ਬਾਲ ਵਿਕਾਸ ਅਤੇ ਮਨੋਵਿਗਿਆਨ-5
1. | ਸਿੱਖਿਆ ਨੂੰ ਬਾਲ ਕੇਂਦਰਤ ਬਣਾਉਣ ਵਿੱਚ ਵਿਗਿਆਨ ਦੀ ਕਿਸ ਸ਼ਾਖਾ ਦਾ ਸਭ ਤੋਂ ਵੱਧ ਯੋਗਦਾਨ ਹੈ? | ਮਨੋਵਿਗਿਆਨ ਦਾ |
2. | ਬੁੱਧੀ ਦਾ ਸੰਵੇਗਾਤਮਕ ਵਿਕਾਸ ਦਾ ਸਿਧਾਂਤ ਕਿਸਨੇ ਦਿੱਤਾ? | ਆਈਜੇਂਕ ਨੇ |
3. | ਕਿਸ IQ ਵਾਲੇ ਬੱਚਿਆਂ ਨੂੰ ਪ੍ਰਤਿਭਾਸ਼ਾਲੀ ਮੰਨਿਆ ਜਾਂਦਾ ਹੈ? | 110 ਤੋਂ ਵੱਧ |
4. | ਕਿਸ IQ ਵਾਲੇ ਬੱਚਿਆਂ ਨੂੰ ਪੱਛੜਿਆ ਹੋਇਆ ਮੰਨਿਆ ਜਾਂਦਾ ਹੈ? | 90 ਤੋਂ ਘੱਟ |
5. | ਆਮ ਬੱਚਿਆਂ ਦਾ IQ ਕਿੰਨਾ ਹੁੰਦਾ ਹੈ? | 90 ਤੋਂ 110 |
6. | ਜਿਹੜੇ ਬੱਚੇ ਨਵੀਆਂ ਖੋਜਾਂ ਅਤੇ ਤਜ਼ਰਬੇ ਕਰਦੇ ਹਨ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? | ਸਿਰਜਨਸ਼ੀਲ ਬੱਚੇ |
7. | ਸਿਰਜਨਸ਼ੀਲ ਬੱਚਿਆਂ ਦਾ IQ ਕਿੰਨਾ ਹੁੰਦਾ ਹੈ? | 120 ਤੋਂ ਵੱਧ |
8. | ਵਿਟਾਮਿਨ ਸੀ ਦੀ ਕਮੀ ਕਾਰਨ ਇਸਤਰੀਆਂ ਵਿੱਚ ਕਿਸ ਰੋਗ ਦੀ ਸੰਭਾਵਨਾ ਵੱਧ ਜਾਂਦੀ ਹੈ? | ਬਾਂਝਪਨ, ਗਰਭਪਾਤ |
9. | ‘‘ਬੁੱਧੀ ਅਮੂਰਤ ਵਸਤੂਆਂ ਦੇ ਵਿਸ਼ੇ ਵਿੱਚ ਸੋਚਣ ਦੀ ਯੋਗਤਾ ਹੈ।“ ਕਿਸਦਾ ਕਥਨ ਹੈ? | ਟਰਮਨ ਦਾ |
10. | ਰੌਸ ਨੇ ਕਿਸ਼ੋਰ ਅਵਸਥਾ ਦੀ ਕਿਹੜੀ ਉਮਰ ਮੰਨੀ ਹੈ? | 12 ਤੋਂ 18 ਸਾਲ |
11. | ‘‘ਸਿੱਖਿਆ ਦੁਆਰਾ ਮਾਨਵ ਵਿਵਹਾਰ ਵਿੱਚ ਪਰਿਵਰਤਨ ਕੀਤਾ ਜਾਦਾ ਹੈ ਅਤੇ ਮਨੁੱਖੀ ਵਿਵਹਾਰ ਦਾ ਅਧਿਐਨ ਹੀ ਮਨੋਵਿਗਿਆਨ ਅਖਵਾਉਂਦਾ ਹੈ।“ ਕਿਸਦਾ ਕਥਨ ਹੈ? | ਬ੍ਰਾਊਨ ਦਾ |
12. | ਕਿਸ ਉਮਰ ਵਿੱਚ ਵਿਅਕਤੀ ਦੀ ਮਾਨਸਿਕ ਯੋਗਤਾ ਦਾ ਲੱਗਭਗ ਪੂਰਾ ਵਿਕਾਸ ਹੋ ਜਾਂਦਾ ਹੈ? | 14 ਸਾਲ |
13. | ਕੀ ਵਿਕਾਸ ਕਾਰਨ ਹੋਈਆਂ ਤਬਦੀਲੀਆਂ ਨੂੰ ਵੇਖਿਆ ਅਤੇ ਮਾਪਿਆ ਜਾ ਸਕਦਾ ਹੈ? | ਨਹੀਂ |
14. | ਬੱਚੇ ਦੇ ਵਿਕਾਸ ਦੀ ਕਿਸ ਅਵਸਥਾ ਵਿੱਚ ਉਸਦੇ ਵਿਵਹਾਰ ਵਿੱਚ ਸਭ ਤੋਂ ਵੱਧ ਅਸਥਿਰਤਾ ਪਾਈ ਜਾਂਦੀ ਹੈ? | ਕਿਸ਼ੋਰ ਅਵਸਥਾ ਵਿੱਚ |
15. | ਪ੍ਰੇਰਨਾ ਕਿੰਨੀ ਪ੍ਰਕਾਰ ਦੀ ਹੁੰਦੀ ਹੈ? | 2 (ਅੰਦਰੂਨੀ, ਬਾਹਰੀ) |
16. | ਬੱਚਿਆਂ ਨੂੰ ਸਭ ਤੋਂ ਪਹਿਲਾਂ ਭਾਸ਼ਾ ਦਾ ਗਿਆਨ ਕਿੱਥੋਂ ਪ੍ਰਾਪਤ ਹੁੰਦਾ ਹੈ? | ਪਰਿਵਾਰ ਤੋਂ |
17. | ਜਿਹੜੇ ਬੱਚੇ ਸਮਾਜ ਦੇ ਬਣਾਏ ਗਏ ਨਿਯਮਾਂ ਦਾ ਉਲੰਘਣ ਕਰਦੇ ਹਨ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? | ਬਾਲ ਅਪਰਾਧੀ |
18. | ਕਿਹੜੇ ਮਨੋਵਿਗਿਆਨਕ ਅਨੁਸਾਰ ਵਿਕਾਸ ਇੱਕ ਹੌਲੀ ਅਤੇ ਲਗਾਤਾਰ ਪ੍ਰਕਿਰਿਆ ਹੈ? | ਸਕਿਨਰ |
19. | ‘‘ਸਿੱਖਿਆ ਮਨੋਵਿਗਿਆਨ ਵਿਅਕਤੀ ਦੇ ਜਨਮ ਤੋਂ ਲੈ ਕੇ ਬੁਢਾਪੇ ਤੱਕ ਸਿੱਖਣ ਦੇ ਅਨੁਭਵਾਂ ਦਾ ਵਰਣਨ ਅਤੇ ਵਿਆਖਿਆ ਹੈ।“ ਕਿਸਦਾ ਕਥਨ ਹੈ? | ਕ੍ਰੋ ਐਂਡ ਕ੍ਰੋ |
20. | The Language and the Thought of the Child ਪੁਸਤਕ ਕਿਸ ਪ੍ਰਸਿੱਧ ਮਨੋਵਿਗਿਆਨੀ ਨੇ ਲਿਖੀ? | ਪਿਆਜੇ ਨੇ |