ਇਲਤੁਤਮਿਸ਼ ਅਤੇ ਬਲਬਨ ਅਧੀਨ ਦਿੱਲੀ ਸਲਤਨਤ
1. | ਮੁਹੰਮਦ ਗੌਰੀ ਕਿੱਥੋਂ ਦਾ ਸ਼ਾਸਕ ਸੀ? | ਗਜ਼ਨੀ ਦਾ |
2. | ਮੁਹੰਮਦ ਗੌਰੀ ਕਿਸਨੂੰ ਆਪਣਾ ਮਾਲਕ ਮੰਨਦਾ ਸੀ? | ਆਪਣੇ ਭਰਾ ਗਿਆਸੁਦੀਨ ਨੂੰ |
3. | ਮੁਹੰਮਦ ਗੌਰੀ ਨੇ ਕਿਹੜੇ ਸਮੇਂ ਦੌਰਾਨ ਭਾਰਤ ਤੇ ਹਮਲੇ ਕੀਤੇ? | 1175 ਈ: ਤੋਂ 1206 ਈ: |
4. | ਮੁਹੰਮਦ ਗੌਰੀ ਨੇ ਸਭ ਤੋਂ ਪਹਿਲਾ ਹਮਲਾ ਕਦੋਂ ਅਤੇ ਕਿੱਥੇ ਕੀਤਾ? | 1175 ਈ:, ਮੁਲਤਾਨ ਤੇ |
5. | ਮੁਹੰਮਦ ਗੌਰੀ ਨੇ ਪੰਜਾਬ ਤੇ ਕਦੋਂ ਕਬਜਾ ਕੀਤਾ? | 1186 ਈ: |
6. | ਤਰਾਇਣ ਦੀ ਪਹਿਲੀ ਲੜਾਈ ਕਦੋਂ ਹੋਈ? | 1191 ਈ: |
7. | ਤਰਾਇਣ ਦੀ ਪਹਿਲੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ? | ਪ੍ਰਿਥਵੀ ਰਾਜ ਚੌਹਾਨ ਤੇ ਮੁਹੰਮਦ ਗੌਰੀ |
8. | ਤਰਾਇਣ ਦੀ ਪਹਿਲੀ ਲੜਾਈ ਵਿੱਚ ਕਿਸਦੀ ਜਿੱਤ ਹੋਈ? | ਪ੍ਰਿਥਵੀ ਰਾਜ ਚੌਹਾਨ ਦੀ |
9. | ਤਰਾਇਣ ਦੀ ਦੂਜੀ ਲੜਾਈ ਕਦੋਂ ਹੋਈ? | 1192 ਈ: |
10. | ਤਰਾਇਣ ਦੀ ਦੂਜੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ? | ਪ੍ਰਿਥਵੀ ਰਾਜ ਚੌਹਾਨ ਤੇ ਮੁਹੰਮਦ ਗੌਰੀ |
11. | ਤਰਾਇਣ ਦੀ ਦੂਜੀ ਲੜਾਈ ਵਿੱਚ ਕਿਸਦੀ ਜਿੱਤ ਹੋਈ? | ਮੁਹੰਮਦ ਗੌਰੀ |
12. | ਤਰਾਇਣ ਦੀ ਦੂਜੀ ਲੜਾਈ ਵਿੱਚ ਕਿੰਨੇ ਸਾਮੰਤਾਂ ਨੇ ਪ੍ਰਿਥਵੀਰਾਜ ਚੌਹਾਨ ਦਾ ਸਾਥ ਦਿੱਤਾ? | ਲੱਗਭਗ 150 |
