ਭਾਰਤ ਵਿੱਚ ਦਲ ਪ੍ਰਣਾਲੀ
1) | ਰਾਜਨੀਤਕ ਦਲਾਂ ਦਾ ਢਾਂਚਾ ਕਿਹੋ ਜਿਹਾ ਹੋਣਾ ਚਾਹੀਦਾ ਹੈ? | ਲੋਕਤੰਤਰੀ |
2) | ਰਾਜਨੀਤਕ ਦਲਾਂ ਨੂੰ ਆਪਣੀਆਂ ਗੱਲਾਂ ਮਨਵਾਉਣ ਲਈ ਕਿਹੜੇ ਸਾਧਨਾਂ ਵਿੱਚ ਵਿਸ਼ਵਾਸ਼ ਰੱਖਣਾ ਚਾਹੀਦਾ ਹੈ? | ਸੰਵਿਧਾਨਕ |
3) | ਚੰਗੇ ਰਾਜਨੀਤਕ ਦਲ ਕਿਹੜੇ ਹਿੱਤਾਂ ਨੂੰ ਪਹਿਲ ਦਿੰਦੇ ਹਨ? | ਰਾਸ਼ਟਰੀ ਜਾਂ ਕੌਮੀ ਹਿੱਤਾਂ ਨੂੰ |
4) | ਸ਼ਿਵ ਸੈਨਾ, ਹਿੰਦੂ ਮਹਾਂਸਭਾ, ਮੁਸਮਿਲ ਲੀਗ, ਅਕਾਲੀ ਦਲ ਵਿੱਚ ਕਿਹੜੀ ਗੱਲ ਸਾਂਝੀ ਹੈ? | ਇਹਨਾਂ ਦੀ ਰਚਨਾ ਧਾਰਮਿਕ ਅਧਾਰ ਤੇ ਹੋਈ |
5) | ਹਿਟਲਰ ਦੀ ਨਾਜੀ ਪਾਰਟੀ ਦਾ ਨਿਰਮਾਣ ਕਿਸ ਅਧਾਰ ਤੇ ਕੀਤਾ ਗਿਆ? | ਨਸਲ ਦੇ ਅਧਾਰ ਤੇ |
6) | ਅਸਾਮ ਗਣ ਪਰਿਸ਼ਦ, ਤੇਲਗੂ ਦੇਸ਼ਮ ਪਾਰਟੀ, ਨੈਸ਼ਨਲ ਕਾਨਫਰੰਸ ਕਿਸ ਪੱਧਰ ਦੀਆਂ ਰਾਜਨੀਤਕ ਪਾਰਟੀਆਂ ਹਨ? | ਖੇਤਰੀ/ਰਾਜ ਪੱਧਰ ਦੀਆਂ |
7) | ਜਿਹੜੇ ਰਾਜਨੀਤਕ ਦਲ ਪੁਰਾਣੀ ਪ੍ਰਣਾਲੀ ਜਾਂ ਢਾਂਚੇ ਨੂੰ ਕਾਇਮ ਰੱਖਣਾ ਚਾਹੁੰਦੇ ਹਨ ਅਤੇ ਤਬਦੀਲੀ ਨਹੀਂ ਚਾਹੁੰਦੇ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? | ਰੂੜ੍ਹੀਵਾਦੀ ਰਾਜਨੀਤਕ ਦਲ |
8) | ਜਿਹੜੇ ਦਲ ਹੌਲੀ-ਹੌਲੀ ਸੰਵਿਧਾਨਕ ਤਰੀਕਿਆਂ ਨਾਲ ਵਿਵਸਥਾ ਵਿੱਚ ਬਦਲਾਅ ਕਰਨ ਦੀ ਇੱਛਾ ਰੱਖਦੇ ਹਨ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? | ਉਦਾਰਵਾਦੀ ਰਾਜਨੀਤਕ ਦਲ |
9) | ਕੀ ਰਾਜਨੀਤਕ ਦਲਾਂ ਤੋਂ ਬਿਨਾਂ ਲੋਕਤੰਤਰ ਸੰਭਵ ਹੈ? | ਨਹੀਂ |
