ਭਾਰਤ ਵਿੱਚ ਦਲ ਪ੍ਰਣਾਲੀ

1)

ਰਾਜਨੀਤਕ ਦਲਾਂ ਦਾ ਢਾਂਚਾ ਕਿਹੋ ਜਿਹਾ ਹੋਣਾ ਚਾਹੀਦਾ ਹੈ?

ਲੋਕਤੰਤਰੀ

2)

ਰਾਜਨੀਤਕ ਦਲਾਂ ਨੂੰ ਆਪਣੀਆਂ ਗੱਲਾਂ ਮਨਵਾਉਣ ਲਈ ਕਿਹੜੇ ਸਾਧਨਾਂ ਵਿੱਚ ਵਿਸ਼ਵਾਸ਼ ਰੱਖਣਾ ਚਾਹੀਦਾ ਹੈ?

ਸੰਵਿਧਾਨਕ

3)

ਚੰਗੇ ਰਾਜਨੀਤਕ ਦਲ ਕਿਹੜੇ ਹਿੱਤਾਂ ਨੂੰ ਪਹਿਲ ਦਿੰਦੇ ਹਨ?

ਰਾਸ਼ਟਰੀ ਜਾਂ ਕੌਮੀ ਹਿੱਤਾਂ ਨੂੰ

4)

ਸ਼ਿਵ ਸੈਨਾ, ਹਿੰਦੂ ਮਹਾਂਸਭਾ, ਮੁਸਮਿਲ ਲੀਗ, ਅਕਾਲੀ ਦਲ ਵਿੱਚ ਕਿਹੜੀ ਗੱਲ ਸਾਂਝੀ ਹੈ?

ਇਹਨਾਂ ਦੀ ਰਚਨਾ ਧਾਰਮਿਕ ਅਧਾਰ ਤੇ ਹੋਈ

5)

ਹਿਟਲਰ ਦੀ ਨਾਜੀ ਪਾਰਟੀ ਦਾ ਨਿਰਮਾਣ ਕਿਸ ਅਧਾਰ ਤੇ ਕੀਤਾ ਗਿਆ?

ਨਸਲ ਦੇ ਅਧਾਰ ਤੇ

6)

ਅਸਾਮ ਗਣ ਪਰਿਸ਼ਦ, ਤੇਲਗੂ ਦੇਸ਼ਮ ਪਾਰਟੀ, ਨੈਸ਼ਨਲ ਕਾਨਫਰੰਸ ਕਿਸ ਪੱਧਰ ਦੀਆਂ ਰਾਜਨੀਤਕ ਪਾਰਟੀਆਂ ਹਨ?

ਖੇਤਰੀ/ਰਾਜ ਪੱਧਰ ਦੀਆਂ

7)

ਜਿਹੜੇ ਰਾਜਨੀਤਕ ਦਲ ਪੁਰਾਣੀ ਪ੍ਰਣਾਲੀ ਜਾਂ ਢਾਂਚੇ ਨੂੰ ਕਾਇਮ ਰੱਖਣਾ ਚਾਹੁੰਦੇ ਹਨ ਅਤੇ ਤਬਦੀਲੀ ਨਹੀਂ ਚਾਹੁੰਦੇ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ?

ਰੂੜ੍ਹੀਵਾਦੀ ਰਾਜਨੀਤਕ ਦਲ

8)

ਜਿਹੜੇ ਦਲ ਹੌਲੀ-ਹੌਲੀ ਸੰਵਿਧਾਨਕ ਤਰੀਕਿਆਂ ਨਾਲ ਵਿਵਸਥਾ ਵਿੱਚ ਬਦਲਾਅ ਕਰਨ ਦੀ ਇੱਛਾ ਰੱਖਦੇ ਹਨ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ?

ਉਦਾਰਵਾਦੀ ਰਾਜਨੀਤਕ ਦਲ

9)

ਕੀ ਰਾਜਨੀਤਕ ਦਲਾਂ ਤੋਂ ਬਿਨਾਂ ਲੋਕਤੰਤਰ ਸੰਭਵ ਹੈ?

