ਚੰਦਰਗੁਪਤ ਮੌਰੀਆ ਅਤੇ ਅਸ਼ੋਕ ਅਧੀਨ ਸਾਮਰਾਜ ਦੀ ਸਥਾਪਨਾ ਅਤੇ ਵਿਸਥਾਰ: ਰਾਜ ਵਿਵਸਥਾ ਅਤੇ ਪ੍ਰਸ਼ਾਸਨ, ਅਸ਼ੋਕ ਦਾ ਧੰਮ, ਅਸ਼ੋਕ ਦੀਆਂ ਪ੍ਰਾਪਤੀਆਂ ਅਤੇ ਇਤਿਹਾਸ ਵਿੱਚ ਉਸਦਾ ਸਥਾਨ, ਮੌਰੀਆ ਸਾਮਰਾਜ ਦਾ ਪਤਨ

1.      

ਸਿਕੰਦਰ ਕਿੱਥੋਂ ਦਾ ਰਾਜਾ ਸੀ?

ਮਕਦੂਨੀਆ (ਯੂਨਾਨ )

2.     

ਸਿਕੰਦਰ ਦੇ ਪਿਤਾ ਦਾ ਕੀ ਨਾਂ ਸੀ?

ਫਿਲਿਪ

3.     

ਸਿਕੰਦਰ ਦਾ ਜਨਮ ਕਦੋਂ ਹੋਇਆ?

356 ਈ: ਪੂ:

4.     

ਸਿਕੰਦਰ ਨੂੰ ਗੱਦੀ ਦੀ ਪ੍ਰਾਪਤੀ ਕਦੋਂ ਹੋਈ?

336 ਈ:ਪੂ:

5.     

ਸਿਕੰਦਰ ਨੇ ਭਾਰਤ ਤੇ ਹਮਲਾ ਕਦੋਂ ਕੀਤਾ?

326 ਈ:ਪੂ:

6.     

ਸਿਕੰਦਰ ਕਿਸ ਦੱਰੇ ਨੂੰ ਪਾਰ ਕਰਕੇ ਭਾਰਤ ਦਾਖਿਲ ਹੋਇਆ?

ਖੈਬਰ ਦੱਰੇ ਨੂੰ

7.     

ਸਿਕੰਦਰ ਕਿਸ ਪ੍ਰਸਿੱਧ ਦਾਰਸ਼ਨਿਕ ਦਾ ਚੇਲਾ ਸੀ?

ਅਰਸਤੂ ਦਾ

8.     

ਪੋਰਸ ਦਾ ਰਾਜ ਕਿੱਥੇ ਸਥਿੱਤ ਸੀ?

ਜੇਹਲਮ ਅਤੇ ਚਨਾਬ ਵਿਚਕਾਰ

9.     

ਸਿਕੰਦਰ ਅਤੇ ਪੋਰਸ ਦੀ ਲੜਾਈ ਕਿੱਥੇ ਹੋਈ?

ਕਰੀ ਨਾਂ ਦੇ ਸਥਾਨ ਤੇ

10.   

ਸਿਕੰਦਰ ਅਤੇ ਪੋਰਸ ਵਿਚਕਾਰ ਹੋਈ ਲੜਾਈ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

Battle of Hydaspes

11.    

ਸਿਕੰਦਰ ਭਾਰਤ ਵਿੱਚ ਕਿਸ ਨਦੀ ਤੱਕ ਪਹੁੰਚਿਆ ਸੀ?

ਬਿਆਸ

12.   

ਸਿਕੰਦਰ ਨੂੰ ਸਾਂਗਲਾ ਵਿਖੇ ਕਿਹੜੇ ਕਬੀਲੇ ਨਾਲ ਲੜਣਾ ਪਿਆ?

ਕਠ

13.   

ਸਿਕੰਦਰ ਦੀਆਂ ਫੌਜਾਂ ਨੇ ਕਿਹੜੀ ਨਦੀ ਪਾਰ ਕਰਨ ਤੋਂ ਇਨਕਾਰ ਕੀਤਾ?

ਬਿਆਸ

14.   

ਸਿਕੰਦਰ ਦੇ ਹਮਲੇ ਸਮੇਂ ਮਗਧ ਦਾ ਸ਼ਾਸਕ ਕੌਣ ਸੀ?

ਧਨ ਨੰਦ

15.   

ਨੰਦ ਵੰਸ਼ ਦੀ ਸਥਾਪਨਾ ਕਿਸਨੇ ਕੀਤੀ ਸੀ?

ਮਹਾਂਪਦਮ ਨੰਦ ਨੇ

16.   

ਨੰਦ ਵੰਸ਼ ਦੀ ਸਥਾਪਨਾ ਕਿਸ ਵੰਸ਼ ਨੂੰ ਹਰਾ ਕੇ ਕੀਤੀ ਗਈ ਸੀ?

ਸ਼ਿਸ਼ੂਨਾਗ ਵੰਸ਼ ਨੂੰ

17.   

ਨੰਦ ਵੰਸ਼ ਦਾ ਅੰਤਮ ਸ਼ਾਸਕ ਕੌਣ ਸੀ?

ਧੰਨ ਨੰਦ

18.   

ਮਗਧ ਕਿਸ ਵਰਤਮਾਨ ਰਾਜ ਦਾ ਪੁਰਾਣਾ ਨਾਂ ਸੀ?

ਬਿਹਾਰ ਦਾ

19.   

ਮਗਧ ਦੀ ਪਹਿਲੀ ਰਾਜਧਾਨੀ ਕਿਹੜੀ ਸੀ?

ਰਾਜਗ੍ਰਹਿ

20.  

ਰਾਜਗ੍ਰਹਿ ਦਾ ਪੁਰਾਣਾ ਨਾਂ ਕੀ ਸੀ?

ਗਿਰੀਵਰਾਜ

21.   

ਕਿਹੜਾ ਸ਼ਾਸਕ ਰਾਜਧਾਨੀ ਨੂੰ ਰਾਜਗ੍ਰਹਿ ਤੋਂ ਪਾਟਲੀਪੁੱਤਰ ਲੈ ਗਿਆ?

ਕਾਲਾਸ਼ੋਕ

22.   

ਹਰੀਅੰਕ ਵੰਸ਼ ਦੀ ਸਥਾਪਨਾ ਕਿਸਨੇ ਕੀਤੀ?

ਬਿੰਬੀਸਾਰ ਨੇ

23.  

ਸਿਕੰਦਰ ਭਾਰਤ ਵਿੱਚ ਕਿਸ ਨਦੀ ਤੱਕ ਪਹੁੰਚਿਆ ਸੀ?

ਬਿਆਸ

24.  

