ਬੰਦਾ ਸਿੰਘ ਬਹਾਦਰ

  1. ਬੰਦਾ ਸਿੰਘ ਬਹਾਦਰ ਦਾ ਜਨਮ ਕਦੋਂ ਹੋਇਆ? 1670 ਈ:
  2. ਬੰਦਾ ਸਿੰਘ ਬਹਾਦਰ ਦਾ ਜਨਮ ਕਿੱਥੇ ਹੋਇਆ? ਕਸ਼ਮੀਰ ਦੇ ਜਿਲ੍ਹਾ ਪੁਣਛ ਦੇ ਰਾਜੌਰੀ ਪਿੰਡ ਵਿੱਚ
  3. ਬੰਦਾ ਬਹਾਦਰ ਦੇ ਪਿਤਾ ਦਾ ਨਾਂ ਕੀ ਸੀ? ਰਾਮ ਦੇਵ
  4. ਬੰਦਾ ਬਹਾਦਰ ਦਾ ਬਚਪਨ ਦਾ ਨਾਂ ਕੀ ਸੀ? ਲਛਮਨ ਦੇਵ
  5. ਬੰਦਾ ਬਹਾਦਰ ਕਿਸ ਜਾਤੀ ਨਾਲ ਸਬੰਧ ਰੱਖਦਾ ਸੀ? ਡੋਗਰਾ ਰਾਜਪੂਤ
  6. ਕਿੰਨੀ ਉਮਰ ਵਿੱਚ ਬੰਦਾ ਬਹਾਦਰ ਨੇ ਸ਼ਿਕਾਰ ਕਰਨਾ ਛੱਡ ਦਿੱਤਾ? 15 ਸਾਲ
  7. ਬੰਦਾ ਬਹਾਦਰ ਨੇ ਕਿਸਦੇ ਪ੍ਰਭਾਵ ਹੇਠ ਆ ਕੇ ਬੈਰਾਗ ਧਾਰਨ ਕੀਤਾ? ਜਾਨਕੀ ਦਾਸ
  8. ਬੈਰਾਗੀ ਬਣਾ ਕੇ ਜਾਨਕੀ ਪ੍ਰਸਾਦ ਨੇ ਬੰਦਾ ਸਿੰਘ ਨੂੰ ਕੀ ਨਾਂ ਦਿੱਤਾ? ਮਾਧੋ ਦਾਸ
  9. ਬੰਦਾ ਬਹਾਦਰ ਨੇ ਤੰਤਰ ਵਿੱਦਿਆ ਕਿਸਤੋਂ ਪ੍ਰਾਪਤ ਕੀਤੀ? ਔਘੜ ਨਾਥ
  10. ਬੰਦਾ ਬਹਾਦਰ ਦੀ ਗੁਰੂ ਗੋਬਿੰਦ ਸਿੰਘ ਨਾਲ ਮੁਲਾਕਾਤ ਕਿੱਥੇ ਹੋਈ? ਨਾਂਦੇੜ ਵਿਖੇ
  11. ਬੰਦਾ ਸਿੰਘ ਬਹਾਦਰ ਨੂੰ ਇਹ ਨਾਂ ਕਿਸਨੇ ਦਿੱਤਾ? ਗੁਰੂ ਗੋਬਿੰਦ ਸਿੰਘ ਜੀ ਨੇ
  12. ਬੰਦਾ ਸਿੰਘ ਬਹਾਦਰ ਨੇ ਪੰਜਾਬ ਵੱਲ ਕਦੋਂ ਕੂਚ ਕੀਤਾ? 1708 ਈ:
  13. ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਕਿੰਨੇ ਤੀਰ ਦਿੱਤੇ? 5
  14. ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨਾਲ ਕਿੰਨੇ ਸਿੱਖ ਭੇਜੇ? 25
  15. ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਕਿੰਨੇ ਆਦੇਸ਼ ਦਿੱਤੇ? 5
  16. ਬੰਦਾ ਸਿੰਘ ਬਹਾਦਰ ਨੇ ਆਪਣੀਆਂ ਜਿੱਤਾਂ ਦੀ ਸ਼ੁਰੂਆਤ ਕਿੱਥੋਂ ਕੀਤੀ? ਸੋਨੀਪਤ ਤੋਂ
