ਰਾਜਪਾਲ
1) | ਸੰਵਿਧਾਨ ਦਾ ਕਿਹੜਾ ਭਾਗ ਰਾਜ ਕਾਰਜਪਾਲਿਕਾ ਨਾਲ ਸੰਬੰਧਤ ਹੈ? | ਭਾਗ 6ਵਾਂ |
2) | ਸੰਵਿਧਾਨ ਦੀਆਂ ਕਿਹੜੀਆਂ ਧਾਰਾਵਾਂ ਰਾਜ ਕਾਰਜਪਾਲਿਕਾ ਨਾਲ ਸੰਬੰਧਤ ਹਨ? | ਧਾਰਾ 153 ਤੋਂ 167 |
3) | ਰਾਜ ਦਾ ਸੰਵਿਧਾਨਕ ਮੁੱਖੀ ਕੌਣ ਹੁੰਦਾ ਹੈ? | ਰਾਜਪਾਲ |
4) | ਰਾਜਪਾਲ ਦੀ ਨਿਯੁਕਤੀ ਕੌਣ ਕਰਦਾ ਹੈ? | ਰਾਸ਼ਟਰਪਤੀ |
5) | ਰਾਜਪਾਲ ਰਾਜ ਵਿੱਚ ਕਿਸਦੇ ਨੁਮਾਇੰਦੇ ਵਜੋਂ ਕੰਮ ਕਰਦਾ ਹੈ? | ਕੇਂਦਰ ਸਰਕਾਰ ਦੇ |
6) | ਰਾਜਪਾਲ ਬਣਨ ਲਈ ਘੱਟੋ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ? | 35 ਸਾਲ |
7) | ਜੇਕਰ ਸੰਸਦ ਜਾਂ ਰਾਜ ਵਿਧਾਨ ਸਭਾ ਦੇ ਕਿਸੇ ਮੈਂਬਰ ਨੂੰ ਰਾਜਪਾਲ ਬਣਾ ਦਿੱਤਾ ਜਾਵੇ ਤਾਂ ਉਸਨੂੰ ਕਿੰਨੇ ਸਮੇਂ ਵਿੱਚ ਆਪਣਾ ਅਹੁਦਾ ਛੱਡਣਾ ਪੈਂਦਾ ਹੈ? | ਰਾਜਪਾਲ ਦਾ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ |
8) | ਰਾਜਪਾਲ ਦੇ ਨਿਵਾਸ ਨੂੰ ਕੀ ਕਿਹਾ ਜਾਂਦਾ ਹੈ? | ਰਾਜ ਭਵਨ |
9) | ਰਾਜਪਾਲ ਦੀ ਤਨਖਾਹ ਅਤੇ ਭੱਤੇ ਕੌਣ ਨਿਸਚਿਤ ਕਰਦਾ ਹੈ? | ਸੰਸਦ |
10) | ਰਾਜਪਾਲ ਨੂੰ ਤਨਖਾਹ ਕਿਸ ਫੰਡ ਵਿੱਚੋਂ ਦਿੱਤੀ ਜਾਂਦੀ ਹੈ? | ਕੰਸੋਲੀਡੇਟਿਡ ਫੰਡ ਵਿੱਚੋਂ |
11) | ਰਾਜਪਾਲ ਦੀ ਤਨਖਾਹ ਕਿੰਨੀ ਹੁੰਦੀ ਹੈ? | 3,50,000 ਰੁਪਏ |
12) | ਜੇਕਰ ਦੋ ਜਾਂ ਦੋ ਤੋਂ ਵੱਧ ਰਾਜਾਂ ਦਾ ਇੱਕੋ ਰਾਜਪਾਲ ਹੋਵੇ ਤਾਂ ਉਹ ਤਨਖਾਹ ਕਿਸ ਰਾਜ ਵਿੱਚੋਂ ਪ੍ਰਾਪਤ ਕਰੇਗਾ? | ਦੋਹਾਂ ਰਾਜਾਂ ਵਿੱਚੋਂ ਅਨੁਪਾਤਕ ਤੌਰ ਤੇ |
13) | ਰਾਜਪਾਲ ਤੇ ਮੁਕੱਦਮਾ ਚਲਾਉਣ ਲਈ ਕਿੰਨਾ ਸਮਾਂ ਪਹਿਲਾਂ ਨੋਟਿਸ ਦੇਣਾ ਪੈਂਦਾ ਹੈ? | ਦੋ ਮਹੀਨੇ ਦਾ |
14) | ਰਾਜਪਾਲ ਨੂੰ ਸਹੁੰ ਕੌਣ ਚੁਕਾਉਂਦਾ ਹੈ? | ਹਾਈ ਕੋਰਟ ਦਾ ਮੁੱਖ ਜੱਜ |
15) | ਜੇਕਰ ਹਾਈ ਕੋਰਟ ਦੇ ਮੁੱਖ ਜੱਜ ਦਾ ਅਹੁਦਾ ਖਾਲੀ ਹੋਵੇ ਤਾਂ ਰਾਜਪਾਲ ਨੂੰ ਸਹੁੰ ਕੌਣ ਚੁਕਾਵੇਗਾ? | ਹਾਈ ਕੋਰਟ ਦਾ ਸਭ ਤੋਂ ਸੀਨੀਅਰ ਜੱਜ |
16) | ਰਾਜਪਾਲ ਕਿੰਨਾ ਸਮਾਂ ਆਪਣੇ ਅਹੁਦੇ ਤੇ ਰਹਿੰਦਾ ਹੈ? | ਰਾਸ਼ਟਰਪਤੀ ਦੀ ਇੱਛਾ ਅਨੁਸਾਰ |
17) | ਰਾਜਪਾਲ ਦਾ ਕਾਰਜਕਾਲ ਆਮ ਤੌਰ ਤੇ ਕਿੰਨਾ ਹੁੰਦਾ ਹੈ? | 5 ਸਾਲ |
18) | ਰਾਜ ਵਿੱਚ ਸਾਰੇ ਕਾਰਜ ਕਿਸਦੇ ਨਾ ਤੇ ਕੀਤੇ ਜਾਂਦੇ ਹਨ? | ਰਾਜਪਾਲ ਦੇ |
19) | ਮੁੱਖ ਮੰਤਰੀ ਅਤੇ ਬਾਕੀ ਮੰਤਰੀਆਂ ਦੀ ਨਿਯੁਕਤੀ ਕੌਣ ਕਰਦਾ ਹੈ? | ਰਾਜਪਾਲ |
20) | ਰਾਜ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰਾਂ ਅਤੇ ਚੇਅਰਮੈਨ ਦੀ ਨਿਯੁਕਤੀ ਕੌਣ ਕਰਦਾ ਹੈ? | ਰਾਜਪਾਲ |
21) | ਰਾਜ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰਾਂ ਅਤੇ ਚੇਅਰਮੈਨ ਨੂੰ ਉਹਨਾਂ ਦੇ ਅਹੁਦੇ ਤੋਂ ਕੌਣ ਹਟਾ ਸਕਦਾ ਹੈ? | ਰਾਸ਼ਟਰਪਤੀ |
22) | ਰਾਜ ਵਿੱਚ ਰਾਸ਼ਟਰਪਤੀ ਰਾਜ ਕਿਸਦੀ ਸਿਫਾਰਸ਼ ਤੇ ਲਗਾਇਆ ਜਾਂਦਾ ਹੈ? | ਰਾਜਪਾਲ ਦੀ |
23) | ਸਟੇਟ ਯੂਨੀਵਰਸਟੀਆਂ ਦਾ ਚਾਂਸਲਰ ਕੌਣ ਹੁੰਦਾ ਹੈ? | ਰਾਜਪਾਲ |
24) | ਕਿਸ ਰਾਜ ਸਰਕਾਰ ਨੇ ਰਾਜਪਾਲ ਦੀ ਥਾਂ ਮੁੱਖ ਮੰਤਰੀ ਨੂੰ ਸਟੇਟ ਯੂਨੀਵਰਸਟੀਆਂ ਦਾ ਚਾਂਸਲਰ ਬਣਾਉਣ ਸੰਬੰਧੀ ਬਿੱਲ ਨੂੰ ਮੰਜੂਰੀ ਦਿੱਤੀ ਹੈ? | ਪੱਛਮੀ ਬੰਗਾਲ |
25) | ਰਾਜ ਵਿਧਾਨ ਸਭਾ ਨੂੰ ਭੰਗ ਕੌਣ ਕਰ ਸਕਦਾ ਹੈ? | ਰਾਜਪਾਲ |
26) | ਆਮ ਹਾਲਤਾਂ ਵਿੱਚ ਰਾਜਪਾਲ ਰਾਜ ਵਿਧਾਨ ਸਭਾ ਨੂੰ ਕਦੋਂ ਸੰਬੋਧਤ ਕਰਦਾ ਹੈ? | ਆਮ ਚੋਣਾਂ ਤੋਂ ਬਾਅਦ ਪਹਿਲੇ ਸੈਸ਼ਨ ਸਮੇਂ, ਹਰ ਸਾਲ ਪਹਿਲੇ ਸੈਸ਼ਨ ਸਮੇਂ |
27) | ਰਾਜਪਾਲ ਵਿਧਾਨ ਪ੍ਰੀਸ਼ਦ ਲਈ ਕਿੰਨੇ ਮੈਂਬਰ ਨਾਮਜਦ ਕਰਦਾ ਹੈ? | 1/6 |
28) | ਰਾਜਪਾਲ ਵਿਧਾਨ ਪ੍ਰੀਸ਼ਦ ਵਿੱਚ ਐਂਗਲੋ-ਇੰਡੀਅਨ ਸਮੁਦਾਇ | ਦੇ ਕਿੰਨੇ ਮੈਂਬਰ ਨਾਮਜਦ ਕਰ ਸਕਦਾ ਹੈ? |
29) | ਵਿਧਾਨ ਸਭਾ ਵਿੱਚ ਧਨ ਬਿੱਲ ਪੇਸ਼ ਕਰਨ ਤੋਂ ਪਹਿਲਾਂ ਕਿਸਦੀ ਮੰਜੂਰੀ ਲੈਣੀ ਲਾਜਮੀ ਹੁੰਦੀ ਹੈ? | ਰਾਜਪਾਲ ਦੀ |
30) | ਰਾਜ ਦੇ ਕੰਟਨਜੰਸੀ ਫੰਡ ਵਿੱਚੋਂ ਪੈਸੇ ਕਢਵਾਉਣ ਲਈ ਕਿਸਦੀ ਮੰਜੂਰੀ ਜਰੂਰੀ ਹੁੰਦੀ ਹੈ? | ਰਾਜਪਾਲ ਦੀ |
31) | ਰਾਜ ਵਿੱਤ ਕਮਿਸ਼ਨ ਦੀ ਨਿਯੁਕਤੀ ਕੌਣ ਕਰਦਾ ਹੈ? | ਰਾਜਪਾਲ |
32) | ਰਾਜ ਵਿੱਤ ਕਮਿਸ਼ਨ ਦਾ ਮੁੱਖ ਕੰਮ ਕੀ ਹੁੰਦਾ ਹੈ? | ਪੰਚਾਇਤਾਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਦੀ ਵਿੱਤੀ ਹਾਲਤ ਦੀ ਜਾਂਚ |
33) | ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਕਿਸਦੀ ਸਲਾਹ ਤੇ ਕੀਤੀ ਜਾਂਦੀ ਹੈ? | ਰਾਜਪਾਲ |
34) | ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਕੌਣ ਕਰਦਾ ਹੈ? | ਰਾਸ਼ਟਰਪਤੀ |
35) | ਰਾਜਪਾਲ ਕਦੋਂ ਅਧਿਆਦੇਸ਼ ਜਾਰੀ ਕਰ ਸਕਦਾ ਹੈ? | ਜਦੋਂ ਵਿਧਾਨ ਸਭਾ ਸੈਸ਼ਨ ਨਾ ਹੋ ਰਿਹਾ ਹੋਵੇ |