ਦਲ ਖ਼ਾਲਸਾ ਦੀ ਉਤਪੱਤੀ ਅਤੇ ਇਸ ਦੀ ਯੁੱਧ ਪ੍ਰਣਾਲੀ
- ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਕਿਹੜੇ ਦੋ ਸੰਪਰਦਾਵਾਂ ਵਿੱਚ ਵੰਡੇ ਗਏ? ਤੱਤ ਖਾਲਸਾ ਅਤੇ ਬੰਦਈ ਖਾਲਸਾ
- ਜ਼ਕਰੀਆ ਖਾਂ ਨੇ ਸਿੱਖਾਂ ਨਾਲ ਸਮਝੌਤਾ ਕਦੋਂ ਕੀਤਾ? 1733 ਈ:
- ਬੁੱਢਾ ਦਲ ਅਤੇ ਤਰੁਣਾ ਦਲ ਦੀ ਸਥਾਪਨਾ ਕਿਸਨੇ ਕੀਤੀ? ਨਵਾਬ ਕਪੂਰ ਸਿੰਘ ਨੇ
- ਬੁੱਢਾ ਦਲ ਅਤੇ ਤਰੁਣਾ ਦਲ ਦੀ ਸਥਾਪਨਾ ਕਦੋਂ ਕੀਤੀ ਗਈ? 1734 ਈ:
- 14 ਅਕਤੂਬਰ 1745 ਈ: ਦੇ ਗੁਰਮੱਤੇ ਅਨੁਸਾਰ ਸਿੱਖਾਂ ਦੇ ਕਿੰਨੇ ਜੱਥੇ ਬਣਾਏ ਗਏ? 25
- ਦਲ ਖਾਲਸਾ ਦੀ ਸਥਾਪਨਾ ਕਦੋਂ ਹੋਈ? 29 ਮਾਰਚ 1748 ਈ:
- ਦਲ ਖਾਲਸਾ ਦੀ ਸਥਾਪਨਾ ਸਮੇਂ ਸਿੱਖਾਂ ਦੇ ਕਿੰਨੇ ਜੱਥੇ ਬਣੇ? 12
- ਦਲ ਖਾਲਸਾ ਦਾ ਪ੍ਰਧਾਨ ਸੈਨਾਪਤੀ ਕੌਣ ਸੀ? ਸਰਦਾਰ ਜੱਸਾ ਸਿੰਘ ਆਹਲੂਵਾਲੀਆ
- ਸਰਬੱਤ ਖਾਲਸਾ ਦਾ ਕੀ ਭਾਵ ਸੀ? ਸਮੁੱਚੀ ਸਿੱਖ ਸੰਗਤ
- ਸਰਬੱਤ ਖਾਲਸਾ ਦਾ ਸਮਾਗਮ ਕਦੋਂ ਬੁਲਾਇਆ ਜਾਂਦਾ ਸੀ? ਦੀਵਾਲੀ ਅਤੇ ਵਿਸਾਖੀ ਦੇ ਮੌਕੇ
- ਸਰਬੱਤ ਖ਼ਾਲਸਾ ਦਾ ਸਮਾਗਮ ਕਿੱਥੇ ਬੁਲਾਇਆ ਜਾਂਦਾ ਸੀ? ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ
- ਦਲ ਖਾਲਸਾ ਦੀ ਸੈਨਾ ਦਾ ਸਭ ਤੋਂ ਮਹੱਤਵਪੂਰਨ ਅੰਗ ਕਿਹੜਾ ਸੀ? ਘੋੜਸਵਾਰ ਸੈਨਾ
- ਸਿੱਖ ਕਿਹੜੀ ਸੈਨਾ ਵਿੱਚ ਸ਼ਾਮਿਲ ਹੋਣਾ ਪਸੰਦ ਨਹੀਂ ਕਰਦੇ ਸਨ? ਪਿਆਦਾ ਸੈਨਾ
- ਦਲ ਖਾਲਸਾ ਦੇ ਸੈਨਿਕ ਕਿਹੜੀ ਯੁੱਧ ਪ੍ਰਣਾਲੀ ਨਾਲ ਲੜਦੇ ਸਨ? ਗੁਰੀਲਾ ਜਾਂ ਛਾਪਾਮਾਰ ਪ੍ਰਣਾਲੀ