ਵਾਪਸੀ ਤੇ ਸਿਕੰਦਰ ਨੂੰ ਕਿਹੜੇ ਕਬੀਲੇ ਨਾਲ ਲੜਣਾ ਪਿਆ?

ਮੱਲ ਕਬੀਲੇ ਨਾਲ

25.  

ਸਿਕੰਦਰ ਦੀ ਮੌਤ ਕਦੋਂ ਹੋਈ?

323 ਈ:ਪੂ:

26.  

ਸਿਕੰਦਰ ਦੀ ਮੌਤ ਕਿੱਥੇ ਹੋਈ?

ਬੇਬੀਲੋਨ (ਬਗ਼ਦਾਦ)

27.  

ਸਿਕੰਦਰ ਦੀ ਮੌਤ ਤੋਂ ਬਾਅਦ ਉਸਦੇ ਸਾਮਰਾਜ ਦੇ ਪੂਰਬੀ ਭਾਗ ਤੇ ਕਿਸਨੇ ਕਬਜਾ ਕਰ ਲਿਆ?

ਸੈਲਿਊਕਸ ਨੇ

28.  

ਸਿਕੰਦਰ ਦੇ ਹਮਲੇ ਕਾਰਨ ਕਿਸਨੂੰ ਸ਼ਕਤੀ ਵਧਾਉਣ ਦਾ ਮੌਕਾ ਮਿਲਿਆ?

ਚੰਦਰਗੁਪਤ ਮੌਰੀਆ

29.  

ਮੌਰੀਆ ਸਾਮਰਾਜ ਦਾ ਮੋਢੀ ਕੌਣ ਸੀ?

ਚੰਦਰਗੁਪਤ ਮੌਰੀਆ

30.  

ਕੌਟਲਿਆ ਕਿੱਥੋਂ ਦਾ ਵਾਸੀ ਸੀ?

ਤਕਸ਼ਿਲਾ ਦਾ

31.   

ਚੰਦਰਗੁਪਤ ਨੇ ਕਿਸਦੀ ਸਹਾਇਤਾ ਨਾਲ ਮੌਰੀਆ ਵੰਸ਼ ਸਥਾਪਿਤ ਕੀਤਾ?

ਕੌਟਲਿਆ

32.  

ਕੌਟਲਿਆ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਚਾਣਕਿਆ ਅਤੇ ਵਿਸ਼ਣੂ ਗੁਪਤ

33.  

ਚਾਣਕਿਆ ਨੇ ਕਿਹੜੀ ਪ੍ਰਸਿੱਧ ਪੁਸਤਕ ਦੀ ਰਚਨਾ ਕੀਤੀ?

ਅਰਥਸ਼ਾਸਤਰ

34.  

ਅਰਥਸ਼ਾਸਤਰ ਦਾ ਅਸਲ ਖਰੜਾ ਕਿਸਨੇ ਲੱਭਿਆ ਅਤੇ ਪ੍ਰਕਾਸ਼ਿਤ ਕੀਤਾ?

ਆਰ. ਸ਼ਾਮਾਸਾਸਤਰੀ

35.  

ਮੌਰੀਆ ਸਾਮਰਾਜ ਦੀ ਸਥਾਪਨਾ ਕਿਸਨੇ ਕੀਤੀ?

ਚੰਦਰਗੁਪਤ ਮੌਰੀਆ ਨੇ

36.  

ਚੰਦਰਗੁਪਤ ਮੌਰੀਆ ਨੇ ਨੰਦ ਵੰਸ਼ ਦੇ ਕਿਸ ਸ਼ਾਸਕ ਨੂੰ ਹਰਾ ਕੇ ਮੌਰੀਆ ਵੰਸ਼ ਦੀ ਸਥਾਪਨਾ ਕੀਤੀ?

ਧੰਨ ਨੰਦ

37.  

ਚੰਦਰਗੁਪਤ ਮੌਰੀਆ ਨੇ ਪੰਜਾਬ ਤੇ ਕਬਜਾ ਕਦੋਂ ਕੀਤਾ?

322 ਈ:ਪੂ:

38.  

ਚੰਦਰਗੁਪਤ ਮੌਰੀਆ ਨੇ ਮਗਧ ਤੇ ਹਮਲਾ ਕਦੋਂ ਕੀਤਾ?

321 ਈ:ਪੂ:

39.  

ਸੈਲਿਊਕਸ ਕੌਣ ਸੀ?

ਸਿਕੰਦਰ ਦਾ ਸੈਨਾਪਤੀ

40.  

ਚੰਦਰਗੁਪਤ ਮੌਰੀਆ ਅਤੇ ਸੈਲਿਊਕਸ ਵਿਚਕਾਰ ਯੁੱਧ ਕਦੋਂ ਹੋਇਆ?

305 ਈ:ਪੂ:

41.   

ਸੈਲਿਊਕਸ ਨੇ ਕਿਹੜੇ ਰਾਜਦੂਤ ਨੂੰ ਚੰਦਰਗੁਪਤ ਦੇ ਦਰਬਾਰ ਭੇਜਿਆ?

ਮੈਗਸਥਨੀਜ਼

42.  

ਮੈਗਸਥਨੀਜ਼ ਕੌਣ ਸੀ?

ਇੱਕ ਯੂਨਾਨੀ ਰਾਜਦੂਤ

43.  

ਮੁਦਰਾਰਾਖਸ਼ਸ ਦੀ ਰਚਨਾ ਕਿਸਨੇ ਕੀਤੀ?

ਵਿਸ਼ਾਖਾਦੱਤ ਨੇ

44.  

ਕਿਸ ਇਤਿਾਸਕਾਰ ਅਨੁਸਾਰ ਚੰਦਰਗੁਪਤ ਮੌਰੀਆ ਕੋਲ 6 ਲੱਖ ਪੈਦਲ ਸੈਨਿਕ, 30 ਹਜਾਰ ਘੋੜਸਵਾਰ ਅਤੇ 9 ਹਜਾਰ ਹਾਥੀ ਸਨ?

ਪਲੀਨੀ ਅਨੁਸਾਰ

45.  

ਚੰਦਰਗੁਪਤ ਮੌਰੀਆ ਨੇ ਮੌਤ ਤੋਂ ਪਹਿਲਾਂ ਕਿਹੜਾ ਮੱਤ ਧਾਰਨ ਕੀਤਾ?

ਜੈਨ ਮੱਤ

46.  

ਚੰਦਰਗਪੁਤ ਮੌਰੀਆ ਨੇ ਆਪਣਾ ਉੱਤਰਧਿਕਾਰੀ ਕਿਸਨੂੰ ਬਣਾਇਆ?

ਬਿੰਦੂਸਾਰ ਨੂੰ

47.  

