ਬਾਬਰ, ਅਕਬਰ ਅਤੇ ਔਰੰਗਜੇਬ ਅਧੀਨ ਮੁਗ਼ਲ ਰਾਜ ਦੀ ਸਥਾਪਨਾ, ਮੁਗ਼ਲ ਸ਼ਾਸਨ ਵਿਵਸਥਾ ਅਤੇ ਮੁਗ਼ਲ ਸਾਮਰਾਜ ਦਾ ਪਤਨ

1.      

ਭਾਰਤ ਵਿੱਚ ਮੁਗ਼ਲ ਸਾਮਰਾਜ ਦੀ ਸਥਾਪਨਾ ਕਿਸਨੇ ਕੀਤੀ?

ਬਾਬਰ ਨੇ

2.     

ਮੁਗ਼ਲ ਕਿਸ ਜਾਤੀ ਨਾਲ ਸੰਬੰਧ ਰੱਖਦੇ ਸਨ?

ਤੁਰਕ

3.     

ਮੁਗ਼ਲ ਕਿਸ ਸੰਪਰਦਾਇ ਨਾਲ ਸੰਬੰਧ ਰੱਖਦੇ ਸਨ?

ਸੁੰਨੀ

4.     

ਭਾਰਤ ਦੇ ਮੁਗਲ ਆਪਣੇ ਆਪ ਨੂੰ ਕਿਸਦਾ ਉੱਤਰਧਿਕਾਰੀ ਮੰਨਦੇ ਸਨ?

ਤੈਮੂਰ ਦਾ

5.     

ਭਾਰਤ ਵਿੱਚ ਮੁਗ਼ਲ ਰਾਜ ਦੀ ਨੀਂਹ ਕਦੋਂ ਰੱਖੀ ਗਈ?

1526 ਈ:

6.     

ਭਾਰਤ ਵਿੱਚ ਮੁਗ਼ਲ ਰਾਜ ਦੀ ਨੀਂਹ ਕਿਹੜੇ ਯੁੱਧ ਦੁਆਰਾ ਰੱਖੀ ਗਈ?

ਪਾਣੀਪਤ ਦਾ ਪਹਿਲਾ ਯੁੱਧ

7.     

ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ?

21 ਅਪ੍ਰੈਲ 1526 ਈ:

8.     

ਪਾਣੀਪਤ ਦਾ ਪਹਿਲਾ ਯੁੱਧ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਇਆ?

ਇਬਰਾਹਿਮ ਲੋਧੀ ਅਤੇ ਬਾਬਰ

9.     

ਪਾਣੀਪਤ ਦੇ ਪਹਿਲੇ ਯੁੱਧ ਵਿੱਚ ਕਿਸਦੀ ਜਿੱਤ ਹੋਈ?

ਬਾਬਰ ਦੀ

10.   

ਬਾਬਰ ਕਿੱਥੋਂ ਦਾ ਸ਼ਾਸਕ ਸੀ?

ਫਰਗਨਾ ਦਾ

11.    

ਫਰਗਨਾ ਕਿਸ ਵਰਤਮਾਨ ਦੇਸ਼ ਵਿੱਚ ਸਥਿਤ ਹੈ?

ਉਜਬੇਕਿਸਤਾਨ

12.   

ਬਾਬਰ ਕਿੰਨੀ ਉਮਰ ਵਿੱਚ ਫਰਗਨਾ ਦਾ ਸ਼ਾਸਕ ਬਣਿਆ?

11 ਸਾਲ ਦੀ ਉਮਰ ਵਿੱਚ

13.   

ਬਾਬਰ ਫਰਗ਼ਨਾ ਦਾ ਸ਼ਾਸਕ ਕਦੋਂ ਬਣਿਆ?

1494 ਈ:

14.   

ਬਾਬਰ ਦਾ ਪੂਰਾ ਨਾਂ ਕੀ ਸੀ?

ਜਹੀਰ-ਉਦ-ਦੀਨ ਬਾਬਰ

15.   

ਬਾਬਰ ਪਿਤਾ ਵਾਲੇ ਪਾਸਿਓ ਕਿਸਦਾ ਵੰਸ਼ਜ ਸੀ?

ਤੈਮੂਰ ਦਾ

16.   

ਬਾਬਰ ਮਾਤਾ ਵਾਲੇ ਪਾਸਿਓਂ ਕਿਸਦਾ ਵੰਸ਼ਜ ਸੀ?

ਚੰਗੇਜ਼ ਖਾਂ ਦਾ

17.   

ਬਾਬਰ ਦੇ ਪਿਤਾ ਦਾ ਨਾਂ ਕੀ ਸੀ?

ਉਮਰ ਸ਼ੇਖ ਮਿਰਜਾ

18.   

ਬਾਬਰ ਨੇ ਭਾਰਤ ਤੇ ਪਹਿਲਾ ਹਮਲਾ ਕਦੋਂ ਕੀਤਾ?

1519 ਈ:

19.   

ਬਾਬਰ ਨੂੰ ਭਾਰਤ ਤੇ ਹਮਲਾ ਕਰਨ ਲਈ ਕਿਸਨੇ ਸੱਦਾ ਦਿੱਤਾ ਸੀ?

ਦੌਲਤ ਖਾਂ ਲੋਧੀ ਅਤੇ ਆਲਮ ਖਾਂ ਲੋਧੀ ਨੇ

20.  

ਕਨਵਾਹਾ ਦੀ ਲੜਾਈ ਕਦੋਂ ਹੋਈ?

1527 ਈ:

21.   

ਕਨਵਾਹਾ ਦੀ ਲੜਾਈ ਕਿਹੜੀਆਂ ਧਿਰਾਂ ਵਿਚਕਾਰ ਹੋਈ?

ਬਾਬਰ ਅਤੇ ਰਾਣਾ ਸਾਂਗਾ

22.   

ਕਨਵਾਹਾ ਦੀ ਲੜਾਈ ਵਿੱਚ ਕਿਸਦੀ ਜਿੱਤ ਹੋਈ?

ਬਾਬਰ ਦੀ

23.  

ਕਿਹੜੀ ਪੁਸਤਕ ਨੂੰ the most enthralling and romantic works in the literature of all times ਮੰਨਿਆ ਜਾਂਦਾ ਹੈ?

ਤੁਜ਼ਕ-ਏ-ਬਾਬਰੀ

24.  

ਤੁਜ਼ਕ-ਏ-ਬਾਬਰੀ ਨੂੰ ਬਾਬਰ ਨੇ ਕਿਸ ਭਾਸ਼ਾ ਵਿੱਚ ਲਿਖਿਆ ਸੀ?

ਤੁਰਕੀ ਵਿੱਚ

25.  

ਬਾਬਰ ਦੀ ਆਤਮਕਥਾ ਦਾ ਨਾਂ ਕੀ ਹੈ?

ਤੁਜ਼ਕ-ਏ-ਬਾਬਰੀ

26.  

ਤੁਜ਼ਕੇ ਬਾਬਰੀ ਦਾ ਫ਼ਾਰਸੀ ਵਿੱਚ ਕਿਸਨੇ ਅਨੁਵਾਦ ਕੀਤਾ?

ਅਬਦੁਰ ਰਹੀਮ ਖਾਨਖਾਨਾ

27.    

‘ਬਾਦਸ਼ਾਹ’ ਉਪਾਧੀ ਧਾਰਨ ਕਰਨ ਵਾਲਾ ਪਹਿਲਾ ਭਾਰਤੀ ਸ਼ਾਸਕ ਕੌਣ ਸੀ?

ਬਾਬਰ

28.  

ਭਾਰਤ ਵਿੱਚ ਤੋਪਖਾਨੇ ਦੀ ਵਰਤੋਂ ਪਹਿਲੀ ਵਾਰ ਕਿਸਨੇ ਕੀਤੀ?

ਬਾਬਰ ਨੇ

29.  

ਭਾਰਤ ਵਿੱਚ ਤੋਪਖਾਨੇ ਦੀ ਵਰਤੋਂ ਪਹਿਲੀ ਵਾਰ ਕਿਸ ਲੜਾਈ ਵਿੱਚ ਕੀਤੀ ਗਈ?

ਪਾਨੀਪਤ ਦੀ ਪਹਿਲੀ ਲੜਾਈ

30.  

ਕਨਵਾਹ ਦੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ?

ਬਾਬਰ ਅਤੇ ਰਾਣਾ ਸਾਂਗਾ

31.   

ਕਨਵਾਹ ਦੀ ਲੜਾਈ ਵਿੱਚ ਕਿਸਦੀ ਜਿੱਤ ਹੋਈ?

ਬਾਬਰ ਦੀ

32.  

ਬਾਬਰ ਨੂੰ ਪਹਿਲੀ ਵਾਰ ਕਿੱਥੇ ਦਫ਼ਨਾਇਆ ਗਿਆ?

ਆਰਾਮ ਬਾਗ, ਆਗਰਾ

33.  

ਬਾਅਦ ਵਿੱਚ ਬਾਬਰ ਨੂੰ ਕਿੱਥੇ ਦਫ਼ਨਾਇਆ ਗਿਆ?

ਕਾਬਲ

34.  

ਭਾਰਤ ਵਿੱਚ ਪਹਿਲਾ ਮੁਗ਼ਲ ਬਾਗ ਕਿਸ ਦੁਆਰਾ ਬਣਵਾਇਆ ਗਿਆ?

ਬਾਬਰ

35.  

ਬਾਬਰ ਦੀ ਮੌਤ ਤੋਂ ਬਾਅਦ ਕੌਣ ਮੁਗਲ ਰਾਜ ਦੀ ਗੱਦੀ ਤੇ ਬੈਠਾ?

ਹੁਮਾਯੂੰ

36.  

ਬਾਬਰ ਦੇ ਭਾਰਤ ਹਮਲੇ ਸਮੇਂ ਹੁਮਾਯੂੰ ਕਿਥੋਂ ਦਾ ਸੂਬੇਦਾਰ ਸੀ?

ਬਦਖਸ਼ਾਂ ਦਾ

37.  

ਹੁਮਾਯੂੰ ਨੇ ਕਿਹੜੇ ਨਗਰ ਨੂੰ ਆਪਣੀ ਰਾਜਧਾਨੀ ਬਣਾਇਆ?

ਦਿੱਲੀ

38.  

ਕੋਹਿਨੂਰ ਹੀਰਾ ਪ੍ਰਾਪਤ ਕਰਨ ਵਾਲਾ ਪਹਿਲਾ ਮੁਗ਼ਲ ਸ਼ਾਸਕ ਕੌਣ ਸੀ?

ਹੁਮਾਯੂੰ

39.  

ਦੀਨਪਨਾਹ ਨਗਰ ਦੀ ਸਥਾਪਨਾ ਕਿਸਨੇ ਕੀਤੀ?

ਹੁਮਾਯੂੰ

40.  

ਹੁਮਾਯੂੰਨਾਮਾ ਦਾ ਲੇਖਕ ਕੌਣ ਹੈ?

ਗੁਲਬਦਨ ਬੇਗਮ

41.   

ਕਿਸ ਮੁਗ਼ਲ ਸ਼ਾਸਕ ਦੀ ਮੌਤ ਪੌੜੀਆਂ ਤੋਂ ਡਿੱਗ ਕੇ ਹੋਈ?

ਹੁਮਾਯੂੰ

42.  

ਕਿਹੜੇ ਮੁਗ਼ਲ ਸ਼ਾਸਕ ਬਾਰੇ ਇਹ ਗੱਲ ਮਸ਼ਹੂਰ ਹੈ ਕਿ ਉਹ ਜਿੰਦਗੀ ਭਰ ਲੜਖੜਾਉਂਦਾ ਰਿਹਾ ਅਤੇ ਲੜਖੜਾਉਂਦਾ ਹੀ ਮਰ ਗਿਆ?