ਨਹੀਂ

10)

ਰਾਜਨੀਤਕ ਪਾਰਟੀਆਂ ਦੁਆਰਾ ਜਾਰੀ ਕੀਤਾ ਦਸਤਾਵੇਜ ਜਿਸ ਵਿੱਚ ਉਹਨਾਂ ਦੁਆਰਾ ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮਾਂ ਦੀ ਰੂਪਰੇਖਾ ਦਿੱਤੀ ਗਈ ਹੁੰਦੀ ਹੈ, ਕੀ ਅਖਵਾਉਂਦਾ ਹੈ?

ਚੋਣ ਮਨੋਰਥ ਪੱਤਰ / ਮੈਨੀਫੈਸਟੋ

11)

ਭਾਰਤ ਵਿੱਚ ਕਿਸ ਪ੍ਰਕਾਰ ਦੀ ਦਲ ਪ੍ਰਣਾਲੀ ਹੈ?

ਬਹੁਦਲੀ ਪ੍ਰਣਾਲੀ

12)

ਬਹੁਦਲੀ ਪ੍ਰਣਾਲੀ ਤੋਂ ਕੀ ਭਾਵ ਹੈ?

2 ਤੋਂ ਵੱਧ ਰਾਜਨੀਤਕ ਦਲਾਂ ਦਾ ਹੋਣਾ

13)

ਜਿਸ ਦੇਸ਼ ਵਿੱਚ ਇੱਕ ਹੀ ਦਲ ਹੋਵੇ ਅਤੇ ਦੂਜੇ ਦਲ ਦਾ ਨਿਰਮਾਣ  ਕਰਨ ਦੀ ਆਗਿਆ ਨਾ ਹੋਵੇ, ਉਸ ਦੇਸ਼ ਦੀ ਦਲ ਪ੍ਰਣਾਲੀ ਕਿਹੜੀ ਹੁੰਦੀ ਹੈ?

ਇੱਕ ਦਲੀ ਪ੍ਰਣਾਲੀ

14)

ਚੀਨ ਵਿੱਚ ਕਿਸ ਪ੍ਰਕਾਰ ਦੀ ਦਲ ਪ੍ਰਣਾਲੀ ਹੈ?

ਇੱਕ ਦਲੀ

15)

ਚੀਨ, ਉੱਤਰੀ ਕੋਰੀਆ, ਵੀਅਤਨਾਮ ਆਦਿ ਕਿਸ ਰਾਜਨੀਤਕ ਵਿਚਾਰਧਾਰਾ ਨਾਲ ਸੰਬੰਧਤ ਹਨ?

ਸਾਮਵਾਦੀ

16)

ਜਿਹੜੇ ਦੇਸ਼ਾਂ ਵਿੱਚ ਸਿਰਫ ਦੋ ਹੀ ਮਹੱਤਵਪੂਰਨ ਦਲ ਹੋਣ, ਉਹਨਾਂ ਵਿੱਚ ਕਿਸ ਪ੍ਰਕਾਰ ਦੀ ਦਲ ਪ੍ਰਣਾਲੀ ਹੁੰਦੀ ਹੈ?

ਦੋ ਦਲੀ ਪ੍ਰਣਾਲੀ

17)

ਲੋਕਤੰਤਰੀ ਵਿਵਸਥਾ ਵਿੱਚ ਕਿਹੜੀ ਦਲ ਪ੍ਰਣਾਲੀ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ?

ਬਹੁਦਲੀ ਪ੍ਰਣਾਲੀ

18)

ਭਾਰਤ ਦੀਆਂ ਦੋ ਸਭ ਤੋਂ ਵੱਡੀਆਂ ਰਾਸ਼ਟਰੀ ਰਾਜਨੀਤਕ ਪਾਰਟੀਆਂ  ਕਿਹੜੀਆਂ ਹਨ?

ਭਾਰਤੀ ਜਨਤਾ ਪਾਰਟੀ, ਭਾਰਤੀ ਰਾਸ਼ਟਰੀ ਕਾਂਗਰਸ

19)

ਭਾਰਤੀ ਜਨਤਾ ਪਾਰਟੀ ਅਤੇ ਇਸਦੀਆਂ ਸਹਾਇਕ ਪਾਰਟੀਆਂ ਦੇ ਸਮੂਹ ਨੂੰ ਕੀ ਨਾਂ ਦਿੱਤਾ ਗਿਆ ਹੈ?