ਚੰਦਰਗੁਪਤ ਕਿਸ ਜੈਨ ਸੰਤ ਨਾਲ ਨਿਰਵਾਣ ਪ੍ਰਾਪਤੀ ਲਈ ਮੈਸੂਰ ਗਿਆ?

ਭਦਰਬਾਹੂ ਨਾਲ

48.  

ਚੰਦਰਗੁਪਤ ਮੌਰੀਆ ਨੇ ਕਿਹੜੇ ਸਥਾਨ ਤੇ ਪ੍ਰਾਣ ਤਿਆਗੇ?

ਸ਼ਰਵਨਬੇਲਗੋਲਾ

49.  

ਸ਼ਰਵਨਬੇਲਗੋਲਾ ਕਿੱਥੇ ਸਥਿਤ ਹੈ?

ਮੈਸੂਰ ਦੇ ਨੇੜੇ

50.  

ਯੂਨਾਨੀਆਂ ਨੂੰ ਕਿਸਨੇ ਭਾਰਤ ਵਿੱਚੋਂ ਕੱਢਿਆ?

ਚੰਦਰਗੁਪਤ ਮੌਰੀਆ

51.   

ਰੁਦਰਦਮਨ ਦੁਆਰਾ ਸਥਾਪਿਤ ਜੂਨਾਗੜ੍ਹ ਸ਼ਿਲਾਲੇਖ ਅਨੁਸਾਰ ਸੁਦਰਸ਼ਨ ਝੀਲ ਤੇ ਸਿੰਜਾਈ ਲਈ ਬੰਨ੍ਹ ਕਿਸਨੇ ਬਣਵਾਇਆ ਸੀ?

ਪੁਸ਼ਯਾਗੁਪਤ ਨੇ

52.  

ਪੁਸ਼ਯਾਗੁਪਤ ਕੌਣ ਸੀ?

ਚੰਦਰਗੁਪਤ ਦਾ ਗਵਰਨਰ

53.  

ਪੁਰਾਤਨ ਕਥਾਵਾਂ ਅਨੁਸਾਰ ਚੰਦਰਗੁਪਤ ਦੀ ਮਾਂ ਦਾ ਨਾਂ ਕੀ ਸੀ?

ਮੂਰਾ

54.  

ਯੂਨਾਨੀ ਸਾਹਿਤ ਵਿੱਚ ਚੰਦਰਗੁਪਤ ਮੌਰੀਆ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਸੈਂਡਰੋਕਾਟੇਸ

55.  

ਚੰਦਰਗੁਪਤ ਮੌਰੀਆ ਨੇ ਕਦੋਂ ਪ੍ਰਾਣ ਤਿਆਗੇ?

298 ਈ:ਪੂ:

56.  

ਚੰਦਰਗੁਪਤ ਮੌਰੀਆ ਤੋਂ ਬਾਅਦ ਗੱਦੀ ਤੇ ਕੌਣ ਬੈਠਾ?

ਉਸਦਾ ਲੜਕਾ ਬਿੰਦੂਸਾਰ

57.  

ਯੂਨਾਨੀਆਂ ਨੂੰ ਭਾਰਤ ਵਿੱਚੋਂ ਕਿਸਨੇ ਬਾਹਰ ਕੱਢਿਆ?

ਚੰਦਰਗੁਪਤ ਮੌਰੀਆ ਨੇ

58.  

ਭਾਰਤ ਦੇ ਕਿਸ ਮਹਾਨ ਸ਼ਾਸਕ ਨੇ ਮੌਤ ਤੋਂ ਕੁਝ ਸਮਾਂ ਪਹਿਲਾਂ ਜੈਨ ਧਰਮ ਅਪਣਾ ਲਿਆ ਸੀ?

ਚੰਦਰਗੁਪਤ

59.  

ਚੰਦਰਗਪੁਤ ਮੌਰੀਆ ਕਿਸ ਸੰਤ ਨਾਲ ਦੱਖਣੀ ਭਾਰਤ ਵੱਲ ਚਲਾ ਗਿਆ?

ਭਦਰਬਾਹੂ

60. 

ਭਾਰਤ ਦਾ ਪਹਿਲਾ ਸਾਮਰਾਜ ਕਿਸਨੇ ਸਥਾਪਿਤ ਕੀਤਾ?

ਚੰਦਰਗੁਪਤ ਮੌਰੀਆ ਨੇ

61.   

ਬਿੰਦੂਸਾਰ ਗੱਦੀ ਤੇ ਕਦੋਂ ਬੈਠਾ?

298 ਈ:ਪੂ:

62.  

ਬਿੰਦੂਸਾਰ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਅਮਿਤਰੋਚਾਤੇਸ ਜਾਂ ਅਮਿਤ੍ਰਘਾਤ

63.  

ਬਿੰਦੂਸਾਰ ਨੂੰ ‘ਬਿੰਦੂਸਾਰ’ ਨਾਂ ਕਿਉਂ ਦਿੱਤਾ ਗਿਆ?

ਉਸਦੇ ਮੱਥੇ ਤੇ ਬਣੇ ਬਿੰਦੂ ਕਾਰਨ

64.  

ਬਿੰਦੂਸਾਰ ਕਿਸ ਧਰਮ/ਮੱਤ ਵਿੱਚ ਯਕੀਨ ਰੱਖਦਾ ਸੀ?

ਅਜੀਵਿਕਾ

65.  

ਬਿੰਦੂਸਾਰ ਦੇ ਦਰਬਾਰ ਵਿੱਚ ਕਿਹੜਾ ਯੂਨਾਨੀ ਰਾਜਦੂਤ ਆਇਆ ਸੀ?

ਡਾਇਮਾਚੋਸ

66. 

ਬਿੰਦੂਸਾਰ ਨੇ ਤਕਸ਼ਿਲਾ ਦਾ ਵਿਦਰੋਹ ਕੁਚਲਨ ਲਈ ਕਿਸਨੂੰ ਭੇਜਿਆ?

ਅਸ਼ੋਕ ਨੂੰ

67.  

ਅਸ਼ੋਕ ਕਿੱਥੋਂ ਦਾ ਗਵਰਨਰ ਸੀ?

ਉਜੈਨ ਦਾ

68.  

ਬਿੰਦੂਸਾਰ ਦੀ ਮੌਤ ਕਦੋਂ ਹੋਈ?

273 ਈ: ਪੂ:

69. 

ਯੂਨਾਨੀਆਂ ਨੇ ਕਿਸ ਸ਼ਾਸਕ ਨੂੰ ਅਮਿਤਰਘਾਤ ਦਾ ਨਾਂ ਦਿੱਤਾ?

ਬਿੰਦੂਸਾਰ ਨੂੰ

70.  

