ਉਦਾਰਵਾਦ, ਮਾਰਕਸਵਾਦ, ਗਾਂਧੀਵਾਦ

1)

ਉਦਾਰਵਾਦ ਦਾ ਆਰੰਭ ਕਿਸ ਸਦੀ ਵਿੱਚ ਹੋਇਆ ਮੰਨਿਆ ਜਾਂਦਾ ਹੈ?

16ਵੀਂ ਸਦੀ ਵਿੱਚ

2)

ਉਦਾਰਵਾਦ ਸ਼ਬਦ ਅੰਗਰੇਜੀ ਭਾਸ਼ਾ ਦੇ ਕਿਸ ਸ਼ਬਦ ਤੋਂ ਬਣਿਆ ਹੈ?

ਲਿਬਰਲਿਜ਼ਮ (Liberalism)

3)

ਲਿਬਰਲਿਜ਼ਮ ਦੀ ਉਤਪੱਤੀ ਕਿਸ ਭਾਸ਼ਾ ਤੋਂ ਹੋਈ ਹੈ?

ਲਾਤੀਨੀ

4)

ਲਿਬਰਲਿਜ਼ਮ ਕਿਸ ਲਾਤੀਨੀ ਸ਼ਬਦ ਤੋਂ ਉਤਪੰਨ ਹੋਇਆ ਹੈ?

ਲਿਬਰਲਿਸ (Liberlis)

5)

ਲਿਬਰਲਿਸ ਦਾ ਅਰਥ ਦੀ ਹੈ?

ਸੁਤੰਤਰ ਵਿਅਕਤੀ

6)

ਉਦਾਰਵਾਦ ਕਿਸ ਪ੍ਰਕਾਰ ਦੀ ਵਿਚਾਰਧਾਰਾ ਹੈ?

ਆਰਥਿਕ ਅਤੇ ਰਾਜਨੀਤਕ

7)

ਉਦਾਰਵਾਦ ਕਿਹੜੀਆਂ ਦੋ ਵਿਚਾਰਧਾਰਾਵਾਂ ਦਾ ਕੱਟੜ ਵਿਰੋਧੀ ਹੈ?

ਬਾਦਸ਼ਾਹ ਦੇ ਦੈਵੀ ਅਧਿਕਾਰ, ਰਾਜ ਦੀ ਨਿਰਕੁੰਸ਼ਤਾ

8)

ਉਦਾਰਵਾਦ ਦੇ ਕੋਈ ਚਾਰ ਸਮਰੱਥਕਾਂ ਦੇ ਨਾਂ ਲਿਖੋ।

ਜੌਹਨ ਲਾਕ, ਐਡਮ ਸਮਿਥ, ਜੇਮਜ਼ ਮਿਲ, ਹਰਬਰਟ ਸਪੈਂਸਰ, ਟੀ ਐਚ ਗ੍ਰੀਨ ਆਦਿ

9)

ਤਬਦੀਲੀ ਦੇ ਅਧਾਰ ਤੇ ਉਦਾਰਵਾਦ ਦੇ ਕਿੰਨੇ ਰੂਪ ਹਨ?

2 ਪ੍ਰੰਪਰਾਵਾਦੀ, ਸਮਕਾਲੀ

10)

ਪ੍ਰੰਪਰਾਵਾਦੀ ਉਦਾਰਵਾਦ ਕਿਸਨੂੰ ਸਮਾਜਿਕ ਵਿਵਸਥਾ ਦਾ ਕੇਂਦਰ ਮੰਨਦਾ ਹੈ?

ਵਿਅਕਤੀ ਨੂੰ

11)

ਪ੍ਰੰਪਰਾਵਾਦੀ ਉਦਾਰਵਾਦ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਵਿਅਕਤੀਵਾਦ

12)

ਲੈਜ਼ੀ ਫੇਅਰ (Laisse-faire) ਨੀਤੀ ਤੋਂ ਕੀ ਭਾਵ ਹੈ?

ਦਖ਼ਲ ਅੰਦਾਜ਼ੀ ਨਾ ਕਰਨਾ

13)

ਜੌਹਨ ਲਾਕ ਜੀਵਨ, ਸੁਤੰਤਰਤਾ ਅਤੇ ਸੰਪਤੀ ਦੇ ਅਧਿਕਾਰ ਨੂੰ ਕਿਸ ਪ੍ਰਕਾਰ ਦਾ ਅਧਿਕਾਰ ਮੰਨਦਾ ਹੈ?

ਕੁਦਰਤੀ ਅਧਿਕਾਰ

14)

ਕਿਸ ਉਦਾਰਵਾਦ ਦੇ ਸਮਰਥਕ ਰਾਜ ਨੂੰ ‘ਜਰੂਰੀ ਬੁਰਾਈ’ ਮੰਨਦੇ ਹਨ?

ਪੁਰਾਤਨ ਉਦਾਰਵਾਦ

15)

ਸਮਕਾਲੀ ਉਦਾਰਵਾਦ ਅਨੁਸਾਰ ਰਾਜ ਕਿਸ ਪ੍ਰਕਾਰ ਦੀ ਸੰਸਥਾ ਹੈ?

ਸਮਾਜਿਕ ਅਤੇ ਨੈਤਿਕ ਸੰਸਥਾ

16)

ਉਦਾਰਵਾਦ ਦੀ ਕਿਹੜੀ ਧਾਰਾ ਅਰਥ ਵਿਵਸਥਾ ਨੂੰ ਨਿਯਮਿਤ ਕਰਨ ਦੇ  ਪੱਖ ਵਿੱਚ ਹੈ?

ਸਮਕਾਲੀ ਉਦਾਰਵਾਦ

17)

ਕਿਸ ਉਦਾਰਵਾਦ ਨੂੰ ਵਿਅਕਤੀਵਾਦੀ ਉਦਾਰਵਾਦ ਵੀ ਕਿਹਾ ਜਾਂਦਾ ਹੈ?

ਪੁਰਾਤਨ ਉਦਾਰਵਾਦ ਨੂੰ

18)

ਕਿਹੜਾ ਉਦਾਰਵਾਦ ਪੂੰਜੀਵਾਦ ਦਾ ਸਮਰਥਕ ਹੈ?

ਪੁਰਾਤਨ ਉਦਾਰਵਾਦ

19)

ਕਿਹੜਾ ਉਦਾਰਵਾਦ ਨਕਾਰਾਤਮਕ ਉਦਾਰਵਾਦ ਵੀ ਮੰਨਿਆ ਜਾਂਦਾ ਹੈ?

ਪੁਰਾਤਨ ਉਦਾਰਵਾਦ

20)

ਸਮਕਾਲੀ ਉਦਾਰਵਾਦ ਨੂੰ ਮੁੱਖ ਰੂਪ ਵਿੱਚ ਕਿਸਦੀ ਵਿਚਾਰਧਾਰਾ ਮੰਨਿਆ ਜਾਂਦਾ ਹੈ?

ਉਦਯੋਗਿਕ ਮੱਧ ਵਰਗ ਦੀ

21)

ਮਾਰਕਸਵਾਦ ਦਾ ਪਿਤਾਮਾ ਕੌਣ ਹੈ?

ਕਾਰਲ ਮਾਰਕਸ

22)

ਕਾਰਲ ਮਾਰਕਸ ਦਾ ਜਨਮ ਕਿਸ ਦੇਸ਼ ਵਿੱਚ ਹੋਇਆ?

ਜਰਮਨੀ

23)

ਕਾਰਲ ਮਾਰਕਸ ਦੀ ਮੌਤ ਕਿਸ ਦੇਸ਼ ਵਿੱਚ ਹੋਈ?

ਇੰਗਲੈਂਡ

24)

ਕਾਰਲ ਮਾਰਕਸ ਦੀਆਂ ਦੋ ਪ੍ਰਸਿੱਧ ਰਚਨਾਵਾਂ ਕਿਹੜੀਆਂ ਹਨ?

