਾ ਜਾਂਦਾ ਹੈ? | ਬਾਲ ਗੰਗਾਧਰ ਤਿਲਕ |
107. | ਬਾਲ ਗੰਗਾਧਰ ਤਿਲਕ ਕਿਸਨੂੰ ਆਪਣਾ ਰਾਜਨੀਤਕ ਗੁਰੂ ਮੰਨਦੇ ਸਨ? | ਸਵਾਮੀ ਵਿਵੇਕਾਨੰਦ |
108. | ਮਹਾਤਮਾ ਗਾਂਧੀ ਨੇ ਡਾਂਡੀ ਮਾਰਚ ਕਿੱਥੋਂ ਸ਼ੁਰੂ ਕੀਤਾ? | ਸਾਬਰਮਤੀ ਆਸ਼ਰਮ ਤੋਂ |
109. | ਮਹਾਤਮਾ ਗਾਂਧੀ ਦਾ ਰਾਜਨੀਤਕ ਗੁਰੂ ਕਿਸਨੂੰ ਮੰਨਿਆ ਜਾਂਦਾ ਹੈ? | ਗੋਪਾਲ ਕ੍ਰਿਸ਼ਨ ਗੋਖਲੇ ਨੂੰ |
110. | ਸਰਵੈਂਟਸ ਆਫ਼ ਇੰਡੀਆ ਸੁਸਾਇਟੀ ਦੀ ਸਥਾਪਨਾ ਕਿਸਨੇ ਕੀਤੀ? | ਗੋਪਾਲ ਕ੍ਰਿਸ਼ਨ ਗੋਖਲੇ ਨੇ |
111. | ਡਾਂਡੀ ਮਾਰਚ ਕਦੋਂ ਸ਼ੁਰੂ ਕੀਤਾ ਗਿਆ? | 12 ਮਾਰਚ 1930 ਈ: |
112. | ਡਾਂਡੀ ਮਾਰਚ ਕਿਸ ਸਥਾਨ ਤੋਂ ਸ਼ੁਰੂ ਕੀਤਾ ਗਿਆ? | ਸਾਬਰਮਤੀ ਆਸ਼ਰਮ ਤੋਂ |
113. | ਮਹਾਤਮਾ ਗਾਂਧੀ ਨੇ ਡਾਂਡੀ ਮਾਰਚ ਆਪਣੇ ਕਿੰਨੇ ਪੈਰੋਕਾਰਾਂ ਨਾਲ ਸ਼ੁਰੂ ਕੀਤਾ? | 78 |
114. | ਸਿਵਲ ਨਾ-ਫੁਰਮਾਨੀ ਅੰਦੋਲਨ ਕਦੋਂ ਸ਼ੁਰੂ ਹੋਇਆ? | 6 ਅਪ੍ਰੈਲ 1930 ਈ: |
115. | ਤਾਮਿਲਨਾਡੂ ਵਿੱਚ ਡਾਂਡੀ ਮਾਰਚ ਵਰਗਾ ਇੱਕ ਹੋਰ ਮਾਰਚ ਕਿਸਦੀ ਅਗਵਾਈ ਹੇਠ ਕੱਢਿਆ ਗਿਆ? | ਸੀ. ਰਾਜਗੋਪਾਲਾਚਾਰੀ |
116. | ਗੁਜਰਾਤ ਵਿੱਚ ਸਿਵਲ ਨਾ-ਫੁਰਮਾਨੀ ਅੰਦੋਲਨ ਦੀ ਅਗਵਾਈ ਕਿਸਨੇ ਕੀਤੀ? | ਸਰੋਜਿਨੀ ਨਾਇਡੂ |
117. | ਨਮਕ ਕਾਨੂੰਨ ਵਿਰੁੱਧ ਤਾਮਿਲਨਾਡੂ ਵਿੱਚ ਮਾਰਚ ਕਿਸਨੇ ਕੱਢਿਆ? | ਸੀ ਰਾਜਗੋਪਾਲਾਚਾਰੀ ਨੇ |
118. | ਉੱਤਰ-ਪੱਛਮੀ ਸੀਮਾ ਖੇਤਰ ਵਿੱਚ ਸਿਵਲ ਨਾਫੁਰਮਾਨੀ ਅੰਦੋਲਨ ਦੀ ਅਗਵਾਈ ਕਿਸਨੇ ਕੀਤੀ? | ਖਾਨ ਅਬਦੁਲ ਗੱਫਾਰ ਖਾਨ |
119. | ਖਾਨ ਅਬਦੁਲ ਗੱਫਾਰ ਖਾਨ ਕਿਸ ਨਾਂ ਨਾਲ ਪ੍ਰਸਿੱਧ ਹੈ? | ਸਰਹੱਦੀ ਗਾਂਧੀ |
120. | ਖਾਨ ਅਬਦੁੱਲ ਗੱਫਾਰ ਖਾਨ ਨੇ ਕਿਹੜਾ ਸੰਗਠਨ ਬਣਾਇਆ? | ਖੁਦਾਈ ਖਿਦਮਤਗਾਰ |
121. | ਮੋਪਲਾ ਵਿਦਰੋਹ ਕਿਸ ਰਾਜ ਵਿੱਚ ਹੋਇਆ? | ਕੇਰਲਾ ਵਿੱਚ |
122. | ਮੋਪਲਾ ਵਿਦਰੋਹ ਕਿਸਦਾ ਵਿਦਰੋਹ ਸੀ? | ਕਿਸਾਨਾਂ ਦਾ |
123. | ਤਿਰੰਗਾ ਝੰਡਾ ਪਹਿਲੀ ਵਾਰ ਕਿਸ ਕਾਂਗਰਸ ਸੈਸ਼ਨ ਵਿੱਚ ਫਹਿਰਾਇਆ ਗਿਆ? | 1929 |
