ਸ਼ੇਰ ਸ਼ਾਹ ਸੂਰੀ ਅਤੇ ਉਸਦੀ ਸ਼ਾਸਨ ਵਿਵਸਥਾ

1.      

ਸ਼ੇਰ ਸ਼ਾਹ ਸੂਰੀ ਦਾ ਅਸਲ ਨਾਂ ਕੀ ਸੀ?

ਫਰੀਦ

2.     

ਸ਼ੇਰ ਸ਼ਾਹ ਸੂਰੀ ਦੇ ਪਿਤਾ ਦਾ ਨਾਂ ਕੀ ਸੀ?

ਹਸਨ ਖਾਨ

3.     

ਹਸਨ ਖਾਂ ਦੇ ਕਿੰਨੇ ਪੁੱਤਰ ਸਨ?

8

4.     

ਸ਼ੇਰ ਸ਼ਾਹ ਦੀ ਪਹਿਲੀ ਲੜਾਈ ਕਿਸ ਰਾਜ ਦੇ ਖਿਲਾਫ਼ ਸੀ?

ਕਲਿੰਜਰ ਦੇ

5.     

ਹਸਨ ਖਾਨ ਕਿੱਥੇ ਕੰਮ ਕਰਦਾ ਸੀ?

ਸਾਸਾਰਾਮ, ਬਿਹਾਰ ਵਿਖੇ

6.     

ਫ਼ਰੀਦ ਨੂੰ ਸ਼ੇਰ ਖਾਨ ਦੀ ਉਪਾਧੀ ਕਿਸਨੇ ਦਿੱਤੀ?

ਬਹਾਰ ਖਾਂ ਲੋਹਾਨੀ

7.     

ਬਹਾਰ ਖਾਂ ਲੋਹਾਨੀ ਕੌਣ ਸੀ?

ਬਿਹਾਰ ਦਾ ਸੂਬੇਦਾਰ

8.     

ਚੌਸਾ ਦੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ?

ਸ਼ੇਰ ਸ਼ਾਹ ਸੂਰੀ ਅਤੇ ਹੁਮਾਯੂੰ

9.     

ਚੌਸਾ ਦੀ ਲੜਾਈ ਵਿੱਚ ਕਿਸਦੀ ਜਿੱਤ ਹੋਈ?

ਸ਼ੇਰ ਸ਼ਾਹ ਸੂਰੀ ਦੀ

10.   

ਕਿਸ ਲੜਾਈ ਤੋਂ ਬਾਅਦ ਸ਼ੇਰ ਖਾਨ ਨੇ ‘ਸ਼ੇਰ ਸ਼ਾਹ ਸੂਰੀ’ ਉਪਾਧੀ ਧਾਰਨ ਕੀਤੀ?

ਚੌਸਾ

11.    

ਕਨੌਜ ਦੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ?

ਸ਼ੇਰ ਸ਼ਾਹ ਸੂਰੀ ਅਤੇ ਹੁਮਾਯੂੰ

12.   

ਕਨੌਜ ਦੀ ਲੜਾਈ ਵਿੱਚ ਕਿਸਦੀ ਜਿੱਤ ਹੋਈ?

ਸ਼ੇਰ ਸ਼ਾਹ ਸੂਰੀ ਦੀ

13.   

ਕਨੌਜ ਦੀ ਲੜਾਈ ਕਦੋਂ ਹੋਈ?

1540 ਈ:

14.   

ਸ਼ੇਰ ਸ਼ਾਹ ਸੂਰੀ ਦਿੱਲੀ ਦਾ ਸੁਲਤਾਨ ਕਦੋਂ ਬਣਿਆ?

1540 ਈ:

15.   

ਸ਼ੇਰ ਸ਼ਾਹ ਸੂਰੀ ਦੀ ਮੌਤ ਕਦੋਂ ਹੋਈ?

1545 ਈ:

16.   

ਸ਼ੇਰ ਸ਼ਾਹ ਸੂਰੀ ਦੀ ਮੌਤ ਕਿਸ ਕਿਲ੍ਹੇ ਤੇ ਹਮਲੇ ਸਮੇਂ ਹੋਈ?

ਕਲਿੰਜਰ ਕਿਲ੍ਹੇ ਦੇ

17.   

ਸ਼ੇਰ ਸ਼ਾਹ ਸੂਰੀ ਦੀ ਮੌਤ ਕਿਵੇਂ ਹੋਈ?

ਬਾਰੂਦ ਦੇ ਧਮਾਕੇ ਕਾਰਨ

18.   

ਸ਼ੇਰ ਸ਼ਾਹ ਸੂਰੀ ਦੀ ਮੌਤ ਤੋਂ ਬਾਅਦ ਗੱਦੀ ਤੇ ਕੌਣ ਬੈਠਾ?

