ਸੰਸਦ: ਲੋਕ ਸਭਾ, ਰਾਜ ਸਭਾ
1. | ਕੇਂਦਰ ਸਰਕਾਰ ਦਾ ਕਿਹੜਾ ਅੰਗ ਕਾਨੂੰਨਾਂ ਦਾ ਨਿਰਮਾਣ ਕਰਦਾ ਹੈ? | ਸੰਸਦ |
2. | ਭਾਰਤੀ ਸੰਸਦ ਸੰਬੰਧੀ ਜਾਣਕਾਰੀ ਸੰਵਿਧਾਨ ਦੇ ਕਿਸ ਭਾਗ ਵਿੱਚ ਦਰਜ ਹੈ? | ਪੰਜਵੇਂ ਭਾਗ ਵਿੱਚ |
3. | ਸੰਵਿਧਾਨ ਦੀਆਂ ਕਿਹੜੀਆਂ ਧਾਰਾਵਾਂ ਸੰਸਦ ਨਾਲ ਸੰਬੰਧਤ ਹਨ? | 79 ਤੋਂ 122 ਤੱਕ |
4. | ਸੰਸਦ ਵਿੱਚ ਕੀ ਸ਼ਾਮਲ ਹੈ? | ਰਾਸ਼ਟਰਪਤੀ ਅਤੇ ਦੋਵੇਂ ਸਦਨ |
5. | ਸੰਸਦ ਦੇ ਦੋਹਾਂ ਸਦਨਾਂ ਦੇ ਨਾਂ ਦੱਸੋ? | ਲੋਕ ਸਭਾ, ਰਾਜ ਸਭਾ |
6. | ਕਾਰਜਪਾਲਿਕਾ ਤੇ ਵਿੱਤੀ ਨਿਯੰਤਰਣ ਕਿਸਦਾ ਹੁੰਦਾ ਹੈ? | ਸੰਸਦ ਦਾ |
7. | ਰਾਜ ਸਭਾ ਦੀ ਸਥਾਪਨਾ ਕਦੋਂ ਕੀਤੀ ਗਈ ਸੀ? | 3 ਅਪ੍ਰੈਲ 1952 ਈ: |
8. | ਰਾਜ ਸਭਾ ਦੀ ਪਹਿਲੀ ਬੈਠਕ ਕਦੋਂ ਹੋਈ? | 13 ਮਈ 1952 |
9. | ਰਾਜ ਸਭਾ ਦੇ ਵੱਧ ਤੋਂ ਵੱਧ ਕਿੰਨੇ ਮੈਂਬਰ ਹੋ ਸਕਦੇ ਹਨ? | 250 |
10. | ਰਾਜ ਸਭਾ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਕਿੰਨੇ ਪ੍ਰਤੀਨਿਧੀ ਚੁਣੇ ਜਾਂਦੇ ਹਨ? | 238 |
11. | ਰਾਜ ਸਭਾ ਦੇ 12 ਮੈਂਬਰ ਕਿਸ ਦੁਆਰਾ ਨਾਮਜਦ ਕੀਤੇ ਜਾਂਦੇ ਹਨ? | ਰਾਸ਼ਟਰਪਤੀ |
12. | ਰਾਜ ਸਭਾ ਦੇ ਮੈਂਬਰ ਕਿਸ ਦੁਆਰਾ ਚੁਣੇ ਜਾਂਦੇ ਹਨ? | ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰਾਂ ਦੁਆਰਾ |
13. | ਰਾਜ ਸਭਾ ਦੇ ਮੈਂਬਰਾਂ ਦੀ ਚੋਣ ਕਿਸ ਵੋਟ ਪ੍ਰਣਾਲੀ ਦੁਆਰਾ ਕੀਤੀ ਜਾਂਦੀ ਹੈ? | ਇਕਹਿਰੀ ਬਦਲਵੀਂ ਮਤ ਪ੍ਰਣਾਲੀ |
14. | ਰਾਜ ਸਭਾ ਵਿੱਚ ਰਾਜਾਂ ਨੂੰ ਸੀਟਾਂ ਦੀ ਵੰਡ ਕਿਸ ਅਧਾਰ ਤੇ ਕੀਤੀ ਜਾਂਦੀ ਹੈ? | ਜਨਸੰਖਿਆ ਦੇ ਅਧਾਰ ਤੇ |
15. | ਰਾਸ਼ਟਰਪਤੀ ਦੁਆਰਾ ਰਾਜ ਸਭਾ ਵਿੱਚ 12 ਮੈਂਬਰ ਕਿਸ ਅਧਾਰ ਤੇ ਨਾਮਜਦ ਕੀਤੇ ਜਾਂਦੇ ਹਨ? | ਕਲਾ, ਸਾਹਿਤ, ਵਿਗਿਆਨ ਆਦਿ ਵਿੱਚ ਕੀਤੇ ਕੰਮ ਦੇ ਅਧਾਰ ਤੇ |
16. | ਰਾਜ ਸਭਾ ਕਿਸ ਪ੍ਰਕਾਰ ਦਾ ਸਦਨ ਹੈ? | ਸਥਾਈ |
17. | ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ? | 6 ਸਾਲ |
18. | ਰਾਜ ਸਭਾ ਦੇ ਕਿੰਨੇ ਮੈਂਬਰ ਹਰ ਦੋ ਸਾਲ ਬਾਅਦ ਰਿਟਾਇਰ ਹੋ ਜਾਂਦੇ ਹਨ? | ਇੱਕ ਤਿਹਾਈ |
19. | ਕਿਸ ਕਾਨੂੰਨ ਅਨੁਸਾਰ ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ 6 ਸਾਲ ਹੁੰਦਾ ਹੈ? | ਲੋਕ ਪ੍ਰਤੀਨਿਧਤਾ ਕਾਨੂੰਨ 1951 |
20. | ਰਾਜ ਸਭਾ ਦਾ ਚੇਅਰਮੈਨ ਕੌਣ ਹੁੰਦਾ ਹੈ? | ਉਪ ਰਾਸ਼ਟਰਪਤੀ |
21. | ਰਾਜ ਸਭਾ ਦੇ ਉਪ ਚੇਅਰਮੈਨ ਦੀ ਚੋਣ ਕਿਸ ਦੁਆਰਾ ਕੀਤੀ ਜਾਂਦੀ ਹੈ? | ਰਾਜ ਸਭਾ ਦੇ ਮੈਂਬਰਾਂ ਦੁਆਰਾ |
22. | ਜੇਕਰ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੋਵੇ ਤਾਂ ਉਪ ਰਾਸ਼ਟਰਪਤੀ ਨੂੰ ਰਾਸ਼ਟਰਪਤੀ ਦੇ ਅਹੁਦੇ ਦਾ ਕਾਰਜਭਾਰ ਨਿਭਾਉਣਾ ਪੈਂਦਾ ਹੈ। ਕੀ ਇਸ ਹਾਲ ਵਿੱਚ ਵੀ ਉਪਰਾਸ਼ਟਰਪਤੀ ਰਾਜ ਸਭਾ ਦੇ ਚੇਅਰਮੈਨ ਦਾ ਕੰਮ ਕਰਦਾ ਹੈ? | ਨਹੀਂ |
23. | ਰਾਜ ਸਭਾ ਦੇ ਚੇਅਰਮੈਨ ਦੀ ਗੈਰਹਾਜ਼ਰੀ ਵਿੱਚ ਰਾਜ ਸਭਾ ਦੀ ਅਗਵਾਈ ਕੌਣ ਕਰਦਾ ਹੈ? | ਉਪ ਚੇਅਰਮੈਨ |
24. | ਉਪਰਾਸ਼ਟਰਪਤੀ ਨੂੰ ਉਸਦੇ ਅਹੁਦੇ ਤੋਂ ਹਟਾਉਣ ਲਈ ਮਤਾ ਕਿਸ ਸਦਨ ਵਿੱਚ ਪੇਸ਼ ਕੀਤਾ ਜਾਂਦਾ ਹੈ? | ਰਾਜ ਸਭਾ ਵਿੱਚ |
25. | ਉਪਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਉਣ ਲਈ ਮਤਾ ਕਿਸ ਧਾਰਾ ਅਧੀਨ ਰਾਜ ਸਭਾ ਵਿੱਚ ਪੇਸ਼ ਕੀਤਾ ਜਾਂਦਾ ਹੈ? | ਧਾਰਾ 67 |
26. | ਰਾਜ ਸੂਚੀ ਨਾਲ ਸੰਬੰਧਤ ਵਿਸ਼ਿਆਂ ਤੇ ਕਾਨੂੰਨ ਬਣਾਉਣ ਨਾਲ ਸੰਬੰਧਤ ਬਿੱਲ ਕਿਸ ਸਦਨ ਵਿੱਚ ਪੇਸ਼ ਕੀਤੇ ਜਾਂਦੇ ਹਨ? | ਰਾਜ ਸਭਾ ਵਿੱਚ |
27. | ਰਾਜ ਸਭਾ ਕਿਸ ਸੰਵਿਧਾਨਕ ਧਾਰਾ ਅਨੁਸਾਰ ਰਾਜ ਸੂਚੀ ਵਿੱਚ ਸ਼ਾਮਿਲ ਵਿਸ਼ਿਆਂ ਤੇ ਕਾਨੂੰਨ ਬਣਾ ਸਕਦੀ ਹੈ? | ਧਾਰਾ 249 |
28. | ਰਾਜ ਸਭਾ ਦਾ ਮੈਂਬਰ ਬਣਨ ਲਈ ਘੱਟੋ ਘੱਟ ਕਿੰਨੀ ਉਮਰ ਹੋਣਾ ਜਰੂਰੀ ਹੈ? | 30 ਸਾਲ |
29. | ਸਭ ਤੋਂ ਜਿਆਦਾ ਰਾਜ ਸਭਾ ਮੈਂਬਰ ਕਿਸ ਰਾਜ ਤੋਂ ਚੁਣੇ ਜਾਂਦੇ ਹਨ? | ਉੱਤਰ ਪ੍ਰਦੇਸ਼ ਤੋਂ |
30. | ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਦੇ ਕਿੰਨੇ ਮੈਂਬਰ ਚੁਣੇ ਜਾਂਦੇ ਹਨ? | 31 |
31. | ਉੱਤਰ ਪ੍ਰਦੇਸ਼ ਤੋਂ ਬਾਅਦ ਸਭ ਤੋਂ ਵੱਧ ਰਾਜ ਸਭਾ ਮੈਂਬਰ ਕਿਸ ਰਾਜ ਤੋਂ ਚੁਣੇ ਜਾਂਦੇ ਹਨ? | ਮਹਾਂਰਾਸ਼ਟਰ ਤੋਂ |
32. | ਮਹਾਂਰਾਸ਼ਟਰ ਤੋਂ ਲੋਕ ਸਭਾ ਦੇ ਕਿੰਨੇ ਮੈਂਬਰ ਚੁਣੇ ਜਾਂਦੇ ਹਨ? | 19 |
33. | ਉੱਤਰ-ਪੂਰਬੀ ਜਾਂ ਵਿੱਚੋਂ ਅਸਾਮ ਤੋਂ ਇਲਾਵਾ ਬਾਕੀ ਸਾਰੇ ਰਾਜਾਂ ਵਿੱਚੋਂ ਕਿੰਨੇ ਰਾਜ ਸਭਾ ਮੈਂਬਰ ਚੁਣੇ ਜਾਂਦੇ ਹਨ? | ਹਰੇਕ ਰਾਜ ਤੋਂ 1 ਮੈਂਬਰ |
