ਸਮਾਜਿਕ-ਧਾਰਮਿਕ ਲਹਿਰਾਂ: ਬ੍ਰਹਮੋ ਸਮਾਜ, ਆਰੀਆ ਸਮਾਜ, ਅਲੀਗੜ੍ਹ ਅੰਦੋਲਨ, ਡਾ: ਭੀਮ ਰਾਓ ਅੰਬੇਦਕਰ ਦੁਆਰਾ ਅਨੁਸੂਚਿਤ ਜਾਤੀਆਂ ਨੂੰ ਉੱਚਾ ਚੁੱਕਣ ਲਈ ਕੀਤੇ ਗਏ ਯਤਨ

1.      

ਕਿਸ ਸਮਾਜ ਸੁਧਾਰਕ ਨੂੰ ਆਧੁਨਿਕ ਭਾਰਤ ਦਾ ਨਿਰਮਾਤਾ ਕਿਹਾ ਜਾਂਦਾ ਹੈ?

ਰਾਜਾ ਰਾਮ ਮੋਹਨ ਰਾਏ ਨੂੰ

2.     

ਬ੍ਰਹਮੋ ਸਮਾਜ ਦੀ ਸਥਾਪਨਾ ਕਿਸਨੇ ਕੀਤੀ?

ਰਾਜਾ ਰਾਮ ਮੋਹਨ ਰਾਏ ਨੇ

3.     

ਰਾਜਾ ਰਾਮ ਮੋਹਨ ਰਾਏ ਕਿੰਨੀਆਂ ਭਾਸ਼ਾਵਾਂ ਜਾਣਦੇ ਸਨ?

9

4.     

ਰਾਜਾ ਰਾਮ ਮੋਹਨ ਰਾਏ ਨੂੰ ਇੰਗਲੈਂਡ ਕਿਸਨੇ ਭੇਜਿਆ?

ਅਕਬਰ ਦੂਜੇ ਨੇ

5.     

ਰਾਜਾ ਰਾਮ ਮੋਹਨ ਰਾਏ ਨੂੰ ‘ਰਾਜਾ’ ਦੀ ਉਪਾਧੀ ਕਿਸਨੇ ਦਿੱਤੀ?

ਅਕਬਰ ਦੂਜੇ ਨੇ

6.     

ਰਾਜਾ ਰਾਮ ਮੋਹਨ ਰਾਏ ਦੀ ਮੌਤ ਕਿੱਥੇ ਹੋਈ?

ਇੰਗਲੈਂਡ

7.     

ਬ੍ਰਹਮੋ ਸਮਾਜ ਦੀ ਸਥਾਪਨਾ ਕਿੱਥੇ ਕੀਤੀ ਗਈ?

ਕਲਕੱਤਾ ਵਿਖੇ

8.     

ਬ੍ਰਹਮੋ ਸਮਾਜ ਦੀ ਸਥਾਪਨਾ ਕਦੋਂ ਕੀਤੀ ਗਈ?

1828

9.     

ਬ੍ਰਹਮੋ ਸਮਾਜ ਨੂੰ ਪਹਿਲਾਂ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?

ਬ੍ਰਹਮੋ ਸਭਾ

10.   

ਬ੍ਰਹਮੋ ਸਮਾਜ ਦੀ ਸਫ਼ਲਤਾ ਵਿੱਚ ਰਾਜਾ ਰਾਮ ਮੋਹਨ ਰਾਏ ਤੋਂ ਇਲਾਵਾ ਹੋਰ ਕਿਹੜੇ ਸਮਾਜ ਸੁਧਾਰਕਾਂ ਨੇ ਸਹਿਯੋਗ ਦਿੱਤਾ?

ਦੇਬਿੰਦਰਨਾਥ ਟੈਗੋਰ ਅਤੇ ਕੇਸ਼ਬ ਚੰਦਰ ਸੇਨ

11.    

ਰਾਜਾ ਰਾਮ ਮੋਹਨ ਰਾਏ ਦੀ ਮੌਤ ਤੋਂ ਬਾਅਦ ਬ੍ਰਹਮੋ ਸਮਾਜ ਕਿਹੜੀਆਂ ਦੋ ਸ਼ਾਖਾਵਾਂ ਵਿੱਚ ਵੰਡਿਆ ਗਿਆ?

 ਆਦਿ ਬ੍ਰਹਮੋ ਸਮਾਜ ਅਤੇ ਭਾਰਤੀ ਬ੍ਰਹਮੋ ਸਮਾਜ

12.   

ਸਧਾਰਨ ਬ੍ਰਹਮੋ ਸਮਾਜ ਦੀ ਸਥਾਪਨਾ ਕਿਸਨੇ ਕੀਤੀ?

ਆਨੰਦ ਮੋਹਨ ਬੋਸ,  ਸ਼ਿਵਨਾਥ ਸ਼ਾਸਤਰੀ

13.   

ਸਧਾਰਨ ਬ੍ਰਹਮੋ ਸਮਾਜ ਦੀ ਸਥਾਪਨਾ ਕਿੱਥੇ ਕੀਤੀ ਗਈ?

ਕਲਕੱਤਾ

14.   

ਸਧਾਰਨ ਬ੍ਰਹਮੋ ਸਮਾਜ ਦੀ ਸਥਾਪਨਾ ਕਦੋਂ ਕੀਤੀ ਗਈ?

1878 ਈ:

15.   

ਧਰਮ ਸਭਾ ਦੀ ਸਥਾਪਨਾ ਕਿਸਨੇ ਕੀਤੀ?

ਰਾਧਾਕਾਂਤ ਦੇਬ ਨੇ

16.   

ਧਰਮ ਸਭਾ ਦੀ ਸਥਾਪਨਾ ਕਦੋਂ ਕੀਤੀ ਗਈ?

1829

17.   

