ਗੁਰੂ ਤੇਗ਼ ਬਹਾਦਰ ਜੀ ਅਤੇ ਉਹਨਾਂ ਦੀ ਸ਼ਹੀਦੀ

  1. ਗੁਰੂ ਤੇਗ਼ ਬਹਾਦਰ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਸਨ? ਨੌਵੇਂ
  2. ਗੁਰੂ ਤੇਗ਼ ਬਹਾਦਰ ਜੀ ਦਾ ਜਨਮ ਕਦੋਂ ਹੋਇਆ? 1621 ਈ:
  3. ਗੁਰੂ ਤੇਗ਼ ਬਹਾਦਰ ਜੀ ਦਾ ਜਨਮ ਕਿੱਥੇ ਹੋਇਆ? ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ
  4. ਗੁਰੂ ਤੇਗ਼ ਬਹਾਦਰ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ? ਗੂਰੂ ਹਰਗੋਬਿੰਦ ਜੀ
  5. ਗੁਰੂ ਤੇਗ਼ ਬਹਾਦਰ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ? ਮਾਤਾ ਨਾਨਕੀ ਜੀ
  6. ਗੁਰੂ ਤੇਗ਼ ਬਹਾਦਰ ਜੀ ਦਾ ਬਚਪਨ ਦਾ ਕੀ ਨਾਂ ਸੀ? ਤਿਆਗ ਮੱਲ
  7. ਗੁਰੂ ਤੇਗ਼ ਬਹਾਦਰ ਜੀ ਨੇ ਕਿਸਤੋਂ ਸਿੱਖਿਆ ਪ੍ਰਾਪਤ ਕੀਤੀ? ਬਾਬਾ ਬੁੱਢਾ ਜੀ  ਤੇ ਭਾਈ ਗੁਰਦਾਸ ਜੀ
  8. ਕਿਹੜੀ ਲੜਾਈ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਬਹਾਦਰੀ ਵੇਖ ਕੇ ਗੁਰੂ ਹਰਗੋਬਿੰਦ ਜੀ ਨੇ ਉਹਨਾਂ ਦਾ ਨਾਂ ਤਿਆਗ ਮੱਲ ਤੋਂ ਬਦਲ ਕੇ ਤੇਗ ਬਹਾਦਰ ਕਰ ਦਿੱਤਾ? ਕਰਤਾਰਪੁਰ ਦੀ ਲੜਾਈ
  9. ਗੁਰੂ ਤੇਗ਼ ਬਹਾਦਰ ਜੀ ਦੀ ਸੁਪਤਨੀ ਦਾ ਨਾਂ ਕੀ ਸੀ? ਮਾਤਾ ਗੁਜਰੀ ਜੀ
  10. ਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਦਾ ਨਾਂ ਕੀ ਸੀ? ਗੋਬਿੰਦ ਰਾਏ ਜਾਂ ਗੋਬਿੰਦ ਦਾਸ (ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ)
  11. ਗੁਰੂ ਤੇਗ਼ ਬਹਾਦਰ ਜੀ ਕਿੰਨੇ ਵਰ੍ਹੇ ਬਕਾਲਾ ਵਿਖੇ ਰਹੇ? 20 ਵਰ੍ਹੇ
  12. ਬਕਾਲਾ ਵਿਖੇ ਗੁਰੂ ਤੇਗ਼ ਬਹਾਦਰ ਜੀ ਦੀ ਪਛਾਣ ਕਿਸਨੇ ਕੀਤੀ? ਮੱਖਣ ਸ਼ਾਹ ਲੁਬਾਣਾ
  13. ਗੁਰੂ ਸਾਹਿਬ ਨੂੰ ਪਛਾਣ ਕੇ ਮੱਖਣ ਸ਼ਾਹ ਲੁਬਾਣਾ ਨੇ ਕੀ ਰੌਲਾ ਪਾਇਆ? ਗੁਰੂ ਲਾਧੋ ਰੇ
  14. ਧੀਰ ਮੱਲ ਕੌਣ ਸੀ? ਗੁਰੂ ਹਰਿ ਰਾਇ ਜੀ ਦਾ ਵੱਡਾ ਭਰਾ
  15. ਧੀਰ ਮੱਲ ਨੇ ਕਿਹੜੇ ਮਸੰਦ ਨਾਲ ਰਲ ਕੇ ਗੁਰੂ ਤੇਗ਼ ਬਹਾਦਰ ਜੀ ਤੇ ਹਮਲਾ ਕੀਤਾ? ਸ਼ੀਹ
  16. ਜਦੋਂ ਗੁਰੂ ਤੇਗ਼ ਬਹਾਦਰ ਜੀ ਹਰਿਮੰਦਰ ਸਾਹਿਬ ਪਹੁੰਚੇ ਤਾਂ ਹਰਿਮੰਦਰ ਸਾਹਿਬ ਪਹੁੰਚੇ ਤਾਂ ਹਰਿਮੰਦਰ ਸਾਹਿਬ ਤੇ ਕਿਸਦਾ ਕਬਜਾ ਸੀ? ਹਰਜੀ ਮੀਣਾ
  17. ਗੁਰੂ ਸਾਹਿਬ ਨੇ ਕਿਹੜੇ ਪਿੰਡ ਵਿਖੇ ਇਸਤਰੀਆਂ ਨੂੰ ‘‘ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ’’ ਦਾ ਆਸ਼ੀਰਵਾਦ ਦਿੱਤਾ? ਪਿੰਡ ਵੱਲਾ
  18. ਗੁਰੂ ਸਾਹਿਬ ਨੇ ਮਾਖੋਵਾਲ ਦੀ ਜਮੀਨ ਕਿੰਨੇ ਰੁਪਏ ਦੇ ਕੇ ਖਰੀਦੀ? 500
  19. ਮਾਖੋਵਾਲ ਦੀ ਜਮੀਨ ਕਿਸਤੋਂ ਖਰੀਦੀ ਗਈ? ਬਿਲਾਸਪੁਰ ਦੀ ਰਾਣੀ ਤੋਂ
