ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਉਹਨਾਂ ਦਾ ਇਤਿਹਾਸ ਤੇ ਪ੍ਰਭਾਵ

  1. ਪੰਜਾਬ ਕਿਹੜੀ ਭਾਸ਼ਾ ਦਾ ਸ਼ਬਦ ਹੈ?  ਫ਼ਾਰਸੀ
  2. ਪੰਜਾਬ ਸ਼ਬਦ ਦਾ ਕੀ ਭਾਵ ਹੈ?  ਪੰਜ ਦਰਿਆਵਾਂ ਦੀ ਧਰਤੀ
  3. ਪੰਜਾਬ ਵਿੱਚ ਕਿਹੜੇ ਪੰਜ ਦਰਿਆ ਵਗਦੇ ਸਨ?  ਸਤਲੁਜ਼, ਰਾਵੀ, ਬਿਆਸ, ਚਨਾਬ, ਜੇਹਲਮ
  4. ਰਿਗਵੈਦਿਕ ਕਾਲ ਵਿੱਚ ਪੰਜਾਬ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ? ਸਪਤ ਸਿੰਧੂ
  5. ਮਹਾਂਕਾਵਾਂ ਅਤੇ ਪੁਰਾਣਾਂ ਵਿੱਚ ਪੰਜਾਬ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?  ਪੰਚਨਦ
  6. ਯੂਨਾਨੀਆਂ ਨੇ ਪੰਜਾਬ ਨੂੰ ਕੀ ਨਾਂ ਦਿੱਤਾ?   ਪੈਂਟਾਪੋਟਾਮੀਆ
  7. ਪੰਜਾਬ ਨੂੰ ਟੱਕ ਦੇਸ਼ ਕਿਉਂ ਕਿਹਾ ਜਾਂਦਾ ਸੀ?    ਇੱਥੇ ਕਾਫ਼ੀ ਸਮਾਂ ਟੱਕ ਨਾਮਕ ਕਬੀਲੇ ਦਾ ਰਾਜ ਰਿਹਾ
  8. ਅੰਗਰੇਜਾਂ ਨੇ ਪੰਜਾਬ ਨੂੰ ਕਦੋਂ ਬ੍ਰਿਟਿਸ਼ ਰਾਜ ਵਿੱਚ ਸ਼ਾਮਿਲ ਕੀਤਾ?  1849 ਈ:
  9. ਪੰਜਾਬ ਦਾ ਵਿਘਟਨ ਕਦੋਂ ਸ਼ੁਰੂ ਹੋਇਆ?  1901 ਈ:
  10. ਪੰਜਾਬ ਦਾ ਵਿਘਟਨ ਕਿਹੜੇ ਵਾਇਸਰਾਏ ਦੇ ਸਮੇਂ ਸ਼ੁਰੂ ਹੋਇਆ?    ਲਾਰਡ ਕਰਜ਼ਨ
  11. ਅੰਗਰੇਜਾਂ ਨੇ ਦਿੱਲੀ ਨੂੰ ਪੰਜਾਬ ਤੋਂ ਕਦੋਂ ਵੱਖ ਕੀਤਾ?  1911 ਈ:
  12. ਭਾਸ਼ਾ ਦੇ ਅਧਾਰ ਤੇ ਪੰਜਾਬ ਦੀ ਵੰਡ ਕਦੋਂ ਹੋਈ?  1966 ਈ:
  13. ਆਧੁਨਿਕ ਪੰਜਾਬ ਵਿੱਚ ਕਿੰਨੇ ਜਿਲ੍ਹੇ ਹਨ?  23
  14. ਪੰਜਾਬ ਦਾ ਕਿਹੜਾ ਜਿਲ੍ਹਾ ਸਭ ਤੋਂ ਬਾਅਦ ਵਿੱਚ ਬਣਾਇਆ ਗਿਆ? ਮਲੇਰਕੋਟਲਾ
  15. ਹਿਮਾਲਿਆ ਪਰਬਤ ਪੰਜਾਬ ਦੀ ਕਿਹੜੀ ਦਿਸ਼ਾ ਵਿੱਚ ਸਥਿਤ ਹੈ?  ਉੱਤਰ
  16. ਹਿਮਾਲਿਆ ਦਾ ਕੀ ਅਰਥ ਹੈ?   ਬਰਫ਼ ਦਾ ਘਰ