124. | 26 ਜਨਵਰੀ ਨੂੰ ਪਹਿਲੀ ਵਾਰ ਸੁਤੰਤਰਤਾ ਦਿਵਸ ਕਦੋਂ ਮਨਾਇਆ ਗਿਆ? | 1930 ਈ: |
125. | ਨਮਕ ਸਤਿਆਗ੍ਰਹਿ ਕਿਸ ਸਾਲ ਸ਼ੁਰੂ ਹੋਇਆ? | 1930 ਈ: |
126. | ਅੰਗਰੇਜ ਸਰਕਾਰ ਦੁਆਰਾ ਕਿੰਨੀਆਂ ਗੋਲਮੇਜ਼ ਕਾਨਫਰੰਸਾਂ ਦਾ ਆਯੋਜਨ ਕੀਤਾ ਗਿਆ? | 3 |
127. | ਗੋਲਮੇਜ਼ ਕਾਨਫਰੰਸਾਂ ਕਿੱਥੇ ਕਰਵਾਈਆਂ ਗਈਆਂ? | ਲੰਡਨ |
128. | ਪਹਿਲੀ ਗੋਲਮੇਜ਼ ਕਾਨਫਰੰਸ ਕਦੋਂ ਕਰਵਾਈ ਗਈ? | ਨਵੰਬਰ 1930 ਈ: |
129. | ਪਹਿਲੀ ਗੋਲਮੇਜ ਕਾਨਫਰੰਸ ਵਿੱਚ ਕਾਂਗਰਸ ਦੀ ਪ੍ਰਤੀਨਿਧਤਾ ਕਿਸਨੇ ਕੀਤੀ? | ਕਿਸੇ ਨੇ ਵੀ ਨਹੀਂ |
130. | ਪਹਿਲੀ ਗੋਲਮੇਜ ਕਾਨਫਰੰਸ ਵਿੱਚ ਮੁਸਲਿਮ ਲੀਗ ਦੇ ਕਿਹੜੇ ਆਗੂਆਂ ਨੇ ਭਾਗ ਲਿਆ? | ਮੁਹੰਮਦ ਅਲੀ ਜਿਨਾਹ, ਆਗਾ ਖਾਂ, ਫਜਲ-ਉਲ-ਹੱਕ |
131. | ਗਾਂਧੀ-ਇਰਵਿਨ ਸਮਝੌਤਾ ਕਦੋਂ ਹੋਇਆ? | 1931 ਈ: |
132. | ਦੂਜੀ ਗੋਲਮੇਜ਼ ਕਾਨਫਰੰਸ ਕਦੋਂ ਹੋਈ? | ਸਤੰਬਰ 1931 ਈ: |
133. | ਮਹਾਤਮਾ ਗਾਂਧੀ ਨੇ ਦੁਬਾਰਾ ਸਿਵਲ ਨਾਫੁਰਮਾਨੀ ਅੰਦੋਲਨ ਕਦੋਂ ਸ਼ੁਰੂ ਕੀਤਾ? | 1932 ਈ: |
134. | ਤੀਜੀ ਗੋਲਮੇਜ਼ ਕਾਨਫਰੰਸ ਕਦੋਂ ਹੋਈ? | 1932 ਈ: |
135. | ਗੋਲਮੇਜ਼ ਕਾਨਫਰੰਸਾਂ ਦਾ ਮੰਤਵ ਕੀ ਸੀ? | ਸਾਈਮਨ ਕਮਿਸ਼ਨ ਦੀ ਰਿਪੋਰਟ ਤੇ ਵਿਚਾਰ ਕਰਨਾ |
136. | ਮਹਾਤਮਾ ਗਾਂਧੀ ਨੂੰ ‘ਨੰਗਾ ਫਕੀਰ’ ਕਿਸਨੇ ਕਿਹਾ? | ਵਿੰਸਟਨ ਚਰਚਿਲ |
137. | ਗੋਲਮੇਜ ਕਾਨਫਰੰਸਾਂ ਦੇ ਸਮੇਂ ਇੰਗਲੈਂਡ ਦਾ ਪ੍ਰਧਾਨਮੰਤਰੀ ਕੌਣ ਸੀ? | ਰਾਮਸੇ ਮੈਕਡੋਨਾਲਡ |
138. | ਕਿਸ ਭਾਰਤੀ ਆਗੂ ਨੇ ਤਿੰਨੇ ਗੋਲਮੇਜ ਕਾਨਫਰੰਸਾਂ ਵਿੱਚ ਭਾਗ ਲਿਆ? | ਭੀਮ ਰਾਓ ਅੰਬੇਦਕਰ |
139. | ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਕਦੋਂ ਸ਼ਹੀਦ ਕੀਤਾ ਗਿਆ? | 23 ਮਾਰਚ 1931 ਈ: |
140. | ਪੂਨਾ ਸਮਝੌਤਾ ਕਦੋਂ ਹੋਇਆ? | 24 ਸਤੰਬਰ 1932 |
141. | ਪੂਨਾ ਸਮਝੋਤਾ ਕਿਸਦੇ ਵਿਚਕਾਰ ਹੋਇਆ? | ਮਹਾਤਮਾ ਗਾਂਧੀ ਅਤੇ ਬੀ ਆਰ ਅੰਬੇਦਕਰ |