  17. ਬੰਦਾ ਸਿੰਘ ਬਹਾਦਰ ਨੇ ਸੋਨੀਪਤ ਤੇ ਹਮਲਾ ਕਦੋਂ ਕੀਤਾ?1709 ਈ:
  18. ਬੰਦਾ ਸਿੰਘ ਬਹਾਦਰ ਨੇ ਸਮਾਣਾ ਤੇ ਹਮਲਾ ਕਿਉਂ ਕੀਤਾ? ਇੱਥੇ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜੱਲਾਦ ਜਲਾਲਉੱਦੀਨ ਅਤੇ ਛੋਟੇ ਸਾਹਿਬਜਾਦਿਆਂ ਨੂੰ ਸ਼ਹੀਦ ਕਰਨ ਵਾਲੇ ਸ਼ਾਸਲ ਬੇਗ ਅਤੇ ਬਾਸ਼ਲ ਬੇਗ ਰਹਿੰਦੇ ਸਨ
  19. ਕਦਮਉੱਦੀਨ ਕਿੱਥੋਂ ਦਾ ਸ਼ਾਸਕ ਸੀ? ਕਪੂਰੀ ਦਾ
  20. ਸਢੋਰਾ ਦੇ ਕਿਹੜੇ ਸ਼ਾਸਕ ਨੇ ਪੀਰ ਬੁੱਧੂ ਸ਼ਾਹ ਨੂੰ ਕਤਲ ਕਰਵਾਇਆ ਸੀ? ਉਸਮਾਨ ਖਾਂ ਨੇ
  21. ਬੰਦਾ ਸਿੰਘ ਬਹਾਦਰ ਦੇ ਹਮਲੇ ਤੋਂ ਬਾਅਦ ਸਢੌਰਾ ਦਾ ਕੀ ਨਾਂ ਪੈ ਗਿਆ? ਕਤਲਗੜ੍ਹੀ
  22. ਬੰਦਾ ਸਿੰਘ ਬਹਾਦਰ ਨੇ ਸਰਹਿੰਦ ਤੇ ਹਮਲਾ ਕਿਉਂ ਕੀਤਾ? ਛੋਟੇ ਸਾਹਿਬਜਾਦਿਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹੀਦੀ ਦਾ ਬਦਲਾ ਲੈਣ ਲਈ
  23. ਚੱਪੜਚਿੜੀ ਦੀ ਲੜਾਈ ਕਦੋਂ ਹੋਈ? 1710 ਈ:
  24. ਬੰਦਾ ਸਿੰਘ ਬਹਾਦਰ ਨੇ ਕਿਸਨੂੰ ਸਰਹਿੰਦ ਦਾ ਸ਼ਾਸਕ ਨਿਯੁਕਤ ਕੀਤਾ? ਭਾਈ ਬਾਜ਼ ਸਿੰਘ ਨੂੰ
  25. ਬੰਦਾ ਸਿੰਘ ਬਹਾਦਰ ਨੇ ਸਹਾਰਨਪੁਰ ਦਾ ਕੀ ਨਾਂ ਰੱਖਿਆ? ਭਾਗ ਨਗਰ
  26. ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਦਾ ਕੀ ਨਾਂ ਸੀ? ਲੋਹਗੜ੍ਹ
  27. ਲੋਹਗੜ੍ਹ ਨੂੰ ਕਿਸ ਸਥਾਨ ਤੇ ਬਣਾਇਆ ਗਿਆ ਸੀ? ਮੁਖਲਿਸਪੁਰ ਵਿਖੇ
  28. ਫਰੁਖ਼ਸੀਅਰ ਮੁਗਲਾਂ ਦਾ ਬਾਦਸ਼ਾਹ ਕਦੋਂ ਬਣਿਆ? 1713 ਈ: ਵਿੱਚ
  29. ਫਰੁਖ਼ਸੀਅਰ ਨੇ ਕਿਸਨੂੰ ਬੰਦਾ ਬਹਾਦਰ ਵਿਰੁੱਧ ਕਾਰਵਾਈ ਕਰਨ ਦਾ ਹੁਕਮ ਦਿੱਤਾ? ਅਬਦੁਸ ਸਮਦ ਖਾਂ ਨੂੰ
  30. ਗੁਰਦਾਸ ਨੰਗਲ ਦੀ ਲੜਾਈ ਕਦੋਂ ਹੋਈ? 1715 ਈ:
