ਬਾਲ ਵਿਕਾਸ ਅਤੇ ਮਨੋਵਿਗਿਆਨ-24
1. | ‘‘ਕਿਸ਼ੋਰ ਅਵਸਥਾ ਉੱਚੇ ਆਦਰਸ਼ਾਂ ਅਤੇ ਥਿਉਰੀਆਂ ਨੂੰ ਬਣਾਉਣ ਦੇ ਆਰੰਭ ਨੂੰ ਅਤੇ ਸਾਦੇ ਤੌਰ ਤੇ ਅਸਲੀਅਤ ਨੂੰ ਆਪਣਾਉਣ ਦਾ ਸਮਾਂ ਹੁੰਦਾ ਹੈ।‘’ ਕਿਸਦਾ ਕਥਨ ਹੈ? | ਪਿਆਜੇ ਦਾ |
2. | ਲੜਕੇ ਅਤੇ ਲੜਕੀਆਂ ਦੀ ਅਵਾਜ ਵਿੱਚ ਸਪਸ਼ਟ ਤਬਦੀਲੀ ਕਿਸ ਅਵਸਥਾ ਵਿੱਚ ਵੇਖੀ ਜਾ ਸਕਦੀ ਹੈ? | ਕਿਸ਼ੋਰ ਅਵਸਥਾ |
3. | ਨਾਇਕ ਪੂਜਾ ਕਿਸ ਅਵਸਥਾ ਦੀ ਵਿਸ਼ੇਸ਼ਤਾ ਹੈ? | ਕਿਸ਼ੋਰ ਅਵਸਥਾ ਦੀ |
4. | ਕਈ ਵਾਰ ਵਿਦਿਆਰਥੀ ਮੂੰਹ ਨਾਲ ਨਹੁੰ ਕੱਟਦੇ ਹਨ, ਅੰਗੂਠਾ ਚੂਸਦੇ ਹਨ, ਬੁੱਲ੍ਹ ਕੱਟਦੇ ਹਨ, ਵਾਰ ਵਾਰ ਸਿਰ ਖੁਰਕਦੇ ਹਨ, ਵਾਲ ਵਾਰ ਵਾਰ ਠੀਕ ਕਰਦੇ ਹਨ, ਵਾਰ ਵਾਰ ਮੂੰਹ ਤੇ ਹੱਥ ਫੇਰਦੇ ਹਨ। ਇਹ ਵਿਦਿਆਰਥੀਆਂ ਵਿੱਚ ਕਿਸ ਭਾਵਨਾ ਦਾ ਪ੍ਰਗਟਾਵਾ ਕਰਦਾ ਹੈ? | ਘਬਰਾਹਟ |
5. | ਸਟੇਨਲੇ ਹਾਲ ਅਨੁਸਾਰ ਕਲਪਨਾ ਸ਼ਕਤੀ ਦਾ ਜਨਮ ਕਿਸ ਅਵਸਥਾ ਵਿੱਚੌ ਹੁੰਦਾ ਹੈ? | ਕਿਸ਼ੋਰ ਅਵਸਥਾ |
6. | ਸਿੱਖਿਆ ਮਨੋਵਿਗਿਆਨ ਦਾ ਕੇਂਦਰ ਕੀ ਹੈ? | ਵਿਦਿਆਰਥੀ |
7. | ਕਿਸ ਮਨੋਵਿਗਿਆਨਕ ਦਾ ਕਹਿਣਾ ਹੈ ਕਿ ਜਿਹੋ ਜਿਹਾ ਘਰ ਹੋਵੇਗਾ, ਉਹੋ ਜਿਹਾ ਹੀ ਸਮਾਜ ਹੋਵੇਗਾ? | ਕਰੋਅ ਐਂਡ ਕਰੋਅ |
8. | ਬੱਚੇ ਨੂੰ ਸਮਾਜਿਕ ਸੰਬੰਧਾਂ ਦਾ ਅਨੁਭਵ ਸਭ ਤੋਂ ਪਹਿਲਾਂ ਕਿਸ ਸੰਸਥਾ ਤੋਂ ਪ੍ਰਾਪਤ ਹੁੰਦਾ ਹੈ? | ਪਰਿਵਾਰ ਤੋਂ |
9. | ਪਰਿਵਾਰ ਸਿੱਖਿਆ ਦਾ ਕਿਸ ਪ੍ਰਕਾਰ ਦਾ ਸਾਧਨ ਹੈ? | ਗੈਰ-ਰਸਮੀ |
