ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮਨੂੰ-ਉਹਨਾਂ ਦੇ ਸਿੱਖਾਂ ਨਾਲ ਸੰਬੰਧ

  1. ਅਬਦੁਸ ਸਮਦ ਖਾਂ ਨੂੰ ਲਾਹੌਰ ਦਾ ਸੂਬੇਦਾਰ ਕਿਸਨੇ ਨਿਯੁਕਤ ਕੀਤਾ? ਫਰੁਖ਼ਸੀਅਰ ਨੇ
  2. ਅਬਦੁਸ ਸਮਦ ਖਾਂ ਕਦੋਂ ਲਾਹੌਰ ਦਾ ਸੂਬੇਦਾਰ ਬਣਿਆ? 1713 ਈ:
  3. ਅਬਦੁਸ ਸਮਦ ਖਾਂ ਨੇ ਕਿਹੜੇ ਮਹਾਨ ਸਿੱਖ ਜਰਨੈਲ ਨੂੰ ਗ੍ਰਿਫਤਾਰ ਕੀਤਾ? ਬੰਦਾ ਸਿੰਘ ਬਹਾਦਰ
  4. ਬੰਦਾ ਸਿੰਘ ਬਹਾਦਰ ਨੂੰ ਕਿਹੜੀ ਲੜਾਈ ਵਿੱਚ ਗ੍ਰਿਫਤਾਰ ਕੀਤਾ ਗਿਆ? ਗੁਰਦਾਸ ਨੰਗਲ ਦੀ ਲੜਾਈ ਵਿੱਚ
  5. ਅਬਦੁਸ ਸਮਦ ਖਾਂ ਦੇ ਸਿੱਖਾਂ ਤੇ ਕੀਤੇ ਜੁਲਮਾਂ ਕਾਰਨ ਫਰੁਖ਼ਸੀਅਰ ਨੇ ਉਸਨੂੰ ਕਿਹੜਾ ਸਨਮਾਨ ਦਿੱਤਾ? ਰਾਜ ਦੀ ਤਲਵਾਰ
  6. ਅਬਦੁਸ ਸਮਦ ਖਾਂ ਦੇ ਜੁਲਮਾਂ ਤੋਂ ਬਚਣ ਲਈ ਸਿੱਖ ਕਿੱਥੇ ਸ਼ਰਨ ਲੈਂਦੇ ਸਨ? ਲੱਖੀ ਜੰਗਲਾਂ ਤੇ ਸ਼ਿਵਾਲਿਕ ਪਹਾੜੀਆਂ ਵਿਚ
  7. ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਕਿਹੜੇ ਦੋ ਸੰਪਰਦਾਵਾਂ ਵਿੱਚ ਵੰਡੇ ਗਏ? ਤੱਤ ਖਾਲਸਾ ਅਤੇ ਬੰਦਈ ਖਾਲਸਾ                            
  8. ਤੱਤ ਖਾਲਸਾ ਵਾਲੇ ਕਿਹੜੇ ਰੰਗ ਦੇ ਕੱਪੜੇ ਪਹਿਣਦੇ ਸਨ? ਨੀਲੇ ਰੰਗ ਦੇ
  9. ਬੰਦਈ ਖਾਲਸਾ ਵਾਲੇ ਕਿਹੜੇ ਰੰਗ ਦੇ ਕੱਪੜੇ ਪਹਿਣਦੇ ਸਨ? ਲਾਲ ਰੰਗ ਦੇ
  10. ਤੱਤ ਖਾਲਸਾ ਵਾਲੇ ਕਿਸਦੇ ਅਸੂਲਾਂ ਤੇ ਦ੍ਰਿੜ ਸਨ? ਗੁਰੂ ਗੋਬਿੰਦ ਸਿੰਘ ਜੀ ਦੇ
  11. ਬੰਦਈ ਖਾਲਸਾ ਵਾਲੇ ਕਿਸਦੇ ਅਸੂਲਾਂ ਤੇ ਚੱਲਦੇ ਸਨ? ਬੰਦਾ ਸਿੰਘ ਬਹਾਦਰ ਦੇ
  12. ਤੱਤ ਖਾਲਸਾ ਅਤੇ ਬੰਦਈ ਖਾਲਸਾ ਵਿੱਚ ਸਮਝੌਤਾ ਕਿਸਨੇ ਕਰਵਾਇਆ? ਭਾਈ ਮਨੀ ਸਿੰਘ ਜੀ ਨੇ
  13. ਭਾਈ ਮਨੀ ਸਿੰਘ ਕੌਣ ਸਨ? ਸ਼੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ
  14. ਤੱਤ ਖਾਲਸਾ ਅਤੇ ਬੰਦਈ ਖਾਲਸਾ ਵਿਚਕਾਰ ਸਮਝੌਤਾ ਕਦੋਂ ਤੇ ਕਿੱਥੇ ਹੋਇਆ? 1721 ਈ:, ਸ਼੍ਰੀ ਅੰਮ੍ਰਿਤਸਰ ਸਾਹਿਬ
