ਬਾਲ ਵਿਕਾਸ ਅਤੇ ਮਨੋਵਿਗਿਆਨ-2
1. | ‘‘ਮਨੁੱਖ ਅੰਦਰਲੀਆਂ ਯੋਗਤਾਵਾਂ ਨੂੰ ਪ੍ਰਗਟ ਕਰਨਾ ਹੀ ਸਿੱਖਿਆ ਹੈ।“ ਕਿਸਦਾ ਕਥਨ ਹੈ? | ਸਵਾਮੀ ਵਿਵੇਕਾਨੰਦ ਦਾ |
2. | ਕੈਲੇ ਅਨੁਸਾਰ ਸਿੱਖਿਆ ਮਨੋਵਿਗਿਆਨ ਦੇ ਕਿੰਨੇ ਉਦੇਸ਼ ਹਨ? | 9 |
3. | ਸਮਾਂ ਸਾਰਣੀ ਵਿੱਚ ਗਣਿਤ, ਵਿਗਿਆਨ ਅਤੇ ਹੋਰ ਔਖੇ ਵਿਸ਼ੇ ਅੱਧੀ ਛੁੱਟੀ ਤੋਂ ਪਹਿਲਾਂ ਕਿਉਂ ਰੱਖੇ ਜਾਂਦੇ ਹਨ? | ਮਨੋਵਿਗਿਆਨ ਦੇ ਅਧਾਰ ਤੇ |
4. | ਸਿੱਖਿਆ ਮਨੋਵਿਗਿਆਨ ਦੀ ਉਤਪੱਤੀ ਕਦੋਂ ਤੋਂ ਹੋਈ ਮੰਨੀ ਜਾਂਦੀ ਹੈ? | 1900 ਈ: ਤੋਂ |
5. | ‘‘ਸਿੱਖਿਆ ਮਨੋਵਿਗਿਆਨ, ਅਧਿਆਪਕਾਂ ਦੀ ਤਿਆਰੀ ਦੀ ਨੀਂਹ ਹੈ।‘’ ਕਿਸਦਾ ਕਥਨ ਹੈ? | ਸਕਿਨਰ ਦਾ |
6. | ‘‘ਮਨੋਵਿਗਿਆਨ ਮਨ ਦਾ ਵਿਗਿਆਨ ਹੈ।‘’ ਕਿਸਦਾ ਕਥਨ ਹੈ? | ਅਰਸਤੂ ਦਾ |
7. | ਵਰਤਮਾਨ ਸਮੇਂ ਮਨੋਵਿਗਿਆਨ ਨੂੰ ਕਿਸਦਾ ਵਿਗਿਆਨ ਮੰਨਿਆ ਜਾਂਦਾ ਹੈ? | ਵਿਵਹਾਰ ਦਾ |
8. | ‘‘ਸਿੱਖਿਆ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਦੁਆਰਾ ਇੱਕ ਬਾਲਕ ਆਪਣੀਆਂ ਸ਼ਕਤੀਆਂ ਦਾ ਵਿਕਾਸ ਕਰਦਾ ਹੈ।‘’ ਕਿਸਦਾ ਕਥਨ ਹੈ? | ਫਰੋਬਲ ਦਾ |
9. | ਸੰਸਾਰ ਦਾ ਪਹਿਲਾ ਬੁੱਧੀ ਪਰੀਖਣ ਕਦੋਂ ਕੀਤਾ ਗਿਆ? | 1905 ਈ: |
10. | ਸੰਸਾਰ ਦਾ ਪਹਿਲਾ ਬੁੱਧੀ ਪਰੀਖਣ ਕਿਸ ਦੁਆਰਾ ਕੀਤਾ ਗਿਆ? | ਬਿਨੈ ਅਤੇ ਸਾਈਮਨ ਦੁਆਰਾ |
11. | ਭਾਰਤ ਵਿੱਚ ਪਹਿਲਾ ਬੁੱਧੀ ਪਰੀਖਣ ਕਦੋਂ ਕੀਤਾ ਗਿਆ? | 1922 ਈ: |
12. | ਭਾਰਤ ਵਿੱਚ ਪਹਿਲਾ ਬੁੱਧੀ ਪਰੀਖਣ ਕਿਸ ਦੁਆਰਾ ਕੀਤਾ ਗਿਆ? | ਸੀ.ਐਚ.ਰਾਈਸ ਦੁਆਰਾ |
13. | ਆਮ ਤੌਰ ਤੇ ਵਿਕਾਸ ਦੀਆਂ ਕਿੰਨੀਆਂ ਅਵਸਥਾਵਾਂ ਹੁੰਦੀਆਂ ਹਨ? | 5 |
14. | ‘‘ਵਾਤਾਵਰਨ ਵਿੱਚ ਸਾਰੇ ਬਾਹਰੀ ਤੱਤ ਆ ਜਾਂਦੇ ਹਨ ਜਿਹਨਾਂ ਨੇ ਵਿਅਕਤੀ ਨੂੰ ਜੀਵਨ ਆਰੰਭ ਕਰਨ ਦੇ ਸਮੇਂ ਤੋਂ ਪ੍ਰਭਾਵਿਤ ਕਰਨਾ ਸ਼ੁਰੂ ਕੀਤਾ ਹੈ।‘’ ਕਿਸਦਾ ਕਥਨ ਹੈ? | ਵੁਡਵਰਥ ਦਾ |
15. | ਕੀ ਵਿਕਾਸ ਨੂੰ ਸਪਸ਼ਟ ਇਕਾਈਆਂ ਵਿੱਚ ਮਾਪਿਆ ਜਾ ਸਕਦਾ ਹੈ? | ਨਹੀਂ |
16. | ਸ਼ਿਸ਼ੂ ਕਾਲ ਦਾ ਸਮਾਂ ਕੀ ਹੈ? | ਜਨਮ ਤੋਂ 5-6 ਸਾਲ ਦੀ ਉਮਰ ਤੱਕ |
17. | ਵਿਕਾਸ ਕਿਸ ਪ੍ਰਕਾਰ ਦੀ ਪ੍ਰਕਿਰਿਆ ਹੈ? | ਨਿਰੰਤਰ |
18. | ਬਾਲ ਅਵਸਥਾ ਵਿੱਚ ਕਿੰਨੇ ਫ਼ੀਸਦੀ ਦਿਮਾਗ ਦਾ ਵਿਕਾਸ ਹੋ ਜਾਂਦਾ ਹੈ? | 90 ਫ਼ੀਸਦੀ |
19. | ਅੰਤਰਦਰਸ਼ਨ ਵਿਧੀ ਵਿੱਚ ਕਿਸਦਾ ਅਧਿਐਨ ਕੀਤਾ ਜਾਂਦਾ ਹੈ? | ਖੁਦ ਦਾ |
20. | ‘‘ਬਾਲਕ ਨੂੰ ਆਨੰਦਦਾਇਕ ਸਰਲ ਕਹਾਣੀਆਂ ਦੁਆਰਾ ਨੈਤਿਕ ਸਿੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ।“ ਕਿਸਦਾ ਕਥਨ ਹੈ? | ਕੋਲੇਸਨਿਕ ਦਾ |