ਇਸਲਾਮ ਸ਼ਾਹ

19.   

ਸ਼ੇਰ ਸ਼ਾਹ ਸੂਰੀ ਨੇ ਦੀਨਪਨਾਹ ਨਗਰ ਦਾ ਕੀ ਨਾਂ ਰੱਖਿਆ?

ਸ਼ੇਰਗੜ੍ਹ

20.  

ਦੀਨਪਨਾਹ ਨਗਰ ਦੀ ਸਥਾਪਨਾ ਕਿਸਨੇ ਕੀਤੀ ਸੀ?

ਹੁੰਮਾਯੂੰ ਨੇ

21.   

ਦੀਨਪਨਾਹ ਨਗਰ ਕਿਸ ਸ਼ਹਿਰ ਦਾ ਛੇਵਾਂ ਨਗਰ ਸੀ?

ਦਿੱਲੀ ਦਾ

22.   

ਸ਼ੇਰ ਸ਼ਾਹ ਸੂਰੀ ਨੇ ਕਿਹੜੀ ਕਰੰਸੀ ਚਲਾਈ?

ਰੁਪਈਆ

23.  

ਰੁਪਈਆ ਕਿਸ ਧਾਤੂ ਦਾ ਬਣਿਆ ਹੁੰਦਾ ਸੀ?

ਚਾਂਦੀ ਦਾ

24.  

ਸੋਨੇ ਦੇ ਸਿੱਕੇ ਨੂੰ ਕੀ ਕਿਹਾ ਜਾਂਦਾ ਸੀ?

ਮੋਹਰ

25.  

ਤਾਂਬੇ ਦੇ ਸਿੱਕੇ ਨੂੰ ਕੀ ਕਿਹਾ ਜਾਂਦਾ ਸੀ?

ਪੈਸਾ

26.  

ਸ਼ੇਰ ਸ਼ਾਹ ਸੂਰੀ ਨੂੰ ‘ਉਸਤਾਦ-ਏ-ਬਾਦਸ਼ਾਹਾਂ’ ਕਿਸਨੇ ਕਿਹਾ?

ਹੁੰਮਾਯੂੰ ਨੇ

27.  

ਸ਼ੇਰ ਸ਼ਾਹ ਸੂਰੀ ਦੁਆਰਾ ਬਣਵਾਏ ਗਏ ਕਿਸ ਕਿਲ੍ਹੇ ਨੂੰ ਯੂਨੈਸਕੋ ਨੇ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਿਲ ਕੀਤਾ ਹੈ?

ਰੋਹਤਾਸ (ਪਾਕਿਸਤਾਨ)

28.  

ਸ਼ੇਰ ਸਾਹ ਸੂਰੀ ਮਸਜਿਦ ਕਿੱਥੇ ਸਥਿਤ ਹੈ?

ਪਟਨਾ, ਬਿਹਾਰ

29.  

ਦਿੱਲੀ ਦੇ ਪੁਰਾਣੇ ਕਿਲ੍ਹੇ ਵਿੱਚ ਸਥਾਪਿਤ ਮਸਜਿਦ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਕਿਲ੍ਹਾ-ਏ-ਕੁਨ੍ਹਾ

30.  

ਸ਼ੇਰ ਸ਼ਾਹ ਸੂਰੀ ਦੁਆਰਾ ਬਣਵਾਇਆ ਗਿਆ ਸ਼ਹਿਰ ‘ਭੇਰਾ’ ਪਾਕਿਸਤਾਨ ਦੇ ਕਿਸ ਜਿਲ੍ਹੇ ਵਿੱਚ ਸਥਿਤ ਹੈ?

ਸਰਗੋਧਾ

31.   

ਤਾਰੀਖ਼-ਏ-ਸ਼ੇਰਸ਼ਾਹੀ ਦੀ ਰਚਨਾ ਕਿਸਨੇ ਕੀਤੀ?

ਅੱਬਾਸ ਖਾਨ ਸਰਵਾਨੀ

32.  

ਅੱਬਾਸ ਖਾਨ ਸਰਵਾਨੀ ਕਿਸ ਮੁਗ਼ਲ ਸ਼ਾਸਕ ਅਧੀਨ ਵਾਕਿਆ ਨਵੀਸ ਸੀ?

ਅਕਬਰ

33.  

ਕਿਹੜੇ ਇਤਿਹਾਸਕਾਰ ਦਾ ਕਹਿਣਾ ਸੀ ਕਿ ਸ਼ੇਰ ਸ਼ਾਹ ਸੂਰੀ ਆਪਣੇ ਨਾਂ ਤੇ ਸ਼ਹਿਰ ਵਸਾਉਂਦੇ ਸਮੇਂ ਪੁਰਾਣੇ ਸ਼ਹਿਰ ਨੂੰ ਤਬਾਹ ਕਰ ਦਿੰਦਾ ਸੀ?