ਧਰਮ ਸਭਾ ਮੁੱਖ ਰੂਪ ਵਿੱਚ ਕਿਹੜੇ ਸਮਾਜ ਸੁਧਾਰਕਾਂ ਦੁਆਰਾ ਕੀਤੇ ਜਾ ਰਹੇ ਕਾਰਜਾਂ ਦੇ ਵਿਰੋਧ ਲਈ ਬਣਾਈ ਗਈ?

ਰਾਜਾ ਰਾਮ ਮੋਹਨ ਰਾਏ, ਹੈਨਰੀ ਵਿਵੀਅਨ ਦੋਰਜੀਓ

18.   

ਬ੍ਰਹਮੋ ਸਮਾਜ ਦੇ ਕਾਰਜਾਂ ਦੇ ਵਿਰੋਧ ਵਜੋਂ ਕਿਹੜੀ ਸੰਸਥਾ ਬਣਾਈ ਗਈ?

ਧਰਮ ਸਭਾ

19.   

ਦੇਬਿੰਦਰ ਨਾਥ ਟੈਗੋਰ ਕੌਣ ਸਨ?

ਰਬਿੰਦਰ ਨਾਥ ਟੈਗੋਰ ਦੇ ਪਿਤਾ

20.  

ਦੇਬਿੰਦਰ ਨਾਥ ਟੈਗੋਰ ਨੇ ਰਾਜਾ ਰਾਮ ਮੋਹਨ ਰਾਏ ਦੇ ਵਿਚਾਰਾਂ ਦਾ ਪ੍ਰਸਾਰ ਕਰਨ ਲਈ ਕਿਹੜੀ ਸੰਸਥਾ ਬਣਾਈ?

ਤੱਤਵ ਬੋਧਿਨੀ ਸਭਾ

21.   

ਯੰਗ ਬੰਗਾਲ ਅੰਦੋਲਨ ਕਿਸਨੇ ਸ਼ੁਰੂ ਕੀਤਾ?

ਹੈਨਰੀ ਵਿਵੀਅਨ ਦੋਰਜੀਓ

22.   

ਹੈਨਰੀ ਵਿਵੀਅਨ ਦੋਰਜੀਓ ਕਿੱਥੇ ਅਧਿਆਪਕ ਸੀ?

ਹਿੰਦੂ ਕਾਲਜ਼ ਕਲਕੱਤਾ

23.  

ਭਾਰਤ ਦਾ ਮਾਰਟਿਨ ਲੂਥਰ ਕਿਸਨੂੰ ਕਿਹਾ ਜਾਂਦਾ ਹੈ?

ਸਵਾਮੀ ਦਯਾਨੰਦ ਸਰਸਵਤੀ ਨੂੰ

24.  

ਸਵਾਮੀ ਦਯਾਨੰਦ ਦਾ ਮੁੱਢਲਾ ਨਾਂ ਕੀ ਸੀ?

ਮੂਲ ਸ਼ੰਕਰ

25.  

ਬਚਪਨ ਵਿੱਚ ਸਵਾਮੀ ਦਯਾਨੰਦ ਕਿਸਦੇ ਭਗਤ ਸਨ?

ਸ਼ਿਵਜੀ ਦੇ

26.  

ਆਰੀਆ ਸਮਾਜ ਦੀ ਸਥਾਪਨਾ ਕਿਸਨੇ ਕੀਤੀ?

ਸਵਾਮੀ ਦਯਾਨੰਦ ਨੇ

27.  

ਆਰੀਆ ਸਮਾਜ ਦੀ ਸਥਾਪਨਾ ਕਿੱਥੇ ਕੀਤੀ ਗਈ?

ਬੰਬਈ ਵਿਖੇ

28.  

ਆਰੀਆ ਸਮਾਜ ਦੀ ਸਥਾਪਨਾ ਕਦੋਂ ਕੀਤੀ ਗਈ?

1875 ਈ:

29.  

ਲਾਹੌਰ ਵਿਖੇ ਆਰੀਆ ਸਮਾਜ ਦੀ ਸਥਾਪਨਾ ਕਦੋਂ ਕੀਤੀ ਗਈ?

1877 ਈ:

30.  

ਸਵਾਮੀ ਦਯਾਨੰਦ ਦੀ ਸਭ ਤੋਂ ਪ੍ਰਸਿੱਧ ਪੁਸਤਕ ਕਿਹੜੀ ਹੈ?

ਸਤਿਆਰਥ ਪ੍ਰਕਾਸ਼

31.    

‘ਵੇਦਾਂ ਵੱਲ ਮੁੜੋ’ ਦਾ ਨਾਅਰਾ ਕਿਸਨੇ ਦਿੱਤਾ?

ਸਵਾਮੀ ਦਯਾਨੰਦ ਨੇ

32.    

‘ਸ਼ੁੱਧੀ’ ਅੰਦੋਲਨ ਕਿਸ ਦੁਆਰਾ ਚਲਾਇਆ ਗਿਆ?

ਸਵਾਮੀ ਦਯਾਨੰਦ ਦੁਆਰਾ

33.  

ਪ੍ਰਾਰਥਨਾ ਸਮਾਜ ਦੀ ਸਥਾਪਨਾ ਕਿਸਨੇ ਕੀਤੀ?

ਆਤਮਾਰਾਮ ਪਾਂਡੁਰੰਗ

34.  

ਪ੍ਰਾਰਥਨਾ ਸਮਾਜ ਦੀ ਸਥਾਪਨਾ ਕਿੱਥੇ ਕੀਤੀ ਗਈ?

ਬੰਬਈ

35.  

ਈਸ਼ਵਰ ਚੰਦਰ ਵਿੱਦਿਆਸਾਗਰ ਨੂੰ ‘ਵਿਦਿਆਸਾਗਰ’ ਦੀ ਉਪਾਧੀ ਕਿੱਥੋਂ ਮਿਲੀ?

ਸੰਸਕ੍ਰਿਤ ਕਾਲਜ਼ ਕਲਕੱਤਾ ਤੋਂ

36.  