ਅਸ਼ੋਕ ਨੇ ਮੌਰੀਆ ਸਾਮਰਾਜ ਦੀ ਗੱਦੀ ਕਦੋਂ ਸੰਭਾਲੀ?

273 ਈ:ਪੂ:

71.   

ਅਸ਼ੋਕ ਦਾ ਰਾਜ ਤਿਲਕ ਕਦੋਂ ਹੋਇਆ?

269 ਈ:ਪੂ:

72.  

ਬੋਧ ਪ੍ਰੰਪਰਾਵਾਂ ਅਨੁਸਾਰ ਅਸ਼ੋਕ ਨੇ ਕਿੰਨੇ ਭਰਾਵਾਂ ਨੂੰ ਮਾਰ ਕੇ ਗੱਦੀ ਪ੍ਰਾਪਤ ਕੀਤੀ?

99

73.  

ਅਸ਼ੋਕ ਨੇ ਕਦੋਂ ਤੱਕ ਸ਼ਾਸਨ ਕੀਤਾ?

232 ਈ:ਪੂ: ਤੱਕ

74.  

ਕਿੰਨਵੀਂ ਧਰਮ ਯਾਤਰਾ ਦੌਰਾਨ ਅਸ਼ੋਕ ਲੁੰਬਿਨੀ ਗਿਆ?

ਦੂਜੀ ਧਰਮ ਯਾਤਰਾ ਦੌਰਾਨ

75.  

ਕÇਲੰਗ ਵਰਤਮਾਨ ਕਿਹੜੇ ਰਾਜ ਵਿੱਚ ਹੈ?

ਉੜੀਸਾ

76.  

ਅਸ਼ੋਕ ਨੇ ਕÇਲੰਗ ਤੇ ਹਮਲਾ ਕਦੋਂ ਕੀਤਾ?

261 ਈ:ਪੂ:

77.  

ਅਸ਼ੋਕ ਦੇ ਕਿਸ ਸ਼ਿਲਾਲੇਖ ਤੋਂ ਕÇਲੰਗ ਯੁੱਧ ਸਬੰਧੀ ਜਾਣਕਾਰੀ ਮਿਲਦੀ ਹੈ?

ਤੇਰਵ੍ਹੇਂ ਸ਼ਿਲਾਲੇਖ ਤੋਂ

78.  

ਕਿਹੜੇ ਯੁੱਧ ਤੋਂ ਬਾਅਦ ਅਸ਼ੋਕ ਨੇ ਯੁੱਧ ਕਰਨਾ ਛੱਡ ਦਿੱਤਾ?

ਕਲਿੰਗ ਦੇ ਯੁੱਧ ਤੋਂ ਬਾਅਦ

79.  

ਕÇਲੰਗ ਯੁੱਧ ਤੋਂ ਪਹਿਲਾਂ ਅਸ਼ੋਕ ਕਿਸ ਦਾ ਉਪਾਸਕ ਸੀ?

ਸ਼ਿਵ ਜੀ ਦਾ

80.  

ਕÇਲੰਗ ਯੁੱਧ ਤੋਂ ਬਾਅਦ ਅਸ਼ੋਕ ਨੇ ਕਿਹੜਾ ਧਰਮ ਅਪਣਾਇਆ?

ਬੁੱਧ ਧਰਮ

81.   

ਅਸ਼ੋਕ ਦੀ ਪਤਨੀ ਜਿਸਨੇ ਉਸਨੂੰ ਪ੍ਰਭਾਵਿਤ ਕੀਤਾ ਦਾ ਨਾਂ ਕੀ ਸੀ?

ਮਹਾਰਾਣੀ ਕਾਰੁਵਕੀ

82.  

ਮਹਾਰਾਣੀ ਕਾਰੁਵਕੀ ਨੇ ਕਿਹੜਾ ਧਰਮ ਧਾਰਨ ਕੀਤਾ ਸੀ?

ਬੁੱਧ ਧਰਮ

83.  

ਮਹਾਰਾਣੀ ਕਾਰੁਵਕੀ ਦਾ ਪਿਤਾ ਕੀ ਕੰਮ ਕਰਦਾ ਸੀ?

ਮਛੇਰਾ

84.  

ਕਿਸ ਸਤੰਭ ਲੇਖ ਨੂੰ ‘ਰਾਣੀ ਆਲੇਖ’ ਕਿਹਾ ਜਾਂਦਾ ਹੈ?

ਕੌਸ਼ਾਂਭੀ

85.  

ਕੌਸ਼ਾਭੀ ਸਤੰਭ ਲੇਖ ਵਿੱਚ ਕਿਸ ਰਾਣੀ ਦੀ ਗੱਲ ਕੀਤੀ ਗਈ ਹੈ?

ਕਰੁਵਾਹੀ ਦੀ

86.  

ਕੌਸ਼ਾਂਭੀ ਸਤੰਭ ਲੇਖ ਨੂੰ ਅਲਾਹਾਬਾਦ ਕੌਣ ਲੈ ਕੇ ਗਿਆ?

ਜਹਾਂਗੀਰ

87.  

ਸ਼ਿਲਾਲੇਖਾਂ ਰਾਹੀਂ ਆਪਣੇ ਸੰਦੇਸ਼ ਜਨਤਾ ਤੱਕ ਪਹੁੰਚਾਉਣ ਵਾਲਾ ਪਹਿਲਾ ਸ਼ਾਸਕ ਕਿਹੜਾ ਸੀ?

ਅਸ਼ੋਕ

88.  

ਕਿਸ ਚੀਜ ਤੋਂ ਪਤਾ ਲੱਗਦਾ ਹੈ ਕਿ ਅਸ਼ੋਕ ਦੇ ਜੀਵਨ ਤੇ ਕÇਲੰਗ ਯੁੱਧ ਨੇ ਬਹੁਤ ਪ੍ਰਭਾਵ ਪਾਇਆ ਸੀ?

ਸ਼ਿਲਾਲੇਖਾਂ ਤੋਂ

89.  

ਅਸ਼ੋਕ ਦੇ ਸ਼ਿਲਾਲੇਖਾਂ ਨੂੰ ਪੜ੍ਹਣ ਵਿੱਚ ਸਭ ਤੋਂ ਪਹਿਲਾਂ ਕੌਣ ਸਫ਼ਲ ਹੋਇਆ?

ਜੇਮਜ਼ ਪ੍ਰਿੰਸੇਪ

90. 

ਅਸ਼ੋਕ ਦੇ ਜਿਆਦਾਤਰ ਸ਼ਿਲਾਲੇਖ ਕਿਸ ਭਾਸ਼ਾ ਵਿੱਚ ਲਿਖੇ ਗਏ?

ਪ੍ਰਾਕ੍ਰਿਤ

91.   