142. | ਪੂਨਾ ਸਮਝੋਤਾ ਕਿਸ ਜੇਲ੍ਹ ਵਿੱਚ ਹੋਇਆ? | ਯਰਵੜਾ ਜੇਲ੍ਹ |
143. | ਪੂਨਾ ਸਮਝੌਤੇ ਤੇ ਮਹਾਤਮਾ ਗਾਂਧੀ ਵੱਲੋਂ ਕਿਸਨੇ ਹਸਤਾਖਰ ਕੀਤੇ? | ਮਦਨ ਮੋਹਨ ਮਾਲਵੀਆ |
144. | ‘ਹਰੀਜਨ’ ਸ਼ਬਦ ਦਾ ਕੀ ਅਰਥ ਹੁੰਦਾ ਹੈ? | ਪ੍ਰਮਾਤਮਾ ਦੇ ਬੱਚੇ |
145. | ਮਹਾਤਮਾ ਗਾਂਧੀ ਨੇ ਦਲਿਤਾਂ ਲਈ ਕਿਸ ਸ਼ਬਦ ਦੀ ਵਰਤੋਂ ਕੀਤੀ? | ਹਰੀਜਨ |
146. | 1ll 9ndia ”ntouchability League ਦੀ ਸਥਾਪਨਾ ਕਿਸਨੇ ਕੀਤੀ? | ਮਹਾਤਮਾ ਗਾਂਧੀ ਨੇ |
147. | ਮਹਾਤਮਾ ਗਾਂਧੀ ਨੇ ਹਰੀਜਨ ਅਖ਼ਬਾਰ ਕਦੋਂ ਸ਼ੁਰੂ ਕੀਤਾ? | 1933ਈ: |
148. | ਯਰਵੜਾ ਜੇਲ੍ਹ ਵਿੱਚੋਂ ਰਿਹਾ ਹੋ ਕੇ ਮਹਾਤਮਾ ਗਾਂਧੀ ਕਿੱਥੇ ਚਲੇ ਗਏ? | ਸਤਿਆਗ੍ਰਹਿ ਆਸ਼ਰਮ, ਵਰਧਾ |
149. | ਪ੍ਰਾਂਤਾਂ ਵਿੱਚ ਸਵੈ-ਸ਼ਾਸਨ ਦੀ ਸਥਾਪਨਾ ਕਿਹੜੇ ਐਕਟ ਰਾਹੀਂ ਕੀਤੀ ਗਈ? | ਭਾਰਤ ਸਰਕਾਰ ਕਾਨੂੰਨ 1935 |
150. | ਕੇਂਦਰ ਅਤੇ ਪ੍ਰਾਂਤਾਂ ਵਿਚਕਾਰ ਸ਼ਕਤੀਆਂ ਦੀ ਵੰਡ ਕਿਸ ਐਕਟ ਰਾਹੀਂ ਕੀਤੀ ਗਈ? | ਭਾਰਤ ਸਰਕਾਰ ਕਾਨੂੰਨ 1935 ਰਾਹੀਂ |
151. | ਭਾਰਤ ਸਰਕਾਰ ਕਾਨੂੰਨ 1935 ਤਹਿਤ ਸ਼ਕਤੀਆਂ ਦੀ ਵੰਡ ਕਿੰਨੀਆਂ ਲਿਸਟਾਂ ਰਾਹੀਂ ਕੀਤੀ ਗਈ? | 3 |
152. | 1936 ਈ: ਵਿੱਚ ਇੰਡੀਅਨ ਸਿਵਲ ਲਿਬਰਟੀਜ਼ ਯੂਨੀਅਨ ਦੀ ਸਥਾਪਨਾ ਕਿਸਨੇ ਕੀਤੀ? | ਜਵਾਹਰ ਲਾਲ ਨਹਿਰੂ |
153. | ਦੂਜਾ ਸੰਸਾਰ ਯੁੱਧ ਕਦੋਂ ਸ਼ੁਰੂ ਹੋਇਆ? | 1 ਸਤੰਬਰ 1942 ਈ: |
154. | ਅਗਸਤ ਆਫਰ ਕਦੋਂ ਪੇਸ਼ ਕੀਤੀ ਗਈ? | 8 ਅਗਸਤ 1940 |
155. | ਅਗਸਤ ਆਫ਼ਰ ਕਿਸ ਦੁਆਰਾ ਪੇਸ਼ ਕੀਤੀ ਗਈ? | ਲਾਰਡ ਲਿਨਲਿਥਗੋ ਦੁਆਰਾ |
156. | ਵਿਅਕਤੀਗਤ ਸਤਿਆਗ੍ਰਹਿ ਕਿਸ ਦੁਆਰਾ ਸ਼ੁਰੂ ਕੀਤਾ ਗਿਆ? | ਵਿਨੋਬਾ ਭਾਵੇ |
157. | ਵਿਅਕਤੀਗਤ ਸਤਿਆਗ੍ਰਹਿ ਦੀ ਮੁੱਖ ਮੰਗ ਕੀ ਸੀ? | ਬੋਲਣ ਦੀ ਅਜਾਦੀ |
158. | ‘ਦਿੱਲੀ ਚਲੋ ਅੰਦੋਲਨ’ ਕਿਸ ਪ੍ਰੋਗਰਾਮ ਦਾ ਹਿੱਸਾ ਸੀ? | ਵਿਅਕਤੀਗਤ ਸਤਿਆਗ੍ਰਹਿ ਦਾ |