ਹੁਮਾਯੂੰ

43.  

ਕਿਸ ਮੁਗ਼ਲ ਸ਼ਾਸਕ ਨੇ ਆਪਣੀ ਜਾਨ ਬਚਾਉਣ ਦੇ ਇਨਾਮ ਵਜੋਂ ਇੱਕ ਮਾਸ਼ਕੀ ਨੂੰ ਇੱਕ ਦਿਨ ਲਈ ਦਿੱਲੀ ਦਾ ਸ਼ਾਸਕ ਬਣਾਇਆ?

ਹੁੰਮਾਯੂੰ

44.  

ਕਿਸ ਸ਼ਾਸਕ ਦੁਆਰਾ ਭਾਰਤ ਵਿੱਚ ਚਮੜੇ ਦੇ ਸਿੱਕੇ ਚਲਾਏ ਗਏ?

ਨਿਜ਼ਾਮ

45.  

ਕਿਸ ਮੁਗ਼ਲ ਬਾਦਸ਼ਾਹ ਨੇ ਜ਼ਜ਼ੀਆ ਖਤਮ ਕਰ ਦਿੱਤਾ?

ਅਕਬਰ ਨੇ

46.  

ਅਕਬਰ ਗੱਦੀ ਤੇ ਕਦੋਂ ਬੈਠਾ?

1556 ਈ:

47.  

ਅਕਬਰ ਦੀ ਮਾਤਾ ਦਾ ਨਾਂ ਕੀ ਸੀ?

ਹਮੀਦਾ ਬਾਨੋ ਬੇਗਮ

48.  

ਅਕਬਰ ਦਾ ਜਨਮ ਕਦੋਂ ਹੋਇਆ?

1542 ਈ:

49.  

ਅਕਬਰ ਦਾ ਜਨਮ ਕਿੱਥੇ ਹੋਇਆ?

ਅਮਰਕੋਟ

50.  

ਅਕਬਰ ਦੀ ਤਾਜਪੋਸ਼ੀ ਕਿਸ ਸਥਾਨ ਤੇ ਕੀਤੀ ਗਈ?

ਕਲਾਨੌਰ (ਗੁਰਦਾਸਪੁਰ)

51.   

ਰਾਜਗੱਦੀ ਤੇ ਬੈਠਣ ਸਮੇਂ ਅਕਬਰ ਦਾ ਸਰਪ੍ਰਸਤ ਕੌਣ ਸੀ?

ਬੈਰਮ ਖਾਂ

52.  

ਬੈਰਮ ਖਾਂ ਨੂੰ ਕਿੱਥੇ ਕਤਲ ਕੀਤਾ ਗਿਆ?

ਪਾਟਨ

53.  

ਰਾਜਗੱਦੀ ਤੇ ਬੈਠਣ ਸਮੇਂ ਅਕਬਰ ਦੀ ਉਮਰ ਕਿੰਨੀ ਸੀ?

13 ਸਾਲ

54.  

ਬੈਰਮ ਖਾਂ ਦੀ ਸਰਪ੍ਰਸਤੀ ਦਾ ਕਾਲ ਕਿਸ ਸਮੇਂ ਨੂੰ ਕਿਹਾ ਜਾਂਦਾ ਹੈ?

1555-60 ਈ:

55.  

ਬੈਰਮ ਖਾਂ ਨੂੰ ਕਿਸਨੇ ਕਤਲ ਕੀਤਾ?

ਹਾਜੀ ਖਾਂ ਨੇ

56.  

ਹਲਦੀ ਘਾਟੀ ਦੀ ਪ੍ਰਸਿੱਧ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ?

ਮਹਾਰਾਣਾ ਪ੍ਰਤਾਪ ਅਤੇ ਮੁਗ਼ਲ

57.  

ਹਲਦੀ ਘਾਟੀ ਦੀ ਲੜਾਈ ਕਦੋਂ ਹੋਈ?

1576 ਈ:

58.  

ਹਲਦੀ ਘਾਟੀ ਦੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ?

ਮਹਾਰਾਣਾ ਪ੍ਰਤਾਪ ਅਤੇ ਮੁਗ਼ਲ

59.  

ਹਲਦੀ ਘਾਟੀ ਦੀ ਲੜਾਈ ਵਿੱਚ ਮੁਗ਼ਲ ਸੈਨਾ ਦੀ ਅਗਵਾਈ ਕਿਸਨੇ ਕੀਤੀ?

ਰਾਜਾ ਮਾਨ ਸਿੰਘ, ਆਸਫ਼ ਖਾਨ

60. 

ਜਦੋਂ ਅਕਬਰ ਨੇ ਚਿਤੌੜ ਤੇ ਜਿੱਤ ਪ੍ਰਾਪਤ ਕੀਤੀ ਤਾਂ ਮੇਵਾੜ ਤੇ ਕੌਣ ਸ਼ਾਸਨ ਕਰ ਰਿਹਾ ਸੀ?

ਰਾਣਾ ਉਦੈ ਸਿੰਘ

61.   

ਚਿਤੌੜ ਤੋਂ ਬਾਅਦ ਮੇਵਾੜ ਦੀ ਰਾਜਧਾਨੀ ਕਿਹੜਾ ਸ਼ਹਿਰ ਬਣਿਆ?

ਉਦੈਪੁਰ

62.  

ਅਕਬਰ ਦੇ ਯੁੱਧਾਂ ਦਾ ਸਾਹਮਣਾ ਕਰਨ ਵਾਲੀ ਰਾਣੀ ਦੁਰਗਾਵਤੀ ਕਿਸ ਰਾਜ ਨਾਲ ਸੰਬੰਧਤ ਸੀ?

ਗੋਂਡਵਾਨਾ

63.  

ਚਾਂਦ ਬੀਬੀ ਕਿਸ ਰਾਜ ਨਾਲ ਸੰਬੰਧ ਰੱਖਦੀ ਸੀ?

ਅਹਿਮਦਨਗਰ

64.  

ਅਕਬਰ ਦੁਆਰਾ ਸ਼ੁਰੂ ਕੀਤੇ ਗਏ ਮੱਤ ਸੁਲਹ-ਏ-ਕੁੱਲ ਦਾ ਅਰਥ ਕੀ ਹੈ?

ਸਭ ਦਾ ਭਲਾ

65.  

ਅਕਬਰ ਨੇ ਕਿਹੜੀ ਭਾਸ਼ਾ ਨੂੰ ਰਾਜਭਾਸ਼ਾ ਬਣਾਇਆ?

ਫ਼ਾਰਸੀ

66. 

ਅਕਬਰ ਨੇ ਰਾਜਪੂਤਾਂ ਪ੍ਰਤੀ ਕਿਹੋ ਜਿਹੀ ਨੀਤੀ ਅਪਣਾਈ?

ਮਿੱਤਰਤਾਪੂਰਨ

67.  

ਅਕਬਰ ਨੇ ਕਿਸ ਪਸ਼ੂ ਦੀ ਹੱਤਿਆ ਤੇ ਪਾਬੰਦੀ ਲਗਾਈ?

ਗਊ

68.  

ਰਾਣਾ ਸਾਂਗਾ ਕਿੱਥੋਂ ਦਾ ਸ਼ਾਸਕ ਸੀ?

ਮੇਵਾੜ ਦਾ

69. 

ਅਕਬਰ ਨੇ ਕਿਹੜੀ ਰਾਜਪੂਤ ਰਾਜਕੁਮਾਰੀ ਨਾਲ ਵਿਆਹ ਕਰਵਾਇਆ?

ਜੋਧਾ ਬਾਈ

70.  

ਅਬਦੁਲ ਲਤੀਫ਼ ਕਿਸ ਮੁਗਲ਼ ਸਾਸ਼ਕ ਦਾ ਅਧਿਆਪਕ ਸੀ?

ਅਕਬਰ ਦਾ

71.   

ਅਕਬਰ ਨੇ ਦੁਰਗਾਵਤੀ ਕੋਲੋਂ ਕਿਹੜਾ ਕਿਲ੍ਹਾ ਜਿੱਤਿਆ?

ਗੋਂਡਵਾਨਾ

72.  

ਪਾਣੀਪਤ ਦੀ ਦੂਜੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ?

ਅਕਬਰ ਅਤੇ ਹੇਮੂ

73.  

ਹੇਮੂ ਦਾ ਅਸਲ ਨਾਂ ਕੀ ਸੀ?

ਹੇਮ ਚੰਦਰ

74.  

ਹੇਮੂ ਕਿਸਦਾ ਮੰਤਰੀ ਸੀ?

ਮੁਹੰਮਦ ਆਦਿਲ ਸ਼ਾਹ

75.  

ਹੁੰਮਾਯੂੰ ਦੀ ਮੌਤ ਤੋਂ ਬਾਅਦ ਹੇਮੂ ਨੇ ਕਿਹੜੇ ਦੋ ਸਥਾਨਾਂ ਤੇ ਕਬਜਾ ਕੀਤਾ?

ਦਿੱਲੀ ਅਤੇ ਆਗਰਾ

76.  

ਹੇਮੂ ਨੇ ਰਾਜਾ ਬਣਕੇ ਕਿਹੜੀ ਉਪਾਧੀ ਧਾਰਨ ਕੀਤੀ?

ਵਿਕਰਮਜੀਤ ਜਾਂ ਵਿਕਰਮਾਦਿੱਤ

77.  

ਹੇਮੂ ਨੇ ਕਿਸ ਮੁਗ਼ਲ ਸੂਬੇਦਾਰ ਨੂੰ ਹਰਾ ਕੇ ਦਿੱਲੀ ਅਤੇ ਆਗਰਾ ਤੇ ਕਬਜਾ ਕੀਤਾ?

ਤਾਰਦੀ ਬੇਗ

78.  

ਹੇਮੂ ਨੂੰ ਗ੍ਰਿਫਤਾਰ ਕਰਕੇ ਅਕਬਰ ਸਾਹਮਣੇ ਕੌਣ ਲੈ ਕੇ ਆਇਆ?

ਸ਼ਾਹਕੁਲਿਹਾਨ ਮੇਹਰਾਨ

79.  

ਪਾਣੀਪਤ ਦੀ ਦੂਜੀ ਲੜਾਈ ਵਿੱਚ ਅਕਬਰ ਦੀ ਫੌਜ਼ ਦੀ ਅਗਵਾਈ  ਕਿਸਨੇ ਕੀਤੀ?

ਬੈਰਮ ਖਾਂ ਨੇ

80.  

ਪਾਣੀਪਤ ਦੀ ਦੂਜੀ ਲੜਾਈ ਵਿੱਚ ਕਿਸਦੀ ਜਿੱਤ ਹੋਈ?

ਅਕਬਰ ਦੀ

81.   

ਆਈਨੇ ਅਕਬਰੀ ਅਤੇ ਅਕਬਰਨਾਮਾ ਦਾ ਲੇਖਕ ਕੌਣ ਹੈ?

ਅਬੁਲ ਫਜ਼ਲ

82.  

ਅਬੁਲ ਫਜ਼ਲ ਦਾ ਕਤਲ ਕਿਸਨੇ ਕੀਤਾ ਸੀ?

ਬੀਰ ਸਿੰਘ ਬੁੰਦੇਲਾ

83.  

ਅਕਬਰ ਨੇ ਬੁਲੰਦ ਦਰਵਾਜਾ ਕਿਸ ਜਿੱਤ ਦੀ ਖੁਸ਼ੀ ਵਿੱਚ ਬਣਵਾਇਆ ਸੀ?

ਗੁਜਰਾਤ ਦੀ ਜਿੱਤ

84.  

ਅਕਬਰ ਨੇ ਆਪਣੇ ਜੀਵਨ ਵਿੱਚ ਪਹਿਲੀ ਵਾਰ ਕਿਹੜਾ ਸਮੁੰਦਰ ਵੇਖਿਆ?

