ਬਾਲ ਵਿਕਾਸ ਅਤੇ ਮਨੋਵਿਗਿਆਨ-1
1. | ਸਿੱਖਿਆ ਸ਼ਬਦ ਦੀ ਉਤਪੱਤੀ ਸੰਸਕ੍ਰਿਤ ਭਾਸ਼ਾ ਦੇ ਕਿਸ ਸ਼ਬਦ ਤੋਂ ਹੋਈ ਮੰਨੀ ਜਾਂਦੀ ਹੈ? | ਸ਼ਿਕਸ਼ |
2. | ਸੰਸਕ੍ਰਿਤ ਸ਼ਬਦ ‘ਸ਼ਿਕਸ਼’ ਤੋਂ ਕੀ ਭਾਵ ਹੈ? | ਸਿੱਖਣਾ |
3. | Education ਸ਼ਬਦ ਲਾਤੀਨੀ ਭਾਸ਼ਾ ਦੇ ਕਿਸ ਸ਼ਬਦ ਤੋਂ ਬਣਿਆ ਹੈ? | Educatum |
4. | Educatom ਸ਼ਬਦ ਤੋਂ ਕੀ ਭਾਵ ਹੈ? | ਅੰਦਰੋਂ ਬਾਹਰ ਆਉਣਾ |
5. | ਮਨੋਵਿਗਿਆਨ ਦੀ ਨੀਂਹ ਕਿਸ ਪੁਸਤਕ ਦੁਆਰਾ ਰੱਖੀ ਗਈ? | Principle of Psychology |
6. | Principles of Psychology ਦੀ ਰਚਨਾ ਕਿਸਨੇ ਕੀਤੀ? | ਵਿਲੀਅਮ ਜੇਮਜ਼ |
7. | Principles of Psychology ਦੀ ਰਚਨਾ ਕਿਸ ਦੇਸ਼ ਵਿੱਚ ਕੀਤੀ ਗਈ? | ਅਮਰੀਕਾ |
8. | ਮਨੋਵਿਗਿਆਨ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ? | ਅਰਸਤੂ ਨੂੰ |
9. | ਆਰੰਭ ਵਿੱਚ ਮਨੋਵਿਗਿਆਨ ਨੂੰ ਕਿਸਦੀ ਇੱਕ ਸ਼ਾਖਾ ਮੰਨਿਆ ਜਾਂਦਾ ਸੀ? | ਦਰਸ਼ਨ ਸ਼ਾਸਤਰ ਦੀ |
10. | 16ਵੀਂ ਸਦੀ ਵਿੱਚ ਮਨੋਵਿਗਿਆਨ ਨੂੰ ਕਿਸਦਾ ਵਿਗਿਆਨ ਮੰਨਿਆ ਗਿਆ? | ਆਤਮਾ ਦਾ ਵਿਗਿਆਨ |
11. | 17ਵੀਂ ਸਦੀ ਵਿੱਚ ਮਨੋਵਿਗਿਆਨ ਨੂੰ ਕਿਸਦਾ ਵਿਗਿਆਨ ਮੰਨਿਆ ਗਿਆ? | ਮਨ ਦਾ ਵਿਗਿਆਨ |
12. | 19ਵੀਂ ਸਦੀ ਵਿੱਚ ਮਨੋਵਿਗਿਆਨ ਨੂੰ ਕਿਸਦਾ ਵਿਗਿਆਨ ਮੰਨਿਆ ਗਿਆ? | ਚੇਤਨਾ ਦਾ |
13. | ਅੱਜਕੱਲ੍ਹ ਮਨੋਵਿਗਿਆਨ ਨੂੰ ਕਿਸਦਾ ਵਿਗਿਆਨ ਮੰਨਿਆ ਜਾਂਦਾ ਹੈ? | ਵਿਵਹਾਰ ਦਾ |
14. | ਲਿੰਗੁਆਫੋਨ ਕਿਸ ਪ੍ਰਕਾਰ ਦੀ ਸਹਾਇਕ ਸਮੱਗਰੀ ਹੈ? | ਸੁਣਨ ਸਹਾਇਕ ਸਮੱਗਰੀ |
15. | ‘‘ਸਭ ਤੋਂ ਪਹਿਲਾਂ ਮਨੋਵਿਗਿਆਨ ਨੇ ਆਪਣੀ ਆਤਮਾ ਦਾ ਤਿਆਗ ਕੀਤਾ, ਫਿਰ ਆਪਣੇ ਮਨ ਨੂੰ ਤਿਆਗਿਆ, ਫਿਰ ਆਪਣੀ ਚੇਤਨਾ ਦਾ ਤਿਆਗ ਗੀਤਾ ਅਤੇ ਹੁਣ ਇਹ ਵਿਵਹਾਰ ਦੇ ਢੰਗ ਨੂੰ ਅਪਣਾਉਂਦਾ ਹੈ।’’ ਕਿਸਦਾ ਕਥਨ ਹੈ? | ਵੁੱਡਵਰਥ ਦਾ |
16. | ਸਿੱਖਿਆ ਮਨੋਵਿਗਿਆਨ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ? | ਥਾਰਨਡਾਈਕ ਨੂੰ |
17. | Trial and Error Theory ਦਾ ਜਨਮਦਾਤਾ ਕੌਣ ਹੈ? | ਥਾਰਨਡਾਈਕ |
18. | Stimulus-Response Theory ਕਿਸਨੇ ਦਿੱਤੀ? | ਥਾਰਨਡਾਈਕ ਨੇ |
19. | ਬੱਚੇ ਦੇ ਵਿਕਾਸ ਦੀ ਪ੍ਰਕਿਰਿਆ ਕਦੋਂ ਸ਼ੁਰੂ ਹੁੰਦੀ ਹੈ? | ਜਨਮ ਤੋਂ ਪਹਿਲਾਂ |
20. | ਵਿਕਾਸ ਦੀ ਪ੍ਰਕਿਰਿਆ ਕਦੋਂ ਤੱਕ ਚੱਲਦੀ ਹੈ? | ਮੌਤ ਤੱਕ |