ਸਿੰਧ ਘਾਟੀ ਸੱਭਿਅਤਾ
1 | ਸਿੰਧ ਘਾਟੀ ਦੀ ਸੱਭਿਅਤਾ ਕਿੰਨੇ ਖੇਤਰ ਵਿੱਚ ਫੈਲੀ ਹੋਈ ਸੀ? | ਲੱਗਭਗ 13 ਲੱਖ ਵਰਗ ਕਿਲੋਮੀਟਰ |
2 | ਸਿੰਧ ਘਾਟੀ ਦੇ ਸ਼ਹਿਰ ਕਿੰਨੇ ਭਾਗਾਂ ਵਿੱਚ ਵੰਡੇ ਹੁੰਦੇ ਸਨ? | ਦੋ (ਸਿਟਾਡੇਲ ਅਤੇ ਨੀਵਾਂ ਨਗਰ) |
3 | ਸਿੰਧ ਘਾਟੀ ਸੱਭਿਅਤਾ ਦਾ ਕਿਹੜਾ ਸ਼ਹਿਰ ਤਿੰਨ ਭਾਗਾਂ ਵਿੱਚ ਵੰਡਿਆ ਹੋਇਆ ਸੀ? | ਧੋਲਾਵੀਰਾ |
4 | ਸਿੰਧੂ ਘਾਟੀ ਸੱਭਿਅਤਾ ਦੀ ਜਾਣਕਾਰੀ ਦਾ ਮੁੱਖ ਸੋਮਾ ਕੀ ਹੈ? | ਪੁਰਤੱਤਵਿਕ ਸਮੱਗਰੀ |
5 | ਪੁਰਾਤੱਤਵ ਮਹੱਤਵ ਦੀਆਂ ਪ੍ਰਾਚੀਨ ਵਸਤੂਆਂ ਦੀ ਉਮਰ ਨਿਰਧਾਰਿਤ ਕਰਨ ਲਈ ਕਿਸ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ? | ਕਾਰਬਨ-14 ਡੇਟਿੰਗ ਵਿਧੀ ਦੀ |
6 | ਸਿੰਧ ਘਾਟੀ ਦੀ ਸੱਭਿਅਤਾ ਦੀ ਖੋਜ ਕਿਸਨੇ ਕੀਤੀ? | ਦਯਾ ਰਾਮ ਸਾਹਨੀ |
7 | ਸਿੰਧ ਘਾਟੀ ਦੀ ਸੱਭਿਅਤਾ ਦਾ ਪਹਿਲਾ ਖੋਜਿਆ ਗਿਆ ਸਥਾਨ ਕਿਹੜਾ ਹੈ? | ਹੜੱਪਾ |
8 | ਹੜੱਪਾ ਦੀ ਖੋਜ਼ ਕਦੋਂ ਹੋਈ? | 1921 ਈ: |
9 | ਸਿੰਧ ਘਾਟੀ ਦੀ ਸੱਭਿਅਤਾ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਹੜੱਪਾ ਸੱਭਿਅਤਾ |
10 | ਸਿੰਧ ਘਾਟੀ ਦੀ ਸੱਭਿਅਤਾ ਕਿਸ ਯੁੱਗ ਦੀ ਸੱਭਿਅਤਾ ਸੀ? | ਕਾਂਸੀ ਯੁੱਗ ਦੀ |
11 | ਸਿੰਧ ਘਾਟੀ ਦੀ ਸੱਭਿਅਤਾ ਦਾ ਦੂਜਾ ਖੋਜਿਆ ਗਿਆ ਸਥਾਨ ਕਿਹੜਾ ਸੀ? | ਮੋਹਨਜੋਦੜੋ |
