ਗੁਰੂ ਹਰਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ
- ਗੁਰੂ ਹਰਗੋਬਿੰਦ ਜੀ ਦਾ ਜਨਮ ਕਦੋਂ ਹੋਇਆ?1595 ਈ:
- ਗੁਰੂ ਹਰਗੋਬਿੰਦ ਜੀ ਦਾ ਜਨਮ ਕਿੱਥੇ ਹੋਇਆ? ਪਿੰਡ ਵਡਾਲੀ (ਸ੍ਰੀ ਅੰਮ੍ਰਿਤਸਰ ਸਾਹਿਬ)
- ਗੁਰੂ ਹਰਗੋਬਿੰਦ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ? ਗੁਰੂ ਅਰਜਨ ਦੇਵ ਜੀ
- ਗੁਰੂ ਹਰਗੋਬਿੰਦ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ? ਮਾਤਾ ਗੰਗਾ ਦੇਵੀ ਜੀ
- ਗੁਰੂ ਹਰਗੋਬਿੰਦ ਜੀ ਦੀ ਸਿੱਖਿਆ ਕਿਸਦੀ ਨਿਗਰਾਨੀ ਹੇਠ ਹੋਈ? ਬਾਬਾ ਬੁੱਢਾ ਜੀ
- ਗੁਰਗੱਦੀ ਪ੍ਰਾਪਤੀ ਸਮੇਂ ਗੁਰੂ ਹਰਗੋਬਿੰਦ ਜੀ ਦੀ ਉਮਰ ਕਿੰਨੀ ਸੀ?11 ਸਾਲ
- ਗੁਰੂ ਹਰਗੋਬਿੰਦ ਜੀ ਦਾ ਗੁਰਗੱਦੀ ਕਾਲ ਦੱਸੋ।1606 ਈ: ਤੋਂ 1645 ਈ: ਤੱਕ
- ਗੁਰੂ ਹਰਗੋਬਿੰਦ ਜੀ ਦੇਬੱਚਿਆਂ ਦੇ ਨਾਂ ਲਿਖੋ। ਬਾਬਾ ਗੁਰਦਿੱਤਾ ਜੀ, ਬਾਬਾ ਅਨੀ ਰਾਏ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਅਟਲ ਰਾਏ ਜੀ, ਗੁਰੂ ਤੇਗ਼ ਬਹਾਦਰ ਜੀ ਅਤੇ ਬੀਬੀ ਵੀਰੋ ਜੀ
- ਗੁਰੂ ਹਰਗੋਬਿੰਦ ਜੀ ਨੇ ਕਿਹੜੀ ਨੀਤੀ ਚਲਾਈ?ਮੀਰੀ ਤੇ ਪੀਰੀ ਦੀ
- ਗੁਰੂ ਹਰਗੋਬਿੰਦ ਜੀ ਨੇ ਕਿਹੜੀਆਂ ਦੋ ਤਲਵਾਰਾਂ ਧਾਰਨ ਕੀਤੀਆਂ? ਮੀਰੀ ਤੇ ਪੀਰੀ ਦੀ ਤਲਵਾਰ
- ਮੀਰੀ ਦੀ ਤਲਵਾਰ ਕਿਸਦਾ ਪ੍ਰਤੀਕ ਸੀ? ਦੁਨਿਆਵੀ ਸੱਤਾ ਦੀ
- ਪੀਰੀ ਦੀ ਤਲਵਾਰ ਕਿਸਦੀ ਪ੍ਰਤੀਕ ਸੀ? ਧਾਰਮਿਕ ਅਗਵਾਈ ਦੀ
- ਸ਼ੁਰੂ ਵਿੱਚ ਕਿੰਨੇ ਸੈਨਿਕ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਵਿੱਚ ਭਰਤੀ ਹੋਏ?500
- ਗੁਰੂ ਹਰਗੋਬਿੰਦ ਜੀ ਨੇ ਕਿੰਨੇ ਅੰਗਰੱਖਿਅਕ ਭਰਤੀ ਕੀਤੇ?52