ਅਸ਼ੋਕ ਨੇ ਕਿਸ ਸੰਤ ਦੇ ਪ੍ਰਭਾਵ ਵਿੱਚ ਬੁੱਧ ਧਰਮ ਧਾਰਨ ਕੀਤਾ?

ਉਪਾਗੁਪਤ ਦੇ

92.  

ਅਸ਼ੋਕ ਦੇ ਪ੍ਰਾਕ੍ਰਿਤ ਸ਼ਿਲਾਲੇਖਾਂ ਵਿੱਚ ਕਿਸ ਲਿਪੀ ਦੀ ਵਰਤੋਂ ਕੀਤੀ ਗਈ ਹੈ?

ਬ੍ਰਹਮੀ

93.  

ਸ਼ਿਲਾਲੇਖਾਂ ਵਿੱਚ ਅਸ਼ੋਕ ਲਈ ਕਿਸ ਉਪਾਧੀ ਦੀ ਵਰਤੋਂ ਕੀਤੀ ਗਈ ਹੈ?

ਦੇਵਾਨਮਪਿਯਾਦੱਸੀ ਜਾਂ  ਦੇਵਾਨਮਪਿਯਾ

94.  

ਅਸ਼ੋਕ ਦੇ ਰਾਜ ਵਿੱਚ ਸੰਨੀਧਾਤਾ ਕੌਣ ਸੀ?

ਖ਼ਜਾਨਾ ਮੰਤਰੀ

95.  

ਅਸ਼ੋਕ ਦੇ ਰਾਜ ਵਿੱਚ ਸਮਾਹਰਤਾ ਕੌਣ ਸੀ?

ਵਿੱਤ ਮੰਤਰੀ

96. 

ਦੰਡਪਾਲ ਕੌਣ ਸੀ?

ਮੌਰੀਆ ਕਾਲ ਦੇ ਪੁਲੀਸ  ਵਿਭਾਗ ਦਾ ਮੁੱਖੀ

97.  

ਦੁਰਗਪਾਲ ਕੌਣ ਸੀ?

ਕਿਲਿ੍ਹਆਂ ਦਾ ਰਾਖਾ

98.  

ਆਮਤਿਆ ਕਿਸ ਵਿਭਾਗ ਦਾ ਮੁੱਖੀ ਸੀ?

ਨਿਆਂ ਅਤੇ ਪ੍ਰਸ਼ਾਸਨ ਦਾ

99. 

ਮੌਰੀਆ ਰਾਜ ਵਿੱਚ ਗ੍ਰਹਿਮੰਤਰੀ ਨੂੰ ਕੀ ਕਿਹਾ ਜਾਂਦਾ ਸੀ?

ਦੋਵਾਰਿਕ

100.               

ਮੌਰੀਆ ਸਾਮਰਾਜ ਕਿੰਨੇ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ?

5

101.                 

ਮੌਰੀਆ ਕਾਲ ਵਿੱਚ ਉੱਚ ਅਧਿਕਾਰੀਆਂ ਨੂੰ ਕੀ ਕਹਿੰਦੇ ਸਨ?

ਤੀਰਥ

102.                

ਚੰਦਰਗੁਪਤ ਮੌਰੀਆ ਨੇ ਮੌਰੀਆ ਸਾਮਰਾਜ ਨੂੰ ਕਿੰਨੇ ਪ੍ਰਾਂਤਾਂ ਵਿੱਚ ਵੰਡਿਆ?

4

103.                

ਅਸ਼ੋਕ ਨੇ ਕਿਸ ਰਾਜ ਨੂੰ ਪੰਜਵਾਂ ਪ੍ਰਾਂਤ ਬਣਾਇਆ?

ਕਲਿੰਗ ਨੂੰ

104.                

ਪ੍ਰਾਂਤ ਦੇ ਮੁੱਖੀ ਨੂੰ ਕੀ ਕਿਹਾ ਜਾਂਦਾ ਸੀ?

ਕੁਮਾਰ

105.                

ਜਿਲਿ੍ਹਆਂ ਨੂੰ ਕੀ ਕਿਹਾ ਜਾਂਦਾ ਸੀ?

ਜਨਪਦ

106.               

ਜਨਪਦ ਦਾ ਮੁੱਖੀ ਕੌਣ ਹੁੰਦਾ ਸੀ?

ਪ੍ਰਦੇਸ਼ਕ

107.                

ਪ੍ਰਦੇਸ਼ਕ ਦਾ ਮੁੱਖ ਕੰਮ ਕੀ ਸੀ?

ਜਨਪਦ ਦੇ ਪ੍ਰਸ਼ਾਸਨ ਦਾ ਧਿਆਨ ਰੱਖਣਾ

108.                

ਪ੍ਰਦੇਸ਼ਕ ਦੀ ਸਹਾਇਤਾ ਲਈ ਕਿਹੜੇ ਅਧਿਕਾਰੀ ਨਿਯੁਕਤ ਕੀਤੇ ਜਾਂਦੇ ਸਨ?

ਰਾਜੁਕ ਅਤੇ ਯੁਕਤ

109.               

ਰਾਜੁਕ ਦਾ ਕੀ ਕੰਮ ਸੀ?

ਖੇਤੀ ਅਧੀਨ ਭੂਮੀ ਦਾ ਸਰਵੇਖਣ ਤੇ ਲਗਾਨ

110.                 

ਯੁਕਤ ਕੀ ਕੰਮ ਕਰਦਾ ਸੀ?

ਉਹ ਲੇਖਾ ਅਧਿਕਾਰੀ ਸੀ

111.  

ਨਗਰ ਦੇ ਮੁੱਖੀ ਨੂੰ ਕੀ ਕਿਹਾ ਜਾਂਦਾ ਸੀ?

ਨਗਰ ਅਧਿਅਕਸ਼

112. 

ਨਗਰ ਅਧਿਅਕਸ਼ ਦੀ ਸਹਾਇਤਾ ਲਈ ਕਿੰਨੇ ਮੈਂਬਰੀ ਕਮੇਟੀ ਹੁੰਦੀ ਸੀ?

30 ਮੈਂਬਰੀ

113.                         

30 ਮੈਂਬਰੀ ਕਮੇਟੀ ਨੂੰ ਅੱਗੇ ਕਿੰਨੇ ਵਿਭਾਗਾਂ ਵਿੱਚ ਵੰਡਿਆ ਜਾਂਦਾ ਸੀ?

6

114.                 

ਪਿੰਡ ਦੇ ਮੁੱਖੀ ਨੂੰ ਕੀ ਕਹਿੰਦੇ ਸਨ?

ਗ੍ਰਾਮਿਕ

115.                 