34. | ਲੋਕ ਸਭਾ ਦੇ ਵੱਧ ਤੋਂ ਵੱਧ ਕਿੰਨੇ ਮੈਂਬਰ ਹੋ ਸਕਦੇ ਹਨ? | 552 |
35. | ਲੋਕ ਸਭਾ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕਿੰਨੇ ਮੈਂਬਰ ਚੁਣੇ ਜਾਂਦੇ ਹਨ? | 20 |
36. | ਰਾਸ਼ਟਰਪਤੀ ਦੁਆਰਾ ਕਿਸ ਸਮੁਦਾਇ ਨਾਲ ਸੰਬੰਧਤ 2 ਮੈਂਬਰ ਲੋਕਸਭਾ ਵਿੱਚ ਨਾਮਜਦ ਕੀਤੇ ਜਾਂਦੇ ਹਨ? | ਐਂਗਲੋ-ਇੰਡੀਅਨ |
37. | ਵਰਤਮਾਨ ਲੋਕ ਸਭਾ ਵਿੱਚ ਕਿੰਨੇ ਮੈਂਬਰ ਹਨ? | 545 |
38. | ਵਰਤਮਾਨ ਲੋਕ ਸਭਾ ਵਿੱਚ ਰਾਜਾਂ ਤੋਂ ਚੁਣੇ ਕਿੰਨੇ ਮੈਂਬਰ ਹਨ? | 530 |
39. | ਲੋਕ ਸਭਾ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਚੁਣੇ ਮੈਂਬਰ ਦੀ ਗਿਣਤੀ ਨੂੰ ਕਦੋਂ ਤੱਕ ਬਦਲਿਆ ਨਹੀਂ ਜਾ ਸਕਦਾ? | 2026 ਤੱਕ |
40. | ਲੋਕ ਸਭਾ ਦੇ ਮੈਂਬਰਾਂ ਦੀ ਚੋਣ ਕਿਸ ਦੁਆਰਾ ਕੀਤੀ ਜਾਂਦੀ ਹੈ? | ਨਾਗਰਿਕਾਂ ਦੁਆਰਾ |
41. | ਲੋਕ ਸਭਾ ਦੇ ਮੈਂਬਰਾਂ ਦੀ ਚੋਣ ਲਈ ਕਿਹੜੀ ਵਿਧੀ ਵਰਤੀ ਜਾਂਦੀ ਹੈ? | ਸਰਵਜਨਕ ਬਾਲਗ ਵੋਟ |
42. | ਲੋਕ ਸਭਾ ਦਾ ਕਾਰਜਕਾਲ ਆਮ ਤੌਰ ਤੇ ਕਿੰਨਾ ਹੁੰਦਾ ਹੈ? | 5 ਸਾਲ |
43. | ਲੋਕ ਸਭਾ ਦਾ 5 ਸਾਲ ਕਾਰਜਕਾਲ ਕਿਸ ਮਿਤੀ ਤੋਂ ਸ਼ੁਰੂ ਹੁੰਦਾ ਹੈ? | ਪਹਿਲੀ ਮੀਟਿੰਗ ਦੀ ਮਿਤੀ ਤੋਂ |
44. | ਲੋਕ ਸਭਾ ਨੂੰ ਕੌਣ ਭੰਗ ਕਰ ਸਕਦਾ ਹੈ? | ਰਾਸ਼ਟਰਪਤੀ |
45. | ਰਾਸ਼ਟਰਪਤੀ ਦੁਆਰਾ ਲੋਕ ਸਭਾ ਭੰਗ ਕਰਨ ਨੂੰ ਕਿਸ ਅਦਾਲਤ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ? | ਕਿਸੇ ਅਦਾਲਤ ਵਿੱਚ ਨਹੀਂ |
46. | ਲੋਕ ਸਭਾ ਦਾ ਕਾਰਜਕਾਲ ਕਦੋਂ ਵਧਾਇਆ ਜਾ ਸਕਦਾ ਹੈ? | ਐਮਰਜੈਂਸੀ ਸਮੇਂ |
47. | ਐਮਰਜੈਂਸੀ ਦੌਰਾਨ ਲੋਕ ਸਭਾ ਦਾ ਕਾਰਜਕਾਲ ਕੌਣ ਵਧਾ ਸਕਦਾ ਹੈ? | ਸੰਸਦ |
48. | ਲੋਕ ਸਭਾ ਦੀ ਅਗਵਾਈ ਕੌਣ ਕਰਦਾ ਹੈ? | ਸਪੀਕਰ |
49. | ਸਪੀਕਰ ਕਿਸ ਵਿੱਚੋਂ ਚੁਣਿਆ ਜਾਂਦਾ ਹੈ? | ਲੋਕ ਸਭਾ ਦੇ ਮੈਂਬਰਾਂ ਵਿੱਚੋਂ |
50. | ਸਪੀਕਰ ਦੀ ਚੋਣ ਕਿਸ ਦੁਆਰਾ ਕੀਤੀ ਜਾਂਦੀ ਹੈ? | ਲੋਕ ਸਭਾ ਦੇ ਮੈਂਬਰਾਂ ਦੁਆਰਾ |
51. | ਸਪੀਕਰ ਦੀ ਚੋਣ ਸੰਵਿਧਾਨ ਦੀ ਕਿਸ ਧਾਰਾ ਅਨੁਸਾਰ ਕੀਤੀ ਜਾਂਦੀ ਹੈ? | ਧਾਰਾ 93 |
52. | ਕੀ ਲੋਕ ਸਭਾ ਭੰਗ ਹੋਣ ਤੇ ਸਪੀਕਰ ਦਾ ਅਹੁਦਾ ਖਤਮ ਹੋ ਜਾਂਦਾ ਹੈ? | ਨਹੀਂ |
53. | ਸਪੀਕਰ ਕਿੰਨੇ ਸਮੇਂ ਤੱਕ ਆਪਣੇ ਅਹੁਦੇ ਤੇ ਰਹਿੰਦਾ ਹੈ? | ਨਵੀਂ ਲੋਕ ਸਭਾ ਦੀ ਪਹਿਲੀ ਮੀਟਿੰਗ ਤੱਕ |
54. | ਕੋਈ ਬਿੱਲ ਧਨ ਬਿਲ ਹੈ ਜਾਂ ਨਹੀਂ ਦਾ ਫੈਸਲਾ ਕੌਣ ਕਰਦਾ ਹੈ? | ਸਪੀਕਰ |
55. | ਲੋਕ ਸਭਾ ਦੇ ਡਿਪਟੀ ਸਪੀਕਰ ਦੀ ਚੋਣ ਕਿਸ ਵਿੱਚੋਂ ਕੀਤੀ ਜਾਂਦੀ ਹੈ? | ਲੋਕ ਸਭਾ ਦੇ ਮੈਂਬਰਾਂ ਵਿੱਚੋਂ |
56. | ਲੋਕ ਸਭਾ ਦੇ ਡਿਪਟੀ ਸਪੀਕਰ ਦੀ ਚੋਣ ਕਿਸ ਦੁਆਰਾ ਕੀਤੀ ਜਾਂਦੀ ਹੈ? | ਲੋਕ ਸਭਾ ਦੇ ਮੈਂਬਰਾਂ ਦੁਆਰਾ |
57. | ਨਵੀਂ ਚੁਣੀ ਗਈ ਲੋਕ ਸਭਾ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕੌਣ ਕਰਦਾ ਹੈ? | Pro tem ਸਪੀਕਰ |
58. | Pro tem ਸਪੀਕਰ ਦੀ ਨਿਯੁਕਤੀ ਕੌਣ ਕਰਦਾ ਹੈ? | ਰਾਸ਼ਟਰਪਤੀ |
59. | ਆਮ ਤੌਰ ਤੇ Pro tem ਸਪੀਕਰ ਕਿਸਨੂੰ ਨਿਯੁਕਤ ਕੀਤਾ ਜਾਂਦਾ ਹੈ? | ਲੋਕ ਸਭਾ ਦਾ ਸਭ ਤੋਂ ਸੀਨੀਅਰ ਮੈਂਬਰ |
60. | Pro tem ਸਪੀਕਰ ਨੂੰ ਅਹੁਦੇ ਦੀ ਸਹੁੰ ਕੌਣ ਚੁਕਾਉਂਦਾ ਹੈ? | ਰਾਸ਼ਟਰਪਤੀ |
61. | ਨਵੀਂ ਲੋਕ ਸਭਾ ਦੇ ਮੈਂਬਰਾਂ ਨੂੰ ਸਹੁੰ ਕੌਣ ਚੁਕਾਉਂਦਾ ਹੈ? | Pro tem ਸਪੀਕਰ |
62. | ਲੋਕ ਸਭਾ ਦਾ ਮੈਂਬਰ ਬਣਨ ਲਈ ਘੱਟੋ ਘੱਟ ਕਿੰਨੀ ਉਮਰ ਹੁੰਦੀ ਹੈ? | 25 ਸਾਲ |
63. | ਧਨ ਬਿੱਲ ਸੰਸਦ ਦੇ ਕਿਸ ਸਦਨ ਵਿੱਚ ਪੇਸ਼ ਕੀਤਾ ਜਾ ਸਕਦਾ ਹੈ? | ਲੋਕ ਸਭਾ |
64. | ਲੋਕ ਸਭਾ ਦੇ ਸਭ ਤੋਂ ਵੱਧ ਮੈਂਬਰ ਕਿਸ ਰਾਜ ਵਿੱਚੋਂ ਚੁਣੇ ਜਾਂਦੇ ਹਨ? | ਉੱਤਰ ਪ੍ਰਦੇਸ਼ |
65. | ਉੱਤਰ ਪ੍ਰਦੇਸ਼ ਤੋਂ ਲੋਕ ਸਭਾ ਦੇ ਕਿੰਨੇ ਮੈਂਬਰ ਚੁਣੇ ਜਾਂਦੇ ਹਨ? | 80 |
66. | ਉੱਤਰ ਪ੍ਰਦੇਸ਼ ਤੋਂ ਬਾਅਦ ਲੋਕ ਸਭਾ ਦੇ ਸਭ ਤੋਂ ਵੱਧ ਮੈਂਬਰ ਕਿਸ ਰਾਜ ਤੋਂ ਚੁਣੇ ਜਾਂਦੇ ਹਨ? | ਮਹਾਂਰਾਸ਼ਟਰ |
67. | ਮਹਾਂਰਾਸ਼ਟਰ ਤੋਂ ਲੋਕ ਸਭਾ ਦੇ ਕਿੰਨੇ ਮੈਂਬਰ ਚੁਣੇ ਜਾਂਦੇ ਹਨ? | 48 |
68. | ਲੋਕ ਸਭਾ ਦੀਆਂ ਸਾਲ ਵਿੱਚ ਘੱਟੋ ਘੱਟ ਕਿੰਨੀਆਂ ਮੀਟਿੰਗਾਂ ਜਰੂਰੀ ਹਨ? | 2 |
69. | ਲੋਕ ਸਭਾ ਦੀਆਂ ਮੀਟਿੰਗਾਂ ਵਿੱਚ ਵੱਧ ਤੋਂ ਵੱਧ ਅੰਤਰਾਲ ਕਿੰਨੇ ਸਮੇਂ ਦਾ ਹੋ ਸਕਦਾ ਹੈ? | 6 ਮਹੀਨੇ ਦਾ |
70. | ਆਮ ਤੌਰ ਤੇ ਲੋਕ ਸਭਾ ਦੇ ਸਾਲ ਵਿੱਚ ਕਿੰਨੇ ਸੈਸ਼ਨ ਹੁੰਦੇ ਹਨ? | 3 |