13. | ਮੁਹੰਮਦ ਗੌਰੀ ਨੇ ਭਾਰਤ ਵਿੱਚ ਆਪਣਾ ਪ੍ਰਤੀਨਿਧੀ ਕਿਸਨੂੰ ਨਿਯੁਕਤ ਕੀਤਾ? | ਕੁਤਬਦੀਨ ਐਬਕ ਨੂੰ |
14. | ਕੁਤਬਦੀਨ ਐਬਕ ਨੂੰ ਭਾਰਤ ਵਿੱਚ ਕਦੋਂ ਨਿਯੁਕਤ ਕੀਤਾ ਗਿਆ? | 1192 ਈ: |
15. | ਕੁਤਬਦੀਨ ਐਬਕ ਨੇ ਦਿੱਲੀ ਸਲਤਨਤ ਦੀ ਸਥਾਪਨਾ ਕਦੋਂ ਕੀਤੀ? | 1206 ਈ: |
16. | ਕੁਤਬਦੀਨ ਐਬਕ ਕਿਸਦਾ ਗੁਲਾਮ ਸੀ? | ਮੁਹੰਮਦ ਗੌਰੀ ਦਾ |
17. | ਕਿਸ ਦਿੱਲੀ ਸ਼ਾਸਕ ਦੀ ਮੌਤ ਚੌਗਾਨ ਖੇਡਦੇ ਸਮੇਂ ਘੋੜੇ ਤੋਂ ਡਿੱਗ ਕੇ ਹੋਈ? | ਕੁਤਬਦੀਨ ਐਬਕ |
18. | ਕੁਤਬਦੀਨ ਐਬਕ ਨੇ ਕਿਸ ਵੰਸ਼ ਦੀ ਸਥਾਪਨਾ ਕੀਤੀ? | ਗੁਲਾਮ ਵੰਸ਼ ਦੀ |
19. | ਗੁਲਾਮ ਵੰਸ਼ ਦੇ ਸ਼ਾਸਕਾਂ ਨੂੰ ਹੋਰ ਕਿਸ ਨਾਂ ਨਲ ਜਾਣਿਆ ਜਾਂਦਾ ਹੈ? | ਪੂਰਵਲੇ ਤੁਰਕ/ ਮਮਲੂਕ/ ਇਲਬਾਰੀ |
20. | ਕੁਤਬਦੀਨ ਐਬਕ ਨੇ ਕਿਹੜੀਆਂ ਦੋ ਪ੍ਰਸਿੱਧ ਮਸਜਿਦਾਂ ਬਣਵਾਈਆਂ? | ਢਾਈ ਦਿਨ ਕਾ ਝੌਪੜਾ, ਕੁਵੱਤ-ਉਲ- ਇਸਲਾਮ |
21. | ਢਾਈ ਦਿਨ ਕਾ ਝੌਪੜਾ ਕਿੱਥੇ ਸਥਿਤ ਹੈ? | ਅਜਮੇਰ |
22. | ਕੁਵੱਤ-ਉਲ-ਇਸਲਾਮ ਕਿੱਥੇ ਸਥਿੱਤ ਹੈ? | ਦਿੱਲੀ |
23. | ਕੁਤਬਦੀਨ ਐਬਕ ਨੇ ਕਿਸ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ? | ਲਾਹੌਰ |
24. | ਕੁਤਬਮੀਨਾਰ ਦਾ ਨਿਰਮਾਣ ਕਿਸਨੇ ਸ਼ੁਰੂ ਕਰਵਾਇਆ? | ਕੁਤਬਦੀਨ ਐਬਕ ਨੇ |
25. | ਕੁਤਬਮੀਨਾਰ ਦਾ ਨਿਰਮਾਣ ਕਿਸਦੀ ਯਾਦ ਵਿੱਚ ਕਰਵਾਇਆ ਗਿਆ? | ਖਵਾਜ਼ਾ ਕੁਤਬਦੀਨ ਬਖ਼ਤਿਆਰ ਕਾਕੀ |