ਪਿੰਡਾਂ ਦੇ ਪ੍ਰਬੰਧ ਲਈ ਕਿਸਨੂੰ ਨਿਯੁਕਤ ਕੀਤਾ ਜਾਂਦਾ ਸੀ?

ਗੋਪ ਅਤੇ ਸਥਾਨਿਕ

116.                 

ਮੌਰੀਆ ਸਾਮਰਾਜ ਦੀ ਆਮਦਨ ਦਾ ਮੁੱਖ ਸਾਧਨ ਕੀ ਸੀ?

ਭੂਮੀ ਲਗਾਨ

117.                 

ਭੂਮੀ ਲਗਾਨ ਕਿਸ ਅਧਾਰ ਤੇ ਨਿਸਚਿਤ ਕੀਤਾ ਜਾਂਦਾ ਸੀ?

ਉਪਜਾਊ ਸ਼ਕਤੀ ਦੇ ਅਧਾਰ ਤੇ

118.                 

ਮੌਰੀਆ ਕਾਲ ਵਿੱਚ ਲਗਾਨ ਉਪਜ ਦਾ ਕਿੰਨਾ ਭਾਗ ਹੁੰਦਾ ਸੀ?

1/2 ਤੋਂ 1/4 ਹਿੱਸਾ

119.                 

ਭੂਮੀ ਲਗਾਨ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?

ਭਾਗ

120.                

ਜਾਸੂਸ ਕਿੰਨੇ ਪ੍ਰਕਾਰ ਦੇ ਹੁੰਦੇ ਸਨ?

ਦੋ

121. 

ਜਿਹੜੇ ਜਾਸੂਸ ਇੱਕ ਥਾਂ ਤੇ ਰਹਿੰਦੇ ਸਨ, ਉਹਨਾਂ ਨੂੰ ਕੀ ਕਹਿੰਦੇ ਸਨ?

ਸੰਸਥਾਨ

122.                 

ਜਿਹੜੇ ਜਾਸੂਸ ਘੁੰਮਦੇ ਰਹਿੰਦੇ ਸਨ, ਉਹਨਾਂ ਨੂੰ ਕੀ ਕਹਿੰਦੇ ਸਨ?

ਸੰਚਾਰ

123.                

ਅਸ਼ੋਕ ਨੇ ਸਾਲ ਵਿੱਚ ਕਿੰਨੇ ਦਿਨ ਨਿਸਚਿਤ ਕੀਤੇ ਜਦੋਂ ਪਸ਼ੂਆਂ ਦੀ ਹੱਤਿਆ ਨਹੀਂ ਕੀਤੀ ਜਾਂਦੀ ਸੀ?

56 ਦਿਨ

124.                

ਕÇਲੰਗ ਦੀ ਰਾਜਧਾਨੀ ਦਾ ਨਾਂ ਕੀ ਸੀ?

ਤੋਸ਼ਾਲੀ

125.                

ਅਸ਼ੋਕ ਨੇ ਧਰਮ ਪ੍ਰਚਾਰ ਲਈ ਕਿਹੜੇ ਅਧਿਕਾਰੀ ਨਿਯੁਕਤ ਕੀਤੇ?

ਧਰਮ ਮਹਾਂਮਾਤਰ

126.                

ਅਸ਼ੋਕ ਨੇ ਆਪਣੇ ਪੁੱਤਰ ਮਹਿੰਦਰ ਅਤੇ ਪੁੱਤਰੀ ਸੰਘਮਿਤਰਾ ਨੂੰ ਧਰਮ ਪ੍ਰਚਾਰ ਲਈ ਕਿੱਥੇ ਭੇਜਿਆ?

ਸ਼੍ਰੀ ਲੰਕਾ

127.                

ਅਸ਼ੋਕ ਨੇ ਕਿਹੜੇ ਦੋ ਨਗਰਾਂ ਦਾ ਨਿਰਮਾਣ ਕਰਵਾਇਆ?

ਸ਼੍ਰੀ ਨਗਰ ਅਤੇ ਲਲਿਤਾਪਟਨਮ

128.                

ਅਸ਼ੋਕ ਨੇ ਕਿੰਨੇ ਸਤੂਪ ਬਣਵਾਏ?

84000

129.                

ਮੈਗਸਥਨੀਜ਼ ਅਨੁਸਾਰ ਮੌਰੀਆ ਸਾਮਰਾਜ ਵਿੱਚ ਕਿੰਨੀਆਂ ਜਾਤੀਆਂ ਸਨ?

7

130.                

ਮੌਰੀਆ ਕਾਲ ਵਿੱਚ ਕਿਹੜਾ ਉਦਯੋਗ ਸਭ ਤੋਂ ਪ੍ਰਸਿੱਧ ਸੀ?

ਕੱਪੜਾ ਉਦਯੋਗ

131.                 

ਵਪਾਰੀਆਂ ਦੀਆਂ ਸ਼੍ਰੇਣੀਆਂ ਦੀ ਅਗਵਾਈ ਕੌਣ ਕਰਦਾ ਸੀ?

ਜੇਠਕ

132.                

ਰਾਜ ਦੀ ਮਾਲਕੀ ਵਾਲੀਆਂ ਜਮੀਨਾਂ ਨੂੰ ਕੀ ਕਿਹਾ ਜਾਂਦਾ ਸੀ?

ਸੀਤਾ ਭੂਮੀ

133.                

ਅਸ਼ੋਕ/ ਮੌਰੀਆ ਸਾਮਰਾਜ  ਦੀ ਰਾਜਧਾਨੀ ਦਾ ਨਾਂ ਕੀ ਸੀ?

ਪਾਟਲੀਪੁੱਤਰ

134.                

ਪਾਟਲੀਪੁੱਤਰ ਕਿੱਥੇ ਵੱਸਿਆ ਹੈ?

ਗੰਗਾ, ਸੋਨ ਅਤੇ ਗੰਡਕ ਨਦੀ ਦੇ ਸੰਗਮ ਤੇ

135.                

ਮੌਰੀਆ ਕਾਲ ਵਿੱਚ ਸੋਨੇ ਦੇ ਸਿੱਕੇ ਦਾ ਨਾਂ ਕੀ ਸੀ?

ਸਵਰਣ

136.                

ਚਾਂਦੀ ਦੇ ਸਿੱਕੇ ਨੂੰ ਕੀ ਕਿਹਾ ਜਾਂਦਾ ਸੀ?

ਪਣ

137.                

ਤਾਂਬੇ ਦੇ ਸਿੱਕੇ ਨੂੰ ਕੀ ਕਿਹਾ ਜਾਂਦਾ ਸੀ?

ਮਾਸਕ

138.                

ਭਾਰਤ ਵਿੱਚ ਆਉਣ ਵਾਲਾ ਪਹਿਲਾ ਵਿਦੇਸ਼ੀ ਰਾਜਦੂਤ ਕੌਣ ਸੀ?