12 | ਮੋਹਨਜੋਦੜੋ ਦਾ ਕੀ ਅਰਥ ਹੁੰਦਾ ਹੈ? | ਮੁਰਦਿਆਂ ਦਾ ਟਿੱਲਾ |
13 | ਮੋਹਨਜੋਦੜੋ ਨਗਰ ਦੀਆਂ ਕਿੰਨੀਆਂ ਤਹਿਆਂ ਮਿਲੀਆਂ ਹਨ? | 7 |
14 | ਮੋਹਨਜੋਦੜੋ ਦੀ ਖੋਜ ਕਿਸਨੇ ਕੀਤੀ? | ਆਰ ਡੀ ਬੈਨਰਜੀ |
15 | ਮੋਹਨਜੋਦੜੋ ਦੀ ਖੋਜ ਕਦੋ ਹੋਈ? | 1922 ਈ: |
16 | ਮੋਹਨਜੋਦੜੋ ਕਿਸ ਨਦੀ ਦੇ ਕੰਢੇ ਸਥਿਤ ਹੈ? | ਸਿੰਧ |
17 | ਮੋਹਨਜੋਦੜੋ ਵਿਖੇ ਮਿਲੀ ਕਿਹੜੀ ਇਮਾਰਤ ਸਭ ਤੋਂ ਵਿਸ਼ਾਲ ਸੀ? | ਅਨਾਜ ਗੁਦਾਮ |
18 | ਜਿਆਦਾਤਰ ਇਤਿਹਾਸਕਾਰ ਸਿੰਧੂ ਘਾਟੀ ਸੱਭਿਅਤਾ ਦਾ ਕਾਲ ਕੀ ਮੰਨਦੇ ਹਨ? | 2250-1750 ਈ: ਪੂ: |
19 | ਸਿੰਧ ਘਾਟੀ ਦੀ ਸੱਭਿਅਤਾ ਕਿੰਨੀ ਪੁਰਾਣੀ ਹੈ? | ਲੱਗਭਗ 5000 ਸਾਲ |
20 | ਹੜੱਪਾ ਕਿਹੜੀ ਨਦੀ ਦੇ ਕੰਢੇ ਸਥਿਤ ਹੈ? | ਰਾਵੀ |
21 | ਸਿੰਧ ਘਾਟੀ ਦੀ ਸੱਭਿਅਤਾ ਦੇ ਨਗਰਾਂ ਵਿੱਚੋਂ ਸਭ ਤੋਂ ਵਿਸ਼ਾਲ ਨਗਰ ਕਿਹੜਾ ਸੀ? | ਹੜੱਪਾ |
22 | ਹੜੱਪਾ ਨਗਰ ਦਾ ਘੇਰਾ ਕਿੰਨਾ ਸੀ? | ਲੱਗਭਗ 5 ਕਿਲੇਮੀਟਰ |
23 | ਹੜੱਪਾ ਵਿਖੇ ਕਿਹੜੀਆਂ ਮਹੱਤਵਪੂਰਨ ਇਮਾਰਤਾਂ ਪ੍ਰਾਪਤ ਹੋਈਆਂ ਹਨ? | ਅਨਾਜ ਗੁਦਾਮ |
24 | ਹੜੱਪਾ ਵਿਖੇ ਕਿੰਨੇ ਅਨਾਜ ਗੁਦਾਮ ਪ੍ਰਾਪਤ ਹੋਏ ਹਨ? | 6 |
25 | ਮੋਹਨਜੋਦੜੋ ਕਿੰਨੀ ਵਾਰ ਵੱਸਿਆ ਅਤੇ ਉੱਜੜਿਆ? | ਸੱਤ ਵਾਰ |
26 | ਮੋਹਨਜੋਦੜੋ ਵਿਖੇ ਕਿਹੜੀਆਂ ਚੀਜਾਂ ਪ੍ਰਾਪਤ ਹੋਈਆਂ ਹਨ? | ਵਿਸ਼ਾਲ ਇਸ਼ਨਾਨ ਘਰ, ਨਰਤਕੀ ਦੀ ਮੂਰਤੀ, ਅਨਾਜ ਗੁਦਾਮ, ਮੁਹਰਾਂ |
