ਅੱਲਾਉਦੀਨ ਖ਼ਲਜੀ: ਜਿੱਤਾਂ, ਸ਼ਾਸਨ ਪ੍ਰਬੰਧ ਅਤੇ ਸੁਧਾਰ

1.      

ਖ਼ਲਜੀ ਵੰਸ਼ ਦੀ ਸਥਾਪਨਾ ਕਿਸਨੇ ਕੀਤੀ?

ਜਲਾਲੁਦੀਨ ਖ਼ਲਜੀ ਨੇ

2.     

ਜਲਾਲੁਦੀਨ ਖ਼ਲਜੀ ਕੌਣ ਸੀ?

ਕੈਕੂਬਾਦ ਦਾ ਸੈਨਾਪਤੀ

3.     

ਖ਼ਲਜੀ ਵੰਸ਼ ਦੀ ਸਥਾਪਨਾ ਕਦੋਂ ਕੀਤੀ ਗਈ?

1290 ਈ:

4.     

ਖ਼ਲਜੀ ਵੰਸ਼ ਦੀ ਸਥਾਪਨਾ ਸਮੇਂ ਜਲਾਲੁਦੀਨ ਦੀ ਉਮਰ ਕਿੰਨੀ ਸੀ?

70 ਸਾਲ

5.     

ਜ਼ਲਾਲੁਦੀਨ ਖ਼ਲਜੀ ਦਾ ਸ਼ਾਸਨਕਾਲ ਕੀ ਸੀ?

1290 ਈ: ਤੋਂ 1296 ਈ:

6.     

ਅੱਲਾਉਦੀਨ ਖ਼ਲਜੀ ਕੌਣ ਸੀ?

ਜਲਾਲੁਦੀਨ ਦਾ ਭਤੀਜਾ ਅਤੇ ਜਵਾਈ

7.     

ਅੱਲਾਉਦੀਨ ਖ਼ਲਜੀ ਦਾ ਅਸਲ ਨਾਂ ਕੀ ਸੀ?

ਅਲੀ ਗੁਰਸ਼ਪ

8.     

ਕਿਹੜੀ ਜਿੱਤ ਮਗਰੋਂ ਅੱਲਾਉਦੀਨ ਨੇ ਜਲਾਲੁਦੀਨ ਨੂੰ ਮਾਰ ਦਿੱਤਾ?

ਦੇਵਗਿਰੀ

9.     

ਦੇਵਗਿਰੀ ਕਿਸ ਵੰਸ਼ ਦੀ ਰਾਜਧਾਨੀ ਸੀ?

ਯਾਦਵ

10.   

ਦੇਵਗਿਰੀ ਜਿੱਤਣ ਸਮੇਂ ਅੱਲਾਉਦੀਨ ਖ਼ਲਜੀ ਕਿਸ ਖੇਤਰ ਦਾ ਸੂਬੇਦਾਰ ਸੀ?

ਕੜਾ ਦਾ

11.    

ਖ਼ਲਜੀ ਵੰਸ਼ ਦਾ ਸਭ ਤੋਂ ਮਹਾਨ ਸ਼ਾਸਕ ਕਿਸਨੂੰ ਮੰਨਿਆ ਜਾਂਦਾ ਹੈ?

ਅਲਾਉਦੀਨ ਖ਼ਲਜੀ ਨੂੰ

12.   

ਅਲਾਉਦੀਨ ਖ਼ਲਜੀ ਕਦੋਂ ਗੱਦੀ ਤੇ ਬੈਠਾ?

1296 ਈ:

13.   

ਅੱਲਾਉਦੀਨ ਖ਼ਲਜੀ ਨੇ ਕਿੰਨਾ ਸਮਾਂ ਰਾਜ ਕੀਤਾ?

20 ਸਾਲ

14.   

ਅੱਲਾਉਦੀਨ ਖ਼ਲਜੀ ਨੇ ਰਣਥੰਭੋਰ ਕਿਸ ਕੋਲੋਂ ਜਿੱਤਿਆ?

ਹਮੀਰ ਦੇਵ ਕੋਲੋਂ

15.   

ਹਜਾਰ ਦੀਨਾਰੀ ਕਿਸਨੂੰ ਕਿਹਾ ਜਾਂਦਾ ਸੀ?

