ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖਸੀਅਤ
- ਮਹਾਰਾਜਾ ਰਣਜੀਤ ਸਿੰਘ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਸ਼ੇਰ-ਏ-ਪੰਜਾਬ
- ਮਹਾਰਾਜਾ ਰਣਜੀਤ ਸਿੰਘ ਆਪਣੀ ਸਰਕਾਰ ਨੂੰ ਕਿਸ ਨਾਂ ਹੇਠ ਚਲਾਉਂਦਾ ਸੀ? ਸਰਕਾਰ-ਏ-ਖ਼ਾਲਸਾ
- ਮਹਾਰਾਜਾ ਰਣਜੀਤ ਸਿੰਘ ਆਪਣੇ ਦਰਬਾਰ ਨੂੰ ਕਿਸ ਨਾਂ ਨਾਲ ਬੁਲਾਉਂਦਾ ਸੀ? ਦਰਬਾਰ-ਏ-ਖ਼ਾਲਸਾ
- ਮਹਾਰਾਜਾ ਰਣਜੀਤ ਸਿੰਘ ਆਪਣੇ ਆਪ ਨੂੰ ਕੀ ਕਹਿ ਕੇ ਬੁਲਾਉਂਦਾ ਸੀ? ਸਿੱਖ ਪੰਥ ਦਾ ਕੂਕਰ
- ਮਹਾਰਾਜਾ ਰਣਜੀਤ ਸਿੰਘ ਨੇ ਕਿਸਦੇ ਨਾਂ ਤੇ ਸਿੱਕੇ ਚਲਾਏ? ਗੁਰੂ ਨਾਨਕ ਦੇਵ ਜੀ ਅਤੇ ਗੁਰੂਗੋਬਿੰਦ ਸਿੰਘ ਜੀ ਦੇ
- ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਮੋਹਰ ਤੇ ਕਿਹੜੇ ਸ਼ਬਦ ਉੱਕਰੇ ਹੋਏ ਸਨ? ਅਕਾਲ ਸਹਾਇ
- ਮਹਾਰਾਜਾ ਰਣਜੀਤ ਸਿੰਘ ਕਿਸਤੋਂ ਹੁਕਮ ਲੈ ਕੇ ਯੁੱਧ ਕਰਨ ਲਈ ਜਾਂਦਾ ਸੀ? ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ
- ਮਹਾਰਾਜਾ ਰਣਜੀਤ ਸਿਘ ਦੇ ਅਸਤਬਲ ਦੇ ਸਭ ਤੋਂ ਚੰਗੇ ਘੋੜੇ ਦਾ ਨਾਂ ਕੀ ਸੀ? ਲੈਲੀ
- ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਕੋਈ ਦੋ ਉੱਘੇ ਵਿਦਵਾਨਾਂ ਦੇ ਨਾਂ ਲਿਖੋ। ਸੋਹਨ ਲਾਲ ਸੂਰੀ, ਦੀਵਾਨ ਅਮਰ ਨਾਥ
- ਸੋਹਨ ਲਾਲ ਸੂਰੀ ਨੇ ਕਿਹੜੀ ਪ੍ਰਸਿੱਧ ਪੁਸਤਕ ਦੀ ਰਚਨਾ ਕੀਤੀ? ਉਮਦਤ-ਉਤ-ਤਵਾਰੀਖ
- ਜਫ਼ਰਨਾਮਾ-ਏ-ਰਣਜੀਤ ਸਿੰਘ ਦੀ ਰਚਨਾ ਕਿਸਨੇ ਕੀਤੀ? ਦੀਵਾਨ ਅਮਰ ਨਾਥ ਨੇ
- ਗਣੇਸ਼ ਦਾਸ ਵਡੇਹਰਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਕਿਸ ਅਹੁਦੇ ਤੇ ਕੰਮ ਕਰਦਾ ਸੀ? ਕਾਨੂੰਨਗੋ ਦੇ ਅਹੁਦੇ ਤੇ
- ਗਣੇਸ਼ ਦਾਸ ਵਡੇਹਰਾ ਨੇ ਕਿਹੜੀ ਪੁਸਤਕ ਦੀ ਰਚਨਾ ਕੀਤੀ? ਚਾਰ ਬਾਗ਼-ਏ-ਪੰਜਾਬ
- ਮਹਾਰਾਜਾ ਰਣਜੀਤ ਸਿੰਘ ਆਪਣੇ ਤੋਸ਼ੇਖਾਨੇ ਵਿੱਚ ਰੱਖੀ ਹੋਈ ਕਿਹੜੀ ਚੀਜ ਦੀ ਛੋਹ ਨੂੰ ਆਪਣੇ ਲਈ ਵਡਭਾਗਾ ਮੰਨਦਾ ਸੀ? ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਨੂੰ