ਬਾਲ ਵਿਕਾਸ ਅਤੇ ਮਨੋਵਿਗਿਆਨ-22
1. | 5-6 ਸਾਲ ਦੀ ਉਮਰ ਤੱਕ ਬੱਚੇ ਦੀ ਬੋਲ-ਸ਼ਬਦਾਵਲੀ ਲੱਗਭਗ ਕਿੰਨੀ ਹੁੰਦੀ ਹੈ? | 2500 ਸ਼ਬਦ |
2. | ਜਿਆਦਾਤਰ ਬੋਲਣ-ਦੋਸ਼ ਕਿਸ ਉਮਰ ਵਿੱਚ ਵਿਕਸਿਤ ਹੁੰਦੇ ਹਨ? | ਮੁੱਢਲੀ ਬਾਲ ਅਵਸਥਾ ਵਿੱਚ |
3. | ਜੀਨ ਪਿਆਜੇ ਕਿਸ ਉਮਰ ਨੂੰ ਅੰਤਰ ਗਿਆਨ ਜਾਂ ਦਿਵਦ੍ਰਿਸ਼ਟੀ ਗਿਆਨ ਦਾ ਸਮਾਂ ਮੰਨਦਾ ਹੈ? | 4-6 ਸਾਲ |
4. | ਕਿਸ ਅਵਸਥਾ ਨੂੰ ‘ਸਵੈ ਪੂਜਾ’ ਦਾ ਸਮਾਂ ਵੀ ਕਿਹਾ ਜਾਂਦਾ ਹੈ? | ਮੁੱਢਲੀ ਬਾਲ ਅਵਸਥਾ ਨੂੰ |
5. | ਇੱਕ ਘਰ ਵਿੱਚ ਬੱਚੇ ਦਾ ਜਨਮ ਹੁੰਦਾ ਹੈ। ਇਸ ਕਰਕੇ ਉਸ ਘਰ ਦੇ ਪਹਿਲਾਂ ਵਾਲੇ ਬੱਚੇ ਵਿੱਚ ਕਿਹੜੀ ਭਾਵਨਾ ਵਿਕਸਿਤ ਹੋਵੇਗੀ? | ਭਾਵਨਾਤਮਕ ਅਸੁਰੱਖਿਆ |
6. | ਬੱਚੇ ਵਿੱਚ ਭਾਵਨਾਤਮਕ ਅਸੁਰੱਖਿਆ ਦੀ ਭਾਵਨਾ ਆਮ ਤੌਰ ਤੇ ਕਿਸ ਉਮਰ ਵਿੱਚ ਵਿਕਸਿਤ ਹੁੰਦੀ ਹੈ? | 5-6 ਸਾਲ |
7. | ਹੀਨਭਾਵਨਾ ਅਤੇ ਘਟੀਆਪਨ ਦਾ ਅਹਿਸਾਸ ਪੈਦਾ ਹੋਣ ਦਾ ਡਰ ਸਭ ਤੋਂ ਵੱਧ ਕਿਸ ਉਮਰ ਵਿੱਚ ਹੁੰਦਾ ਹੈ? | 5-6 ਸਾਲ |
8. | ਮੁੱਢਲੀ ਬਾਲ ਅਵਸਥਾ ਕਿਸ ਸਮੇਂ ਨੂੰ ਮੰਨਿਆ ਜਾਂਦਾ ਹੈ? | 2-6 ਸਾਲ |
9. | ਬਾਲ ਅਵਸਥਾ ਕਿਸ ਸਮੇਂ ਨੂੰ ਮੰਨਿਆ ਜਾਂਦਾ ਹੈ? | 6-12 ਸਾਲ |
10. | 12 ਸਾਲ ਦੀ ਉਮਰ ਤੱਕ ਬੱਚੇ ਦਾ ਕੱਦ ਅਤੇ ਭਾਰ ਲੱਗਭਗ ਕਿੰਨਾ ਹੋ ਜਾਂਦਾ ਹੈ? | 56 ਇੰਚ, 85 ਪੌਂਡ/34 ਕਿੱਲੋ |
11. | ਕਿਸ ਅਵਸਥਾ ਵਿੱਚ ਬੱਚੇ ਪਤਲੇ ਅਤੇ ਕਮਜੋਰ ਲੱਗਣੇ ਸ਼ੁਰੂ ਹੋ ਜਾਂਦੇ ਹਨ? | ਬਾਲ ਅਵਸਥਾ |
12. | ਥਕਾਵਟ ਅਤੇ ਬਿਮਾਰੀ ਮੁੱਖ ਰੂਪ ਵਿੱਚ ਬੱਚੇ ਦੇ ਵਿਕਾਸ ਦੇ ਕਿਸ ਖੇਤਰ ਨੂੰ ਪ੍ਰਭਾਵਿਤ ਕਰਦੇ ਹਨ? | ਬੱਚੇ ਦੇ ਸਰੀਰਕ ਵਿਕਾਸ ਨੂੰ |
13. | ਨਾੜੀ ਸੰਸਥਾਨ ਦਾ ਵਿਕਾਸ ਕਿਸ ਕਾਲ ਵਿੱਚ ਤੇਜੀ ਨਾਲ ਹੁੰਦਾ ਹੈ? | ਸ਼ਿਸ਼ੂ ਕਾਲ ਵਿੱਚ |
14. | ਬਾਲ ਅਵਸਥਾ ਵਿੱਚ ਲੜਕੀਆਂ, ਲੜਕਿਆਂ ਨਾਲੋਂ ਕਿੰਨੀਆਂ ਲੰਬੀਆਂ ਹੁੰਦੀਆਂ ਹਨ? | ਅੱਧਾ ਇੰਚ |
15. | ਬਾਲ ਅਵਸਥਾ ਵਿੱਚ ਲੜਕੀਆਂ ਦਾ ਵਜਨ ਲੜਕਿਆਂ ਤੋਂ ਕਿੰਨਾ ਵੱਧ ਹੁੰਦਾ ਹੈ? | 3 ਪੌਂਡ |
16. | ਬੱਚਾ ਮੁਹਾਵਰਿਆਂ ਦੀ ਵਰਤੋਂ ਕਿਸ ਉਮਰ ਵਿੱਚ ਅਸਾਨੀ ਨਾਲ ਕਰਦਾ ਹੈ? | 12 ਸਾਲ |
17. | ਕਿਸ਼ੋਰ ਅਵਸਥਾ ਕਿਸ ਸਮੇਂ ਨੂੰ ਮੰਨਿਆ ਜਾਂਦਾ ਹੈ? | 12-18/19 ਸਾਲ |
18. | ਮਨੁੱਖੀ ਸਰੀਰ ਦੇ ਹਰ ਸੈੱਲ ਵਿੱਚ ਗੁਣਸੂਤਰਾਂ ਦੇ ਕਿੰਨੇ ਜੋੜੇ ਹੁੰਦੇ ਹਨ? | 23 |
19. | ਹਰ ਮਨੁੱਖ ਅੰਦਰ ਕਿੰਨੇ ਜੀਨਜ਼ ਹੁੰਦੇ ਹਨ? | ਹਜਾਰਾਂ |
20. | ਮਨੁੱਖੀ ਵਿਰਾਸਤ ਕਿਸਦੇ ਅਧਾਰਤ ਹੁੰਦੀ ਹੈ? | ਜੀਨਜ਼ ਤੇ |