ਗੁਰੂ ਅਰਜਨ ਦੇਵ ਜੀ ਅਤੇ ਉਹਨਾਂ ਦੀ ਸ਼ਹੀਦੀ
- ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ?15 ਅਪ੍ਰੈਲ 1563 ਈ:
- ਗੁਰੂ ਅਰਜਨ ਦੇਵ ਜੀ ਦਾ ਜਨਮ ਕਿੱਥੇ ਹੋਇਆ?ਗੋਇੰਦਵਾਲ ਸਾਹਿਬ ਵਿਖੇ
- ਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਦਾ ਨਾਂ ਕੀ ਸੀ? ਗੁਰੂ ਰਾਮਦਾਸ ਜੀ
- ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਦਾ ਨਾਂ ਕੀ ਸੀ?ਬੀਬੀ ਭਾਨੀ ਜੀ
- ਗੁਰੂ ਅਮਰਦਾਸ ਜੀ , ਗੁਰੂ ਅਰਜਨ ਦੇਵ ਜੀ ਦੇ ਕੀ ਲੱਗਦੇ ਸਨ?ਨਾਨਾ ਜੀ
- ਗੁਰੂ ਅਰਜਨ ਦੇਵ ਜੀ ਜਨਮ ਸਮੇਂ ਗੁਰੂ ਅਮਰਦਾਸ ਜੀ ਨੇ ਕੀ ਭਵਿੱਖਵਾਣੀ ਕੀਤੀ? ਮੇਰਾ ਇਹ ਦੋਹਤਾ ਬਾਣੀ ਕਾ ਬੋਹਿਥਾ ਹੋਵੇਗਾ
- ਗੁਰੂ ਅਰਜਨ ਦੇਵ ਜੀ ਦੀ ਸੁਪਤਨੀ ਦਾ ਕੀ ਨਾਂ ਸੀ? ਗੰਗਾ ਦੇਵੀ ਜੀ
- ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਦਾ ਕੀ ਨਾਂ ਸੀ?ਹਰਗੋਬਿੰਦ ਜੀ
- ਹਰਗੋਬਿੰਦ ਜੀ ਦਾ ਜਨਮ ਕਦੋਂ ਹੋਇਆ? 1595 ਈ:
- ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਕਦੋਂ ਮਿਲੀ?1581 ਈ:
- ਗੁਰੂ ਅਰਜਨ ਦੇਵ ਜੀ ਦੇ ਕਿੰਨੇ ਭਰਾ ਸਨ?ਦੋ, ਪ੍ਰਿਥੀ ਚੰਦ ਅਤੇ ਮਹਾਂਦੇਵ
- ਪ੍ਰਿਥੀ ਚੰਦ ਕੌਣ ਸੀ? ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ
- ਪ੍ਰਿਥੀ ਚੰਦ ਨੇ ਕਿਹੜਾ ਸੰਪਰਦਾਇ ਚਲਾਇਆ?ਮੀਣਾ
- ਨਕਸ਼ਬੰਦੀ ਲਹਿਰ ਦੀ ਸਥਾਪਨਾ ਕਿੱਥੇ ਕੀਤੀ ਗਈ?ਸਰਹਿੰਦ ਵਿਖੇ
- ਨਕਸ਼ਬੰਦੀ ਲਹਿਰ ਦਾ ਨੇਤਾ ਕੌਣ ਸੀ?ਸ਼ੇਖ ਅਹਿਮਦ ਸਰਹਿੰਦੀ
- ਚੰਦੂ ਸ਼ਾਹ ਕੌਣ ਸੀ?ਲਾਹੌਰ ਦਾ ਦੀਵਾਨ
- ਹਰਿਮੰਦਰ ਤੋਂ ਕੀ ਭਾਵ ਹੈ?ਈਸ਼ਵਰ ਦਾ ਮੰਦਰ
- ਹਰਿਮੰਦਰ ਸਾਹਿਬ ਦੀ ਸਥਾਪਨਾ ਕਿੱਥੇ ਕੀਤੀ ਗਈ?ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ
- ਹਰਿਮੰਦਰ ਸਾਹਿਬ ਦੀ ਸਥਾਪਨਾ ਕਿਹੜੇ ਸਰੋਵਰ ਦੇ ਵਿਚਕਾਰ ਕੀਤੀ ਗਈ?ਅੰਮ੍ਰਿਤ ਸਰੋਵਰ ਦੇ ਵਿਚਕਾਰ
