ਬਾਲ ਵਿਕਾਸ ਅਤੇ ਮਨੋਵਿਗਿਆਨ-7
1. | ਜੀਵਨ ਇਤਿਹਾਸ/ਵਿਅਕਤੀ ਇਤਿਹਾਸ/ਕੇਸ ਸਟੱਡੀ ਵਿਧੀ ਦਾ ਆਰੰਭ ਕਿਸਨੇ ਕੀਤਾ? | ਟਾਈਡਮੈਨ ਨੇ |
2. | ਜਨਮ ਸਮੇਂ ਬੱਚੇ ਦੀ ਯਾਦ ਸ਼ਕਤੀ ਕਿਹੋ ਜਿਹੀ ਹੁੰਦੀ ਹੈ? | ਬਹੁਤ ਘੱਟ |
3. | ਕਿਹੜੇ ਵਿਟਾਮਿਨ ਦੀ ਕਮੀ ਕਾਰਨ ਲਹੂ ਦਾ ਥੱਕਾ ਬਣਨਾ ਬੰਦ ਹੋ ਜਾਂਦਾ ਹੈ? | ਵਿਟਾਮਿਨ ਕੇ |
4. | ਸਿੱਖਣ ਦੀ ਯਤਨ ਅਤੇ ਭੁੱਲ ਵਿਧੀ ਕਿਸਦੀ ਦੇਣ ਹੈ? | ਥਾਰਨਡਾਈਕ ਦੀ |
5. | ਬੱਚੇ ਵਿੱਚ ਸੰਸਕਾਰਾਂ ਦਾ ਵਿਕਾਸ ਕਿੱਥੋਂ ਸ਼ੁਰੂ ਹੁੰਦਾ ਹੈ? | ਪਰਿਵਾਰ ਤੋਂ |
6. | ਪ੍ਰਸ਼ਨਾਵਲੀ ਵਿਧੀ ਦੀ ਕਾਢ ਕਿਸਨੇ ਕੱਢੀ? | ਵੁਡਵਰਥ ਨੇ |
7. | ਡਿਸਲੈਕਸੀਆ ਬਿਮਾਰੀ ਕਿਸ ਨਾਲ ਸੰਬੰਧ ਹੈ? | ਪੜ੍ਹਣ ਨਾਲ |
8. | ਡਿਸਕੈਲਕੁਲਿਆ ਬਿਮਾਰੀ ਦਾ ਸੰਬੰਧ ਕਿਸ ਵਿਸ਼ੇ ਨਾਲ ਹੈ? | ਗਣਿਤ ਨਾਲ |
9. | ਡਿਸਗ੍ਰਾਫੀਆ ਬਿਮਾਰੀ ਕਿਸ ਨਾਲ ਸੰਬੰਧਤ ਹੈ? | ਲਿਖਣ ਨਾਲ |
10. | ਡਿਸਪ੍ਰੈਕਸੀਆ ਬਿਮਾਰੀ ਵਿੱਚ ਕਿਸ ਪ੍ਰਕਾਰ ਦੀ ਸਮੱਸਿਆ ਹੁੰਦੀ ਹੈ? | ਲਿਖਣ, ਪੜ੍ਹਣ ਅਤੇ ਬੋਲਣ ਦੀ |
11. | ਲੈਮਾਰਕ ਨੇ ਕਿਸਦਾ ਅਧਿਐਨ ਕੀਤਾ? | ਅਨੁਵੰਸ਼ਿਕਤਾ ਦਾ |
12. | ਕਿਸ ਅਵਸਥਾ ਨੂੰ ਤੂਫਾਨ ਦੀ ਅਵਸਥਾ ਵੀ ਕਿਹਾ ਜਾਂਦਾ ਹੈ? | ਕਿਸ਼ੋਰ ਅਵਸਥਾ ਨੂੰ |
13. | ਕਿਸ਼ੋਰ ਅਵਸਥਾ ਨੂੰ ਤੂਫਾਨ ਦੀ ਅਵਸਥਾ ਕਿਸਨੇ ਕਿਹਾ ਹੈ? | ਸਟੇਨਲੇ ਹਾਲ ਨੇ |
14. | ‘‘ਬੁੱਧੀ ਪਹਿਚਾਣਨ ਅਤੇ ਸਿੱਖਣ ਦੀ ਸ਼ਕਤੀ ਹੈ।“ ਕਿਸਦਾ ਕਥਨ ਹੈ? | ਮਾਲਟਨ ਦਾ |
15. | ਆਪਣੇ ਆਪ ਆਪਣੀਆਂ ਸਾਰੀਆਂ ਕਿਰਿਆਵਾਂ ਦਾ ਨਿਰੀਖਣ ਕਰਨਾ, ਕੀ ਅਖਵਾਉਂਦਾ ਹੈ? | ਆਤਮਨਿਰੀਖਣ |
16. | ਮਾਨਸਿਕ ਪ੍ਰੀਖਣ (ਮੈਂਟਲ ਟੈਸਟ) ਸ਼ਬਦ ਦੀ ਵਰਤੋ ਸਭ ਤੋਂ ਪਹਿਲਾਂ ਕਿਸਨੇ ਕੀਤੀ? | ਕੈਟਲ ਨੇ |
17. | ਗੈਸਟਾਲਟ ਦਾ ਕੀ ਅਰਥ ਹੈ? | ਸੰਪੂਰਨ |
18. | ਵਿਟਾਮਿਨ ਸੀ ਦਾ ਮੁੱਖ ਸ੍ਰੋਤ ਕੀ ਹੈ? | ਆਂਵਲਾ |
19. | ਵਿਵਹਾਰਵਾਦੀ ਮਨੋਵਿਗਿਆਨ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ? | ਵਾਟਸਨ ਨੂੰ |
20. | ‘‘ਕਿਸ਼ੋਰ ਅਵਸਥਾ ਸੰਘਰਸ਼, ਤਨਾਅ, ਤੂਫ਼ਾਨ ਅਤੇ ਵਿਰੋਧ ਦੀ ਅਵਸਥਾ ਹੈ।“ ਕਿਸਦਾ ਕਥਨ ਹੈ? | ਸਟੇਨਲੇ ਹਾਲ ਦਾ |