ਗੁਰੂ ਹਰਰਾਇ ਜੀ ਅਤੇ ਗੁਰੂ ਹਰਿਕ੍ਰਿਸ਼ਨ ਜੀ

  1. ਗੁਰੂ ਹਰਿ ਰਾਏ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਸਨ?ਸੱਤਵੇਂ
  2. ਗੁਰੂ ਹਰਿ ਰਾਏ ਜੀ ਦਾ ਜਨਮ ਕਦੋਂ ਹੋਇਆ?1630 ਈ:
  3. ਗੁਰੂ ਹਰਿ ਰਾਏ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ?ਬਾਬਾ ਗੁਰਦਿੱਤਾ ਜੀ
  4. ਗੁਰੂ ਹਰਿ ਰਾਏ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ?ਬੀਬੀ ਨਿਹਾਲ ਜੀ
  5. ਗੁਰੂ ਹਰਿ ਰਾਏ ਜੀ ਦੇ ਦਾਦਾ ਜੀ ਦਾ ਕੀ ਨਾਂ ਸੀ?ਗੁਰੂ ਹਰਗੋਬਿੰਦ ਸਾਹਿਬ ਜੀ
  6. ਗੁਰੂ ਹਰਿ ਰਾਏ ਜੀ ਦਾ ਜਨਮ ਕਿੱਥੇ ਹੋਇਆ?ਕੀਰਤਪੁਰ ਸਾਹਿਬ
  7. ਗੁਰੂ ਹਰਿ ਰਾਏ ਜੀ ਦਾ ਸੁਭਾਅ ਕਿਹੋ ਜਿਹਾ ਸੀ?ਬਹੁਤ ਕੋਮਲ
  8. ਗੁਰੂ ਹਰਿ ਰਾਏ ਜੀ ਦੀ ਸੁਪਤਨੀ ਦਾ ਕੀ ਨਾਂ ਸੀ?ਸੁਲੱਖਣੀ ਜੀ
  9. ਗੁਰੂ ਹਰਿ ਰਾਏ ਜੀ ਦੇ ਪੁੱਤਰਾਂ ਦੇ ਨਾਂ ਲਿਖੋ।ਰਾਮ ਰਾਏ ਜੀ ਅਤੇ ਹਰਿ ਕ੍ਰਿਸ਼ਨ ਜੀ
  10. ਗੁਰੂ ਹਰਿ ਰਾਏ ਜੀ ਨੂੰ ਗੁਰਗੱਦੀ ਕਦੋਂ ਮਿਲੀ?1645 ਈ:
  11. ਬਖਸ਼ੀਸ਼ਾਂ ਕਿਸਨੇ ਸਥਾਪਿਤ ਕੀਤੀਆਂ?ਗੁਰੂ ਹਰਿ ਰਾਏ ਜੀ ਨੇ
  12. ਬਖਸ਼ੀਸ਼ ਕੀ ਸੀ?ਸਿੱਖ ਧਰਮ ਦਾ ਪ੍ਰਚਾਰ ਕੇਂਦਰ
  13. ਗੁਰੂ ਹਰਿ ਰਾਏ ਜੀ ਨੇ ਕਿੰਨੀਆਂ ਬਖਸ਼ੀਸ਼ਾਂ ਸਥਾਪਿਤ ਕੀਤੀਆਂ? 3
  14. ਦਾਰਾ ਸ਼ਿਕੋਹ ਕੌਣ ਸੀ?ਸ਼ਾਹਜਹਾਂ ਦਾ ਪੁੱਤਰ,ਔਰੰਗਜੇਬ ਦਾ ਵੱਡਾ ਭਰਾ
  15. ਦਾਰਾ ਸ਼ਿਕੋਹ ਗੁਰੂ ਹਰਿ ਰਾਏ ਜੀ ਕੋਲ ਕਿਉਂ ਆਇਆ ਸੀ?ਇਲਾਜ ਕਰਵਾਉਣ ਅਤੇ ਸਹਾਇਤਾ ਲਈ
  16. ਗੁਰੂ ਹਰਿ ਰਾਏ ਜੀ ਨੇ ਕਿਹੜੇ ਪੁੱਤਰ ਨੂੰ ਗੁਰਗੱਦੀ ਤੋਂ ਬੇਦਖਲ ਕੀਤਾ?ਰਾਮ ਰਾਇ ਨੂੰ
  17. ਰਾਮ ਰਾਇ ਨੂੰ ਗੁਰਗੱਦੀ ਤੋਂ ਬੇਦਖਲ ਕਿਉਂ ਕੀਤਾ ਗਿਆ?ਉਸਨੇ ਗੁਰਬਾਣੀ ਦੀ ਗਲਤ ਵਿਆਖਿਆ ਕੀਤੀ ਸੀ
  18. ਗੁਰੂ ਹਰਿ ਰਾਏ ਜੀ ਨੇ ਗੁਰਗੱਦੀ ਕਿਸਨੂੰ ਸੌਂਪੀ?ਹਰਕ੍ਰਿਸ਼ਨ ਜੀ ਨੂੰ
  19. ਗੁਰੂ ਹਰਿ ਰਾਏ ਜੀ ਕਦੋਂ ਜੋਤੀ ਜੋਤਿ ਸਮਾਏ?1661 ਈ:
