ਬਾਲ ਵਿਕਾਸ ਅਤੇ ਮਨੋਵਿਗਿਆਨ-17
1. | ਅੰਤਰਦ੍ਰਿਸ਼ਟੀ ਦਾ ਸਿਧਾਂਤ ਕਿਸ ਮਨੋਵਿਗਿਆਨੀ ਨੇ ਦਿੱਤਾ? | ਕੋਹਲਰ ਨੇ |
2. | ਖੇਡ ਦੇ ਮੈਦਾਨ ਵਿੱਚ ਕਿਹੜਾ ਵਿਕਾਸ ਹੁੰਦਾ ਹੈ? | ਸਰੀਰਕ, ਮਾਨਸਿਕ, ਸਮਾਜਿਕ |
3. | ਕਿਸ਼ੋਰ ਅਵਸਥਾ ਨੂੰ ਜੀਵਨ ਦਾ ਸਭ ਤੋਂ ਔਖਾ ਸਮਾਂ ਕਿਸਨੇ ਕਿਹਾ ਹੈ? | ਕਿਲਪੈਟ੍ਰਿਕ ਨੇ |
4. | ਬੱਚਿਆਂ ਲਈ ਪ੍ਰਾਇਰੀ ਸਿੱਖਿਆ ਕਿਸ ਕਲਾਸ ਤੋਂ ਸ਼ੁਰੂ ਹੁੰਦੀ ਹੈ? | ਪਹਿਲੀ ਕਲਾਸ ਤੋਂ |
5. | ਪ੍ਰਾਇਮਰੀ ਕਲਾਸਾਂ ਕਿਹੜੀਆਂ ਹੁੰਦੀਆਂ ਹਨ? | ਪਹਿਲੀ ਤੋਂ ਪੰਜਵੀਂ |
6. | ਪ੍ਰੀ-ਸਕੂਲ ਸਿੱਖਿਆ ਤੋਂ ਕੀ ਭਾਵ ਹੈ? | ਸਕੂਲ ਤੋਂ ਪਹਿਲਾਂ ਦੀ ਸਿੱਖਿਆ |
7. | ਪ੍ਰੀ-ਸਕੂਲ ਸਿੱਖਿਆ ਕਿਸ ਉਮਰ ਦੇ ਬੱਚਿਆਂ ਨੂੰ ਦਿੱਤੀ ਜਾਂਦੀ ਹੈ? | 0 ਤੋਂ 6 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ |
8. | ਪ੍ਰੀ-ਪ੍ਰਾਇਮਰੀ ਸਿੱਖਿਆ ਤੋਂ ਕੀ ਭਾਵ ਹੈ? | ਪਹਿਲੀ ਕਲਾਸ ਤੋਂ ਪਹਿਲਾਂ |
9. | ਪ੍ਰੀ –ਪ੍ਰਾਇਮਰੀ ਸਿੱਖਿਆ ਕਿਸ ਉਮਰ ਦੇ ਬੱਚਿਆਂ ਨੂੰ ਦਿੱਤੀ ਜਾਂਦੀ ਹੈ? | 3 ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਨੂੰ |
10. | ਸਰਕਾਰ ਦੁਆਰਾ ਵਰਤਮਾਨ ਸਮੇਂ ਪ੍ਰੀ-ਪ੍ਰਾਇਮਰੀ ਸਿੱਖਿਆ ਕਿੱਥੇ ਦਿੱਤੀ ਜਾ ਰਹੀ ਹੈ? | ਆਂਗਣਵਾੜੀ ਸੈਂਟਰਾਂ ਵਿੱਚ |
11. | ਆਂਗਣਵਾੜੀ ਸੈਂਟਰ ਕਿਸ ਵਿਭਾਗ ਦੇ ਅਧੀਨ ਹਨ? | ਸਮਾਜ ਭਲਾਈ ਵਿਭਾਗ ਦੇ |
12. | ਆਂਗਣਵਾੜੀ ਸੈਂਟਰਾਂ ਨੂੰ ਕਿਸ ਯੋਜਨਾ ਤਹਿਤ ਸਥਾਪਿਤ ਕੀਤਾ ਗਿਆ ਹੈ? | Integrated Child Development Services |
13. | ਭਾਰਤ ਵਿੱਚ ICDS ਸਕੀਮ ਕਦੋਂ ਸ਼ੁਰੂ ਕੀਤੀ ਗਈ? | 2 ਅਕਤੂਬਰ 1975 |
14. | ਆਂਗਣਵਾੜੀ ਸੈਂਟਰਾਂ ਵਿੱਚ ਬੱਚਿਆਂ ਨੂੰ ਕਿਸ ਵਿਧੀ ਰਾਹੀਂ ਪੜ੍ਹਾਇਆ ਜਾਂਦਾ ਹੈ? | ਖੇਡ ਵਿਧੀ |
15. | ਵਰਤਮਾਨ ਸਮੇਂ ਪ੍ਰੀ-ਪ੍ਰਾਇਮਰੀ ਬੱਚਿਆਂ ਨੂੰ ਉਮਰ ਦੇ ਹਿਸਾਬ ਨਾਲ ਕਿਹੜੀਆਂ ਕਲਾਸਾਂ ਵਿੱਚ ਵੰਡਿਆ ਜਾਂਦਾ ਹੈ? | ਕਲਾਸ ਵੰਡ ਨਹੀਂ ਹੁੰਦੀ |
16. | ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਪ੍ਰੀ-ਪ੍ਰਾਇਮਰੀ ਦੀਆਂ ਕਿੰਨੀਆਂ ਕਲਾਸਾਂ ਬਣਾਈਆਂ ਗਈਆਂ ਹਨ? | 3 (ਨਰਸਰੀ, ਜੂਨੀਅਰ ਕੇ.ਜੀ., ਸੀਨੀਅਰ ਕੇ.ਜੀ.) |
17. | ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਪ੍ਰੀ-ਪ੍ਰਾਇਮਰੀ ਸਿੱਖਿਆ ਕਿੱਥੇ ਦਿੱਤੇ ਜਾਣ ਦੀ ਤਜ਼ਵੀਜ਼ ਹੈ? | ਸਕੂਲਾਂ ਵਿੱਚ |
18. | ਪ੍ਰੀ-ਪ੍ਰਾਇਮਰੀ ਸਿੱਖਿਆ ਨੂੰ ਜਿਆਦਾ ਮਹੱਤਵ ਕਿਊਂ ਦਿੱਤਾ ਜਾਂਦਾ ਹੈ? | ਇਸ ਉਮਰ ਵਿੱਚ ਬੱਚੇ ਦੀ ਸਿੱਖਣ ਗਤੀ ਬਹੁਤ ਤੇਜ਼ ਹੁੰਦੀ ਹੈ |
19. | ਪਸ਼ੂ ਮਨੋਵਿਗਿਆਨ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ? | ਕੋਨਰਡ ਲੋਰਨਜ਼ |
20. | ਕਿੰਡਰਗਾਰਟਨ ਪ੍ਰਣਾਲੀ ਕਿਸਨੇ ਸ਼ੁਰੂ ਕੀਤੀ? | ਫਰੋਬਲ ਨੇ |