ਬਦੌਨੀ

34.  

ਸ਼ੇਰ ਸ਼ਾਹ ਸੂਰੀ ਦੇ ਸਮੇਂ ਸੂਬਿਆਂ ਨੂੰ ਕੀ ਕਿਹਾ ਜਾਂਦਾ ਸੀ?

ਸਰਕਾਰ

35.  

ਸ਼ੇਰ ਸ਼ਾਹ ਸੂਰੀ ਨੇ ਆਪਣੇ ਰਾਜ ਨੂੰ ਕਿੰਨੇ ਸਰਕਾਰਾਂ ਵਿੱਚ ਵੰਡਿਆ ਸੀ?

47

36.  

ਸਰਕਾਰ ਨੂੰ ਅੱਗੇ ਕਿਹੜੀਆਂ ਪ੍ਰਸ਼ਾਸਨਿਕ ਇਕਾਈਆਂ ਵਿੱਚ ਵੰਡਿਆ ਜਾਂਦਾ ਸੀ?

ਪਰਗਨਾ

37.  

ਸ਼ੇਰ ਸ਼ਾਹ ਸੂਰੀ ਨੇ ਕਿੰਨੇ ਕੇਂਦਰੀ ਵਿਭਾਗਾਂ ਦੀ ਸਥਾਪਨਾ ਕੀਤੀ?

4

38.  

ਦੀਵਾਨ-ਏ-ਅਰਜ਼ ਦਾ ਮੁੱਖੀ ਕੌਣ ਹੁੰਦੀ ਸੀ?

ਅਰਜ਼-ਏ-ਮੁਮਾਲਿਕ

39.  

ਦੀਵਾਨ-ਏ-ਅਰਜ਼ ਮਹਿਕਮਾ ਕਿਸ ਨਾਲ ਸੰਬੰਧਤ ਸੀ?

ਸੈਨਾ ਨਾਲ

40.  

ਦੀਵਾਨ-ਏ-ਵਜ਼ਾਰਤ ਕੀ ਸੀ?

ਵਿੱਤ ਵਿਭਾਗ

41.   

ਧਾਰਮਿਕ ਅਤੇ ਵਿਦੇਸ਼ੀ ਮਾਮਲੇ ਕਿਸ ਵਿਭਾਗ ਅਧੀਨ ਸਨ?

ਦੀਵਾਨ-ਏ-ਰਿਸਾਲਤ

42.  

ਸ਼ਾਹੀ ਦਰਬਾਰ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?

ਦੀਵਾਨ-ਏ-ਇੰਸ਼ਾ

43.  

ਸ਼ਿਕਦਾਰ ਦਾ ਕੰਮ ਕੀ ਸੀ?

ਕਾਨੂੰਨ ਅਤੇ ਸ਼ਾਂਤੀ ਕਾਇਮ ਰੱਖਣਾ

44.  

ਅਮੀਨ ਕੀ ਕੰਮ ਕਰਦਾ ਸੀ?

ਕਰ ਇਕੱਠਾ ਕਰਨਾ

45.  

ਪਰਗਨੇ ਦੇ ਨਿਆਂ ਸੰਬੰਧੀ ਕੰਮ ਕਿਸਦੀ ਅਗਵਾਈ ਹੇਠ ਕੀਤੇ ਜਾਂਦੇ ਸਨ?

ਮੁਨਸਿਫ਼ ਦੁਆਰਾ

46.  

ਕਿਸ ਲੜਾਈ ਦੇ ਨਤੀਜੇ ਵਜੋਂ ਬਿਹਾਰ ਸ਼ੇਰ ਸ਼ਾਹ ਸੂਰੀ ਦੇ ਨਿਯੰਤਰਨ ਹੇਠ ਆ ਗਿਆ?

ਸੂਰਜਗੜ੍ਹ ਦੀ ਲੜਾਈ

47.  

ਸ਼ੇਰ ਸ਼ਾਹ ਸੂਰੀ ਦੇ ਜੀਵਨ ਦੀ ਅੰਤਮ ਲੜਾਈ ਕਿਹੜੀ ਸੀ?

ਕਲਿੰਜਰ ਦੀ ਲੜਾਈ

48.  

ਸ਼ੇਰ ਸ਼ਾਹ ਸੂਰੀ ਦਾ ਮਕਬਰਾ ਕਿੱਥੇ ਸਥਿਤ ਹੈ?

