ਬਾਲ ਵਿਕਾਸ ਅਤੇ ਮਨੋਵਿਗਿਆਨ-18

1.        

ਫਰੋਬਲ ਨੇ ਆਪਣੀ ਸਿੱਖਿਆ ਪ੍ਰਣਾਲੀ ਲੂੰ ਕਿੰਡਰਗਾਰਟਨ ਨਾਂ ਕਦੋਂ ਦਿੱਤਾ?

1840 ਈ:

2.        

ਕਿੰਡਰਗਾਰਟਨ ਤੋਂ ਕੀ ਭਾਵ ਹੈ?

ਬੱਚਿਆਂ ਦਾ ਬਗੀਚਾ

3.        

ਕਿੰਡਰਗਾਰਟਨ ਪ੍ਰਣਾਲੀ ਕਿੱਥੇ ਸ਼ੁਰੂ ਕੀਤੀ ਗਈ?

ਜਰਮਨੀ

4.        

ਵਿਵਹਾਰਵਾਦ ਦਾ ਜਨਕ ਕਿਸਨੂੰ ਕਿਹਾ ਜਾਂਦਾ ਹੈ?

ਵਾਟਸਨ

5.        

ਮਨੋਵਿਗਿਆਨ ਨੂੰ ਚੇਤਨਾ ਦੇ ਵਿਗਿਆਨ ਦੇ ਰੂਪ ਵਿੱਚ ਕਿਸਨੇ ਪ੍ਰਭਾਸ਼ਿਤ ਕੀਤਾ?

ਵਿਲਹਮ ਵੁੰਡ

6.        

ਸਿਗਮੰਡ ਫਰਾਇਡ ਕਿੱਥੋਂ ਦਾ ਵਾਸੀ ਸੀ?

ਆਸਟਰੀਆ

7.        

ਵੀਹਵੀਂ ਸਦੀ ਨੂੰ ਬੱਚਿਆਂ ਦੀ ਸਦੀ ਕਿਸਨੇ ਕਿਹਾ ਹੈ?

ਕਰੋਅ ਐਂਡ ਕਰੋਅ ਨੇ

8.        

ਸ਼ਿਸ਼ੂ ਅਵਸਥਾ ਨੂੰ ਸਿੱਖਣ ਦਾ ਆਦਰਸ਼ ਕਾਲ ਕਿਸਨੇ ਕਿਹਾ ਹੈ?

ਵੈਲੰਟਾਈਨ

9.        

‘‘ਕਿਸ਼ੋਰ ਅਵਸਥਾ, ਸ਼ਿਸ਼ੂ ਅਵਸਥਾ ਦੀ ਪੁਨਰਆਵਰਤੀ ਹੈ।“ ਕਿਸਦਾ ਕਥਨ ਹੈ?

ਜੌਹਨਜ਼

10.    

ਕਿਸਨੇ ਬਾਲ ਅਵਸਥਾ ਨੂੰ ਛਦਮ ਪਰਿਪੱਕਤਾ ਦਾ ਨਾਂ ਦਿੱਤਾ?

ਰੌਸ

11.    

ਐਜੂਕੇਸ਼ਨ ਕਿਸ ਭਾਸ਼ਾ ਦਾ ਸ਼ਬਦ ਹੈ?

ਲਾਤੀਨੀ

12.    

ਵੀਰ-ਪੂਜਾ ਦੀ ਪ੍ਰਵਿਰਤੀ ਕਿਸ ਅਵਸਥਾ ਨਾਲ ਸੰਬੰਧਤ ਹੈ?

ਪੂਰਵ-ਕਿਸ਼ੋਰਅਵਸਥਾ

13.    

ਸਕਿਨਰ ਕਿਸ ਦੇਸ਼ ਨਾਲ ਸੰਬੰਧਤ ਸੀ?

ਅਮਰੀਕਾ

14.    

ਪੁਨਰਬਲਨ ਦੇ ਸਿਧਾਂਤ ਦਾ ਪ੍ਰਤੀਪਾਦਕ ਕਿਸਨੂੰ ਮੰਨਿਆ ਜਾਂਦਾ ਹੈ?

ਸਕਿੱਨਰ

15.    

ਸਿੱਖਣ ਦਾ ਅੰਤਰਦ੍ਰਿਸ਼ਟੀ ਸਿਧਾਂਤ ਕਿਸ ਦੁਆਰਾ ਦਿੱਤਾ ਗਿਆ?

ਕੋਹਲਰ

16.    

ਗੈਰੇਟ ਨੇ ਬੁੱਧੀ ਦੇ ਕਿੰਨੇ ਪ੍ਰਕਾਰ ਮੰਨੇ ਹਨ?

8

17.    

ਜੀਨ ਪਿਆਜੇ ਨੇ ਵਿਕਾਸ ਦੇ ਕਿੰਨੇ ਪੜਾਵਾਂ ਦਾ ਜਿਕਰ ਕੀਤਾ ਹੈ?

4

18.    

ਪਿਆਜੇ ਅਨੁਸਾਰ ਬੱਚੇ ਦੇ ਸੰਵੇਦੀ ਗਤੀਸ਼ੀਲ ਪੜਾਅ ਦਾ ਸਮਾਂ ਕਿਹੜਾ ਹੈ?

18-24 ਮਹੀਨੇ

19.    

ਪਿਆਜੇ ਅਨੁਸਾਰ 2-7 ਸਾਲ ਵਿੱਚ ਬੱਚਾ ਕਿਸ ਪੜਾਅ ਤੇ ਹੁੰਦਾ ਹੈ?

ਪ੍ਰੀ ਆਪਰੇਸ਼ਨਲ ਪੜਾਅ

20.    

ਪਿਆਜੇ ਅਨੁਸਾਰ 7-11 ਸਾਲ ਵਿੱਚ ਬੱਚਾ ਕਿਸ ਪੜਾਅ ਤੇ ਹੁੰਦਾ ਹੈ?

ਕੰਕਰੀਟ ਆਪਰੇਸ਼ਨਲ

Leave a Comment

Your email address will not be published. Required fields are marked *

error: Content is protected !!