ਖੰਬਾਤ ਦੀ ਖਾੜੀ

85.  

ਬੁਲੰਦ ਦਰਵਾਜਾ ਕਿੱਥੇ ਸਥਿਤ ਹੈ?

ਫਤਿਹਪੁਰ ਸੀਕਰੀ

86.  

ਅਕਬਰ ਦੀ ਅੰਤਮ ਮੁਹਿੰਮ ਕਿਸ ਰਾਜ ਦੇ ਖਿਲਾਫ਼ ਸੀ?

ਅਸੀਰਗੜ੍ਹ

87.  

ਅਬਦੁਰ ਰਹੀਮ ਨੂੰ ‘ਖਾਨ-ਏ-ਖਾਨਾ’ ਦੀ ਉਪਾਧੀ ਕਿਸ ਵਿਦਰੋਹ ਨੂੰ  ਦਬਾਉਣ ਕਾਰਨ ਦਿੱਤੀ ਗਈ ਸੀ?

ਗੁਜ਼ਰਾਤ

88.  

ਅਬਦੁਰ ਰਹੀਮ ‘ਖਾਨ-ਏ-ਖਾਨਾ ਦੀ ਸਭ ਤੋਂ ਪ੍ਰਸਿੱਧ ਰਚਨਾ ਕਿਹੜੀ ਹੈ?

ਰਹੀਮ ਸਤਸਈ

89.  

ਅਕਬਰ ਦਾ ਪ੍ਰਸਿੱਧ ਵਿੱਤ ਮੰਤਰੀ ਕੌਣ ਸੀ?

ਟੋਡਰ ਮੱਲ

90. 

ਟੋਡਰਮੱਲ ਕਿਸ ਭੂਮੀ ਲਗਾਨ ਪ੍ਰਣਾਲੀ ਨਾਲ ਸੰਬੰਧਤ ਹੈ?

ਜਬਤੀ /ਦਾਹਸਾਲਾ

91.   

ਦਾਹਸਾਲਾ ਭੂਮੀ ਲਗਾਨ ਪ੍ਰਣਾਲੀ ਕਦੋਂ ਸ਼ੁਰੂ ਕੀਤੀ ਗਈ?

1580 ਈ:

92.  

ਦਾਹਸਾਲਾ ਭੂਮੀ ਲਗਾਨ ਪ੍ਰਣਾਲੀ ਕਿਸਦੇ ਸ਼ਾਸਨ ਕਾਲ ਵਿੱਚ ਸ਼ੁਰੂ ਹੋਈ?

ਅਕਬਰ ਦੇ

93.  

ਦਾਹਸਾਲਾ ਲਗਾਨ ਪ੍ਰਣਾਲੀ ਕਿਸਨੇ ਸ਼ੁਰੂ ਕੀਤੀ?

ਅਕਬਰ/ਟੋਡਰ ਮੱਲ ਨੇ

94.  

ਇਬਾਦਤ ਖਾਨਾ ਕਿੱਥੇ ਸਥਿਤ ਹੈ?

ਫਤਿਹਪੁਰ ਸੀਕਰੀ

95.  

ਇਬਾਦਤ ਖਾਨਾ ਵਿੱਚ ਧਾਰਮਿਕ ਵਿਚਾਰਾਂ ਕਿਸ ਦਿਨ ਹੁੰਦੀਆਂ ਸਨ?

ਵੀਰਵਾਰ ਸ਼ਾਮ ਨੂੰ

96. 

ਦੀਨ-ਏ-ਇਲਾਹੀ ਸਵੀਕਾਰ ਕਰਨ ਵਾਲਾ ਅਕਬਰ ਦਾ ਪਹਿਲਾ ਦਰਬਾਰੀ ਕੌਣ ਸੀ?

ਬੀਰਬਲ

97.  

ਬੀਰਬਲ ਦਾ ਅਸਲ ਨਾਂ ਕੀ ਸੀ?

ਮਹੇਸ਼ ਦਾਸ

98.  

ਬੀਰਬਲ ਕਿਸ ਕਬੀਲੇ ਖਿਲਾਫ਼ ਮੁਹਿੰਮ ਵਿੱਚ ਮਾਰਿਆ ਗਿਆ?

ਯੂਸਫ਼ਜਈ

99. 

ਅਕਬਰ ਦੇ ਨੌ ਰਤਨਾਂ ਵਿੱਚ ਸ਼ਾਮਿਲ ਕਿਸ ਵਿਅਕਤੀ ਨੂੰ ‘ਸੰਗੀਤ ਸਮਰਾਟ’ਕਿਹਾ ਜਾਂਦਾ ਸੀ?

ਤਾਨਸੇਨ ਨੂੰ

100.               

ਤਾਨਸੇਨ ਦਾ ਅਸਲ ਨਾਂ ਕੀ ਸੀ?

ਰਾਮ ਤਨੂੰ ਪਾਂਡੇ

101.                 

ਤਾਨਸੇਨ ਦਾ ਜਨਮ ਕਿੱਥੇ ਹੋਇਆ ਸੀ?

ਗਵਾਲੀਅਰ

102.                

ਤਾਨਸੇਨ ਅਕਬਰ ਤੋਂ ਪਹਿਲਾਂ ਕਿਸਦੇ ਦਰਬਾਰ ਵਿੱਚ ਸੇਵਾ ਕਰਦਾ ਸੀ?

ਰੇਵਾ ਦੇ ਰਾਜੇ ਦੇ

103.                

ਅਕਬਰ ਦੇ ਨੌਂ ਰਤਨਾਂ ਵਿੱਚੋਂ ਕੌਣ ਹਿੰਦੀ ਦਾ ਇੱਕ ਪ੍ਰਸਿੱਧ ਕਵੀ ਸੀ?

ਅਬਦੁਰ ਰਹੀਮ ਖ਼ਾਨੇਖਾਨਾ

104.                

ਮੁਗ਼ਲ ਕਾਲ ਦੇ ਪ੍ਰਸਿੱਧ ਸੰਗੀਤਕਾਰ ਤਾਨਸੇਨ ਦਾ ਅਸਲ ਨਾਂ ਕੀ ਸੀ?

ਰਾਮਤਨੁ ਪਾਂਡੇ

105.                

ਅਬਦੁਰ ਰਹੀਮ ਖ਼ਾਨੇਖਾਨਾ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?

ਬਾਬਾ ਰਹੀਮ

106.               

ਅਕਬਰ ਦੇ ਦਰਬਾਰ ਵਿੱਚ ‘ਬਾਜ ਬਹਾਦਰ’ ਕੌਣ ਸੀ?

ਇੱਕ ਸੰਗੀਤਕਾਰ

107.                

ਅਕਬਰ ਨੇ ਜਜੀਆ ਕਦੋਂ ਖਤਮ ਕੀਤਾ?

1564 ਈ:

108.                

ਕਿਸ ਐਲਾਨ ਦੁਆਰਾ ਅਕਬਰ ਨੂੰ ‘ਈਮਾਮ-ਏ-ਆਦਿਲ’ ਐਲਾਨਿਆ  ਗਿਆ?

ਮਜ਼ਹਰ

109.               

ਅਕਬਰ ਨੇ ਕਿਹੜਾ ਨਵਾਂ ਧਰਮ ਚਲਾਇਆ?

ਦੀਨ-ਏ-ਇਲਾਹੀ

110.                 

ਸਰਕਾਰੀ ਖਰਚੇ ਤੇ ਹੱਜ ਕਰਵਾਉਣ ਵਾਲਾ ਪਹਿਲਾ ਸ਼ਾਸਕ ਕੌਣ ਸੀ?

ਅਕਬਰ

111.  

ਅਕਬਰ ਦੁਆਰਾ ਆਪਣੇ ਨਾਮ ਤੇ ਪੜ੍ਹਿਆ ਗਿਆ ਖੁਤਬਾ ਕਿਸ ਦੁਆਰਾ ਲਿਖਿਆ ਗਿਆ ਸੀ?

ਫੈਜ਼ੀ

112. 

ਅਕਬਰ ਨੂੰ ਕਿੱਥੇ ਦਫ਼ਨਾਇਆ ਗਿਆ?

ਸਿਕੰਦਰਾ

113.                 

ਮੁੰਤਾਖਬੂਤ ਤਵਾਰੀਖ਼ ਦਾ ਲੇਖਕ ਕੌਣ ਹੈ?

ਅਬਦੁਲ ਕਾਦਿਮ ਬਦੌਨੀ

114.                 

ਮੰਤਾਖਬੂਤ ਤਵਾਰੀਖ਼ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਤਾਰੀਖ਼ੇ ਬਦੌਨੀ

115.                 

ਅਬਦੁਲ ਕਾਦਿਰ ਬਦੌਨੀ ਕਿਸ ਮੁਗ਼ਲ ਸਾਸਕ ਦਾ ਦਰਬਾਰੀ ਸੀ?

ਅਕਬਰ ਦਾ

116.                 

ਤਬਾਕਤੇ ਅਕਬਰੀ ਦਾ ਲੇਖਕ ਕੌਣ ਹੈ?

ਨਿਜਾਮੁਦੀਨ ਅਹਿਮਦ

117.                 

ਨਿਜਾਮੁਦੀਨ ਅਹਿਮਦ ਅਕਬਰ ਦੇ ਦਰਬਾਰ ਵਿੱਚ ਕਿਸ ਅਹੁਦੇ ਤੇ ਸੀ?

ਬਖਸ਼ੀ

118.                 

ਅਕਬਰ ਦੇ ਸ਼ਾਸਨ ਕਾਲ ਦੌਰਾਨ ਮੁਗ਼ਲਾਂ ਦਾ ਵਿਦੇਸ਼ੀ ਵਪਾਰ ਮੁੱਖ ਰੂਪ ਵਿੱਚ ਕਿਸ ਬੰਦਰਗਾਹ ਤੋਂ ਹੁੰਦਾ ਸੀ?

ਸੂਰਤ

119.                 

ਕਿਸ ਮੁਗ਼ਲ ਸ਼ਾਸਕ ਦੇ ਸਮੇਂ ਮੁਗ਼ਲ ਚਿੱਤਰਕਾਰੀ ਆਪਣੀਆਂ ਪੂਰੀਆਂ ਉਚਾਈਆਂ ਤੇ ਸੀ?

ਜਹਾਂਗੀਰ

120.                

ਜਹਾਂਗੀਰ ਦਾ ਮੁੱਢਲਾ ਨਾਂ ਕੀ ਸੀ?

ਸਲੀਮ

121. 

ਰਾਜਗੱਦੀ ਤੇ ਬੈਠ ਕੇ ਸਲੀਮ ਨੇ ਕਿਹੜੀ ਉਪਾਧੀ ਧਾਰਨ ਕੀਤੀ?

ਨੂਰ-ਉਦ-ਦੀਨ ਮੁਹੰਮਦ ਜਹਾਂਗੀਰ

122.                 

ਜਹਾਂਗੀਰ ਦੀ ਮਾਤਾ ਦਾ ਨਾਂ ਕੀ ਸੀ?

ਜੋਧਾ ਬਾਈ

123.                

ਜਹਾਂਗੀਰ ਦਾ ਅਹਿਮਦਨਗਰ ਜਿੱਤਣ ਦਾ ਸੁਫ਼ਨਾ ਕਿਸਨੇ ਪੂਰਾ ਕੀਤਾ?

ਸ਼ਹਿਜਾਦਾ ਖੁੱਰਮ ਨੇ

124.                

ਜਹਾਂਗੀਰ ਨੇ ਅਹਿਮਦਨਗਰ ਜਿੱਤਣ ਕਾਰਨ ਖੁੱਰਮ ਨੂੰ ਕੀ ਇਨਾਮ ਦਿੱਤਾ?

