ਮਹਾਰਾਜਾ ਰਣਜੀਤ ਸਿੰਘ ਦਾ ਸਿਵਲ ਅਤੇ ਸੈਨਿਕ ਪ੍ਰਬੰਧ
- ਮਹਾਰਾਜਾ ਰਣਜੀਤ ਸਿੰਘ ਦੇ ਇੱਕ ਪ੍ਰਸਿੱਧ ਪ੍ਰਧਾਨ ਮੰਤਰੀ ਦਾ ਨਾਂ ਲਿਖੋ। ਰਾਜਾ ਧਿਆਨ ਸਿੰਘ
- ਮਹਾਰਾਜਾ ਰਣਜੀਤ ਸਿੰਘ ਦੇ ਵਿਦੇਸ਼ ਮੰਤਰੀ ਦਾ ਨਾਂ ਕੀ ਸੀ? ਫ਼ਕੀਰ ਅਜ਼ੀਜ-ਉਦ-ਦੀਨ
- ਮਹਾਰਾਜਾ ਰਣਜੀਤ ਸਿੰਘ ਦੇ ਕੋਈ ਦੋ ਪ੍ਰਸਿੱਧ ਵਿੱਤ ਮੰਤਰੀਆਂ ਦੇ ਨਾਂ ਲਿਖੋ। ਦੀਵਾਨ ਭਵਾਨੀ ਦਾਸ, ਦੀਵਾਨ ਗੰਗਾ ਰਾਮ,ਦੀਵਾਨ ਦੀਨਾ ਨਾਥ
- ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਦਾ ਮੁੱਖ ਸੈਨਾਪਤੀ ਕੌਣ ਸੀ? ਮਹਾਰਾਜਾ ਰਣਜੀਤ ਸਿੰਘ
- ਮਹਾਰਾਜਾ ਰਣਜੀਤ ਸਿੰਘ ਦੇ ਦੋ ਪ੍ਰਸਿੱਧ ਸੈਨਾਪਤੀਆਂ ਦੇ ਨਾਂ ਲਿਖੋ। ਦੀਵਾਨ ਮੋਹਕਮ ਚੰਦ, ਮਿਸਰ ਦੀਵਾਨ ਚੰਦ, ਸਰਦਾਰ ਹਰੀ ਸਿੰਘ ਨਲੂਆ
- ਆਪਣੇ ਕਿਹੜੇ ਸੈਨਾਪਤੀ ਦੀ ਮੌਤ ਤੇ ਮਹਾਰਾਜਾ ਰਣਜੀਤ ਸਿੰਘ ਕਈ ਦਿਨ ਰੋਂਦਾ ਰਿਹਾ? ਸਰਦਾਰ ਹਰੀ ਸਿੰਘ ਨਲੂਆ
- ਸ਼ਾਹੀ ਘਰਾਣੇ ਅਤੇ ਰਾਜ ਦਰਬਾਰ ਦੀ ਦੇਖਭਾਲ ਕਰਨ ਦੀ ਜਿੰਮੇਵਾਰੀ ਕਿਹੜੇ ਰਾਜ ਅਧਿਕਾਰੀ ਦੀ ਸੀ? ਡਿਉੜ੍ਹੀਵਾਲਾ
- ਮਹਾਰਾਜਾ ਰਣਜੀਤ ਸਿੰਘ ਨੇ ਭੂਮੀ ਲਗਾਨ ਦਾ ਹਿਸਾਬ ਰੱਖਣ ਲਈ ਕਿਹੜਾ ਦਫ਼ਤਰ ਬਣਾਇਆ ਸੀ? ਦਫ਼ਤਰ-ਏ-ਮਾਲ
- ਦਫ਼ਤਰ-ਏ-ਤੋਸ਼ਾਖਾਨਾ ਵਿੱਚ ਕੀ ਰੱਖਿਆ ਜਾਂਦਾ ਸੀ? ਬਹੁਮੁੱਲੀਆਂ ਵਸਤੂਆਂ ਅਤੇ ਮਹਾਰਾਜਾ ਨੂੰ ਮਿਲੇ ਹੋਏ ਤੋਹਫ਼ੇ
- ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਨੂੰ ਕਿੰਨੇ ਸੂਬਿਆਂ ਵਿੱਚ ਵੰਡਿਆ? 4 (ਲਾਹੌਰ, ਮੁਲਤਾਨ, ਕਸ਼ਮੀਰ,ਪਿਸ਼ਾਵਰ)
- ਸੂਬੇ ਦਾ ਪ੍ਰਬੰਧ ਚਲਾਉਣਾ ਕਿਸਦੀ ਜਿੰਮੇਵਾਰੀ ਸੀ? ਨਾਜ਼ਿਮ ਦੀ
- ਪਰਗਨੇ ਦਾ ਪ੍ਰਬੰਧ ਕੌਣ ਚਲਾਉਂਦਾ ਸੀ? ਕਾਰਦਾਰ
