ਬਾਲ ਵਿਕਾਸ ਅਤੇ ਮਨੋਵਿਗਿਆਨ-12

1.        

ਸਮਾਜਿਕ ਸਮਾਯੋਜਨ ਦਾ ਸਭ ਤੋਂ ਔਖਾ ਸਮਾਂ ਕਿਸ ਅਵਸਥਾ ਨੂੰ ਮੰਨਿਆ ਜਾਂਦਾ ਹੈ?

ਕਿਸ਼ੋਰ ਅਵਸਥਾ ਨੂੰ

2.        

ਵਿਦਿਆਰਥੀਆਂ ਦਾ ਵਿਸ਼ਵਾਸ ਜਿੱਤਣ ਲਈ ਅਧਿਆਪਕ ਨੂੰ ਉਹਨਾਂ ਨਾਲ ਕਿਸ ਪ੍ਰਕਾਰ ਵਿਵਹਾਰ ਕਰਨਾ ਚਾਹੀਦਾ ਹੈ?

ਮਿੱਤਰਾਂ ਵਾਂਗ

3.        

ਸਟਰਨਬਰਗ ਨੇ ਬੁੱਧੀ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ?

3

4.        

Mental “est and Measurement ਪੁਸਤਕ ਦੀ ਰਚਨਾ ਕਿਸਨੇ ਕੀਤੀ?

ਕੈਟਲ ਨੇ

5.        

ਟਰਮਨ ਨੇ ਬੁੱਧੀ ਦੀ ਕੀ ਪ੍ਰੀਭਾਸ਼ਾ ਦਿੱਤੀ ਹੈ?

ਅਮੂਰਤ ਵਿਚਾਰਾਂ ਬਾਰੇ ਸੋਚਣ ਦੀ ਯੋਗਤਾ

6.        

ਮਨੋਵਿਗਿਆਨ ਸ਼ਬਦ ਦੀ ਵਰਤੋਂ ਪਹਿਲੀ ਵਾਰ ਕਿਸਨੇ ਕੀਤੀ?

ਰੁਡੋਲਫ ਗਾਯੇਕਲ

7.        

ਅਰਸਤੂ ਨੇ ਮਨੋਵਿਗਿਆਨ ਨੂੰ ਕਿਸ ਵਿਗਿਆਨ ਮੰਨਿਆ?

ਆਤਮਾ ਦਾ

8.        

ਸਵੈਮਾਨ ਦੀ ਭਾਵਨਾ ਕਿਸ ਉਮਰ ਵਿੱਚ ਸਭ ਤੋਂ ਵੱਧ ਪਾਈ ਜਾਂਦੀ ਹੈ?

13-19 ਸਾਲ

9.        

‘‘ਵਿਦਿਆਰਥੀ ਦੇ ਚਿਹਰੇ ਨੂੰ ਵੇਖ ਕੇ ਹੀ ਉਸਦੀ ਬੁੱਧੀ ਦਾ ਪਤਾ ਲਗਾਇਆ ਜਾ ਸਕਦਾ ਹੈ।“  ਕਿਸ ਮਨੋਵਿਗਿਆਨਕ ਦਾ ਵਿਚਾਰ ਹੈ?

ਲੇਵੇਟਰ ਦਾ

10.    

ਬੱਚਾ ਸਭ ਤੋਂ ਪਹਿਲਾਂ ਕਿਸ ਚੀਜ ਵੱਲ ਆਕਰਸ਼ਿਤ ਹੋਣਾ ਸ਼ੁਰੂ ਕਰਦਾ ਹੈ?

ਪ੍ਰਕਾਸ਼ ਵੱਲ

11.    

ਬੁੱਧੀ ਦਾ ਸਭ ਤੋਂ ਵੱਧ ਵਿਕਾਸ ਕਿਸ ਅਵਸਥਾ ਵਿੱਚ ਹੁੰਦਾ ਹੈ?

ਬਾਲ ਅਵਸਥਾ ਵਿੱਚ

12.    

ਗਵਾਇਟਰ ਜਾਂ ਗਿੱਲ੍ਹੜ ਰੋਗ ਕਿਸਦੀ ਕਮੀ ਕਾਰਨ ਹੁੰਦਾ ਹੈ?

ਆਯੋਡੀਨ ਦੀ

13.    

ਸਿੱਖਿਆ ਮਨੋਵਿਗਿਆਨ ਦੀ ਪਹਿਲੀ ਪੁਸਤਕ ਕਿਸਨੇ ਲਿਖੀ?

ਥਾਰਨਡਾਈਕ ਨੇ

14.    

ਸਿਗਮੰਡ ਫਰਾਇਡ ਨੇ ਮਨ ਦੀ ਤੁਲਨਾ ਕਿਸ ਚੀਜ ਨਾਲ ਕੀਤੀ ਹੈ?

ਸਮੁੰਦਰ ਵਿੱਚ ਤੈਰਦੇ ਹਿਮਖੰਡ ਨਾਲ

15.    

ਸਿੱਖਿਆ ਮਨੋਵਿਗਿਆਨ ਦੀ ਪਹਿਲੀ ਪੁਸਤਕ ਕਦੋਂ ਲਿਖੀ ਗਈ?

1903 ਈ:

16.    

ਬੱਚੇ ਦੇ ਭਾਸ਼ਾਈ ਵਿਕਾਸ ਵਿੱਚ ਸਭ ਤੋਂ ਵੱਧ ਯੋਗਦਾਨ ਕਿਸ ਸੰਸਥਾ ਦਾ ਹੁੰਦਾ ਹੈ?

ਪਰਿਵਾਰ ਦਾ

17.    

ਸਿੱਖਿਆ ਅਧਿਕਾਰ ਕਾਨੂੰਨ ਕਿਸ ਸਾਲ ਬਣਾਇਆ ਗਿਆ?

2009 ਈ:

18.    

ਸਿੱਖਿਆ ਅਧਿਕਾਰ ਕਾਨੂੰਨ ਕਦੋਂ ਲਾਗੂ ਹੋਇਆ?

1 ਅਪ੍ਰੈਲ 2010 ਈ.

19.    

ਕਿਸ ਵਿਗਿਆਨਕ ਨੇ ਮੰਨਿਆ ਕਿ ਉਚਿਤ ਵਾਤਾਵਰਨ ਪ੍ਰਦਾਨ ਕਰਕੇ ਬੁੱਧੀ ਅੰਕ ਵਿੱਚ ਵਾਧਾ ਕੀਤਾ ਜਾ ਸਕਦਾ ਹੈ?

ਸਟੀਫ਼ਨਜ਼

20.    

ਮੁਫ਼ਤ ਅਤੇ ਲਾਜਮੀ ਸਿੱਖਿਆ ਅਧਿਕਾਰ ਕਾਨੂੰਨ ਤਤਿਹ ਹਰੇਕ ਨਿੱਜੀ ਸਕੂਲ ਵਿੱਚ ਕਿੰਨੇ ਫ਼ੀਸਦੀ ਸੀਟਾਂ ਰਾਖਵੀਆਂ ਰੱਖਣੀਆਂ ਜਰੂਰੀ ਹਨ?

25 ਫ਼ੀਸਦੀ

Leave a Comment

Your email address will not be published. Required fields are marked *

error: Content is protected !!