ਸ਼ਾਹਜਹਾਂ ਦੀ ਪਦਵੀ ਅਤੇ ਇੱਕ ਵੱਡੀ ਮਨਸਬ

125.                

ਕਿਹੜੀ ਮੁਗਲ਼ ਰਾਣੀ ਦਾ ਨਾਂ ਸਿੱਕਿਆਂ ਅਤੇ ਸ਼ਾਹੀ ਫੁਰਮਾਨਾਂ ਤੇ ਵਰਤਿਆ ਗਿਆ?

ਨੂਰ ਜਹਾਂ

126.                

ਨੂਰਜਹਾਂ ਕੌਣ ਸੀ?

ਜਹਾਂਗੀਰ ਦੀ ਪਤਨੀ

127.                

ਨੂਰਜਹਾਂ ਦਾ ਪਹਿਲਾ ਨਾਂ ਕੀ ਸੀ?

ਮੇਹਰੁਨਿਸਾ

128.                

ਨੂਰਜਹਾਂ ਦੇ ਪਿਤਾ ਨੂੰ ਕਿਹੜੀ ਉਪਾਧੀ ਦਿੱਤੀ ਗਈ ਸੀ?

ਇਤਮਾਦ-ਉਦ-ਦੌਲਾ

129.                

ਜਹਾਂਗੀਰ ਨਾਲ ਨਿਕਾਹ ਤੋਂ ਪਹਿਲਾਂ ਨੂਰਜਹਾਂ ਕਿਸਦੀ ਪਤਨੀ ਸੀ?

ਸ਼ੇਰ ਅਫ਼ਗਾਨ ਦੀ

130.                

ਜਹਾਂਗੀਰ ਦੀ ਆਤਮਕਥਾ ਦਾ ਨਾਂ ਕੀ ਹੈ?

ਤੁਜ਼ਕ-ਏ-ਜਹਾਂਗੀਰੀ

131.                 

ਜਹਾਂਗੀਰ ਦੀ ਮੌਤ ਕਦੋਂ ਹੋਈ?

1627 ਈ:

132.                

ਜਹਾਂਗੀਰ ਨੂੰ ਕਿੱਥੇ ਦਫ਼ਨਾਇਆ ਗਿਆ?

ਲਾਹੌਰ

133.                

ਜਹਾਂਗੀਰ ਦਾ ਮਕਬਰਾ ਕਿੱਥੇ ਸਥਿਤ ਹੈ?

ਸ਼ਾਹਦਰਾ(ਲਾਹੌਰ)

134.                

ਆਗਰਾ ਵਿਖੇ ਜਹਾਂਗੀਰ ਮਹਿਲ ਕਿਸਨੇ ਬਣਵਾਇਆ ਸੀ?

ਅਕਬਰ ਨੇ

135.                

ਇਤਮਾਦਉਦੌਲਾ ਦਾ ਮਕਬਰਾ ਕਿੱਥੇ ਸਥਿਤ ਹੈ?

ਆਗਰਾ

136.                

ਇਤਮਾਦਉਦੌਲਾ ਕੌਣ ਸੀ?

ਨੂਰਜਹਾਂ ਦਾ ਪਿਤਾ

137.                

ਜਹਾਂਗੀਰ ਕੋਲ ਵਪਾਰ ਸਹੂਲਤਾਂ ਪ੍ਰਾਪਤ ਕਰਨ ਵਾਲਾ ਪਹਿਲਾ ਅੰਗਰੇਜ ਕੌਣ ਸੀ?

ਥਾਮਸ ਰੋਅ

138.                

ਥਾਮਸ ਰੋਅ ਨੂੰ ਕਿਸਨੇ ਭਾਰਤ ਭੇਜਿਆ ਸੀ?

ਕਿੰਗ ਜਾਰਜ਼ ਪਹਿਲੇ ਨੇ

139.                

ਸ਼ਾਹਜਹਾਂ ਦਾ ਮੁੱਢਲਾ ਨਾਂ ਕੀ ਸੀ?

ਖੁੱਰਮ

140.                

ਸ਼ਾਹਜਹਾਂ ਦੀ ਮਾਤਾ ਦਾ ਨਾਂ ਕੀ ਸੀ?

ਜਗਤ ਗੋਸਾਈਂ

141.                 

ਸ਼ਾਹਜਹਾਂ ਨੇ ਰਾਜਗੱਦੀ ਕਿਸਦੀ ਸਹਾਇਤਾ ਨਾਲ ਪ੍ਰਾਪਤ ਕੀਤੀ?

ਆਸਫ਼ ਖਾਨ

142.                

ਆਸਫ਼ ਖਾਨ ਕੌਣ ਸੀ?

ਨੂਰਜਹਾਂ ਦਾ ਭਰਾ

143.                

ਤਾਜ਼ਮਹੱਲ ਦਾ ਨਿਰਮਾਣ ਕਿਸਨੇ ਕਰਵਾਇਆ?

ਸ਼ਾਹਜਹਾਂ ਨੇ

144.                

ਤਾਜ਼ਮਹੱਲ ਕਿਸਦੀ ਯਾਦ ਵਿੱਚ ਬਣਵਾਇਆ ਗਿਆ?

ਮੁਮਤਾਜ਼ ਦੀ ਯਾਦ ਵਿੱਚ

145.                

ਮੁਮਤਾਜ਼ ਕੌਣ ਸੀ?

ਸ਼ਾਹਜਹਾਂ ਦੀ ਪਤਨੀ

146.                

ਤਾਜ਼ਮਹੱਲ ਦਾ ਡਿਜ਼ਾਈਨ ਕਿਸਨੇ ਤਿਆਰ ਕੀਤਾ ਸੀ?

ਉਸਤਾਦ ਈਸਾ

147.                

ਤਾਜ਼ਮਹੱਲ ਬਣਨ ਤੇ ਕਿੰਨਾ ਸਮਾਂ ਲੱਗਿਆ?

22 ਸਾਲ

148.                

ਮੁਮਤਾਜ ਦਾ ਅਸਲ ਨਾਂ ਕੀ ਸੀ?

ਅਰਜੁਮੰਦ ਬਾਨੋ

149.                

ਸ਼ਾਹਜਹਾਂ ਦੀ ਮੌਤ ਤੋਂ ਬਾਅਦ ਉਸਦੇ ਕਿੰਨੇ ਪੁੱਤਰਾਂ ਵਿਚਕਾਰ ਰਾਜਗੱਦੀ ਲਈ ਸੰਘਰਸ਼ ਹੋਇਆ?

4

150.                

ਮੁਗ਼ਲ ਇਮਾਰਤਕਾਰੀ ਦਾ ਸਭ ਤੋਂ ਵੱਧ ਵਿਕਾਸ ਕਿਸ ਮੁਗ਼ਲ ਸ਼ਾਸਕ ਸਮੇਂ ਹੋਇਆ?

ਸ਼ਾਹਜਹਾਂ

151.                 

ਮੋਤੀ ਮਸਜਿਦ ਕਿਸਨੇ ਬਣਵਾਈ ਸੀ?

ਸ਼ਾਹਜਹਾਂ ਨੇ

152.                

ਕਿਹੜਾ ਮੁਗਲ ਸ਼ਾਸਕ ਰਾਜਧਾਨੀ ਨੂੰ ਆਗਰਾ ਤੋਂ ਦਿੱਲੀ ਲੈ ਗਿਆ?

ਸ਼ਾਹਜਹਾਂ

153.                

ਸ਼ਾਹਜਹਾਂ ਦੁਆਰਾ ਬਣਾਈ ਗਈ ਕਿਸ ਇਮਾਰਤ ਤੇ ਲਿਖਿਆ ਹੈ, ‘‘ਜੇਕਰ ਧਰਤੀ ਤੇ ਕਿਤੇ ਸਵਰਗ ਹੈ ਤਾਂ ਬੱਸ ਇੱਥੇ ਹੈ, ਇੱਥੇ ਹੈ, ਇੱਥੇ ਹੈ’’?

ਦੀਵਾਨੇ ਖਾਸ ਦਿੱਲੀ

154.                

ਪਾਦਸ਼ਾਹਨਾਮਾ ਕਿਸਦੀ ਰਚਨਾ ਹੈ?

ਅਬਦੁਲ ਹਮੀਦ ਲਾਹੌਰੀ

155.                

ਮੋਰ ਸਿੰਘਾਸਨ ਕਿਸ ਚੀਜ ਦਾ ਬਣਿਆ ਹੋਇਆ ਸੀ? ਸੋਨੇ ਅਤੇ ਹੀਰਿਆਂ ਦਾ

 

156.                

ਮੋਰ ਸਿੰਘਾਸਨ ਵਿੱਚ ਰਾਜੇ ਦੀ ਕੁਰਸੀ ਵੱਲ ਜਾਂਦੀਆਂ ਪੌੜੀਆਂ ਵਿੱਚ ਕਿੰਨੇ ਹੀਰੇ ਜੜੇ ਹੋਏ ਸਨ?

3

157.                

ਸ਼ਾਹ ਜਹਾਂ ਦੇ ਕਿਸ ਪੁੱਤਰ ਨੇ ਹਿੰਦੂ ਧਰਮ, ਇਸਲਾਮ ਅਤੇ ਈਸਾਈ ਮੱਤ ਦੀਆਂ ਪੁਸਤਕਾਂ ਪੜ੍ਹੀਆਂ?

ਦਾਰਾ ਸ਼ਿਕੋਹ

158.                

ਕਿਹੜਾ ਮੁਗ਼ਲ ਰਾਜਕੁਮਾਰ ਅਰਬੀ, ਫਾਰਸੀ ਅਤੇ ਸੰਸਕ੍ਰਿਤ ਤਿੰਨਾਂ ਭਾਸ਼ਾਵਾਂ ਦਾ ਮਾਹਿਰ ਸੀ?

ਦਾਰਾ ਸ਼ਿਕੋਹ

159.                

ਉਪਨਿਸ਼ਦਾਂ ਅਤੇ ਭਗਵਦਗੀਤਾ ਦਾ ਅਨੁਵਾਦ ਕਿਸਨੇ ਕੀਤਾ ਸੀ?

ਦਾਰਾ ਸ਼ਿਕੋਹ ਨੇ

160.               

ਦਾਰਾ ਸ਼ਿਕੋਹ ਨੇ ਉਪਨਿਸ਼ਦਾਂ ਦਾ ਅਨੁਵਾਦ ਕਿਸ ਭਾਸ਼ਾ ਵਿੱਚ ਕੀਤਾ?

ਫਾਰਸੀ

161.                 

ਦਾਰਾ ਸ਼ਿਕੋਹ ਕੌਣ ਸੀ?

ਸ਼ਾਹਜਹਾਂ ਦਾ ਵੱਡਾ ਪੁੱਤਰ

162.                

ਦਾਰਾ ਸ਼ਿਕੋਹ ਨੇ ਕਿਹੜੀ ਪੁਸਤਕ ਲਿਖੀ?

ਸਫ਼ੀਨਾਤ-ਅਲ-ਔਲੀਆ

163.                

ਦਾਰਾ ਅਤੇ ਔਰੰਗਜੇਬ ਦੀਆਂ ਫੌਜਾਂ ਵਿਚਕਾਰ ਲੜੀ ਗਈ ਫੈਸਲਾਕੁੰਨ ਲੜਾਈ ਕਿਹੜੀ ਸੀ?

ਸਾਮੁਗੜ੍ਹ ਦੀ ਲੜਾਈ

164.                

ਸ਼ਾਹਜਹਾਂ ਦੇ ਅੰਤਲੇ ਦਿਨਾਂ ਵਿੱਚ ਉਸਦੀ ਦੇਖਭਾਲ ਕਿਸਨੇ ਕੀਤੀ?