- ਕਾਰਦਾਰ ਦੀ ਸਹਾਇਤਾ ਕਰਨ ਲਈ ਕਿਹੜੇ ਅਧਿਕਾਰੀ ਹੁੰਦੇ ਸਨ? ਕਾਨੂੰਨਗੋ ਅਤੇ ਮੁਕੱਦਮ
- ਮਹਾਰਾਜਾ ਰਣਜੀਤ ਸਿੰਘ ਦੇ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਸੀ? ਪਿੰਡ
- ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਿੰਡ ਨੂੰ ਕੀ ਕਿਹਾ ਜਾਂਦਾ ਸੀ? ਮੌਜਾ
- ਪਿੰਡਾਂ ਦਾ ਪ੍ਰਬੰਧ ਕੌਣ ਚਲਾਉਂਦਾ ਸੀ? ਪੰਚਾਇਤ
- ਪਿੰਡ ਦੀ ਜਮੀਨ ਦਾ ਰਿਕਾਰਡ ਕੌਣ ਰੱਖਦਾ ਸੀ? ਪਟਵਾਰੀ
- Ñਭੂਮੀ ਲਗਾਨ ਇਕੱਠਾ ਕਰਨ ਵਿੱਚ ਸਰਕਾਰ ਦੀ ਸਹਾਇਤਾ ਕੌਣ ਕਰਦਾ ਸੀ? ਚੌਧਰੀ
- ਲਾਹੌਰ ਸ਼ਹਿਰ ਦਾ ਮੁੱਖ ਅਧਿਕਾਰੀ ਕੌਣ ਸੀ? ਕੋਤਵਾਲ
- ਮਹਾਰਾਜਾ ਰਣਜੀਤ ਸਿਘ ਦੇ ਸਮੇਂ ਲਾਹੌਰ ਦਾ ਕੋਤਵਾਲ ਕੌਣ ਸੀ? ਇਮਾਮ ਬਖ਼ਸ਼
- ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਆਮਦਨ ਦਾ ਮੁੱਖ ਸੋਮਾ ਕੀ ਸੀ? ਭੂਮੀ ਲਗਾਨ
- ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਕੁੱਲ ਸਲਾਨਾ ਆਮਦਨ ਕਿੰਨੀ ਸੀ? ਲੱਗਭਗ 3 ਕਰੋੜ ਰੁਪਏ
- ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪ੍ਰਚਲਿਤ ਕੋਈ ਤਿੰਨ ਭੂਮੀ ਲਗਾਨ ਪ੍ਰਣਾਲੀਆਂ ਦੇ ਨਾਂ ਲਿਖੋ। ਬਟਾਈ, ਕਨਕੂਤ, ਜ਼ਬਤ, ਬਿੱਘਾ
- ਜ਼ਬਤ ਪ੍ਰਣਾਲੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ? ਨਕਦ ਪ੍ਰਣਾਲੀ
- ਕਿਹੜੀ ਭੂਮੀ ਲਗਾਨ ਪ੍ਰਣਾਲੀ ਵਿੱਚ ਲਗਾਨ ਦੀ ਦਰ ਖੜ੍ਹੀ ਫਸਲ ਨੂੰ ਵੇਖ ਕੇ ਤੈਅ ਕੀਤੀ ਜਾਂਦੀ ਸੀ? ਕਨਕੂਤ
- ਭੂਮੀ ਲਗਾਨ ਇਕੱਠਾ ਕਰਨ ਲਈ ਨਿਯੁਕਤ ਕੀਤੇ ਗਏ ਠੇਕੇਦਾਰਾਂ ਨੂੰ ਕੀ ਕਿਹਾ ਜਾਂਦਾ ਸੀ? ਇਜ਼ਾਰਾਦਾਰ