26. | ਕੁਤਬਮੀਨਾਰ ਦਾ ਨਿਰਮਾਣ ਕਿਸਨੇ ਪੂਰਾ ਕਰਵਾਇਆ? | ਇਲਤੁਤਮਿਸ਼ |
27. | ਕੁਤਬਦੀਨ ਐਬਕ ਦੀ ਮੌਤ ਕਦੋਂ ਹੋਈ? | 1210 ਈ: |
28. | ਕੁਤਬਦੀਨ ਐਬਕ ਦੀ ਮੌਤ ਕਿਵੇਂ ਹੋਈ? | ਘੋੜੇ ਤੋਂ ਡਿੱਗਣ ਕਾਰਨ |
29. | ਕੁਤਬਦੀਨ ਐਬਕ ਕਿਹੜੀ ਖੇਡ ਖੇਡਦੇ ਸਮੇਂ ਮੌਤ ਦਾ ਸ਼ਿਕਾਰ ਹੋਇਆ? | ਪੋਲੋ ਜਾਂ ਚੌਗਾਨ |
30. | ਕੁਤਬਦੀਨ ਐਬਕ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਲੱਖ ਬਖਸ਼ |
31. | ਕਿਹੜਾ ਪ੍ਰਸਿੱਧ ਇਤਿਹਾਸਕਾਰ ਕੁਤਬਦੀਨ ਐਬਕ ਦੇ ਦਰਬਾਰ ਵਿੱਚ ਰਹਿੰਦਾ ਸੀ? | ਹਸਨ ਨਿਜਾਮੀ |
32. | ਕੁਤਬਦੀਨ ਐਬਕ ਦੀ ਮੌਤ ਤੋਂ ਬਾਅਦ ਗੱਦੀ ਤੇ ਕੌਣ ਬੈਠਾ? | ਆਰਾਮ ਸ਼ਾਹ |
33. | ਦਿੱਲੀ ਸਲਤਨਤ ਦਾ ਅਸਲ ਨਿਰਮਾਤਾ ਕਿਸਨੂੰ ਮੰਨਿਆ ਜਾਂਦਾ ਹੈ? | ਇਲਤੁਤਮਿਸ਼ ਨੂੰ |
34. | ਇਲਤੁਤਮਿਸ਼ ਕੁਤਬਦੀਨ ਐਬਕ ਦਾ ਕੀ ਲੱਗਦਾ ਸੀ? | ਗੁਲਾਮ ਅਤੇ ਜਵਾਈ |
35. | ਇਲਤੁਤਮਿਸ਼ ਦਾ ਪੂਰਾ ਨਾਂ ਕੀ ਸੀ? | ਸ਼ਮਸਉੱਦੀਨ ਇਲਤੁਤਮਿਸ਼ |
36. | ਕੁਤਬਦੀਨ ਐਬਕ ਨੇ ਇਲਤੁਤਮਿਸ਼ ਨੂੰ ਕਿਸ ਅਹੁਦੇ ਤੇ ਨਿਯੁਕਤ ਕੀਤਾ? | ਅਮੀਰ-ਏ-ਸ਼ਿਕਾਰ |
37. | ਕੁਤਬਦੀਨ ਐਬਕ ਦੀ ਮੌਤ ਸਮੇਂ ਇਲਤੁਤਮਿਸ਼ ਕਿੱਥੋਂ ਦਾ ਸੂਬੇਦਾਰ ਸੀ? | ਬਦਾਯੂੰ ਦਾ |
38. | ਕੁਤਬਮੀਨਾਰ ਨੂੰ ਕਿਸਨੇ ਪੂਰਾ ਕਰਵਾਇਆ? | ਇਲਤੁਤਮਿਸ਼ |
39. | ਕਿਸ ਸੈਨਾਪਤੀ ਨੇ ਨਾਲੰਦਾ ਯੂਨੀਵਰਸਟੀ ਨੂੰ ਤਬਾਹ ਕਰ ਦਿੱਤਾ? | ਬਖਤਿਆਰ ਖ਼ਲਜੀ |