ਕਮਿਊਨਿਸਟ ਮੈਨੀਫੈਸਟੋ, ਦਾਸ ਕੈਪੀਟਲ

25)

ਕਾਰਲ ਮਾਰਕਸ ਨੇ ਕਿਸ ਨਾਲ ਮਿਲਕੇ ਕਮਿਊਨਿਸਟ ਮੈਨੀਫੈਸਟੋ ਲਿਖਿਆ ਸੀ?

ਫਰੈਂਡਰਿਕ ਐਂਜਲਸ

26)

ਫਰੈਡਰਿਕ ਐਂਜਲਸ ਕਿਸ ਦੇਸ਼ ਨਾਲ ਸੰਬੰਧ ਰੱਖਦਾ ਸੀ?

ਜਰਮਨੀ ਨੇ

27)

‘ਓਰੀਜ਼ਨ ਆਫ਼ ਫੈਮਲੀ, ਪ੍ਰਾਈਵੇਟ ਪ੍ਰਾਪਰਟੀ ਐਂਡ ਦ ਸਟੇਟ’ ਦੀ ਰਚਨਾ ਕਿਸਨੇ ਕੀਤੀ?

ਫਰੈਡਰਿਕ ਐਂਜਲਸ

28)

ਦਾਸ ਕੈਪੀਟਲ ਦਾ ਦੂਜਾ, ਤੀਜਾ ਅਤੇ ਚੌਥਾ ਐਡੀਸ਼ਨ ਕਿਸ ਨੇ ਕੱਢਿਆ?

ਕਾਰਲ ਮਾਰਕਸ

29)

ਲੈਨਿਨ ਕਿਸ ਦੇਸ਼ ਨਾਲ ਸੰਬੰਧਤ ਸੀ?

ਰੂਸ

30)

ਲੈਨਿਨ ਕਿਸ ਰਾਜਨੀਤਕ ਪਾਰਟੀ ਨਾਲ ਸੰਬੰਧ ਰੱਖਦਾ ਸੀ?

ਰਸ਼ੀਅਨ ਸੋਸ਼ਲ ਡੈਮੋਕ੍ਰੇਟਿਕ ਲੇਬਰ ਪਾਰਟੀ

31)

ਸੋਵੀਅਤ ਰੂਸ ਅਤੇ ਸੋਵੀਅਤ ਸੰਘ ਦੀ ਸਰਕਾਰ ਦਾ ਪਹਿਲਾ ਮੁੱਖੀ ਕੌਣ ਸੀ?

ਲੈਨਿਨ

32)

ਸੋਵੀਅਤ ਯੂਨੀਅਨ ਕਮਿਊਨਿਸਟ ਪਾਰਟੀ ਦੀ ਸਥਾਪਨਾ ਕਿਸਨੇ ਕੀਤੀ?

ਲੈਨਿਨ ਨੇ

33)

ਸਟਾਲਿਨ ਕਿਸ ਦੇਸ਼ ਨਾਲ ਸੰਬੰਧਤ ਸੀ?

ਸੋਵੀਅਤ ਰੂਸ ਨਾਲ

34)

ਸਟਾਲਿਨ ਨੇ ਕਦੋਂ ਤੋਂ ਕਦੋਂ ਤੱਕ ਸੋਵੀਅਤ ਰੂਸ ਦੀ ਅਗਵਾਈ ਕੀਤੀ?

1922 ਤੋਂ 1952 ਈ:

35)

ਸਟਾਲਿਨ ਦੀ ਵਿਚਾਰਧਾਰਾ ਨੂੰ ਕੀ ਨਾਂ ਦਿੱਤਾ ਗਿਆ?