ਈਸ਼ਵਰ ਚੰਦਰ ਵਿੱਦਿਆਸਾਗਰ ਨੂੰ ਕਿਸ ਖੇਤਰ ਵਿੱਚ ਸੁਧਾਰਾਂ ਲਈ ਯਾਦ ਕੀਤਾ ਜਾਂਦਾ ਹੈ?

ਲੜਕੀਆਂ ਦੀ ਸਿੱਖਿਆ, ਵਿਧਵਾ ਪੁਨਰਵਿਆਹ

37.  

ਕੁੜੀਆਂ ਦੀ ਸਿੱਖਿਆ ਲਈ ਪਹਿਲਾ ਸਕੂਲ ਕਦੋਂ ਖੋਲਿ੍ਹਆ ਗਿਆ?

1849 ਈ:

38.  

ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕਿਸਨੇ ਕੀਤੀ?

ਸਵਾਮੀ ਵਿਵੇਕਾਨੰਦ ਨੇ

39.  

ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕਿੱਥੇ ਕੀਤੀ ਗਈ?

ਬੈਲੂਰ ਮਠ, ਕਲਕੱਤਾ

40.  

ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕਿਸਦੀ ਯਾਦ ਵਿੱਚ ਕੀਤੀ ਗਈ?

ਰਾਮ ਕ੍ਰਿਸ਼ਨ ਪਰਮਹੰਸ ਦੀ

41.   

ਰਾਮ ਕ੍ਰਿਸ਼ਨ ਪਰਮਹੰਸ ਕਿਸ ਮੰਦਰ ਵਿੱਚ ਪੁਜਾਰੀ ਸਨ?

ਦਕਸ਼ਿਨੇਸ਼ਵਰ ਮੰਦਰ, ਕਲਕੱਤਾ

42.  

ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕਦੋਂ ਕੀਤੀ ਗਈ?

1897

43.  

ਸਵਾਮੀ ਵਿਵੇਕਾ ਨੰਦ ਨੇ ਕਿਸ ਸਥਾਨ ਤੇ ਵਿਸ਼ਵ ਸਰਵ ਧਰਮ ਸੰਮੇਲਨ ਵਿੱਚ ਭਾਗ ਲਿਆ?

ਸ਼ਿਕਾਗੋ(ਅਮਰੀਕਾ)

44.  

ਪਰਮਹੰਸ ਮੰਡਲੀ ਦੀ ਸਥਾਪਨਾ ਕਦੋਂ ਕੀਤੀ ਗਈ?

1849 ਈ:

45.  

ਪਰਮਹੰਸ ਮੰਡਲੀ ਦੀ ਸਥਾਪਨਾ ਕਿਸਨੇ ਕੀਤੀ?

ਦੁਰਗਾਰਾਮ ਮਹਿਤਾ,  ਦਾਦੋਬਾ ਪਾਂਡੂਰੰਗ

46.  

ਪਰਮਹੰਸ ਮੰਡਲੀ ਦੀ ਸਥਾਪਨਾ ਕਿੱਥੇ ਕੀਤੀ ਗਈ?

ਬੰਬਈ

47.  

ਮਾਨਵ ਧਰਮ ਸਭਾ ਦੀ ਸਥਾਪਨਾ ਕਿੱਥੇ ਕੀਤੀ ਗਈ?

ਸੂਰਤ

48.  

ਥਿਉਸਾਫ਼ੀਕਲ ਸੁਸਾਇਟੀ ਦੀ ਸਥਾਪਨਾ ਕਿਸਨੇ ਕੀਤੀ?

ਮੈਡਮ ਬਲਾਵਸਕੀ,  ਕਰਨਲ ਆਲਕਾਟ

49.  

ਥਿਉਸਾਫ਼ੀਕਲ ਸੁਸਾਇਟੀ ਦੀ ਸਥਾਪਨਾ ਕਿੱਥੇ ਕੀਤੀ ਗਈ?

ਨਿਊਯਾਰਕ (ਅਮਰੀਕਾ)

50.  

ਥਿਉਸਾਫ਼ੀਕਲ ਸੁਸਾਇਟੀ ਨੇ ਭਾਰਤ ਵਿੱਚ ਕਿੱਥੇ ਦਫ਼ਤਰ ਬਣਾਇਆ?

ਮਦਰਾਸ ਦੇ ਨੇੜੇ ਅਡਿਯਾਰ

51.   

ਭਾਰਤ ਵਿੱਚ ਥਿਉਸਾਫ਼ੀਕਲ ਸੁਸਾਇਟੀ ਦਾ ਪ੍ਰਚਾਰ ਕਿਸਨੇ ਕੀਤਾ?

ਐਨੀ ਬੇਸੰਟ ਨੇ

52.  

ਹੋਮ ਰੂਲ ਲੀਗ ਦੀ ਸਥਾਪਨਾ ਕਿਸਨੇ ਕੀਤੀ?

ਐਨੀ ਬੇਸੰਟ ਨੇ

53.  

ਐਨੀ ਬੇਸੰਟ ਨੇ ਹੋਮ ਰੂਲ ਲੀਗ ਦੀ ਸਥਾਪਨਾ ਕਿੱਥੇ ਕੀਤੀ?

ਮਦਰਾਸ

54.  

ਸੱਤਿਆਸੋਧਕ ਸਮਾਜ ਦੀ ਸਥਾਪਨਾ ਕਿਸਨੇ ਕੀਤੀ?

ਜਯੋਤੀਬਾ ਫੂਲੇ

55.  

ਗੋਪਾਲ ਹਰੀ ਦੇਸ਼ਮੁੱਖ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?

ਲੋਕ ਹਿੱਤਕਾਰੀ

56.  

ਪੂਨਾ ਵਿਖੇ ਡੈਕਨ ਐਜੂਕੇਸ਼ਨ ਸੁਸਾਇਟੀ ਕਿਸਨੇ ਬਣਾਈ?

ਜੀ.ਜੀ. ਅਗਰਕਰ

57.  

ਪੂਨਾ ਸੇਵਾ ਸਦਨ ਦੀ ਸਥਾਪਨਾ ਕਿਸਨੇ ਕੀਤੀ?