ਜਹਾਂਆਰਾ ਨੇ

165.                

ਕਿਹੜੇ ਮੁਗ਼ਲ ਸ਼ਾਸਕ ਅਧੀਨ ਮੁਗ਼ਲ ਸਾਮਰਾਜ ਦਾ ਸਭ ਤੋਂ ਵੱਧ ਵਿਸਥਾਰ ਹੋਇਆ?

ਔਰੰਗਜੇਬ

166.               

ਔਰੰਗਜੇਬ ਗੱਦੀ ਤੇ ਕਦੋਂ ਬੈਠਾ?

1658 ਈ:

167.                

ਗੱਦੀ ਤੇ ਬੈਠ ਕੇ ਔਰੰਗਜੇਬ ਨੇ ਕਿਹੜੀ ਉਪਾਧੀ ਧਾਰਨ ਕੀਤੀ?

ਆਲਮਗੀਰ

168.                

ਆਲਮਗੀਰ ਦਾ ਕੀ ਅਰਥ ਹੁੰਦਾ ਹੈ?

ਸੰਸਾਰ ਜਿੱਤਣ ਵਾਲਾ

169.               

ਔਰੰਗਜੇਬ ਦਾ ਰਾਜਤਿਲਕ ਕਿੱਥੇ ਹੋਇਆ?

ਦਿੱਲੀ

170.                

ਔਰੰਗਜੇਬ ਦਾ ਰਾਜਤਿਲਕ ਕਦੋਂ ਹੋਇਆ?

1658 ਈ:

171.                 

ਔਰੰਗਜੇਬ ਨੂੰ ਕੋਹਿਨੂਰ ਹੀਰਾ ਕਿਸਨੇ ਪੇਸ਼ ਕੀਤਾ?

ਮੀਰ ਜੁਮਲਾ ਨੇ

172.                

ਕਿਸ ਮੁਗ਼ਲ ਸੈਨਾਪਤੀ ਨੇ ਉੱਤਰ-ਪੱਛਮੀ ਖੇਤਰਾਂ ਜਿਵੇਂ ਅਸਾਮ, ਚਿਟਗਾਂਗ ਆਦਿ ਵੀ ਜਿੱਤ ਲਏ?

ਮੀਰ ਜੁਮਲਾ

173.                

ਆਪਣੇ ਜੀਵਨ ਦੇ ਅੰਤਮ 25 ਸਾਲਾਂ ਵਿੱਚ ਔਰੰਗਜੇਬ ਦੇ ਜਿਆਦਾਤਰ ਯੁੱਧ ਕਿਸ ਸ਼ਕਤੀ ਨਾਲ ਹੋਏ?

ਮਰਾਠਿਆਂ ਨਾਲ

174.                

ਔਰੰਗਜੇਬ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?

ਆਲਮਗੀਰ

175.                

ਫ਼ਤਵਾ-ਏ-ਆਲਮਗੀਰੀ ਦਾ ਲੇਖਕ ਕੌਣ ਸੀ?

ਔਰੰਗਜੇਬ

176.                

ਕਿਹੜੇ ਮੁਗ਼ਲ ਸ਼ਾਸਕ ਨੂੰ ਮੁਗ਼ਲ ਸਾਮਰਾਜ ਦੇ ਪਤਨ ਲਈ ਜਿੰਮੇਵਾਰ ਮੰਨਿਆ ਜਾਂਦਾ ਹੈ?

ਔਰੰਗਜੇਬ ਨੂੰ

177.                

ਕਿਹੜਾ ਮੁਗ਼ਲ ਬਾਦਸ਼ਾਹ ਜਿੰਦਾ ਪੀਰ ਦੇ ਨਾਂ ਨਾਲ ਪ੍ਰਸਿੱਧ ਹੈ?

ਔਰੰਗਜੇਬ

178.                

ਔਰੰਗਜੇਬ ਦੁਆਰਾ ਬਣਵਾਈ ਗਈ ਕਿਹੜੀ ਇਮਾਰਤ ਤਾਜਮਹੱਲ ਨਾਲ ਮਿਲਦੀ-ਜੁਲਦੀ ਹੈ?

ਬੀਬੀ ਕਾ ਮਕਬਰਾ

179.                

ਬੀਬੀ ਦਾ ਮਕਬਰਾ ਕਿੱਥੇ ਸਥਿਤ ਹੈ?

ਔਰੰਗਾਬਾਦ

180.                

ਔਰੰਗਜੇਬ ਨੇ ਅਕਬਰ ਦੁਆਰਾ ਲਗਾਏ ਗਏ ਕਿਹੜੇ ਧਾਰਮਿਕ ਕਰ  ਨੂੰ ਦੁਬਾਰਾ ਸ਼ੁਰੂ ਕਰ ਦਿੱਤਾ?

ਜਜੀਆ

181.                         

1699 ਈ: ਵਿੱਚ ਜਾਟਾਂ ਨੇ ਕਿਸਦੀ ਅਗਵਾਈ ਹੇਠ ਔਰੰਗਜੇਬ  ਵਿਰੁੱਧ ਵਿਦਰੋਹ ਕੀਤਾ?

ਗੋਕੁਲ

182.                

ਔਰੰਗਜੇਬ ਦੀ ਮੌਤ ਕਦੋਂ ਹੋਈ?

1707 ਈ:

183.                

ਔਰੰਗਜੇਬ ਦੀ ਮੌਤ ਕਿੱਥੇ ਹੋਈ?

ਅਹਿਮਦਨਗਰ

184.                

ਔਰੰਗਜੇਬ ਨੂੰ ਕਿੱਥੇ ਦਫ਼ਨਾਇਆ ਗਿਆ?

ਦੌਲਤਾਬਾਦ ਦੇ ਨੇੜੇ

185.                

ਔਰੰਗਜੇਬ ਦੀ ਮੌਤ ਤੋਂ ਬਾਅਦ ਗੱਦੀ ਤੇ ਕੌਣ ਬੈਠਾ?

ਬਹਾਦਰ ਸ਼ਾਹ

186.                

ਬਹਾਦਰ ਸ਼ਾਹ ਦਾ ਅਸਲ ਨਾਂ ਕੀ ਸੀ?

ਮੁਅੱਜਮ

187.                

ਬਹਾਦਰ ਸ਼ਾਹ ਕਿਸ ਨਾਂ ਨਾਲ ਮਸ਼ਹੂਰ ਸੀ?

ਸ਼ਾਹ-ਏ-ਬੇਖ਼ਬਰ

188.                

ਕਿਹੜਾ ਮੁਗ਼ਲ ਬਾਦਸ਼ਾਹ ਹਫ਼ਤੇ ਦੇ ਸੱਤ ਦਿਨ ਵੱਖੋ-ਵੱਖ ਸੱਤ ਰੰਗਾਂ ਦੇ ਕੱਪੜੇ ਪਹਿਣਦਾ ਸੀ?

ਹੁੰਮਾਯੂੰ

189.                

ਕਿਸ ਮੁਗ਼ਲ ਬਾਦਸ਼ਾਹ ਨੇ ਰਾਜਦਰਬਾਰ ਵਿੱਚ ਸੰਗੀਤ ਤੇ ਪਾਬੰਦੀ ਲਗਾਈ?

ਔਰੰਗਜੇਬ ਨੇ

190.               

ਕਿਹੜਾ ਮੁਗ਼ਲ ਬਾਦਸ਼ਾਹ ‘ਜੰਜੀਰ-ਏ-ਅਦਲ’ (ਇਨਸਾਫ਼ ਦੀ ਜੰਜੀਰ) ਲਈ ਪ੍ਰਸਿੱਧ ਸੀ?

 ਜਹਾਂਗੀਰ

191.                 

ਕਿਸ ਮੁਗ਼ਲ ਬਾਦਸ਼ਾਹ ਨੇ ਝਰੋਖਾ ਦਰਸ਼ਨ ਦੀ ਪ੍ਰਥਾ ਨੂੰ ਖਤਮ ਕੀਤਾ?

ਔਰੰਗਜੇਬ ਨੇ

192.                

ਕਿਸ ਮੁਗ਼ਲ ਬਾਦਸ਼ਾਹ ਦੇ ਕਾਲ ਨੂੰ ਭਾਰਤੀ ਵਾਸਤੂਕਲਾ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ?

ਸ਼ਾਹਜਹਾਂ ਦੇ

193.                

ਕਿਸ ਮੁਗ਼ਲ ਬਾਦਸ਼ਾਹ ਨੇ ਮੋਰ ਸਿੰਘਾਸਨ ਬਣਵਾਇਆ?

ਸ਼ਾਹਜਹਾਂ

194.                

ਮੋਰ ਸਿੰਘਾਸਨ ਤੇ ਕਿਹੜਾ ਪ੍ਰਸਿੱਧ ਹੀਰਾ ਰੱਖਿਆ ਜਾਂਦਾ ਸੀ?

ਕੋਹਿਨੂਰ

195.                

ਮੋਰ ਸਿੰਘਾਸਨ ਨੂੰ ਕਿਹੜਾ ਵਿਦੇਸ਼ੀ ਹਮਲਾਵਰ ਈਰਾਨ ਲੈ ਗਿਆ?

ਨਾਦਰ ਸ਼ਾਹ

196.               

ਕਿਸ ਮੁਗ਼ਲ ਸ਼ਾਸਕ ਨੂੰ ਉਸਦੇ ਪੁੱਤਰ ਨੇ ਆਗਰਾ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ?

ਸ਼ਾਹਜਹਾਂ ਨੂੰ

197.                

ਕਿਸ ਮੁਗ਼ਲ ਬਾਦਸ਼ਾਹ ਨੇ ਨਵਾਂ ਸਾਲ ਮਨਾਉਣ ਤੇ ਪਾਬੰਦੀ ਲਗਾਈ?

ਔਰੰਗਜੇਬ ਨੇ

198.                

ਵਾਰਾਨਸੀ ਦਾ ਵਿਸ਼ਵਨਾਥ ਮੰਦਰ ਕਿਸ ਮੁਗ਼ਲ ਬਾਦਸ਼ਾਹ ਦੁਆਰਾ ਢਾਹ ਦਿੱਤਾ ਗਿਆ?

ਔਰੰਗਜੇਬ ਦੁਆਰਾ

199.               

ਦਿੱਲੀ ਦੀ ਮੋਤੀ ਮਸਜਿਦ ਦਾ ਨਿਰਮਾਣ ਕਿਸਨੇ ਕਰਵਾਇਆ ਸੀ?

ਔਰੰਗਜੇਬ ਨੇ

200.               

ਬੀਬੀ ਦਾ ਮਕਬਰਾ ਕਿੱਥੇ ਸਥਿਤ ਹੈ?

ਔਰੰਗਾਬਾਦ

201.                

ਬੀਬੀ ਦਾ ਮਕਬਰਾ ਕਿਸਨੇ ਬਣਵਾਇਆ ਸੀ?

ਔਰੰਗਜੇਬ ਨੇ

202.               

ਮੁਗ਼ਲ ਕਾਲ ਵਿੱਚ ਭਾਰਤ ਆਏ ਕਿਸ ਵਿਦੇਸ਼ੀ ਯਾਤਰੀ ਨੇ ਮੋਰ ਸਿੰਘਾਸਨ ਸੰਬੰਧੀ ਜਾਣਕਾਰੀ ਦਿੱਤੀ ਹੈ?

ਟਵੇਰਨੀਅਰ

203.               

ਟਵੇਰਨੀਅਰ ਕਿਸ ਦੇਸ਼ ਵਿੱਚੋਂ ਆਇਆ ਸੀ?

ਫਰਾਂਸ

204.               

ਔਰੰਗਜੇਬ ਤੋਂ ਬਾਅਦ ਗੱਦੀ ਤੇ ਕੌਣ ਬੈਠਾ?