159. | ਮੁਕਤੀ ਦਿਵਸ ਕਿਸਨੇ ਮਨਾਇਆ? | ਮੁਸਲਿਮ ਲੀਗ ਨੇ |
160. | ਮੁਸਲਿਮ ਲੀਗ ਨੇ ਕਿਸ ਦਿਨ ਨੂੰ ਡਾਇਰੈਕਟ ਐਕਸ਼ਨ ਡੇਅ ਐਲਾਨਿਆ? | 16 ਅਗਸਤ 1946 |
161. | ਕ੍ਰਿਪਸ ਮਿਸ਼ਨ ਕਦੋਂ ਭਾਰਤ ਆਇਆ? | 1942 ਈ: |
162. | ਕ੍ਰਿਪਸ ਮਿਸ਼ਨ ਨੂੰ ‘Post dated cheque on a crashing bank’ ਕਿਸਨੇ ਕਿਹਾ? | ਮਹਾਤਮਾ ਗਾਂਧੀ |
163. | ਭਾਰਤ ਛੱਡੋ ਅੰਦੋਲਨ ਕਦੋਂ ਆਰੰਭ ਹੋਇਆ? | 8 ਅਗਸਤ 1942 ਈ: |
164. | ਭਾਰਤ ਛੱਡੋ ਅੰਦੋਲਨ ਦੌਰਾਨ ਮਹਾਤਮਾ ਗਾਂਧੀ ਨੂੰ ਕਦੋਂ ਗ੍ਰਿਫਤਾਰ ਕੀਤਾ ਗਿਆ? | 9 ਅਗਸਤ 1942 ਈ: |
165. | ਭਾਰਤ ਛੱਡੋ ਅੰਦੋਲਨ ਦਾ ਆਰੰਭ ਕਿੱਥੇ ਕੀਤਾ ਗਿਆ? | ਬੰਬਈ |
166. | ਭਾਰਤ ਛੱਡੋ ਅੰਦੋਲਨ ਦਾ ਮਤਾ ਕਿੱਥੇ ਪਾਸ ਕੀਤਾ ਗਿਆ ਸੀ? | ਵਰਧਾ ਵਿੱਚ |
167. | ਭਾਰਤ ਛੱਡੋੋ ਅੰਦੋਲਨ ਕਿਸਦੀ ਅਗਵਾਈ ਹੇਠ ਚਲਾਇਆ ਗਿਆ? | ਮਹਾਤਮਾ ਗਾਂਧੀ ਦੀ |
168. | ਮਹਾਤਮਾ ਗਾਂਧੀ ਨੇ ਕਿਹੜਾ ਨਾਅਰਾ ਦਿੱਤਾ? | ਕਰੋ ਜਾਂ ਮਰੋ |
169. | ਭਾਰਤ ਛੱਡੋ ਅੰਦੋਲਨ ਦੌਰਾਨ ਕਿੰਨੇ ਲੋਕ ਮਾਰੇ ਗਏ? | 10000 ਤੋਂ ਵੱਧ |
170. | ਸੁਤੰਤਰਤਾ ਪ੍ਰਾਪਤੀ ਲਈ ਕੀਤੇ ਗਏ ਕਿਸ ਅੰਦੋਲਨ ਨੂੰ ‘ਅਗਸਤ ਕ੍ਰਾਂਤੀ ਅੰਦੋਲਨ’ ਵੀ ਕਿਹਾ ਜਾਂਦਾ ਹੈ? | ਭਾਰਤ ਛੱਡੋ ਅੰਦੋਲਨ |
171. | ਭਾਰਤ ਛੱਡੋ ਅੰਦੋਲਨ ਸਮੇਂ ਭਾਰਤ ਦਾ ਵਾਇਸਰਾਏ ਕੌਣ ਸੀ? | ਲਾਰਡ ਲਿਨਲਿਥਗੋ |
172. | ਭਾਰਤ ਛੱਡੋ ਅੰਦੋਲਨ ਦੀ ਨਾਇਕਾ ਕਿਸਨੂੰ ਕਿਹਾ ਜਾਂਦਾ ਹੈ? | ਅਰੁਣਾ ਆਸਫ਼ ਅਲੀ |
173. | ਭਾਰਤ ਛੱਡੋ ਅੰਦੋਲਨ ਕਿਸ ਦੁਆਰਾ ਝੰਡਾ ਫਹਿਰਾਉਣ ਨਾਲ ਸ਼ੁਰੂ ਹੋਇਆ? | ਅਰੁਣਾ ਆਸਫ਼ ਅਲੀ |
174. | ਚੰਦਰਸ਼ੇਖਰ ਅਜਾਦ ਆਪਣੇ ਪਿਤਾ ਦਾ ਨਾਂ ਕੀ ਦੱਸਦਾ ਸੀ? | ਸਵਾਧੀਨ |
175. | ਚੰਦਰਸ਼ੇਖਰ ਅਜਾਦ ਆਪਣੇ ਘਰ ਦਾ ਪਤਾ ਕੀ ਦੱਸਦਾ ਸੀ? | ਜੇਲ੍ਹ |
176. | ਚੰਦਰਸ਼ੇਖਰ ਅਜਾਦ ਨੇ ਕਿੱਥੇ ਸ਼ਹੀਦੀ ਪ੍ਰਾਪਤ ਕੀਤੀ? | ਐਲਫਰਡ ਪਾਰਕ, ਇਲਾਹਾਬਾਦ |
177. | ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਕਿੱਥੇ ਫਾਂਸੀ ਦਿੱਤੀ ਗਈ? | ਲਾਹੌਰ ਜੇਲ੍ਹ ਵਿੱਚ |
178. | ਸ਼ਹੀਦ ਊਧਮ ਸਿੰਘ ਦਾ ਜਨਮ ਕਿੱਥੇ ਹੋਇਆ? | ਸੁਨਾਮ |
179. | ਮੁਕੱਦਮੇ ਦੌਰਾਨ ਸ਼ਹੀਦ ਊਧਮ ਸਿੰਘ ਨੇ ਆਪਣਾ ਨਾਂ ਕੀ ਦੱਸਿਆ? | ਰਾਮ ਮੁਹੰਮਦ ਸਿੰਘ ਅਜਾਦ |
180. | ਪਹਿਲੀ ਅਜਾਦ ਹਿੰਦ ਫੌਜ ਦੀ ਸਥਾਪਨਾ ਕਿਸਨੇ ਕੀਤੀ ਸੀ? | ਜਨਰਲ ਮੋਹਨ ਸਿੰਘ ਨੇ |
181. | ਜਨਰਲ ਮੋਹਨ ਸਿੰਘ ਨੇ ਅਜਾਦ ਹਿੰਦ ਫੌਜ ਦੀ ਸਥਾਪਨਾ ਕਿੱਥੇ ਕੀਤੀ? | ਮਲਾਯਾ |
182. | ਅਜਾਦ ਹਿੰਦ ਫੌਜ ਦੀ ਸਥਾਪਨਾ ਕਿਹੜੇ ਦੇਸ਼ ਦੇ ਸਹਿਯੋਗ ਨਾਲ ਕੀਤੀ ਗਈ? | ਜਪਾਨ ਦੇ |
183. | ਅਜਾਦ ਹਿੰਦ ਫੌਜ ਦਾ ਅਸਲ ਮੋਢੀ ਕਿਸਨੂੰ ਮੰਨਿਆ ਜਾਂਦਾ ਹੈ? | ਸੁਭਾਸ਼ ਚੰਦਰ ਬੋਸ ਨੂੰ |
184. | ਅਜਾਦ ਹਿੰਦ ਫੌਜ ਦਾ ਨਾਅਰਾ ਕੀ ਸੀ? | ਦਿੱਲੀ ਚੱਲੋ |
185. | ਅਜਾਦ ਹਿੰਦ ਫੌਜ ਦੇ ਮੈਂਬਰ ਇੱਕ-ਦੂਜੇ ਨੂੰ ਮਿਲਣ ਸਮੇਂ ਕੀ ਕਹਿੰਦੇ ਸਨ? | ਜੈ ਹਿੰਦ |
186. | ਜੈ ਹਿੰਦ ਦਾ ਨਾਅਰਾ ਕਿਸਨੇ ਦਿੱਤਾ? | ਸੁਭਾਸ਼ ਚੰਦਰ ਬੋਸ ਨੇ |
187. | ਮਹਾਤਮਾ ਗਾਂਧੀ ਨੂੰ ਪਹਿਲੀ ਵਾਰ ਰਾਸ਼ਟਰਪਿਤਾ ਕਿਸਨੇ ਕਿਹਾ? | ਸੁਭਾਸ਼ ਚੰਦਰ ਬੋਸ ਨੇ |
188. | ਭਾਰਤੀ ਭੂਮੀ ਤੇ ਤਿਰੰਗਾ ਲਹਿਰਾਉਣ ਵਾਲਾ ਅਜਾਦ ਹਿੰਦ ਫੌਜ ਦਾ ਪਹਿਲਾ ਮੁੱਖੀ ਕੌਣ ਸੀ? | ਸ਼ਾਹ ਨਵਾਜ ਖਾਨ |
189. | ਅਜਾਦ ਹਿੰਦ ਫੌਜ ਵਿੱਚ ਔਰਤਾਂ ਦੀ ਰੈਜੀਮੈਂਟ ਦਾ ਕੀ ਨਾਂ ਸੀ? | ਰਾਣੀ ਝਾਂਸੀ ਰੈਜੀਮੈਂਟ |
190. | ਰਾਣੀ ਝਾਂਸੀ ਰੈਜੀਮੈਂਟ ਦਾ ਮੁੱਖੀ ਕੌਣ ਸੀ? | ਕੈਪਟਨ ਲਕਸ਼ਮੀ ਸਵਾਮੀਨਾਥਨ |
191. | ਕਿਸਨੇ ਕਿਹਾ, ‘‘ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਅਜਾਦੀ ਦੇਵਾਂਗਾ’’? | ਸੁਭਾਸ਼ ਚੰਦਰ ਬੋਸ |
192. | ਅਜਾਦ ਹਿੰਦ ਫੌਜ ਦੇ ਕੈਦੀਆਂ ਤੇ ਮੁਕੱਦਮਾ ਕਿੱਥੇ ਚਲਾਇਆ ਗਿਆ? | ਲਾਲ ਕਿਲ੍ਹੇ ਵਿੱਚ |
