ਦੂਜਾ ਅੰਗਰੇਜ ਸਿੱਖ ਯੁੱਧ: ਕਾਰਨ, ਸਿੱਟੇ ਅਤੇ ਪੰਜਾਬ ਤੇ ਕਬਜ਼ਾ

  1. ਅੰਗਰੇਜਾਂ ਨੇ ਪਹਿਲੇ ਐਂਗਲੋ-ਸਿੱਖ ਯੁੱਧ ਤੋਂ ਬਾਅਦ ਕਸ਼ਮੀਰ ਦਾ ਇਲਾਕਾ ਲਾਹੌਰ ਰਾਜ ਕੋਲੋਂ ਲੈ ਕੇ ਕਿਸਦੇ ਹਵਾਲੇ ਕਰ ਦਿੱਤਾ ਸੀ? ਰਾਜਾ ਗੁਲਾਬ ਸਿੰਘ ਦੇ
  2. ਭੈਰੋਵਾਲ ਦੀ ਸੰਧੀ ਅਨੁਸਾਰ ਲਾਹੌਰ ਦਰਬਾਰ ਦਾ ਬ੍ਰਿਟਿਸ਼ ਰੈਜੀਡੈਂਟ ਕਿਸਨੂੰ ਬਣਾਇਆ ਗਿਆ ਸੀ? ਹੈਨਰੀ ਲਾਰੈਂਸ ਨੂੰ
  3. ਮਹਾਰਾਣੀ ਜਿੰਦਾਂ ਨੂੰ ਦੇਸ਼ ਨਿਕਾਲਾ ਦੇ ਕੇ ਕਿੱਥੇ ਭੇਜਿਆ ਗਿਆ? ਬਨਾਰਸ ਵਿਖੇ
  4. ਦੀਵਾਨ ਮੂਲਰਾਜ ਕਿੱਥੋਂ ਦਾ ਨਾਜ਼ਿਮ ਸੀ? ਮੁਲਤਾਨ ਦਾ
  5. ਮੂਲਰਾਜ ਦੁਆਰਾ ਅਸਤੀਫ਼ਾ ਦੇਣ ਤੇ ਕਿਸਨੂੰ ਮੁਲਤਾਨ ਦਾ ਨਾਜ਼ਿਮ ਨਿਯੁਕਤ ਕੀਤਾ ਗਿਆ? ਸ: ਕਾਹਨ ਸਿੰਘ ਨੂੰ
  6. ਸ: ਚਤਰ ਸਿੰਘ ਅਟਾਰੀ ਵਾਲਾ ਕਿੱਥੋਂ ਦਾ ਨਾਜ਼ਿਮ ਸੀ? ਹਜ਼ਾਰਾ ਦਾ
  7. ਲਾਰਡ ਡਲਹੌਜੀ ਭਾਰਤ ਦਾ ਗਵਰਨਰ ਜਨਰਲ ਕਦੋਂ ਬਣਿਆ?1848 ਈ:
  8. ਲਾਰਡ ਡਲਹੌਜੀ ਨੇ ਭਾਰਤੀ ਰਾਜਾਂ ਤੇ ਕਬਜ਼ਾ ਕਰਨ ਲਈ ਕਿਹੜੀ ਨੀਤੀ ਅਪਣਾਈ? ਲੈਪਸ ਦੀ ਨੀਤੀ
  9. ਦੂਜੇ ਐਂਗਲੋ-ਸਿੱਖ ਯੁੱਧ ਦੀ ਪਹਿਲੀ ਲੜਾਈ ਕਿਹੜੀ ਸੀ? ਰਾਮਨਗਰ ਦੀ ਲੜਾਈ
  10. ਰਾਮਨਗਰ ਦੀ ਲੜਾਈ ਕਦੋਂ ਹੋਈ? 22 ਨਵੰਬਰ 1848 ਈ:
  11. ਰਾਮਨਗਰ ਦੀ ਲੜਾਈ ਵਿੱਚ ਅੰਗਰੇਜਾਂ ਦੀ ਅਗਵਾਈ ਕਿਸਨੇ ਕੀਤੀ? ਹਿਊਗ ਗਫ਼
  12. ਰਾਮਨਗਰ ਦੀ ਲੜਾਈ ਵਿੱਚ ਸਿੱਖਾਂ ਦੀ ਅਗਵਾਈ ਕਿਸਨੇ ਕੀਤੀ? ਸ: ਸ਼ੇਰ ਸਿੰਘ ਨੇ
  13. ਰਾਮਨਗਰ ਦੀ ਲੜਾਈ ਵਿੱਚ ਅੰਗਰੇਜਾਂ ਦੇ ਕਿਹੜੇ ਦੋ ਪ੍ਰਸਿੱਧ ਸੈਨਾਪਤੀ ਮਾਰੇ ਗਏ? ਜਨਰਲ ਹੈਵਲਾਕ ਅਤੇ ਜਨਰਲ ਕਿਊਰਟਨ
  14. ਚਿਲਿਆਂਵਾਲਾ ਦੀ ਲੜਾਈ ਕਦੋਂ ਹੋਈ? 13 ਜਨਵਰੀ 1849 ਈ: ਨੂੰ
  15. ਚਿਲਿਆਂਵਾਲਾ ਦੀ ਲੜਾਈ ਵਿੱਚ ਅੰਗਰੇਜਾਂ ਦੀ ਅਗਵਾਈ ਕਿਸਨੇ ਕੀਤੀ? ਹਿਊਗ ਗਫ਼ ਨੇ