71. | ਬਜਟ ਸੈਸ਼ਨ ਆਮ ਤੌਰ ਤੇ ਕਿਸ ਮਹੀਨੇ ਹੁੰਦਾ ਹੈ? | ਫਰਵਰੀ ਤੋਂ ਮਈ ਤੱਕ |
72. | ਮਾਨਸੂਨ ਸੈਸ਼ਨ ਕਦੋਂ ਹੁੰਦਾ ਹੈ? | ਜੁਲਾਈ ਤੋਂ ਸਤੰਬਰ |
73. | ਸਰਦ ਰੁੱਤ ਦਾ ਸੈਸ਼ਨ ਕਦੋਂ ਹੁੰਦਾ ਹੈ? | ਨਵੰਬਰ ਤੋਂ ਦਸੰਬਰ ਤੱਕ |
74. | ਦੋ ਸੈਸ਼ਨਾਂ ਵਿਚਕਾਰਲੇ ਖਾਲੀ ਸਮੇਂ ਨੂੰ ਕੀ ਕਿਹਾ ਜਾਂਦਾ ਹੈ? | Recess |
75. | ਸੰਸਦ ਦੇ ਦੋਹਾਂ ਸਦਨਾਂ ਦਾ ਸਾਂਝਾ ਸੈਸ਼ਨ ਸੰਵਿਧਾਨ ਦੀ ਕਿਸ ਧਾਰਾ ਅਨੁਸਾਰ ਬੁਲਾਇਆ ਜਾਂਦਾ ਹੈ? | ਧਾਰਾ 108 |
76. | ਸੰਸਦ ਦੇ ਦੋਹਾਂ ਸਦਨਾਂ ਦੇ ਸਾਂਝੇ ਸੈਸ਼ਨ ਦੀ ਪ੍ਰਧਾਨਗੀ ਕੌਣ ਕਰਦਾ ਹੈ? | ਲੋਕ ਸਭਾ ਦਾ ਸਪੀਕਰ |
77. | ਹੁਣ ਤੱਕ ਕਿੰਨੀ ਵਾਰ ਸੰਸਦ ਦਾ ਸਾਂਝਾ ਸਦਨ ਬੁਲਾਇਆ ਗਿਆ ਹੈ? | 3 ਵਾਰ |
78. | ਲੋਕ ਸਭਾ ਦਾ ਪਹਿਲਾ ਸਪੀਕਰ ਕੌਣ ਸੀ? | ਗਨੇਸ਼ ਵਾਸੁਦੇਵ ਮਾਵਲੰਕਰ |
79. | ਲੋਕ ਸਭਾ ਦਾ ਵਰਤਮਾਨ ਸਪੀਕਰ ਕੌਣ ਹੈ? | ਓਮ ਬਿਰਲਾ |
80. | ਲੋਕ ਸਭਾ ਦਾ ਸਪੀਕਰ ਸਦਨ ਨੂੰ ਕਦੋਂ ਮੁਲਤਵੀ ਕਰਦਾ ਹੈ? | ਸੈਸ਼ਨ ਦਾ ਕੰਮ ਖਤਮ ਹੋਣ ਤੇ |
81. | ਸੰਸਦ ਦੇ ਕਿਸੇ ਵੀ ਸਦਨ ਦੇ ਕੰਮ ਕਾਰ ਲਈ ਜਰੂਰੀ ਮੈਂਬਰਾਂ ਦੀ ਨੂੰ ਕੀ ਕਿਹਾ ਜਾਂਦਾ ਹੈ? ਗਿਣਤੀ | ਕੋਰਮ |
82. | ਆਮ ਤੌਰ ਤੇ ਕੋਰਮ ਸੰਸਦ ਮੈਂਬਰਾਂ ਦੀ ਗਿਣਤੀ ਦਾ ਕਿੰਨਾ ਭਾਗ ਹੁੰਦਾ ਹੈ? | ਕੁੱਲ ਗਿਣਤੀ ਦਾ ਦੱਸਵਾਂ ਹਿੱਸਾ |
83. | ਸੰਸਦ ਵਿੱਚ ਕਿੰਨੀ ਪ੍ਰਕਾਰ ਦੇ ਬਿੱਲ ਪੇਸ਼ ਕੀਤੇ ਜਾਂਦੇ ਹਨ? | ਸਰਕਾਰੀ ਬਿੱਲ, ਪ੍ਰਾਈਵੇਟ ਬਿੱਲ |
84. | ਸੰਸਦੀ ਬਿੱਲਾਂ ਨੂੰ ਆਮ ਤੌਰ ਤੇ ਕਿੰਨੇਂ ਵਰਗਾਂ ਵਿੱਚ ਵੰਡਿਆ ਜਾਂਦਾ ਹੈ? | 4 (ਆਮ, ਧਨ, ਵਿੱਤ, ਸੰਵਿਧਾਨ ਸੋਧ) |
85. | ਆਮ/ਸਧਾਰਨ ਬਿੱਲ ਨੂੰ ਸੰਸਦ ਦੇ ਕਿਸ ਸਦਨ ਵਿੱਚ ਪੇਸ਼ ਕੀਤਾ ਜਾ ਸਕਦਾ ਹੈ? | ਦੋਵਾਂ ਸਦਨਾਂ ਵਿੱਚ |
86. | ਆਮ/ਸਧਾਰਨ ਬਿੱਲ ਨੂੰ ਕਿਸ ਬਹੁਮਤ ਨਾਲ ਪਾਸ ਕੀਤਾ ਜਾਂਦਾ ਹੈ? | ਆਮ ਬਹੁਮਤ ਰਾਹੀਂ |
87. | ਧਨ ਬਿਲ ਦੀ ਪ੍ਰੀਭਾਸ਼ਾ ਕਿਸ ਸੰਵਿਧਾਨਕ ਧਾਰਾ ਵਿੱਚ ਦਿੱਤੀ ਗਈ ਹੈ? | ਧਾਰਾ 110 |
88. | ਸਪੀਕਰ ਦੀ ਕਿਸ ਸ਼ਕਤੀ ਨੂੰ ਕਿਸੇ ਵੀ ਅਦਾਲਤ ਵਿੱਚ, ਇੱਥੋਂ ਤੱਕ ਕਿ ਰਾਸ਼ਟਰਪਤੀ ਦੁਆਰਾ ਵੀ ਚੁਨੌਤੀ ਨਹੀਂ ਦਿੱਤੀ ਜਾ ਸਕਦੀ? | ਧਨ ਬਿੱਲ ਦੀ ਪ੍ਰੀਭਾਸ਼ਾ ਦੇ ਸੰਬੰਧ ਵਿੱਚ |