  20. ਗੁਰੂ ਹਰਿ ਰਾਏ ਜੀ ਕਿੱਥੇ ਜੋਤੀ ਜੋਤਿ ਸਮਾਏ?ਕੀਰਤਪੁਰ ਸਾਹਿਬ ਵਿਖੇ
  21. ਗੁਰੂ ਹਰਿ ਕ੍ਰਿਸ਼ਨ ਜੀ ਸਿੱਖਾਂ ਦੇ ਕਿੰਨਵੇ ਗੁਰੂ ਸਨ?ਅੱਠਵੇਂ
  22. ਗੁਰੂ ਹਰਿ ਕ੍ਰਿਸ਼ਨ ਜੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?ਬਾਲ ਗੁਰੂ, ਬਾਲਾ ਪ੍ਰੀਤਮ
  23. ਗੁਰੂ ਹਰਿ ਕ੍ਰਿਸ਼ਨ ਜੀ ਦਾ ਜਨਮ ਕਦੋਂ ਹੋਇਆ?1656 ਈ:
  24. ਗੁਰੂ ਹਰਿ ਕ੍ਰਿਸ਼ਨ ਜੀ ਦਾ ਜਨਮ ਕਿੱਥੇ ਹੋਇਆ?ਕੀਰਤਪੁਰ ਸਾਹਿਬ ਵਿਖੇ
  25. ਗੁਰੂ ਹਰਿ ਕ੍ਰਿਸ਼ਨ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ?ਗੁਰੂ ਹਰਿ ਰਾਏ ਜੀ
  26. ਗੁਰੂ ਹਰਿ ਕ੍ਰਿਸ਼ਨ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ?ਸੁਲੱਖਣੀ ਜੀ
  27. ਗੁਰੂ ਹਰਿ ਕ੍ਰਿਸ਼ਨ ਜੀ ਦੇ ਵੱਡੇ ਭਰਾ ਦਾ ਕੀ ਨਾਂ ਸੀ?ਰਾਮ ਰਾਏ ਜੀ
  28. ਗੁਰੂ ਹਰਿ ਕ੍ਰਿਸ਼ਨ ਜੀ ਨੂੰ ਗੁਰਗੱਦੀ ਕਦੋਂ ਮਿਲੀ?1661 ਈ:
  29. ਗੁਰਗੱਦੀ ਪ੍ਰਾਪਤੀ ਸਮੇਂ ਗੁਰੂ ਹਰਿ ਕ੍ਰਿਸ਼ਨ ਜੀ ਕਿੰਨੇ ਵਰਿ੍ਹਆਂ ਦੇ ਸਨ?5
  30. ਗੁਰੂ ਹਰਿ ਕ੍ਰਿਸ਼ਨ ਜੀ ਨੂੰ ਦਿੱਲੀ ਕਿਸਨੇ ਬੁਲਾਇਆ? ਔਰੰਗਜੇਬ ਨੇ
  31. ਗੁਰੂ ਹਰਿ ਕ੍ਰਿਸ਼ਨ ਜੀ ਨੂੰ ਦਿੱਲੀ ਲਿਆਉਣ ਦਾ ਕੰਮ ਕਿਸਨੂੰ ਸੌਂਪਿਆ ਗਿਆ? ਰਾਜਾ ਜੈ ਸਿੰਘ ਨੂੰ
  32. ਗੁਰੂ ਹਰਿ ਕ੍ਰਿਸ਼ਨ ਜੀ ਦੇ ਦਿੱਲੀ ਪਹੁੰਚਣ ਤੇ ਦਿੱਲੀ ਵਿੱਚ ਕਿਹੜੀ ਬਿਮਾਰੀ ਫੈਲੀ ਹੋਈ ਸੀ? ਹੈਜਾ ਅਤੇ ਚੇਚਕ
  33. ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਗੁਰੂ ਹਰਕ੍ਰਿਸ਼ਨ ਜੀ ਕਿਹੜੇ ਸ਼ਬਦ ਬੋਲੇ?ਬਾਬਾ ਬਕਾਲੇ
  34. ਗੁਰੂ ਹਰਿ ਕ੍ਰਿਸ਼ਨ ਜੀ ਕਿੱਥੇ ਜੋਤੀ ਜੋਤਿ ਸਮਾਏ?ਦਿੱਲੀ ਵਿਖੇ
  35. ਗੁਰੂ ਹਰਿ ਕ੍ਰਿਸ਼ਨ ਜੀ ਕਦੋਂ ਜੋਤੀ ਜੋਤਿ ਸਮਾਏ?1664 ਈ:

 

Leave a Comment

Your email address will not be published. Required fields are marked *

error: Content is protected !!