1857 ਦਾ ਵਿਦਰੋਹ: ਕਾਰਨ, ਵਿਸ਼ੇਸ਼ਤਾਵਾਂ, ਨਤੀਜੇ ਅਤੇ ਅਸਫ਼ਲਤਾ ਦੇ ਕਾਰਨ

1.      

ਭਾਰਤੀਆਂ ਦੁਆਰਾ ਅੰਗਰੇਜਾਂ ਵਿਰੁੱਧ ਕੀਤਾ ਗਿਆ ਸਭ ਤੋਂ ਵੱਡਾ ਵਿਦਰੋਹ ਕਿਹੜਾ ਸੀ?

1857 ਈ: ਦਾ ਵਿਦਰੋਹ

2.        

1857 ਈ: ਦੇ ਵਿਦਰੋਹ ਨੂੰ ਹੋਰ ਕਿਹੜੇ ਨਾਵਾਂ ਨਾਲ ਜਾਣਿਆ ਜਾਂਦਾ ਹੈ?

ਪਹਿਲਾ ਸੁਤੰਤਰਤਾ ਸੰਗਰਾਮ, ਸੈਨਿਕ ਵਿਦਰੋਹ

3.        

1857 ਈ: ਦਾ ਵਿਦਰੋਹ ਸਭ ਤੋਂ ਪਹਿਲਾਂ ਕਿਹੜੀ ਸੈਨਾ ਬਟਾਲੀਅਨ ਵਿੱਚ ਸ਼ੁਰੂ ਹੋਇਆ?

19ਵੀਂ ਨੇਟਿਵ ਇਨਫੈਂਟਰੀ, ਬਹਿਰਾਮਪੁਰ

4.        

1857 ਦੇ ਵਿਦਰੋਹ ਲਈ ਕਿਹੜੀ ਮਿਤੀ ਨਿਸਚਿਤ ਕੀਤੀ ਗਈ ਸੀ?

31 ਮਈ 1857 ਈ:

5.        

1857 ਦਾ ਵਿਦਰੋਹ ਕਦੋਂ ਸ਼ੁਰੂ ਹੋਇਆ?

29 ਮਾਰਚ 1857 ਈ:

6.        

1857 ਦਾ ਵਿਦਰੋਹ ਕਿੱਥੋਂ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ?

ਬੈਰਕਪੁਰ (ਕਲਕੱਤਾ)

7.     

ਮੇਰਠ ਛਾਉਣੀ ਵਿਖੇ ਭਾਰਤੀ ਸੈਨਿਕਾਂ ਨੇ ਵਿਦਰੋਹ ਕਦੋਂ ਸ਼ੁਰੂ ਕੀਤਾ?

10 ਮਈ 1857 ਈ:

8.        

1857 ਦੇ ਵਿਦਰੋਹ ਦਾ ਪਹਿਲਾ ਸ਼ਹੀਦ ਕੌਣ ਸੀ?

ਮੰਗਲ ਪਾਂਡੇ

9.     

ਮੰਗਲ ਪਾਂਡੇ ਕਿਸ ਸੈਨਾ ਟੁਕੜੀ ਦਾ ਮੁੱਖੀ ਸੀ?

34 ਨੇਟਿਵ ਇਨਫੈਂਟਰੀ,  ਬੈਰਕਪੁਰ

10.   

ਮੰਗਲ ਪਾਂਡੇ ਨੂੰ ਫਾਂਸੀ ਕਦੋਂ ਦਿੱਤੀ ਗਈ?

8 ਅਪ੍ਰੈਲ 1857

11.    

1857 ਦੇ ਵਿਦਰੋਹ ਦਾ ਤਤਕਾਲੀ ਕਾਰਨ ਕੀ ਸੀ?

ਚਰਬੀ ਵਾਲੇ ਕਾਰਤੂਸ

12.   

ਈਸਟ ਇੰਡੀਆ ਕੰਪਨੀ ਦਾ ਰਾਜ ਕਦੋਂ ਖਤਮ ਹੋਇਆ?

1858 ਈ:

13.   

ਮਹਾਰਾਣੀ ਵਿਕਟੋਰੀਆ ਦਾ ਘੋਸ਼ਣਾਪੱਤਰ ਕਦੋਂ ਪੜ੍ਹਿਆ ਗਿਆ?

1 ਨਵੰਬਰ 1858 ਈ:

14.    