193. | ਅਜਾਦ ਹਿੰਦ ਫੌਜ ਦੀ ਪੁਨਰਸਥਾਪਨਾ ਕਿਸਨੇ ਕੀਤੀ? | ਸੁਭਾਸ਼ ਚੰਦਰ ਬੋਸ ਨੇ |
194. | ਅਜਾਦ ਹਿੰਦ ਫੌਜ ਦੇ ਕੈਦੀਆਂ ਦਾ ਮੁਕੱਦਮਾ ਕਿਸਨੇ ਲੜਿਆ? | ਭੂਲਾ ਭਾਈ ਦੇਸਾਈ, ਤੇਜ ਬਹਾਦਰ ਸਪਰੂ, ਜੇ ਐਨ ਕਾਟਜੂ, ਆਸਫ਼ ਅਲੀ, ਜਵਾਹਰ ਲਾਲ ਨਹਿਰੂ |
195. | 12 ਅਪ੍ਰੈਲ 1944 ਨੂੰ ਅਜਾਦ ਹਿੰਦ ਫੌਜ ਨੇ ਆਪਣਾ ਮੋਇਰਾਂਗ ਨਗਰ ਵਿੱਚ ਫਹਿਰਾਇਆ। ਮੋਇਰਾਂਗ ਕਿਸ ਵਰਤਮਾਨ ਰਾਜ ਵਿੱਚ ਸਥਿਤ ਹੈ? | ਮਨੀਪੁਰ |
196. | ਅਜਾਦ ਹਿੰਦ ਫੌਜ ਨੂੰ ਪੁਨਰਸਥਾਪਿਤ ਕਦੋਂ ਕੀਤਾ ਗਿਆ? | 1943 ਈ: |
197. | ਰਾਜਗੋਪਾਲਾਚਾਰੀ ਫਾਰਮੂਲਾ ਕਿਸਨੇ ਪੇਸ਼ ਕੀਤਾ? | ਸੀ ਰਾਜਗੋਪਾਲਾਚਾਰੀ ਨੇ |
198. | ਦੋ-ਰਾਸ਼ਟਰ ਸਿਧਾਂਤ ਦਾ ਜਨਮਦਾਤਾ ਕਿਸਨੂੰ ਮੰਨਿਆ ਜਾਂਦਾ ਹੈ? | ਮੁਹੰਮਦ ਅਲੀ ਜਿਨਾਹ |
199. | ਦੋ-ਰਾਸ਼ਟਰ ਸਿਧਾਂਤ ਦਾ ਵਿਚਾਰ ਪਹਿਲੀ ਵਾਰ ਕਿਸਨੇ ਪੇਸ਼ ਕੀਤਾ? | ਅਲਾਮਾ ਇਕਬਾਲ ਨੇ |
200. | ਸ਼ਿਮਲਾ ਕਾਨਫਰੰਸ ਦਾ ਆਯੋਜਨ ਕਿਸਨੇ ਕੀਤਾ? | ਲਾਰਡ ਵਾਵੇਲ ਨੇ |
201. | ਸ਼ਿਮਲਾ ਕਾਨਫਰੰਸ ਵਿੱਚ ਕਿਹੜੀ ਯੋਜਨਾ ਪੇਸ਼ ਕੀਤੀ ਗਈ? | ਵਾਵੇਲ ਯੋਜਨਾ |
202. | ਵਾਵੇਲ ਯੋਜਨਾ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਬਰੇਕਡਾਊਨ ਪਲਾਨ |
203. | ਸ਼ਿਮਲਾ ਕਾਨਫਰੰਸ ਵਿੱਚ ਕਿੰਨੇ ਭਾਰਤੀ ਰਾਜਨੀਤਕ ਆਗੂਆਂ ਨੂੰ ਸੱਦਾ ਦਿੱਤਾ ਗਿਆ? | 21 |
204. | ਕੈਬਨਿਟ ਮਿਸ਼ਨ ਦੀ ਨਿਯੁਕਤੀ ਕਦੋਂ ਕੀਤੀ ਗਈ? | ਫਰਵਰੀ 1946 ਈ: |
205. | ਕੈਬਨਿਟ ਮਿਸ਼ਨ ਦੇ ਮੈਂਬਰ ਕੌਣ ਸਨ? | ਲਾਰੈਂਸ, ਕ੍ਰਿਪਸ, ਅਲੈਕਜੈਂਡਰ |
206. | ਸ਼ਿਮਲਾ ਕਾਨਫਰੰਸ ਦਾ ਆਯੋਜਨ ਕਿਸਨੇ ਕੀਤਾ? | ਲਾਰਡ ਵਾਵੇਲ ਨੇ |
207. | ਮੁਸਲਿਮ ਲੀਗ ਨੇ 4irect 1ction 4ay ਲਈ ਕਿਹੜਾ ਦਿਨ ਚੁਣਿਆ? | 16 ਅਗਸਤ 1946 |
208. | ਕੈਬਨਿਟ ਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਅੰਤਰਿਮ ਸਰਕਾਰ ਕਦੋਂ ਹੋਂਦ ਵਿੱਚ ਆਈ? | 2 ਸਤੰਬਰ 1946 |
