ਚੰਦਰਗੁਪਤ ਮੌਰੀਆ ਅਤੇ ਅਸ਼ੋਕ ਅਧੀਨ ਸਾਮਰਾਜ ਦੀ ਸਥਾਪਨਾ ਅਤੇ ਵਿਸਥਾਰ: ਰਾਜ ਵਿਵਸਥਾ ਅਤੇ ਪ੍ਰਸ਼ਾਸਨ, ਅਸ਼ੋਕ ਦਾ ਧੰਮ, ਅਸ਼ੋਕ ਦੀਆਂ ਪ੍ਰਾਪਤੀਆਂ ਅਤੇ ਇਤਿਹਾਸ ਵਿੱਚ ਉਸਦਾ ਸਥਾਨ, ਮੌਰੀਆ ਸਾਮਰਾਜ ਦਾ ਪਤਨ
1. | ਸਿਕੰਦਰ ਕਿੱਥੋਂ ਦਾ ਰਾਜਾ ਸੀ? | ਮਕਦੂਨੀਆ (ਯੂਨਾਨ ) |
2. | ਸਿਕੰਦਰ ਦੇ ਪਿਤਾ ਦਾ ਕੀ ਨਾਂ ਸੀ? | ਫਿਲਿਪ |
3. | ਸਿਕੰਦਰ ਦਾ ਜਨਮ ਕਦੋਂ ਹੋਇਆ? | 356 ਈ: ਪੂ: |
4. | ਸਿਕੰਦਰ ਨੂੰ ਗੱਦੀ ਦੀ ਪ੍ਰਾਪਤੀ ਕਦੋਂ ਹੋਈ? | 336 ਈ:ਪੂ: |
5. | ਸਿਕੰਦਰ ਨੇ ਭਾਰਤ ਤੇ ਹਮਲਾ ਕਦੋਂ ਕੀਤਾ? | 326 ਈ:ਪੂ: |
6. | ਸਿਕੰਦਰ ਕਿਸ ਦੱਰੇ ਨੂੰ ਪਾਰ ਕਰਕੇ ਭਾਰਤ ਦਾਖਿਲ ਹੋਇਆ? | ਖੈਬਰ ਦੱਰੇ ਨੂੰ |
7. | ਸਿਕੰਦਰ ਕਿਸ ਪ੍ਰਸਿੱਧ ਦਾਰਸ਼ਨਿਕ ਦਾ ਚੇਲਾ ਸੀ? | ਅਰਸਤੂ ਦਾ |
8. | ਪੋਰਸ ਦਾ ਰਾਜ ਕਿੱਥੇ ਸਥਿੱਤ ਸੀ? | ਜੇਹਲਮ ਅਤੇ ਚਨਾਬ ਵਿਚਕਾਰ |
9. | ਸਿਕੰਦਰ ਅਤੇ ਪੋਰਸ ਦੀ ਲੜਾਈ ਕਿੱਥੇ ਹੋਈ? | ਕਰੀ ਨਾਂ ਦੇ ਸਥਾਨ ਤੇ |
10. | ਸਿਕੰਦਰ ਅਤੇ ਪੋਰਸ ਵਿਚਕਾਰ ਹੋਈ ਲੜਾਈ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | Battle of Hydaspes |
11. | ਸਿਕੰਦਰ ਭਾਰਤ ਵਿੱਚ ਕਿਸ ਨਦੀ ਤੱਕ ਪਹੁੰਚਿਆ ਸੀ? | ਬਿਆਸ |
12. | ਸਿਕੰਦਰ ਨੂੰ ਸਾਂਗਲਾ ਵਿਖੇ ਕਿਹੜੇ ਕਬੀਲੇ ਨਾਲ ਲੜਣਾ ਪਿਆ? | ਕਠ |
13. | ਸਿਕੰਦਰ ਦੀਆਂ ਫੌਜਾਂ ਨੇ ਕਿਹੜੀ ਨਦੀ ਪਾਰ ਕਰਨ ਤੋਂ ਇਨਕਾਰ ਕੀਤਾ? | ਬਿਆਸ |
14. | ਸਿਕੰਦਰ ਦੇ ਹਮਲੇ ਸਮੇਂ ਮਗਧ ਦਾ ਸ਼ਾਸਕ ਕੌਣ ਸੀ? | ਧਨ ਨੰਦ |
15. | ਨੰਦ ਵੰਸ਼ ਦੀ ਸਥਾਪਨਾ ਕਿਸਨੇ ਕੀਤੀ ਸੀ? | ਮਹਾਂਪਦਮ ਨੰਦ ਨੇ |
16. | ਨੰਦ ਵੰਸ਼ ਦੀ ਸਥਾਪਨਾ ਕਿਸ ਵੰਸ਼ ਨੂੰ ਹਰਾ ਕੇ ਕੀਤੀ ਗਈ ਸੀ? | ਸ਼ਿਸ਼ੂਨਾਗ ਵੰਸ਼ ਨੂੰ |
17. | ਨੰਦ ਵੰਸ਼ ਦਾ ਅੰਤਮ ਸ਼ਾਸਕ ਕੌਣ ਸੀ? | ਧੰਨ ਨੰਦ |
18. | ਮਗਧ ਕਿਸ ਵਰਤਮਾਨ ਰਾਜ ਦਾ ਪੁਰਾਣਾ ਨਾਂ ਸੀ? | ਬਿਹਾਰ ਦਾ |
19. | ਮਗਧ ਦੀ ਪਹਿਲੀ ਰਾਜਧਾਨੀ ਕਿਹੜੀ ਸੀ? | ਰਾਜਗ੍ਰਹਿ |
20. | ਰਾਜਗ੍ਰਹਿ ਦਾ ਪੁਰਾਣਾ ਨਾਂ ਕੀ ਸੀ? | ਗਿਰੀਵਰਾਜ |
21. | ਕਿਹੜਾ ਸ਼ਾਸਕ ਰਾਜਧਾਨੀ ਨੂੰ ਰਾਜਗ੍ਰਹਿ ਤੋਂ ਪਾਟਲੀਪੁੱਤਰ ਲੈ ਗਿਆ? | ਕਾਲਾਸ਼ੋਕ |
22. | ਹਰੀਅੰਕ ਵੰਸ਼ ਦੀ ਸਥਾਪਨਾ ਕਿਸਨੇ ਕੀਤੀ? | ਬਿੰਬੀਸਾਰ ਨੇ |
23. | ਸਿਕੰਦਰ ਭਾਰਤ ਵਿੱਚ ਕਿਸ ਨਦੀ ਤੱਕ ਪਹੁੰਚਿਆ ਸੀ? | ਬਿਆਸ |
24. | ਵਾਪਸੀ ਤੇ ਸਿਕੰਦਰ ਨੂੰ ਕਿਹੜੇ ਕਬੀਲੇ ਨਾਲ ਲੜਣਾ ਪਿਆ? | ਮੱਲ ਕਬੀਲੇ ਨਾਲ |
25. | ਸਿਕੰਦਰ ਦੀ ਮੌਤ ਕਦੋਂ ਹੋਈ? | 323 ਈ:ਪੂ: |
26. | ਸਿਕੰਦਰ ਦੀ ਮੌਤ ਕਿੱਥੇ ਹੋਈ? | ਬੇਬੀਲੋਨ (ਬਗ਼ਦਾਦ) |
27. | ਸਿਕੰਦਰ ਦੀ ਮੌਤ ਤੋਂ ਬਾਅਦ ਉਸਦੇ ਸਾਮਰਾਜ ਦੇ ਪੂਰਬੀ ਭਾਗ ਤੇ ਕਿਸਨੇ ਕਬਜਾ ਕਰ ਲਿਆ? | ਸੈਲਿਊਕਸ ਨੇ |
28. | ਸਿਕੰਦਰ ਦੇ ਹਮਲੇ ਕਾਰਨ ਕਿਸਨੂੰ ਸ਼ਕਤੀ ਵਧਾਉਣ ਦਾ ਮੌਕਾ ਮਿਲਿਆ? | ਚੰਦਰਗੁਪਤ ਮੌਰੀਆ |
29. | ਮੌਰੀਆ ਸਾਮਰਾਜ ਦਾ ਮੋਢੀ ਕੌਣ ਸੀ? | ਚੰਦਰਗੁਪਤ ਮੌਰੀਆ |
30. | ਕੌਟਲਿਆ ਕਿੱਥੋਂ ਦਾ ਵਾਸੀ ਸੀ? | ਤਕਸ਼ਿਲਾ ਦਾ |
31. | ਚੰਦਰਗੁਪਤ ਨੇ ਕਿਸਦੀ ਸਹਾਇਤਾ ਨਾਲ ਮੌਰੀਆ ਵੰਸ਼ ਸਥਾਪਿਤ ਕੀਤਾ? | ਕੌਟਲਿਆ |
32. | ਕੌਟਲਿਆ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਚਾਣਕਿਆ ਅਤੇ ਵਿਸ਼ਣੂ ਗੁਪਤ |
33. | ਚਾਣਕਿਆ ਨੇ ਕਿਹੜੀ ਪ੍ਰਸਿੱਧ ਪੁਸਤਕ ਦੀ ਰਚਨਾ ਕੀਤੀ? | ਅਰਥਸ਼ਾਸਤਰ |
34. | ਅਰਥਸ਼ਾਸਤਰ ਦਾ ਅਸਲ ਖਰੜਾ ਕਿਸਨੇ ਲੱਭਿਆ ਅਤੇ ਪ੍ਰਕਾਸ਼ਿਤ ਕੀਤਾ? | ਆਰ. ਸ਼ਾਮਾਸਾਸਤਰੀ |
35. | ਮੌਰੀਆ ਸਾਮਰਾਜ ਦੀ ਸਥਾਪਨਾ ਕਿਸਨੇ ਕੀਤੀ? | ਚੰਦਰਗੁਪਤ ਮੌਰੀਆ ਨੇ |
36. | ਚੰਦਰਗੁਪਤ ਮੌਰੀਆ ਨੇ ਨੰਦ ਵੰਸ਼ ਦੇ ਕਿਸ ਸ਼ਾਸਕ ਨੂੰ ਹਰਾ ਕੇ ਮੌਰੀਆ ਵੰਸ਼ ਦੀ ਸਥਾਪਨਾ ਕੀਤੀ? | ਧੰਨ ਨੰਦ |
37. | ਚੰਦਰਗੁਪਤ ਮੌਰੀਆ ਨੇ ਪੰਜਾਬ ਤੇ ਕਬਜਾ ਕਦੋਂ ਕੀਤਾ? | 322 ਈ:ਪੂ: |
38. | ਚੰਦਰਗੁਪਤ ਮੌਰੀਆ ਨੇ ਮਗਧ ਤੇ ਹਮਲਾ ਕਦੋਂ ਕੀਤਾ? | 321 ਈ:ਪੂ: |
39. | ਸੈਲਿਊਕਸ ਕੌਣ ਸੀ? | ਸਿਕੰਦਰ ਦਾ ਸੈਨਾਪਤੀ |
40. | ਚੰਦਰਗੁਪਤ ਮੌਰੀਆ ਅਤੇ ਸੈਲਿਊਕਸ ਵਿਚਕਾਰ ਯੁੱਧ ਕਦੋਂ ਹੋਇਆ? | 305 ਈ:ਪੂ: |
41. | ਸੈਲਿਊਕਸ ਨੇ ਕਿਹੜੇ ਰਾਜਦੂਤ ਨੂੰ ਚੰਦਰਗੁਪਤ ਦੇ ਦਰਬਾਰ ਭੇਜਿਆ? | ਮੈਗਸਥਨੀਜ਼ |
42. | ਮੈਗਸਥਨੀਜ਼ ਕੌਣ ਸੀ? | ਇੱਕ ਯੂਨਾਨੀ ਰਾਜਦੂਤ |
43. | ਮੁਦਰਾਰਾਖਸ਼ਸ ਦੀ ਰਚਨਾ ਕਿਸਨੇ ਕੀਤੀ? | ਵਿਸ਼ਾਖਾਦੱਤ ਨੇ |
44. | ਕਿਸ ਇਤਿਾਸਕਾਰ ਅਨੁਸਾਰ ਚੰਦਰਗੁਪਤ ਮੌਰੀਆ ਕੋਲ 6 ਲੱਖ ਪੈਦਲ ਸੈਨਿਕ, 30 ਹਜਾਰ ਘੋੜਸਵਾਰ ਅਤੇ 9 ਹਜਾਰ ਹਾਥੀ ਸਨ? | ਪਲੀਨੀ ਅਨੁਸਾਰ |
45. | ਚੰਦਰਗੁਪਤ ਮੌਰੀਆ ਨੇ ਮੌਤ ਤੋਂ ਪਹਿਲਾਂ ਕਿਹੜਾ ਮੱਤ ਧਾਰਨ ਕੀਤਾ? | ਜੈਨ ਮੱਤ |
46. | ਚੰਦਰਗਪੁਤ ਮੌਰੀਆ ਨੇ ਆਪਣਾ ਉੱਤਰਧਿਕਾਰੀ ਕਿਸਨੂੰ ਬਣਾਇਆ? | ਬਿੰਦੂਸਾਰ ਨੂੰ |
47. | ਚੰਦਰਗੁਪਤ ਕਿਸ ਜੈਨ ਸੰਤ ਨਾਲ ਨਿਰਵਾਣ ਪ੍ਰਾਪਤੀ ਲਈ ਮੈਸੂਰ ਗਿਆ? | ਭਦਰਬਾਹੂ ਨਾਲ |
48. | ਚੰਦਰਗੁਪਤ ਮੌਰੀਆ ਨੇ ਕਿਹੜੇ ਸਥਾਨ ਤੇ ਪ੍ਰਾਣ ਤਿਆਗੇ? | ਸ਼ਰਵਨਬੇਲਗੋਲਾ |
49. | ਸ਼ਰਵਨਬੇਲਗੋਲਾ ਕਿੱਥੇ ਸਥਿਤ ਹੈ? | ਮੈਸੂਰ ਦੇ ਨੇੜੇ |
50. | ਯੂਨਾਨੀਆਂ ਨੂੰ ਕਿਸਨੇ ਭਾਰਤ ਵਿੱਚੋਂ ਕੱਢਿਆ? | ਚੰਦਰਗੁਪਤ ਮੌਰੀਆ |
51. | ਰੁਦਰਦਮਨ ਦੁਆਰਾ ਸਥਾਪਿਤ ਜੂਨਾਗੜ੍ਹ ਸ਼ਿਲਾਲੇਖ ਅਨੁਸਾਰ ਸੁਦਰਸ਼ਨ ਝੀਲ ਤੇ ਸਿੰਜਾਈ ਲਈ ਬੰਨ੍ਹ ਕਿਸਨੇ ਬਣਵਾਇਆ ਸੀ? | ਪੁਸ਼ਯਾਗੁਪਤ ਨੇ |
52. | ਪੁਸ਼ਯਾਗੁਪਤ ਕੌਣ ਸੀ? | ਚੰਦਰਗੁਪਤ ਦਾ ਗਵਰਨਰ |
53. | ਪੁਰਾਤਨ ਕਥਾਵਾਂ ਅਨੁਸਾਰ ਚੰਦਰਗੁਪਤ ਦੀ ਮਾਂ ਦਾ ਨਾਂ ਕੀ ਸੀ? | ਮੂਰਾ |
54. | ਯੂਨਾਨੀ ਸਾਹਿਤ ਵਿੱਚ ਚੰਦਰਗੁਪਤ ਮੌਰੀਆ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਸੈਂਡਰੋਕਾਟੇਸ |
55. | ਚੰਦਰਗੁਪਤ ਮੌਰੀਆ ਨੇ ਕਦੋਂ ਪ੍ਰਾਣ ਤਿਆਗੇ? | 298 ਈ:ਪੂ: |
56. | ਚੰਦਰਗੁਪਤ ਮੌਰੀਆ ਤੋਂ ਬਾਅਦ ਗੱਦੀ ਤੇ ਕੌਣ ਬੈਠਾ? | ਉਸਦਾ ਲੜਕਾ ਬਿੰਦੂਸਾਰ |
57. | ਯੂਨਾਨੀਆਂ ਨੂੰ ਭਾਰਤ ਵਿੱਚੋਂ ਕਿਸਨੇ ਬਾਹਰ ਕੱਢਿਆ? | ਚੰਦਰਗੁਪਤ ਮੌਰੀਆ ਨੇ |
58. | ਭਾਰਤ ਦੇ ਕਿਸ ਮਹਾਨ ਸ਼ਾਸਕ ਨੇ ਮੌਤ ਤੋਂ ਕੁਝ ਸਮਾਂ ਪਹਿਲਾਂ ਜੈਨ ਧਰਮ ਅਪਣਾ ਲਿਆ ਸੀ? | ਚੰਦਰਗੁਪਤ |
59. | ਚੰਦਰਗਪੁਤ ਮੌਰੀਆ ਕਿਸ ਸੰਤ ਨਾਲ ਦੱਖਣੀ ਭਾਰਤ ਵੱਲ ਚਲਾ ਗਿਆ? | ਭਦਰਬਾਹੂ |
60. | ਭਾਰਤ ਦਾ ਪਹਿਲਾ ਸਾਮਰਾਜ ਕਿਸਨੇ ਸਥਾਪਿਤ ਕੀਤਾ? | ਚੰਦਰਗੁਪਤ ਮੌਰੀਆ ਨੇ |
61. | ਬਿੰਦੂਸਾਰ ਗੱਦੀ ਤੇ ਕਦੋਂ ਬੈਠਾ? | 298 ਈ:ਪੂ: |
62. | ਬਿੰਦੂਸਾਰ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਅਮਿਤਰੋਚਾਤੇਸ ਜਾਂ ਅਮਿਤ੍ਰਘਾਤ |
63. | ਬਿੰਦੂਸਾਰ ਨੂੰ ‘ਬਿੰਦੂਸਾਰ’ ਨਾਂ ਕਿਉਂ ਦਿੱਤਾ ਗਿਆ? | ਉਸਦੇ ਮੱਥੇ ਤੇ ਬਣੇ ਬਿੰਦੂ ਕਾਰਨ |
64. | ਬਿੰਦੂਸਾਰ ਕਿਸ ਧਰਮ/ਮੱਤ ਵਿੱਚ ਯਕੀਨ ਰੱਖਦਾ ਸੀ? | ਅਜੀਵਿਕਾ |
65. | ਬਿੰਦੂਸਾਰ ਦੇ ਦਰਬਾਰ ਵਿੱਚ ਕਿਹੜਾ ਯੂਨਾਨੀ ਰਾਜਦੂਤ ਆਇਆ ਸੀ? | ਡਾਇਮਾਚੋਸ |
66. | ਬਿੰਦੂਸਾਰ ਨੇ ਤਕਸ਼ਿਲਾ ਦਾ ਵਿਦਰੋਹ ਕੁਚਲਨ ਲਈ ਕਿਸਨੂੰ ਭੇਜਿਆ? | ਅਸ਼ੋਕ ਨੂੰ |
67. | ਅਸ਼ੋਕ ਕਿੱਥੋਂ ਦਾ ਗਵਰਨਰ ਸੀ? | ਉਜੈਨ ਦਾ |
68. | ਬਿੰਦੂਸਾਰ ਦੀ ਮੌਤ ਕਦੋਂ ਹੋਈ? | 273 ਈ: ਪੂ: |
69. | ਯੂਨਾਨੀਆਂ ਨੇ ਕਿਸ ਸ਼ਾਸਕ ਨੂੰ ਅਮਿਤਰਘਾਤ ਦਾ ਨਾਂ ਦਿੱਤਾ? | ਬਿੰਦੂਸਾਰ ਨੂੰ |
70. | ਅਸ਼ੋਕ ਨੇ ਮੌਰੀਆ ਸਾਮਰਾਜ ਦੀ ਗੱਦੀ ਕਦੋਂ ਸੰਭਾਲੀ? | 273 ਈ:ਪੂ: |
71. | ਅਸ਼ੋਕ ਦਾ ਰਾਜ ਤਿਲਕ ਕਦੋਂ ਹੋਇਆ? | 269 ਈ:ਪੂ: |
72. | ਬੋਧ ਪ੍ਰੰਪਰਾਵਾਂ ਅਨੁਸਾਰ ਅਸ਼ੋਕ ਨੇ ਕਿੰਨੇ ਭਰਾਵਾਂ ਨੂੰ ਮਾਰ ਕੇ ਗੱਦੀ ਪ੍ਰਾਪਤ ਕੀਤੀ? | 99 |
73. | ਅਸ਼ੋਕ ਨੇ ਕਦੋਂ ਤੱਕ ਸ਼ਾਸਨ ਕੀਤਾ? | 232 ਈ:ਪੂ: ਤੱਕ |
74. | ਕਿੰਨਵੀਂ ਧਰਮ ਯਾਤਰਾ ਦੌਰਾਨ ਅਸ਼ੋਕ ਲੁੰਬਿਨੀ ਗਿਆ? | ਦੂਜੀ ਧਰਮ ਯਾਤਰਾ ਦੌਰਾਨ |
75. | ਕÇਲੰਗ ਵਰਤਮਾਨ ਕਿਹੜੇ ਰਾਜ ਵਿੱਚ ਹੈ? | ਉੜੀਸਾ |
76. | ਅਸ਼ੋਕ ਨੇ ਕÇਲੰਗ ਤੇ ਹਮਲਾ ਕਦੋਂ ਕੀਤਾ? | 261 ਈ:ਪੂ: |
77. | ਅਸ਼ੋਕ ਦੇ ਕਿਸ ਸ਼ਿਲਾਲੇਖ ਤੋਂ ਕÇਲੰਗ ਯੁੱਧ ਸਬੰਧੀ ਜਾਣਕਾਰੀ ਮਿਲਦੀ ਹੈ? | ਤੇਰਵ੍ਹੇਂ ਸ਼ਿਲਾਲੇਖ ਤੋਂ |
78. | ਕਿਹੜੇ ਯੁੱਧ ਤੋਂ ਬਾਅਦ ਅਸ਼ੋਕ ਨੇ ਯੁੱਧ ਕਰਨਾ ਛੱਡ ਦਿੱਤਾ? | ਕਲਿੰਗ ਦੇ ਯੁੱਧ ਤੋਂ ਬਾਅਦ |
79. | ਕÇਲੰਗ ਯੁੱਧ ਤੋਂ ਪਹਿਲਾਂ ਅਸ਼ੋਕ ਕਿਸ ਦਾ ਉਪਾਸਕ ਸੀ? | ਸ਼ਿਵ ਜੀ ਦਾ |
80. | ਕÇਲੰਗ ਯੁੱਧ ਤੋਂ ਬਾਅਦ ਅਸ਼ੋਕ ਨੇ ਕਿਹੜਾ ਧਰਮ ਅਪਣਾਇਆ? | ਬੁੱਧ ਧਰਮ |
81. | ਅਸ਼ੋਕ ਦੀ ਪਤਨੀ ਜਿਸਨੇ ਉਸਨੂੰ ਪ੍ਰਭਾਵਿਤ ਕੀਤਾ ਦਾ ਨਾਂ ਕੀ ਸੀ? | ਮਹਾਰਾਣੀ ਕਾਰੁਵਕੀ |
82. | ਮਹਾਰਾਣੀ ਕਾਰੁਵਕੀ ਨੇ ਕਿਹੜਾ ਧਰਮ ਧਾਰਨ ਕੀਤਾ ਸੀ? | ਬੁੱਧ ਧਰਮ |
83. | ਮਹਾਰਾਣੀ ਕਾਰੁਵਕੀ ਦਾ ਪਿਤਾ ਕੀ ਕੰਮ ਕਰਦਾ ਸੀ? | ਮਛੇਰਾ |
84. | ਕਿਸ ਸਤੰਭ ਲੇਖ ਨੂੰ ‘ਰਾਣੀ ਆਲੇਖ’ ਕਿਹਾ ਜਾਂਦਾ ਹੈ? | ਕੌਸ਼ਾਂਭੀ |
85. | ਕੌਸ਼ਾਭੀ ਸਤੰਭ ਲੇਖ ਵਿੱਚ ਕਿਸ ਰਾਣੀ ਦੀ ਗੱਲ ਕੀਤੀ ਗਈ ਹੈ? | ਕਰੁਵਾਹੀ ਦੀ |
86. | ਕੌਸ਼ਾਂਭੀ ਸਤੰਭ ਲੇਖ ਨੂੰ ਅਲਾਹਾਬਾਦ ਕੌਣ ਲੈ ਕੇ ਗਿਆ? | ਜਹਾਂਗੀਰ |
87. | ਸ਼ਿਲਾਲੇਖਾਂ ਰਾਹੀਂ ਆਪਣੇ ਸੰਦੇਸ਼ ਜਨਤਾ ਤੱਕ ਪਹੁੰਚਾਉਣ ਵਾਲਾ ਪਹਿਲਾ ਸ਼ਾਸਕ ਕਿਹੜਾ ਸੀ? | ਅਸ਼ੋਕ |
88. | ਕਿਸ ਚੀਜ ਤੋਂ ਪਤਾ ਲੱਗਦਾ ਹੈ ਕਿ ਅਸ਼ੋਕ ਦੇ ਜੀਵਨ ਤੇ ਕÇਲੰਗ ਯੁੱਧ ਨੇ ਬਹੁਤ ਪ੍ਰਭਾਵ ਪਾਇਆ ਸੀ? | ਸ਼ਿਲਾਲੇਖਾਂ ਤੋਂ |
89. | ਅਸ਼ੋਕ ਦੇ ਸ਼ਿਲਾਲੇਖਾਂ ਨੂੰ ਪੜ੍ਹਣ ਵਿੱਚ ਸਭ ਤੋਂ ਪਹਿਲਾਂ ਕੌਣ ਸਫ਼ਲ ਹੋਇਆ? | ਜੇਮਜ਼ ਪ੍ਰਿੰਸੇਪ |
90. | ਅਸ਼ੋਕ ਦੇ ਜਿਆਦਾਤਰ ਸ਼ਿਲਾਲੇਖ ਕਿਸ ਭਾਸ਼ਾ ਵਿੱਚ ਲਿਖੇ ਗਏ? | ਪ੍ਰਾਕ੍ਰਿਤ |
91. | ਅਸ਼ੋਕ ਨੇ ਕਿਸ ਸੰਤ ਦੇ ਪ੍ਰਭਾਵ ਵਿੱਚ ਬੁੱਧ ਧਰਮ ਧਾਰਨ ਕੀਤਾ? | ਉਪਾਗੁਪਤ ਦੇ |
92. | ਅਸ਼ੋਕ ਦੇ ਪ੍ਰਾਕ੍ਰਿਤ ਸ਼ਿਲਾਲੇਖਾਂ ਵਿੱਚ ਕਿਸ ਲਿਪੀ ਦੀ ਵਰਤੋਂ ਕੀਤੀ ਗਈ ਹੈ? | ਬ੍ਰਹਮੀ |
93. | ਸ਼ਿਲਾਲੇਖਾਂ ਵਿੱਚ ਅਸ਼ੋਕ ਲਈ ਕਿਸ ਉਪਾਧੀ ਦੀ ਵਰਤੋਂ ਕੀਤੀ ਗਈ ਹੈ? | ਦੇਵਾਨਮਪਿਯਾਦੱਸੀ ਜਾਂ ਦੇਵਾਨਮਪਿਯਾ |
94. | ਅਸ਼ੋਕ ਦੇ ਰਾਜ ਵਿੱਚ ਸੰਨੀਧਾਤਾ ਕੌਣ ਸੀ? | ਖ਼ਜਾਨਾ ਮੰਤਰੀ |
95. | ਅਸ਼ੋਕ ਦੇ ਰਾਜ ਵਿੱਚ ਸਮਾਹਰਤਾ ਕੌਣ ਸੀ? | ਵਿੱਤ ਮੰਤਰੀ |
96. | ਦੰਡਪਾਲ ਕੌਣ ਸੀ? | ਮੌਰੀਆ ਕਾਲ ਦੇ ਪੁਲੀਸ ਵਿਭਾਗ ਦਾ ਮੁੱਖੀ |
97. | ਦੁਰਗਪਾਲ ਕੌਣ ਸੀ? | ਕਿਲਿ੍ਹਆਂ ਦਾ ਰਾਖਾ |
98. | ਆਮਤਿਆ ਕਿਸ ਵਿਭਾਗ ਦਾ ਮੁੱਖੀ ਸੀ? | ਨਿਆਂ ਅਤੇ ਪ੍ਰਸ਼ਾਸਨ ਦਾ |
99. | ਮੌਰੀਆ ਰਾਜ ਵਿੱਚ ਗ੍ਰਹਿਮੰਤਰੀ ਨੂੰ ਕੀ ਕਿਹਾ ਜਾਂਦਾ ਸੀ? | ਦੋਵਾਰਿਕ |
100. | ਮੌਰੀਆ ਸਾਮਰਾਜ ਕਿੰਨੇ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ? | 5 |
101. | ਮੌਰੀਆ ਕਾਲ ਵਿੱਚ ਉੱਚ ਅਧਿਕਾਰੀਆਂ ਨੂੰ ਕੀ ਕਹਿੰਦੇ ਸਨ? | ਤੀਰਥ |
102. | ਚੰਦਰਗੁਪਤ ਮੌਰੀਆ ਨੇ ਮੌਰੀਆ ਸਾਮਰਾਜ ਨੂੰ ਕਿੰਨੇ ਪ੍ਰਾਂਤਾਂ ਵਿੱਚ ਵੰਡਿਆ? | 4 |
103. | ਅਸ਼ੋਕ ਨੇ ਕਿਸ ਰਾਜ ਨੂੰ ਪੰਜਵਾਂ ਪ੍ਰਾਂਤ ਬਣਾਇਆ? | ਕਲਿੰਗ ਨੂੰ |
104. | ਪ੍ਰਾਂਤ ਦੇ ਮੁੱਖੀ ਨੂੰ ਕੀ ਕਿਹਾ ਜਾਂਦਾ ਸੀ? | ਕੁਮਾਰ |
105. | ਜਿਲਿ੍ਹਆਂ ਨੂੰ ਕੀ ਕਿਹਾ ਜਾਂਦਾ ਸੀ? | ਜਨਪਦ |
106. | ਜਨਪਦ ਦਾ ਮੁੱਖੀ ਕੌਣ ਹੁੰਦਾ ਸੀ? | ਪ੍ਰਦੇਸ਼ਕ |
107. | ਪ੍ਰਦੇਸ਼ਕ ਦਾ ਮੁੱਖ ਕੰਮ ਕੀ ਸੀ? | ਜਨਪਦ ਦੇ ਪ੍ਰਸ਼ਾਸਨ ਦਾ ਧਿਆਨ ਰੱਖਣਾ |
108. | ਪ੍ਰਦੇਸ਼ਕ ਦੀ ਸਹਾਇਤਾ ਲਈ ਕਿਹੜੇ ਅਧਿਕਾਰੀ ਨਿਯੁਕਤ ਕੀਤੇ ਜਾਂਦੇ ਸਨ? | ਰਾਜੁਕ ਅਤੇ ਯੁਕਤ |
109. | ਰਾਜੁਕ ਦਾ ਕੀ ਕੰਮ ਸੀ? | ਖੇਤੀ ਅਧੀਨ ਭੂਮੀ ਦਾ ਸਰਵੇਖਣ ਤੇ ਲਗਾਨ |
110. | ਯੁਕਤ ਕੀ ਕੰਮ ਕਰਦਾ ਸੀ? | ਉਹ ਲੇਖਾ ਅਧਿਕਾਰੀ ਸੀ |
111. | ਨਗਰ ਦੇ ਮੁੱਖੀ ਨੂੰ ਕੀ ਕਿਹਾ ਜਾਂਦਾ ਸੀ? | ਨਗਰ ਅਧਿਅਕਸ਼ |
112. | ਨਗਰ ਅਧਿਅਕਸ਼ ਦੀ ਸਹਾਇਤਾ ਲਈ ਕਿੰਨੇ ਮੈਂਬਰੀ ਕਮੇਟੀ ਹੁੰਦੀ ਸੀ? | 30 ਮੈਂਬਰੀ |
113. | 30 ਮੈਂਬਰੀ ਕਮੇਟੀ ਨੂੰ ਅੱਗੇ ਕਿੰਨੇ ਵਿਭਾਗਾਂ ਵਿੱਚ ਵੰਡਿਆ ਜਾਂਦਾ ਸੀ? | 6 |
114. | ਪਿੰਡ ਦੇ ਮੁੱਖੀ ਨੂੰ ਕੀ ਕਹਿੰਦੇ ਸਨ? | ਗ੍ਰਾਮਿਕ |
115. | ਪਿੰਡਾਂ ਦੇ ਪ੍ਰਬੰਧ ਲਈ ਕਿਸਨੂੰ ਨਿਯੁਕਤ ਕੀਤਾ ਜਾਂਦਾ ਸੀ? | ਗੋਪ ਅਤੇ ਸਥਾਨਿਕ |
116. | ਮੌਰੀਆ ਸਾਮਰਾਜ ਦੀ ਆਮਦਨ ਦਾ ਮੁੱਖ ਸਾਧਨ ਕੀ ਸੀ? | ਭੂਮੀ ਲਗਾਨ |
117. | ਭੂਮੀ ਲਗਾਨ ਕਿਸ ਅਧਾਰ ਤੇ ਨਿਸਚਿਤ ਕੀਤਾ ਜਾਂਦਾ ਸੀ? | ਉਪਜਾਊ ਸ਼ਕਤੀ ਦੇ ਅਧਾਰ ਤੇ |
118. | ਮੌਰੀਆ ਕਾਲ ਵਿੱਚ ਲਗਾਨ ਉਪਜ ਦਾ ਕਿੰਨਾ ਭਾਗ ਹੁੰਦਾ ਸੀ? | 1/2 ਤੋਂ 1/4 ਹਿੱਸਾ |
119. | ਭੂਮੀ ਲਗਾਨ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ? | ਭਾਗ |
120. | ਜਾਸੂਸ ਕਿੰਨੇ ਪ੍ਰਕਾਰ ਦੇ ਹੁੰਦੇ ਸਨ? | ਦੋ |
121. | ਜਿਹੜੇ ਜਾਸੂਸ ਇੱਕ ਥਾਂ ਤੇ ਰਹਿੰਦੇ ਸਨ, ਉਹਨਾਂ ਨੂੰ ਕੀ ਕਹਿੰਦੇ ਸਨ? | ਸੰਸਥਾਨ |
122. | ਜਿਹੜੇ ਜਾਸੂਸ ਘੁੰਮਦੇ ਰਹਿੰਦੇ ਸਨ, ਉਹਨਾਂ ਨੂੰ ਕੀ ਕਹਿੰਦੇ ਸਨ? | ਸੰਚਾਰ |
123. | ਅਸ਼ੋਕ ਨੇ ਸਾਲ ਵਿੱਚ ਕਿੰਨੇ ਦਿਨ ਨਿਸਚਿਤ ਕੀਤੇ ਜਦੋਂ ਪਸ਼ੂਆਂ ਦੀ ਹੱਤਿਆ ਨਹੀਂ ਕੀਤੀ ਜਾਂਦੀ ਸੀ? | 56 ਦਿਨ |
124. | ਕÇਲੰਗ ਦੀ ਰਾਜਧਾਨੀ ਦਾ ਨਾਂ ਕੀ ਸੀ? | ਤੋਸ਼ਾਲੀ |
125. | ਅਸ਼ੋਕ ਨੇ ਧਰਮ ਪ੍ਰਚਾਰ ਲਈ ਕਿਹੜੇ ਅਧਿਕਾਰੀ ਨਿਯੁਕਤ ਕੀਤੇ? | ਧਰਮ ਮਹਾਂਮਾਤਰ |
126. | ਅਸ਼ੋਕ ਨੇ ਆਪਣੇ ਪੁੱਤਰ ਮਹਿੰਦਰ ਅਤੇ ਪੁੱਤਰੀ ਸੰਘਮਿਤਰਾ ਨੂੰ ਧਰਮ ਪ੍ਰਚਾਰ ਲਈ ਕਿੱਥੇ ਭੇਜਿਆ? | ਸ਼੍ਰੀ ਲੰਕਾ |
127. | ਅਸ਼ੋਕ ਨੇ ਕਿਹੜੇ ਦੋ ਨਗਰਾਂ ਦਾ ਨਿਰਮਾਣ ਕਰਵਾਇਆ? | ਸ਼੍ਰੀ ਨਗਰ ਅਤੇ ਲਲਿਤਾਪਟਨਮ |
128. | ਅਸ਼ੋਕ ਨੇ ਕਿੰਨੇ ਸਤੂਪ ਬਣਵਾਏ? | 84000 |
129. | ਮੈਗਸਥਨੀਜ਼ ਅਨੁਸਾਰ ਮੌਰੀਆ ਸਾਮਰਾਜ ਵਿੱਚ ਕਿੰਨੀਆਂ ਜਾਤੀਆਂ ਸਨ? | 7 |
130. | ਮੌਰੀਆ ਕਾਲ ਵਿੱਚ ਕਿਹੜਾ ਉਦਯੋਗ ਸਭ ਤੋਂ ਪ੍ਰਸਿੱਧ ਸੀ? | ਕੱਪੜਾ ਉਦਯੋਗ |
131. | ਵਪਾਰੀਆਂ ਦੀਆਂ ਸ਼੍ਰੇਣੀਆਂ ਦੀ ਅਗਵਾਈ ਕੌਣ ਕਰਦਾ ਸੀ? | ਜੇਠਕ |
132. | ਰਾਜ ਦੀ ਮਾਲਕੀ ਵਾਲੀਆਂ ਜਮੀਨਾਂ ਨੂੰ ਕੀ ਕਿਹਾ ਜਾਂਦਾ ਸੀ? | ਸੀਤਾ ਭੂਮੀ |
133. | ਅਸ਼ੋਕ/ ਮੌਰੀਆ ਸਾਮਰਾਜ ਦੀ ਰਾਜਧਾਨੀ ਦਾ ਨਾਂ ਕੀ ਸੀ? | ਪਾਟਲੀਪੁੱਤਰ |
134. | ਪਾਟਲੀਪੁੱਤਰ ਕਿੱਥੇ ਵੱਸਿਆ ਹੈ? | ਗੰਗਾ, ਸੋਨ ਅਤੇ ਗੰਡਕ ਨਦੀ ਦੇ ਸੰਗਮ ਤੇ |
135. | ਮੌਰੀਆ ਕਾਲ ਵਿੱਚ ਸੋਨੇ ਦੇ ਸਿੱਕੇ ਦਾ ਨਾਂ ਕੀ ਸੀ? | ਸਵਰਣ |
136. | ਚਾਂਦੀ ਦੇ ਸਿੱਕੇ ਨੂੰ ਕੀ ਕਿਹਾ ਜਾਂਦਾ ਸੀ? | ਪਣ |
137. | ਤਾਂਬੇ ਦੇ ਸਿੱਕੇ ਨੂੰ ਕੀ ਕਿਹਾ ਜਾਂਦਾ ਸੀ? | ਮਾਸਕ |
138. | ਭਾਰਤ ਵਿੱਚ ਆਉਣ ਵਾਲਾ ਪਹਿਲਾ ਵਿਦੇਸ਼ੀ ਰਾਜਦੂਤ ਕੌਣ ਸੀ? | ਮੈਗਸਥਨੀਜ਼ |
139. | ਮੌਰੀਆ ਕਾਲ ਦੇ ਪ੍ਰਸਿੱਧ ਵਿਸ਼ਵਿਦਿਆਲੇ ਕਿਹੜੇ ਸਨ? | ਤਕਸ਼ਿਲਾ ਅਤੇ ਬਨਾਰਸ |
140. | ਅਸ਼ੋਕ ਦੀ ਮੌਤ ਤੋਂ ਫੌਰਨ ਬਾਅਦ ਰਾਜਗੱਦੀ ਤੇ ਕੌਣ ਬੈਠਾ? | ਦਸ਼ਰਥ (ਅਸ਼ੋਕ ਦਾ ਪੋਤਰਾ) |
141. | ਭਾਰਤ ਸਰਕਾਰ ਨੇ ਆਪਣਾ ਰਾਸ਼ਟਰੀ ਚਿੰਨ੍ਹ ਕਿਸ ਸ਼ਾਸਕ ਦੁਆਰਾ ਬਣਾਏ ਗਏ ਸਮਾਰਕ ਨੂੰ ਚੁਣਿਆ ਹੈ? | ਅਸ਼ੋਕ |
142. | ਕਿਹੜਾ ਤੁਗ਼ਲਕ ਬਾਦਸ਼ਾਹ ਮੌਰੀਆ ਕਾਲ ਦੇ ਇੱਕ ਸਤੰਭ ਲੇਖ ਨੂੰ ਅੰਬਾਲਾ ਤੋਂ ਦਿੱਲੀ ਲੈ ਕੇ ਗਿਆ? | ਫਿਰੋਜਸ਼ਾਹ ਤੁਗ਼ਲਕ |
143. | ਸ਼੍ਰੀਨਗਰ ਨੂੰ ਕਿਸਨੇ ਵਸਾਇਆ ਸੀ? | ਅਸ਼ੋਕ ਨੇ |
144. | ਖਾਰਵੇਲ ਕਿੱਥੋਂ ਦਾ ਪ੍ਰਸਿੱਧ ਸ਼ਾਸਕ ਸੀ? | ਕਲਿੰਗ ਦਾ |
145. | ਸਾਰਨਾਥ ਸਤੰਭ ਕਿਸ ਕਾਲ ਦੀ ਕਲਾ ਦਾ ਨਮੂਨਾ ਹੈ? | ਮੌਰੀਆ |
146. | ਭਾਰਤ ਦਾ ਸਭ ਤੋਂ ਪੁਰਾਣਾ ਰਾਜਵੰਸ਼ ਕਿਹੜਾ ਹੈ? | ਮੌਰੀਆ |
147. | ਕਿਸ ਸ਼ਾਸਕ ਲਈ ਮੰਨਿਆ ਜਾਂਦਾ ਹੈ ਕਿ ਉਸਨੇ ਗੱਦੀ ਪ੍ਰਾਪਤ ਕਰਨ ਲਈ ਆਪਣੇ ਪਿਤਾ ਬਿੰਬੀਸਾਰ ਨੂੰ ਮਾਰ ਦਿੱਤਾ? | ਅਜਾਤਸ਼ਤਰੂ |
148. | ਅਜਾਤਸ਼ਤਰੂ ਕਿਸ ਰਾਜ ਦੀ ਗੱਦੀ ਤੇ ਬੈਠਾ? | ਮਗਧ |
149. | ਅਜਾਤਸ਼ਤਰੂ ਨੇ ਗੱਦੀ ਕਦੋਂ ਪ੍ਰਾਪਤ ਕੀਤੀ? | 493 ਈ:ਪੂ: |
150. | ਛੇਵੀਂ ਸਦੀ ਈ:ਪੂ: ਵਿੱਚ ਉੱਤਰੀ ਭਾਰਤ ਦਾ ਸਭ ਤੋਂ ਸ਼ਕਤੀਸ਼ਾਲੀ ਰਾਜ ਕਿਹੜਾ ਸੀ? | ਮਗਧ |
151. | ਸਿਕੰਦਰ ਦੇ ਹਮਲੇ ਸਮੇਂ ਮਗਧ ਤੇ ਕਿਸ ਵੰਸ਼ ਦਾ ਸ਼ਾਸਨ ਸੀ? | ਨੰਦ ਵੰਸ਼ ਦਾ |
152. | ਚੰਦਰਗੁਪਤ ਮੌਰੀਆ ਦੁਆਰਾ ਚਾਣਕਿਆ ਦੀ ਸਹਾਇਤਾ ਨਾਲ ਨੰਦ ਵੰਸ਼ ਨੂੰ ਖਤਮ ਕਰਨ ਦਾ ਵਰਣਨ ਕਾਲੀਦਾਸ ਨੇ ਆਪਣੀ ਕਿਸ ਪੁਸਤਕ ਵਿੱਚ ਕੀਤਾ ਹੈ? | ਮਾਲਵਿਕਾਅਗਨੀਮਿਤਰ |
153. | ਚਾਣਕਿਆ ਦੀ ਅਰਥਸ਼ਾਸਤਰ ਦੀ ਤੁਲਨਾ ਰਾਜਨੀਤੀ ਵਿਗਿਆਨ ਨਾਲ ਸੰਬੰਧਤ ਕਿਸ ਪੁਸਤਕ ਨਾਲ ਕੀਤੀ ਜਾਂਦੀ ਹੈ? | ਮੈਕਿਆਵਲੀ ਦੀ ਪ੍ਰਿੰਸ ਨਾਲ |
154. | ਅਸ਼ੋਕ ਸੰਬੰਧੀ ਜਾਣਕਾਰੀ ਦਾ ਸਭ ਤੋਂ ਮਹੱਤਵਪੂਰਨ ਸੋਮਾ ਕੀ ਹੈ? | ਅਸ਼ੋਕ ਦੇ ਆਲੇਖ |
155. | ਧਰਮ ਮਹਾਂਮਾਤਰਾਂ ਦੀ ਨਿਯਕੁਤੀ ਕਿਸ ਸ਼ਾਸਕ ਦੁਆਰਾ ਕੀਤੀ ਗਈ? | ਅਸ਼ੋਕ ਦੁਆਰਾ |
156. | ਅਸ਼ੋਕ ਸਤੰਭ ਦੀ ਕਿਸ ਵਿਸ਼ੇਸ਼ਤਾ ਨੂੰ ਸਭ ਤੋਂ ਵਿਸ਼ੇਸ਼ ਮੰਨਿਆ ਜਾਂਦਾ ਹੈ? | ਉਸਦੀ ਪਾਲਿਸ਼ ਨੂੰ |
157. | ਕਿਹੜੇ ਇੰਡੋ-ਗਰੀਕ ਸ਼ਾਸਕ ਨੂੰ ਮਿÇਲੰਦ ਦੇ ਨਾਂ ਨਾਲ ਜਾਣਿਆ ਜਾਂਦਾ ਹੈ? | ਮੀਨਾਂਡਰ ਨੂੰ |
158. | ਅਸ਼ੋਕ ਦੇ ਕਿੰਨਵੇਂ ਸ਼ਿਲਾਲੇਖ ਤੇ ਉਸਦੀ ਕÇਲੰਗ ਜਿੱਤ ਦਾ ਵਰਣਨ ਹੈ? | 13ਵੇਂ |
159. | ਵਿਸ਼ਣੂ ਪੁਰਾਣ ਤੋਂ ਕਿਸ ਵੰਸ਼ ਦੀ ਜਾਣਕਾਰੀ ਮਿਲਦੀ ਹੈ? | ਮੌਰੀਆ ਵੰਸ਼ ਦੀ |
160. | ਬਿੰਬਿਸਾਰ ਤੋਂ ਬਾਅਦ ਗੱਦੀ ਤੇ ਕੌਣ ਬੈਠਾ? | ਅਜਾਤਸ਼ਤਰੂ |
161. | ਚਾਣਕਿਆ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਕੌਟਲਿਆ, ਵਿਸ਼ਣੂ ਗੁਪਤ |
162. | ਕੌਟਲਿਆ ਕਿੱਥੋਂ ਦਾ ਵਾਸੀ ਸੀ? | ਤਕਸ਼ਿਲਾ ਦਾ |
163. | ਸਿਕੰਦਰ ਦਾ ਪਿਤਾ ਫਿਲਿਪ ਕਿੱਥੋਂ ਦਾ ਸ਼ਾਸਕ ਸੀ? | ਮਕਦੂਨੀਆ ਦਾ |
164. | ਪਾਟਲੀਪੁੱਤਰ ਕਿਸਨੇ ਵਸਾਇਆ ਸੀ? | ਅਜਾਤਸਤਰੂ |
165. | ਸਿਕੰਦਰ ਕਿਸਦਾ ਚੇਲਾ ਸੀ? | ਅਰਸਤੂ ਦਾ |
166. | ਭਾਰਤ ਦਾ ਮੈਕਿਆਵਲੀ ਕਿਸਨੂੰ ਕਿਹਾ ਜਾਂਦਾ ਹੈ? | ਚਾਣਕਿਆ ਨੂੰ |
167. | ਅਸ਼ੋਕ ਦੇ ਧੰਮ ਦੇ ਸਿਧਾਂਤ ਕਿਸ ਧਰਮ ਵਿੱਚੋਂ ਲਏ ਗਏ ਸਨ? | ਸਾਰੇ ਧਰਮਾਂ ਵਿੱਚੋਂ |
168. | ਮੌਰੀਆ ਸਾਮਰਾਜ ਵਿੱਚ ਹਰੇਕ ਪ੍ਰਾਂਤ ਦਾ ਮੁੱਖੀ ਕਿਸਨੂੰ ਬਣਾਇਆ ਜਾਂਦਾ ਸੀ? | ਕੁਮਾਰ ਨੂੰ |
169. | ਅਸ਼ੋਕ ਦੇ ਧੰਮ ਦਾ ਮੁੱਖ ਮਕਸਦ ਕੀ ਸੀ? | ਅਹਿੰਸਾ ਅਤੇ ਸ਼ਾਂਤੀ |
170. | ਸਾਂਚੀ ਸਤੂਪ ਕਿਸਨੇ ਬਣਵਾਇਆ ਸੀ? | ਅਸ਼ੋਕ |
171. | ਸਾਂਚੀ ਸਤੂਪ ਕਿਸ ਵਰਤਮਾਨ ਰਾਜ ਵਿੱਚ ਸਥਿਤ ਹੈ? | ਮੱਧ ਪ੍ਰਦੇਸ਼ (ਜਿਲ੍ਹਾ ਰਾਏਸੇਨ) |
172. | ਕਿਹੜਾ ਮਹਾਂਜਨਪਦ ਬਾਅਦ ਵਿੱਚ ਇੱਕ ਵੱਡਾ ਸਾਮਰਾਜ ਬਣ ਗਿਆ? | ਮਗਧ |
173. | ਅਜੰਤਾਂ ਦੇ ਗੁਫ਼ਾ ਚਿੱਤਰ ਮੁੱਖ ਤੌਰ ਤੇ ਕਿਸ ਕਾਲ ਨਾਲ ਸੰਬੰਧਤ ਹਨ? | ਮੌਰੀਆ |
174. | ਕਿਸ ਵੰਸ਼ ਦੇ ਸ਼ਾਸਨ ਵਿੱਚ ਬਹੁਤ ਸਾਰੇ ਵਿਦੇਸ਼ੀ ਭਾਰਤੀ ਸਮਾਜ ਵਿੱਚ ਸ਼ਾਮਿਲ ਹੋ ਗਏ? | ਮੌਰੀਆ ਕਾਲ |
175. | ਮੌਰੀਆ ਦੀ ਦਫ਼ਤਰੀ ਭਾਸ਼ਾ ਕਿਹੜੀ ਸੀ? | ਮਗਧੀ |
176. | ਕਿਸ ਸੰਸਕ੍ਰਿਤ ਨਾਟਕ ਵਿੱਚ ਨੰਦ ਵੰਸ਼ ਦੀ ਹਾਰ ਦਾ ਵਰਣਨ ਕੀਤਾ ਗਿਆ ਹੈ? | ਮੁਦਰਾਰਾਖਸ਼ਸ |
177. | ਮੁਦਰਾਰਾਖਸ਼ਸ ਕਿਸਦੀ ਰਚਨਾ ਹੈ? | ਵਿਸ਼ਾਖਾਦੱਤ ਦੀ |
178. | ਮਹਾਂਭਾਸ਼ ਕਿਸ ਨਾਲ ਸੰਬੰਧਤ ਹੈ? | ਵਿਆਕਰਣ ਨਾਲ |
179. | ਮਹਾਂਭਾਸ਼ ਦੀ ਰਚਨਾ ਕਿਸਨੇ ਕੀਤੀ? | ਪਾਤੰਜਲੀ ਨੇ |
180. | ਮਹਾਂਭਾਸ਼ਾ ਕਿਸ ਭਾਸ਼ਾ ਦਾ ਵਿਆਕਰਣ ਹੈ? | ਸੰਸਕ੍ਰਿਤ |