ਬਾਲ ਵਿਕਾਸ ਅਤੇ ਮਨੋਵਿਗਿਆਨ-8
1. | ਖੋਜ ਵਿਧੀ ਕਿਸ ਕਾਲ ਨਾਲ ਸੰਬੰਧਤ ਹੁੰਦੀ ਹੈ? | ਭੂਤਕਾਲ ਨਾਲ |
2. | ਪੈਵਲਵ ਦੇ ਸਿਧਾਂਤ ਨੂੰ ਕੰਪਿਊਟਰ ਸਟਿਮੂਲੇਸ਼ਨ ਦੁਆਰਾ ਕਿਹੜੀ ਮਸ਼ੀਨ ਦੱਸਦੀ ਹੈ? | ਹੋਫਮੇਨ ਮਸ਼ੀਨ |
3. | ਪੁਸਤਕ 1 4ictionary of Psychology ਕਿਸਦੀ ਰਚਨਾ ਹੈ? | ਜੇਮਜ਼ ਡ੍ਰੇਵਰ ਦੀ |
4. | ਕਿਸਦੇ ਬੁੱਧੀ ਸਿਧਾਂਤ ਨੂੰ ਅਰਾਜਕਤਾ ਦਾ ਸਿਧਾਂਤ ਵੀ ਕਿਹਾ ਜਾਂਦਾ ਹੈ? | ਥਾਰਨਡਾਈਕ ਦੇ |
5. | ਪ੍ਰਸ਼ਨਾਵਲੀ ਆਮ ਤੌਰ ਤੇ ਕਿੰਨੀ ਪ੍ਰਕਾਰ ਦੀ ਹੁੰਦੀ ਹੈ? | 4 |
6. | ‘ਜੈਸੇ ਮਾਪੇ ਵੈਸੇ ਬੱਚੇ’ ਆਮ ਤੌਰ ਤੇ ਕਿਸ ਨਿਯਮ ਤਹਿਤ ਆਉਂਦਾ ਹੈ? | ਸਮਾਨਤਾ ਦਾ ਨਿਯਮ |
7. | ਸਮੂਹਿਕ ਬੁੱਧੀ ਪ੍ਰੀਖਣ ਕਿਸ ਦੇਸ਼ ਵਿੱਚ ਆਰੰਭ ਹੋਏ? | ਅਮਰੀਕਾ |
8. | ਵਿਰਾਸਤ ਦਾ ਨਿਰਧਾਰਨ ਕਿਸ ਦੁਆਰਾ ਹੁੰਦਾ ਹੈ? | ਗੁਣਸੂਤਰਾਂ ਦੁਆਰਾ |
9. | ਪਰਸਨੈਲਟੀ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ? | ਲਾਤੀਨੀ |
10. | ਪਰਸੋਨਾ ਸ਼ਬਦ ਦਾ ਲਾਤੀਨੀ ਭਾਸ਼ਾ ਵਿੱਚ ਕੀ ਅਰਥ ਹੁੰਦਾ ਹੈ? | ਮੁਖੌਟਾ |
11. | ਬੁੱਧੀ ਨੂੰ ਸਭ ਤੋਂ ਪਹਿਲਾਂ ਕਿੱਥੋਂ ਦੇ ਦਾਰਸ਼ਨਿਕਾਂ ਨੇ ਪ੍ਰੀਭਾਸ਼ਿਤ ਕੀਤਾ? | ਯੂਨਾਨ ਦੇ |
12. | ਆਧੁਨਿਕ ਕਾਲ ਵਿੱਚ ਬੁੱਧੀ ਨੂੰ ਸਭ ਤੋਂ ਪਹਿਲਾਂ ਕਿਸਨੇ ਪ੍ਰੀਭਾਸ਼ਿਤ ਕੀਤਾ? | ਐਲਫਰਡ ਬਿਨੈ ਨੇ |
13. | ਐਲਫਰਡ ਬਿਨੈ ਕਿਸ ਦੇਸ਼ ਦਾ ਵਾਸੀ ਸੀ? | ਫਰਾਂਸ ਦਾ |
14. | ਬੱਚੇ ਦੇ ਸਮਾਜਿਕ ਵਿਕਾਸ ਵਿੱਚ ਸਭ ਤੋਂ ਮਹੱਤਵਪੂਰਨ ਕਾਰਕ ਕਿਸਨੂੰ ਮੰਨਿਆ ਜਾਂਦਾ ਹੈ? | ਵਾਤਾਵਰਨ ਨੂੰ |
15. | ਕਿਸੇ ਵਿਅਕਤੀ ਦੀ ਸਮਾਜਿਕਤਾ ਕਿਸ ਵਿਧੀ ਰਾਹੀਂ ਮਾਪੀ ਜਾ ਸਕਦੀ ਹੈ? | ਸੋਸ਼ਿਓਮੈਟ੍ਰੀ (ਸਮਾਜਮਿਤੀ) |
16. | ਸਮਾਜਮਿਤੀ ਵਿਧੀ ਦਾ ਨਿਰਮਾਤਾ ਕੌਣ ਹੈ? | ਜੇ ਐਲ ਮੌਰੇਨੋ |
17. | ਜਨਮ ਸਮੇਂ ਸਧਾਰਨ ਬੱਚੇ ਦਾ ਵਜਨ ਕਿੰਨਾ ਹੁੰਦਾ ਹੈ? | 6-8 ਪੌਂਡ |
18. | ‘‘ਸਿੱਖਿਆ ਮਨੋਵਿਗਿਆਨ ਸਿੱਖਿਆ ਵਿਕਾਸ ਦਾ ਤਰਤੀਬਵਾਰ ਅਧਿਐਨ ਹੈ।“ ਕਿਸਦਾ ਕਥਨ ਹੈ? | ਜੇ.ਐਮ. ਸਟੀਫ਼ਨ |
19. | ‘‘ਸਿੱਖਣਾ ਵਿਕਾਸ ਦੀ ਪ੍ਰਕਰਿਆ ਹੈ।’’ ਕਿਸਦਾ ਕਥਨ ਹੈ? | ਵੁੱਡਵਰਥ |
20. | ਸੰਵੇਗਾਤਮਕ ਬੁੱਧੀ ਨੂੰ ਕਿਸਨੇ ਹਰਮਨ ਪਿਆਰਾ ਬਣਾਇਆ? | ਡੇਨੀਅਲ ਗੋਲਮੈਨ |