ਪਹਿਲਾ ਐਂਗਲੋ-ਸਿੱਖ ਯੁੱਧ: ਕਾਰਨ ਅਤੇ ਸਿੱਟੇ

  1. ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ? 1839 ਈ:
  2. ਪਹਿਲਾ ਐਂਗਲੋ-ਅਫ਼ਗਾਨ ਯੁੱਧ ਕਦੋਂ ਹੋਇਆ? 1839 ਈ: ਤੋਂ 1842 ਈ: ਤੱਕ
  3. ਪਹਿਲੇ ਐਂਗਲੋ-ਅਫ਼ਗਾਨ ਯੁੱਧ ਵਿੱਚ ਕਿਸਦੀ ਜਿੱਤ ਹੋਈ? ਅਫ਼ਗਾਨਾਂ ਦੀ
  4. ਅੰਗਰੇਜਾਂ ਨੇ ਸਿੰਧ ਤੇ ਕਬਜ਼ਾ ਕਦੋਂ ਕੀਤਾ? 1843 ਈ:
  5. ਮੇਜਰ ਬਰਾਡਫੁੱਟ ਕੌਣ ਸੀ? ਲੁਧਿਆਣਾ ਵਿਖੇ ਅੰਗਰੇਜਾਂ ਦਾ ਪੁਲੀਟੀਕਲ ਏਜੰਟ
  6. ਲਾਹੌਰ ਰਾਜ ਦੇ ਕਿਹੜੇ ਦੋ ਵੱਡੇ ਅਹੁਦੇਦਾਰ ਭਰਾ ਸਿੱਖ ਫੌਜ ਨੂੰ ਅੰਗਰੇਜਾਂ ਨਾਲ ਲੜਾ ਕੇ ਕਮਜੋਰ ਕਰਨਾ ਚਾਹੁੰਦੇ ਸਨ? ਲਾਲ ਸਿੰਘ, ਤੇਜਾ ਸਿੰਘ
  7. ਪਹਿਲੇ ਐਂਗਲੋ-ਸਿੱਖ ਯੁੱਧ ਦੀ ਘੋਸ਼ਣਾ ਕਿਸਨੇ ਕੀਤੀ? ਲਾਰਡ ਹਾਰਡਿੰਗ ਨੇ
  8. ਪਹਿਲੇ ਐਂਗਲੋ-ਸਿੱਖ ਯੁੱਧ ਦੀ ਘੋਸ਼ਣਾ ਕਦੋਂ ਕੀਤੀ ਗਈ? 13 ਦਸੰਬਰ 1845 ਈ:
  9. ਪਹਿਲੇ ਐਂਗਲੋ-ਸਿੱਖ ਯੁੱਧ ਦੀ ਪਹਿਲੀ ਮਹੱਤਵਪੂਰਨ ਲੜਾਈ ਕਿਹੜੀ ਸੀ? ਮੁੱਦਕੀ ਦੀ ਲੜਾਈ
  10. ਮੁੱਦਕੀ ਦੀ ਲੜਾਈ ਕਦੋਂ ਹੋਈ? 18 ਦਸੰਬਰ 1845 ਈ:
  11. ਮੁੱਦਕੀ ਦੀ ਲੜਾਈ ਵਿੱਚ ਸਿੱਖ ਸੈਨਾ ਦੀ ਅਗਵਾਈ ਕਿਸਨੇ ਕੀਤੀ? ਲਾਲ ਸਿੰਘ ਨੇ
  12. ਮੁੱਦਕੀ ਦੀ ਲੜਾਈ ਵਿੱਚ ਅੰਗਰੇਜਾਂ ਦੀ ਅਗਵਾਈ ਕਿਸਨੇ ਕੀਤੀ? ਲਾਰਡ ਹਿਊਗ ਗਫ਼ ਨੇ
  13. ਫਿਰੋਜਸ਼ਾਹ ਦੀ ਲੜਾਈ ਕਦੋਂ ਲੜੀ ਗਈ? 21 ਦਸੰਬਰ 1845 ਈ:
  14. ਫਿਰੋਜ਼ਸਾਹ ਦੀ ਲੜਾਈ ਵਿੱਚ ਅੰਗਰੇਜਾਂ ਦੀ ਅਗਵਾਈ ਕਿਸਨੇ ਕੀਤੀ? ਹਿਊਗ ਗਫ਼, ਜਾਨ ਲਿਟਲਰ, ਲਾਰਡ ਹਾਰਡਿੰਗ