ਮੁਅੱਜਮ

205.               

ਮੁਗ਼ਲ ਸਾਮਰਾਜ ਕਿਸਦੇ ਸ਼ਾਸਨਕਾਲ ਵਿੱਚ ਸਭ ਤੋਂ ਵੱਧ ਫੈਲਿਆ?

ਔਰੰਗਜੇਬ

206.               

ਮੁਅੱਜਮ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਸ਼ਾਹ ਆਲਮ ਪਹਿਲਾ

207.               

ਸ਼ਾਹ ਆਲਮ ਪਹਿਲਾ ਕਿਸ ਨਾਂ ਨਾਲ ਪ੍ਰਸਿੱਧ ਹੈ?

ਸ਼ਾਹ-ਏ-ਬੇਖਬਰ

208.               

ਸ਼ਾਹ ਆਲਮ ਪਹਿਲੇ ਨੂੰ ਸ਼ਾਹ-ਏ-ਬੇਖ਼ਬਰ ਕਿਸਨੇ ਕਿਹਾ ਹੈ?

ਖ਼ਾਫੀ ਖਾਨ ਨੇ

209.               

ਮਾਲਵਾ ਦੇ ਰਾਜਾ ਜੈ ਸਿੰਘ ਨੂੰ ‘ਮਿਰਜਾ ਰਾਜਾ’ ਦੀ ਉਪਾਧੀ ਕਿਸਨੇ ਦਿੱਤੀ?

ਜਹਾਂਦਾਰ ਸ਼ਾਹ ਨੇ

210.                

ਜਹਾਂਦਾਰ ਸ਼ਾਹ ਨੇ ਮਾਰਵਾੜ ਦੇ ਅਜੀਤ ਸਿੰਘ ਨੂੰ ਕਿਹੜੀ ਉਪਾਧੀ ਦਿੱਤੀ?

ਮਹਾਂਰਾਜਾ ਦੀ

211. 

ਸਈਅਦ ਭਰਾਵਾਂ ਹੱਥੋਂ ਮਾਰਿਆ ਗਿਆ ਪਹਿਲਾ ਮੁਗ਼ਲ ਬਾਦਸ਼ਾਹ ਕਿਹੜਾ ਸੀ?

ਜਹਾਂਦਾਰ ਸ਼ਾਹ

212.                 

ਕਿਹੜੇ ਦੋ ਭਰਾ ਇਤਿਹਾਸ ਵਿੱਚ ਸਈਅਦ ਭਰਾਵਾਂ ਦੇ ਨਾਂ ਨਾਲ ਪ੍ਰਸਿੱਧ ਹਨ?

ਅਬਦੁੱਲਾ ਖਾਂ ਅਤੇ ਹੁਸੈਨ ਅਲੀ

213.                

ਸ਼ਹੀਦ-ਏ-ਮਜਲੂਮ ਕਿਸ ਮੁਗ਼ਲ ਬਾਦਸ਼ਾਹ ਨੂੰ ਕਿਹਾ ਜਾਂਦਾ ਹੈ?

ਫਰੁਖ਼ਸ਼ਿਅਰ

214.                

ਫਰੁਖ਼ਸ਼ਿਅਰ ਕਿਸਦੀ ਸਹਾਇਤਾ ਨਾਲ ਗੱਦੀ ਤੇ ਬੈਠਾ?

ਸਈਅਦ ਭਰਾਵਾਂ ਦੀ

215.                

ਚਿਨ ਕੁਲੀ ਖਾਂ ਕਿੱਥੋਂ ਦਾ ਸੂਬੇਦਾਰ ਸੀ?

ਦੱਕਣ ਦਾ

216.                

ਚਿਨ ਕੁਲੀ ਖਾਂ ਕਿਸ ਨਾਂ ਨਾਲ ਪ੍ਰਸਿੱਧ ਹੈ?

ਨਿਜ਼ਾਮ-ਉਲ-ਮੁਲਕ

217.                

ਨਿਜਾਮ-ਉਲ-ਮੁਲਕ ਨੇ ਕਿਹੜੇ ਰਾਜ ਦੀ ਸਥਾਪਨਾ ਕੀਤੀ?

ਹੈਦਰਾਬਾਦ

218.                

ਕਿਹੜੇ ਮੁਗ਼ਲ ਬਾਦਸ਼ਾਹ ਨੂੰ ‘ਰੰਗੀਲਾ’ ਨਾਂ ਨਾਲ ਜਾਣਿਆ ਜਾਂਦਾ ਹੈ?

ਮੁਹੰਮਦ ਸ਼ਾਹ

219.                

ਬਕਸਰ ਦੀ ਲੜਾਈ ਵਿੱਚ ਸ਼ਾਮਿਲ ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜਾ ਕਿਸ ਨਾਂ ਨਾਲ ਪ੍ਰਸਿੱਧ ਸੀ?

 ਅਲੀ ਗੌਹਰ

220.               

ਪਾਣੀਪਤ ਦੀ ਤੀਜੀ ਲੜਾਈ ਕਿਸ ਮੁਗ਼ਲ ਸ਼ਾਸਕ ਦੇ ਸ਼ਾਸਨਕਾਲ ਵਿੱਚ ਹੋਈ?

ਸ਼ਾਹ ਆਲਮ ਦੂਜਾ

221.                 

ਅੰਗਰੇਜਾਂ ਦੀ ਸਰਪ੍ਰਸਤੀ ਹੇਠ ਜਾਣ ਵਾਲਾ ਪਹਿਲਾ ਮੁਗ਼ਲ ਬਾਦਸ਼ਾਹ ਕੌਣ ਸੀ?

ਅਕਬਰ ਦੂਜਾ

222.                

ਰਾਜਾ ਰਾਮ ਮੋਹਨ ਰਾਏ ਨੂੰ ‘ਰਾਜਾ’ ਦੀ ਉਪਾਧੀ ਕਿਸਨੇ ਦਿੱਤੀ?

ਅਕਬਰ ਦੂਜੇ ਨੇ

223.                

ਅਕਬਰ ਦੂਜੇ ਨੇ ਰਾਜਾ ਰਾਮ ਮੋਹਨ ਰਾਏ ਨੂੰ ਇੰਗਲੈਂਡ ਕਿਉਂ ਭੇਜਿਆ?

ਪੈਨਸ਼ਨ ਵਿੱਚ ਵਾਧਾ ਕਰਵਾਉਣ ਲਈ

224.                

ਅੰਤਮ ਮੁਗ਼ਲ ਬਾਦਸ਼ਾਹ ਕੌਣ ਸੀ?

ਬਹਾਦਰ ਸ਼ਾਹ ਜਫ਼ਰ

225.                

ਬਹਾਦਰ ਸ਼ਾਹ ਜਫ਼ਰ ਨੂੰ ਅੰਗਰੇਜਾਂ ਨੇ ਕਿੱਥੇ ਜੇਲ੍ਹ ਭੇਜਿਆ?

ਰੰਗੂਨ

226.               

ਬਹਾਦਰ ਸਾਹ ਜਫ਼ਰ ਦੀ ਮੌਤ ਕਦੋਂ ਹੋਈ?

1862

227.                

ਕਿਹੜਾ ਮੁਗ਼ਲ ਬਾਦਸ਼ਾਹ ਇੱਕ ਉਰਦੂ ਗਜ਼ਲਕਾਰ ਵੀ ਸੀ?

ਬਹਾਦਰ ਸ਼ਾਹ ਜਫ਼ਰ

228.                

ਨਾਦਰ ਸ਼ਾਹ ਨੇ ਭਾਰਤ ਤੇ ਹਮਲਾ ਕਦੋਂ ਕੀਤਾ?

1739 ਈ:

229.               

ਨਾਦਰ ਸ਼ਾਹ ਨੇ ਕਿਸ ਮੁਗ਼ਲ ਸ਼ਾਸਕ ਸਮੇਂ ਦਿੱਲੀ ਤੇ ਹਮਲਾ ਕੀਤਾ?

ਮੁਹੰਮਦ ਸ਼ਾਹ

230.               

ਅਕਬਰ ਦੇ ਕਿਸ ਸਮਾਕਲੀਨ ਹਿੰਦੂ ਸ਼ਾਸਕ ਨੇ ਵਿਕਰਮਾਦਿੱਤ ਦੀ ਉਪਾਧੀ ਧਾਰਨ ਕੀਤੀ?

ਹੇਮੂ

231.                

ਤੰਬਾਕੂ ਅਤੇ ਮੱਕੀ ਦੀ ਖੇਤੀ ਭਾਰਤ ਵਿੱਚ ਕਿਸਦੇ ਸ਼ਾਸਨਕਾਲ ਵਿੱਚ ਸ਼ੁਰੂ ਕੀਤੀ ਗਈ?

ਮੁਗ਼ਲਾਂ ਦੇ

232.                

ਭਾਰਤ ਵਿੱਚ ਤੰਬਾਕੂ ਦੀ ਖੇਤੀ ਕਿਸ ਦੁਆਰਾ ਸ਼ੁਰੂ ਕੀਤੀ ਗਈ?

ਪੁਰਤਗਾਲੀਆਂ ਦੁਆਰਾ

233.               

ਮੁਗ਼ਲਾਂ ਸਮੇਂ ਖੇਤੀਯੋਗ ਭੂਮੀ ਦਾ ਰਿਕਾਰਡ ਕੌਣ ਰੱਖਦਾ ਸੀ?

ਕਾਨੂੰਗੋ

234.               

ਮੁਗ਼ਲਾਂ ਅਧੀਨ ਜਜੀਆ ਕਿਸ ਕੋਲੋਂ ਲਿਆ ਜਾਂਦਾ ਸੀ?

ਹਿੰਦੂਆਂ ਕੋਲੋਂ

235.               

ਮੁਗ਼ਲ ਕਾਲ ਵਿੱਚ ਸੈਨਾ ਦਾ ਮੁੱਖ ਸੈਨਾਪਤੀ ਕੌਣ ਹੁੰਦਾ ਸੀ?

ਸ਼ਾਸਕ

236.               

ਮੁਗ਼ਲਕਾਲ ਵਿੱਚ ਮਨਸਬਦਾਰਾਂ ਕਿਹੜੀ ਸੈਨਾ ਤਿਆਰ ਕਰਦੇ ਸਨ?

ਘੋੜਸਵਾਰ ਸੈਨਾ

237.               

ਮੁਗ਼ਲਾਂ ਅਧੀਨ ਸ਼ਹਿਰਾਂ ਵਿੱਚ ਪੁਲੀਸ ਵਿਭਾਗ ਦਾ ਮੁੱਖ ਅਧਿਕਾਰੀ ਕੌਣ ਸੀ?

ਕੋਤਵਾਲ

238.               

ਮੁਗ਼ਲਾਂ ਅਧੀਨ ਜਿਲ੍ਹੇ ਵਿੱਚ ਪੁਲੀਸ ਵਿਭਾਗ ਦਾ ਮੁੱਖ ਅਧਿਕਾਰੀ ਕੌਣ ਸੀ?

ਫੌਜਦਾਰ

239.               

ਮੁਗ਼ਲ ਚਿੱਤਰਕਲਾ ਵਿੱਚ ਮੁੱਖ ਰੂਪ ਵਿੱਚ ਕਿਸਦੇ ਚਿੱਤਰ ਬਣਾਏ ਜਾਂਦੇ ਸਨ?

ਮੁਗਲ ਦਰਬਾਰ ਦੇ

240.               

ਮੁਗ਼ਲਕਾਲ ਵਿੱਚ ਗਵਰਨਰ ਨੂੰ ਕੀ ਕਿਹਾ ਜਾਂਦਾ ਸੀ?

ਸੂਬੇਦਾਰ

241.                