ਸਟਾਲਿਨਵਾਦ

36)

ਮਾਰਕਸਵਾਦ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਵਿਗਿਆਨਕ ਸਮਾਜਵਾਦ

37)

ਪੂੰਜੀਵਾਦ ਪ੍ਰਣਾਲੀ ਦਾ ਵਿਗਿਆਨਕ ਢੰਗ ਨਾਲ ਵਿਸ਼ਲੇਸ਼ਣ ਕਰਨ ਵਾਲਾ ਪਹਿਲਾ ਵਿਦਵਾਨ ਕੌਣ ਸੀ?

ਕਾਰਲ ਮਾਰਕਸ

38)

ਹੀਗਲ ਅਨੁਸਾਰ ਸਮਾਜਿਕ ਵਿਕਾਸ ਦਾ ਰਸਤਾ ਕਿਹੋ ਜਿਹਾ ਹੈ?

ਵਿੰਗਾ ਟੇਢਾ

39)

ਹੀਗਲ ਸਮਾਜਿਕ ਵਿਕਾਸ ਦਾ ਮੂਲ ਤੱਤ ਕਿਸਨੂੰ ਮੰਨਦਾ ਹੈ?

ਵਿਚਾਰਾਂ ਜਾਂ ਚੇਤਨਾ ਨੂੰ

40)

ਕਾਰਲ ਮਾਰਕਸ ਸਮਾਜਿਕ ਵਿਕਾਸ ਦਾ ਮੂਲ ਤੱਤ ਕਿਸਨੂੰ ਮੰਨਦਾ ਹੈ?

ਪਦਾਰਥ ਨੂੰ

41)

ਕਾਰਲ ਮਾਰਕਸ ਨੇ ਉਤਪਾਦਨ ਪ੍ਰਕਿਰਿਆ ਦੀਆਂ ਕਿੰਨੀਆਂ ਅਵਸਥਾਵਾਂ ਦੱਸੀਆਂ ਹਨ?

5

42)

ਕਾਰਲ ਮਾਰਕਸ ਅਨੁਸਾਰ ਉਤਪਾਦਨ ਪ੍ਰਕਿਰਿਆ ਦੀ ਪਹਿਲੀ ਅਵਸਥਾ ਕਿਹੜੀ ਸੀ?

ਆਦਮ ਸਾਮਵਾਦੀ ਅਵਸਥਾ

43)

ਕਾਰਲ ਮਾਰਕਸ ਅਨੁਸਾਰ ਪੂੰਜੀਵਾਦੀ ਅਵਸਥਾ ਉਤਪਾਦਨ ਪ੍ਰਕਿਰਿਆ ਦੀ ਕਿੰਨਵੀਂ ਅਵਸਥਾ ਹੈ?

ਚੌਥੀ

44)

ਕਾਰਲ ਮਾਰਕਸ ਅਨੁਸਾਰ ਉਤਪਾਦਨ ਪ੍ਰਕਿਰਿਆ ਦੀ ਅੰਤਮ ਅਵਸਥਾ ਕਿਹੜੀ ਹੈ?

ਸਾਮਵਾਦੀ ਅਵਸਥਾ

45)

ਕਾਰਲ ਮਾਰਕਸ ਅਨੁਸਾਰ ਸਾਮਵਾਦੀ ਅਵਸਥਾ ਵਿੱਚ ਉਤਪਾਦਨ ਦੇ ਸਾਧਨਾਂ ਦਾ ਮਾਲਕ ਕੌਣ ਬਣੇਗਾ?

ਮਜਦੂਰ ਵਰਗ

46)

ਵਾਧੂ ਮੁੱਲ ਦਾ ਸਿਧਾਂਤ ਕਿਸਨੇ ਦਿੱਤਾ?

ਕਾਰਲ ਮਾਰਕਸ ਨੇ

47)

ਕਾਰਲ ਮਾਰਕਸ ਦੇ ਵਿਚਾਰਾਂ ਅਨੁਸਾਰ ਬੁਰਜੂਆ ਕੌਣ ਹਨ?