  15. ਫਿਰੋਜ਼ਸ਼ਾਹ ਦੀ ਲੜਾਈ ਵਿੱਚ ਸਿੱਖ ਸੈਨਾ ਦੀ ਅਗਵਾਈ ਕਿਸਨੇ ਕੀਤੀ? ਲਾਲ ਸਿੰਘ, ਤੇਜਾ ਸਿੰਘ
  16. ਬੱਦੋਵਾਲ ਦੀ ਲੜਾਈ ਕਦੋਂ ਹੋਈ? 21 ਜਨਵਰੀ 1846 ਈ:
  17. ਬੱਦੋਵਾਲ ਦੀ ਲੜਾਈ ਵਿੱਚ ਅੰਗਰੇਜਾਂ ਦੀ ਅਗਵਾਈ ਕਿਸਨੇ ਕੀਤੀ? ਹੈਰੀ ਸਮਿਥ ਨੇ
  18. ਬੱਦੋਵਾਲ ਦੀ ਲੜਾਈ ਵਿੱਚ ਸਿੱਖ ਸੈਨਾ ਦੀ ਅਗਵਾਈ ਕਿਸਨੇ ਕੀਤੀ? ਰਣਜੋਧ ਸਿੰਘ
  19. ਬੱਦੋਵਾਲ ਕਿੱਥੇ ਸਥਿਤ ਹੈ? ਲੁਧਿਆਣਾ ਤੋਂ 18 ਕਿਲੋਮੀਟਰ ਦੂਰ
  20. ਅਲੀਵਾਲ ਦੀ ਲੜਾਈ ਕਦੋਂ ਹੋਈ? 28 ਜਨਵਰੀ 1846 ਈ:
  21. ਅਲੀਵਾਲ ਦੀ ਲੜਾਈ ਵਿੱਚ ਅੰਗਰੇਜਾਂ ਦੀ ਅਗਵਾਈ ਕਿਸਨੇ ਕੀਤੀ? ਹੈਰੀ ਸਮਿਥ ਨੇ
  22. ਅਲੀਵਾਲ ਦੀ ਲੜਾਈ ਵਿੱਚ ਸਿੱਖ ਸੈਨਾ ਦੀ ਅਗਵਾਈ ਕਿਸਨੇ ਕੀਤੀ? ਰਣਜੋਧ ਸਿੰਘ ਨੇ
  23. ਪਹਿਲੇ ਐਂਗਲੋ-ਸਿੱਖ ਯੁੱਧ ਦੀ ਅੰਤਮ ਲੜਾਈ ਕਿਹੜੀ ਸੀ? ਸਭਰਾਓਂ ਦੀ ਲੜਾਈ
  24. ਸਭਰਾਓਂ ਦੀ ਲੜਾਈ ਕਦੋਂ ਹੋਈ? 10 ਫਰਵਰੀ 1846 ਈ: ਨੂੰ
  25. ਸਭਰਾਓਂ ਦੀ ਲੜਾਈ ਵਿੱਚ ਸਿੱਖ ਸੈਨਾ ਦੀ ਅਗਵਾਈ ਕਿਸਨੇ ਕੀਤੀ? ਲਾਲ ਸਿੰਘ, ਤੇਜਾ ਸਿੰਘ
  26. ਸਭਰਾਓਂ ਦੀ ਲੜਾਈ ਵਿੱਚ ਅੰਗਰੇਜਾਂ ਦੀ ਅਗਵਾਈ ਕਿਸਨੇ ਕੀਤੀ? ਲਾਰਡ ਹਿਊਗ ਗਫ਼, ਲਾਰਡ ਹਾਰਡਿੰਗ
  27. ਕਿਹੜੇ ਸਿੱਖ ਜਰਨੈਲ ਨੇ ਲਾਲ ਸਿੰਘ ਅਤੇ ਤੇਜਾ ਸਿੰਘ ਦੇ ਨੱਸਣ ਤੋਂ ਬਾਅਦ ਸਿੱਖ ਫੌਜ ਨਾਲ ਮਿਲਕੇ ਅੰਗਰੇਜਾਂ ਦਾ ਮੁਕਾਬਲਾ ਕੀਤਾ? ਸ਼ਾਮ ਸਿੰਘ ਅਟਾਰੀ ਵਾਲਾ
  28. ਪਹਿਲੇ ਐਂਗਲੋ-ਸਿੱਖ ਯੁੱਧ ਵਿੱਚ ਸਿੱਖਾਂ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਕੀ ਸੀ? ਲਾਲ ਸਿੰਘ ਤੇ ਤੇਜਾ ਸਿੰਘ ਦੀ ਗੱਦਾਰੀ