- ਗੁਰੂ ਸਾਹਿਬ ਦੀ ਫੌਜ ਵਿੱਚ ਪਠਾਣ ਰੈਜੀਮੈਂਟ ਦਾ ਸੈਨਾਨਾਇਕ ਕੌਣ ਸੀ? ਪੈਂਦਾ ਖਾਂ
- ਅਕਾਲ ਤਖ਼ਤ ਤੋਂ ਕੀ ਭਾਵ ਹੈ? ਪ੍ਰਮਾਤਮਾ ਦੀ ਗੱਦੀ
- ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਿਸਨੇ ਕਰਵਾਈ?ਗੁਰੂ ਹਰਗੋਬਿੰਦ ਜੀ ਨੇ
- ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਿੱਥੇ ਕਰਵਾਈ ਗਈ?ਹਰਿਮੰਦਰ ਸਾਹਿਬ ਦੇ ਸਾਹਮਣੇ
- ਅਕਾਲ ਤਖ਼ਤ ਸਾਹਿਬ ਵਿੱਚ ਕਿੰਨੇ ਉੱਚੇ ਥੜ੍ਹੇ ਦਾ ਨਿਰਮਾਣ ਕੀਤਾ ਗਿਆ?12 ਫੁੱਟ
- ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਦੋਂ ਆਰੰਭ ਹੋਈ?1606 ਈ:
- ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਦੋਂ ਸੰਪੂਰਨ ਹੋਈ?1609 ਈ:
- ਗੁਰੂ ਹਰਗੋਬਿੰਦ ਜੀ ਨੂੰ ਸੰਗਤ ਨੇ ਕਿਹੜੀ ਉਪਾਧੀ ਦਿੱਤੀ?ਸੱਚਾ ਪਾਤਸ਼ਾਹ
- ਗੁਰੂ ਹਰਗੋਬਿੰਦ ਜੀ ਨੇ ਅੰਮ੍ਰਿਤਸਰ ਸਾਹਿਬ ਵਿਖੇ ਕਿਹੜੇ ਕਿਲ੍ਹੇ ਦੀ ਉਸਾਰੀ ਕਰਵਾਈ? ਲੋਹਗੜ੍ਹ
- ਗੁਰੂ ਹਰਗੋਬਿੰਦ ਜੀ ਦੇ ਦਰਬਾਰ ਵਿੱਚ ਵੀਰ ਰਸੀ ਵਾਰਾਂ ਕੌਣ ਗਾਉਂਦੇ ਸਨ?ਅਬਦੁੱਲਾ ਅਤੇ ਨੱਥਾ ਮੱਲ
- ਗੁਰੂ ਹਰਗੋਬਿੰਦ ਜੀ ਨੂੰ ਕਿਸਨੇ ਕੈਦ ਕਰਵਾਇਆ? ਜਹਾਂਗੀਰ ਨੇ
- ਗੁਰੂ ਹਰਗੋਬਿੰਦ ਜੀ ਨੂੰ ਕਿਹੜੇ ਕਿਲ੍ਹੇ ਵਿੱਚ ਕੈਦ ਕਰਵਾਇਆ ਗਿਆ?ਗਵਾਲੀਅਰ ਦੇ ਕਿਲ੍ਹੇ ਵਿੱਚ
- ਗੁਰੂ ਹਰਗੋਬਿੰਦ ਜੀ ਕਿੰਨਾ ਸਮਾਂ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਰਹੇ? ਲੱਗਭਗ ਸਵਾ ਦੋ ਸਾਲ
- ਗੁਰੂ ਹਰਗੋਬਿੰਦ ਜੀ ਦਾ ਗਵਾਲੀਅਰ ਵਿੱਚ ਕੈਦ ਰਹਿਣ ਦਾ ਸਮਾਂ ਕੀ ਸੀ?1606 ਈ: ਤੋਂ 1608 ਈ:
- ਗੁਰੂ ਹਰਗੋਬਿੰਦ ਜੀ ਨੇ ਆਪਣੇ ਨਾਲ ਕਿੰਨੇ ਹੋਰ ਰਾਜਿਆਂ ਨੂੰ ਗਵਾਲੀਅਰ ਦੇਕਿਲ੍ਹੇ ਵਿੱਚੋਂ ਰਿਹਾਅ ਕਰਵਾਇਆ? 52