27 | ਮੋਹਨਜੋਦੜੋ ਵਿਖੇ ਮਿਲੀ ਨਰਤਕੀ ਦੀ ਮੂਰਤੀ ਦੀ ਪਛਾਣ ਕਿਸ ਰੂਪ ਵਿੱਚ ਕੀਤੀ ਗਈ ਹੈ? | ਦੇਵਦਾਸੀ ਦੇ ਰੂਪ ਵਿੱਚ |
28 | ਮੋਹਨਜੋਦੜੋ ਕਿਸ ਜਿਲ੍ਹੇ ਵਿੱਚ ਸਥਿਤ ਹੈ? | ਲਰਕਾਨਾ |
29 | ਦਾੜ੍ਹੀ ਵਾਲੇ ਪੁਰਸ਼/ਪੁਜਾਰੀ ਦੀ ਮੂਰਤੀ ਕਿੱਥੋਂ ਪ੍ਰਾਪਤ ਹੋਈ ਹੈ? | ਮੋਹਨਜੋਦੜੋ ਤੋਂ |
30 | ਵਿਸ਼ਾਲ ਇਸ਼ਨਾਨਘਰ ਦਾ ਅਕਾਰ ਕੀ ਸੀ? | 180 ਫੁੱਟ & 108 ਫੁੱਟ |
31 | ਵਿਸ਼ਾਲ ਇਸ਼ਨਾਨ ਘਰ ਦੇ ਅੰਦਰ ਬਣੇ ਤਲਾਅ ਦਾ ਅਕਾਰ ਕੀ ਸੀ? | 39 ਫੁੱਟ ਲੰਮਾ, 23 ਫੁੱਟ ਚੌੜਾ, 8 ਫੁੱਟ ਡੂੰਘਾ |
32 | ਇਤਿਹਾਸਕਾਰਾਂ ਅਨੁਸਾਰ ਵਿਸ਼ਾਲ ਇਸ਼ਨਾਨਘਰ ਦੀ ਵਰਤੋਂ ਮੁੱਖ ਰੂਪ ਵਿੱਚ ਕਿਹੜੇ ਮੌਕਿਆਂ ਤੇ ਕੀਤੀ ਜਾਂਦੀ ਸੀ? | ਧਾਰਮਿਕ ਮੌਕਿਆਂ ਤੇ |
33 | ਚੰਨਹੁਦੜੋ ਦੀ ਖੋਜ ਕਦੋਂ ਕੀਤੀ ਗਈ? | 1931 ਈ: |
34 | ਚੰਨਹੁਦੜੋ ਦੀ ਖੋਜ ਕਿਸਨੇ ਕੀਤੀ? | ਐਨ ਜੀ ਮਜੂਮਦਾਰ |
35 | ਚੰਨਹੁਦੜੋ ਕਿੰਨੀ ਵਾਰ ਵੱਸਿਆ ਅਤੇ ਤਬਾਹ ਹੋਇਆ? | ਦੋ ਵਾਰ |
36 | ਚੰਨਹੁਦੜੋ ਕਿਸ ਗੱਲ ਲਈ ਪ੍ਰਸਿੱਧ ਸੀ? | ਮਣਕੇ ਬਣਾਉਣ ਲਈ |
37 | ਚੰਨਹੁਦੜੋ ਕਿਸ ਨਦੀ ਦੇ ਕੰਢੇ ਸਥਿਤ ਸੀ? | ਸਿੰਧ |
38 | ਹੜੱਪਾ ਦੇ ਕਿਸ ਨਗਰ ਨੂੰ ਕਲਾਕਾਰਾਂ ਅਤੇ ਦਸਤਕਾਰਾਂ ਦਾ ਨਗਰ ਮੰਨਿਆ ਜਾਂਦਾ ਸੀ? | ਚੰਨਹੁਦੜੋ ਨੂੰ |
39 | ਕਾਲੀ ਬੰਗਾ ਕਿੱਥੇ ਸਥਿੱਤ ਹੈ? | ਰਾਜਸਥਾਨ ਦੇ ਜਿਲ੍ਹਾ ਹਨੂੰਮਾਨਗੜ੍ਹ ਵਿੱਚ |
