ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

  1. ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ? 1780 ਈ:
  2. ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਿੱਥੇ ਹੋਇਆ? ਬਡਰੁੱਖਾ ਜਾਂ ਗੁਜ਼ਰਾਂਵਾਲਾ
  3. ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦਾ ਨਾਂ ਕੀ ਸੀ? ਮਹਾਂ ਸਿੰਘ
  4. ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਦਾ ਨਾਂ ਕੀ ਸੀ? ਚੜ੍ਹਤ ਸਿੰਘ
  5. ਮਹਾਰਾਜਾ ਰਣਜੀਤ ਸਿੰਘ ਕਿਸ ਮਿਸਲ ਨਾਲ ਸਬੰਧ ਰੱਖਦਾ ਸੀ? ਸ਼ੁਕਰਚੱਕੀਆ
  6. ਮਹਾਰਾਜਾ ਰਣਜੀਤ ਸਿੰਘ ਦੀ ਮਾਂ ਦਾ ਨਾਂ ਕੀ ਸੀ?  ਰਾਜ ਕੌਰ
  7. ਮਹਾਰਾਜਾ ਰਣਜੀਤ ਸਿੰਘ ਦੀ ਮਾਂ ਕਿਸ ਨਾਂ ਨਾਲ ਪ੍ਰਸਿੱਧ ਸੀ? ਮਾਈ ਮਲਵੈਣ
  8. ਮਹਾਰਾਜਾ ਰਣਜੀਤ ਸਿੰਘ ਦਾ ਬਚਪਨ ਦਾ ਨਾਂ ਕੀ ਸੀ? ਬੁੱਧ ਸਿੰਘ
  9. ਮਹਾਰਾਜਾ ਰਣਜੀਤ ਸਿੰਘ ਨੇ ਪਹਿਲਾ ਯੁੱਧ ਕਿੰਨੀ ਉਮਰ ਵਿੱਚ ਲੜਿਆ? 11/12 ਸਾਲ ਦੀ ਉਮਰ ਵਿੱਚ
  10. ਮਹਾਰਾਜਾ ਰਣਜੀਤ ਸਿੰਘ ਨੂੰ ਗੱਦੀ ਕਿੰਨੀ ਉਮਰ ਵਿੱਚ ਮਿਲੀ? 12 ਸਾਲ ਦੀ ਉਮਰ ਵਿੱਚ
  11. ਤਿਕੜੀ ਦੀ ਸਰਪ੍ਰਸਤੀ ਦਾ ਕਾਲ ਕਿਸ ਸਮੇਂ ਨੂੰ ਮੰਨਿਆ ਜਾਂਦਾ ਹੈ? 1792 ਈ: ਤੋਂ 1797 ਈ:
  12. ਤਿਕੜੀ ਤੋਂ ਕੀ ਭਾਵ ਹੈ? ਰਾਜ ਕੌਰ, ਸਦਾ ਕੌਰ ਅਤੇ ਲਖਪਤ ਰਾਏ
  13. ਸਦਾ ਕੌਰ ਕੌਣ ਸੀ? ਮਹਾਰਾਜਾ ਰਣਜੀਤ ਸਿੰਘ ਦੀ ਸੱਸ
  14. ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਵਿਆਹ ਕਿਸ ਨਾਲ ਹੋਇਆ?   ਮਹਿਤਾਬ ਕੌਰ ਨਾਲ
  15. ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਵਿਆਹ ਕਦੋਂ ਹੋਇਆ? 1796 ਈ:
  16. ਮਹਰਾਜਾ ਰਣਜੀਤ ਸਿੰਘ ਨੇ ਰਾਜ ਪ੍ਰਬੰਧ ਕਦੋਂ ਸੰਭਾਲਿਆ?   1797 ਈ:
  17. ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਦਾ ਨਾਂ ਕੀ ਸੀ? ਲਾਹੌਰ
  18. ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਜਿੱਤ ਕਿਹੜੀ ਸੀ? ਲਾਹੌਰ ਦੀ