ਮਲਿਕ ਕਫ਼ੂਰ ਨੂੰ

16.   

ਮਲਿਕ ਕਫੂਰ ਕੌਣ ਸੀ?

ਅੱਲਾਉਦੀਨ ਖ਼ਲਜੀ ਦਾ ਗੁਲਾਮ

17.   

ਮਲਿਕ ਕਫ਼ੂਰ ਨੂੰ ਕਿੱਥੋਂ ਖਰੀਦਿਆ ਗਿਆ ਸੀ?

ਗੁਜਰਾਤ ਵਿੱਚੋਂ

18.   

ਨਰਮਦਾ ਨਦੀ ਨੂੰ ਪਾਰ ਕਰਕੇ ਦੱਖਣ ਜਿੱਤਣ ਵਾਲਾ ਪਹਿਲਾ ਦਿੱਲੀ  ਸੁਲਤਾਨ ਕੌਣ ਸੀ?

ਅੱਲਾਉਦੀਨ ਖ਼ਲਜੀ

19.   

ਅੱਲਾਉਦੀਨ ਨੇ ਚਿਤੌੜ ਤੇ ਕਦੋਂ ਹਮਲਾ ਕੀਤਾ?

1303 ਈ:

20.  

ਅੱਲਾਉਦੀਨ ਨੇ ਚਿੱਤੌੜ ਤੇ ਹਮਲਾ ਕਿਉਂ ਕੀਤਾ?

ਰਾਣੀ ਪਦਮਿਨੀ ਨੂੰ ਹਾਸਲ ਕਰਨ ਲਈ

21.   

ਰਾਣੀ ਪਦਮਿਨੀ ਕਿਸਦੀ ਪਤਨੀ ਸੀ?

ਰਾਣਾ ਰਤਨ ਸਿੰਘ ਦੀ

22.   

ਆਪਣੀ ਇੱਜਤ ਬਚਾਉਣ ਲਈ ਰਾਣੀ ਪਦਮਿਨੀ ਨੇ ਕਿਸ ਪ੍ਰਥਾ ਦਾ ਸਹਾਰਾ ਲਿਆ?

ਜੌਹਰ

23.  

ਪਦਮਾਵਤ ਦੀ ਰਚਨਾ ਕਿਸਨੇ ਕੀਤੀ?

ਮਲਿਕ ਮੁਹੰਮਦ ਜਾਇਸੀ

24.  

ਕਿਸ ਸੁਲਤਾਨ ਨੂੰ ਕਾਜ਼ੀ ਮੁਗ਼ੀਆਦੀਨ ਨੇ ਸ਼ਰੀਅਤ ਅਨੁਸਾਰ ਕੰਮ ਕਰਨ ਦੀ ਸਲਾਹ ਦਿੱਤੀ ਪਰ ਸੁਲਤਾਨ ਨੇ ਇਨਕਾਰ ਕਰ ਦਿੱਤਾ?

ਅੱਲਾਉਦੀਨ ਖ਼ਲਜੀ

25.  

ਅੱਲਾਉਦੀਨ ਦੇ ਕਬਜ਼ੇਤੋਂ ਬਾਅਦ ਚਿਤੌੜ ਦਾ ਨਾਂ ਕੀ ਰੱਖਿਆ ਗਿਆ?

ਖਿਜ਼ਰਾਬਾਦ

26.  

ਅੱਲਾਉਦੀਨ ਖ਼ਲਜੀ ਨੇ ਕਿਸਨੂੰ ਚਿਤੌੜ ਦਾ ਸੂਬੇਦਾਰ ਬਣਾਇਆ?

ਖਿਜ਼ਰ ਖਾਨ ਨੂੰ

27.  

ਖਿਜ਼ਰ ਖਾਨ ਕੌਣ ਸੀ?

ਅੱਲਾਉਦੀਨ ਦਾ ਲੜਕਾ

28.  

ਸੈਨਿਕਾਂ ਅਤੇ ਘੋੜਿਆਂ ਦਾ ਰਿਕਾਰਡ ਰੱਖਣ ਲਈ ਅੱਲਾਉਦੀਨ ਨੇ ਕਿਹੜੀਆਂ ਪ੍ਰਥਾਵਾਂ ਸ਼ੁਰੂ ਕੀਤੀਆਂ?