40 | ਕਾਲੀਬੰਗਾਂ ਕਿਹੜੀ ਚੀਜ ਕਰਕੇ ਪ੍ਰਸਿੱਧ ਸੀ? | ਕਾਲੀਆਂ ਚੂੜੀਆਂ ਬਣਨ ਕਰਕੇ |
41 | ਕਾਲੀਬੰਗਾ ਦੀ ਖੋਜ ਕਦੋਂ ਕੀਤੀ ਗਈ? | 1953 ਈ: |
42 | ਕਾਲੀਬੰਗਾਂ ਕਿਸ ਨਦੀ ਦੇ ਕੰਢੇ ਤੇ ਸਥਿਤ ਹੈ? | ਘੱਗਰ |
43 | ਵਾਹੇ ਹੋਏ ਖੇਤਾਂ ਦੇ ਅਵਸ਼ੇਸ਼ ਕਿਸ ਸਥਾਨ ਤੋਂ ਮਿਲੇ ਹਨ? | ਕਾਲੀਬੰਗਾਂ ਤੋ. |
44 | ਸਿੰਧ ਘਾਟੀ ਨਾਲ ਸੰਬੰਧਤ ਕਿਹੜੇ ਦੋ ਸਥਾਨਾਂ ਤੋ. ਚਾਵਲ ਉਗਾਉਣ ਦੇ ਸਬੂਤ ਮਿਲੇ ਹਨ? | ਲੋਥਲ ਅਤੇ ਰੰਗਪੁਰ |
45 | ਲੋਥਲ ਕਿੱਥੇ ਸਥਿੱਤ ਹੈ? | ਗੁਜ਼ਰਾਤ ਵਿੱਚ |
46 | ਲੋਥਲ ਨਗਰ ਕਿਉਂ ਪ੍ਰਸਿੱਧ ਸੀ? | ਆਪਣੀ ਵੱਡੀ ਬੰਦਰਗਾਹ ਕਾਰਨ |
47 | ਦਾਇਮਾਬਾਦ ਕਿਸ ਲਈ ਪ੍ਰਸਿੱਧ ਸੀ? | ਕਾਂਸੇ ਉਦਯੋਗ ਲਈ |
48 | ਸੰਘੋਲ ਕਿੱਥੇ ਸਥਿੱਤ ਹੈ? | ਜਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਖੇ |
49 | ਆਲਮਗੀਰਪੁਰ ਕਿਸ ਭਾਰਤੀ ਰਾਜ ਵਿੱਚ ਸਥਿਤ ਹੈ? | ਉੱਤਰ ਪ੍ਰਦੇਸ਼ |
50 | ਸਿੰਧ ਘਾਟੀ ਦੀਆਂ ਸੜਕਾਂ ਦੀ ਚੌੜਾਈ ਕਿੰਨੀ ਹੁੰਦੀ ਸੀ? | 13 ਫੁੱਟ ਤੋਂ 34 ਫੁੱਟ ਤੱਕ |
51 | ਸਿੰਧ ਘਾਟੀ ਦੇ ਲੋਕਾਂ ਦੇ ਮੁੱਖ ਹਥਿਆਰ ਕਿਹੜੇ ਸਨ? | ਤਲਵਾਰਾਂ, ਬਰਛੇ, ਤੀਰ, ਕੁਹਾੜੀ, ਚਾਕੂ ਆਦਿ |
52 | ਸਿੰਧ ਘਾਟੀ ਦੇ ਹਥਿਆਰ ਕਿਸ ਧਾਤ ਦੇ ਬਣੇ ਹੁੰਦੇ ਸਨ? | ਤਾਂਬੇ ਜਾਂ ਕਾਂਸੇ ਦੇ |
53 | ਸਿੰਧ ਘਾਟੀ ਦੇ ਲੋਕਾਂ ਦਾ ਮੁੱਖ ਧੰਦਾ ਕੀ ਸੀ? | ਖੇਤੀਬਾੜੀ |