ਰਾਮਾਬਾਈ ਰਾਨਾਡੇ,  ਜੀ.ਕੇ.ਦੇਵਧਰ

58.  

ਸਰਵੈਂਟਸ ਆਫ਼ ਇੰਡੀਆ ਸੁਸਾਇਟੀ ਦੀ ਸਥਾਪਨਾ ਕਿਸਨੇ ਕੀਤੀ?

ਗੋਪਾਲ ਕ੍ਰਿਸ਼ਨ ਗੋਖਲੇ ਨੇ

59.  

ਸਰਵੈਂਟਸ ਆਫ਼ ਇੰਡੀਆ ਸੁਸਾਇਟੀ ਦੀ ਸਥਾਪਨਾ ਕਦੋਂ ਕੀਤੀ ਗਈ?

1905 ਈ:

60. 

ਸਰਵੈਂਟਸ ਆਫ਼ ਇੰਡੀਆ ਸੁਸਾਇਟੀ ਦੀ ਸਥਾਪਨਾ ਕਿੱਥੇ ਕੀਤੀ ਗਈ?

ਬੰਬਈ

61.   

ਅਲੀਗੜ੍ਹ ਅੰਦੋਲਨ ਕਿਸਨੇ ਸ਼ੁਰੂ ਕੀਤਾ?

ਸਰ ਸੱਯਦ ਅਹਿਮਦ ਖਾਂ ਨੇ

62.    

‘ਦ ਸਾਇੰਟਿਫਿਕ ਸੁਸਾਇਟੀ’ ਦੀ ਸਥਾਪਨਾ ਕਿਸਨੇ ਕੀਤੀ?

ਸਰ ਸੱਯਦ ਅਹਿਮਦ ਖਾਂ ਨੇ

63.  

ਸਰ ਸੱਯਦ ਅਹਿਮਦ ਖਾਂ ਨੂੰ ਸਰ ਦੀ ਉਪਾਧੀ ਕਿਸਨੇ ਦਿੱਤੀ?

ਅੰਗਰੇਜਾਂ ਨੇ

64.  

ਅਲੀਗੜ੍ਹ ਮੁਸਲਿਮ ਯੂਨੀਵਰਸਟੀ ਦਾ ਪਹਿਲਾ ਨਾਂ ਕੀ ਸੀ?

ਮੁਹੰਮਡਨ ਐਂਗਲੋ-ਓਰੀਐਂਟਲ  ਕਾਲਜ਼

65.  

ਮੁਹੰਮਡਨ ਐਂਗਲੋ-ਓਰੀਐਂਟਲ ਕਾਲਜ਼ ਦੀ ਸਥਾਪਨਾ ਕਿਸਨੇ ਕੀਤੀ?

ਸਰ ਸੱਯਦ ਅਹਿਮਦ ਖਾਂ ਨੇ

66. 

ਮੁਹੰਮਦਡ ਐਂਗਲੋ-ਓਰੀਐਂਟਲ ਕਾਲਜ਼ ਕਿੱਥੇ ਸ਼ੁਰੂ ਕੀਤਾ ਗਿਆ?

ਅਲੀਗੜ੍ਹ

67.  

ਫੈਰਾਜ਼ੀ ਅੰਦੋਲਨ ਕਿੱਥੇ ਸ਼ੁਰੂ ਕੀਤਾ ਗਿਆ?

ਬੰਗਾਲ ਵਿੱਚ

68.  

ਵਹਾਬੀ ਅੰਦੋਲਨ ਕਿਸਨੇ ਸ਼ੁਰੂ ਕੀਤਾ?

ਸ਼ਾਹ ਵਲੀਉੱਲ੍ਹਾ

69. 

ਅਹਿਮਦੀਆ ਅੰਦੋਲਨ ਦਾ ਸੰਸਥਾਪਕ ਕੌਣ ਸੀ?

ਮਿਰਜਾ ਗੁਲਾਮ ਅਹਿਮਦ

70.  

ਅਹਿਮਦੀਆ ਅੰਦੋਲਨ ਕਦੋਂ ਸ਼ੁਰੂ ਕੀਤਾ ਗਿਆ?

1889 ਈ:

71.   

ਨਿਰੰਕਾਰੀ ਲਹਿਰ ਦਾ ਮੋਢੀ ਕੌਣ ਸੀ?

ਬਾਬਾ ਦਯਾਲ ਜੀ

72.  

ਨਾਮਧਾਰੀ ਲਹਿਰ ਦਾ ਮੋਢੀ ਕੌਣ ਸੀ?

ਸਤਿਗੁਰੂ ਬਾਲਕ ਸਿੰਘ

73.  

ਨਾਮਧਾਰੀ ਲਹਿਰ ਦਾ ਅਸਲ ਮੋਢੀ ਕਿਸਨੂੰ ਮੰਨਿਆ ਜਾਂਦਾ ਹੈ?

ਬਾਬਾ ਰਾਮ ਸਿੰਘ ਨੂੰ

74.  

ਬਾਬਾ ਰਾਮ ਸਿੰਘ ਨੇ ਨਾਮਧਾਰੀ ਲਹਿਰ ਕਿੱਥੇ ਸ਼ੁਰੂ ਕੀਤੀ?

ਭੈਣੀ ਸਾਹਿਬ, ਲੁਧਿਆਣਾ

75.  

ਨਾਮਧਾਰੀਆਂ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਕੂਕੇ

76.  

ਨਾਮਧਾਰੀਆਂ ਨੂੰ ਕੂਕੇ ਕਿਉਂ ਕਿਹਾ ਜਾਂਦਾ ਹੈ?

ਨਾਮ ਸਿਮਰਨ ਵਿੱਚ ਮਸਤ ਹੋ ਕੇ ਕੂਕਾਂ ਮਾਰਨ ਕਾਰਨ

77.  

ਨਾਮਧਾਰੀਆਂ ਨੇ ਕਿਸ ਵਿਆਹ ਦੀ ਪ੍ਰਥਾ ਸ਼ੁਰੂ ਕੀਤੀ?

