ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-11
1. | ਪਹਿਲਾ ਭਾਰਤੀ ਕੰਪਿਊਟਰ ਸਭ ਤੋਂ ਪਹਿਲਾਂ ਕਿੱਥੇ ਲਗਾਇਆ ਗਿਆ? | Indian Statistical Institute, Kolkata |
2. | ਪੰਚ ਕਾਰਡ ਦੀ ਵਰਤੋਂ ਪਹਿਲੀ ਵਾਰ ਕਿਸਨੇ ਕੀਤੀ? | ਜੋਸੇਫ਼ ਮੇਰੀ |
3. | ਕੰਪਿਊਟਰ ਨੂੰ ਹੋਰ ਆਧੁਨਿਕ ਬਣਾਉਣ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ? | ਅਪਗ੍ਰੇਡ ਕਰਨਾ |
4. | ਜਦੋਂ ਕੰਪਿਊਟਰ ਨੂੰ On ਕੀਤਾ ਜਾਂਦਾ ਹੈ ਤਾਂ ਇਸ ਦੁਆਰਾ ਆਪਣੇ ਆਪ ਕਿਹੜਾ ਟੈਸਟ ਕੀਤਾ ਜਾਂਦਾ ਹੈ? | Power On Self Test |
5. | ਜੇਕਰ ਇਨਪੁਟ, ਆਊਟਪੁਟ ਅਤੇ ਪ੍ਰੋਸੈਸਿੰਗ ਡਿਵਾਈਸ ਨੂੰ ਇਕੱਠਾ ਕਰ ਦਿੱਤਾ ਜਾਵੇ ਤਾਂ ਕਿਹੜਾ ਸਿਸਟਮ ਬਣੇਗਾ? | ਕੰਪਿਊਟਰ ਸਿਸਟਮ |
6. | ਪੰਚ ਕਾਰਡ ਨੂੰ ਸਭ ਤੋਂ ਪਹਿਲਾਂ ਕਿਸਨੇ ਪੇਸ਼ ਕੀਤਾ? | ਹਰਮਨ ਹੋਲੀਰਿਥ |
7. | Headphone ਇਨਪੁਟ ਡਿਵਾਈਸ ਹੈ ਜਾਂ ਆਊਟਪੁਟ? | ਆਊਟਪੁਟ |
8. | ਕੰਪਿਊਟਰ ਦੇ ਖੇਤਰ ਵਿੱਚ algorithms ਅਤੇ computation ਦੀ ਧਾਰਨਾ ਕਿਸਨੇ ਪੇਸ ਕੀਤੀ? | Alan Turing |
9. | Alan Turing ਨੇ ਕਿਸ ਯੰਤਰ ਦੀ ਕਾਢ ਕੱਢੀ? | The Turing Machine |
10. | ਕੰਪਿਊਟਰ ਦੀ ਭੌਤਿਕ ਬਨਾਵਟ ਨੂੰ ਕੀ ਕਿਹਾ ਜਾਂਦਾ ਹੈ? | ਹਾਰਡਵੇਅਰ |
11. | ਗੈਰਜਰੂਰੀ ਜੰਕ ਈਮੇਲ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਸਪੈਮ |
12. | ਐਪਲ ਮਾਈਕਰੋ ਕੰਪਿਊਟਰ ਦਾ ਵਿਕਾਸ ਕਦੋਂ ਹੋਇਆ? | 1977 |
13. | ਸਪੇਸਬਾਰ ਕੀ ਦਬਾਉਣ ਤੇ ਕਰਸਰ ਕਿੰਨੇ character ਅੱਗੇ ਵਧਦਾ ਹੈ? | 1 |
14. | ਕੰਪਿਊਟਰ ਦੇ ਮੁੱਖ ਸਿਸਟਮ ਬੋਰਡ ਨੂੰ ਕੀ ਕਹਿੰਦੇ ਹਨ? | ਮਦਰ ਬੋਰਡ |
15. | ALU ਦੁਆਰਾ ਕੀਤੀਆਂ ਗਈਆਂ calculations/ computations ਦੇ ਨਤੀਜਿਆਂ ਨੂੰ ਕਿਸ ਰਜਿਸਟਰ ਵਿੱਚ ਸਟੋਰ ਕੀਤਾ ਜਾਂਦਾ ਹੈ? | Accumulator Register |
16. | ਸਾਡੇ ਦੁਆਰਾ ਸੇਵ ਕੀਤਾ ਹੋਇਆ ਡਾਟਾ ਕੰਪਿਊਟਰ ਦੀ ਕਿਹੜੀ ਸਟੋਰੇਜ਼ ਵਿੱਚ ਸਾਂਭਿਆ ਜਾਂਦਾ ਹੈ? | ਸੈਕੰਡਰੀ ਸਟੋਰੇਜ਼ ਵਿੱਚ |
17. | ਅਬੇਕਸ ਦੀ ਕਾਢ ਕਿਸ ਦੇਸ਼ ਵਿੱਚ ਕੱਢੀ ਗਈ? | ਚੀਨ |
18. | ਇੱਕ ਨੁਕਸਾਨਦਾਇਕ ਸਾਫ਼ਟਵੇਅਰ ਜਿਹੜਾ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਤੱਕ ਫੈਲਦਾ ਹੈ, ਨੂੰ ਕੀ ਆਖਦੇ ਹਨ? | ਵਾਇਰਸ |
19. | Memory ਨੂੰ ਮੁੱਖ ਤੌਰ ਤੇ ਕਿੰਨੇ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ? | 2 (ਪ੍ਰਾਇਮਰੀ, ਸੈਕੰਡਰੀ) |
20. | ਸਕਰੀਨ ਦਾ ਸਨੈਪਸ਼ਾਟ ਲੈਣ ਲਈ ਕਿਸ Key ਦੀ ਵਰਤੋਂ ਕੀਤੀ ਜਾਂਦੀ ਹੈ? | PrtScr/ SysRQ |