ਬਾਲ ਵਿਕਾਸ ਅਤੇ ਮਨੋਵਿਗਿਆਨ-4
1. | ਮਨੋਵਿਗਿਆਨ ਦੀ ਪਹਿਲੀ ਪ੍ਰਯੋਗਸ਼ਾਲਾ ਕਦੋਂ ਸਥਾਪਿਤ ਕੀਤੀ ਗਈ? | 1879 ਈ: |
2. | ਕਿਹੜੇ ਮਨੋਵਿਗਿਆਨੀ ਨੇ Id, Ego, Super Ego ਨੂੰ ਮਨੁੱਖ ਸੰਰਚਨਾ ਦਾ ਅਭਿੰਨ ਅੰਗ ਮੰਨਿਆ ਹੈ? | ਫਰਾਇਡ ਨੇ |
3. | ਬਿਨੇ ਅਨੁਸਾਰ ਬੁੱਧੀ ਕਿੰਨੇ ਕਾਰਕਾਂ ਤੋਂ ਬਣੀ ਹੁੰਦੀ ਹੈ? | ਇੱਕ |
4. | ਨੈਤਿਕ ਵਿਕਾਸ ਦੀ ਅਵਸਥਾ ਦਾ ਸਿਧਾਂਤ ਕਿਸਨੇ ਦਿੱਤਾ? | ਕੋਹਲਬਰਗ ਨੇ |
5. | ਕੋਹਲਬਰਗ ਦੇ ਨੈਤਿਕ ਵਿਕਾਸ ਦੇ ਸਿਧਾਂਤ ਅਨੁਸਾਰ ਨੈਤਿਕ ਸਿਧਾਂਤ ਦੀ ਉਮਰ ਕੀ ਹੁੰਦੀ ਹੈ? | ਜਨਮ ਤੋਂ 2 ਸਾਲ ਤੱਕ |
6. | ਪਿਆਜੇ ਅਨੁਸਾਰ ਬੱਚਾ ਕਿਸ ਅਵਸਥਾ ਵਿੱਚ ਵਸਤੂਆਂ ਨੂੰ ਪਛਾਣਨ ਅਤੇ ਉਹਨਾਂ ਵਿੱਚ ਤੁਲਨਾ ਕਰਨ ਦੇ ਯੋਗ ਹੋ ਜਾਂਦਾ ਹੈ? | ਪੂਰਵ ਸੰਕ੍ਰਿਆਤਮਕ ਅਵਸਥਾ ਵਿੱਚ |
7. | ਬੱਚਿਆਂ ਵਿੱਚ ਆਧਾਰਹੀਣ ਆਤਮਚੇਤਨਾ ਦਾ ਸੰਬੰਧ ਉਹਨਾਂ ਦੇ ਵਿਕਾਸ ਦੀ ਕਿਸ ਅਵਸਥਾ ਨਾਲ ਸੰਬੰਧਤ ਹੈ? | ਕਿਸ਼ੋਰ ਅਵਸਥਾ ਨਾਲ |
8. | ਬੱਚਿਆਂ ਦੇ ਵਿਕਾਸ ਨਾਲ ਸੰਬੰਧਤ ਨਿਰਮਾਣ ਅਤੇ ਖੋਜ ਦਾ ਸਿਧਾਂਤ ਕਿਸ ਮਨੋਵਿਗਿਆਨੀ ਨੇ ਦਿੱਤਾ? | ਪਿਆਜੇ |
9. | ਮਾਨਸਿਕ ਪ੍ਰੀਖਣ (ਮੈਂਟਲ ਟੈਸਟ) ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ? | ਕੈਟਲ ਨੂੰ |
10. | ਬੁੱਧੀ ਦਾ ਦੋ-ਕਾਰਕ ਸਿਧਾਂਤ ਕਿਸਨੇ ਦਿੱਤਾ? | ਸਪੀਅਰਮੈਨ ਨੇ |