ਪੂੰਜੀਪਤੀ

48)

ਕਾਰਲ ਮਾਰਕਸ ਅਨੁਸਾਰ ਬੁਰਜੂਆ ਦਾ ਸੰਘਰਸ਼ ਕਿਸ ਨਾਲ ਹੁੰਦਾ ਹੈ?

ਕਿਰਤੀਆਂ ਨਾਲ

49)

ਕਿਰਤੀਆਂ ਨੂੰ ਕੀ ਨਾਂ ਦਿੱਤਾ ਗਿਆ ਹੈ?

ਪ੍ਰੋਲੀਤੇਰੀਏਤ

50)

ਪੂੰਜੀਵਾਦੀ ਪ੍ਰਣਾਲੀ ਨੂੰ ਕੌਣ ਨਸ਼ਟ ਕਰਦਾ ਹੈ?

ਕਿਰਤੀ ਵਰਗ

51)

ਕਾਰਲ ਮਾਰਕਸ ਅਨੁਸਾਰ ਮਜਦੂਰਾਂ ਦੀ ਕ੍ਰਾਂਤੀ ਤੋਂ ਅਗਲਾ ਪੜਾਅ ਕੀ ਹੋਵੇਗਾ?

ਮਜਦੂਰਾਂ ਦੀ ਤਾਨਾਸ਼ਾਹੀ

52)

ਕਾਰਲ ਮਾਰਕਸ ਦੇ ਸਾਮਵਾਦੀ ਸਮਾਜ ਵਿੱਚ ਕਿੰਨੀਆਂ ਸ੍ਰੇਣੀਆਂ ਹੋਣਗੀਆਂ?

ਕੋਈ ਵੀ ਨਹੀਂ (ਸ਼੍ਰੇਣੀਹੀਣ ਸਮਾਜ)

53)

ਕਾਰਲ ਮਾਰਕਸ ਦੀ ਧਰਮ ਦੀ ਤੁਲਨਾ ਕਿਸ ਨਸ਼ੀਲੇ ਪਦਾਰਥ ਨਾਂਲ ਕੀਤੀ ਹੈ?

ਅਫੀਮ ਨਾਲ

54)

ਮਹਾਤਮਾ ਗਾਂਧੀ ਦਾ ਪੂਰਾ ਨਾਂ ਕੀ ਸੀ?

ਮੋਹਨ ਦਾਸ ਕਰਮ ਚੰਦ ਗਾਂਧੀ

55)

ਮਹਾਤਮਾ ਗਾਂਧੀ ਦਾ ਜਨਮ ਕਿੱਥੇ ਹੋਇਆ?

ਪੋਰਬੰਦਰ, ਗੁਜਰਾਤ

56)

1919 ਤੋਂ 1947 ਤੱਕ ਦੇ ਸੁਤੰਤਰਤਾ ਸੰਘਰਸ਼ ਦੇ ਸਮੇਂ ਨੂੰ ਕੀ ਨਾਂ ਦਿੱਤਾ ਜਾਂਦਾ ਹੈ?

ਗਾਂਧੀਵਾਦੀ ਯੁੱਗ

57)

ਮਹਾਤਮਾ ਗਾਂਧੀ ਨੂੰ ਗੋਲੀ ਕਿਸਨੇ ਮਾਰੀ?

ਨੱਥੂ ਰਾਮ ਗੌਡਸੇ ਨੇ

58)

ਮਹਾਤਮਾ ਗਾਂਧੀ ਦੀ ਹੱਤਿਆ ਕਿੱਥੇ ਕੀਤੀ ਗਈ?

ਨਵੀਂ ਦਿੱਲੀ

59)

ਮਹਾਤਮਾ ਗਾਂਧੀ ਆਪਣਾ ਰਾਜਨੀਤਕ ਗੁਰੂ ਕਿਸਨੂੰ ਮੰਨਦੇ ਸਨ? ਗੋਪਾਲ ਕ੍ਰਿਸ਼ਨ ਗੋਖਲੇ ਨੂੰ

 

60)

ਹੈਨਰੀ ਡੇਵਿਡ ਥੋਰੀਓ ਨੂੰ ਕਿਸ ਪ੍ਰਕਾਰ ਦਾ ਦਾਰਸ਼ਨਿਕ ਮੰਨਿਆ ਜਾਂਦਾ ਹੈ?