ਮੁਗਲ ਕਾਲ ਦੌਰਾਨ ਫਲਾਂ ਦਾ ਆਯਾਤ ਕਿਸ ਦੇਸ਼ ਤੋਂ ਕੀਤਾ ਜਾਂਦਾ ਸੀ?

ਸਮਰਕੰਦ

242.                

ਮੁਗਲ ਸ਼ਾਸਨ ਵਿੱਚ ਸੈਨਾ ਦੀ ਭਰਤੀ ਕਿਸ ਦੁਆਰਾ ਕੀਤੀ ਜਾਂਦੀ ਸੀ?

ਬਖਸ਼ੀ ਦੁਆਰਾ

243.               

ਮੁਗਲ ਪ੍ਰਸ਼ਾਸਨ ਦਾ ਨਿਰਮਾਤਾ ਕਿਸਨੂੰ ਮੰਨਿਆ ਜਾਂਦਾ ਹੈ?

ਅਕਬਰ ਨੂੰ

244.               

ਅਕਬਰ ਦੇ ਦਰਬਾਰ ਵਿੱਚ ਕਿਹੜਾ ਪ੍ਰਸਿੱਧ ਸੰਗੀਤਕਾਰ ਰਹਿੰਦਾ ਸੀ?

ਤਾਨਸੇਨ

245.               

ਆਈਨ-ਏ-ਅਕਬਰੀ ਦਾ ਲੇਖਕ ਕੌਣ ਸੀ?

ਅਬੁਲ ਫਜ਼ਲ

246.               

ਤਾਜ਼ਮਹੱਲ ਦਾ ਨਿਰਮਾਣ ਕਿਸਨੇ ਕਰਵਾਇਆ?

ਸ਼ਾਹਜਹਾਂ ਨੇ

247.               

ਅਕਬਰ ਦੇ ਸਮੇਂ ਪ੍ਰਾਂਤਾਂ ਦੀ ਗਿਣਤੀ ਕਿੰਨੀ ਸੀ?

15

248.               

ਔਰੰਗਜੇਬ ਦੇ ਸਮੇਂ ਪ੍ਰਾਂਤਾਂ ਦੀ ਗਿਣਤੀ ਕਿੰਨੀ ਸੀ?

21

249.               

ਕਿਹੜੇ ਮੁਗਲ ਬਾਦਸ਼ਾਹ ਦੇ ਸਮੇਂ ਪ੍ਰਾਂਤਾਂ ਦੀ ਗਿਣਤੀ ਸਭ ਤੋਂ ਵਧ ਸੀ?

ਸ਼ਾਹਜਹਾਂ ਦੇ ਸਮੇਂ

250.               

ਪ੍ਰਾਂਤ ਦੇ ਜਾਸੂਸੀ ਵਿਭਾਗ ਦੇ ਮੁੱਖੀ ਨੂੰ ਕੀ ਕਹਿੰਦੇ ਸਨ?

ਵਾਕਿਆ ਨਵੀਸ

251.                

ਮੁਗਲ ਸਾਮਰਾਜ ਵਿੱਚ ਪ੍ਰਧਾਨ ਮੰਤਰੀ ਨੂੰ ਕੀ ਕਿਹਾ ਜਾਂਦਾ ਸੀ?

ਵਕੀਲ

252.                

ਸੂਬੇਦਾਰ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?

ਸਿਪਾਹਸਲਾਰ

253.               

ਪਰਗਨੇ ਦੇ ਮੁੱਖ ਅਫ਼ਸਰ ਨੂੰ ਕੀ ਕਹਿੰਦੇ ਸਨ?

ਸਿਕਦਾਰ

254.               

ਅਕਬਰ ਨੇ ਜਬਤੀ ਪ੍ਰਥਾ ਕਿਸਦੀ ਸਹਾਇਤਾ ਨਾਲ ਸ਼ੁਰੂ ਕੀਤੀ?

ਟੋਡਰ ਮੱਲ

255.               

ਜਬਤੀ ਪ੍ਰਥਾ ਕਦੋਂ ਸ਼ੁਰੂ ਕੀਤੀ ਗਈ?

1581 ਈ: ਵਿੱਚ

256.               

ਮਨਸਬਦਾਰੀ ਪ੍ਰਣਾਲੀ ਦਾ ਮੁੱਖ ਮਕਸਦ ਕੀ ਸੀ?

ਸੈਨਿਕ ਸੰਗਠਨ ਵਿੱਚ ਸੁਧਾਰ

257.               

ਮਨਸਬਦਾਰਾਂ ਦੀ ਨਿਯੁਕਤੀ ਕਿਸਦੀ ਸਿਫ਼ਾਰਸ਼ ਤੇ ਕੀਤੀ ਜਾਂਦੀ ਸੀ?

ਮੀਰ ਬਖਸ਼ੀ ਦੀ

258.               

ਅਬੁਲ ਫਜ਼ਲ ਅਨੁਸਾਰ ਮਨਸਬਦਾਰਾਂ ਦੀਆਂ ਕਿੰਨੀਆਂ ਸ਼੍ਰੇਣੀਆਂ ਸਨ?

66

259.               

ਅਕਬਰ ਨੇ ਕਿੰਨੀ ਪ੍ਰਕਾਰ ਦੀਆਂ ਮਨਸਬਾਂ ਬਣਾਈਆਂ?

2 (ਜਾਤ ਅਤੇ ਸਵਾਰ)

260.               

ਮੁਗ਼ਲ ਕਾਲ ਵਿੱਚ ਜਾਗੀਰਾਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਸਨ?

4

261.                

ਅਕਬਰ ਨੇ ਗੁਜ਼ਰਾਤ ਜਿੱਤ ਦੀ ਖੁਸ਼ੀ ਵਿੱਚ ਕਿਹੜਾ ਦਰਵਾਜਾ ਬਣਵਾਇਆ?

ਬੁਲੰਦ ਦਰਵਾਜਾ

262.               

ਅਕਬਰ ਦਾ ਮਕਬਰਾ ਕਿੱਥੇ ਬਣਿਆ ਹੋਇਆ ਹੈ?

ਸਿਕੰਦਰਾ

263.               

ਤਾਜ਼ਮਹੱਲ ਕਿਸਦੀ ਯਾਦ ਵਿੱਚ ਬਣਵਾਇਆ ਗਿਆ?

ਮੁਮਤਾਜ਼ ਮਹੱਲ

264.               

ਤਾਜਮਹੱਲ ਨੂੰ ਬਣਾਉਣ ਤੇ ਕਿੰਨਾ ਸਮਾਂ ਲੱਗਿਆ?

22 ਸਾਲ

265.               

ਤਾਜਮਹੱਲ ਨੂੰ ਕਿਸਦੀ ਨਿਗਰਾਨੀ ਹੇਠ ਬਣਵਾਇਆ ਗਿਆ?

ਉਸਤਾਦ ਈਸਾ

266.               

ਤਾਜਮਹੱਲ ਨੂੰ ਬਣਵਾਉਣ ਤੇ ਕਿੰਨਾ ਖਰਚਾ ਆਇਆ?

3 ਕਰੋੜ ਰੁਪਏ

267.               

ਲਾਲ ਕਿਲ੍ਹਾ ਕਿਸਨੇ ਬਣਵਾਇਆ ਸੀ?

ਸ਼ਾਹਜਹਾਂ ਨੇ

268.               

ਕਿਹੜਾ ਮੁਗਲ ਬਾਦਸ਼ਾਹ ਚਿੱਤਰਕਲਾ ਨੂੰ ਇਸਲਾਮ ਦੇ ਵਿਰੁੱਧ ਸਮਝਦਾ ਸੀ?

ਔਰੰਗਜੇਬ

269.               

ਕਿਹੜੇ ਮੁਗਲ ਬਾਦਸ਼ਾਹ ਨੇ ਸੰਗੀਤ ਤੇ ਪਾਬੰਦੀ ਲਗਾ ਦਿੱਤੀ?

ਔਰੰਗਜੇਬ

270.               

ਰਾਮ ਚਰਿੱਤ ਮਾਨਸ ਦਾ ਲੇਖਕ ਕੌਣ ਸੀ?

ਤੁਲਸੀ ਦਾਸ

271.                

ਅਕਬਰ ਨੇ ਬੀਰਬਲ ਨੂੰ ਕਿਹੜੀ ਉਪਾਧੀ ਨਾਲ ਸਨਮਾਨਿਤ ਕੀਤਾ?

ਕਵੀ ਰਾਏ

272.                

ਅਕਬਰ ਦੇ ਦਰਬਾਰ ਦੇ ਕਿਸੇ ਦੋ ਚਿੱਤਰਕਾਰਾਂ ਦੇ ਨਾਂ ਲਿਖੋ।

ਦਸਵੰਤ, ਬਸਾਵਨ

273.               

ਆਈਨੇ ਅਕਬਰੀ ਅਤ ਅਕਬਰਨਾਮਾ ਦੀ ਰਚਨਾ ਕਿਸਨੇ ਕੀਤੀ?

ਅਬੁਲ ਫਜ਼ਲ

274.               

ਰਾਮ ਚਰਿਤ ਮਾਨਸ ਦਾ ਲੇਖਕ ਕੌਣ ਹੈ?

ਤੁਲਸੀਦਾਸ

275.               

ਸੂਰਦਾਸ ਦੀ ਕਿਸੇ ਇੱਕ ਪ੍ਰਸਿੱਧ ਰਚਨਾ ਦਾ ਨਾਂ ਦੱਸੋ।

ਸੁਰ ਸਾਗਰ

276.               

ਜਹਾਂਗੀਰ ਦੀ ਆਤਮਕਥਾ ਦਾ ਨਾਂ ਕੀ ਹੈ?

ਤੁਜ਼ਕੇ ਜਹਾਂਗੀਰੀ

277.               

ਬਾਬਰ ਦੀ ਆਤਮਕਥਾ ਦਾ ਨਾਂ ਕੀ ਹੈ?

ਤੁਜ਼ਕੇ ਬਾਬਰੀ

278.               

ਹੁਮਾਯੂੰਨਾਮਾ ਕਿਸਨੇ ਲਿਖਿਆ?

ਗੁਲਬਦਨ ਬੇਗਮ ਨੇ

279.               

ਗੁਲਬਦਨ ਬੇਗਮ ਕੌਣ ਸੀ?

ਹੁਮਾਯੂੰ ਦੀ ਭੈਣ

280.               

ਪਾਦਸ਼ਾਹਨਾਮਾ ਕਿਸ ਦੁਆਰਾ ਲਿਖਿਆ ਗਿਆ?

ਅਬਦੁਲ ਹਮੀਦ ਲਾਹੌਰੀ

281.                

ਕਿਹੜੇ ਮੁਗ਼ਲ ਬਾਦਸ਼ਾਹ ਨੂੰ ਸੰਗਮਰਮਰ ਦਾ ਰਾਜਕੁਮਾਰ ਕਿਹਾ ਜਾਂਦਾ ਹੈ?

ਸ਼ਾਹਜਹਾਂ ਨੂੰ

282.                

ਮੁਗ਼ਲ ਕਾਲ ਵਿੱਚ ਅਦਾਲਤਾਂ ਦੀ ਭਾਸ਼ਾ ਕਿਹੜੀ ਸੀ?

 ਫ਼ਾਰਸੀ

283.               

ਤਖ਼ਤ-ਏ-ਤਾਊਸ ਕਿੱਥੇ ਰੱਖਿਆ ਗਿਆ ਸੀ?

ਦੀਵਾਨੇ ਖਾਸ (ਲਾਲ ਕਿਲ੍ਹਾ)

284.               

ਤਖ਼ਤ-ਏ-ਤਾਊਸ ਨੂੰ ਕਿਸਨੇ ਲਾਲ ਕਿਲ੍ਹੇ ਵਿੱਚ ਰਖਵਾਇਆ ਸੀ?