ਆਨੰਦ ਵਿਆਹ

78.  

ਲੁਧਿਆਣਾ ਵਿਖੇ ਕਿੰਨੇ ਨਾਮਧਾਰੀਆਂ ਨੂੰ ਤੋਪਾਂ ਨਾਲ ਉਡਾਇਆ ਗਿਆ?

50

79.  

ਬਾਬਾ ਰਾਮ ਸਿੰਘ ਨੂੰ ਕੈਦ ਕਰਕੇ ਕਿੱਥੇ ਭੇਜਿਆ ਗਿਆ?

ਰੰਗੂਨ

80.  

ਸਿੰਘ ਸਭਾ ਲਹਿਰ ਦੀ ਸਥਾਪਨਾ ਕਦੋਂ ਹੋਈ?

1873 ਈ:

81.   

ਸਿੰਘ ਸਭਾ ਲਹਿਰ ਦੀ ਸਭ ਤੋਂ ਪਹਿਲੀ ਸ਼ਾਖਾ ਕਿੱਥੇ ਖੋਲ੍ਹੀ ਗਈ?

ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ

82.  

ਚੀਫ਼ ਖਾਲਸਾ ਦੀਵਾਨ ਦੀ ਸਥਾਪਨਾ ਕਦੋਂ ਕੀਤੀ ਗਈ?

1902-03 ਈ:

83.  

ਚੀਫ਼ ਖਾਲਸਾ ਦੀਵਾਨ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ?

ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ

84.  

ਚੀਫ਼ ਖਾਲਸਾ ਦੀਵਾਨ ਦਾ ਮੁੱਖ ਕੰਮ ਕੀ ਸੀ?

ਸਿੰਘ ਸਭਾਵਾਂ ਵਿੱਚ ਤਾਲਮੇਲ ਰੱਖਣਾ

85.  

ਖ਼ਾਲਸਾ ਕਾਲਜ਼ ਕਿੱਥੇ ਸਥਿਤ ਹੈ?

ਸ਼੍ਰੀ ਅੰਮ੍ਰਿਤਸਰ ਸਾਹਿਬ

86.  

ਸਿੱਖ ਐਜੂਕੇਸ਼ਨਲ ਸੁਸਾਇਟੀ ਦੀ ਸਥਾਪਨਾ ਕਿਉਂ ਕੀਤੀ ਗਈ?

ਸਿੱਖਿਆ ਦੇ ਵਿਕਾਸ ਲਈ

87.  

ਅਹਿਮਦੀਆ ਲਹਿਰ ਦੀ ਸਥਾਪਨਾ ਕਿੱਥੇ ਕੀਤੀ ਗਈ?

ਕਾਦੀਆਂ, ਗੁਰਦਾਸਪੁਰ

88.  

ਜਾਤ-ਪਾਤ ਵਿਰੁੱਧ ਕਾਨੂੰਨ ਪਹਿਲੀ ਵਾਰ ਕਦੋਂ ਬਣਾਇਆ ਗਿਆ?

1850 ਈ:

89.  

ਬਾਲ ਹੱਤਿਆ ਤੇ ਪਾਬੰਦੀ ਕਦੋਂ ਲਗਾਈ ਗਈ?

1802 ਈ:

90. 

ਸਤੀ ਪ੍ਰਥਾ ਤੇ ਪਾਬੰਦੀ ਕਦੋਂ ਲਗਾਈ ਗਈ?

1829 ਈ:

91.   

ਸਤੀ ਪ੍ਰਥਾ ਤੇ ਪਾਬੰਦੀ ਕਿਸਨੇ ਲਗਾਈ?

ਲਾਰਡ ਵਿਲੀਅਮ ਬੈਂਟਿਕ

92.  

ਸਤੀ ਪ੍ਰਥਾ ਤੇ ਪਾਬੰਦੀ ਕਿਸਦੇ ਯਤਨਾਂ ਨਾਲ ਲਗਾਈ ਗਈ?

ਰਾਜਾ ਰਾਮ ਮੋਹਨ ਰਾਏ

93.  

ਵਿਧਵਾ ਵਿਆਹ ਨੂੰ ਕਾਨੂੰਨੀ ਮਾਨਤਾ ਕਦੋਂ ਦਿੱਤੀ ਗਈ?

1856 ਈ:

94.  

ਹਿੰਦੂ ਕਾਲਜ਼ ਦੀ ਸਥਾਪਨਾ ਕਦੋਂ ਕੀਤੀ ਗਈ?

1817

95.  

ਹਿੰਦੂ ਕਾਲਜ਼ ਦੀ ਸਥਾਪਨਾ ਕਿੱਥੇ ਕੀਤੀ ਗਈ?

ਕਲਕੱਤਾ

96. 

ਬੰਗਾਲ ਏਸ਼ਿਆਟਿਕ ਸੁਸਾਇਟੀ ਦੀ ਸਥਾਪਨਾ ਕਦੋਂ ਕੀਤੀ ਗਈ?

1784 ਈ:

97.  

ਬੰਗਾਲ ਏਸ਼ਿਆਟਿਕ ਸੁਸਾਇਟੀ ਦੀ ਸਥਾਪਨਾ ਕਿਸਨੇ ਕੀਤੀ?

ਵਿਲੀਅਮ ਜੋਨਜ਼

98.    

1860 ਈ: ਦੇ ਕਾਨੂੰਨ ਅਨੁਸਾਰ ਲੜਕੀਆਂ ਦੇ ਵਿਆਹ ਲਈ ਘੱਟੋ-ਘੱਟ ਕਿੰਨੀ ਉਮਰ ਨਿਸਚਿਤ ਕੀਤੀ ਗਈ?

10 ਸਾਲ

99.    

Pioneer of Journalism ਕਿਸਨੂੰ ਕਿਹਾ ਜਾਂਦਾ ਹੈ?

ਰਾਜਾ ਰਾਮ ਮੋਹਨ ਰਾਏ

100.               

