ਪ੍ਰਸਤਾਵਨਾ
1) | ਸੰਵਿਧਾਨ ਦੀ ਕੂੰਜੀ ਕਿਸਨੂੰ ਕਿਹਾ ਜਾਂਦਾ ਹੈ? | ਪ੍ਰਸਤਾਵਨਾ ਨੂੰ |
2) | ਪ੍ਰਸਤਾਵਨਾ ਕਿਹੜੇ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ? | ਅਸੀਂ ਭਾਰਤ ਦੇ ਲੋਕ |
3) | ਪ੍ਰਸਤਾਵਨਾ ਦਾ ਵਿਚਾਰ ਕਿਸ ਦੇਸ਼ ਦੇ ਸੰਵਿਧਾਨ ਤੋਂ ਲਿਆ ਗਿਆ ਹੈ? | ਅਮਰੀਕਾ |
4) | ਪ੍ਰਸਤਾਵਨਾ ਦੀ ਭਾਸ਼ਾ ਕਿਸ ਦੇਸ਼ ਦੇ ਸੰਵਿਧਾਨ ਤੋਂ ਲਈ ਗਈ ਹੈ? | ਆਸਟ੍ਰੇਲੀਆ |
5) | ਪ੍ਰਸਤਾਵਨਾ ਦਾ ਸੰਕਲਪ ਸੰਵਿਧਾਨ ਸਭਾ ਵਿੱਚ ਕਿਸਨੇ ਪੇਸ਼ ਕੀਤਾ? | ਜਵਾਹਰ ਲਾਲ ਨਹਿਰੂ |
6) | ਸੰਵਿਧਾਨ ਸਭਾ ਨੇ ਪ੍ਰਸਤਾਵਨਾ ਦੇ ਸੰਕਲਪ ਨੂੰ ਕਦੋਂ ਮੰਜੂਰੀ ਦਿੱਤੀ? | 22 ਜਨਵਰੀ 1947 |
7) | ਕਿਸ ਮੁਕੱਦਮੇ ਵਿੱਚ ਪ੍ਰਸਤਾਵਨਾ ਨੂੰ ਸੰਵਿਧਾਨ ਦਾ ਹਿੱਸਾ ਨਹੀਂ ਮੰਨਿਆ ਗਿਆ? | ਬੇਰੂਬਾਰੀ ਯੂਨੀਅਨ ਵਿਵਾਦ 1960 |
8) | ਕਿਸ ਮੁਕੱਦਮੇ ਵਿੱਚ ਪ੍ਰਸਤਾਵਨਾ ਨੂੰ ਸੰਵਿਧਾਨ ਦਾ ਹਿੱਸਾ ਮੰਨਿਆ ਗਿਆ? | ਕੇਸ਼ਵਾਨੰਦ ਭਾਰਤੀ ਕੇਸ 1973 |
9) | ਪ੍ਰਸਤਾਵਨਾ ਨੂੰ ਹੁਣ ਤੱਕ ਕਿੰਨੀ ਵਾਰ ਸੋਧਿਆ ਗਿਆ ਹੈ? | 1 ਵਾਰ |
10) | ਕਿਸ ਸੰਵਿਧਾਨ ਸੋਧ ਦੌਰਾਨ ਪ੍ਰਸਤਾਵਨਾ ਵਿੱਚ ਸੋਧ ਕੀਤੀ ਗਈ? | 42ਵੀਂ ਸੰਵਿਧਾਨਕ ਸੋਧ |
11) | 42ਵੀਂ ਸੰਵਿਧਾਨਕ ਸੋਧ ਕਿਸ ਸਾਲ ਕੀਤੀ ਗਈ? | 1976 |
12) | ਪ੍ਰਸਤਾਵਨਾ ਵਿੱਚ ਕਿਸ ਪ੍ਰਕਾਰ ਦੀ ਅਜਾਦੀ ਦੀ ਗੱਲ ਕੀਤੀ ਗਈ ਹੈ? | ਸੋਚ, ਪ੍ਰਗਟਾਵੇ, ਯਕੀਨ, ਪੂਜਾ |