- ਹਰਿਮੰਦਰ ਸਾਹਿਬ ਦੀ ਨੀਂਹ ਕਦੋਂ ਰੱਖੀ ਗਈ?13 ਜਨਵਰੀ 1588 ਈ:
- ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਨੀਂਹ ਕਿਸਤੋਂ ਰੱਖਵਾਈ?ਸਾਈਂ ਮੀਆਂ ਮੀਰ ਜੀ ਤੋਂ
- ਹਰਿਮੰਦਰ ਸਾਹਿਬ ਦੇ ਕਿੰਨੇ ਦਰਵਾਜੇ ਰਖਵਾਏ ਗਏ?ਚਾਰ
- ਹਰਿਮੰਦਰ ਸਾਹਿਬ ਦਾ ਨਿਰਮਾਣ ਕਾਰਜ ਕਦੋਂ ਪੂਰਾ ਹੋਇਆ? 1601 ਈ:
- ਤਰਨਤਾਰਨ ਸਾਹਿਬ ਦੀ ਸਥਾਪਨਾ ਕਿਸਨੇ ਕੀਤੀ?ਗੁਰੂ ਅਰਜਨ ਦੇਵ ਜੀ ਨੇ
- ਤਰਨਤਾਰਨ ਸਾਹਿਬ ਦੀ ਸਥਾਪਨਾ ਕਦੋਂ ਕੀਤੀ ਗਈ?1590 ਈ:
- ਗੁਰੂ ਅਰਜਨ ਦੇਵ ਜੀ ਦੁਆਰ ਸਥਾਪਿਤ ਕੀਤੇ ਕਿਸੇ ਦੋ ਸ਼ਹਿਰਾਂ ਦੇ ਨਾਂ ਲਿਖੋ।ਕਰਤਾਰਪੁਰ ਅਤੇ ਹਰਗੋਬਿੰਦਪੁਰ
- ਕਰਤਾਰਪੁਰ ਕਿਹੜੇ ਜਿਲ੍ਹੇ ਵਿੱਚ ਸਥਿਤ ਹੈ?ਜਲੰਧਰ ਵਿੱਚ
- ਕਰਤਾਰਪੁਰ ਦਾ ਕੀ ਅਰਥ ਹੈ?ਈਸ਼ਵਰ ਦਾ ਨਗਰ
- ਕਰਤਾਰਪੁਰ ਸਾਹਿਬ ਵਿਖੇ ਕਿਹੜਾ ਸਰੋਵਰ ਬਣਵਾਇਆ ਗਿਆ?ਗੰਗਸਰ
- ਗੁਰੂ ਅਰਜਨ ਦੇਵ ਜੀ ਨੇ ਹਰਗੋਬਿੰਦਪੁਰ ਦੀ ਸਥਾਪਨਾ ਕਿਉਂ ਕੀਤੀ?ਹਰਗੋਬਿੰਦ ਜੀ ਦੇ ਜਨਮ ਦੀ ਖੁਸ਼ੀ ਵਿੱਚ
- ਹਰਗੋਬਿੰਦਪੁਰ ਸਾਹਿਬ ਦੀ ਸਥਾਪਨਾ ਕਦੋਂ ਕੀਤੀ ਗਈ?1595 ਈ:
- ਗੁਰੂ ਅਰਜਨ ਦੇਵ ਜੀ ਨੇ ਬਾਉਲੀ ਦਾ ਨਿਰਮਾਣ ਕਿੱਥੇ ਕਰਵਾਇਆ?ਡੱਬੀ ਬਜਾਰ, ਲਾਹੌਰ ਵਿਖੇ
- ਮਸੰਦ ਪ੍ਰਥਾ ਦੀ ਸਥਾਪਨਾ ਕਿਸਨੇ ਕੀਤੀ ਸੀ?ਗੁਰੂ ਰਾਮਦਾਸ ਜੀ ਨੇ
- ਮਸੰਦ ਪ੍ਰਥਾ ਦਾ ਅਸਲ ਵਿਕਾਸ ਕਿਸਦੇ ਸਮੇਂ ਹੋਇਆ?ਗੁਰੂ ਅਰਜਨ ਦੇਵ ਜੀ ਦੇ ਸਮੇਂ
- ਮਸੰਦ ਕਿਹੜੀ ਭਾਸ਼ਾ ਦਾ ਸ਼ਬਦ ਹੈ?ਫਾਰਸੀ
- ਮਸੰਦ ਸ਼ਬਦ ਕਿਹੜੇ ਫਾਰਸੀ ਸ਼ਬਦ ਤੋਂ ਬਣਿਆ ਹੈ?ਮਸਨਦ
- ਮਸੰਦ (ਮਸਨਦ) ਸ਼ਬਦ ਤੋਂ ਕੀ ਭਾਵ ਹੁੰਦਾ ਹੈ?ਉੱਚਾ ਸਥਾਨ
- ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਿਸਨੇ ਕੀਤਾ?ਗੁਰੂ ਅਰਜਨ ਦੇਵ ਜੀ ਨੇ
- ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਿੱਥੇ ਕੀਤਾ ਗਿਆ?ਅੰਮ੍ਰਿਤਸਰ ਸਾਹਿਬ ਵਿਖੇ
- ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਿਹੜੇ ਸਰੋਵਰ ਦੇ ਕੰਢੇ ਕੀਤਾ ਗਿਆ?ਰਾਮਸਰ ਸਰੋਵਰ ਦੇ ਕੰਢੇ
- ਆਦਿ ਗ੍ਰੰਥ ਸਾਹਿਬ ਵਿੱਚ ਬਾਣੀ ਨੂੰ ਲਿਖਣ ਦਾ ਕਾਰਜ ਕਿਸ ਦੁਆਰਾ ਕੀਤਾ ਗਿਆ?ਭਾਈ ਗੁਰਦਾਸ ਜੀ ਦੁਆਰਾ
- ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਿਹੜੇ ਸਾਲ ਆਰੰਭ ਹੋਇਆ?1601 ਈ:
- ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਿਹੜੇ ਸਾਲ ਸੰਪੂਰਨ ਹੋਇਆ?1604 ਈ:
- ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਕਦੋਂ ਕੀਤਾ ਗਿਆ?16 ਅਗਸਤ 1604 ਈ:
- ਆਦਿ ਗ੍ਰੰਥ ਸਾਹਿਬ ਦੇ ਕਿੰਨੇ ਅੰਗ ਹਨ? 1430
- ਆਦਿ ਗ੍ਰੰਥ ਸਾਹਿਬ ਵਿੱਚ ਬਾਣੀ ਨੂੰ ਕਿੰਨੇ ਰਾਗਾਂ ਵਿੱਚ ਦਰਜ ਕੀਤਾ ਗਿਆ?31
- ਆਦਿ ਗ੍ਰੰਥ ਸਾਹਿਬ ਕਿਹੜੀ ਲਿਪੀ ਵਿੱਚ ਲਿਖਿਆ ਗਿਆ ਹੈ? ਗੁਰਮੁੱਖੀ ਲਿਪੀ ਵਿੱਚ
- ਆਰੰਭ ਵਿੱਚ ਆਦਿ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂ ਸਾਹਿਬਾਨ ਦੀ ਬਾਣੀ ਸੀ? ਪਹਿਲੇ ਪੰਜ ਗੁਰੂ ਸਾਹਿਬਾਨ ਦੀ
- ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਆਦਿ ਗ੍ਰੰਥ ਸਾਹਿਬ ਵਿੱਚ ਕਿਹੜੇ ਗੁਰੂ ਸਾਹਿਬ ਦੀ ਬਾਣੀ ਸ਼ਾਮਿਲ ਕੀਤੀ ਗਈ? ਗੁਰੂ ਤੇਗ ਬਹਾਦਰ ਜੀ ਦੀ
- ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਗ੍ਰੰਥ ਸਾਹਿਬ ਨੂੰ ਕਿਹੜਾ ਦਰਜਾ ਦਿੱਤਾ? ਗੁਰੂ ਗ੍ਰੰਥ ਸਾਹਿਬ ਜੀ ਦਾ
- ਆਦਿ ਗ੍ਰੰਥ ਸਾਹਿਬ ਵਿੱਚ ਸਭ ਤੋਂ ਵਧ ਸ਼ਬਦ ਕਿਹੜੇ ਗੁਰੂ ਸਾਹਿਬ ਦੇ ਹਨ? ਗੁਰੂ ਅਰਜਨ ਦੇਵ ਜੀ ਦੇ
- ਗੁਰੂ ਅਰਜਨ ਦੇਵ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ? 30 ਮਈ 1606 ਈ:
- ਗੁਰੂ ਅਰਜਨ ਦੇਵ ਜੀ ਨੂੰ ਕਿਹੜੇ ਮੁਗਲ ਬਾਦਸ਼ਾਹ ਨੇ ਸ਼ਹੀਦ ਕਰਵਾਇਆ? ਜਹਾਂਗੀਰ ਨੇ
- ਜਹਾਂਗੀਰ ਕਦੋਂ ਗੱਦੀ ਤੇ ਬੈਠਾ? 1605 ਈ:
- ਜਹਾਂਗੀਰ ਦੀ ਆਤਮਕਥਾ ਦਾ ਕੀ ਨਾਂ ਹੈ? ਤੁਜ਼ਕੇ ਜਹਾਂਗੀਰੀ