ਅਰਾਜਕਤਾਵਾਦੀ ਦਾਰਸ਼ਨਿਕ

61)

‘ਐਨ ਐਸੇ ਔਨ ਸਿਵਲ ਡਿਸਓਬੀਡੀਐਂਸ’ ਕਿਸਦੀ ਰਚਨਾ ਹੈ?

ਹੈਨਰੀ ਡੇਵਿਡ ਥੋਰੀਓ ਦੀ

62)

ਟਾਲਸਟਾਇ ਕਿਸ ਦੇਸ਼ ਨਾਲ ਸੰਬੰਧ ਰੱਖਦਾ ਸੀ?

ਰੂਸ ਨਾਲ

63)

ਮਹਾਤਮਾ ਗਾਂਧੀ ਰਾਜ ਨੂੰ ਕਿਹੋ ਜਿਹਾ ਯੰਤਰ ਮੰਨਦੇ ਹਨ?

ਆਤਮਾਹੀਨ ਯੰਤਰ

64)

ਮਹਾਤਮਾ ਗਾਂਧੀ ਅਨੁਸਾਰ ਰਾਜ ਦਾ ਅਧਾਰ ਕੀ ਹੈ?

ਹਿੰਸਾ ਜਾਂ ਸ਼ਕਤੀ

65)

ਮਹਾਤਮਾ ਗਾਂਧੀ ਦਾ ਆਦਰਸ਼ ਸਮਾਜ ਕਿਸਤੇ ਅਧਾਰਿਤ ਸੀ?

ਅਹਿੰਸਾ ਤੇ

66)

ਮਹਾਤਮਾ ਗਾਂਧੀ ਦੇ ਆਦਰਸ਼ ਸਮਾਜ ਦੀ ਮੁੱਢਲੀ ਇਕਾਈ ਕਿਹੜੀ ਸੀ?

ਪਿੰਡ

67)

ਮਹਾਤਮਾ ਗਾਂਧੀ ਕਿਸ ਪ੍ਰਕਾਰ ਦੇ ਪਿੰਡਾਂ ਦੀ ਸਥਾਪਨਾ ਕਰਨਾ ਚਾਹੁੰਦੇ ਸਨ?

ਸਵੈ ਨਿਰਭਰ ਅਤੇ ਸਵੈ ਸ਼ਾਸਿਤ ਪਿੰਡ

68)

ਮਹਾਤਮਾ ਗਾਂਧੀ ਪਿੰਡਾਂ ਦਾ ਪ੍ਰਬੰਧ ਕਿਸਦੇ ਹੱਥਾਂ ਵਿੱਚ ਦੇਣਾ ਚਾਹੁੰਦੇ ਸਨ?

ਪੰਚਾਇਤਾਂ ਦੇ

69)

ਮਹਾਤਮਾ ਗਾਂਧੀ ਅਨੁਸਾਰ ਲੋਕਾਂ ਨੂੰ ਨਿਆਂ ਕਿਸ ਸਾਧਨ ਦੁਆਰਾ ਮਿਲਣਾ ਚਾਹੀਦਾ ਹੈ?

ਪੰਚਾਇਤਾਂ ਦੁਆਰਾ

70)

ਮਹਾਤਮਾ ਗਾਂਧੀ ਮਾਨਵ ਸਮਾਜ ਦਾ ਮੂਲ ਅਧਾਰ ਕਿਸਨੂੰ ਮੰਨਦੇ ਸਨ?

ਅਹਿੰਸਾ ਨੂੰ

71)

ਮਹਾਤਮਾ ਗਾਂਧੀ ਅਨੁਸਾਰ ਹਿੰਸਾ ਕਿਸ ਸਮਾਜ ਦਾ ਮੂਲ ਅਧਾਰ ਹੈ?