ਦਾਗ ਅਤੇ ਚੇਹਰਾ

29.  

ਅੱਲਾਉਦੀਨ ਖ਼ਲਜੀ ਨੂੰ ਮੁੱਖ ਤੌਰ ਤੇ ਕਿਸ ਲਈ ਜਾਣਿਆ ਜਾਂਦਾ ਹੈ?

ਮੰਡੀ ਸੁਧਾਰਾਂ ਕਾਰਨ

30.  

ਮੁਸਤਖ਼ਰਾਜ ਦਾ ਅਹੁਦਾ ਕਿਸ ਕਾਰਜ ਨਾਲ ਸੰਬੰਧਤ ਸੀ?

ਲਗਾਨ ਇਕੱਠ ਕਰਨ ਨਾਲ

31.   

ਸਾਰੇ ਵਪਾਰੀਆਂ ਲਈ ਕਿਸ ਕੋਲ ਰਜਿਸਟਰਡ ਹੋਣਾ ਜਰੂਰੀ ਹੁੰਦਾ ਸੀ?

ਦੀਵਾਨ-ਏ- ਰਿਆਸਤ

32.  

ਅੱਲਾਉਦੀਨ ਖ਼ਲਜੀ ਨੇ ਕਿਹੜੀ ਉਪਾਧੀ ਧਾਰਨ ਕੀਤੀ?

ਸਿਕੰਦਰ-ਏ-ਸਾਨੀ

33.  

ਕਿਸ ਦਿੱਲੀ ਸੁਲਤਾਨ ਨੂੰ ਦੂਜਾ ਸਿਕੰਦਰ ਕਿਹਾ ਜਾਂਦਾ ਹੈ?

ਅੱਲਾਉਦੀਨ ਖ਼ਲਜੀ ਨੂੰ

34.  

ਅੱਲਾਉਦੀਨ ਖ਼ਲਜੀ ਨੇ ਕਿਹੜੇ ਪ੍ਰਸਿੱਧ ਹਿੰਦੂ ਮੰਦਰ ਨੂੰ ਦੁਬਾਰਾ ਢਾਹਿਆ?

ਸੋਮਨਾਥ ਮੰਦਰ

35.  

ਅੱਲਾਉਦੀਨ ਖ਼ਲਜੀ ਨੇ ਮੰਡੀਆਂ ਦਾ ਪ੍ਰਬੰਧ ਚਲਾਉਣ ਲਈ ਕਿਹੜੇ ਅਧਿਕਾਰੀ ਨਿਯੁਕਤ ਕੀਤੇ?

ਸ਼ਹਾਨਾ-ਏ-ਮੰਡੀ, ਦੀਵਾਨ-ਏ- ਰਿਆਸਤ

36.  

ਅੱਲਾਉਦੀਨ ਨੇ ਦਿੱਲੀ ਵਿੱਚ ਕਿੰਨੀਆਂ ਮੰਡੀਆਂ ਸਥਾਪਿਤ ਕੀਤੀਆਂ?

3

37.  

ਮੰਡੀਆਂ ਵਿੱਚ ਵਸਤੂਆਂ ਦੀ ਕੀਮਤ ਦੀ ਨਿਗਰਾਨੀ ਕੌਣ ਕਰਦਾ ਸੀ?

ਸ਼ਹਾਨਾ-ਏ-ਮੰਡੀ

38.  

ਅਲਾਈ ਦਰਵਾਜਾ ਕਿਸਨੇ ਬਣਵਾਇਆ?

ਅੱਲਾਉਦੀਨ ਖ਼ਲਜੀ ਨੇ

39.  

ਅਲਾਈ ਦਰਵਾਜਾ ਕਿਸ ਇਤਿਹਾਸਕ ਇਮਾਰਤ ਦਾ ਰਸਤਾ ਹੈ?

ਕੁਤਬਮੀਨਾਰ ਦਾ

40.  

ਲਗਾਨ ਇਕੱਠਾ ਕਰਨ ਵਾਲਿਆਂ ਨੂੰ ਕੀ ਕਿਹਾ ਜਾਂਦਾ ਸੀ?