  19. ਲਾਹੌਰ ਤੇ ਕਿਸਦਾ ਸ਼ਾਸਨ ਸੀ? ਭੰਗੀ ਸਰਦਾਰਾਂ ਦਾ
  20. ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤੇ ਕਬਜਾ ਕਦੋਂ ਕੀਤਾ? 1799 ਈ:
  21. ਭਸੀਨ ਦੀ ਲੜਾਈ ਕਦੋਂ ਹੋਈ? 1800 ਈ:
  22. ਮਹਾਰਾਜਾ ਰਣਜੀਤ ਸਿੰਘ ਨੂੰ ਮਹਾਰਾਜਾ ਦਾ ਤਿਲਕ ਕਿਸਨੇ ਲਗਾਇਆ? ਬਾਬਾ ਸਾਹਿਬ ਸਿੰਘ ਬੇਦੀ
  23. ਮਹਾਰਾਜਾ ਬਣਨ ਤੋਂ ਬਾਅਦ ਰਣਜੀਤ ਸਿੰਘ ਨੇ ਕਿਹੜੀ ਉਪਾਧੀ ਧਾਰਨ ਕੀਤੀ? ਸਰਕਾਰ-ਏ-ਖਾਲਸਾ
  24. ਆਪਣੇ ਰਾਜਤਿਲਕ ਮੌਕੇ  ਮਹਾਰਾਜਾ ਰਣਜੀਤ ਸਿੰਘ ਨੇ ਕਿਹੜਾ ਸਿੱਕਾ ਚਲਾਇਆ? ਨਾਨਕ ਸ਼ਾਹੀ
  25. ਮਹਾਰਾਜਾ ਰਣਜੀਤ ਸਿੰਘ ਨੇ ਜਮਜਮਾ ਤੋਪ ਕਿਸਤੋਂ ਪ੍ਰਾਪਤ ਕੀਤੀ? ਮਾਈ ਸੁੱਖਾਂ
  26. ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਨੂੰ ਜਿੱਤਣ ਲਈ ਕਿੰਨੀ ਵਾਰ  ਫੌਜ਼ ਭੇਜੀ? 7
  27. ਮਹਾਰਾਜਾ ਰਣਜੀਤ ਸਿੰਘ ਨੇ ਕਸੂਰ ਤੇ ਕਦੋਂ ਜਿੱਤ ਪ੍ਰਾਪਤ ਕੀਤੀ? 1807 ਈ:
  28. ਮਹਾਰਾਜਾ ਰਣਜੀਤ ਸਿੰਘ ਨੇ ਕਾਂਗੜਾ ਤੇ ਕਦੋਂ ਜਿੱਤ ਪ੍ਰਾਪਤ ਕੀਤੀ? 1809 ਈ:
  29. ਮਹਾਰਾਜਾ ਰਣਜੀਤ ਸਿੰਘ ਨੇ ਅਟਕ ਕਦੋਂ ਜਿੱਤਿਆ? 1813 ਈ:
  30. ਮਹਾਰਾਜਾ ਰਣਜੀਤ ਸਿੰਘ ਨੇ ਅਟਕ ਨੂੰ ਕਿਸ ਕੋਲੋਂ ਜਿੱਤਿਆ? ਜਹਾਂਦਾਦ ਖਾਂ
  31. ਮਹਾਰਾਜਾ ਰਣਜੀਤ ਸਿੰਘ ਲਈ ਮੁਲਤਾਨ ਕਿਸਨੇ ਜਿੱਤਿਆ? ਮਿਸਰ ਦੀਵਾਨ ਚੰਦ
  32. ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਕਿਸ ਕੋਲੋਂ ਜਿੱਤਿਆ? ਨਵਾਬ ਮੁਜੱਫਰ ਖ਼ਾਂ ਕੋਲੋਂ
  33. ਮੁਲਤਾਨ ਦੀ ਜਿੱਤ ਦੀ ਖੁਸ਼ੀ ਵਿੱਚ ਮਿਸਰ ਦੀਵਾਨ ਚੰਦ ਨੂੰ ਕਿਹੜਾ ਖਿਤਾਬ ਮਿਲਿਆ? ਜ਼ਫਰ ਜੰਗ
  34. ਮੁਲਤਾਨ ਤੋਂ ਮਹਾਰਾਜਾ ਰਣਜੀਤ ਸਿੰਘ ਨੂੰ ਕਿੰਨੀ ਸਲਾਨਾ ਆਮਦਨ ਹੁੰਦੀ ਸੀ? 7 ਲੱਖ
  35. ਕਸ਼ਮੀਰ ਤੋਂ ਮਹਾਰਾਜਾ ਰਣਜੀਤ ਸਿੰਘ ਨੂੰ ਕਿੰਨੀ ਸਲਾਨਾ ਆਮਦਨ ਹੁੰਦੀ ਸੀ? 40 ਲੱਖ
  36. ਮਹਾਰਾਜਾ ਰਣਜੀਤ ਸਿੰਘ ਨੇ ਕਿਸਨੂੰ ਕਸ਼ਮੀਰ ਦਾ ਪਹਿਲਾ ਗਵਰਨਰ ਬਣਾਇਆ? ਦੀਵਾਨ ਮੋਤੀ ਰਾਮ            
