ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸਦੀ ਉੱਤਰ-ਪੱਛਮੀ ਸੀਮਾ ਨੀਤੀ
- ਮਹਾਰਾਜਾ ਰਣਜੀਤ ਸਿੰਘ ਨੇ ਸ਼ੁੱਕਰਚੱਕੀਆ ਮਿਸਲ ਦੀ ਵਾਗਡੋਰ ਕਦੋਂ ਸੰਭਾਲੀ? 1797 ਈ: ਵਿੱਚ
- ਅਫ਼ਗਾਨਿਸਤਾਨ ਦੇ ਕਿਹੜੇ ਸ਼ਾਸਕ ਨੇ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਤੇ ਕੀਤੇ ਕਬਜ਼ੇ ਨੂੰ ਮਾਨਤਾ ਦਿੱਤੀ? ਸ਼ਾਹ ਜਮਾਨ ਨੇ
- ਸ਼ਾਹ ਜਮਾਨ ਕੌਣ ਸੀ? ਅਹਿਮਦ ਸ਼ਾਹ ਅਬਦਾਲੀ ਦਾ ਪੋਤਰਾ
- ਸ਼ਾਹ ਜਮਾਨ ਨੇ ਲਾਹੌਰ ਤੇ ਕਬਜਾ ਕਦੋਂ ਕੀਤਾ ਸੀ? 1798 ਈ: ਵਿੱਚ
- ਮਹਾਰਾਜਾ ਰਣਜੀਤ ਸਿੰਘ ਨੇ ਕਿਸ ਨਾਲ ਮਿਲਕੇ ਕਸ਼ਮੀਰ ਜਿੱਤਣ ਦੀ ਯੋਜਨਾ ਬਣਾਈ? ਫ਼ਤਿਹ ਖਾਂ
- ਫ਼ਤਿਹ ਖਾਂ ਕੌਣ ਸੀ? ਅਫ਼ਗਾਨਿਸਤਾਨ ਦੇ ਬਾਦਸ਼ਾਹ ਮਹਿਮੂਦ ਦਾ ਵਜ਼ੀਰ
- ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਖਾਂ ਵਿਚਕਾਰ ਕਿੱਥੇ ਅਤੇ ਕਦੋਂ ਕਸ਼ਮੀਰ ਹਮਲੇ ਸਬੰਧੀ ਸਮਝੌਤਾ ਹੋਇਆ? 1813 ਈ: ਰੋਹਤਾਸ਼ ਦੇ ਕਿਲ੍ਹੇ ਵਿੱਚ
- ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਤੇ ਕਬਜ਼ਾ ਕਰਨ ਲਈ ਕਿਸਨੂੰ ਭੇਜਿਆ? ਫ਼ਕੀਰ ਅਜੀਜੁਦੀਨ ਨੂੰ
- ਹਜ਼ਰੋ/ਹੈਦਰੋ/ਛੱਛ ਦੀ ਲੜਾਈ ਕਦੋਂ ਹੋਈ? 13 ਜੁਲਾਈ 1813 ਈ:
- ਹਜ਼ਰੋ/ਹੈਦਰੋ/ਛੱਛ ਦੀ ਲੜਾਈ ਕਿਹੜੀਆਂ ਧਿਰਾਂ ਵਿਚਕਾਰ ਹੋਈ? ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਖਾਂ
- ਹਜ਼ਰੋ/ਹੈਦਰੋ/ਛੱਛ ਦੀ ਲੜਾਈ ਵਿੱਚ ਕਿਸਦੀ ਜਿੱਤ ਹੋਈ? ਸਿੱਖਾਂ ਦੀ
- ਮਹਾਰਾਜਾ ਰਣਜੀਤ ਸਿੰਘ ਦਾ ਕਸ਼ਮੀਰ ਨੂੰ ਜਿੱਤਣ ਦਾ ਸੁਫ਼ਨਾ ਕਿਸਨੇ ਪੂਰਾ ਕੀਤਾ? ਮਿਸਰ ਦੀਵਾਨ ਚੰਦ ਨੇ
- ਨੌਸ਼ਹਿਰਾ ਦੀ ਲੜਾਈ ਕਦੋਂ ਹੋਈ? 14 ਮਾਰਚ 1823 ਈ:
- ਨੌਸ਼ਹਿਰਾ ਦੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ? ਮਹਾਰਾਜਾ ਰਣਜੀਤ ਸਿੰਘ ਅਤੇ ਆਜ਼ਿਮ ਖਾਂ ਦੀ ਅਗਵਾਈ ਹੇਠ ਇਕੱਠੇ ਹੋਏ ਅਫ਼ਗਾਨਾਂ ਵਿਚਕਾਰ
- ਨੌਸ਼ਹਿਰਾ ਦੀ ਲੜਾਈ ਵਿੱਚ ਕਿਸਦੀ ਜਿੱਤ ਹੋਈ? ਸਿੱਖਾਂ ਦੀ
- ਨੌਸ਼ਹਿਰਾ ਦੀ ਲੜਾਈ ਵਿੱਚ ਕਿਹੜੇ ਪ੍ਰਸਿੱਧ ਸਿੱਖ ਜਰਨੈਲ ਨੇ ਸ਼ਹੀਦੀ ਪ੍ਰਾਪਤ ਕੀਤੀ? ਅਕਾਲੀ ਫੂਲਾ ਸਿੰਘ
- ਕਿਸਨੇ ਕਿਹਾ, ‘‘ਅੱਲ੍ਹਾ ਨੇ ਮੈਨੂੰ ਪੰਜਾਬ ਅਤੇ ਹਿੰਦੁਸਤਾਨ ਜਿੱਤਣ ਅਤੇ ਅਫ਼ਗਾਨ ਇਲਾਕਿਆਂ ਵਿੱਚੋਂ ਸਿੱਖਾਂ ਨੂੰ ਕੱਢ ਕੇ ਖਤਮ ਕਰਨ ਲਈ ਭੇਜਿਆ ਹੈ’’? ਸੱਯਦ ਅਹਿਮਦ
- ਸੱਯਦ ਅਹਿਮਦ ਆਪਣੇ ਆਪ ਨੂੰ ਕਿਸਦਾ ਦੂਤ ਦੱਸਦਾ ਸੀ? ਹਜ਼ਰਤ ਮੁਹੰਮਦ ਸਾਹਿਬ ਦਾ
- ਸੱਯਦ ਅਹਿਮਦ ਖਾਂ ਕਿੱਥੋਂ ਦਾ ਰਹਿਣ ਵਾਲਾ ਸੀ? ਬਰੇਲੀ ਦਾ
- ਸੱਯਦ ਅਹਿਮਦ ਖਾਂ ਕਿਹੜੇ ਸਥਾਨ ਤੇ ਮਾਰਿਆ ਗਿਆ? ਬਾਲਾਕੋਟ ਵਿਖੇ
- ਮਹਾਰਾਜਾ ਰਣਜੀਤ ਸਿੰਘ ਅਤੇ ਸ਼ਾਹ ਸ਼ੁਜਾਹ ਵਿਚਕਾਰ ਸੰਧੀ ਕਦੋਂ ਹੋਈ? 12 ਮਾਰਚ 1833
- ਮਹਾਰਾਜਾ ਰਣਜੀਤ ਸਿੰਘ ਨੇ ਪੇਸ਼ਾਵਰ ਨੂੰ ਸਿੱਖ ਸਾਮਰਾਜ ਵਿੱਚ ਕਦੋਂ ਸ਼ਾਮਿਲ ਕੀਤਾ? 1834 ਈ: ਵਿੱਚ
- ਪੇਸ਼ਾਵਰ ਨੂੰ ਸਿੱਖ ਸਾਮਰਾਜ ਵਿੱਚ ਸ਼ਾਮਿਲ ਕਰਨ ਤੋਂ ਬਾਅਦ ਇਸਦਾ ਗਵਰਨਰ ਕਿਸਨੂੰ ਬਣਾਇਆ ਗਿਆ? ਹਰੀ ਸਿੰਘ ਨਲੂਆ ਨੂੰ
- ਜਮਰੌਦ ਦੀ ਲੜਾਈ ਕਦੋਂ ਸ਼ੁਰੂ ਹੋਈ? 28 ਅਪ੍ਰੈਲ 1837 ਈ:
- ਜਮਰੌਦ ਦੀ ਲੜਾਈ ਵਿੱਚ ਕਿਹੜੇ ਪ੍ਰਸਿੱਧ ਸਿੱਖ ਜਰਨੈਲ ਨੇ ਸ਼ਹੀਦੀ ਪ੍ਰਾਪਤ ਕੀਤੀ? ਹਰੀ ਸਿੰਘ ਨਲੂਆ
- ਤ੍ਰੈ-ਪੱਖੀ ਸੰਧੀ ਕਦੋਂ ਹੋਈ? 26 ਜੂਨ 1838 ਈ:
- ਤ੍ਰੈ-ਪੱਖੀ ਸੰਧੀ ਕਿਹੜੀਆਂ ਤਿੰਨ ਧਿਰਾਂ ਵਿਚਕਾਰ ਹੋਈ? ਮਹਾਰਾਜਾ ਰਣਜੀਤ ਸਿੰਘ, ਅੰਗਰੇਜਾਂ ਅਤੇ ਸ਼ਾਹ ਸ਼ੁਜਾਹ ਵਿਚਕਾਰ
- ਉੱਤਰੀ-ਪੱਛਮੀ ਪ੍ਰਦੇਸ਼ਾਂ ਵਿੱਚ ਕਿਹੜੇ ਖੂੰਖਾਰ ਕਬੀਲੇ ਰਹਿੰਦੇ ਸਨ? ਯੂਸਫ਼ਜਈ, ਮੁਹੰਮਦਜਈ, ਅਫ਼ਰੀਦੀ,ਖਟਕ ਆਦਿ