1 ਨਵੰਬਰ 1858 ਨੂੰ ਭਾਰਤ ਕਿਸਦੇ ਅਧਿਕਾਰ ਅਧੀਨ ਆ ਗਿਆ?

ਮਹਾਰਾਣੀ ਵਿਕਟੋਰੀਆ ਦੇ

15.    

1857 ਈ: ਦੇ ਵਿਦਰੋਹ ਨੂੰ ਪਹਿਲਾ ਸੁਤੰਤਰਤਾ ਸੰਗਰਾਮ ਕਿਸਨੇ ਕਿਹਾ?

ਵੀਰ ਦਾਮੋਦਰ ਸਾਵਰਕਰ ਨੇ

16.   

ਕਿਸ ਇਤਿਹਾਸਕਾਰ ਅਨੁਸਾਰ ‘1857 ਈ: ਦਾ ਸੰਗਰਾਮ ਨਾ ਤਾਂ ਪਹਿਲਾ ਸੀ, ਨਾ ਹੀ ਰਾਸ਼ਟਰੀ ਅਤੇ ਨਾ ਹੀ ਸੁੰਤਰਤਾ ਸੰਗਰਾਮ’?

ਆਰ ਸੀ ਮਜੂਮਦਾਰ

17.   

ਕ੍ਰਾਂਤੀਕਾਰੀਆਂ ਦੁਆਰਾ 1857 ਈ: ਦਾ ਵਿਦਰੋਹ ਸ਼ੁਰੂ ਕਰਨ ਲਈ ਕਿਹੜੀ ਮਿਤੀ ਨਿਸਚਿਤ ਕੀਤੀ ਗਈ ਸੀ?

31 ਮਈ 1857 ਈ:

18.    

1857 ਈ: ਤੋਂ ਪਹਿਲਾਂ ਭਾਰਤੀ ਸੈਨਿਕਾਂ ਨੂੰ ਕਿਸ ਅਹੁਦੇ ਤੱਕ ਸੀਮਤ ਰੱਖਿਆ ਜਾਂਦਾ ਸੀ?

ਸੂਬੇਦਾਰ

19.    

1857 ਈ: ਦਾ ਵਿਦਰੋਹ ਮੇਰਠ ਵਿੱਚ ਕਦੋਂ ਸ਼ੁਰੂ ਹੋਇਆ?

10 ਮਈ 1857 ਈ:

20.  

ਮੇਰਠ ਵਿੱਚ ਕਿੰਨੇ ਸੈਨਿਕਾਂ ਨੇ ਚਰਬੀ ਵਾਲੇ ਕਾਰਤੂਸ ਚਲਾਉਣ ਤੋਂ ਇਨਕਾਰ ਕੀਤਾ?

90

21.   

ਮੇਰਠ ਵਿੱਚ ਕਿਸ ਰੈਜੀਮੈਂਟ ਦੇ ਸੈਨਿਕਾਂ ਨੇ ਚਰਬੀ ਵਾਲੇ ਕਾਰਤੂਸ ਚਲਾਉਣ ਤੋਂ ਇਨਕਾਰ ਕੀਤਾ?

ਤੀਜੀ ਨੇਟਿਵ ਰੈਜੀਮੈਂਟ

22.   

ਕ੍ਰਾਂਤੀਕਾਰੀਆਂ ਨੇ ਆਪਣਾ ਨੇਤਾ ਕਿਸਨੂੰ ਘੋਸ਼ਿਤ ਕੀਤਾ?

ਬਹਾਦਰ ਸ਼ਾਹ ਜ਼ਫ਼ਰ ਨੂੰ

23.  

ਅੰਗਰੇਜਾਂ ਨੇ ਬਹਾਦਰ ਸ਼ਾਹ ਜਫ਼ਰ ਨੂੰ ਕੈਦ ਕਰਕੇ ਕਿੱਥੇ ਭੇਜਿਆ?

ਰੰਗੂਨ

24.  

ਕਾਨਪੁਰ ਵਿਖੇ ਵਿਦਰੋਹ ਦੀ ਅਗਵਾਈ ਕਿਸਨੇ ਕੀਤੀ?

ਨਾਨਾ ਸਾਹਿਬ ਨੇ

25.  

ਨਾਨਾ ਸਾਹਿਬ ਕਿਸਦਾ ਲੜਕਾ ਸੀ?

ਪੇਸ਼ਵਾ ਬਾਜੀ ਰਾਓ ਦੂਜੇ ਦਾ

26.  