11. | ਸਪੀਅਰਮੈਨ ਅਨੁਸਾਰ ਬੁੱਧੀ ਕਿਹੜੇ ਦੋ ਕਾਰਕਾਂ ਤੋਂ ਬਣੀ ਹੁੰਦੀ ਹੈ? | ਸਧਾਰਨ, ਵਿਸ਼ੇਸ਼ |
12. | ਬਾਅਦ ਵਿੱਚ ਸਪੀਅਰ ਮੈਨ ਨੇ ਬੁੱਧੀ ਦੇ ਦੋ-ਕਾਰਕ ਸਿਧਾਂਤ ਵਿੱਚ ਕਿਹੜਾ ਤੀਜਾ ਕਾਰਕ ਜੋੜਿਆ? | ਸਮੂਹ |
13. | ਪਿਆਜੇ ਨੇ ਬੌਧਿਕ ਵਿਕਾਸ ਦੀਆਂ ਕਿੰਨੀਆਂ ਅਵਸਥਾਵਾਂ ਮੰਨੀਆਂ? | 4 |
14. | ਈਰਖਾ ਦੀ ਭਾਵਨਾ ਕਿਸ ਅਵਸਥਾ ਵਿੱਚ ਪੈਦਾ ਹੁੰਦੀ ਹੈ? | ਬਾਲ ਅਵਸਥਾ ਵਿੱਚ |
15. | ਸਿੱਖਿਆ ਨਾਲ ਸੰਬੰਧਤ 3 R ਕਿਹੜੇ ਹਨ? | Reading, Writing, Arithmetic |
16. | ‘‘ਵਾਤਾਵਰਨ ਦੇ ਨਤੀਜੇ ਵਜੋਂ ਵਿਅਕਤੀ ਵਿੱਚ ਨਵੀਆਂ ਵਿਸ਼ੇਸ਼ਤਾਵਾਂ ਅਤੇ ਯੋਗਤਾਵਾਂ ਪ੍ਰਗਟ ਹੁੰਦੀਆਂ ਹਨ।“ ਕਿਸਦਾ ਕਥਨ ਹੈ? | ਹਰਲੌਕ ਦਾ |
17. | ‘ਵਿਕਾਸ ਕਦੇ ਨਾ ਖਤਮ ਹੋਣ ਵਾਲੀ ਪ੍ਰਕਿਰਿਆ ਹੈ।’ ਇਹ ਕਥਨ ਵਿਕਾਸ ਦੇ ਕਿਸ ਸਿਧਾਂਤ ਨਾਲ ਸੰਬੰਧਤ ਹੈ? | ਨਿਰੰਤਰਤਾ ਦੇ ਸਿਧਾਂਤ ਨਾਲ |
18. | ਸਿੱਖਿਆ ਦੀ ਦ੍ਰਿਸ਼ਟੀ ਤੋਂ ਬੱਚੇ ਦੇ ਵਿਕਾਸ ਦੀਆਂ ਕਿੰਨੀਆਂ ਅਵਸਥਾਵਾਂ ਮੰਨੀਆਂ ਜਾਂਦੀਆਂ ਹਨ? | 3 (ਸ਼ਿਸ਼ੂਕਾਲ, ਬਚਪਨ, ਕਿਸ਼ੋਰਅਵਸਥਾ) |
19. | ‘‘ਵਾਤਾਵਰਨ ਵਿੱਚ ਉਹ ਸਾਰੇ ਬਾਹਰੀ ਤੱਤ ਆ ਜਾਂਦੇ ਹਨ ਜਿਹਨਾਂ ਨੇ ਮਨੁੱਖ ਨੂੰ ਸ਼ੁਰੂ ਹੋਣ ਦੇ ਸਮੇਂ ਤੋਂ ਹੀ ਪ੍ਰਭਾਵਿਤ ਕੀਤਾ ਹੈ।’’ ਕਿਸਦਾ ਕਥਨ ਹੈ? | ਵੁਡਵਰਥ ਦਾ |
20. | ਸ਼ਿਸ਼ੂਕਾਲ ਵਿੱਚ ਸਿੱਖਣ ਦੀ ਗਤੀ ਕਿਹੋ ਜਿਹੀ ਹੁੰਦੀ ਹੈ? | ਤੇਜ |