  17. ਸੰਸਾਰ ਦੀ ਸਭ ਤੋਂ ਉੱਚੀ ਚੋਟੀ ਦਾ ਕੀ ਨਾਂ ਹੈ?   ਮਾਊਂਟ ਐਵਰੈਸਟ
  18. ਹਿਮਾਲਿਆ ਦਾ ਕਿਹੜਾ ਦੱਰਾ ਸਭ ਤੋਂ ਪ੍ਰਸਿੱਧ ਹੈ?  ਖ਼ੈਬਰ
  19. ਸ਼ਿਵਾਲਿਕ ਪਹਾੜੀਆਂ ਅਤੇ ਪੰਜਾਬ ਦੇ ਮੈਦਾਨੀ ਭਾਗ ਵਿਚਕਾਰਲੇ ਖੇਤਰ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?  ਤਰਾਈ ਪ੍ਰਦੇਸ਼
  20. ਦੁਆਬੇ ਕਿਹੜੇ ਮੁਗ਼ਲ ਬਾਦਸ਼ਾਹ ਦੇ ਸਮੇਂ ਬਣਾਏ ਗਏ? ਅਕਬਰ
  21. ਦੁਆਬ ਕਿਸ ਭਾਸ਼ਾ ਦਾ ਸ਼ਬਦ ਹੈ?  ਫ਼ਾਰਸੀ
  22. ਦੁਆਬ ਸ਼ਬਦ ਦਾ ਸ਼ਬਦੀ ਅਰਥ ਕੀ ਹੈ? ਦੋ ਦਰਿਆਵਾਂ ਵਿਚਕਾਰਲੀ ਧਰਤੀ
  23. ਅਜਾਦੀ ਤੋਂ ਪਹਿਲਾਂ ਪੰਜਾਬ ਵਿੱਚ ਕਿੰਨੇ ਦੁਆਬੇ ਸਨ?   ਪੰਜ
  24. ਕਿਹੜੇ ਦੁਆਬ ਨੂੰ ਮਾਝਾ ਵੀ ਕਿਹਾ ਜਾਂਦਾ ਹੈ? ਬਾਰੀ ਦੁਆਬ ਨੂੰ
  25. ਮਾਝੇ ਦੇ ਵਸਨੀਕਾਂ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਮਝੈਲ
  26. ਲਾਹੌਰ ਅਤੇ ਅੰਮ੍ਰਿਤਸਰ ਸਾਹਿਬ ਕਿਹੜੇ ਦੁਆਬੇ ਵਿੱਚ ਸਥਿਤ ਹਨ? ਬਾਰੀ ਦੁਆਬ
  27. ਮਾਲਵਾ ਕਿਹੜੇ ਇਲਾਕੇ ਨੂੰ ਕਿਹਾ ਜਾਂਦਾ ਹੈ?  ਸਤਲੁਜ਼ ਅਤੇ ਘੱਗਰ ਵਿਚਕਾਰਲੇ ਖੇਤਰ ਨੂੰ
  28. ਮਾਲਵਾ ਨੂੰ ਇਹ ਨਾਂ ਕਿਉਂ ਦਿੱਤਾ ਗਿਆ? ਇੱਥੇ ਮੱਲ ਨਾਮਕ ਕਬੀਲਾ ਰਾਜ ਕਰਦਾ ਸੀ
  29. ਮਾਲਵੇ ਦੇ ਵਸਨੀਕਾਂ ਨੂੰ ਕੀ ਕਿਹਾ ਜਾਂਦਾ ਹੈ?  ਮਲਵਈ
  30. ਬਾਂਗਰ ਦਾ ਇਲਾਕਾ ਕਿਹੜੇ ਦੋ ਦਰਿਆਵਾਂ ਵਿਚਕਾਰ ਸਥਿੱਤ ਹੈ? ਘੱਗਰ ਅਤੇ ਜਮਨਾ
  31. ਤਰਾਇਣ ਦੀ ਪਹਿਲੀ ਲੜਾਈ ਕਦੋਂ ਹੋਈ? 1191 ਈ:
  32. ਤਰਾਇਣ ਦੀ ਪਹਿਲੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ?  ਮੁਹੰਮਦ ਗੌਰੀ ਅਤੇ ਪ੍ਰਿਥਵੀ ਰਾਜ ਚੌਹਾਨ
  33. ਤਰਾਇਣ ਦੀ ਪਹਿਲੀ ਲੜਾਈ ਵਿੱਚ ਕਿਸਦੀ ਜਿੱਤ ਹੋਈ?  ਪ੍ਰਿਥਵੀ ਰਾਜ ਚੌਹਾਨ