40. | ਦਿੱਲੀ ਸਲਤਨਤ ਦਾ ਅਸਲ ਸੰਸਥਾਪਕ ਕੌਣ ਸੀ? | ਇਲਤੁਤਮਿਸ਼ |
41. | ਇਲਤੁਤਮਿਸ਼ ਸੁਲਤਾਨ ਕਦੋਂ ਬਣਿਆ? | 1211 ਈ: |
42. | ਇਲਤੁਤਮਿਸ਼ ਨੇ ਕਿਹੜੇ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ? | ਦਿੱਲੀ ਨੂੰ |
43. | ਮੰਗੋਲ ਮੂਲ ਰੂਪ ਵਿੱਚ ਕਿੱਥੋਂ ਦੇ ਵਾਸੀ ਸਨ? | ਮੱਧ ਏਸ਼ੀਆ ਦੇ |
44. | ਮੰਗੋਲਾਂ ਨੇ ਕਿਸਦੀ ਅਗਵਾਈ ਹੇਠ ਭਾਰਤ ਤੇ ਹਮਲਾ ਕੀਤਾ? | ਚੰਗੇਜ਼ ਖਾਂ |
45. | ਇਲਤੁਤਮਿਸ਼ ਨੇ ਕਿਸ ਤੋਂ ਸਰੋਪਾ ਤੇ ਤਾਜ ਪੋਸ਼ੀ ਦੀ ਚਿੱਠੀ ਪ੍ਰਾਪਤ ਕੀਤੀ? | ਖਲੀਫ਼ਾ ਕੋਲੋਂ |
46. | ਚਹਲਗਨੀ ਦੀ ਸਥਾਪਨਾ ਕਿਸਨੇ ਕੀਤੀ? | ਇਲਤੁਤਮਿਸ਼ ਨੇ |
47. | ਚਹਲਗਨੀ ਕੀ ਸੀ? | 40 ਤੁਰਕ ਅਮੀਰਾਂ ਦਾ ਸੰਗਠਨ |
48. | ਇਲਤੁਤਮਿਸ਼ ਨੇ ਕਿਹੜੇ ਦੋ ਸਿੱਕੇ ਚਲਾਏ? | ਟੰਕਾ ਅਤੇ ਜੀਤਲ |
49. | ਇਕਤਾ ਪ੍ਰਣਾਲੀ ਕਿਸਨੇ ਸ਼ੁਰੂ ਕੀਤੀ? | ਇਲਤੁਤਮਿਸ਼ |
50. | ਇਲਤੁਤਮਿਸ਼ ਦੀ ਮੌਤ ਕਦੋਂ ਹੋਈ? | 1236 ਈ: |
51. | ਇਲਤੁਤਮਿਸ਼ ਤੋਂ ਬਾਅਦ ਦਿੱਲੀ ਦੀ ਗੱਦੀ ਕਿਸਨੇ ਸੰਭਾਲੀ? | ਰੁਕਨਦੀਨ ਫਿਰੋਜਸ਼ਾਹ |
52. | ਦਿੱਲੀ ਦੇ ਤਖ਼ਤ ਤੇ ਬੈਠਣ ਵਾਲੀ ਪਹਿਲੀ ਮੁਸਲਿਮ ਇਸਤਰੀ ਕੌਣ ਸੀ? | ਰਜੀਆ ਸੁਲਤਾਨ |
53. | ਰਜੀਆ ਸੁਲਤਾਨ ਦੇ ਪਿਤਾ ਦਾ ਨਾਂ ਕੀ ਸੀ? | ਇਲਤੁਤਮਿਸ਼ |
54. | ਰਜੀਆ ਸੁਲਤਾਨ ਦਾ ਕਾਰਜਕਾਲ ਕੀ ਸੀ? | 1236 ਈ: ਤੋਂ 1240 ਈ: ਤੱਕ |