  16. ਚਿਲਿਆਂਵਾਲਾ ਦੀ ਲੜਾਈ ਵਿੱਚ ਸਿੱਖਾਂ ਦੀ ਅਗਵਾਈ ਕਿਸਨੇ ਕੀਤੀ? ਸ: ਸ਼ੇਰ ਸਿੰਘ ਨੇ
  17. ਚਿਲਿਆਂਵਾਲਾ ਲੜਾਈ ਵਿੱਚ ਕਿਸਦੀ ਜਿੱਤ ਹੋਈ? ਸਿੱਖਾਂ ਦੀ               
  18. ਅੰਗਰੇਜਾਂ ਨੇ ਮੁਲਤਾਨ ਦੇ ਕਿਲ੍ਹੇ ਨੂੰ ਕਦੋਂ ਘੇਰਾ ਪਾਇਆ? 1 ਦਸੰਬਰ 1848 ਈ:
  19. ਮੂਲਰਾਜ ਨੇ ਅੰਗਰੇਜਾਂ ਅੱਗੇ ਹਥਿਆਰ ਕਦੋਂ ਸੁੱਟੇ? 22 ਜਨਵਰੀ 1849 ਈ:
  20. ਦੂਜੇ ਐਂਗਲੋ-ਸਿੱਖ ਯੁੱਧ ਦੀ ਅੰਤਮ ਲੜਾਈ ਕਿਹੜੀ ਸੀ? ਗੁਜਰਾਤ ਦੀ ਲੜਾਈ
  21. ਗੁਜਰਾਤ ਦੀ ਲੜਾਈ ਵਿੱਚ ਸਿੱਖਾਂ ਦੀ ਅਗਵਾਈ ਕੌਣ ਕਰ ਰਿਹਾ ਸੀ? ਸ: ਸ਼ੇਰ ਸਿੰਘ
  22. ਗੁਜਰਾਤ ਦੀ ਲੜਾਈ ਵਿੱਚ ਸ਼ੇਰ ਸਿੰਘ ਦੀ ਸਹਾਇਤਾ ਲਈ ਕੌਣ ਆਇਆ? ਭਾਈ ਮਹਾਰਾਜ ਸਿੰਘ ਅਤੇ ਅਕਰਮ ਖਾਂ
  23. ਗੁਜਰਾਤ ਦੀ ਲੜਾਈ ਵਿੱਚ ਅੰਗਰੇਜਾਂ ਦੀ ਅਗਵਾਈ ਕੌਣ ਕਰ ਰਿਹਾ ਸੀ? ਹਿਊਗ ਗਫ਼
  24. ਗੁਜਰਾਤ ਦੀ ਲੜਾਈ ਕਦੋਂ ਸ਼ੁਰੂ ਹੋਈ? 21 ਫਰਵਰੀ 1849 ਈ:
  25. ਗੁਜਰਾਤ ਦੀ ਲੜਾਈ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਤੋਪਾਂ ਦੀ ਲੜਾਈ
  26. ਚਤਰ ਸਿੰਘ ਅਤੇ ਸ਼ੇਰ ਸਿੰਘ ਨੇ ਅੰਗਰੇਜਾਂ ਸਾਹਮਣੇ ਹਾਰ ਕਦੋਂ ਮੰਨੀ? 10 ਮਾਰਚ 1849 ਈ:
  27. ਅੰਤਮ ਸਿੱਖ ਮਹਾਰਾਜਾ ਕੌਣ ਸੀ? ਮਹਾਰਾਜਾ ਦਲੀਪ ਸਿੰਘ
  28. ਲਾਹੌਰ ਘੋਸ਼ਣਾ ਪੱਤਰ ਕਦੋਂ ਪੜ੍ਹਿਆ ਗਿਆ? 29 ਮਾਰਚ 1849 ਈ:
  29. ਪੰਜਾਬ ਦਾ ਪਹਿਲਾ ਚੀਫ਼ ਕਮਿਸ਼ਨਰ ਕਿਸਨੂੰ ਨਿਯੁਕਤ ਕੀਤਾ ਗਿਆ? ਹੈਨਰੀ ਲਾਰੈਂਸ ਨੂੰ
  30. ਦੂਜੇ ਐਂਗਲੋ-ਸਿੱਖ ਯੁੱਧ ਵਿੱਚ ਕਿਹੜੀਆਂ ਰਿਆਸਤਾਂ ਨੇ ਅੰਗਰੇਜਾਂ ਦਾ ਸਾਥ ਦਿੱਤਾ? ਪਟਿਆਲਾ, ਨਾਭਾ, ਜੀਂਦ, ਮਲੇਰਕੋਟਲਾ, ਫਰੀਦਕੋਟ,  ਕਪੂਰਥਲਾ

Leave a Comment

Your email address will not be published. Required fields are marked *

error: Content is protected !!