ਪਸ਼ੂ ਸਮਾਜ ਦਾ

72)

ਅਹਿੰਸਾ ਦਾ ਸ਼ਬਦੀ ਅਰਥ ਕੀ ਹੈ?

ਸ਼ਕਤੀ ਦੀ ਵਰਤੋਂ

73)

ਉਹ ਵਿਧੀ ਜਿਸ ਵਿੱਚ ਬੁਰਾਈ, ਅਨਿਆਂ ਅਤੇ ਜੁਲਮ ਦਾ ਸਾਹਮਣਾ ਪਿਆਰ ਅਤੇ ਕਸ਼ਟ ਸਹਿ ਕੇ ਕੀਤਾ ਜਾਂਦਾ ਹੈ, ਉਸਨੂੰ ਕੀ ਕਹਿੰਦੇ ਹਨ?

ਸਤਿਆਗ੍ਰਹਿ

74)

ਸਤਿਆਗ੍ਰਹਿ ਦਾ ਕੀ ਅਰਥ ਹੈ?

ਸੱਚ ਤੇ ਦ੍ਰਿੜ ਰਹਿਣਾ

75)

ਅਸਹਿਯੋਗ, ਹੜਤਾਲ, ਸਮਾਜਿਕ ਬਾਈਕਾਟ, ਸਿਵਲ ਨਾਫੁਰਮਾਨੀ ਆਦਿ ਕਿਸਦੀਆਂ ਵਿਧੀਆਂ ਹਨ?

ਸਤਿਆਗ੍ਰਹਿ ਦੀਆਂ

76)

ਮਹਾਤਮਾ ਗਾਂਧੀ ਨੇ ਕਾਂਗਰਸ ਦੇ ਕਿਸ ਸੈਸ਼ਨ ਦੀ ਪ੍ਰਧਾਨਗੀ ਕੀਤੀ?

ਬੇਲਗਾਮ ਸੈਸ਼ਨ ਦੀ

77)

ਬੇਲਗਾਮ ਸੈਸ਼ਨ ਕਿਸ ਸਾਲ ਹੋਇਆ?

1924 ਈ:

78)

ਮਹਾਤਮਾ ਗਾਂਧੀ ਰਾਸ਼ਟਰੀ ਸੁਤੰਤਰਤਾ ਅਤੇ ਵਿਅਕਤੀਗਤ ਸੁਤੰਤਰਤਾ ਵਿੱਚੋਂ ਕਿਸਨੂੰ ਪਹਿਲੇ ਸਥਾਨ ਤੇ ਰੱਖਦੇ ਸਨ?

ਵਿਅਕਤੀਗਤ ਸੁਤੰਤਰਤਾ ਨੂੰ

79)

ਮਹਾਤਮਾ ਗਾਂਧੀ ਕਿਹੜੇ ਉਦਯੋਗਾਂ ਨੂੰ ਖਤਮ ਕਰਨਾ ਚਾਹੁੰਦੇ ਸਨ?

ਵੱਡੇ ਉਦਯੋਗਾਂ ਨੂੰ

80)

ਮਹਾਤਮਾ ਗਾਂਧੀ ਕਿਸ ਪ੍ਰਕਾਰ ਦੇ ਉਦਯੋਗਾਂ ਦੀ ਸਥਾਪਨਾ ਕਰਨਾ ਚਾਹੁੰਦੇ ਸਨ?

ਘਰੇਲੂ ਉਦਯੋਗਾਂ ਦੀ

81)

ਮਹਾਤਮਾ ਗਾਂਧੀ ਕਿਸ ਪ੍ਰਕਾਰ ਦੀ ਖੇਤੀ ਕਰਨ ਦੇ ਸਮਰਥਕ ਸਨ?

ਸਹਿਕਾਰੀ ਖੇਤੀ

Leave a Comment

Your email address will not be published. Required fields are marked *

error: Content is protected !!