89. | ਧਨ ਬਿੱਲ ਕਿਸ ਸਦਨ ਵਿੱਚ ਪੇਸ਼ ਕੀਤਾ ਜਾ ਸਕਦਾ ਹੈ? | ਸਿਰਫ ਲੋਕ ਸਭਾ ਵਿੱਚ |
90. | ਧਨ ਬਿੱਲ ਕਿਸਦੀ ਸਿਫ਼ਾਰਸ਼ ਨਾਲ ਲੋਕ ਸਭਾ ਵਿੱਚ ਪੇਸ਼ ਕੀਤਾ ਜਾਂਦਾ ਹੈ? | ਰਾਸ਼ਟਰਪਤੀ ਦੀ |
91. | ਰਾਜ ਸਭਾ ਵੱਧ ਤੋਂ ਵੱਧ ਕਿੰਨੇ ਸਮੇਂ ਲਈ ਧਨ ਬਿੱਲ ਨੂੰ ਰੋਕ ਸਕਦੀ ਹੈ? | 14 ਦਿਨ ਲਈ |
92. | ਵਿੱਤੀ ਬਿੱਲ ਕਿੰਨੀ ਪ੍ਰਕਾਰ ਦੇ ਹੁੰਦੇ ਹਨ? | 3 ਪ੍ਰਕਾਰ ਦੇ |
93. | ਕੀ ਸਾਰੇ ਧਨ ਬਿੱਲ ਵਿੱਤੀ ਬਿੱਲ ਹੁੰਦੇ ਹਨ? | ਹਾਂ |
94. | ਕੀ ਸਾਰੇ ਵਿੱਤੀ ਬਿੱਲ ਧਨ ਬਿੱਲ ਹੁੰਦੇ ਹਨ? | ਨਹੀਂ |
95. | ਧਾਰਾ 110 ਕਿਸ ਨਾਲ ਸੰਬੰਧਤ ਹੈ? | ਧਨ ਬਿੱਲ ਨਾਂਲ ਸੰਬੰਧਤ ਵਿਸ਼ੇ |
96. | ਸੰਵਿਧਾਨ ਦੀ ਕਿਹੜੀ ਧਾਰਾ ਸੰਸਦ ਨੂੰ ਸੰਵਿਧਾਨਕ ਸੋਧ ਦੀ ਸ਼ਕਤੀ ਦਿੰਦੀ ਹੈ? | ਧਾਰਾ 368 |
97. | ਸੰਵਿਧਾਨਕ ਸੋਧ ਬਿੱਲ ਸੰਸਦ ਦੇ ਕਿਸ ਸਦਨ ਵਿੱਚ ਪੇਸ਼ ਕੀਤਾ ਜਾ ਸਕਦਾ ਹੈ? | ਦੋਹਾਂ ਸਦਨਾਂ ਵਿੱਚ |
98. | ਕਿਸ ਸੰਵਿਧਾਨਕ ਸੋਧ ਕਾਨੂੰਨ ਅਨੁਸਾਰ ਸੰਵਿਧਾਨਕ ਸੋਧ ਬਿੱਲ ਤੇ ਰਾਸ਼ਟਰਪਤੀ ਦੀ ਮੰਜੂਰੀ ਲੈਣੀ ਜਰੂਰੀ ਹੁੰਦੀ ਹੈ? | ਸੰਵਿਧਾਨਕ ਸੋਧ ਕਾਨੂੰਨ 1971 |
99. | ਲੋਕ ਲੇਖਾ ਕਮੇਟੀ (PAC) ਦੀ ਸਥਾਪਨਾ ਪਹਿਲੀ ਵਾਰ ਕਦੋਂ ਕੀਤੀ ਗਈ? | 1921 |
100. | ਲੋਕ ਲੇਖਾ ਕਮੇਟੀ (PAC) ਦੀ ਸਥਾਪਨਾ ਕਿਸ ਕਾਨੂੰਨ ਅਨੁਸਾਰ ਕੀਤੀ ਗਈ? | ਭਾਰਤ ਸਰਕਾਰ ਕਾਨੂੰਨ 1921 |
101. | ਵਰਤਮਾਨ ਲੋਕ ਲੇਖਾ ਕਮੇਟੀ (PAC) ਵਿੱਚ ਕਿੰਨੇ ਮੈਂਬਰ ਹਨ? | 22 (15 ਲੋਕ ਸਭਾ, 7 ਰਾਜ ਸਭਾ) |
102. | ਲੋਕ ਲੇਖਾ ਕਮੇਟੀ (PAC) ਕਿਸਦੀਆਂ ਰਿਪੋਰਟਾਂ ਦੀ ਜਾਂਚ ਕਰਦੀ ਹੈ? | CAG ਦੀਆਂ |
103. | ਲੋਕ ਲੇਖਾ ਕਮੇਟੀ (PAC) ਦਾ ਚੇਅਰਮੈਨ ਕਿਵੇਂ ਚੁਣਿਆ ਜਾਂਦਾ ਹੈ? | ਵਿਰੋਧੀ ਪਾਰਟੀ ਵਿੱਚੋਂ |
104. | Estimate Committee ਪਹਿਲੀ ਵਾਰ ਕਦੋਂ ਚੁਣੀ ਗਈ? | 1950 ਈ: |
105. | Estimate Committee ਕਿਸਦੀ ਸਿਫ਼ਾਰਸ਼ ਤੇ ਚੁਣੀ ਗਈ? | ਜੌਹਨ ਮਥੱਈ |
106. | ਜੌਹਨ ਮਥੱਈ ਕੌਣ ਸਨ? | ਭਾਰਤ ਦੇ ਵਿੱਤ ਮੰਤਰੀ |
107. | ਪਹਿਲੀ ਚੁਣੀ ਗਈ Estimate Committee ਦੇ ਕਿੰਨੇ ਮੈਂਬਰ ਸਨ? | 25 |