ਨਾਨਾ ਸਾਹਿਬ ਅੰਗਰੇਜਾਂ ਖਿਲਾਫ਼ ਕਿਉਂ ਸੀ?

ਉਸਦੀ ਪੈਨਸ਼ਨ ਬੰਦ ਕਰ ਦਿੱਤੀ ਗਈ ਸੀ

27.  

ਲਖਨਊ ਨੂੰ ਕਿਸ ਦੋਸ਼ ਅਧੀਨ ਅੰਗਰੇਜੀ ਰਾਜ ਵਿੱਚ ਸ਼ਾਮਿਲ ਕੀਤਾ ਗਿਆ?

ਮਾੜੇ ਪ੍ਰਬੰਧ ਦਾ ਦੋਸ਼ ਲਗਾ ਕੇ

28.  

ਲਖਨਊ ਨੂੰ ਅੰਗਰੇਜੀ ਰਾਜ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ?

1856 ਈ:

29.  

ਲਖਨਊ ਵਿਖੇ ਵਿਦਰੋਹ ਦੀ ਅਗਵਾਈ ਕਿਸਨੇ ਕੀਤੀ?

ਵਾਜ਼ਿਦ ਅਲੀ ਸ਼ਾਹ ਅਤੇ ਬੇਗ਼ਮ ਹਜਰਤ ਮਹੱਲ ਨੇ

30.  

ਲਾਰਡ ਡਲਹੌਜੀ ਨੇ ਅਵਧ ਰਾਜ ਕਿਸ ਕੋਲੋਂ ਪ੍ਰਾਪਤ ਕੀਤਾ?

ਵਾਜ਼ਿਦ ਅਲੀ ਸ਼ਾਹ

31.   

ਝਾਂਸੀ ਵਿਖੇ ਵਿਦਰੋਹ ਦੀ ਅਗਵਾਈ ਕਿਸਨੇ ਕੀਤੀ?

ਲਕਸ਼ਮੀ ਬਾਈ ਅਤੇ ਤਾਂਤੀਆ ਤੋਪੇ ਨੇ

32.  

ਝਾਂਸੀ ਨੂੰ ਕਿਸ ਨੀਤੀ ਅਧੀਨ ਅੰਗਰੇਜੀ ਰਾਜ ਵਿੱਚ ਸ਼ਾਮਿਲ ਕੀਤਾ ਗਿਆ?

ਲੈਪਸ ਦੀ ਨੀਤੀ ਅਧੀਨ

33.  

ਰਾਣੀ ਲਕਸ਼ਮੀ ਬਾਈ ਕਿਸ ਸਥਾਨ ਤੇ ਅੰਗਰੇਜਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋਈ?

ਗਵਾਲੀਅਰ

34.  

ਬਿਹਾਰ ਵਿੱਚ ਵਿਦਰੋਹ ਦਾ ਮੁੱਖ ਨੇਤਾ ਕੌਣ ਸੀ?

ਕੰਵਰ ਸਿੰਘ

35.  

ਬਖ਼ਤ ਖਾਂ ਨੇ ਕਿੱਥੇ ਵਿਦਰੋਹ ਦੀ ਅਗਵਾਈ ਕੀਤੀ?

ਦਿੱਲੀ

36.  

ਅਜ਼ੀਮਉੱਲਾ ਖਾਂ ਕਿਸ ਥਾਂ ਤੇ ਵਿਦਰੋਹ ਵਿੱਚ ਸ਼ਾਮਿਲ ਸੀ?

ਕਾਨਪੁਰ

37.  

ਬਰੇਲੀ ਵਿਖੇ ਵਿਦਰੋਹ ਦਾ ਨੇਤਾ ਕੌਣ ਸੀ?

ਖਾਨ ਬਹਾਦਰ ਖਾਨ

38.  

ਦਿੱਲੀ ਵਿਖੇ ਕਿਸ ਅੰਗਰੇਜ ਅਫ਼ਸਰ ਨੇ ਮੁਗ਼ਲ ਰਾਜਕੁਮਾਰਾਂ ਨੂੰ ਗੋਲੀ ਮਾਰੀ?

ਲੈਫਟੀਨੈਂਟ ਹਡਸਨ

39.  

ਕਾਨਪੁਰ ਵਿਖੇ ਵਿਦਰੋਹ ਨੂੰ ਕਿਸਨੇ ਦਬਾਇਆ?