10. | ਸਕੂਲ ਸਿੱਖਿਆ ਦਾ ਕਿਸ ਪ੍ਰਕਾਰ ਦਾ ਸਾਧਨ ਹੈ? | ਰਸਮੀ |
11. | ‘‘ਕੋਈ ਵਿਅਕਤੀ ਆਪਣੀ ਅਮੂਰਤ ਸੋਚ ਸ਼ਕਤੀ ਦੇ ਅਨੁਸਾਰ ਹੀ ਬੁੱਧੀਮਾਨ ਹੋ ਸਕਦਾ ਹੈ।‘’ ਕਿਸਦਾ ਕਥਨ ਹੈ? | ਟਰਮਨ ਦਾ |
12. | ਸਪੀਅਰਮੈਨ ਨੇ ਬੁੱਧੀ ਦਾ ਕਿਹੜਾ ਸਿਧਾਂਤ ਦਿੱਤਾ? | ਦੋ ਕਾਰਕ ਸਿਧਾਂਤ |
13. | ਸਪੀਅਰਮੈਨ ਦੇ ਬੁੱਧੀ ਸਿਧਾਂਤ ਵਿੱਚ ਕਿਹੜੇ ਦੋ ਕਾਰਕ ਹਨ? | g ਕਾਰਕ ਅਤੇ s ਕਾਰਕ |
14. | ਸਪੀਅਰਮੈਨ ਦੇ ਬੁੱਧੀ ਸਿਧਾਂਤ ਦਾ ਕਿਹੜਾ ਕਾਰਕ ਹਰ ਵਿਅਕਤੀ ਲਈ ਹਰੇਕ ਸਥਾਨ ਤੇ ਉਹੀ ਰਹਿੰਦਾ ਹੈ? | g ਕਾਰਕ |
15. | ਸਪੀਅਰਮੈਨ ਦੇ ਬੁੱਧੀ ਸਿਧਾਂਤ ਦਾ ਕਿਹੜਾ ਕਾਰਕ ਸਮੇਂ ਸਮੇਂ ਤੇ ਬਦਲਦਾ ਰਹਿੰਦਾ ਹੈ? | s ਕਾਰਕ |
16. | ਕਿਸੇ ਵੀ ਕਿਰਿਆ ਨੂੰ ਕਰਨ ਵਿੱਚ ਸਪੀਅਰਮੈਨ ਦਾ ਕਿਹੜਾ ਕਾਰਕ ਸਦਾ ਹੀ ਆਪਣੀ ਭੁਮਿਕਾ ਨਿਭਾਉਂਦਾ ਹੈ? | g ਕਾਰਕ |
17. | ਸਪੀਅਰਮੈਨ ਅਨੁਸਾਰ ਆਮ ਕਾਰਜਾਂ ਲਈ ਕਿਹੜਾ ਕਾਰਕ ਵਰਤਿਆ ਜਾਂਦਾ ਹੈ? | g ਕਾਰਕ |
18. | ਸਪੀਅਰਮੈਨ ਅਨੁਸਾਰ ਕਿਸ ਕਾਰਕ ਦੀ ਵਰਤੋਂ ਵਿਸ਼ੇਸ਼ ਕਾਰਜਾਂ ਵਿੱਚ ਹੁੰਦੀ ਹੈ? | s ਕਾਰਕ |
19. | ਥਰਸਟਨ ਨੇ ਬੁੱਧੀ ਦਾ ਕਿਹੜਾ ਸਿਧਾਂਤ ਦਿੱਤਾ? | ਸਮੂਹ ਕਾਰਕ ਸਿਧਾਂਤ |
20. | ਥਰਸਟਨ ਦੇ ਸਮੂਹ ਕਾਰਕ ਸਿਧਾਂਤ ਅਨੁਸਾਰ ਬੁੱਧੀ ਕਿੰਨੀਆਂ ਮਾਨਸਿਕ ਯੋਗਤਾਵਾਂ ਦੇ ਸਮੂਹਾਂ ਤੋਂ ਬਣੀ ਹੁੰਦੀ ਹੈ? | 9 |