ਨੈਸ਼ਨਲ ਡੈਮੋਕੇ੍ਰਟਿਕ ਅਲਾਇੰਸ

20)

ਭਾਰਤੀ ਜਨਤਾ ਪਾਰਟੀ ਦਾ ਚੋਣ ਨਿਸ਼ਾਨ ਕੀ ਹੈ?

ਕਮਲ ਦਾ ਫੁੱਲ

21)

ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਕਦੋਂ ਹੋਈ ਸੀ?

1980 ਈ:

22)

ਭਾਰਤੀ ਜਨਤਾ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਕੌਣ ਹੈ?

ਜਗਤ ਪ੍ਰਕਾਸ਼ ਨੱਢਾ

23)

ਭਾਰਤੀ ਰਾਸ਼ਟਰੀ ਕਾਂਗਰਸ ਅਤੇ ਇਸਦੀਆਂ ਸਹਾਇਕ ਪਾਰਟੀਆਂ ਦੇ ਸਮੂਹ ਨੂੰ ਕੀ ਨਾਂ ਦਿੱਤਾ ਗਿਆ ਹੈ?

ਯੂਨਾਇਟਿਡ ਪ੍ਰੋਗਰੈਸਿਵ ਅਲਾਇੰਸ

24)

ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕਦੋਂ ਹੋਈ?

1885 ਈ:

25)

ਭਾਰਤੀ ਰਾਸ਼ਟਰੀ ਕਾਂਗਰਸ ਦਾ ਚੋਣ ਨਿਸ਼ਾਨ ਕੀ ਹੈ?

ਪੰਜਾ

26)

ਭਾਰਤੀ ਰਾਸ਼ਟਰੀ ਕਾਂਗਰਸ ਦਾ ਪ੍ਰਧਾਨ ਕੌਣ ਹੈ?

ਸੋਨੀਆ ਗਾਂਧੀ

27)

ਭਾਰਤ ਦੀ ਸਭ ਤੋਂ ਪੁਰਾਣੀ ਰਾਸ਼ਟਰੀ ਰਾਜਨੀਤਕ ਪਾਰਟੀ ਕਿਹੜੀ ਹੈ?

ਭਾਰਤੀ ਰਾਸ਼ਟਰੀ ਕਾਂਗਰਸ

28)

ਹਰੇਕ ਰਾਜਨੀਤਕ ਪਾਰਟੀ ਨੂੰ ਕਿਸ ਕੋਲ ਰਜਿਸਟਰਡ ਹੋਣਾ ਪੈਂਦਾ ਹੈ?

ਚੋਣ ਕਮਿਸ਼ਨ ਕੋਲ

29)

ਰਾਜਨੀਤਕ ਪਾਰਟੀਆਂ ਨੂੰ ਨਿਸ਼ਾਨ ਕਿਸ ਦੁਆਰਾ ਅਲਾਟ ਕੀਤਾ ਜਾਂਦਾ ਹੈ?

ਚੋਣ ਕਮਿਸ਼ਨ ਦੁਆਰਾ

30)

ਵਰਤਮਾਨ ਸਮੇਂ ਦੇਸ਼ ਵਿੱਚ ਕਿੰਨੀਆਂ ਰਜਿਸਟਰਡ ਰਾਸ਼ਟਰੀ ਰਾਜਨੀਤਕ ਪਾਰਟੀਆਂ ਹਨ?

8

31)

ਮਮਤਾ ਬੈਨਰਜੀ ਕਿਸ ਰਾਜਨੀਤਕ ਪਾਰਟੀ ਨਾਲ ਸੰਬੰਧ ਰੱਖਦੀ ਹੈ?

ਆਲ ਇੰਡੀਆ ਤ੍ਰਿਨਮੂਲ ਕਾਂਗਰਸ

32)

ਮਮਤਾ ਬੈਨਰਜੀ ਕਿਸ ਰਾਜ ਦੀ ਮੁੱਖ ਮੰਤਰੀ ਹੈ?