108. | Estimate Committee ਦੇ ਸਾਰੇ ਮੈਂਬਰ ਕਿਸ ਸਦਨ ਵਿੱਚੋਂ ਚੁਣੇ ਜਾਂਦੇ ਹਨ? | ਲੋਕ ਸਭਾ ਵਿੱਚੋਂ |
109. | ਅੱਜਕੱਲ੍ਹ Estimate Committee ਵਿੱਚ ਕਿੰਨੇ ਮੈਂਬਰ ਹੁੰਦੇ ਹਨ? | 30 |
110. | Estimate Committee ਦੇ ਮੈਂਬਰਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ? | 1 ਸਾਲ |
111. | ਕੀ ਕਿਸੇ ਮੰਤਰੀ ਨੂੰ Estimate Committee ਦਾ ਮੈਂਬਰ ਚੁਣਿਆ ਜਾ ਸਕਦਾ ਹੈ? | ਨਹੀਂ |
112. | Estimate Committee ਕੀ ਕੰਮ ਕਰਦੀ ਹੈ? | ਬਜਟ ਦੀ ਜਾਂਚ ਅਤੇ ਸਰਕਾਰੀ ਖਰਚੇ ਸੰਬੰਧੀ ਸੁਝਾਅ ਦੇਣਾ |
113. | Committee on Public Undertaking ਦੇ ਕਿੰਨੇ ਮੈਂਬਰ ਹੁੰਦੇ ਹਨ? | 22 (15 ਲੋਕ ਸਭਾ, 7 ਰਾਜ ਸਭਾ) |
114. | Committee on Public Undertaking ਦੇ ਮੈਂਬਰ ਕਿੱਥੋਂ ਚੁਣੇ ਜਾਂਦੇ ਹਨ? | ਸੰਸਦ ਮੈਂਬਰਾਂ ਵਿੱਚੋਂ |
115. | Committee on Public Undertaking ਦੇ ਮੈਂਬਰ ਦਾ ਕਾਰਜਕਾਲ ਕਿੰਨਾ ਹੁੰਦਾ ਹੈ? | 1 ਸਾਲ |
116. | ਕੀ ਕਿਸੇ ਮੰਤਰੀ ਨੂੰ Committee on Public Undertaking ਦਾ ਮੈਂਬਰ ਚੁਣਿਆ ਜਾ ਸਕਦਾ ਹੈ? | ਨਹੀਂ |
117. | ਸੁਤੰਤਰ ਭਾਰਤ ਦੀ ਪਹਿਲੀ ਰਾਜ ਸਭਾ ਦਾ ਪ੍ਰਧਾਨ ਕੌਣ ਸੀ? | ਡਾ: ਐਸ: ਰਾਧਾਕ੍ਰਿਸ਼ਨਨ |
118. | ਸੁਤੰਤਰ ਭਾਰਤ ਦੀ ਪਹਿਲੀ ਲੋਕ ਸਭਾ ਦਾ ਪ੍ਰਧਾਨ ਕੌਣ ਸੀ? | ਜੀ ਵੀ ਮਾਵਲੰਕਰ |
119. | ਲੋਕ ਸਭਾ ਦੇ ਮੈਂਬਰਾਂ ਨੂੰ ਸਹੁੰ ਕੌਣ ਚੁਕਵਾਉਂਦਾ ਹੈ? | ਰਾਸ਼ਟਰਪਤੀ ਜਾਂ ਉਸਦਾ ਪ੍ਰਤੀਨਿਧੀ |
120. | ਕਿਹੜੀ ਸੰਵਿਧਾਨਕ ਸੋਧ ਅਨੁਸਾਰ ਲੋਕ ਸਭਾ ਦਾ ਕਾਰਜਕਾਲ 5 ਸਾਲ ਕੀਤਾ ਗਿਆ? | 44ਵੀਂ ਸੰਵਿਧਾਨਕ ਸੋਧ |
121. | 44ਵੀਂ ਸੰਵਿਧਾਨਕ ਸੋਧ ਤੋਂ ਪਹਿਲਾਂ ਲੋਕ ਸਭਾ ਦਾ ਕਾਰਜਕਾਲ ਕਿੰਨਾਂ ਸੀ? | 6 ਸਾਲ |
122. | ਲੋਕ ਸਭਾ ਦਾ ਮੈਂਬਰ ਬਣਨ ਲਈ ਘਟੋ ਘਟ ਕਿੰਨੀ ਉਮਰ ਹੋਣੀ ਚਾਹੀਦੀ ਹੈ? | 25 ਸਾਲ |
123. | ਇੱਕ ਸਾਲ ਵਿੱਚ ਲੋਕ ਸਭਾ ਦੀਆਂ ਘੱਟੋ ਘੱਟ ਕਿੰਨੀਆਂ ਮੀਟਿੰਗਾਂ ਜਰੂਰੀ ਹਨ? | 2 |
124. | ਕਿਹੜੇ ਰਾਜ ਵਿੱਚੋਂ ਸਭ ਤੋਂ ਵਧ ਲੋਕ ਸਭਾ ਤੇ ਰਾਜ ਸਭਾ ਮੈਂਬਰ ਚੁਣੇ ਜਾਂਦੇ ਹਨ? | ਉੱਤਰ ਪ੍ਰਦੇਸ਼ |
125. | ਕਾਨੂੰਨ ਨਿਰਮਾਣ ਸਮੇਂ ਇੱਕ ਬਿੱਲ ਦੇ ਕਿੰਨੇ ਵਾਚਨ ਹੁੰਦੇ ਹਨ? | 3 |