  31. ਗੁਰਦਾਸ ਨੰਗਲ ਦੀ ਲੜਾਈ ਵਿੱਚ ਮੁਗਲ ਫੌਜ ਦੀ ਅਗਵਾਈ ਕੌਣ ਕਰ ਰਿਹਾ ਸੀ? ਅਬਦੁਸ ਸਮਦ ਖਾਂ
  32. ਗੁਰਦਾਸ ਨੰਗਲ ਦੀ ਲੜਾਈ ਵਿੱਚ ਬੰਦਾ ਸਿੰਘ ਬਹਾਦਰ ਨੇ ਕਿਹੜੀ ਥਾਂ ਤੋਂ ਮੁਗਲ ਸੈਨਾ ਦਾ ਮੁਕਾਬਲਾ ਕੀਤਾ? ਦੁਨੀ ਚੰਦ ਦੀ ਹਵੇਲੀ ਵਿੱਚੋਂ
  33. ਦੁਨੀ ਚੰਦ ਦੀ ਹਵੇਲੀ ਵਿੱਚ ਕਿਹੜੇ ਸਿੱਖ ਨਾਲ ਬੰਦਾ ਸਿੰਘ ਬਹਾਦਰ ਦੇ ਮਤਭੇਦ ਹੋਏ ਅਤੇ ਉਹ ਸਿੱਖ ਆਪਣੇ ਸਾਥੀਆਂ ਸਮੇਤ ਹਵੇਲੀ ਛੱਡ ਕੇ ਚਲਾ ਗਿਆ? ਬਾਬਾ ਬਿਨੋਦ ਸਿੰਘ
  34. ਬੰਦਾ ਸਿੰਘ ਬਹਾਦਰ ਨੇ ਦੁਨੀ ਚੰਦ ਦੀ ਹਵੇਲੀ ਤੋਂ ਕਿੰਨਾ ਸਮਾਂ ਮੁਗਲਾਂ ਨਾਲ ਯੁੱਧ ਕੀਤਾ? 8 ਮਹੀਨੇ
  35. ਬੰਦਾ ਸਿੰਘ ਬਹਾਦਰ ਨੂੰ ਕਦੋਂ ਗ੍ਰਿਫ਼ਤਾਰ ਕੀਤਾ ਗਿਆ? 7 ਦਸੰਬਰ 1715 ਈ:
  36. ਬੰਦਾ ਸਿੰਘ ਬਹਾਦਰ ਨੂੰ ਕਦੋਂ ਸ਼ਹੀਦ ਕੀਤਾ ਗਿਆ? 19 ਜੂਨ 1716 ਈ:
  37. ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਨਾਂ ਕੀ ਸੀ? ਅਜੈ ਸਿੰਘ
  38. ਬੰਦਾ ਸਿੰਘ ਬਹਾਦਰ ਨੇ ਕਿਸਾਨੀ ਨਾਲ ਸਬੰਧਤ ਕਿਹੜੀ ਪ੍ਰਥਾ ਨੂੰ ਖਤਮ ਕੀਤਾ? ਜਿੰਮੀਦਾਰੀ ਪ੍ਰਥਾ ਨੂੰ
  39. ਬੰਦਾ ਸਿੰਘ ਬਹਾਦਰ ਨੇ ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ’ ਦੀ ਥਾਂ ਤੇ ਕਿਹੜੇ ਸ਼ਬਦ ਪ੍ਰਚਲਿਤ ਕੀਤੇ? ‘ਫ਼ਤਿਹ ਧਰਮ’ ਤੇ ‘ਫ਼ਤਿਹ ਦਰਸ਼ਨ’
  40. ਸਿੱਖਾਂ ਦੇ ਸੁਤੰਤਰ ਰਾਜ ਦੀ ਸਥਾਪਨਾ ਕਰਨ ਵਾਲਾ ਪਹਿਲਾ ਸਿੱਖ ਕੌਣ ਸੀ? ਬੰਦਾ ਸਿੰਘ ਬਹਾਦਰ

Leave a Comment

Your email address will not be published. Required fields are marked *

error: Content is protected !!