ਬਾਲ ਵਿਕਾਸ ਅਤੇ ਮਨੋਵਿਗਿਆਨ-11
1. | ਦੂਜੇ ਸਾਲ ਦੇ ਅੰਤ ਤੱਕ ਬੱਚਿਆਂ ਦਾ ਸ਼ਬਦ ਭੰਡਾਰ ਕਿੰਨੇ ਸ਼ਬਦਾਂ ਦਾ ਹੋ ਜਾਂਦਾ ਹੈ? | 100 |
2. | ਜਨਮ ਸਮੇਂ ਲੜਕੇ-ਲੜਕੀਆਂ ਵਿੱਚੋਂ ਕਿਸਦੀ ਲੰਬਾਈ ਜਿਆਦਾ ਹੁੰਦੀ ਹੈ? | ਲੜਕਿਆਂ ਦੀ |
3. | ਸਿੱਖਿਆ ਮਨੋਵਿਗਿਆਨ ਦੀ ਰਸਮੀ ਨੀਂਹ ਕਦੋਂ ਰੱਖੀ ਗਈ? | 1889 ਈ: |
4. | ਸਿੱਖਿਆ ਮਨੋਵਿਗਿਆਨ ਦੀ ਰਸਮੀ ਨੀਂਹ ਕਿਸ ਦੁਆਰਾ ਰੱਖੀ ਗਈ? | ਸਟੇਨਲੇ ਹਾਲ |
5. | ਪੈਲਾਗਰਾ ਰੋਗ ਕਿਸ ਵਿਟਾਮਿਨ ਦੀ ਕਮੀ ਕਾਰਨ ਹੁੰਦਾ ਹੈ? | ਵਿਟਾਮਿਨ ਬੀ |
6. | ਬੱਚੇ ਦੇ ਦੁੱਧ ਦੇ ਦੰਦਾਂ ਦੀ ਗਿਣਤੀ ਕਿੰਨੀ ਹੁੰਦੀ ਹੈ? | 20 |
7. | ਕਿਸ਼ੋਰ ਅਵਸਥਾ ਵਿੱਚ ਕਿੰਨੇ ਦੰਦ ਆਉਂਦੇ ਹਨ? | 4 |
8. | ਸਕਿਨਰ ਕਿਸ ਦੇਸ਼ ਦਾ ਵਾਸੀ ਸੀ? | ਅਮਰੀਕਾ |
9. | ਕਿਸ ਅਵਸਥਾ ਵਿੱਚ ਲੜਕੀਆਂ ਦੀ ਲੰਬਾਈ ਲੜਕਿਆਂ ਤੋਂ ਵੱਧ ਹੁੰਦੀ ਹੈ? | ਬਾਲ ਅਵਸਥਾ ਵਿੱਚ |
10. | ਪਿਆਜੇ ਕਿਸ ਦੇਸ਼ ਦਾ ਵਾਸੀ ਸੀ? | ਸਵਿੱਟਰਜਲੈਂਡ |
11. | ਜੀਨ ਪਿਆਜੇ ਨੇ ਆਪਣੇ ਤਜ਼ਰਬੇ ਕਿਸਤੇ ਕੀਤੇ? | ਆਪਣੇ ਬੱਚਿਆਂ ਤੇ |
12. | ਸਕੀਮਾ ਸਿਧਾਂਤ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ? | ਜੀਨ ਪਿਆਜੇ ਨੂੰ |
13. | ਸੰਵੇਗ ਸ਼ਬਦ ਦਾ ਸ਼ਬਦੀ ਅਰਥ ਕੀ ਹੈ? | ਉੇਤੇਜਨਾ ਜਾਂ ਭਾਵਾਂ ਦੀ ਉਥਲ-ਪੁਥਲ |
14. | ‘‘ਬੱਚਾ ਆਪਣੇ ਅਤੇ ਆਪਣੇ ਸੰਸਾਰ ਬਾਰੇ ਜਿਆਦਾਤਰ ਗੱਲਾਂ ਖੇਡ ਦੁਆਰਾ ਸਿੱਖਦਾ ਹੈ।“ ਕਿਸਦਾ ਕਥਨ ਹੈ? | ਸਟ੍ਰੇਂਗ |
15. | ਸਿੱਖਣਾ ਕਿਸ ਪ੍ਰਕਾਰ ਦੀ ਪ੍ਰਕਿਰਿਆ ਹੈ? | ਜਟਿਲ ਮਾਨਸਿਕ ਪ੍ਰਕਿਰਿਆ |
16. | ਕਿਸ ਉਮਰ ਨੂੰ ਖਿਡੌਣਿਆਂ ਦੀ ਉਮਰ ਕਿਹਾ ਜਾਂਦਾ ਹੈ? | ਪੂਰਵ-ਬਾਲ ਅਵਸਥਾ ਨੂੰ |
17. | ਵਿਟਾਮਿਨ ਏ ਦੀ ਕਮੀ ਕਾਰਨ ਮੁੱਖ ਰੂਪ ਵਿੱਚ ਕਿਹੜਾ ਰੋਗ ਹੁੰਦਾ ਹੈ? | ਅੰਧਰਾਤਾ |
18. | ਖੇਡਾਂ ਦੁਆਰਾ ਮੁੱਖ ਰੂਪ ਵਿੱਚ ਬੱਚੇ ਵਿੱਚ ਕਿਹੜਾ ਗੁਣ ਵਿਕਸਿਤ ਹੁੰਦਾ ਹੈ? | ਸਮਾਜਿਕਤਾ |
19. | ਜੱਦ ਦੁਆਰਾ ਗੁਣਾਂ ਦੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਣ ਦੀ ਕਿਰਿਆ ਨੂੰ ਕਿਸਨੇ ਸਪਸ਼ਟ ਕੀਤਾ? | ਮੈਂਡਲ ਨੇ |
20. | ਬੱਚੇ ਦੇ ਸਮਾਜਿਕ ਵਿਕਾਸ ਲਈ ਕਿਸ ਕਾਰਕ ਨੂੰ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ? | ਵਾਤਾਵਰਨ ਨੂੰ |