55. | ਰਜੀਆ ਸੁਲਤਾਨ ਕਿਸਦੇ ਪਿਆਰ ਵਿੱਚ ਪੈ ਗਈ? | ਜਲਾਲੁਦੀਨ ਯਾਕੂਬ ਦੇ |
56. | ਰਜੀਆ ਨੇ ਯਾਕੂਬ ਨੂੰ ਕਿਸ ਅਹੁਦੇ ਤੇ ਨਿਯੁਕਤ ਕੀਤਾ? | ਅਮੀਰ-ਏ- ਅਖੂਰ |
57. | ਰਜੀਆ ਸੁਲਤਾਨ ਨੇ ਕਿਸ ਨਾਲ ਵਿਆਹ ਕਰਵਾਇਆ? | ਅਲਤੂਨੀਆ ਨਾਂਲ |
58. | ਅਲਤੂਨੀਆ ਕਿੱਥੋਂ ਦਾ ਗਵਰਨਰਸ ਸੀ? | ਸਰਹਿੰਦ ਦਾ |
59. | ਰਜੀਆ ਨੇ ਰਾਜਪੂਤਾਂ ਦੇ ਕਿਹੜੇ ਪ੍ਰਸਿੱਧ ਕਿਲ੍ਹੇ ਨੂੰ ਆਪਣੇ ਅਧੀਨ ਕੀਤਾ? | ਰਣਥੰਭੋਰ |
60. | ਬਲਬਨ ਦਾ ਕਾਰਜਕਾਲ ਕੀ ਸੀ? | 1266 ਈ: ਤੋ 1286 ਈ: |
61. | ਬਲਬਨ ਨੇ ਆਪਣੇ ਰਾਜ ਨੂੰ ਪੱਕਾ ਕਰਨ ਲਈ ਕਿਹੜੀ ਨੀਤੀ ਅਪਣਾਈ? | ਲਹੂ ਅਤੇ ਲੋਹੇ ਦੀ ਨੀਤੀ |
62. | ਰਾਜੇ ਦੇ ਦੈਵੀ ਅਧਿਕਾਰਾਂ ਦਾ ਸਿਧਾਂਤ ਮੱਧਕਾਲ ਦੇ ਕਿਹੜੇ ਸ਼ਾਸਕ ਨੇ ਪ੍ਰਚਲਿਤ ਕੀਤਾ? | ਬਲਬਨ ਨੇ |
63. | ਬਲਬਨ ਨੇ ਕਿਹੜੇ ਇਲਾਕਿਆਂ ਵਿੱਚੋਂ ਡਾਕੂਆਂ ਦਾ ਖਤਮ ਕੀਤਾ? | ਦੁਆਬੇ ਅਤੇ ਅਵਧ ਵਿੱਚੋਂ |
64. | ਗੁਲਾਮ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਕਿਸਨੂੰ ਮੰਨਿਆ ਜਾਂਦਾ ਹੈ? | ਬਲਬਨ ਨੂੰ |
65. | ਬਲਬਨ ਨੇ ਸੁਲਤਾਨ ਦੇ ਗੌਰਵ ਨੂੰ ਵਧਾਉਣ ਲਈ ਕਿਹੜੇ ਸਿਧਾਂਤ ਦਿੱਤਾ? | ਰਾਜੇ ਦੇ ਦੈਵੀ ਅਧਿਕਾਰਾਂ ਦਾ ਤੇ ਜੋਰ ਸਿਧਾਂਤ ਤੇ |
66. | ਬਲਬਨ ਨੇ ਕਿਹੜੀ ਉਪਾਧੀ ਧਾਰਨ ਕੀਤੀ? | ਜਿਲ-ਏ-ਇਲਾਹੀ |
67. | ਜਿਲ-ਏ-ਇਲਾਹੀ ਤੋਂ ਕੀ ਭਾਵ ਹੈ? | ਪ੍ਰਮਾਤਮਾ ਦਾ ਪਰਛਾਵਾਂ |