- ਗੁਰੂ ਹਰਗੋਬਿੰਦ ਜੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਬੰਦੀ ਛੋੜ ਬਾਬਾ
- ਕੌਲਾਂ ਕੌਣ ਸੀ? ਲਾਹੌਰ ਦੇ ਕਾਜ਼ੀ ਰੁਸਤਮ ਖਾਂ ਦੀ ਧੀ
- ਗੁਰੂ ਹਰਗੋਬਿੰਦ ਜੀ ਸਮੇਂ ਸਿੱਖਾਂ ਅਤੇ ਮੁਗਲਾਂ ਵਿਚਕਾਰ ਕਿੰਨੀਆਂ ਲੜਾਈਆਂ ਹੋਈਆਂ? 4
- ਗੁਰੂ ਹਰਗੋਬਿੰਦ ਜੀ ਅਤੇ ਮੁਗ਼ਲਾਂ ਵਿਚਕਾਰ ਪਹਿਲੀ ਲੜਾਈ ਕਦੋਂ ਹੋਈ? 1634 ਈ:
- ਗੁਰੂ ਹਰਗੋਬਿੰਦ ਜੀ ਅਤੇ ਮੁਗ਼ਲਾਂ ਵਿਚਕਾਰ ਪਹਿਲੀ ਲੜਾਈ ਕਿੱਥੇ ਹੋਈ? ਅੰਮ੍ਰਿਤਸਰ ਵਿਖੇ
- ਗੁਰੂ ਹਰਗੋਬਿੰਦ ਜੀ ਅਤੇ ਮੁਗ਼ਲਾਂ ਵਿਚਕਾਰ ਪਹਿਲੀ ਲੜਾਈ ਦਾ ਕੀ ਕਾਰਨ ਸੀ?ਸ਼ਾਹੀ ਬਾਜ
- ਗੁਰੂ ਹਰਗੋਬਿੰਦ ਸਾਹਿਬ ਸਮੇਂ ਸਿੱਖਾਂ ਅਤੇ ਮੁਗ਼ਲਾਂ ਵਿਚਕਾਰ ਦੂਜੀ ਲੜਾਈ ਕਦੋਂ ਹੋਈ? 1634 ਈ:
- ਗੁਰੂ ਹਰਗੋਬਿੰਦ ਸਾਹਿਬ ਸਮੇਂ ਸਿੱਖਾਂ ਅਤੇ ਮੁਗ਼ਲਾਂ ਵਿਚਕਾਰ ਦੂਜੀ ਲੜਾਈ ਕਿੱਥੇ ਹੋਈ? ਲਹਿਰਾ (ਬਠਿੰਡਾ ਦੇ ਨੇੜੇ)
- ਸਿੱਖਾਂ ਅਤੇ ਮੁਗ਼ਲਾਂ ਵਿਚਕਾਰ ਦੂਜੀ ਲੜਾਈ ਦਾ ਕੀ ਕਾਰਨ ਸੀ?ਦੋ ਘੋੜੇ, ਦਿਲਬਾਗ ਅਤੇ ਗੁਲਬਾਗ
- ਦਿਲਬਾਗ ਅਤੇ ਗੁਲਬਾਗ ਨੂੰ ਮੁਗਲਾਂ ਕੋਲੋਂ ਕਿਸਨੇ ਛੁਡਵਾਇਆ ਸੀ?ਭਾਈ ਬਿਧੀ ਚੰਦ ਨੇ
- ਕਰਤਾਰਪੁਰ ਦੀ ਲੜਾਈ ਕਦੋਂ ਹੋਈ?1635 ਈ: ਵਿੱਚ
- ਫਗਵਾੜਾ ਦੀ ਲੜਾਈ ਕਦੋਂ ਹੋਈ?1635 ਈ: ਵਿੱਚ
- ਗੁਰੂ ਹਰਗੋਬਿੰਦ ਜੀ ਨੇ ਕਿਹੜਾ ਨਗਰ ਵਸਾਇਆ? ਕੀਰਤਪੁਰ ਸਾਹਿਬ
- ਕੀਰਤਪੁਰ ਦਾ ਕੀ ਅਰਥ ਹੈ? ਉਹ ਸਥਾਨ ਜਿੱਥੇ ਈਸ਼ਵਰ ਦੀ ਉਸਤਤ ਹੋਵੇ
- ਗੁਰੂ ਹਰਗੋਬਿੰਦ ਜੀ ਨੇ ਆਪਣਾ ਉੱਤਰਅਧਿਕਾਰੀ ਕਿਸਨੂੰ ਨਿਯੁਕਤ ਕੀਤਾ?ਹਰ ਰਾਇ ਜੀ ਨੂੰ
- ਗੁਰੂ ਹਰਗੋਬਿੰਦ ਜੀ ਕਦੋਂ ਜੋਤੀ ਜੋਤਿ ਸਮਾਏ?1645 ਈ:
- ਗੁਰੂ ਹਰਗੋਬਿੰਦ ਜੀ ਕਿੱਥੇ ਜੋਤੀ ਜੋਤਿ ਸਮਾਏ?ਕੀਰਤਪੁਰ ਸਾਹਿਬ ਵਿਖੇ