ਸਾਸਾਰਾਮ, ਬਿਹਾਰ

49.  

ਕਿਹੜੀ ਲੜਾਈ ਤੋਂ ਬਾਅਦ ਹੁਮਾਯੂੰ ਨੂੰ ਭਾਰਤ ਛੱਡ ਕੇ ਜਾਣਾ ਪਿਆ?

ਕਨੌਜ ਦੀ ਲੜਾਈ

50.  

ਸ਼ੇਰ ਸ਼ਾਹ ਸੂਰੀ ਨੇ ਕਿਹੜੀ ਪ੍ਰਸਿੱਧ ਸੜਕ ਦਾ ਨਿਰਮਾਣ ਕਰਵਾਇਆ?

ਜੀ ਟੀ ਰੋਡ ਦਾ

51.   

ਜੀ. ਟੀ. ਰੋਡ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਸ਼ੇਰ ਸ਼ਾਹ ਸੂਰੀ ਮਾਰਗ

52.  

ਜੀ. ਟੀ. ਰੋਡ ਕਿੱਥੋਂ ਤੋਂ ਕਿੱਥੋਂ ਤੱਕ ਫੈਲੀ ਹੋਈ ਸੀ?

ਕਲਕੱਤੇ ਤੋਂ ਪਿਸ਼ਾਵਰ ਤੱਕ

53.  

ਜੀ. ਟੀ. ਰੋਡ ਦੀ ਲੰਬਾਈ ਕਿੰਨੀ ਸੀ?

1500 ਕਿਲੋਮੀਟਰ

54.  

ਸ਼ੇਰ ਸ਼ਾਹ ਸੂਰੀ ਨੇ ਭੂਮੀ ਦੀ ਪੈਮਾਇਸ਼ ਲਈ ਕਿਹੜੇ ਗਜ ਦੀ ਵਰਤੋਂ ਕੀਤੀ?

ਸਿਕੰਦਰੀ ਗਜ

55.  

ਦਿੱਲੀ ਦਾ ਪੁਰਾਣਾ ਕਿਲ੍ਹਾ ਕਿਸਨੇ ਬਣਵਾਇਆ?

ਸ਼ੇਰ ਸ਼ਾਹ ਸੂਰੀ ਨੇ

56.  

ਮਲਿਕ ਮੁਹੰਮਦ ਜਾਇਸੀ ਨੇ ਪਦਮਾਵਤ ਕਿਸਦੇ ਸ਼ਾਸਨਕਾਲ ਵਿੱਚ  ਪੂਰੀ ਕੀਤੀ?

ਸ਼ੇਰ ਸ਼ਾਹ ਸੂਰੀ

57.  

ਪਦਮਾਵਤ ਕਿਸ ਭਾਸ਼ਾ ਵਿੱਚ ਲਿਖੀ ਗਈ?

ਹਿੰਦੀ

58.  

ਲਗਾਨ ਦਰ ਤੈਅ ਕਰਨ ਲਈ ਭੂਮੀ ਦੀ ਉਪਜਾਊ ਸ਼ਕਤੀ ਦੇ ਅਧਾਰ ਤੇ ਵੰਡ ਭਾਰਤ ਵਿੱਚ ਪਹਿਲੀ ਵਾਰ ਕਿਸ ਦੇ ਰਾਜਕਾਲ ਵਿੱਚ ਕੀਤੀ ਗਈ?

ਸ਼ੇਰ ਸ਼ਾਹ ਸੂਰੀ

59.  

ਸ਼ੇਰ ਸ਼ਾਹ ਤੋਂ ਬਾਅਦ ਗੱਦੀ ਤੇ ਕੌਣ ਬੈਠਾ?

ਇਸਲਾਮ ਸ਼ਾਹ

60. 

ਸ਼ੇਰ ਸ਼ਾਹ ਸੂਰੀ ਦੁਆਰਾ ਬਣਾਈ ਗਈ ਸੜਕ ਨੂੰ ਕੀ ਨਾਂ ਦਿੱਤਾ ਗਿਆ?

ਸੜਕ-ਏ-ਆਜਮ

61.   

ਸੜਕ-ਏ-ਆਜ਼ਮ ਨੂੰ ਅੱਜਕੱਲ੍ਹ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਜੀ.ਟੀ.ਰੋਡ ਅਤੇ ਸ਼ੇਰ ਸ਼ਾਹ ਸੂਰੀ ਮਾਰਗ

62.  

ਸ਼ੇਰ ਸ਼ਾਹ ਸੂਰੀ ਦੀ ਮੌਤ ਕਿੱਥੇ ਹੋਈ?

ਕਲਿੰਜਰ

Leave a Comment

Your email address will not be published. Required fields are marked *

error: Content is protected !!