ਸ਼ਾਹਜਹਾਂ ਨੇ

285.               

ਤਖ਼ਤ-ਏ-ਤਾਊਸ ਕਿਸ ਨਾਂ ਨਾਲ ਪ੍ਰਸਿੱਧ ਹੈ?

ਮੋਰ ਸਿੰਘਾਸਨ

286.               

ਮੋਤੀ ਮਸਜਿਦ ਕਿੱਥੇ ਸਥਿਤ ਹੈ?

ਦਿੱਲੀ ਲਾਲ ਕਿਲ੍ਹੇ ਵਿੱਚ

287.               

ਮੋਤੀ ਮਸਜਿਦ ਨੂੰ ਕਿਸਨੇ ਬਣਵਾਇਆ ਸੀ?

ਔਰੰਗਜੇਬ ਨੇ

288.               

ਔਰੰਗਜੇਬ ਨੇ ਮੋਤੀ ਮਸਜਿਦ ਨੂੰ ਕਿਸ ਲਈ ਬਣਵਾਇਆ ਸੀ?

ਆਪਣੀ ਪਤਨੀ ਨਵਾਬ ਬਾਈ ਲਈ

289.               

ਤੁਲਸੀਦਾਸ ਨੇ ਕਿਸ ਮੁਗਲ ਸ਼ਾਸਕ ਦੇ ਰਾਜਕਾਲ ਵਿੱਚ ਰਾਮਚਰਿਤਮਾਨਸ ਦੀ ਰਚਨਾ ਕੀਤੀ?

ਅਕਬਰ

290.               

ਮੁਗ਼ਲ ਕਾਲ ਸੰਬੰਧੀ ਇਤਿਹਾਸਕ ਸਮੱਗਰੀ ਲਿਖਣ ਵਾਲੀ ਇਕਲੌਤੀ ਇਸਤਰੀ ਕੌਣ ਹੈ? 

ਗੁਲਬਦਨ ਬੇਗਮ

291.                

ਫਤਿਹਪੁਰ ਸੀਕਰੀ ਕਿਸਨੇ ਵਸਾਇਆ ਸੀ?

ਅਕਬਰ ਨੇ

292.               

ਕਿਸ ਰਾਜਪੂਤ ਵੰਸ਼ ਨੇ ਕਦੇ ਵੀ ਅਕਬਰ ਦੀ ਅਧੀਨਤਾ ਨਹੀਂ ਮੰਨੀ?

ਸਿਸੋਦੀਆ

293.               

ਅਕਬਰ ਨੇ ਮਨਸਬਦਾਰੀ ਪ੍ਰਥਾ ਕਿਸ ਦੇਸ਼ ਦੀ ਮਨਸਬਦਾਰੀ ਪ੍ਰਣਾਲੀ ਤੋਂ ਪ੍ਰੇਰਿਤ ਹੋ ਕੇ ਲਾਗੂ ਕੀਤੀ ਸੀ?

ਮੰਗੋਲੀਆ

294.               

ਅਲਾਈ ਦਰਵਾਜਾ ਕਿੱਥੇ ਸਥਿਤ ਹੈ?

ਦਿੱਲੀ

295.               

ਜਾਮਾਤ ਖਾਨਾ ਮਸਜਿਦ ਕਿੱਥੇ ਸਥਿਤ ਹੈ?

ਦਿੱਲੀ

296.               

ਸ਼ੇਖ ਸਲੀਮ ਚਿਸ਼ਤੀ ਦਾ ਮਕਬਰਾ ਕਿੱਥੇ ਸਥਿਤ ਹੈ?

ਫਤਿਹਪੁਰ ਸੀਕਰੀ

297.               

ਲਾਹੌਰ ਵਿਖੇ ਜਹਾਂਗੀਰ ਦਾ ਮਕਬਰਾ ਕਿਸਨੇ ਬਣਵਾਇਆ?

ਨੂਰਜਹਾਂ

298.               

ਕਿਸ ਮੁਗ਼ਲ ਸ਼ਾਸਕ ਨੇ ਕੁਝ ਹਿੰਦੂ ਗੀਤਾਂ ਦੀ ਰਚਨਾ ਵੀ ਕੀਤੀ?

ਜਹਾਂਗੀਰ

299.               

ਅਕਬਰ ਨੇ ਦੀਨੇ ਇਲਾਹੀ ਕਦੋਂ ਸ਼ੁਰੂ ਕੀਤਾ?

1582 ਈ:

300.              

ਜਹਾਂਗੀਰ ਨੇ ਕਿਸ ਕਲਾ ਨੂੰ ਸਰਪ੍ਰਸਤੀ ਦਿੱਤੀ?

ਚਿੱਤਰਕਲਾ ਨੂੰ

301.                

ਔਰੰਗਜੇਬ ਨੇ ਸ਼ਾਇਸਤਾ ਖਾਂ ਨੂੰ ਕਿੱਥੋਂ ਦਾ ਸੂਬੇਦਾਰ ਬਣਾਇਆ?

ਦੱਕਣ ਦਾ

302.               

ਕੂਚ ਬਿਹਾਰ ਦਾ ਖੇਤਰ ਔਰੰਗਜੇਬ ਨੂੰ ਕਿਸਨੇ ਜਿੱਤ ਕੇ ਦਿੱਤਾ ਸੀ?

ਮੀਰ ਜੁਮਲਾ

303.               

ਸ਼ਾਹਜਹਾਂ ਨੇ ਮਹਾਂਕਵੀ ਰਾਇ ਦੀ ਉਪਾਧੀ ਕਿਸਨੂੰ ਦਿੱਤੀ ਸੀ?

ਜਗਨਨਾਥ ਨੂੰ

304.               

ਤਾਜਮਹੱਲ ਦੀ ਉਸਾਰੀ ਕਿਸਦੀ ਦੇਖਰੇਖ ਹੇਠ ਹੋਈ?

ਉਸਤਾਦ ਈਸਾ

305.               

ਔਰੰਗਜੇਬ ਨੇ ਸ਼ਾਹਜਹਾਂ ਨੂੰ ਕਿਸ ਕਿਲ੍ਹੇ ਵਿੱਚ ਕੈਦ ਕਰਵਾਇਆ?

ਆਗਰੇ ਦੇ ਕਿਲ੍ਹੇ ਵਿੱਚ

306.              

ਮੁਮਤਾਜ ਮਹਿੱਲ ਦਾ ਅਸਲ ਨਾਂ ਕੀ ਸੀ?

ਅਰਜੁਮੰਦ ਬਾਨੋ

307.               

ਮੁਮਤਾਜ ਮਹਿੱਲ ਕਿਸਦੀ ਲੜਕੀ ਸੀ?

ਅਬੁਲ ਹਸਨ

308.               

ਮੁਮਤਾਜ ਮਹਿੱਲ ਦੀ ਮੌਤ ਕਿੱਥੇ ਹੋਈ?

ਬੁਰਹਾਨਪੁਰ

309.              

ਕਿਸ ਮੁਗ਼ਲ ਸ਼ਾਸਕ ਦਾ ਅਸਲ ਨਾਂ ਖੁਰੱਮ ਸੀ?

ਸ਼ਾਹ ਜਹਾਨ ਦਾ

310.                         

1586 ਈ: ਵਿੱਚ ਸ਼੍ਰੀਨਗਰ ਤੇ ਕਿਸਨੇ ਕਬਜਾ ਕੀਤਾ?

ਰਾਜਾ ਭਗਵਾਨ ਦਾਸ ਨੇ

311.                 

ਅਸੀਰਗੜ੍ਹ ਦਾ ਕਿਲ੍ਹਾ ਅਕਬਰ ਨੇ ਕਿਸ ਕੋਲੋਂ ਜਿੱਤਿਆ ਸੀ?

ਬਹਾਦਰ ਸ਼ਾਹ ਕੋਲੋਂ

312.                

ਟੋਡਰ ਮੱਲ ਮੂਲ ਰੂਪ ਵਿੱਚ ਕਿੱਥੋਂ ਦਾ ਵਾਸੀ ਸੀ?

ਅਵਧ/ਲਹਿਰਪੁਰ/ਉੱਤਰ ਪ੍ਰਦੇਸ਼

313.                

ਕਾਬਲ ਦਾ ਸੂਬੇਦਾਰ ਹਕੀਮ ਮਿਰਜਾ ਅਕਬਰ ਦਾ ਕੀ ਲੱਗਦਾ ਸੀ?

ਛੋਟਾ ਭਰਾ

314.                

ਜੋਧਾ ਬਾਈ ਦਾ ਮੁੱਢਲਾ ਨਾਂ ਕੀ ਸੀ?

ਹਰਕਾ ਬਾਈ

315.                

ਜੋਧਾ ਬਾਈ ਕਿਸ ਰਾਜ ਘਰਾਨੇ ਨਾਲ ਸੰਬੰਧਤ ਸੀ?

ਅਮੇਰ ਰਾਜਘਰਾਨੇ ਨਾਲ

316.                

ਮੁਗ਼ਲ ਇਮਾਰਤਾਂ ਦਾ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਕੀ ਹੈ?

ਗੁੰਬਦ

317.                         

1595 ਈ: ਵਿੱਚ ਮੁਗ਼ਲਾਂ ਤੋਂ ਅਹਿਮਦਨਗਰ ਨੂੰ ਬਚਾਉਣ ਲਈ ਕਿਸ ਇਸਤਰੀ ਸ਼ਾਸਕ ਨੇ ਯੁੱਧ ਕੀਤਾ?

ਚਾਂਦ ਬੀਬੀ ਨੇ

318.                

ਚਾਂਦ ਬੀਬੀ ਨੇ ਕਿਸ ਮੁਗ਼ਲ ਸ਼ਾਸਕ ਤੋਂ ਅਹਿਮਦਨਗਰ ਨੂੰ ਬਚਾਉਣ ਲਈ ਯੁੱਧ ਕੀਤਾ?

ਅਕਬਰ ਤੋਂ

319.                

ਕਸ਼ਮੀਰ ਦਾ ਅਕਬਰ ਕਿਸਨੂੰ ਕਿਹਾ ਜਾਂਦਾ ਹੈ?

ਜੈਨੁਲਅਬਾਦੀਨ

320.               

ਸਈਅਦ ਭਰਾਵਾਂ ਦਾ ਪਤਨ ਕਿਸ ਸ਼ਾਸਕ ਦੇ ਸਮੇਂ ਹੋਇਆ?

ਮੁਹੰਮਦ ਸ਼ਾਹ

321.                

ਕਿਸ ਮੁਗ਼ਲ ਸੈਨਾਪਤੀ ਨੇ ਸ਼ਿਵਾਜੀ ਨੂੰ ਹਰਾ ਕੇ ਪੁਰੰਧਰ ਦੀ ਸੰਧੀ ਕਰਨ ਤੇ ਮਜਬੂਰ ਕਰ ਦਿੱਤਾ?

ਮਿਰਜਾ ਰਾਜਾ ਜੈ ਸਿੰਘ

322.                

ਅਕਬਰ ਨੇ ਬੁਲੰਦ ਦਰਵਾਜਾ ਕਿਸ ਜਿੱਤ ਦੀ ਖੁਸ਼ੀ ਵਿੱਚ ਬਣਵਾਇਆ?

ਗੁਜਰਾਤ ਜਿੱਤ ਦੀ

323.               

ਅਕਬਰ ਦੇ ਸਮੇਂ ਦੀਆਂ ਇਮਾਰਤਾਂ ਮੁੱਖ ਰੂਪ ਵਿੱਚ ਕਿਸ ਸਮੱਗਰੀ ਤੋਂ ਬਣੀਆਂ ਹਨ?

ਲਾਲ ਪੱਥਰ ਤੋਂ

Leave a Comment

Your email address will not be published. Required fields are marked *

error: Content is protected !!