ਭਾਰਤੀ ਪੁਨਰਜਾਗਰਣ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ?

ਰਾਜਾ ਰਾਮ ਮੋਹਨ ਰਾਏ ਨੂੰ

101.                 

ਆਲ ਇੰਡੀਆ ਡਿਪਰੈਸਡ ਕਲਾਸ ਐਸੋਸੀਏਸ਼ਨ ਦੀ ਸਥਾਪਨਾ ਕਿਸਨੇ ਕੀਤੀ?

ਡਾ: ਬੀ: ਆਰ: ਅੰਬੇਦਕਰ

102.                         

19ਵੀਂ ਸਦੀ ਵਿੱਚ ਹਿੰਦੂ ਧਰਮ ਦੇ ਪੁਨਰਉੱਥਾਨ ਵਿੱਚ ਕਿਸਦਾ ਸਹਿਯੋਗ ਸਭ ਤੋਂ ਵੱਧ ਮੰਨਿਆ ਜਾਂਦਾ ਹੈ?

ਸਵਾਮੀ ਵਿਵੇਕਾਨੰਦ

103.                

ਮਦਨ ਮੋਹਨ ਮਾਲਵੀਆ ਨੂੰ ‘ਮਹਾਮਾਨਾ’ ਦੀ ਉਪਾਧੀ ਕਿਸਨੇ ਦਿੱਤੀ?

ਮਹਾਤਮਾ ਗਾਂਧੀ ਨੇ

104.                

ਸਤੀ ਪ੍ਰਥਾ ਨੂੰ ਖਤਮ ਕਰਨ ਲਈ ਕਾਨੂੰਨ ਕਦੋਂ ਬਣਾਇਆ ਗਿਆ?

1929 ਈ:

105.                

ਵਿਧਵਾ ਪੁਨਰਵਿਆਹ ਨੂੰ ਕਾਨੂੰਨੀ ਮਾਨਤਾ ਕਦੋਂ ਦਿੱਤੀ ਗਈ?

1856 ਈ:

106.                         

1854 ਦਾ ਵੁੱਡ ਡਿਸਪੈਚ ਕਿਸ ਵਿਸ਼ੇ ਨਾਲ ਸੰਬੰਧਤ ਸੀ?

ਸਿੱਖਿਆ ਸੁਧਾਰਾਂ ਨਾਲ

107.                

ਕਿਸ ਦਸਤਾਵੇਜ ਨੂੰ ‘ਮੈਗਨਾਕਾਰਟਾ ਆਫ਼ ਇੰਗਲਿਸ਼ ਐਜੂਕੇਸ਼ਨ ਇਨ ਇੰਡੀਆ’ ਕਿਹਾ ਜਾਂਦਾ ਹੈ?

ਵੁੱਡ ਡਿਸਪੈਚ 1854  

108.                

ਕਿਸ ਦਸਤਾਵੇਜ ਦੁਆਰਾ ਸਿੱਖਿਆ ਦੀ ਜਿੰਮੇਵਾਰੀ ਰਾਜ ਨੂੰ ਦਿੱਤੀ ਗਈ?

ਵੁੱਡ ਡਿਸਪੈਚ 1854

109.               

ਕਿਸ ਦਸਤਾਵੇਜ ਦੁਆਰਾ ਸਰਕਾਰ ਨੇ ਸਿੱਖਿਆ ਲਈ 1 ਲੱਖ ਰੁਪਏ ਤੱਕ ਖਰਚ ਕਰਨ ਦੀ ਆਗਿਆ ਦਿੱਤੀ?

ਚਾਰਟਰ ਐਕਟ 1813

110.                 

ਭਾਰਤ ਵਿੱਚ ਅੰਗਰੇਜੀ ਨੂੰ ਸਿੱਖਿਆ ਦਾ ਮਾਧਿਅਮ ਕਦੋਂ ਬਣਾਇਆ ਗਿਆ?

1835

111.  

ਭਾਰਤ ਵਿੱਚ ਅੰਗਰੇਜੀ ਨੂੰ ਸਿੱਖਿਆ ਦਾ ਮਾਧਿਅਮ ਕਿਸ ਕਾਨੂੰਨ ਗਿਆ?

ਇੰਗਲਿਸ਼ ਐਜੂਕੇਸ਼ਨ ਐਕਟ ਰਾਹੀਂ ਬਣਾਇਆ 1854

112.                         

1854 ਦੇ ਵੁੱਡ ਡਿਸਪੈਚ ਦੀਆਂ ਪ੍ਰਾਪਤੀਆਂ ਦਾ ਵਿਸ਼ਲੇਸ਼ਣ ਕਰਨ ਲਈ ਕਿਹੜਾ ਕਮਿਸ਼ਨ ਨਿਯੁਕਤ ਕੀਤਾ ਗਿਆ?

ਹੰਟਰ ਕਮਿਸ਼ਨ

113.                 

ਗਵਰਨਰ ਜਨਰਲ ਨੂੰ ਆਰਡੀਨੈਂਸ ਜਾਰੀ ਕਰਨ ਦੀ ਸ਼ਕਤੀ ਕਦੋਂ ਮਿਲੀ?

1861 ਈ:

114.                 

ਹੰਟਰ ਕਮਿਸ਼ਨ ਦੀ ਨਿਯੁਕਤੀ ਕਦੋਂ ਕੀਤੀ ਗਈ?

1882

115.                 

ਸੈਡਲਰ ਕਮਿਸ਼ਨ ਦੀ ਨਿਯੁਕਤੀ ਕਿਸ ਯੂਨੀਵਰਸਟੀ ਦੀਆਂ ਸਮੱਸਿਆਵਾਂ ਦਾ ਅਧਿਐਨ ਕਰਨ ਲਈ ਕੀਤੀ ਗਈ?

ਸੈਡਲਰ ਕਮਿਸ਼ਨ

116.                 