10) | ਰਾਜਨੀਤਕ ਪਾਰਟੀਆਂ ਦੁਆਰਾ ਜਾਰੀ ਕੀਤਾ ਦਸਤਾਵੇਜ ਜਿਸ ਵਿੱਚ ਉਹਨਾਂ ਦੁਆਰਾ ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮਾਂ ਦੀ ਰੂਪਰੇਖਾ ਦਿੱਤੀ ਗਈ ਹੁੰਦੀ ਹੈ, ਕੀ ਅਖਵਾਉਂਦਾ ਹੈ? | ਚੋਣ ਮਨੋਰਥ ਪੱਤਰ / ਮੈਨੀਫੈਸਟੋ |
11) | ਭਾਰਤ ਵਿੱਚ ਕਿਸ ਪ੍ਰਕਾਰ ਦੀ ਦਲ ਪ੍ਰਣਾਲੀ ਹੈ? | ਬਹੁਦਲੀ ਪ੍ਰਣਾਲੀ |
12) | ਬਹੁਦਲੀ ਪ੍ਰਣਾਲੀ ਤੋਂ ਕੀ ਭਾਵ ਹੈ? | 2 ਤੋਂ ਵੱਧ ਰਾਜਨੀਤਕ ਦਲਾਂ ਦਾ ਹੋਣਾ |
13) | ਜਿਸ ਦੇਸ਼ ਵਿੱਚ ਇੱਕ ਹੀ ਦਲ ਹੋਵੇ ਅਤੇ ਦੂਜੇ ਦਲ ਦਾ ਨਿਰਮਾਣ ਕਰਨ ਦੀ ਆਗਿਆ ਨਾ ਹੋਵੇ, ਉਸ ਦੇਸ਼ ਦੀ ਦਲ ਪ੍ਰਣਾਲੀ ਕਿਹੜੀ ਹੁੰਦੀ ਹੈ? | ਇੱਕ ਦਲੀ ਪ੍ਰਣਾਲੀ |
14) | ਚੀਨ ਵਿੱਚ ਕਿਸ ਪ੍ਰਕਾਰ ਦੀ ਦਲ ਪ੍ਰਣਾਲੀ ਹੈ? | ਇੱਕ ਦਲੀ |
15) | ਚੀਨ, ਉੱਤਰੀ ਕੋਰੀਆ, ਵੀਅਤਨਾਮ ਆਦਿ ਕਿਸ ਰਾਜਨੀਤਕ ਵਿਚਾਰਧਾਰਾ ਨਾਲ ਸੰਬੰਧਤ ਹਨ? | ਸਾਮਵਾਦੀ |
16) | ਜਿਹੜੇ ਦੇਸ਼ਾਂ ਵਿੱਚ ਸਿਰਫ ਦੋ ਹੀ ਮਹੱਤਵਪੂਰਨ ਦਲ ਹੋਣ, ਉਹਨਾਂ ਵਿੱਚ ਕਿਸ ਪ੍ਰਕਾਰ ਦੀ ਦਲ ਪ੍ਰਣਾਲੀ ਹੁੰਦੀ ਹੈ? | ਦੋ ਦਲੀ ਪ੍ਰਣਾਲੀ |
17) | ਲੋਕਤੰਤਰੀ ਵਿਵਸਥਾ ਵਿੱਚ ਕਿਹੜੀ ਦਲ ਪ੍ਰਣਾਲੀ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ? | ਬਹੁਦਲੀ ਪ੍ਰਣਾਲੀ |
18) | ਭਾਰਤ ਦੀਆਂ ਦੋ ਸਭ ਤੋਂ ਵੱਡੀਆਂ ਰਾਸ਼ਟਰੀ ਰਾਜਨੀਤਕ ਪਾਰਟੀਆਂ ਕਿਹੜੀਆਂ ਹਨ? | ਭਾਰਤੀ ਜਨਤਾ ਪਾਰਟੀ, ਭਾਰਤੀ ਰਾਸ਼ਟਰੀ ਕਾਂਗਰਸ |
19) | ਭਾਰਤੀ ਜਨਤਾ ਪਾਰਟੀ ਅਤੇ ਇਸਦੀਆਂ ਸਹਾਇਕ ਪਾਰਟੀਆਂ ਦੇ ਸਮੂਹ ਨੂੰ ਕੀ ਨਾਂ ਦਿੱਤਾ ਗਿਆ ਹੈ? | ਨੈਸ਼ਨਲ ਡੈਮੋਕੇ੍ਰਟਿਕ ਅਲਾਇੰਸ |
20) | ਭਾਰਤੀ ਜਨਤਾ ਪਾਰਟੀ ਦਾ ਚੋਣ ਨਿਸ਼ਾਨ ਕੀ ਹੈ? | ਕਮਲ ਦਾ ਫੁੱਲ |
21) | ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਕਦੋਂ ਹੋਈ ਸੀ? | 1980 ਈ: |
22) | ਭਾਰਤੀ ਜਨਤਾ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਕੌਣ ਹੈ? | ਜਗਤ ਪ੍ਰਕਾਸ਼ ਨੱਢਾ |
23) | ਭਾਰਤੀ ਰਾਸ਼ਟਰੀ ਕਾਂਗਰਸ ਅਤੇ ਇਸਦੀਆਂ ਸਹਾਇਕ ਪਾਰਟੀਆਂ ਦੇ ਸਮੂਹ ਨੂੰ ਕੀ ਨਾਂ ਦਿੱਤਾ ਗਿਆ ਹੈ? | ਯੂਨਾਇਟਿਡ ਪ੍ਰੋਗਰੈਸਿਵ ਅਲਾਇੰਸ |
24) | ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕਦੋਂ ਹੋਈ? | 1885 ਈ: |
25) | ਭਾਰਤੀ ਰਾਸ਼ਟਰੀ ਕਾਂਗਰਸ ਦਾ ਚੋਣ ਨਿਸ਼ਾਨ ਕੀ ਹੈ? | ਪੰਜਾ |
26) | ਭਾਰਤੀ ਰਾਸ਼ਟਰੀ ਕਾਂਗਰਸ ਦਾ ਪ੍ਰਧਾਨ ਕੌਣ ਹੈ? | ਸੋਨੀਆ ਗਾਂਧੀ |
27) | ਭਾਰਤ ਦੀ ਸਭ ਤੋਂ ਪੁਰਾਣੀ ਰਾਸ਼ਟਰੀ ਰਾਜਨੀਤਕ ਪਾਰਟੀ ਕਿਹੜੀ ਹੈ? | ਭਾਰਤੀ ਰਾਸ਼ਟਰੀ ਕਾਂਗਰਸ |
28) | ਹਰੇਕ ਰਾਜਨੀਤਕ ਪਾਰਟੀ ਨੂੰ ਕਿਸ ਕੋਲ ਰਜਿਸਟਰਡ ਹੋਣਾ ਪੈਂਦਾ ਹੈ? | ਚੋਣ ਕਮਿਸ਼ਨ ਕੋਲ |
29) | ਰਾਜਨੀਤਕ ਪਾਰਟੀਆਂ ਨੂੰ ਨਿਸ਼ਾਨ ਕਿਸ ਦੁਆਰਾ ਅਲਾਟ ਕੀਤਾ ਜਾਂਦਾ ਹੈ? | ਚੋਣ ਕਮਿਸ਼ਨ ਦੁਆਰਾ |
30) | ਵਰਤਮਾਨ ਸਮੇਂ ਦੇਸ਼ ਵਿੱਚ ਕਿੰਨੀਆਂ ਰਜਿਸਟਰਡ ਰਾਸ਼ਟਰੀ ਰਾਜਨੀਤਕ ਪਾਰਟੀਆਂ ਹਨ? | 8 |
31) | ਮਮਤਾ ਬੈਨਰਜੀ ਕਿਸ ਰਾਜਨੀਤਕ ਪਾਰਟੀ ਨਾਲ ਸੰਬੰਧ ਰੱਖਦੀ ਹੈ? | ਆਲ ਇੰਡੀਆ ਤ੍ਰਿਨਮੂਲ ਕਾਂਗਰਸ |
32) | ਮਮਤਾ ਬੈਨਰਜੀ ਕਿਸ ਰਾਜ ਦੀ ਮੁੱਖ ਮੰਤਰੀ ਹੈ? | ਪੱਛਮ ਬੰਗਾਲ |
33) | ਮਾਇਆਵਤੀ ਕਿਸ ਰਾਸ਼ਟਰੀ ਰਾਜਨੀਤਕ ਦਲ ਦੀ ਪ੍ਰਧਾਨ ਹੈ? | ਬਹੁਜਨ ਸਮਾਜ ਪਾਰਟੀ |