ਆਮਿਲ

41.   

ਬਰਨੀ ਦੀਆਂ ਲਿਖਤਾਂ ਤੋਂ ਸਾਨੂੰ ਅੱਲਾਉਦੀਨ ਖ਼ਲਜੀ ਦੇ ਕਿਹੜੇ ਪੱਖ ਬਾਰੇ ਬਹੁਤ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ?

ਵਿੱਤੀ ਨੀਤੀ ਬਾਰੇ

42.  

ਅੱਲਾਉਦੀਨ ਨੇ ਖੇਤੀਯੋਗ ਭੂਮੀ ਦੀ ਮਿਣਤੀ ਕਿਸ ਇਕਾਈ ਨਾਲ ਕਰਵਾਈ?

ਬਿਸਵਾ

43.  

ਚਰਾਈ ਟੈਕਸ ਕਿਸ ਭੂਮੀ ਤੇ ਲਗਾਇਆ ਜਾਂਦਾ ਸੀ?

ਚਾਰਗਾਹਾਂ ਤੇ

44.  

ਅੱਲਾਉਦੀਨ ਖ਼ਲਜੀ ਦੀਆਂ ਦੱਖਣ ਵਿੱਚ ਜਿੱਤਾਂ ਦਾ ਹੀਰੋ ਕਿਸਨੂੰ ਕਿਹਾ ਜਾ ਸਕਦਾ ਹੈ?

ਮਲਿਕ ਕਾਫੂਰ

45.  

ਮੇਵਾੜ ਦੀ ਰਾਜਧਾਨੀ ਚਿਤੌੜ ਤੇ ਜਿੱਤ ਪ੍ਰਾਪਤ ਕਰਨਾ ਵਾਲਾ ਇਕਲੌਤਾ ਦਿੱਲੀ ਸੁਲਤਾਨ ਕੌਣ ਸੀ?

ਅੱਲਾਉਦੀਨ ਖ਼ਲਜੀ

46.  

ਕਿਸ ਸ਼ਾਸਕ ਦੇ ਸਮੇਂ ਦਿੱਲੀ ਸਲਤਨ ਸਭ ਤੋਂ ਵੱਧ ਸ਼ਕਤੀਸ਼ਾਲੀ ਸੀ?

ਅਲਾਉਦੀਨ ਖ਼ਲਜੀ

47.  

ਕਿਸ ਦਿੱਲੀ ਸੁਲਤਾਨ ਨੂੰ ਸਿਕੰਦਰ-ਏ-ਸਾਨੀ ਜਾਂ ਦੂਜਾ ਸਿਕੰਦਰ ਕਿਹਾ ਜਾਂਦਾ ਹੈ?

ਅਲਾਉਦੀਨ ਖ਼ਲਜੀ

48.  

ਖੇਤੀਯੋਗ ਭੂਮੀ ਦੀ ਪੈਮਾਇਸ਼ ਕਰਵਾ ਕੇ ਭੂਮੀ ਲਗਾਨ ਨਿਸਚਿਤ ਕਰਨ ਵਾਲਾ ਪਹਿਲਾ ਦਿੱਲੀ ਸੁਲਤਾਨ ਕਿਹੜਾ ਸੀ?

ਅਲਾਉਦੀਨ ਖ਼ਲਜੀ

49.  

ਸਥਾਨੀ ਸੈਨਾ ਦੀ ਭਰਤੀ ਕਿਸ ਦਿੱਲੀ ਸੁਲਤਾਨ ਦੁਆਰਾ ਕੀਤੀ ਗਈ?

ਅਲਾਉਦੀਨ ਖ਼ਲਜੀ

50.  

ਮੱਧਕਾਲੀਨ ਭਾਰਤ ਵਿੱਚ ਪਹਿਲੀ ਵਾਰ ਮੰਡੀ ਨਿਯੰਤਰਨ ਕਿਸ ਦੁਆਰਾ ਕੀਤਾ ਗਿਆ?

ਅੱਲਾਉਦੀਨ ਖ਼ਲਜੀ

Leave a Comment

Your email address will not be published. Required fields are marked *

error: Content is protected !!