  15. ਜ਼ਕਰੀਆ ਖਾਂ ਕੌਣ ਸੀ? ਅਬਦੁਸ ਸਮਦ ਖਾਂ ਦਾ ਪੁੱਤਰ
  16. ਜ਼ਕਰੀਆ ਖਾਂ ਲਾਹੌਰ ਦਾ ਸੂਬੇਦਾਰ ਕਦੋਂ ਬਣਿਆ? 1726 ਈ:
  17. ਜ਼ਕਰੀਆ ਖਾਂ ਸਿੱਖਾਂ ਨੂੰ ਕਿੱਥੇ ਸ਼ਹੀਦ ਕਰਵਾਉਂਦਾ ਸੀ? ਲਾਹੌਰ ਦੇ ਦਿੱਲੀ ਗੇਟ ਵਿੱਚ ਨਖਸ ਨਾਂ ਦੇ ਸਥਾਨ ਤੇ
  18. ਸਿੱਖਾਂ ਦੀ ਸ਼ਹੀਦੀ ਕਾਰਨ ਨਖਸ ਦਾ ਨਾਂ ਕੀ ਪੈ ਗਿਆ? ਸ਼ਹੀਦ ਗੰਜ
  19. ਭਾਈ ਤਾਰਾ ਸਿੰਘ ਵਾਂ ਕਿੱਥੋਂ ਦੇ ਵਸਨੀਕ ਸਨ? ਅੰਮ੍ਰਿਤਸਰ ਸਾਹਿਬ ਦੇ ਪਿੰਡ ਵਾਂਦੇ
  20. ਨੌਸ਼ਹਿਰੇ ਦਾ ਕਿਹੜਾ ਚੌਧਰੀ ਆਪਣੇ ਘੋੜੇ ਸਿੱਖਾਂ ਦੇ ਖੇਤਾਂ ਵਿੱਚ ਛੱਡਦਾ ਸੀ? ਸਾਹਿਬ ਰਾਏ
  21. ਭਾਈ ਤਾਰਾ ਸਿੰਘ ਨੇ ਕਿੰਨੇ ਸਾਥੀਆਂ ਨਾਲ ਮੁਗ਼ਲ ਫੌਜਾਂ ਦਾ ਮੁਕਾਬਲਾ ਕੀਤਾ? 22
  22. ਜ਼ਕਰੀਆ ਖਾਂ ਨੇ ਸਿੱਖਾਂ ਨਾਲ ਸਮਝੌਤਾ ਕਦੋਂ ਕੀਤਾ? 1733 ਈ:
  23. ਸਿੱਖਾਂ ਦੇ ਕਿਹੜੇ ਨੇਤਾ ਨੂੰ ਨਵਾਬ ਦੀ ਉਪਾਧੀ ਦਿੱਤੀ ਗਈ? ਸਰਦਾਰ ਕਪੂਰ ਸਿੰਘ ਫੈਜ਼ਲਪੁਰੀਆ
  24. ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ ਸੰਗਠਿਤ ਕਦੋਂ ਕੀਤਾ? 1734 ਈ:
  25. ਨਵਾਬ ਕਪੂਰ ਸਿੰਘ ਨੇ ਸਿੱਖਾਂ ਦੇ ਕਿਹੜੇ ਦੋ ਜੱਥੇ ਬਣਾਏ? ਬੁੱਢਾ ਦਲ ਅਤੇ ਤਰੁਣਾ ਦਲ
  26. ਬੁੱਢਾ ਦਲ ਵਿੱਚ ਕਿੰਨੀ ਉਮਰ ਦੇ ਸਿੱਖ ਹੁੰਦੇ ਸਨ? 40 ਸਾਲ ਤੋਂ ਵੱਧ ਉਮਰ ਦੇ
  27. ਤਰੁਣਾ ਦਲ ਨੂੰ ਅੱਗੇ ਕਿੰਨੇ ਜੱਥਿਆਂ ਵਿੱਚ ਵੰਡਿਆ ਗਿਆ? 5
  28. ਬੁੱਢਾ ਦਲ ਕੀ ਕੰਮ ਕਰਦਾ ਸੀ? ਧਾਰਮਿਕ ਸਥਾਨਾਂ ਦੀ ਦੇਖਭਾਲ
  29. ਤਰੁਣਾ ਦਲ ਦਾ ਕੀ ਕੰਮ ਸੀ? ਦੁਸ਼ਮਣਾਂ ਦਾ ਮੁਕਾਬਲਾ ਕਰਨਾ
  30. ਜ਼ਕਰੀਆ ਖਾਂ ਨੇ ਸਿੱਖਾਂ ਕੋਲੋਂ ਆਪਣੀ ਜ਼ਾਗੀਰ ਕਦੋਂ ਵਾਪਸ ਲਈ? 1735 ਈ:
  31. ਭਾਈ ਬੋਤਾ ਸਿੰਘ ਨੇ ਆਪਣੇ ਕਿਹੜੇ ਸਾਥੀ ਨਾਲ ਰਲਕੇ ਚੌਕੀ ਕਾਇਮ ਕੀਤੀ? ਭਾਈ ਗਰਜਾ ਸਿੰਘ ਨਾਲ
  32. ਭਾਈ ਬੋਤਾ ਸਿੰਘ ਨੇ ਸਰਾਇ ਨੂਰਦੀਨ ਵਿਖੇ ਚੌਕੀ ਕਿਉਂ ਸਥਾਪਿਤ ਕੀਤੀ? ਸਿੱਖਾਂ ਦੀ ਹੋਂਦ ਵਿਖਾਉਣ ਲਈ