ਮੈਗਸਥਨੀਜ਼

139.                

ਮੌਰੀਆ ਕਾਲ ਦੇ ਪ੍ਰਸਿੱਧ ਵਿਸ਼ਵਿਦਿਆਲੇ ਕਿਹੜੇ ਸਨ?

ਤਕਸ਼ਿਲਾ ਅਤੇ ਬਨਾਰਸ

140.                

ਅਸ਼ੋਕ ਦੀ ਮੌਤ ਤੋਂ ਫੌਰਨ ਬਾਅਦ ਰਾਜਗੱਦੀ ਤੇ ਕੌਣ ਬੈਠਾ?

ਦਸ਼ਰਥ (ਅਸ਼ੋਕ ਦਾ ਪੋਤਰਾ)

141.                 

ਭਾਰਤ ਸਰਕਾਰ ਨੇ ਆਪਣਾ ਰਾਸ਼ਟਰੀ ਚਿੰਨ੍ਹ ਕਿਸ ਸ਼ਾਸਕ ਦੁਆਰਾ ਬਣਾਏ ਗਏ ਸਮਾਰਕ ਨੂੰ ਚੁਣਿਆ ਹੈ?

ਅਸ਼ੋਕ

142.                

ਕਿਹੜਾ ਤੁਗ਼ਲਕ ਬਾਦਸ਼ਾਹ ਮੌਰੀਆ ਕਾਲ ਦੇ ਇੱਕ ਸਤੰਭ ਲੇਖ ਨੂੰ ਅੰਬਾਲਾ ਤੋਂ ਦਿੱਲੀ ਲੈ ਕੇ ਗਿਆ?

ਫਿਰੋਜਸ਼ਾਹ ਤੁਗ਼ਲਕ

143.                

ਸ਼੍ਰੀਨਗਰ ਨੂੰ ਕਿਸਨੇ ਵਸਾਇਆ ਸੀ?

ਅਸ਼ੋਕ ਨੇ

144.                

ਖਾਰਵੇਲ ਕਿੱਥੋਂ ਦਾ ਪ੍ਰਸਿੱਧ ਸ਼ਾਸਕ ਸੀ?

ਕਲਿੰਗ ਦਾ

145.                

ਸਾਰਨਾਥ ਸਤੰਭ ਕਿਸ ਕਾਲ ਦੀ ਕਲਾ ਦਾ ਨਮੂਨਾ ਹੈ?

ਮੌਰੀਆ

146.                

ਭਾਰਤ ਦਾ ਸਭ ਤੋਂ ਪੁਰਾਣਾ ਰਾਜਵੰਸ਼ ਕਿਹੜਾ ਹੈ?

ਮੌਰੀਆ

147.                

ਕਿਸ ਸ਼ਾਸਕ ਲਈ ਮੰਨਿਆ ਜਾਂਦਾ ਹੈ ਕਿ ਉਸਨੇ ਗੱਦੀ ਪ੍ਰਾਪਤ ਕਰਨ ਲਈ ਆਪਣੇ ਪਿਤਾ ਬਿੰਬੀਸਾਰ ਨੂੰ ਮਾਰ ਦਿੱਤਾ?

ਅਜਾਤਸ਼ਤਰੂ

148.                

ਅਜਾਤਸ਼ਤਰੂ ਕਿਸ ਰਾਜ ਦੀ ਗੱਦੀ ਤੇ ਬੈਠਾ?

ਮਗਧ

149.                

ਅਜਾਤਸ਼ਤਰੂ ਨੇ ਗੱਦੀ ਕਦੋਂ ਪ੍ਰਾਪਤ ਕੀਤੀ?

493 ਈ:ਪੂ:

150.                

ਛੇਵੀਂ ਸਦੀ ਈ:ਪੂ: ਵਿੱਚ ਉੱਤਰੀ ਭਾਰਤ ਦਾ ਸਭ ਤੋਂ ਸ਼ਕਤੀਸ਼ਾਲੀ ਰਾਜ ਕਿਹੜਾ ਸੀ?

ਮਗਧ

151.                 

ਸਿਕੰਦਰ ਦੇ ਹਮਲੇ ਸਮੇਂ ਮਗਧ ਤੇ ਕਿਸ ਵੰਸ਼ ਦਾ  ਸ਼ਾਸਨ ਸੀ?

ਨੰਦ ਵੰਸ਼ ਦਾ

152.                

ਚੰਦਰਗੁਪਤ ਮੌਰੀਆ ਦੁਆਰਾ ਚਾਣਕਿਆ ਦੀ ਸਹਾਇਤਾ ਨਾਲ ਨੰਦ ਵੰਸ਼ ਨੂੰ ਖਤਮ ਕਰਨ ਦਾ ਵਰਣਨ ਕਾਲੀਦਾਸ ਨੇ ਆਪਣੀ ਕਿਸ  ਪੁਸਤਕ ਵਿੱਚ ਕੀਤਾ ਹੈ?

ਮਾਲਵਿਕਾਅਗਨੀਮਿਤਰ

153.                

ਚਾਣਕਿਆ ਦੀ ਅਰਥਸ਼ਾਸਤਰ ਦੀ ਤੁਲਨਾ ਰਾਜਨੀਤੀ ਵਿਗਿਆਨ ਨਾਲ ਸੰਬੰਧਤ ਕਿਸ ਪੁਸਤਕ ਨਾਲ ਕੀਤੀ ਜਾਂਦੀ ਹੈ?

ਮੈਕਿਆਵਲੀ ਦੀ ਪ੍ਰਿੰਸ ਨਾਲ

154.                

ਅਸ਼ੋਕ ਸੰਬੰਧੀ ਜਾਣਕਾਰੀ ਦਾ ਸਭ ਤੋਂ ਮਹੱਤਵਪੂਰਨ ਸੋਮਾ ਕੀ ਹੈ?

ਅਸ਼ੋਕ ਦੇ ਆਲੇਖ

155.                

ਧਰਮ ਮਹਾਂਮਾਤਰਾਂ ਦੀ ਨਿਯਕੁਤੀ ਕਿਸ ਸ਼ਾਸਕ ਦੁਆਰਾ ਕੀਤੀ ਗਈ?

ਅਸ਼ੋਕ ਦੁਆਰਾ

156.                

ਅਸ਼ੋਕ ਸਤੰਭ ਦੀ ਕਿਸ ਵਿਸ਼ੇਸ਼ਤਾ ਨੂੰ ਸਭ ਤੋਂ ਵਿਸ਼ੇਸ਼ ਮੰਨਿਆ ਜਾਂਦਾ ਹੈ?

ਉਸਦੀ ਪਾਲਿਸ਼ ਨੂੰ

157.                