ਪੱਛਮ ਬੰਗਾਲ

33)

ਮਾਇਆਵਤੀ ਕਿਸ ਰਾਸ਼ਟਰੀ ਰਾਜਨੀਤਕ ਦਲ ਦੀ ਪ੍ਰਧਾਨ ਹੈ?

ਬਹੁਜਨ ਸਮਾਜ ਪਾਰਟੀ

34)

ਬਹੁਜਨ ਸਮਾਜ ਪਾਰਟੀ ਦਾ ਚੋਣ ਨਿਸ਼ਾਨ ਕੀ ਹੈ?

ਹਾਥੀ

35)

ਦਲ ਬਦਲੀ ਕਾਨੂੰਨ ਕਦੋਂ ਪਾਸ ਕੀਤਾ ਗਿਆ?

1984

36)

ਕਮਿਊਨਿਸਟ ਦਲਾਂ ਦਾ ਝੰਡਾ ਕਿਸ ਰੰਗ ਦਾ ਹੁੰਦਾ ਹੈ?

ਲਾਲ

37)

ਵਰਤਮਾਨ ਸਮੇਂ ਪੰਜਾਬ ਵਿੱਚ ਕਿਹੜੀ ਪਾਰਟੀ ਦੀ ਸਰਕਾਰ ਹੈ?

ਆਮ ਆਦਮੀ ਪਾਰਟੀ ਦੀ

39)

ਵਰਤਮਾਨ ਸਮੇਂ ਚੋਣ ਕਮਿਸ਼ਨ ਨੇ ਕਿੰਨੇ ਰਾਜ ਪੱਧਰੀ ਦਲਾਂ ਨੂੰ ਮਾਨਤਾ ਦਿੱਤੀ ਹੋਈ ਹੈ?

54

40)

ਸ਼੍ਰੋਮਣੀ ਅਕਾਲੀ ਦਲ (ਬਾਦਲ ) ਦਾ ਪ੍ਰਧਾਨ ਕੌਣ ਹੈ?

ਸੁਖਬੀਰ ਸਿੰਘ ਬਾਦਲ

41)

ਸ਼੍ਰੋਮਣੀ ਅਕਾਲੀ ਦਲ (ਬਾਦਲ ) ਦਾ ਚੋਣ ਨਿਸ਼ਾਨ ਕੀ ਹੈ? 

ਤੱਕੜੀ

42)

ਹਾਲ ਹੀ ਵਿੱਚ ਸੰਗਰੂਰ ਉੱਪ ਚੋਣ ਕਿਸਨੇ ਜਿੱਤੀ?

ਸਿਮਰਨਜੀਤ ਸਿੰਘ ਮਾਨ ਨੇ

43)

ਸਿਮਰਨਜੀਤ ਸਿੰਘ ਮਾਨ ਕਿਸ ਰਾਜਨੀਤਕ ਦਲ ਨਾਲ ਸੰਬੰਧ ਰੱਖਦੇ ਹਨ?

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)

44)

ਵਿਰੋਧੀ ਦਲ ਵਜੋਂ ਮਾਨਤਾ ਪ੍ਰਾਪਤ ਕਰਨ ਲਈ ਸਦਨ ਵਿੱਚ ਕਿੰਨੀਆਂ ਸੀਟਾਂ ਜਿੱਤਣੀਆਂ ਜਰੂਰੀ ਹਨ?

10 ਫ਼ੀਸਦੀ

46)

ਰਾਜ ਸਭਾ ਵਿੱਚ ਵਿਰੋਧੀ ਦਲ ਕਿਹੜਾ ਹੈ?

ਭਾਰਤੀ ਰਾਸ਼ਟਰੀ ਕਾਂਗਰਸ

47)

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਦਲ ਕਿਹੜੀ ਪਾਰਟੀ ਹੈ?

ਭਾਰਤੀ ਰਾਸ਼ਟਰੀ ਕਾਂਗਰਸ

48)

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਦਲ ਦਾ ਪ੍ਰਧਾਨ ਕੌਣ ਹੈ?

ਪ੍ਰਤਾਪ ਸਿੰਘ ਬਾਜਵਾ

Leave a Comment

Your email address will not be published. Required fields are marked *

error: Content is protected !!