54 | ਖੇਤੀਬਾੜੀ ਦੇ ਸੰਦ ਕਿਸ ਵਸਤੂ ਤੋਂ ਬਣਾਏ ਜਾਂਦੇ ਸਨ? | ਲੱਕੜੀ ਦੇ |
55 | ਸਿੰਧ ਘਾਟੀ ਦੇ ਲੋਕਾਂ ਦੀਆਂ ਮੁੱਖ ਫ਼ਸਲਾਂ ਕਿਹੜੀਆਂ ਸਨ? | ਕਣਕ ਅਤੇ ਜੌਂ |
56 | ਸਿੰਧ ਘਾਟੀ ਸੱਭਿਅਤਾ ਦੇ ਕਿਹੜੇ ਸਥਾਨ ਤੋਂ ਘੋੜੇ ਦੇ ਅਵਸ਼ੇਸ਼ ਮਿਲੇ ਹਨ? | ਸੁਰਕੋਤੜਾ |
57 | ਸਿੰਧ ਘਾਟੀ ਦੇ ਲੋਕ ਕਿਹੜੀਆਂ ਫ਼ਸਲਾਂ ਉਗਾਉਂਦੇ ਸਨ? | ਚੌਲ, ਨਾਰੀਅਲ, ਖਜ਼ੂਰ, ਸਬਜੀਆਂ ਆਦਿ |
58 | ਕਿਸ ਚੀਜ ਦੀ ਉਪਜ ਕਾਰਨ ਸਿੰਧੂ ਘਾਟੀ ਸਾਰੇ ਸੰਸਾਰ ਵਿੱਚ ਪ੍ਰਸਿੱਧ ਸੀ? | ਕਪਾਹ |
59 | ਸੰਸਾਰ ਵਿੱਚ ਸਭ ਤੋਂ ਪਹਿਲਾਂ ਕਪਾਹ ਕਿੱਥੇ ਉਗਾਈ ਗਈ? | ਸਿੰਧ ਘਾਟੀ ਸੱਭਿਅਤਾ ਵਿੱਚ |
60 | ਯੂਨਾਨੀਆਂ ਨੇ ਕਪਾਹ ਨੂੰ ਕੀ ਨਾਂ ਦਿੱਤਾ? | ਸਿੰਡਨ |
61 | ਸਿੰਡਨ ਸ਼ਬਦ ਕਿਸ ਸ਼ਬਦ ਤੋਂ ਬਣਿਆ ਹੈ? | ਸਿੰਧ ਤੋਂ |
62 | ਸਿੰਧ ਘਾਟੀ ਦੇ ਲੋਕ ਕਿਹੜੇ ਪਸ਼ੂ ਪਾਲਦੇ ਸਨ? | ਹਾਥੀ, ਊਠ, ਸੂਰ, ਭੇਡ, ਬੱਕਰੀ, ਕੁੱਤੇ ਆਦਿ |
63 | ਸਿੰਧ ਘਾਟੀ ਦੇ ਲੋਕਾਂ ਦਾ ਵਪਾਰ ਕਿਹੜੇ ਦੇਸ਼ਾਂ ਨਾਲ ਹੁੰਦਾ ਸੀ? | ਮਿਸਰ, ਸੁਮੇਰ, ਮੈਸੋਪੋਟਾਮੀਆ |
64 | ਕੀ ਸਿੰਧ ਘਾਟੀ ਦੇ ਲੋਕ ਗੰਨੇ ਬਾਰੇ ਜਾਣਦੇ ਸਨ? | ਨਹੀਂ |
65 | ਸਿੰਧ ਘਾਟੀ ਦੇ ਕਿਹੜੇ ਸਥਾਨ ਤੋਂ ਊਠ ਦੀਆਂ ਹੱਡੀਆਂ ਪ੍ਰਾਪਤ ਹੋਈਆਂ ਹਨ? | ਕਾਲੀਬੰਗਾਂ |
66 | ਸਿੰਧ ਘਾਟੀ ਦਾ ਵਪਾਰ ਕਿਸ ਪ੍ਰਣਾਲੀ ਰਾਹੀਂ ਹੁੰਦਾ ਸੀ? | ਬਾਰਟਰ (ਵਸਤੂ-ਵਟਾਂਦਰਾ) |