ਕਿਹੜੇ ਇੰਡੋ-ਗਰੀਕ ਸ਼ਾਸਕ ਨੂੰ ਮਿÇਲੰਦ ਦੇ ਨਾਂ ਨਾਲ ਜਾਣਿਆ ਜਾਂਦਾ ਹੈ?

ਮੀਨਾਂਡਰ ਨੂੰ

158.                

ਅਸ਼ੋਕ ਦੇ ਕਿੰਨਵੇਂ ਸ਼ਿਲਾਲੇਖ ਤੇ ਉਸਦੀ ਕÇਲੰਗ ਜਿੱਤ ਦਾ ਵਰਣਨ ਹੈ?

13ਵੇਂ

159.                

ਵਿਸ਼ਣੂ ਪੁਰਾਣ ਤੋਂ ਕਿਸ ਵੰਸ਼ ਦੀ ਜਾਣਕਾਰੀ ਮਿਲਦੀ ਹੈ?

ਮੌਰੀਆ ਵੰਸ਼ ਦੀ

160.               

ਬਿੰਬਿਸਾਰ ਤੋਂ ਬਾਅਦ ਗੱਦੀ ਤੇ ਕੌਣ ਬੈਠਾ?

ਅਜਾਤਸ਼ਤਰੂ

161.                 

ਚਾਣਕਿਆ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਕੌਟਲਿਆ, ਵਿਸ਼ਣੂ ਗੁਪਤ

162.                

ਕੌਟਲਿਆ ਕਿੱਥੋਂ ਦਾ ਵਾਸੀ ਸੀ?

ਤਕਸ਼ਿਲਾ ਦਾ

163.                

ਸਿਕੰਦਰ ਦਾ ਪਿਤਾ ਫਿਲਿਪ ਕਿੱਥੋਂ ਦਾ ਸ਼ਾਸਕ ਸੀ?

ਮਕਦੂਨੀਆ ਦਾ

164.                

ਪਾਟਲੀਪੁੱਤਰ ਕਿਸਨੇ ਵਸਾਇਆ ਸੀ?

ਅਜਾਤਸਤਰੂ

165.                

ਸਿਕੰਦਰ ਕਿਸਦਾ ਚੇਲਾ ਸੀ?

ਅਰਸਤੂ ਦਾ

166.               

ਭਾਰਤ ਦਾ ਮੈਕਿਆਵਲੀ ਕਿਸਨੂੰ ਕਿਹਾ ਜਾਂਦਾ ਹੈ?

ਚਾਣਕਿਆ ਨੂੰ

167.                

ਅਸ਼ੋਕ ਦੇ ਧੰਮ ਦੇ ਸਿਧਾਂਤ ਕਿਸ ਧਰਮ ਵਿੱਚੋਂ ਲਏ ਗਏ ਸਨ?

ਸਾਰੇ ਧਰਮਾਂ ਵਿੱਚੋਂ

168.                

ਮੌਰੀਆ ਸਾਮਰਾਜ ਵਿੱਚ ਹਰੇਕ ਪ੍ਰਾਂਤ ਦਾ ਮੁੱਖੀ ਕਿਸਨੂੰ ਬਣਾਇਆ ਜਾਂਦਾ ਸੀ?

ਕੁਮਾਰ ਨੂੰ

169.               

ਅਸ਼ੋਕ ਦੇ ਧੰਮ ਦਾ ਮੁੱਖ ਮਕਸਦ ਕੀ ਸੀ?

ਅਹਿੰਸਾ ਅਤੇ ਸ਼ਾਂਤੀ

170.                

ਸਾਂਚੀ ਸਤੂਪ ਕਿਸਨੇ ਬਣਵਾਇਆ ਸੀ?

ਅਸ਼ੋਕ

171.                 

ਸਾਂਚੀ ਸਤੂਪ ਕਿਸ ਵਰਤਮਾਨ ਰਾਜ ਵਿੱਚ ਸਥਿਤ ਹੈ?

ਮੱਧ ਪ੍ਰਦੇਸ਼ (ਜਿਲ੍ਹਾ ਰਾਏਸੇਨ)

172.                

ਕਿਹੜਾ ਮਹਾਂਜਨਪਦ ਬਾਅਦ ਵਿੱਚ ਇੱਕ ਵੱਡਾ ਸਾਮਰਾਜ ਬਣ ਗਿਆ?

ਮਗਧ

173.                

ਅਜੰਤਾਂ ਦੇ ਗੁਫ਼ਾ ਚਿੱਤਰ ਮੁੱਖ ਤੌਰ ਤੇ ਕਿਸ ਕਾਲ ਨਾਲ ਸੰਬੰਧਤ ਹਨ?

ਮੌਰੀਆ

174.                

ਕਿਸ ਵੰਸ਼ ਦੇ ਸ਼ਾਸਨ ਵਿੱਚ ਬਹੁਤ ਸਾਰੇ ਵਿਦੇਸ਼ੀ ਭਾਰਤੀ ਸਮਾਜ ਵਿੱਚ ਸ਼ਾਮਿਲ ਹੋ ਗਏ?

ਮੌਰੀਆ ਕਾਲ

175.                

ਮੌਰੀਆ ਦੀ ਦਫ਼ਤਰੀ ਭਾਸ਼ਾ ਕਿਹੜੀ ਸੀ?

ਮਗਧੀ

176.                

ਕਿਸ ਸੰਸਕ੍ਰਿਤ ਨਾਟਕ ਵਿੱਚ ਨੰਦ ਵੰਸ਼ ਦੀ ਹਾਰ ਦਾ ਵਰਣਨ ਕੀਤਾ ਗਿਆ ਹੈ?

ਮੁਦਰਾਰਾਖਸ਼ਸ

177.                

ਮੁਦਰਾਰਾਖਸ਼ਸ ਕਿਸਦੀ ਰਚਨਾ ਹੈ?

ਵਿਸ਼ਾਖਾਦੱਤ ਦੀ

178.                

ਮਹਾਂਭਾਸ਼ ਕਿਸ ਨਾਲ ਸੰਬੰਧਤ ਹੈ?

ਵਿਆਕਰਣ ਨਾਲ

179.                

ਮਹਾਂਭਾਸ਼ ਦੀ ਰਚਨਾ ਕਿਸਨੇ ਕੀਤੀ?

ਪਾਤੰਜਲੀ ਨੇ

180.                

ਮਹਾਂਭਾਸ਼ਾ ਕਿਸ ਭਾਸ਼ਾ ਦਾ ਵਿਆਕਰਣ ਹੈ?

ਸੰਸਕ੍ਰਿਤ

Leave a Comment

Your email address will not be published. Required fields are marked *

error: Content is protected !!