13) | ਪ੍ਰਸਤਾਵਨਾ ਵਿੱਚ ਕਿਸ ਪ੍ਰਕਾਰ ਦੇ ਨਿਆਂ ਦੀ ਗੱਲ ਕੀਤੀ ਗਈ ਹੈ? | ਸਮਾਜਿਕ, ਆਰਥਿਕ, ਰਾਜਨੀਤਕ |
14) | ਇਤਿਹਾਸਕ ਉਦੇਸ਼ ਪ੍ਰਸਤਾਵ ਕਿਸਨੇ ਪੇਸ਼ ਕੀਤਾ? | ਪੰ: ਜਵਾਹਰ ਲਾਲ ਨਹਿਰੂ ਨੇ |
15) | ਉਦੇਸ਼ ਪ੍ਰਸਤਾਵ ਕਦੋਂ ਪੇਸ਼ ਕੀਤਾ ਗਿਆ? | 13 ਦਸੰਬਰ 1946 ਨੂੰ |
16) | ਉਦੇਸ਼ ਪ੍ਰਸਤਾਵ ਸੰਵਿਧਾਨ ਸਭਾ ਦੁਆਰਾ ਕਦੋਂ ਸਵੀਕਾਰ ਕੀਤਾ ਗਿਆ? | 22 ਜਨਵਰੀ 1947 |
17) | ਉਦੇਸ਼ ਪ੍ਰਸਤਾਵ ਕਿਸਦਾ ਅਧਾਰ ਬਣਿਆ? | ਪ੍ਰਸਤਾਵਨਾ ਦਾ |
18) | ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਹੁਣ ਤੱਕ ਕਿੰਨੀ ਵਾਰ ਸੋਧ ਹੋਈ ਹੈ? | 1 ਵਾਰ |
19) | ਸੰਵਿਧਾਨ ਦਾ ਕਿਹੜੇ ਭਾਗ ਤੋਂ ਇਸਦੇ ਧਰਮ ਨਿਰਪੱਖ ਹੋਣ ਦਾ ਪਤਾ ਲੱਗਦਾ ਹੈ? | ਪ੍ਰਸਤਾਵਨਾ ਤੋਂ |
20) | ਕੀ ਸਾਡੀ ਪ੍ਰਸਤਾਵਨਾ ਨਿਆਂਯੋਗ ਹੈ? | ਨਹੀਂ |
21) | ਸੰਵਿਧਾਨ ਦੀ ਆਤਮਾ ਕਿਸਨੂੰ ਕਿਹਾ ਜਾਂਦਾ ਹੈ? | ਪ੍ਰਸਤਾਵਨਾ ਨੂੰ |
22) | ਗਣਤੰਤਰ ਦਾ ਕੀ ਭਾਵ ਹੈ? | ਰਾਜ ਦੇ ਮੁੱਖੀ ਦੀ ਲੋਕਾਂ ਦੁਆਰਾ ਚੋਣ |
23) | ਪ੍ਰਸਤਾਵਨਾ ਵਿੱਚ ਕਿੰਨੀ ਪ੍ਰਕਾਰ ਦੇ ਨਿਆਂ ਦਾ ਜ਼ਿਕਰ ਹੈ? | ਸਮਾਜਿਕ, ਆਰਥਿਕ ਅਤੇ ਰਾਜਨੀਤਕ |
24) | ਸੰਵਿਧਾਨ ਦਾ ਪਰੀਚੈ, ਭੂਮਿਕਾ, ਅਤੇ ਸਾਰ ਕਿਸਨੂੰ ਕਿਹਾ ਜਾਂਦਾ ਹੈ? | ਪ੍ਰਸਤਾਵਨਾ ਨੂੰ |
25) | 42ਵੀਂ ਸੰਵਿਧਾਨਕ ਸੋਧ ਅਨੁਸਾਰ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਕਿਹੜੇ ਤਿੰਨ ਨਵੇਂ ਸ਼ਬਦ ਜੋੜੇ ਗਏ? | ਸਮਾਜਵਾਦੀ, ਧਰਮ ਨਿਰਪੇਖ ਅਤੇ ਅਖੰਡਤਾ |