34) | ਬਹੁਜਨ ਸਮਾਜ ਪਾਰਟੀ ਦਾ ਚੋਣ ਨਿਸ਼ਾਨ ਕੀ ਹੈ? | ਹਾਥੀ |
35) | ਦਲ ਬਦਲੀ ਕਾਨੂੰਨ ਕਦੋਂ ਪਾਸ ਕੀਤਾ ਗਿਆ? | 1984 |
36) | ਕਮਿਊਨਿਸਟ ਦਲਾਂ ਦਾ ਝੰਡਾ ਕਿਸ ਰੰਗ ਦਾ ਹੁੰਦਾ ਹੈ? | ਲਾਲ |
37) | ਵਰਤਮਾਨ ਸਮੇਂ ਪੰਜਾਬ ਵਿੱਚ ਕਿਹੜੀ ਪਾਰਟੀ ਦੀ ਸਰਕਾਰ ਹੈ? | ਆਮ ਆਦਮੀ ਪਾਰਟੀ ਦੀ |
39) | ਵਰਤਮਾਨ ਸਮੇਂ ਚੋਣ ਕਮਿਸ਼ਨ ਨੇ ਕਿੰਨੇ ਰਾਜ ਪੱਧਰੀ ਦਲਾਂ ਨੂੰ ਮਾਨਤਾ ਦਿੱਤੀ ਹੋਈ ਹੈ? | 54 |
40) | ਸ਼੍ਰੋਮਣੀ ਅਕਾਲੀ ਦਲ (ਬਾਦਲ ) ਦਾ ਪ੍ਰਧਾਨ ਕੌਣ ਹੈ? | ਸੁਖਬੀਰ ਸਿੰਘ ਬਾਦਲ |
41) | ਸ਼੍ਰੋਮਣੀ ਅਕਾਲੀ ਦਲ (ਬਾਦਲ ) ਦਾ ਚੋਣ ਨਿਸ਼ਾਨ ਕੀ ਹੈ? | ਤੱਕੜੀ |
42) | ਹਾਲ ਹੀ ਵਿੱਚ ਸੰਗਰੂਰ ਉੱਪ ਚੋਣ ਕਿਸਨੇ ਜਿੱਤੀ? | ਸਿਮਰਨਜੀਤ ਸਿੰਘ ਮਾਨ ਨੇ |
43) | ਸਿਮਰਨਜੀਤ ਸਿੰਘ ਮਾਨ ਕਿਸ ਰਾਜਨੀਤਕ ਦਲ ਨਾਲ ਸੰਬੰਧ ਰੱਖਦੇ ਹਨ? | ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) |
44) | ਵਿਰੋਧੀ ਦਲ ਵਜੋਂ ਮਾਨਤਾ ਪ੍ਰਾਪਤ ਕਰਨ ਲਈ ਸਦਨ ਵਿੱਚ ਕਿੰਨੀਆਂ ਸੀਟਾਂ ਜਿੱਤਣੀਆਂ ਜਰੂਰੀ ਹਨ? | 10 ਫ਼ੀਸਦੀ |
46) | ਰਾਜ ਸਭਾ ਵਿੱਚ ਵਿਰੋਧੀ ਦਲ ਕਿਹੜਾ ਹੈ? | ਭਾਰਤੀ ਰਾਸ਼ਟਰੀ ਕਾਂਗਰਸ |
47) | ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਦਲ ਕਿਹੜੀ ਪਾਰਟੀ ਹੈ? | ਭਾਰਤੀ ਰਾਸ਼ਟਰੀ ਕਾਂਗਰਸ |
48) | ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਦਲ ਦਾ ਪ੍ਰਧਾਨ ਕੌਣ ਹੈ? | ਪ੍ਰਤਾਪ ਸਿੰਘ ਬਾਜਵਾ |