ਬਾਲ ਵਿਕਾਸ ਅਤੇ ਮਨੋਵਿਗਿਆਨ-26
1. | Motivation ਸ਼ਬਦ ਲਾਤੀਨੀ ਭਾਸ਼ਾ ਦੇ ਕਿਸ ਸ਼ਬਦ ਤੋਂ ਲਿਆ ਗਿਆ ਹੈ? | Mover |
2. | Mover ਸ਼ਬਦ ਤੋਂ ਕੀ ਭਾਵ ਹੈ? | ਚਲਾਉਣਾ |
3. | ‘‘ਸਿਖਲਾਈ ਅਤੇ ਅਨੁਭਵ ਦੁਆਰਾ ਵਿਵਹਾਰ ਵਿੱਚ ਹੋਣ ਵਾਲੀਆਂ ਤਬਦੀਲੀਆਂ ਨੂੰ ਸਿੱਖਣਾ ਕਹਿੰਦੇ ਹਨ।‘’ ਕਿਸਦਾ ਕਥਨ ਹੈ? | ਗੇਟਸ |
4. | ਸਮਰੱਥਾ ਦੇ ਵਿਕਾਸ ਦਾ ਦੂਜਾ ਨਾਂ ਕੀ ਹੈ? | ਕੌਸ਼ਲ ਵਿਕਾਸ |
5. | ਸੰਵੇਗਤਮਕ ਬੁੱਧੀ ਨੂੰ ਹਰਮਨ ਪਿਆਰਾ ਬਣਾਉਣ ਦਾ ਸਿਹਰਾ ਕਿਸਦੇ ਸਿਰ ਬੱਝਦਾ ਹੈ? | ਡੇਨੀਅਲ ਗੋਲਮੈਨ |
6. | ‘‘ਕਿਸ਼ੋਰਅਵਸਥਾ ਅਪਰਾਧੀ ਸੁਭਾਅ ਦੇ ਵਿਕਾਸ ਦਾ ਨਾਜੁਕ ਸਮਾਂ ਹੈ।‘’ ਕਿਸਦਾ ਕਥਨ ਹੈ? | ਵੈਲੰਟਾਈਨ ਦਾ |
7. | ‘‘ਸਮਾਜਿਕ ਅਤੇ ਸੰਵੇਗਾਤਮਕ ਵਿਕਾਸ ਨਾਲੋ ਨਾਲ ਚੱਲਦੇ ਹਨ।‘’ ਕਿਸਦਾ ਕਥਨ ਹੈ? | ਕ੍ਰੋਅ ਐਂਡ ਕ੍ਰੋਅ ਦਾ |
8. | ਗੈਸਟਾਲਟਵਾਦ ਦਾ ਜਨਮਦਾਤਾ ਕਿਸਨੂੰ ਮੰਨਿਆ ਜਾਂਦਾ ਹੈ? | ਵਰਦੀਮਰ ਨੂੰ |
9. | ਪੁਸਤਕ Adolescence ਦਾ ਲੇਖਕ ਕੌਣ ਹੈ? | ਸਟੇਨਲੇ ਹਾਲ |
10. | ਸਕੂਲ ਛੱਡ ਚੁੱਕੇ ਬੱਚੇ ਦਾ ਅਧਿਐਨ ਕਰਨ ਲਈ ਕਿਹੜੀ ਵਿਧੀ ਸਭ ਤੋਂ ਵਧੀਆ ਹੈ? | ਕੇਸ ਸਟੱਡੀ |
11. | SITE ਦਾ ਪੂਰਾਂ ਨਾਂ ਕੀ ਹੈ? | Satelite Instructional Television Experment |
12. | SITE ਦਾ ਆਰੰਭ ਕਦੋਂ ਕੀਤਾ ਗਿਆ? | 1 ਜੂਨ 1975 |
13. | ਮੋਹਨ ਦੇ ਮਾਪਿਆਂ ਨੇ ਉਸਨੂੰ ਕਲਾਸ ਵਿੱਚ ਫਸਟ ਆਉਣ ਤੇ ਸਾਈਕਲ ਲੈ ਕੇ ਦੇਣ ਦਾ ਵਾਅਦਾ ਕੀਤਾ। ਇਹ ਕਿਸ ਪ੍ਰਕਾਰ ਦੀ ਪ੍ਰੇਰਣਾ ਹੈ? | ਬਾਹਰੀ ਪ੍ਰੇਰਣਾ |
14. | ਕਿਸ਼ੋਰ ਅਵਸਥਾ ਵਿੱਚ ਵਿਵਹਾਰ ਅਤੇ ਸੁਭਾਅ ਤੇ ਸਭ ਤੋਂ ਵੱਧ ਅਸਰ ਕਿਸਦਾ ਪੈਂਦਾ ਹੈ? | ਸੰਗੀ ਸਾਥੀਆਂ ਦਾ |
15. | ਜੇਕਰ ਕਿਸ਼ੋਰਾਂ ਨੂੰ ਮਾਪਿਆਂ, ਅਧਿਆਪਕਾਂ ਅਤੇ ਸਹਿਪਾਠੀਆਂ ਦੁਆਰਾ ਵਾਰ ਵਾਰ ਤੰਗ ਕੀਤਾ ਜਾਵੇ ਅਤੇ ਉਹਨਾਂ ਦਾ ਮਜਾਕ ਉਡਾਇਆ ਜਾਵੇ ਤਾਂ ਉਹਨਾਂ ਵਿੱਚ ਕਿਹੜੀ ਭਾਵਨਾ ਵਿਕਸਿਤ ਹੋਣ ਦੀ ਸੰਭਾਵਨਾ ਸਭ ਤੋਂ ਵੱਧ ਹੈ? | ਹੀਨ ਭਾਵਨਾ |
16. | ‘‘ਵਿਕਾਸ ਦੀ ਕਿਸੇ ਵੀ ਅਵਸਥਾ ਵਿੱਚ ਕੁਝ ਵੀ ਸਿਖਾਇਆ ਜਾ ਸਕਦਾ ਹੈ।‘’ ਕਿਸਦਾ ਕਥਨ ਹੈ? | ਪਿਆਜੇ ਦਾ |
17. | ‘‘ਮੈਨੂੰ ਇੱਕ ਬੱਚਾ ਦੇ ਦਿਓ। ਮੈ ਉਸਨੂੰ ਜਿਵੇਂ ਤੁਸੀਂ ਚਾਹੋ ਬਣਾ ਸਕਦਾ ਹਾਂ।‘’ ਕਿਸਦਾ ਕਥਨ ਹੈ? | ਵਾਟਸਨ ਦਾ |
18. | ਸਾਈਕੋਲੋਜੀ ਸ਼ਬਦ ਕਿਹੜੇ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ? | Psyche + Logos |
19. | Psyche ਅਤੇ Logos ਕਿਸ ਭਾਸ਼ਾ ਦੇ ਸ਼ਬਦ ਹਨ? | ਯੂਨਾਨੀ |
20. | ਕਿਸ ਮਨੋਵਿਗਿਆਨਕ ਨੇ ਮਨੋਵਿਗਿਆਨ ਨੂੰ ਆਤਮਾ ਦਾ ਵਿਗਿਆਨ ਕਿਹਾ ਹੈ? | ਅਰਸਤੂ ਅਤੇ ਰੁਡੋਲਫ਼ |