67 | ਸਿੰਧ ਘਾਟੀ ਦੇ ਭਾਰ ਤੋਲਣ ਵਾਲੇ ਵੱਟਿਆਂ ਦਾ ਅਕਾਰ ਮੁੱਖ ਤੌਰ ਤੇ ਕਿਹੋ ਜਿਹਾ ਹੁੰਦਾ ਸੀ? | ਵਰਗਾਕਾਰ |
68 | ਸਿੰਧ ਘਾਟੀ ਦੇ ਭਾਰ ਤੋਲਣ ਵਾਲੇ ਵੱਟਿਆਂ ਦੀ ਇਕਾਈ ਮੁੱਖ ਤੌਰ ਤੇ ਕਿਸਦਾ ਗੁਣਾਂਕ ਹੁੰਦੀ ਸੀ? | 16 ਦਾ |
69 | ਵਿਦੇਸ਼ੀ ਵਪਾਰ ਕਿਹੜੇ ਮਾਰਗ ਰਾਹੀ ਹੁੰਦਾ ਸੀ? | ਜਲ ਅਤੇ ਥਲ ਦੋਹਾਂ ਮਾਰਗਾਂ ਦੁਆਰਾ |
70 | ਸਿੰਧ ਘਾਟੀ ਦੇ ਲੋਕ ਸਭ ਤੋਂ ਵੱਧ ਕਿਸਦੀ ਪੂਜਾ ਕਰਦੇ ਸਨ? | ਮਾਂ ਦੇਵੀ ਦੀ |
71 | ਮਾਂ ਦੇਵੀ ਨੂੰ ਕਿਸਦਾ ਪ੍ਰਤੀਕ ਸਮਝਿਆ ਜਾਂਦਾ ਸੀ? | ਸ਼ਕਤੀ ਦਾ |
72 | ਮਾਂ ਦੇਵੀ ਤੋਂ ਇਲਾਵਾ ਸਿੰਧ ਘਾਟੀ ਦੇ ਲੋਕ ਹੋਰ ਕਿਸਦੀ ਪੂਜਾ ਕਰਦੇ ਸਨ? | ਸ਼ਿਵ ਪਸ਼ੂਪਤੀ ਦੀ |
73 | ਸ਼ਿਵ ਪਸ਼ੂਪਤੀ ਦੀ ਤਸਵੀਰ/ਮੂਰਤੀ ਕਿਸ ਚੀਜ ਤੋਂ ਪ੍ਰਾਪਤ ਹੋਈ ਹੈ? | ਮੋਹਰਾਂ ਤੋਂ |
74 | ਸ਼ਿਵ ਪਸ਼ੂਪਤੀ ਦੇ ਕਿੰਨੇ ਚਿਹਰੇ ਅਤੇ ਸਿੰਗ ਹਨ? | 3 ਚਿਹਰੇ, 2 ਸਿੰਗ |
75 | ਸ਼ਿਵ ਪਸ਼ੂਪਤੀ ਦੇ ਚਿੱਤਰ ਦੇ ਆਲੇ-ਦੁਆਲੇ ਕਿਹੜੇ ਪਸ਼ੂ ਹਨ? | ਹਾਥੀ, ਚੀਤਾ, ਗੈਂਡਾ, ਮੱਝ |
76 | ਸ਼ਿਵ ਪਸ਼ੂਪਤੀ ਦੇ ਪੈਰਾਂ ਵਿੱਚ ਕਿਹੜੇ ਪਸ਼ੂ ਬੈਠੇ ਹਨ? | ਦੋ ਹਿਰਨ |
77 | ਸਿੰਧ ਘਾਟੀ ਦੇ ਲੋਕ ਕਿਹੜੇ ਪਸ਼ੂਆਂ ਦੀ ਪੂਜਾ ਕਰਦੇ ਸਨ? | ਹਾਥੀ, ਗੈਂਡਾ, ਝੋਟਾ, ਚੀਤਾ, ਸਾਨ੍ਹ ਆਦਿ |
