ਬਾਲ ਵਿਕਾਸ ਅਤੇ ਮਨੋਵਿਗਿਆਨ-19
1. | ਪਿਆਜੇ ਅਨੁਸਾਰ ਫਾਰਮਲ ਆਪਰੇਸ਼ਨਲ ਅਵਸਥਾ ਦਾ ਸਮਾਂ ਕੀ ਹੈ? | 11 ਸਾਲ ਤੋਂ ਬਾਅਦ |
2. | ਇੱਕ ਬੱਚੇ ਦੁਆਰਾ ਬਿਨਾਂ ਕਿਸੇ ਸਹਾਇਤਾ ਤੋਂ ਕੀਤੀ ਗਈ ਪ੍ਰਾਪਤੀ ਅਤੇ ਉਸ ਦੁਆਰਾ ਕਿਸੇ ਜਿਆਦਾ ਸਮਝਦਾਰ ਵਿਅਕਤੀ ਜਾਂ ਅਧਿਆਪਕ ਦੀ ਅਗਵਾਈ ਹੇਠ ਕੀਤੀ ਗਈ ਪ੍ਰਾਪਤੀ ਵਿਚਲਾ ਅੰਤਰ ਕੀ ਅਖਵਾਉਂਦਾ ਹੈ? | ZPD |
3. | ZPD ਤੋਂ ਕੀ ਭਾਵ ਹੈ? | Zone of proximal development |
4. | MKO ਤੋਂ ਕੀ ਭਾਵ ਹੈ? | More Knowledgeable Other |
5. | ZPD ਅਤੇ MKO ਦਾ ਸਿਧਾਂਤ ਕਿਸਨੇ ਦਿੱਤਾ? | ਵਯਗੋਤਸਕੀ |
6. | ਬੱਚੇ ਦੇ ਵਿਕਾਸ ਲਈ ਬਾਲਗ ਜਾਂ ਅਧਿਆਪਕ ਦੁਆਰਾ ਦਿੱਤੀ ਗਈ ਸਹਾਇਤਾ ਜਾਂ ਅਗਵਾਈ ਨੂੰ ਕੀ ਕਿਹਾ ਜਾਂਦਾ ਹੈ? | ਸਕੈਫੋਲਡਿੰਗ |
7. | ਸਿੱਖਣ ਵਿੱਚ ਸਕੈਫੋਲਡਿੰਗ ਦਾ ਸੰਕਲਪ ਸਭ ਤੋਂ ਪਹਿਲਾਂ ਕਿਸਨੇ ਦਿੱਤਾ? | ਬਰੂਨਰ ਨੇ |
8. | ਬਰੂਨਰ ਨੇ ਕੁੱਲ ਕਿੰਨੀਆਂ ਮਾਨਸਿਕ ਪ੍ਰਕਿਰਿਆਵਾਂ ਦਾ ਵਰਣਨ ਕੀਤਾ ਹੈ? | 3 |
9. | ਬਰੂਨਰ ਅਨੁਸਾਰ ਮਾਨਸਿਕ ਪ੍ਰਕਿਰਿਆ ‘ਇਨੈਕਟਿਵ’ ਦਾ ਸਮਾਂ ਕਿਹੜਾ ਹੈ? | 0 ਤੋਂ 1 ਸਾਲ |
10. | ਬਰੂਨੁਰ ਅਨੁਸਾਰ ਮਾਨਸਿਕ ਪ੍ਰਕਿਰਆ ‘ਆਈਕੋਨਿਕ’ ਦਾ ਸਮਾਂ ਕਿਹੜਾ ਹੈ? | 1 ਤੋਂ 7 ਸਾਲ |
11. | ਬਰੂਨਰ ਅਨੁਸਾਰ 7 ਸਾਲ ਤੋਂ ਵਧ ਉਮਰ ਵਿੱਚ ਬੱਚਾ ਕਿਹੜੀ ਅਵਸਥਾ ਵਿੱਚ ਹੁੰਦਾ ਹੈ? | ਸਿੰਬੋਲਿਕ ਰਿਪਰੇਸੈਂਟੇਸ਼ਨ |
12. | ਸਪਾਈਰਲ ਕਰੀਕੁਲਮ ਦੀ ਸਿਫ਼ਾਰਸ਼ ਕਿਸ ਮਨੋਵਿਗਿਆਨੀ ਨੇ ਕੀਤੀ? | ਬਰੂਨਰ |
13. | 2oyond 9Q ਪੁਸਤਕ ਦੀ ਰਚਨਾ ਕਿਸਨੇ ਕੀਤੀ? | ਰੌਬਰਟ ਸਟਰਨਬਰਗ |
14. | ਐਡਵਾਂਸਡ ਔਰਗੇਨਾਈਜ਼ਰ ਦਾ ਸੰਕਲਪ ਕਿਸ ਮਨੋਵਿਗਿਆਨੀ ਨੇ ਪੇਸ਼ ਕੀਤਾ? | ਡੇਵਿਡ ਆਸਬੇਲ |
15. | ਐਡਵਾਂਸਡ ਔਰਗੇਨਾਈਜ਼ਰ ਮੁੱਖ ਤੌਰ ਤੇ ਕਿੰਨੀ ਪ੍ਰਕਾਰ ਦੇ ਹੁੰਦੇ ਹਨ? | 4 |
16. | ਮੀਨਿੰਗਫੁੱਲ ਰਿਸੈਪਸ਼ਨ ਲਰਨਿੰਗ ਥਿਉਰੀ (ਅਰਥਭਰਪੂਰ ਸਿੱਖਣ ਸਿਧਾਂਤ) ਕਿਸਨੇ ਪੇਸ਼ ਕੀਤੀ? | ਡੇਵਿਡ ਆਸਬੇਲ |
17. | ਬੱਚਾ ਕੋਰੀ ਸਲੇਟ (ਤਬਲਾ ਰਸਾ) ਵਾਂਗ ਹੁੰਦਾ ਹੈ। ਕਿਸਦਾ ਕਥਨ ਹੈ? | ਜੌਹਨ ਲੌਕ |
18. | ਮਨੁੱਖ ਦੇ ਸਰੀਰਕ ਅੰਕਾਂ ਦੀ ਕ੍ਰਿਆਤਮਕ ਉੱਨਤੀ ਨੂੰ ਕੀ ਕਿਹਾ ਜਾਂਦਾ ਹੈ? | ਵਿਕਾਸ |
19. | ‘‘ਅਨੁਭਵਾਂ ਦੁਆਰਾ ਵਿਵਹਾਰ ਵਿਚ ਤਬਦੀਲੀ ਲਿਆਉਣਾ ਹੀ ਸਿੱਖਣਾ ਹੈ।“ਕਿਸਦਾ ਕਥਨ ਹੈ? | ਗੇਟਸ ਦਾ |
20. | ਮੁੱਖ ਅਤੇ ਗੌਣ ਯਾਦਾਸ਼ਤ (ਪ੍ਰਾਇਮਰੀ ਅਤੇ ਸੈਕੰਡਰੀ ਮੈਮਰੀ ) ਦਾ ਸੰਕਲਪ ਕਿਸਨੇ ਦਿੱਤਾ? | ਸਟਰਨਬਰਗ ਨੇ |