209. | ਅੰਤਰਿਮ ਸਰਕਾਰ ਦਾ ਮੁੱਖੀ ਕੌਣ ਸੀ? | ਜਵਾਹਰ ਲਾਲ ਨਹਿਰੂ |
210. | ਅੰਤਰਿਮ ਸਰਕਾਰ ਨੇ ਕਦੋਂ ਤੱਕ ਕੰਮ ਕੀਤਾ? | 15 ਅਗਸਤ 1947 |
211. | ਅੰਤਰਿਮ ਸਰਕਾਰ ਵਿੱਚ ਸਿੱਖਿਆ ਮੰਤਰੀ ਦਾ ਅਹੁਦਾ ਕਿਸ ਕੋਲ ਸੀ? | ਸੀ. ਰਾਜਗੋਪਾਲਾਚਾਰੀ |
212. | ਮਾਊਂਟਬੈਟਨ ਯੋਜਨਾ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | 3 ਜੂਨ ਪਲਾਨ |
213. | ਬ੍ਰਿਟਿਸ਼ ਸੰਸਦ ਨੇ ਮਾਊਂਟਬੈਟਨ ਪਲਾਨ ਦੇ ਅਧਾਰ ਤੇ ਕਿਹੜਾ ਕਾਨੂੰਨ ਬਣਾਇਆ? | ਭਾਰਤੀ ਸੁਤੰਤਰਤਾ ਕਾਨੂੰਨ 1947 |
214. | ਕਿਸ ਕਾਨੂੰਨ ਤਹਿਤ ਭਾਰਤ ਅਤੇ ਪਾਕਿਸਤਾਨ ਨੂੰ ਵੱਖਰੇ ਰਾਜ ਬਣਾਇਆ ਗਿਆ? | ਭਾਰਤੀ ਸੁਤੰਤਰਤਾ ਕਾਨੂੰਨ 1947 |
215. | ਭਾਰਤ ਅਤੇ ਪਾਕਿਸਤਾਨ ਵਿਚਕਾਰ ਸਰਹੱਦ ਨਿਸਚਿਤ ਕਰਨ ਲਈ ਬਣਾਈ ਗਈ ਕਮੇਟੀ ਦਾ ਮੁੱਖੀ ਕੌਣ ਸੀ? | ਸਰ ਸਾਇਰਲ ਰੈਡਕਲਿਫ਼ |
216. | ਖਾਨ ਅਬਦੁਲ ਗੱਫਾਰ ਖਾਨ ਹੋਰ ਕਿਸ ਨਾਂ ਨਾਲ ਪ੍ਰਸਿੱਧ ਹਨ? | ਫਰੰਟੀਅਰ ਗਾਂਧੀ |
217. | ਖੁਦਾਈ ਖਿਦਮਤਗਾਰ ਸੁਸਾਇਟੀ ਦੀ ਸਥਾਪਨਾ ਕਿਸਨੇ ਕੀਤੀ? | ਖਾਨ ਅਬਦੁਲ ਗੱਫਾਰ ਖਾਨ ਨੇ |
218. | ਕਿਸ ਸੁਤੰਤਰਤਾ ਸੰਗਰਾਮੀ ਨੂੰ ਲੋਕਨਾਇਕ ਵੀ ਕਿਹਾ ਜਾਂਦਾ ਹੈ? | ਜੈ ਪ੍ਰਕਾਸ਼ ਨਰਾਇਣ |
219. | ਕਸਤੂਰਬਾ ਗਾਂਧੀ ਦੀ ਮੌਤ ਕਿੱਥੇ ਹੋਈ? | ਆਗਾ ਖਾਂ ਪੈਲੇਸ |
220. | ਮੁਸਲਿਮ ਲੀਗ ਨੇ ਸਿੱਧੀ ਕਾਰਵਾਈ ਦਿਵਸ ਕਦੋਂ ਮਨਾਇਆ? | 16 ਅਗਸਤ 1946 |
221. | ਭਾਰਤ ਦੀ ਵੰਡ ਕਿਸ ਫਾਰਮੂਲੇ ਦੇ ਅਧਾਰ ਤੇ ਕੀਤੀ ਗਈ? | ਮਾਊਂਟਬੈਟਨ ਪਲਾਨ ਜਾਂ ਜੂਨ 3 ਪਲਾਨ |
222. | ਬੰਦੇ ਮਾਤਰਮ ਅਖ਼ਬਾਰ ਕਿਸ ਦੁਆਰਾ ਛਾਪਿਆ ਗਿਆ? | ਲਾਲਾ ਲਾਜਪਤ ਰਾਏ |
223. | ਦ ਪੀਪਲ ਅਖ਼ਬਾਰ ਕਿਸ ਦੁਆਰਾ ਛਾਪਿਆ ਗਿਆ? | ਲਾਲਾ ਲਾਜਪਤ ਰਾਏ |
224. | ਗੈ੍ਰਂਡ ਓਲਡ ਮੈਨ ਆਫ਼ ਇੰਡੀਆ ਕਿਸਨੂੰ ਕਿਹਾ ਜਾਂਦਾ ਹੈ? | ਦਾਦਾ ਭਾਈ ਨੈਰੋਜੀ |