ਭਾਰਤ ਵਿੱਚੋਂ ਗੁਲਾਮੀ ਪ੍ਰਥਾ ਨੂੰ ਕਿਸ ਕਾਨੂੰਨ ਰਾਹੀਂ ਖਤਮ ਕੀਤਾ ਗਿਆ?

ਚਾਰਟਰ ਐਕਟ 1833

117.                 

ਕਿਸ ਸਮਾਜ ਸੁਧਾਰਕ ਨੂੰ ਦੇਸ਼ਬੰਧੂ ਦੇ ਨਾਂ ਨਾਲ ਜਾਣਿਆ ਜਾਂਦਾ ਹੈ?

ਸੀ. ਆਰ. ਦਾਸ

118.                 

ਦੀਨਬੰਧੂ ਦੇ ਨਾਂ ਨਾਲ ਕਿਸਨੂੰ ਜਾਣਿਆ ਜਾਂਦਾ ਹੈ?

ਸੀ.ਐਫ.ਐਂਡਰਿਊਸ

119.                 

ਸੀ.ਐਫ.ਐਂਡਰਿਊਸ ਨੂੰ ਦੀਨਬੰਧੂ ਦਾ ਨਾਂ ਕਿਸਨੇ ਦਿੱਤਾ?

ਮਹਾਤਮਾ ਗਾਂਧੀ

120.                

ਬਾਲ ਗੰਗਾਧਰ ਤਿਲਕ ਕਿਸ ਰਾਜ ਨਾਲ ਸੰਬੰਧਤ ਸਨ?

ਮਹਾਂਰਾਸ਼ਟਰ

121. 

ਸ਼ਿਵਾਜੀ ਤਿਉਹਾਰ ਦਾ ਆਰੰਭ ਕਿਸ ਦੁਆਰਾ ਕੀਤਾ ਗਿਆ?

ਬਾਲ ਗੰਗਾਧਰ ਤਿਲਕ

122.                 

ਨੈਸ਼ਨਲ ਲਿਬਰਲ ਫਾਊਂਡੇਸ਼ਨ ਦੀ ਸਥਾਪਨਾ ਕਿਸਨੇ ਕੀਤੀ?

ਸੁਰਿੰਦਰ ਨਾਥ ਬੈਨਰਜੀ

123.                

ਮੌਲਾਨਾ ਅਬੁਲ ਕਲਾਮ ਅਜਾਦ ਕਿਸ ਭਾਸ਼ਾ ਦੇ ਮਾਹਿਰ ਸਨ?

ਅਰਬੀ

124.                

ਸਰਵੈਂਟਸ ਆਫ਼ ਇੰਡੀਆ ਸੁਸਾਇਟੀ ਕਿੱਥੇ ਸਥਾਪਿਤ ਕੀਤੀ ਗਈ?

ਇੰਗਲੈਂਡ

125.                

ਡਿਊਕ ਆਫ਼ ਕਨਾਟ ਨੇ ਨਰਿੰਦਰ ਮੰਡਲ ਦਾ ਉਦਘਾਟਨ ਕਦੋਂ ਕੀਤਾ?

1921 ਈ:

126.                         

‘ਭਾਰਤ ਦਾ ਹੀਰਾ’, ‘ਮਹਾਰਾਸ਼ਟਰ ਦਾ ਗਹਿਣਾ‘ ਅਤੇ ‘ਕਾਮਿਆਂ ਦਾ ਰਾਜਕੁਮਾਰ’ ਕਿਸਨੂੰ ਮੰਨਿਆ ਗਿਆ ਹੈ?

ਗੋਪਾਲ ਕ੍ਰਿਸ਼ਨ ਗੋਖਲੇ

127.                         

‘ਇੰਡੀਆ ਵਿਨਸ ਫ੍ਰੀਡਮ’ ਕਿਸਦੀ ਲਿਖਤ ਹੈ?

ਮੌਲਾਨਾ ਅਬੁਲ ਕਲਾਮ ਅਜਾਦ

128.                         

1932 ਈ: ਵਿੱਚ ਆਲ ਇੰਡੀਆ ਹਰੀਜਨ ਸਮਾਜ ਦੀ ਸਥਾਪਨਾ ਕਿਸਨੇ ਕੀਤੀ?

ਮਹਾਤਮਾ ਗਾਂਧੀ

129.                

ਮਹਾਤਮਾ ਗਾਂਧੀ ਨੇ ‘ਦੀਨ ਬੰਧੂ’ ਕਿਸਨੂੰ ਕਿਹਾ?

ਸੀ.ਐਫ. ਐਂਡਰਿਊਜ

130.                

ਮਹਾਰਾਸ਼ਟਰ ਦੇ ਕਿਸ ਸਮਾਜ ਸੁਧਾਰਕ ਨੂੰ ਲੋਕਹਿੱਤਵਾਦੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ?

ਗੋਪਾਲ ਹਰੀ ਦੇਸ਼ਮੁੱਖ

131.                 

ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੀ ਸਥਾਪਨਾ ਕਿਸਨੇ ਕੀਤੀ?

ਨਰਾਇਣ ਮਲਾਹਰ ਜੋਸ਼ੀ

132.                

ਕਿਸ ਸਮਾਜ ਸੁਧਾਰਕ ਨੇ ਕਿਹਾ ਸੀ ਕਿ ਧਰਮ ਭੁੱਖ ਨੂੰ ਨਹੀਂ ਮਿਟਾ ਸਕਦਾ?

ਸਵਾਮੀ ਵਿਵੇਕਾਨੰਦ

133.                

ਸਵਾਮੀ ਵਿਵੇਕਾਨੰਦ ਦੀ ਪ੍ਰਸਿੱਧ ਪੈਰੋਕਾਰ ਕੌਣ ਸੀ?

ਸਿਸਟਰ ਨਿਵੇਦਿਤਾ

134.                

ਮਾਯੋ ਕਾਲਜ ਕਿੱਥੇ ਸਥਾਪਿਤ ਕੀਤਾ ਗਿਆ?

ਅਜਮੇਰ

135.                