- ਇਜਾਰਾਦਾਰ ਨੂੰ ਭੂਮੀ ਤੋਂ ਲਗਾਨ ਇਕੱਠਾ ਕਰਨ ਦਾ ਅਧਿਕਾਰ ਕਿੰਨੇ ਸਮੇਂ ਲਈ ਦਿੱਤਾ ਜਾਂਦਾ ਸੀ? 3 ਤੋਂ 6 ਸਾਲ ਲਈ
- ਭੂਮੀ ਲਗਾਨ ਤੋਂ ਬਾਅਦ ਰਾਜ ਦੀ ਆਮਦਨ ਦਾ ਦੂਜਾ ਮੁੱਖ ਸਾਧਨ ਕਿਹੜਾ ਸੀ? ਚੁੰਗੀ ਕਰ
- ਅਫ਼ੀਮ, ਭੰਗ, ਸ਼ਰਾਬ ਅਤੇ ਹੋਰ ਨਸ਼ੀਲੀਆਂ ਚੀਜਾਂ ਤੇ ਲਗਾਏ ਗਏ ਕਰ ਨੂੰ ਕੀ ਕਿਹਾ ਜਾਂਦਾ ਸੀ? ਆਬਕਾਰੀ
- ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਿਹੜੀਆਂ ਜਾਗੀਰਾਂ ਦੀ ਗਿਣਤੀ ਸਭ ਤੋਂ ਵੱਧ ਸੀ? ਸੇਵਾ ਜਾਗੀਰਾਂ ਦੀ
- ਮਹਾਰਾਜਾ ਰਣਜੀਤ ਸਿੰਘ ਨੇ ਘੋੜਿਆਂ ਨੂੰ ਦਾਗਣ ਦੀ ਪ੍ਰੰਪਰਾ ਕਦੋਂ ਸ਼ੁਰੂ ਕੀਤੀ? 1830 ਈ:
- ਧਾਰਮਿਕ ਸੰਸਥਾਵਾਂ ਨੂੰ ਦਿੱਤੀਆਂ ਗਈਆਂ ਜਾਗੀਰਾਂ ਨੂੰ ਕੀ ਕਿਹਾ ਜਾਂਦਾ ਸੀ? ਧਰਮਾਰਥ ਜਾਗੀਰਾਂ
- ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਭ ਤੋਂ ਉੱਚੀ ਅਦਾਲਤ ਕਿਹੜੀ ਹੁੰਦੀ ਸੀ? ਮਹਾਰਾਜਾ ਦੀ ਅਦਾਲਤ
- ਅਦਾਲਤ-ਏ-ਆਲਾ ਕਿੱਥੇ ਸਥਿਤ ਸੀ? ਲਾਹੌਰ ਵਿੱਚ
- ਪਿੰਡਾਂ ਵਿੱਚ ਝਗੜਿਆਂ ਦੇ ਫੈਸਲੇ ਕੌਣ ਕਰਦਾ ਸੀ? ਪੰਚਾਇਤ
- ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫੌਜ ਨੂੰ ਕਿਹੜੇ ਦੋ ਭਾਗਾਂ ਵਿੱਚ ਵੰਡਿਆ ਸੀ? ਫੌਜ-ਏ-ਆਇਨ ਅਤੇ ਫੌਜ-ਏ-ਬੇਕਵਾਇਦ
- ਮਹਾਰਾਜਾ ਰਣਜੀਤ ਸਿੰਘ ਨੇਫੌਜ ਨੂੰ ਸਿਖ਼ਲਾਈ ਦੇਣ ਲਈ ਕਿਹੜੇ ਯੂਰਪੀ ਅਧਿਕਾਰੀ ਦੀ ਨਿਯੁਕਤੀ ਕੀਤੀ? ਜਨਰਲ ਵੈਂਤੁਰਾ
- ਮਹਾਰਾਜਾ ਰਣਜੀਤ ਸਿੰਘ ਦਾ ਤੋਪਖਾਨਾ ਕਿੰਨੇ ਵਰਗਾਂ ਵਿੱਚ ਵੰਡਿਆ ਹੋਇਆ ਸੀ? 4
- ਫੌਜ-ਏ-ਕਿਲ੍ਹਾਜਾਤ ਦਾ ਮੁੱਖ ਕੰਮ ਕੀ ਸੀ? ਕਿਲਿ੍ਆਂ ਦੀ ਰੱਖਿਆ ਕਰਨਾ