78 | ਸਿੰਧ ਘਾਟੀ ਦੇ ਲੋਕ ਕਿਹੜੇ ਰੁੱਖ ਦੀ ਪੂਜਾ ਕਰਦੇ ਸਨ? | ਪਿੱਪਲ |
79 | ਸਿੰਧ ਘਾਟੀ ਦਾ ਸਮਾਜ ਕਿਸ ਪ੍ਰਕਾਰ ਦਾ ਸਮਾਜ ਸੀ? | ਮਾਤਾ ਪ੍ਰਧਾਨ ਸਮਾਜ |
80 | ਮੋਹਨਜੋਦੜੋ ਵਿਖੇ ਮਿਲੀ ਪੁਜਾਰੀ ਦੀ ਮੂਰਤੀ ਕਿਸ ਚੀਜ ਦੀ ਬਣੀ ਹੋਈ ਹੈ? | ਸਫੈਦ ਪੱਥਰ ਦੀ |
81 | ਸਿੰਧ ਘਾਟੀ ਨਾਲ ਸੰਬੰਧਤ ਕਿਹੜੇ ਸਥਾਨਾਂ ਤੋਂ ਅਗਨੀ ਵੇਦੀਆਂ ਪ੍ਰਾਪਤ ਹੋਈਆਂ ਹਨ? | ਲੋਥਲ, ਕਾਲੀਬੰਗਾਂ |
82 | ਸਿੰਧ ਘਾਟੀ ਦੀਆਂ ਜਿਆਦਾਤਰ ਮੂਰਤੀਆਂ ਕਿਸ ਚੀਜ ਤੋਂ ਬਣਾਈਆਂ ਜਾਂਦੀਆਂ ਸਨ? | ਟੈਰਾਕੋਟਾ ਤੋਂ |
83 | ਸਿੰਧ ਘਾਟੀ ਸੱਭਿਅਤਾ ਦੀ ਨਗਰ ਯੋਜਨਾ ਨੂੰ ਸਭ ਤੋਂ ਉੱਤਮ ਕਿਉਂ ਮੰਨਿਆ ਜਾਂਦਾ ਹੈ? | ਅੰਡਰਗ੍ਰਾਊਂਡ ਨਾਲੀ ਪ੍ਰਣਾਲੀ ਕਰਕੇ |
84 | ਸਿੰਧ ਘਾਟੀ ਸੱਭਿਅਤਾ ਦੇ ਕਿਹੜੇ ਸਥਾਨ ਤੇ ਇੱਕ ਸਟੇਡੀਅਮ ਪ੍ਰਾਪਤ ਹੋਇਆ ਹੈ? | ਧੋਲਾਵੀਰਾ |
85 | ਧੋਲਾਵੀਰਾ ਕਿਸ ਰਾਜ ਵਿੱਚ ਸਥਿਤ ਹੈ? | ਗੁਜਰਾਤ |
86 | ਆਲਮਗੀਰਪੁਰ ਕਿਸ ਰਾਜ ਵਿੱਚ ਸਥਿਤ ਹੈ? | ਉੱਤਰ ਪ੍ਰਦੇਸ਼ |
87 | ਸਿੰਧ ਘਾਟੀ ਦੇ ਲੋਕਾਂ ਦੇ ਬਰਤਨ ਕਿਸਦੇ ਬਣੇ ਹੁੰਦੇ ਸਨ? | ਮਿੱਟੀ ਦੇ |
88 | ਸਿੰਧ ਘਾਟੀ ਦੇ ਕਈ ਸਥਾਨਾਂ ਤੇ ਕਿਸ ਜਾਨਵਰ ਦੇ ਚਿੱਤਰ ਮਿਲੇ ਹਨ? | ਗੈਂਡੇ ਦੇ |
89 | ਸਿੰਧ ਘਾਟੀ ਦੇ ਲੋਕਾਂ ਦੀ ਲਿਪੀ ਕਿਹੋ ਜਿਹੀ ਸੀ? | ਚਿੱਤਰਮਈ |
90 | ਸਿੰਧ ਘਾਟੀ ਦੀ ਲਿਪੀ ਦੇ ਕਿੰਨੇ ਵਰਣ ਪ੍ਰਾਪਤ ਹੋਏ ਹਨ? | 270 ਦੇ ਲੱਗਭਗ |