ਬਾਲ ਗੰਗਾਧਰ ਤਿਲਕ ਨੇ ਆਪਣਾ ਕੈਰੀਅਰ ਕਿਸ ਰੂਪ ਵਿੱਚ ਸ਼ੁਰੂ ਕੀਤਾ?

ਪ੍ਰੋਫੈਸਰ

136.                

ਏਸ਼ਿਆਟਿਕ ਸੁਸਾਇਟੀ ਕਲਕੱਤਾ ਦੀ ਸਥਾਪਨਾ ਕਿਸਨੇ ਕੀਤੀ?

ਵਿਲੀਅਮ ਜੋਨਜ਼

137.                         

‘ਐਟ ਦੀ ਫੀਟ ਆਫ਼ ਮਹਾਤਮਾ ਗਾਂਧੀ’ ਪੁਸਤਕ ਦਾ ਲੇਖਕ ਕੌਣ ਹੈ?

ਡਾ: ਰਜਿੰਦਰ ਪ੍ਰਸਾਦ

138.                

ਕਿਸ ਪ੍ਰਸਿੱਧ ਬੰਗਾਲੀ ਨਾਟਕ ਵਿੱਚ ਅੰਗਰੇਜਾਂ ਦੁਆਰਾ ਨੀਲ ਕਿਸਾਨਾਂ ਤੇ ਕੀਤੇ ਜਾ ਰਹੇ ਜੁਲਮਾਂ ਨੂੰ ਚਿਤਰਿਤ ਕੀਤਾ ਗਿਆ ਸੀ?

ਨੀਲ ਦਰਪਣ

139.                

ਬਵਾਏ ਸਕਾਊਟ ਅਤੇ ਸਿਵਲ ਗਾਈਡ ਅੰਦੋਲਨ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ?

ਬਾਦੇਨ ਪਾਵਲ

140.                

ਮਹਾਤਮਾ ਗਾਂਧੀ ਨੇ ਮੀਰਾ ਭੈਣ ਦਾ ਨਾਂ ਕਿਸਨੂੰ ਦਿੱਤਾ?

ਮੈਡਲਿਨ ਸਲੇਡ ਨੂੰ

141.                 

ਸੇਵਾਗਰਾਮ ਆਸ਼ਰਮ ਦੀ ਸਥਾਪਨਾ ਕਿਸਨੇ ਕੀਤੀ?

ਮਹਾਤਮਾ ਗਾਂਧੀ ਨੇ

142.                

ਸੇਵਾਗਰਾਮ ਆਸ਼ਰਮ ਕਿੱਥੇ ਸਥਿਤ ਹੈ?

ਵਾਰਧਾ, ਮਹਾਂਰਾਸ਼ਟਰ

143.                

ਫੋਨਿਕਸ ਆਸ਼ਰਮ ਦੀ ਸਥਾਪਨਾ ਕਿਸਨੇ ਕੀਤੀ?

ਮਹਾਤਮਾ ਗਾਂਧੀ ਨੇ

144.                

ਫੋਨਿਕਸ ਆਸ਼ਰਮ ਕਿੱਥੇ ਸਥਿਤ ਹੈ?

ਡਰਬਨ, ਦੱਖਣੀ ਅਫ਼ਰੀਕਾ

145.                

ਕਿਹੜੇ ਸਮਾਜਿਕ ਰਾਜਨੀਤਕ ਆਗੂ ਨੇ ਰਾਜਨੀਤੀ ਛੱਡ ਦਿੱਤੀ ਅਤੇ ਪਾਂਡੀਚਰੀ ਜਾ ਕੇ ਇੱਕ ਆਸ਼ਰਮ ਸਥਾਪਿਤ ਕਰ ਲਿਆ?

ਅਰਬਿੰਦੋ ਘੋਸ਼

146.                

ਸਰ ਸਈਅਦ ਅਹਿਮਦ ਖਾਂ ਦੁਆਰਾ ਮੁਸਲਮਾਨਾਂ ਵਿੱਚ ਸ਼ੁਰੂ ਕੀਤੇ ਗਏ ਸੁਧਾਰ ਅੰਦੋਲਨ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਅਲੀਗੜ੍ਹ ਅੰਦੋਲਨ

147.                         

‘ਆਦਿਵਾਸੀ’ ਸ਼ਬਦ ਦੀ ਵਰਤੋਂ ਕਰਨ ਵਾਲਾ ਪਹਿਲਾ ਭਾਰਤੀ ਕੌਣ ਸੀ?

ਠਾਕਰ ਬੱਪਾ

148.                

ਭਾਰਤ ਦੀ ਪਹਿਲੀ ਇਸਤਰੀ ਯੂਨੀਵਰਸਟੀ ਕਿਸਨੇ ਸਥਾਪਿਤ ਕੀਤੀ?

ਢੋਂਡੁ ਕੇਸ਼ਵ ਕਾਰਵੇ

149.                

ਸੱਤਿਆਸੋਧਕ ਸਮਾਜ ਮੁੱਖ ਰੂਪ ਵਿੱਚ ਕਿਹੜੀਆਂ ਜਾਤੀਆਂ ਦੀ ਹਾਲਤ ਵਿੱਚ ਸੁਧਾਰ ਲਈ ਬਣਾਇਆ ਗਿਆ ਸੀ?

ਪੱਛੜੀਆਂ ਜਾਤੀਆਂ

150.                

ਭਾਰਤੀ ਪੁਨਰਜਾਗਰਣ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ?

ਰਾਜਾ ਰਾਮ ਮੋਹਨ ਰਾਏ ਨੂੰ

151.                 

ਲੋਕਮਾਨਿਆ ਬਾਲ ਗੰਗਾਧਰ ਤਿਲਕ ਵਿੱਚ ‘ਲੋਕਮਾਨਿਆ’ ਤੋਂ ਕੀ ਭਾਵ ਹੈ?

ਲੋਕਾਂ ਦੁਆਰਾ ਸਵੀਕਾਰ ਕੀਤਾ

Leave a Comment

Your email address will not be published. Required fields are marked *

error: Content is protected !!