  37. ਦੀਵਾਨ ਮੋਤੀ ਰਾਮ ਤੋਂ ਬਾਅਦ ਕਿਸਨੂੰ ਕਸ਼ਮੀਰ ਦਾ ਗਵਰਨਰ ਬਣਾਇਆ ਗਿਆ? ਹਰੀ ਸਿੰਘ ਨਲਵਾ ਨੂੰ
  38. ਨੌਸ਼ਹਿਰਾ ਦੀ ਲੜਾਈ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਟਿੱਬਾ ਟੇਹਰੀ ਦੀ ਲੜਾਈ
  39. ਨੌਸ਼ਹਿਰਾ ਦੀ ਲੜਾਈ ਕਦੋਂ ਹੋਈ? 14 ਮਾਰਚ 1823 ਈ:
  40. ਜ਼ਮਰੌਦ ਦੀ ਲੜਾਈ ਕਦੋਂ ਹੋਈ? 1837 ਈ:
  41. ਜਮਰੌਦ ਦੀ ਲੜਾਈ ਵਿੱਚ ਕਿਹੜਾ ਪ੍ਰਸਿੱਧ ਸਿੱਖ ਜਰਨੈਲ ਸ਼ਹੀਦ ਹੋਇਆ? ਹਰੀ ਸਿੰਘ ਨਲਵਾ
  42. ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਸਿੰਘ ਆਹਲੂਵਾਲੀਆ ਨੇ ਕਿੱਥੇ ਪੱਗਾਂ ਵਟਾਈਆਂ? ਤਰਨਤਾਰਨ ਵਿਖੇ
  43. ਮਹਾਰਾਜਾ ਰਣਜੀਤ ਸਿੰਘ ਨੇ ਕਿਹੜੀ ਪ੍ਰਸਿੱਧ ਸੰਸਥਾ ਦਾ ਖਾਤਮਾ ਕਰ ਦਿੱਤਾ? ਗੁਰਮਤਾ ਦਾ
  44. ਗੁਰਮਤਾ ਦਾ ਖਾਤਮਾ ਕਦੋਂ ਕੀਤਾ ਗਿਆ? 1805 ਈ:
  45. ਅਕਾਲੀ ਫੂਲਾ ਸਿੰਘ ਨੇ ਕਿਹੜੀ ਲੜਾਈ ਵਿੱਚ ਸ਼ਹੀਦੀ ਪ੍ਰਾਪਤ ਕੀਤੀ? ਨੌਸ਼ਹਿਰਾ
  46. ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ? 1839 ਈ:
  47. ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਗੱਦੀ ਕਿਸਨੂੰ ਮਿਲੀ?  ਖੜਕ ਸਿੰਘ ਨੂੰ
  48. ਖੜਕ ਸਿੰਘ ਕੌਣ ਸੀ? ਮਹਾਰਾਜਾ ਰਣਜੀਤ ਸਿੰਘ ਦਾ ਵੱਡਾ ਪੁੱਤਰ
  49. ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਜਿੱਤਣ ਲਈ ਫ਼ਤਿਹ ਖਾਂ ਨਾਲ  ਨਾਲ ਸਮਝੌਤਾ ਕਦੋਂ ਕੀਤਾ? 1813 ਈ:
  50. ਵਫ਼ਾ ਬੇਗਮ ਕੌਣ ਸੀ? ਸ਼ਾਹ ਸ਼ੁਜਾਹ ਦੀ ਪਤਨੀ
  51. ਮਹਾਰਾਜਾ ਰਣਜੀਤ ਸਿੰਘ ਨੇ ਕੋਹਿਨੂਰ ਹੀਰਾ ਕਿੱਥੋਂ ਪ੍ਰਾਪਤ ਕੀਤਾ? ਵਫ਼ਾ ਬੇਗਮ ਤੋਂ
  52. ਮਹਾਰਾਜਾ ਰਣਜੀਤ ਸਿੰਘ ਨੂੰ ਪੇਸ਼ਾਵਰ ਤੋਂ ਕਿੰਨੀ ਸਲਾਨਾ ਆਮਦਨ ਹੁੰਦੀ ਸੀ? ਸਾਢੇ ਬਾਰ੍ਹਾਂ ਲੱਖ

Leave a Comment

Your email address will not be published. Required fields are marked *

error: Content is protected !!