ਐਂਗਲੋ-ਸਿੱਖ ਸਬੰਧ 1800-1839

  1. ਯੂਸਫ਼ ਅਲੀ ਮਿਸ਼ਨ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਕਦੋਂ ਭੇਜਿਆ ਗਿਆ? 1800 ਈ:         
  2. ਜਸਵੰਤ ਰਾਓ ਹੋਲਕਰ ਅੰਗਰੇਜਾਂ ਖਿਲਾਫ਼ ਸਹਾਇਤਾ ਲੈਣ ਪੰਜਾਬ ਕਦੋਂ ਆਇਆ? 1805 ਈ:
  3. ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜਾਂ ਵਿਚਕਾਰ ਪਹਿਲੀ ਸੰਧੀ ਕਦੋਂ /ਕਿੱਥੇ ਹੋਈ? 1 ਜਨਵਰੀ 1806 ਈ:, ਲਾਹੌਰ
  4. ਲਾਹੌਰ ਦੀ ਸੰਧੀ ਤੇ ਅੰਗਰੇਜਾਂ ਵੱਲੋਂ ਕਿਸਨੇ ਹਸਤਾਖਰ ਕੀਤੇ? ਜਾਹਨ ਮੈਲਕਮ ਨੇ
  5. ਲਾਹੌਰ ਦੀ ਸੰਧੀ ਤੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਿਸਨੇ ਹਸਤਾਖਰ ਕੀਤੇ? ਫ਼ਤਿਹ ਸਿੰਘ ਆਹਲੂਵਾਲੀਆ ਨੇ
  6. ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ਰਿਆਸਤਾਂ ਤੇ ਕਿੰਨੇ ਹਮਲੇ ਕੀਤੇ? 3
  7. ਅੰਮ੍ਰਿਤਸਰ ਸਾਹਿਬ ਦੀ ਸੰਧੀ ਕਦੋਂ ਹੋਈ? 25 ਅਪ੍ਰੈਲ 1809 ਈ:
  8. ਅੰਮ੍ਰਿਤਸਰ ਸਾਹਿਬ ਦੀ ਸੰਧੀ ਅਨੁਸਾਰ ਕਿਹੜੇ ਦਰਿਆ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਹੱਦ ਮੰਨਿਆ ਗਿਆ? ਸਤਲੁਜ਼
  9. ਮਹਾਰਾਜਾ ਰਣਜੀਤ ਸਿੰਘ ਨੇ ਕਿਹੜੇ ਅੰਗਰੇਜ ਅਧਿਕਾਰੀ ਨੂੰ ਕੁੰਵਰ ਖੜਕ ਸਿੰਘ ਦੇ ਵਿਆਹ ਤੇ ਸੱਦਾ ਭੇਜਿਆ? ਡੇਵਿਡ ਆਕਟਰਲੋਨੀ
  10. ਮਹਾਰਾਜਾ ਰਣਜੀਤ ਸਿੰਘ ਨੇ ਵਦਨੀ ਪਿੰਡ ਕਿਸਨੂੰ ਦਿੱਤਾ ਸੀ? ਸਦਾ ਕੌਰ ਨੂੰ
  11. ਮਹਾਰਾਜਾ ਰਣਜੀਤ ਸਿੰਘ ਅੰਗਰੇਜਾਂ ਵਿਚਕਾਰ ਵਦਨੀ ਦਾ ਝਗੜਾ ਕਦੋਂ ਹੋਇਆ? 1822 ਈ:
  12. 1823 ਈ: ਵਿੱਚ ਕਿਸਨੂੰ ਲੁਧਿਆਣਾ ਦਾ ਪੁਲੀਟੀਕਲ ਏਜੰਟ ਨਿਯੁਕਤ ਕੀਤਾ ਗਿਆ?            ਕੈਪਟਨ ਵੇਡ
  13. ਮਹਾਰਾਜਾ ਰਣਜੀਤ ਸਿੰਘ ਦੀ ਬਿਮਾਰੀ ਸਮੇਂ ਅੰਗਰੇਜਾਂ ਨੇ ਕਿਹੜੇ ਡਾਕਟਰ ਨੂੰ ਮਹਾਰਾਜਾ ਦਾ ਇਲਾਜ਼ ਕਰਨ ਲਈ ਭੇਜਿਆ? ਡਾਕਟਰ ਮੱਰੇ
  14. ਸ਼ਿਕਾਰਪੁਰ ਪਿੰਡ ਮਹਾਰਾਜਾ ਰਣਜੀਤ ਸਿੰਘ ਨੇ ਕਿਸ ਕਬੀਲੇ ਨੂੰ ਹਰਾ ਕੇ ਜਿੱਤਿਆ ਸੀ? ਮਜਾਰਿਸ
  15. ਮਹਾਰਾਜਾ ਰਣਜੀਤ ਸਿੰਘ ਅਤੇ ਵਿਲੀਅਮ ਬੈਂਟਿਕ ਵਿੱਚ ਕਦੋਂ ਮੁਲਾਕਾਤ ਹੋਈ? 26 ਅਕਤੂਬਰ, 1831 ਈ:
  16. ਤ੍ਰੈ-ਪੱਖੀ ਸੰਧੀ ਕਦੋਂ ਹੋਈ? 26 ਜੂਨ 1838 ਈ:
  17. ਤ੍ਰੈ-ਪੱਖੀ ਸੰਧੀ ਵਿੱਚ ਕਿਹੜੀਆਂ ਤਿੰਨ ਧਿਰਾਂ ਸ਼ਾਮਿਲ ਸਨ? ਮਹਾਰਾਜਾ ਰਣਜੀਤ ਸਿੰਘ, ਅੰਗਰੇਜ ਅਤੇ ਸ਼ਾਹ ਸ਼ੁਜਾਹ
  18. ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ? 27 ਜੂਨ 1839 ਈ:

Leave a Comment

Your email address will not be published. Required fields are marked *

error: Content is protected !!