  33. ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਨ ਵਾਲੇ ਕਿਹੜੇ ਚੌਧਰੀ ਦਾ ਭਾਈ ਮਹਿਤਾਬ ਸਿੰਘ ਅਤੇ ਭਾਈ ਸੁੱਖਾ ਸਿੰਘ ਨੇ ਸਿਰ ਵੱਢ ਦਿੱਤਾ? ਮੱਸੇ ਰੰਗੜ ਦਾ
  34. ਭਾਈ ਤਾਰੂ ਸਿੰਘ ਨੂੰ ਕਿਵੇਂ ਸ਼ਹੀਦ ਕੀਤਾ ਗਿਆ? ਉਹਨਾਂ ਦੀ ਖੋਪਰੀ ਉਤਾਰ ਦਿੱਤੀ ਗਈ
  35. ਭਾਈ ਤਾਰੂ ਸਿੰਘ ਜੀ ਨੇ ਕਦੋਂ ਸ਼ਹੀਦੀ ਪ੍ਰਾਪਤ ਕੀਤੀ? 1 ਜੁਲਾਈ 1745 ਈ:
  36. ਜ਼ਕਰੀਆ ਖਾਂ ਦੀ ਮੌਤ ਕਦੋਂ ਹੋਈ? 1 ਜੁਲਾਈ 1745 ਈ:
  37. ਯਾਹੀਆ ਖਾਂ ਕੌਣ ਸੀ? ਜ਼ਕਰੀਆ ਖਾਂ ਦਾ ਪੁੱਤਰ
  38. ਯਾਹੀਆ ਖਾਂ ਲਾਹੌਰ ਦਾ ਸੂਬੇਦਾਰ ਕਦੋਂ ਬਣਿਆ? 1746 ਈ:
  39. ਕਿਸ ਫੌਜ਼ਦਾਰ ਨੇ ਗੁਰੂ ਸ਼ਬਦ ਦੀ ਵਰਤੋਂ ਦੀ ਮਨਾਹੀ ਕਰ ਦਿੱਤੀ? ਦੀਵਾਨ ਲਖ਼ਪਤ ਰਾਏ
  40. ਪਹਿਲਾ ਘੱਲੂਘਾਰਾ ਕਿੱਥੇ ਵਾਪਰਿਆ? ਕਾਹਨੂੰਵਾਨ ਵਿਖੇ
  41. ਪਹਿਲਾ ਘੱਲੂਘਾਰਾ ਕਦੋਂ ਵਾਪਰਿਆ? 1746 ਈ:
  42. ਪਹਿਲੇ ਘੱਲੂਘਾਰੇ ਵਿੱਚ ਮੁਗ਼ਲ ਫੌਜ ਦੀ ਅਗਵਾਈ ਕੌਣ ਕਰ ਰਿਹਾ ਸੀ? ਯਾਹੀਆ ਖਾਂ ਅਤੇ ਲਖਪਤਰਾਏ
  43. ਪਹਿਲੇ ਘੱਲੂਘਾਰੇ ਵਿੱਚ ਕਿੰਨੇ ਸਿੱਖ ਸ਼ਹੀਦ ਹੋਏ? 7000
  44. ਪਹਿਲੇ ਘੱਲੂਘਾਰੇ ਵਿੱਚ ਕਿੰਨੇ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ? 3000
  45. ਪਹਿਲੇ ਘੱਲੂਘਾਰੇ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਛੋਟਾ ਘੱਲੂਘਾਰਾ
  46. ਮੀਰ ਮਨੂੰ ਦਾ ਅਸਲ ਨਾਂ ਕੀ ਸੀ? ਮੁਈਨ-ਉਲ-ਮੁਲਕ
  47. ਰਾਮ ਰੌਣੀ ਦੇ ਕਿਲ੍ਹੇ ਵਿੱਚ ਘਿਰੇ ਸਿੱਖਾਂ ਦੀ ਸਹਾਇਤਾ ਕਿਹੜੇ ਸਿੱਖ ਜਰਨੈਲ ਨੇ ਕੀਤੀ? ਜੱਸਾ ਸਿੰਘ ਰਾਮਗੜ੍ਹੀਆ ਨੇ
  48. ਕਿਹੜੇ ਮੁਗ਼ਲ ਦੀਵਾਨ ਦੇ ਨਰਮ ਰਵੱਈਏ ਕਾਰਨ ਸਿੱਖ ਉਸਨੂੰ ਮਿੱਠਾ ਮੱਲ ਕਹਿੰਦੇ ਸਨ? ਕੌੜਾ ਮੱਲ ਨੂੰ

Leave a Comment

Your email address will not be published. Required fields are marked *

error: Content is protected !!