ਬਾਲ ਵਿਕਾਸ ਅਤੇ ਮਨੋਵਿਗਿਆਨ-12
1. | ਸਮਾਜਿਕ ਸਮਾਯੋਜਨ ਦਾ ਸਭ ਤੋਂ ਔਖਾ ਸਮਾਂ ਕਿਸ ਅਵਸਥਾ ਨੂੰ ਮੰਨਿਆ ਜਾਂਦਾ ਹੈ? | ਕਿਸ਼ੋਰ ਅਵਸਥਾ ਨੂੰ |
2. | ਵਿਦਿਆਰਥੀਆਂ ਦਾ ਵਿਸ਼ਵਾਸ ਜਿੱਤਣ ਲਈ ਅਧਿਆਪਕ ਨੂੰ ਉਹਨਾਂ ਨਾਲ ਕਿਸ ਪ੍ਰਕਾਰ ਵਿਵਹਾਰ ਕਰਨਾ ਚਾਹੀਦਾ ਹੈ? | ਮਿੱਤਰਾਂ ਵਾਂਗ |
3. | ਸਟਰਨਬਰਗ ਨੇ ਬੁੱਧੀ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ? | 3 |
4. | Mental “est and Measurement ਪੁਸਤਕ ਦੀ ਰਚਨਾ ਕਿਸਨੇ ਕੀਤੀ? | ਕੈਟਲ ਨੇ |
5. | ਟਰਮਨ ਨੇ ਬੁੱਧੀ ਦੀ ਕੀ ਪ੍ਰੀਭਾਸ਼ਾ ਦਿੱਤੀ ਹੈ? | ਅਮੂਰਤ ਵਿਚਾਰਾਂ ਬਾਰੇ ਸੋਚਣ ਦੀ ਯੋਗਤਾ |
6. | ਮਨੋਵਿਗਿਆਨ ਸ਼ਬਦ ਦੀ ਵਰਤੋਂ ਪਹਿਲੀ ਵਾਰ ਕਿਸਨੇ ਕੀਤੀ? | ਰੁਡੋਲਫ ਗਾਯੇਕਲ |
7. | ਅਰਸਤੂ ਨੇ ਮਨੋਵਿਗਿਆਨ ਨੂੰ ਕਿਸ ਵਿਗਿਆਨ ਮੰਨਿਆ? | ਆਤਮਾ ਦਾ |
8. | ਸਵੈਮਾਨ ਦੀ ਭਾਵਨਾ ਕਿਸ ਉਮਰ ਵਿੱਚ ਸਭ ਤੋਂ ਵੱਧ ਪਾਈ ਜਾਂਦੀ ਹੈ? | 13-19 ਸਾਲ |
9. | ‘‘ਵਿਦਿਆਰਥੀ ਦੇ ਚਿਹਰੇ ਨੂੰ ਵੇਖ ਕੇ ਹੀ ਉਸਦੀ ਬੁੱਧੀ ਦਾ ਪਤਾ ਲਗਾਇਆ ਜਾ ਸਕਦਾ ਹੈ।“ ਕਿਸ ਮਨੋਵਿਗਿਆਨਕ ਦਾ ਵਿਚਾਰ ਹੈ? | ਲੇਵੇਟਰ ਦਾ |
10. | ਬੱਚਾ ਸਭ ਤੋਂ ਪਹਿਲਾਂ ਕਿਸ ਚੀਜ ਵੱਲ ਆਕਰਸ਼ਿਤ ਹੋਣਾ ਸ਼ੁਰੂ ਕਰਦਾ ਹੈ? | ਪ੍ਰਕਾਸ਼ ਵੱਲ |
11. | ਬੁੱਧੀ ਦਾ ਸਭ ਤੋਂ ਵੱਧ ਵਿਕਾਸ ਕਿਸ ਅਵਸਥਾ ਵਿੱਚ ਹੁੰਦਾ ਹੈ? | ਬਾਲ ਅਵਸਥਾ ਵਿੱਚ |
12. | ਗਵਾਇਟਰ ਜਾਂ ਗਿੱਲ੍ਹੜ ਰੋਗ ਕਿਸਦੀ ਕਮੀ ਕਾਰਨ ਹੁੰਦਾ ਹੈ? | ਆਯੋਡੀਨ ਦੀ |
13. | ਸਿੱਖਿਆ ਮਨੋਵਿਗਿਆਨ ਦੀ ਪਹਿਲੀ ਪੁਸਤਕ ਕਿਸਨੇ ਲਿਖੀ? | ਥਾਰਨਡਾਈਕ ਨੇ |
14. | ਸਿਗਮੰਡ ਫਰਾਇਡ ਨੇ ਮਨ ਦੀ ਤੁਲਨਾ ਕਿਸ ਚੀਜ ਨਾਲ ਕੀਤੀ ਹੈ? | ਸਮੁੰਦਰ ਵਿੱਚ ਤੈਰਦੇ ਹਿਮਖੰਡ ਨਾਲ |
15. | ਸਿੱਖਿਆ ਮਨੋਵਿਗਿਆਨ ਦੀ ਪਹਿਲੀ ਪੁਸਤਕ ਕਦੋਂ ਲਿਖੀ ਗਈ? | 1903 ਈ: |
16. | ਬੱਚੇ ਦੇ ਭਾਸ਼ਾਈ ਵਿਕਾਸ ਵਿੱਚ ਸਭ ਤੋਂ ਵੱਧ ਯੋਗਦਾਨ ਕਿਸ ਸੰਸਥਾ ਦਾ ਹੁੰਦਾ ਹੈ? | ਪਰਿਵਾਰ ਦਾ |
17. | ਸਿੱਖਿਆ ਅਧਿਕਾਰ ਕਾਨੂੰਨ ਕਿਸ ਸਾਲ ਬਣਾਇਆ ਗਿਆ? | 2009 ਈ: |
18. | ਸਿੱਖਿਆ ਅਧਿਕਾਰ ਕਾਨੂੰਨ ਕਦੋਂ ਲਾਗੂ ਹੋਇਆ? | 1 ਅਪ੍ਰੈਲ 2010 ਈ. |
19. | ਕਿਸ ਵਿਗਿਆਨਕ ਨੇ ਮੰਨਿਆ ਕਿ ਉਚਿਤ ਵਾਤਾਵਰਨ ਪ੍ਰਦਾਨ ਕਰਕੇ ਬੁੱਧੀ ਅੰਕ ਵਿੱਚ ਵਾਧਾ ਕੀਤਾ ਜਾ ਸਕਦਾ ਹੈ? | ਸਟੀਫ਼ਨਜ਼ |
20. | ਮੁਫ਼ਤ ਅਤੇ ਲਾਜਮੀ ਸਿੱਖਿਆ ਅਧਿਕਾਰ ਕਾਨੂੰਨ ਤਤਿਹ ਹਰੇਕ ਨਿੱਜੀ ਸਕੂਲ ਵਿੱਚ ਕਿੰਨੇ ਫ਼ੀਸਦੀ ਸੀਟਾਂ ਰਾਖਵੀਆਂ ਰੱਖਣੀਆਂ ਜਰੂਰੀ ਹਨ? | 25 ਫ਼ੀਸਦੀ |