  20. ਮਾਖੋਵਾਲ ਦੀ ਥਾਂ ਤੇ ਕਿਹੜਾ ਨਗਰ ਵਸਾਇਆ ਗਿਆ? ਚੱਕ ਨਾਨਕੀ
  21. ਚੱਕ ਨਾਨਕੀ ਨਗਰ ਬਾਅਦ ਵਿੱਚ ਕਿਸ ਨਾਂ ਨਾਲ ਪ੍ਰਸਿੱਧ ਹੋਇਆ? ਸ਼੍ਰੀ ਆਨੰਦਪੁਰ ਸਾਹਿਬ
  22. ਗੁਰਦੁਆਰ ਪੱਕਾ ਸੰਗਤ ਕਿੱਥੇ ਬਣਿਆ ਹੋਇਆ ਹੈ? ਪ੍ਰਯਾਗ ਵਿਖੇ
  23. ਔਰੰਗਜੇਬ ਨੂੰ ਰਾਜਗੱਦੀ ਕਦੋਂ ਪ੍ਰਾਪਤ ਹੋਈ? 1658 ਈ:
  24. ਔਰੰਗਜੇਬ ਮੁਸਲਮਾਨਾਂ ਦੇ ਕਿਹੜੇ ਸੰਪਰਦਾਇ ਨਾਲ ਸਬੰਧ ਰੱਖਦਾ ਸੀ? ਸੁੰਨੀ
  25. ਕਸ਼ਮੀਰ ਦਾ ਕਿਹੜਾ ਗਵਰਨਰ ਉੱਥੋਂ ਦੇ ਬ੍ਰਾਹਮਣਾਂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕਰ ਰਿਹਾ ਸੀ? ਸ਼ੇਰ ਅਫ਼ਗਾਨ
  26. ਕਸ਼ਮੀਰੀ ਪੰਡਤ ਕਿਸਦੀ ਅਗਵਾਈ ਹੇਠ ਗੁਰੂ ਤੇਗ਼ ਬਹਾਦਰ ਜੀ ਨੂੰ ਮਿਲਣ ਆਏ? ਪੰਡਤ ਕਿਰਪਾ ਰਾਮ
  27. ਕਸ਼ਮੀਰੀ ਪੰਡਤਾਂ ਦੇ ਦਲ ਵਿੱਚ ਕਿੰਨੇ ਪੰਡਤ ਸਨ? 16
  28. ਕਸ਼ਮੀਰੀ ਪੰਡਤ ਕਿਸ ਸਥਾਨ ਤੇ ਗੁਰੂ ਤੇਗ਼ ਬਹਾਦਰ ਜੀ ਨੂੰ ਮਿਲੇ? ਸ੍ਰੀ ਆਨੰਦਪੁਰ ਸਾਹਿਬ
  29. ਕਸ਼ਮੀਰੀ ਪੰਡਤ ਗੁਰੂ ਤੇਗ਼ ਬਹਾਦਰ ਜੀ ਨੂੰ ਕਦੋਂ ਮਿਲੇ? 25 ਮਈ 1675 ਈ:
  30. ਗੁਰੂ ਤੇਗ਼ ਬਹਾਦਰ ਜੀ ਕਿਹੜੇ ਤਿੰਨ ਸਿੱਖਾਂ ਨਾਲ ਦਿੱਲੀ ਲਈ ਰਵਾਨਾ ਹੋਏ? ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ
  31. ਗੁਰੂ ਤੇਗ਼ ਬਹਾਦਰ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ? ਚਾਂਦਨੀ ਚੌਕ, ਦਿੱਲੀ
  32. ਗੁਰੂ ਤੇਗ਼ ਬਹਾਦਰ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ? 6 ਨਵੰਬਰ 1675 ਈ:
  33. ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਵਾਲੇ ਸਥਾਨ ਤੇ ਕਿਹੜਾ ਗੁਰਦੁਆਰਾ ਸਥਿੱਤ ਹੈ? ਗੁਰਦੁਆਰਾ ਸੀਸ ਗੰਜ਼ ਸਾਹਿਬ
  34. ਗੁਰੂ ਤੇਗ਼ ਬਹਾਦਰ ਜੀ ਦੇ ਸਰੀਰ ਦਾ ਸਸਕਾਰ ਕਿਸਨੇ ਕੀਤਾ? ਭਾਈ ਲੱਖੀ ਸ਼ਾਹ ਨੇ
  35. ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਸ਼੍ਰੀ ਆਨੰਦਪੁਰ ਸਾਹਿਬ ਕੌਣ ਲੈ ਕੇ ਗਿਆ? ਭਾਈ ਜੈਤਾ
  36. ਭਾਈ ਜੈਤਾ ਕਿਹੜੀ ਜਾਤੀ ਨਾਲ ਸਬੰਧਤ ਸੀ? ਰੰਗਰੇਟਾ
  37. ਭਾਈ ਜੈਤਾ ਦੀ ਬਹਾਦਰੀ ਵੇਖ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੇ ਸ਼ਬਦ ਉਚਾਰੇ? ਰੰਗਰੇਟੇ ਗੁਰੂ ਕੇ ਬੇਟੇ
  38. ਗੁਰੂ ਤੇਗ਼ ਬਹਾਦਰ ਜੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਹਿੰਦ ਦੀ ਚਾਦਰ

Leave a Comment

Your email address will not be published. Required fields are marked *

error: Content is protected !!