126. | ਰਾਜ ਸਭਾ ਨੂੰ ਕੌਣ ਭੰਗ ਕਰ ਸਕਦਾ ਹੈ? | ਕੋਈ ਨਹੀਂ |
127. | ਸੰਸਦ ਦੇ ਦੋ ਸੈਸ਼ਨ ਵਿਚਕਾਰ ਵਧ ਤੋਂ ਵਧ ਕਿੰਨਾਂ ਸਮਾਂ ਹੋ ਸਕਦਾ ਹੈ? | 6 ਮਹੀਨੇ |
128. | ਪਬਲਿਕ ਅਕਾਊਂਟ ਕਮੇਟੀ ਆਪਣੀ ਰਿਪੋਰਟ ਕਿਸਨੂੰ ਪੇਸ਼ ਕਰਦੀ ਹੈ? | ਲੋਕ ਸਭਾ ਦੇ ਸਪੀਕਰ ਨੂੰ |
129. | ਭਾਰਤ ਦੀ ਰਾਜਨੀਤਕ ਸ਼ਕਤੀ ਦਾ ਮੁੱਖ ਸੋਮਾ ਕੌਣ ਹੈ? | ਭਾਰਤ ਦੇ ਲੋਕ |
130. | ਭਾਰਤ ਦਾ ਸਭ ਤੋਂ ਲੰਮੇ ਕਾਰਜਕਾਲ ਵਾਲਾ ਸਪੀਕਰ ਕੌਣ ਹੈ? | ਬਲਰਾਮ ਜਾਖੜ |
131. | ਲੋਕ ਸਭਾ ਦਾ ਆਮ ਕੋਰਮ ਕਿੰਨਾ ਹੁੰਦਾ ਹੈ? | ਕੁੱਲ ਮੈਂਬਰਾਂ ਦਾ ਦੱਸਵਾਂ ਹਿੱਸਾ |
132. | ਲੋਕ ਸਭਾ ਦੀ ਪਹਿਲੀ ਇਸਤਰੀ ਸਪੀਕਰ ਕੌਣ ਸੀ? | ਮੀਰਾ ਕੁਮਾਰ |
133. | ਲੋਕ ਸਭਾ ਦਾ ਪਹਿਲਾ ਸਪੀਕਰ ਕੌਣ ਸੀ? | ਜੀ ਵੀ ਮਾਵਲੰਕਰ |
134. | ਲੋਕ ਸਭਾ ਅਤੇ ਰਾਜ ਸਭਾ ਦੇ ਸਾਂਝੇ ਸੈਸ਼ਨ ਦੀ ਪ੍ਰਧਾਨਗੀ ਕੌਣ ਕਰਦਾ ਹੈ? | ਲੋਕ ਸਭਾ ਦਾ ਸਪੀਕਰ |
135. | ਰਾਜਾਂ ਨੂੰ ਲੋਕ ਸਭਾ ਸੀਟਾਂ ਦੀ ਵੰਡ ਕਿਹੜੀ ਮਰਦਮਸ਼ੁਮਾਰੀ ਦੇ ਅਧਾਰ ਤੇ ਕੀਤੀ ਗਈ ਹੈ? | 1971 ਦੀ ਮਰਦਮਸ਼ੁਮਾਰੀ |
136. | ਰਾਜਾਂ ਨੂੰ ਲੋਕਾਂ ਸਭਾ ਸੀਟਾਂ ਦੀ ਵਰਤਮਾਨ ਵੰਡ ਕਿਹੜੇ ਸਾਲ ਤੱਕ ਲਾਗੂ ਰਹੇਗੀ? | 2026 ਤੱਕ |
137. | ਰਾਜ ਸਭਾ ਦੇ ਮੈਂਬਰਾਂ ਦੀ ਚੋਣ ਕੌਣ ਕਰਦਾ ਹੈ? | ਵਿਧਾਨ ਸਭਾਵਾਂ ਦੇ ਚੁਣੇ ਮੈਂਬਰ |
138. | ਰਾਜ ਸਭਾ ਦਾ ਨਿਰਮਾਣ ਕਦੋਂ ਕੀਤਾ ਗਿਆ? | 1952 ਈ: |
139. | ਕਿਹੜੇ ਰਾਜ ਵਿੱਚ ਸਭ ਤੋਂ ਵੱਧ ਲੋਕ ਸਭਾ ਸੀਟਾਂ ਅਨੂਸੁਚਿਤ ਕਬੀਲਿਆਂ ਲਈ ਰਾਖਵੀਆਂ ਹਨ? | ਮੱਧ ਪ੍ਰਦੇਸ਼ |
140. | ਲੋਕ ਸਭਾ ਵਿੱਚ ਕਾਨੂੰਨ ਵਿਵਸਥਾ ਬਣਾਉਣ ਦੀ ਜਿੰਮੇਵਾਰੀ ਕਿਸਦੀ ਹੁੰਦੀ ਹੈ? | ਸਪੀਕਰ ਦੀ |
141. | ਭਾਰਤ ਵਿੱਚ ਪਹਿਲੀ ਵਾਰ ਦੋ ਸਦਨੀ ਵਿਧਾਨ ਮੰਡਲ ਦੀ ਸਥਾਪਨਾ ਕਿਸ ਕਾਨੂੰਨ ਤਹਿਤ ਕੀਤੀ ਗਈ? | ਭਾਰਤ ਸਰਕਾਰ ਕਾਨੂੰਨ 1919 |
142. | ਸੰਯੁਕਤ ਰਾਜ ਅਮਰੀਕਾ ਦੀ ਸੰਸਦ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਕਾਂਗਰਸ |
143. | ਕੀ ਸੰਸਦ ਕਿਸੇ ਵੀ ਰਾਜ ਵਿਧਾਨ ਸਭਾ ਦੀ ਆਗਿਆ ਲਏ ਬਿਨਾਂ ਉਸ ਰਾਜ ਦੀਆਂ ਹੱਦਾਂ ਵਿੱਚ ਪਰਿਵਰਤਨ ਕਰ ਸਕਦੀ ਹੈ? | ਹਾਂ |