  34. ਤਰਾਇਣ ਦੀ ਦੂਜੀ ਲੜਾਈ ਕਦੋਂ ਹੋਈ?  1192 ਈ:
  35. ਤਰਾਇਣ ਦੀ ਦੂਜੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ? ਮੁਹੰਮਦ ਗੌਰੀ ਅਤੇ ਪ੍ਰਿਥਵੀ ਰਾਜ ਚੌਹਾਨ
  36. ਤਰਾਇਣ ਦੀ  ਦੂਜੀ ਲੜਾਈ ਵਿੱਚ ਕੌਣ ਜੇਤੂ ਰਿਹਾ? ਮੁਹੰਮਦ ਗੌਰੀ
  37. ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ? 1526 ਈ:
  38. ਪਾਣੀ ਪਤ ਦੀ ਪਹਿਲੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ? ਬਾਬਰ ਅਤੇ ਇਬਰਾਹਿਮ ਲੋਧੀ
  39. ਪਾਣੀਪਤ ਦੀ ਪਹਿਲੀ ਲੜਾਈ ਵਿੱਚ ਕੌਣ ਜੇਤੂ ਰਿਹਾ?  ਬਾਬਰ
  40. ਪਾਣੀਪਤ ਦੀ ਦੂਜੀ ਲੜਾਈ ਕਦੋਂ ਹੋਈ?   1556 ਈ:
  41. ਪਾਣੀਪਤ ਦੀ ਦੂਜੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ?  ਅਕਬਰ ਅਤੇ ਹੇਮੂੰ
  42. ਪਾਣੀਪਤ ਦੀ ਦੂਜੀ ਲੜਾਈ ਵਿੱਚ ਕੌਣ ਜੇਤੂ ਰਿਹਾ? ਅਕਬਰ
  43. ਪਾਣੀਪਤ ਦੀ ਤੀਜੀ ਲੜਾਈ ਕਦੋਂ ਹੋਈ? 1761 ਈ:
  44. ਪਾਣੀਪਤ ਦੀ ਤੀਜੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ? ਅਹਿਮਦ ਸ਼ਾਹ ਅਬਦਾਲੀ ਅਤੇ ਮਰਾਠੇ
  45. ਪਾਣੀਪਤ ਦੀ ਤੀਜੀ ਲੜਾਈ ਵਿੱਚ ਕੌਣ ਜੇਤੂ ਰਿਹਾ?  ਅਹਿਮਦ ਸ਼ਾਹ ਅਬਦਾਲੀ
  46. ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜਨੀਤਕ ਜੀਵਨ ਦੀ ਸ਼ੁਰੂਆਤ ਕਿਹੜੇ ਸ਼ਹਿਰ ਦੀ ਜਿੱਤ ਤੋਂ ਕੀਤੀ? ਲਾਹੌਰ
  47. ਅਹਿਮਦਸ਼ਾਹ ਅਬਦਾਲੀ ਨੇ ਪੰਜਾਬ ਤੇ ਕਿੰਨੇ ਹਮਲੇ ਕੀਤੇ?  8
  48. ਆਰੀਆ ਸਭ ਤੋਂ ਪਹਿਲਾਂ ਕਿਹੜੇ ਪ੍ਰਦੇਸ਼ ਵਿੱਚ ਆ ਕੇ ਵੱਸੇ? ਸਪਤ ਸਿੰਧੂ
error: Content is protected !!