91 | ਸਿੰਧ ਘਾਟੀ ਦੀ ਲਿਪੀ ਕਿਸ ਦਿਸ਼ਾ ਤੋਂ ਕਿਸ ਦਿਸ਼ਾ ਵੱਲ ਲਿਖੀ ਜਾਂਦੀ ਸੀ? | ਸੱਜੇ ਤੋਂ ਖੱਬੇ ਵੱਲ |
92 | ਹੁਣ ਤੱਕ ਸਿੰਧ ਘਾਟੀ ਸੱਭਿਅਤਾ ਦੇ ਕਿੰਨੇ ਖੇਤਰ ਖੋਜੇ ਜਾ ਚੁੱਕੇ ਹਨ? | 300 ਤੋਂ ਵੱਧ |
93 | ਸਿੰਧ ਘਾਟੀ ਸੱਭਿਅਤਾ ਦਾ ਪਤਨ ਹੋਣਾ ਕਦੋਂ ਸ਼ੁਰੂ ਹੋਇਆ? | 1800 ਈ:ਪੂ: |
94 | ਸਿੰਧ ਘਾਟੀ ਸੱਭਿਅਤਾ ਦੇ ਕਿਹੜੇ ਸਥਾਨ ਤੇ ਮਨੁੱਖ ਅਤੇ ਕੁੱਤੇ ਨੂੰ ਇਕੱਠਾ ਦਫਨਾਏ ਜਾਣ ਦੇ ਸਬੂਤ ਮਿਲੇ ਹਨ? | ਰੋਪੜ |
95 | ਸਿੰਧ ਘਾਟੀ ਸੱਭਿਅਤਾ ਦੇ ਕਿਸ ਨਗਰ ਦੀਆਂ ਨਾਲੀਆਂ ਗੋਲਾਕਾਰ ਅਕਾਰ ਵਿੱਚ ਬਣੀਆਂ ਹਨ? | ਬਨਾਵਾਲੀ |
96 | ਸਿੰਧ ਘਾਟੀ ਸੱਭਿਅਤਾ ਕਿਸ ਪ੍ਰਕਾਰ ਦੀ ਸੱਭਿਅਤਾ ਸੀ? | ਸ਼ਹਿਰੀ ਸੱਭਿਅਤਾ |
97 | ਸਿੰਧ ਘਾਟੀ ਦੇ ਕਿਸ ਸਥਾਨ ਤੇ ਪੱਕੀਆਂ ਇੱਟਾਂ ਦੀ ਬੰਦਰਗਾਹ ਪ੍ਰਾਪਤ ਹੋਈ ਹੈ? | ਲੋਥਲ |
98 | ਭਾਰਤ ਦੇ ਲੋਕਾਂ ਦੁਆਰਾ ਸਭ ਤੋਂ ਪਹਿਲਾਂ ਵਰਤੀ ਗਈ ਧਾਤ ਕਿਹੜੀ ਸੀ? | ਤਾਂਬਾ |
99 | ਵਰਤਮਾਨ ਭਾਰਤ ਵਿੱਚ ਸਭ ਤੋਂ ਵੱਧ ਸਿੰਧ ਘਾਟੀ ਸੱਭਿਅਤਾ ਸਥਾਨ ਕਿਸ ਰਾਜ ਵਿੱਚ ਮਿਲੇ ਹਨ? | ਗੁਜਰਾਤ |
100 | ਸਿੰਧ ਘਾਟੀ ਦੇ ਲੋਕ ਕਿਸ ਪਸ਼ੂ ਬਾਰੇ ਨਹੀਂ ਜਾਣਦੇ ਸਨ? | ਘੋੜਾ |
101 | ਹੜੱਪਾ ਆਰਥਿਕਤਾ ਮੁੱਖ ਰੂਪ ਵਿੱਚ ਕਿਹੜੀ ਆਰਥਿਕਤਾ ਸੀ? | ਸ਼ਹਿਰੀ |
102 | ਸਿੰਧ ਘਾਟੀ ਦੀ ਲਿਪੀ ਕਿਸ ਭਾਸ਼ਾ ਪਰਿਵਾਰ ਨਾਲ ਸੰਬੰਧਤ ਸੀ? | ਡਰਾਵਿੜੀਅਨ |