  29. ਪਹਿਲੇ ਐਂਗਲੋ-ਸਿੱਖ ਯੁੱਧ ਦੇ ਨਤੀਜੇ ਵਜੋਂ ਅੰਗਰੇਜਾਂ ਅਤੇ ਲਾਹੌਰ ਦਰਬਾਰ ਵਿਚਕਾਰ ਕਿਹੜੀ ਸੰਧੀ ਹੋਈ? ਲਾਹੌਰ ਦੀ ਸੰਧੀ
  30. ਲਾਹੌਰ ਦੀ ਸੰਧੀ ਕਦੋਂ ਹੋਈ? 9 ਮਾਰਚ 1846 ਈ:
  31. ਅੰਗਰੇਜਾਂ ਵੱਲੋਂ ਪਹਿਲੇ ਐਂਗਲੋ-ਸਿੱਖ ਯੁੱਧ ਲਈ ਕਿੰਨਾ ਹਰਜਾਨਾ ਮੰਗਿਆ ਗਿਆ? ਡੇਢ ਕਰੋੜ ਰੁਪਏ                 
  32. ਲਾਹੌਰ ਦੀ ਸੰਧੀ ਅਨੁਸਾਰ ਇੱਕ ਕਰੋੜ ਰੁਪਏ ਹਰਜਾਨੇ ਦੇ ਬਦਲੇ ਕਿਹੜੇ ਦੋ ਇਲਾਕੇ ਅੰਗਰੇਜਾਂ ਨੂੰ ਦਿੱਤੇ ਗਏ? ਕਸ਼ਮੀਰ ਅਤੇ ਹਜਾਰਾ ਦੇ ਇਲਾਕੇ
  33. ਲਾਹੌਰ ਦੀ ਸੰਧੀ ਅਨੁਸਾਰ ਲਾਹੌਰ ਦਾ ਮਹਾਰਾਜਾ ਕੌਣ ਬਣਿਆ? ਮਹਾਰਾਜਾ ਦਲੀਪ ਸਿੰਘ
  34. ਮਹਾਰਾਜਾ ਦਲੀਪ ਸਿੰਘ ਦਾ ਸਰਪ੍ਰਸਤ ਕਿਸਨੂੰ ਬਣਾਇਆ ਗਿਆ? ਮਹਾਰਾਣੀ ਜਿੰਦਾਂ
  35. ਲਾਹੌਰ ਦੀ ਸੰਧੀ ਅਨੁਸਾਰ ਲਾਹੌਰ ਦਾ ਪ੍ਰਧਾਨ ਮੰਤਰੀ ਕਿਸਨੂੰ ਬਣਾਇਆ ਗਿਆ? ਲਾਲ ਸਿੰਘ ਨੂੰ        
  36. ਲਾਹੌਰ ਦੀ ਸੰਧੀ ਅਨੁਸਾਰ ਲਾਹੌਰ ਰਾਜ ਕਿੰਨੀ ਫੌਜ ਰੱਖ ਸਕਦਾ ਸੀ? 20000 ਪੈਦਲ ਸੈਨਾ ਅਤੇ 12000 ਘੋੜ ਸਵਾਰ
  37. ਸਹਾਇਕ ਸੰਧੀ ਕਦੋਂ ਹੋਈ? 11 ਮਾਰਚ 1846 ਈ:
  38. ਭੈਰੋਵਾਲ ਦੀ ਸੰਧੀ ਕਦੋਂ ਕੀਤੀ ਗਈ? 16 ਦਸੰਬਰ 1846 ਈ:
  39. ਭੈਰੋਵਾਲ ਦੀ ਸੰਧੀ ਅਨੁਸਾਰ ਲਾਹੌਰ ਰਾਜ ਦਾ ਪ੍ਰਬੰਧ ਕਰਨ ਲਈ ਕਿਹੜੀ ਸੰਸਥਾ ਬਣਾਈ ਗਈ? ਕੌਂਸਲ ਆਫ਼ ਰੀਜੈਂਸੀ
  40. ਕੌਂਸਲ ਆਫ਼ ਰੀਜੈਂਸੀ ਨੇ ਸਾਰਾ ਕੰਮ ਕਿਸਦੀ ਸਲਾਹ ਨਾਲ ਕਰਨਾ ਸੀ? ਅੰਗਰੇਜ ਰੈਜ਼ੀਡੈਂਟ

Leave a Comment

Your email address will not be published. Required fields are marked *

error: Content is protected !!