ਕੋਲਿਨ ਕੈਂਪਬਲ

40.  

ਝਾਂਸੀ ਤੇ ਦੁਬਾਰਾ ਕਬਜਾ ਕਿਸਨੇ ਕੀਤਾ?

ਸਰ ਹਗ ਰੋਜ਼ ਨੇ

41.    

1857 ਦੇ ਵਿਦਰੋਹ ਦੇ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ?

ਲਾਰਡ ਕੇਨਿੰਗ

42.  

ਇੰਗਲਿਸ਼ ਈਸਟ ਇੰਡੀਆ ਕੰਪਨੀ ਦਾ ਸ਼ਾਸਨ ਕਦੋਂ ਖਤਮ ਹੋਇਆ?

1858 ਈ:

43.  

ਮਹਾਂਰਾਣੀ ਵਿਕਟੋਰੀਆ ਦਾ ਘੋਸ਼ਣਾ ਪੱਤਰ ਕਦੋਂ ਪੜ੍ਹਿਆ ਗਿਆ?

1 ਨਵੰਬਰ 1858

44.  

ਮਹਾਂਰਾਣੀ ਵਿਕਟੋਰੀਆ ਦਾ ਘੋਸ਼ਣਾ ਪੱਤਰ ਕਿਸਨੇ ਪੜ੍ਹਿਆ?

ਲਾਰਡ ਕੇਨਿੰਗ ਨੇ

45.  

ਮਹਾਰਾਣੀ ਵਿਕਟੋਰੀਆ ਦਾ ਘੋਸ਼ਣਾ ਪੱਤਰ ਕਿੱਥੇ ਪੜ੍ਹਿਆ ਗਿਆ?

ਕਲਕੱਤਾ ਦਰਬਾਰ ਵਿੱਚ

46.    

1857-The Great Rebellion ਦਾ ਲੇਖਕ ਕੌਣ ਹੈ?

ਅਸ਼ੋਕ ਮਹਿਤਾ

47.  

ਸਰ ਹਗ਼ ਰੋਜ਼ ਨੇ ਕਿਸਨੂੰ ‘ਵਿਦਰੋਹ ਦਾ ਸਭ ਤੋਂ ਵਧੀਆ ਅਤੇ ਸਭ ਤੋਂ ਬਹਾਦਰ ਨੇਤਾ’ ਕਿਹਾ ਹੈ?

ਲਕਸ਼ਮੀ ਬਾਈ

48.  

ਕਿਸ ਸੁਤੰਤਰਤਾ ਸੰਗਰਾਮੀ ਦਾ ਅਸਲ ਨਾਂ ਗੋਵਿੰਦ ਢੋਂਡੂ ਪੰਤ ਸੀ?

ਨਾਨਾ ਸਾਹਿਬ ਦਾ

49.  

ਨਾਨਾ ਸਾਹਿਬ ਕਿਸਦਾ ਲੜਕਾ ਸੀ?

ਪੇਸ਼ਵਾ ਬਾਜੀ ਰਾਓ ਦੂਜੇ ਦਾ

50.    

1857 ਦੇ ਵਿਦਰੋਹ ਤੋਂ ਫੌਰਨ ਬਾਅਦ ਬੰਗਾਲ ਵਿੱਚ ਕਿਹੜਾ ਵਿਦਰੋਹ ਸ਼ੁਰੁ ਹੋਇਆ?

ਨੀਲ ਕਿਸਾਨ ਵਿਦਰੋਹ

51.    

1857 ਦਾ ਵਿਦਰੋਹ ਕਿਸ ਘਟਨਾ ਨਾਲ ਖਤਮ ਹੋਇਆ ਮੰਨਿਆ ਜਾਂਦਾ ਹੈ?

ਗਵਾਲੀਅਰ ਤੇ ਅੰਗਰੇਜਾਂ ਦਾ ਕਬਜਾ

52.  

ਅੰਗਰੇਜਾਂ ਖਿਲਾਫ਼ ਨਾਗਰਿਕ ਵਿਦਰੋਹ ਸਭ ਤੋਂ ਪਹਿਲਾਂ ਕਿਹੜੇ ਰਾਜਾਂ ਵਿੱਚ ਸ਼ੁਰੂ ਹੋਏ?

ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼

Leave a Comment

Your email address will not be published. Required fields are marked *

error: Content is protected !!