68. | ਕਿਸ ਦਿੱਲੀ ਸ਼ਾਸਕ ਨੇ ਆਪਣੇ ਆਪ ਨੂੰ ‘ਨਾਇਬ-ਏ-ਖੁਦਾਈ’ ਕਿਹਾ? | ਬਲਬਨ |
69. | ਬਲਬਨ ਨੇ ਸਰਹੱਦਾਂ ਦੀ ਰਾਖੀ ਦੀ ਜਿੰਮੇਵਾਰੀ ਕਿਸਨੂੰ ਦਿੱਤੀ? | ਆਪਣੇ ਲੜਕੇ ਮੁਹੰਮਦ ਨੂੰ |
70. | ਸੁਲਤਾਨ ਦੀ ਸਰਵਉੱਚਤਾ ਸਥਾਪਿਤ ਕਰਨ ਲਈ ਬਲਬਨ ਨੇ ਕਿਹੜੀਆਂ ਦੋ ਪ੍ਰਥਾਵਾਂ ਚਲਾਈਆਂ? | ਸਿਜਦਾ ਅਤੇ ਪਾਇਬੋਸ |
71. | ਬਲਬਨ ਨੇ ਇਲਤੁਤਮਿਸ਼ ਦੁਆਰਾ ਸਥਾਪਿਤ ਕਿਹੜੀ ਪ੍ਰਸਿੱਧ ਸੰਸਥਾ ਨੂੰ ਸਮਾਪਤ ਕਰ ਦਿੱਤਾ? | ਚਹਲਗਨੀ |
72. | ਬਲਬਨ ਨੇ ਨਵੇਂ ਸਾਲ ਨਾਲ ਸੰਬੰਧਤ ਕਿਹੜਾ ਤਿਉਹਾਰ ਭਾਰਤ ਵਿੱਚ ਸ਼ੁਰੂ ਕੀਤਾ? | ਨੌਰੋਜ |
73. | ਪ੍ਰਸਿੱਧ ਈਰਾਨੀ ਤਿਉਹਾਰ ਨੌਰੋਜ ਨੂੰ ਭਾਰਤ ਵਿੱਚ ਕਿਸਨੇ ਸ਼ੁਰੂ ਕੀਤਾ? | ਬਲਬਨ ਨੇ |
74. | ਫੌਜ ਲਈ ਵੱਖਰਾ ਮਹਿਕਮਾ ਸਥਾਪਿਤ ਕਰਨ ਵਾਲਾ ਦਿੱਲੀ ਸਲਤਨਤ ਦਾ ਪਹਿਲਾ ਸੁਲਤਾਨ ਕਿਹੜਾ ਹੈ? | ਬਲਬਨ |
75. | ਬਲਬਨ ਨੇ ਫੌਜ ਲਈ ਕਿਹੜਾ ਮਹਿਕਮਾ ਸਥਾਪਿਤ ਕੀਤਾ? | ਦੀਵਾਨੇ ਵਿਜ਼ਾਰਤ |
76. | ਦੀਵਾਨੇ ਵਿਜ਼ਾਰਤ ਦੇ ਮੁੱਖੀ ਨੂੰ ਕੀ ਕਿਹਾ ਜਾਂਦਾ ਸੀ? | ਦੀਵਾਨੇ ਅਰਜ਼ |
77. | ਜਿਲੇ ਇਲਾਹੀ ਦੀ ਉਪਾਧੀ ਕਿਸਨੇ ਧਾਰਨ ਕੀਤੀ? | ਬਲਬਨ ਨੇ |
78. | ਕਿਸ ਦਿੱਲੀ ਸ਼ਾਸਕ ਨੇ ਆਪਣੇ ਦਰਬਾਰ ਵਿੱਚ ਹੱਸਣ ਤੇ ਪਾਬੰਦੀ ਲਗਾਈ? | ਬਲਬਨ |
79. | ਗੁਲਾਮ ਵੰਸ਼ ਦਾ ਅੰਤਮ ਸ਼ਾਸਕ ਕੌਣ ਸੀ? | ਕੈਕੂਬਾਦ |
80. | ਤੂਤੀ –ਏ-ਹਿੰਦ ਕਿਸਨੂੰ ਕਿਹਾ ਜਾਂਦਾ ਹੈ? | ਅਮੀਰ ਖੁਸਰੋ ਨੂੰ |
81. | ਕੱਵਾਲੀ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ? | ਅਮੀਰ ਖੁਸਰੋ ਨੂੰ |
82. | ਉਰਦੂ ਭਾਸ਼ਾ ਨੂੰ ਕਵਿਤਾਵਾਂ ਵਿੱਚ ਵਰਤਣ ਵਾਲਾ ਪਹਿਲਾ ਕਵੀ ਕੌਣ ਸੀ? | ਅਮੀਰ ਖੁਸਰੋ |
83. | ਅਮੀਰ ਖੁਸਰੋ ਕਿਸਦਾ ਚੇਲਾ ਸੀ? | ਹਜ਼ਰਤ ਨਿਜਾਮੁਦੀਨ ਔਲੀਆ ਦਾ |
84. | ਅਮੀਰ ਖੁਸਰੋ ਨੇ ਕਿੰਨੇ ਸ਼ਾਸਕਾਂ ਨੂੰ ਸੇਵਾਵਾਂ ਦਿੱਤੀਆਂ? | 7 |
85. | ਅਮੀਰ ਖੁਸਰੋ ਨੇ ਕਿਹੜੇ ਸੰਗੀਤ ਯੰਤਰਾਂ ਦੀ ਖੋਜ਼ ਕੀਤੀ? | ਤਬਲਾ ਅਤੇ ਸਿਤਾਰ |
86. | ਦਿੱਲੀ ਸੁਲਤਾਨਾਂ ਦਾ ਰਾਜ ਕਦੋਂ ਸ਼ੁਰੂ ਹੋਇਆ? | 1206 ਈ: |
87. | ਮੁਹੰਮਦ ਗੌਰੀ ਦੇ ਕਿਸ ਪ੍ਰਸਿੱਧ ਸੇਨਾਪਤੀ ਬਾਰੇ ਕਿਹਾ ਜਾਂਦਾ ਹੈ ਕਿ ਉਸਨੇ ਨਾਦੀਆ ਨਾਂ ਦੇ ਰਾਜ ਨੂੰ ਸਿਰਫ 18 ਘੋੜਸਵਾਰਾਂ ਨਾਲ ਜਿੱਤ ਲਿਆ? | ਬਖ਼ਤਿਆਰ ਖਲ਼ਜੀ |
88. | ਨਾਲੰਦਾ ਅਤੇ ਵਿਕਰਮਸ਼ਿਲਾ ਯੂਨੀਵਰਸਟੀਆਂ ਨੂੰ ਕਿਸਨੇ ਤਬਾਹ ਕੀਤਾ? | ਬਖ਼ਤਿਆਰ ਖ਼ਲਜੀ ਨੇ |
89. | 1206 ਈ: ਵਿੱਚ ਮੁਹੰਮਦ ਗੌਰੀ ਦੀ ਮੌਤ ਕਿੱਥੇ ਹੋਈ? | ਦਮਾਇਕ (ਵਰਤਮਾਨ ਪਾਕਿਸਤਾਨ) |
90. | ਬਲਬਨ ਦਾ ਅਸਲ ਨਾਂ ਕੀ ਸੀ? | ਉਲਗ ਖਾਨ |
91. | ਕਿਸਨੂੰ ‘Çਂੲੱਕ ਗੁਲਾਮ ਦਾ ਗੁਲਾਮ’ ਕਿਹਾ ਜਾਂਦਾ ਹੈ? | ਇਲਤੁਤਮਿਸ਼ |
92. | ਮੰਗੋਲਾਂ ਨੇ ਪਹਿਲੀ ਵਾਰ ਭਾਰਤ ਤੇ ਹਮਲਾ ਕਿਸ ਦਿੱਲੀ ਸੁਲਤਾਨ ਦੇ ਸ਼ਾਸਨਕਾਲ ਵਿੱਚ ਕੀਤਾ? | ਇਲਤੁਤਮਿਸ਼ |