225. | ਮਹਾਤਮਾ ਗਾਂਧੀ ਨੇ ਫਿਰੋਜਸ਼ਾਹ ਮੇਹਤਾ, ਬਾਲ ਗੰਗਾਧਰ ਤਿਲਕ ਅਤੇ ਗੋਪਾਲ ਕ੍ਰਿਸ਼ਨ ਗੋਖਲੇ ਦੀ ਤੁਲਨਾ ਕਿਸ ਨਾਲ ਕੀਤੀ ਹੈ? | ਹਿਮਾਲਿਆ, ਸਾਗਰ ਅਤੇ ਗੰਗਾ ਨਾਲ |
226. | ‘ਸਾਰੇ ਜਹਾਂ ਸੇ ਅੱਛਾ’ ਗੀਤ ਕਿਸਨੇ ਲਿਖਿਆ? | ਮੁਹੰਮਦ ਇਕਬਾਲ |
227. | ਮਹਾਤਮਾ ਗਾਂਧੀ ਨੂੰ ਅੱਧਨੰਗਾ ਫਕੀਰ ਕਿਸਨੇ ਕਿਹਾ? | ਵਿੰਸਟਨ ਚਰਚਿਲ ਨੇ |
228. | ਬਰਮਾ ਨੂੰ ਭਾਰਤ ਤੋਂ ਵੱਖ ਕਦੋਂ ਕੀਤਾ ਗਿਆ? | 1937 ਈ: |
229. | ਭਾਰਤ ਛੱਡੋ ਅੰਦੋਲਨ ਦੀ ਹਿਰੋਇਨ ਕਿਸਨੂੰ ਕਿਹਾ ਜਾਂਦਾ ਹੈ? | ਅਰੁਣਾ ਆਸਫ਼ ਅਲੀ |
230. | ਅੰਗਰੇਜਾਂ ਖਿਲਾਫ਼ ਭਾਰਤੀ ਜਲ ਸੈਨਾ ਵਿਦਰੋਹ ਕਦੋਂ ਸ਼ੁਰੂ ਹੋਇਆ? | 1946 ਈ: |
231. | ਭੂਦਾਨ ਅੰਦੋਲਨ ਕਿਸਨੇ ਸ਼ੁਰੂ ਕੀਤਾ ਸੀ? | ਵਿਨੋਬਾ ਭਾਵੇ |
232. | ਡਾਂਡੀ ਮਾਰਚ ਦੌਰਾਨ ਪ੍ਰਸਿੱਧ ਗੀਤ ‘ਰਘੁਪਤੀ ਰਾਘਵ ਰਾਜਾ ਰਾਮ’ ਕਿਸ ਪ੍ਰਸਿੱਧ ਸੰਗੀਤਕਾਰ ਦੁਆਰਾ ਗਾਇਆ ਗਿਆ? | ਦਿਗੰਬਰ ਵਿਸ਼ਨੂੰ ਪਲੁਸਕਰ |
233. | ਸੰਪੂਰਨ ਕ੍ਰਾਂਤੀ ਦਾ ਵਿਚਾਰ ਕਿਸਨੇ ਦਿੱਤਾ ਸੀ? | ਜੈ ਪ੍ਰਕਾਸ਼ ਨਰਾਇਣ |
234. | ਰਾਮ ਪ੍ਰਸਾਦ ਬਿਸਮਿਲ ਦਾ ਸੰਬੰਧ ਕਿਸ ਮੁਕੱਦਮੇ ਨਾਲ ਹੈ? | ਕਾਕੋਰੀ ਬੰਬ ਕੇਸ |
235. | ਮਹਾਤਮਾ ਗਾਂਧੀ ਅਨੁਸਾਰ ਵਿਦਿਆਰਥੀਆਂ ਨੂੰ ਆਪਣੀਆਂ ਛੁੱਟੀਆਂ ਦੌਰਾਨ ਕੀ ਕਰਨਾ ਚਾਹੀਦਾ ਹੈ? | ਸਮਾਜ ਸੇਵਾ |
236. | ਭਾਰਤੀ ਅਸ਼ਾਂਤੀ ਦਾ ਪਿਤਾਮਾ ਕਿਸਨੂੰ ਕਿਹਾ ਜਾਂਦਾ ਹੈ? | ਬਾਲ ਗੰਗਾਧਰ ਤਿਲਕ ਨੂੰ |
237. | ਸ਼ਬਦ ‘ਸਤਿਆਗ੍ਰਹਿ’ ਦੀ ਕਾਢ ਕਿਸ ਦੁਆਰਾ ਕੱਢੀ ਗਈ? | ਮਹਾਤਮਾ ਗਾਂਧੀ |
238. | ਅਜਾਦੀ ਸਮੇਂ ਹੋਏ ਕਿਸ ਕਿਸਾਨ ਵਿਦਰੋਹ ਨੂੰ ਕਿਸਾਨਾਂ ਦੀ ਸਭ ਤੋਂ ਵੱਡੀ ਗੁਰਿੱਲਾ ਲੜਾਈ ਦੇ ਰੂਪ ਵਿੱਚ ਯਾਦ ਰੱਖਿਆ ਜਾਂਦਾ ਹੈ? | ਤੇਲੰਗਾਨਾ ਵਿਦਰੋਹ |
239. | ਦੂਜੇ ਵਿਸ਼ਵ ਯੁੱਧ ਦੌਰਾਨ ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਣ ਸੀ? | ਚੈਂਬਰਲਿਨ, ਚਰਚਿਲ |
240. | ‘ਪਾਕਿਸਤਾਨ’ ਸ਼ਬਦ ਦੀ ਵਰਤੋਂ ਪਹਿਲੀ ਵਾਰ ਕਿਸਨੇ ਕੀਤੀ? | ਰਹਿਮਤ ਅਲੀ |