ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਹਨਾਂ ਦੀਆਂ ਸਿੱਖਿਆਵਾਂ

  1. ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ?1469 ਈ:
  2. ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ?ਰਾਏ ਭੋਇ ਦੀ ਤਲਵੰਡੀ
  3. ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨੂੰ ਅੱਜਕੱਲ੍ਹ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?         ਨਨਕਾਣਾ ਸਾਹਿਬ
  4. ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਨਾਂ ਕੀ ਸੀ?ਮਹਿਤਾ ਕਾਲੂ ਜੀ
  5. ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਦਾ ਨਾਂ ਕੀ ਸੀ?ਮਾਤਾ ਤ੍ਰਿਪਤਾ ਜੀ
  6. ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਂ ਕੀ ਸੀ?ਬੀਬੀ ਨਾਨਕੀ ਜੀ
  7. ਗੁਰੂ ਨਾਨਕ ਦੇਵ ਜੀ ਨੂੰ ਸਿੱਖਿਆ ਪ੍ਰਾਪਤੀ ਲਈ ਕਿਸ ਕੋਲ ਭੇਜਿਆ ਗਿਆ?ਪੰਡਤ ਗੋਪਾਲ, ਪੰਡਤ ਬ੍ਰਿਜਨਾਥ ਅਤੇ ਮੌਲਵੀ ਕੁਤਬਉੱਦੀਨ ਕੋਲ
  8. ਗੁਰੂ ਨਾਨਕ ਦੇਵ ਜੀ ਨੂੰ ਜਨੇਊ ਪਹਿਣਾਉਣ ਲਈ ਕਿਸਨੂੰ ਬੁਲਾਇਆ ਗਿਆ?ਪੰਡਤ ਹਰਦਿਆਲ ਨੂੰ
  9. ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਦਾ ਨਾਂ ਕੀ ਸੀ? ਬੀਬੀ ਸੁਲੱਖਣੀ ਜੀ
  10. ਬੀਬੀ ਸੁਲੱਖਣੀ ਦੇ ਪਿਤਾ ਦਾ ਨਾਂ ਕੀ ਸੀ? ਮੂਲ ਚੰਦ ਜੀ
  11. ਮੂਲ ਚੰਦ ਜੀ ਕਿੱਥੋਂ ਦੇ ਵਾਸੀ ਸਨ?ਬਟਾਲਾ ਜੀ
  12. ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਨਾਂ ਲਿਖੋ।ਸ੍ਰੀ ਚੰਦ ਜੀ ਅਤੇ ਲੱਖਮੀ ਦਾਸ ਜੀ
  13. ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਲੋਧੀ ਕਿਉਂ ਭੇਜਿਆ ਗਿਆ?ਨੌਕਰੀ ਕਰਨ ਲਈ
  14. ਗੁਰੂ ਨਾਨਕ ਦੇਵ ਸੁਲਤਾਨਪੁਰ ਵਿਖੇ ਕਿੱਥੇ ਨੌਕਰੀ ਕਰਦੇ ਸਨ?ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿੱਚ
  15. ਗੁਰੂ ਨਾਂਨਕ ਦੇਵ ਜੀ ਨੂੰ ਰੱਬੀ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ?ਸੁਲਤਾਨਪੁਰ ਲੋਧੀ ਵਿਖੇ
  16. ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਿਹੜੀ ਨਦੀ ਦੇ ਕੰਢੇ ਹੋਈ?ਬੇਈਂ ਨਦੀ ਦੇ
  17. ਗਿਆਨ ਪ੍ਰਾਪਤੀ ਸਮੇਂ ਗੁਰੂ ਨਾਨਕ ਦੇਵ ਜੀ ਦੀ ਉਮਰ ਕਿੰਨੀ ਸੀ?30 ਸਾਲ
  18. ਗਿਆਨ ਪ੍ਰਾਪਤੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਸ਼ਬਦ ਉਚਾਰੇ?ਨਾ ਕੋ ਹਿੰਦੂ ਨਾ ਕੋ ਮੁਸਲਮਾਨ
  19. ਗੁਰੂ ਨਾਨਕ ਦੇਵ ਜੀ ਨੇ ਕਿੰਨੇ ਵਰ੍ਹੇ ਆਪਣੀਆਂ ਉਦਾਸੀਆਂ ਵਿੱਚ ਬਤੀਤ ਕੀਤੇ?21
  20. ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਕਦੋਂ ਸ਼ੁਰੂ ਕੀਤੀ?1499 ਈ:
  21. ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਦੌਰਾਨ ਸਭ ਤੋਂ ਪਹਿਲਾਂ ਕਿੱਥੇ ਪਹੁੰਚੇ?ਸੈਦਪੁਰ
  22. ਸੈਦਪੁਰ ਹੋਰ ਕਿਹੜੇ ਨਾਮ ਨਾਲ ਮਸ਼ਹੂਰ ਹੈ?ਐਮਨਾਬਾਦ
  23. ਸੈਦਪੁਰ ਵਿਖੇ ਗੁਰੂ ਨਾਨਕ ਦੇਵ ਜੀ ਕਿਸਦੇ ਘਰ ਠਹਿਰੇ?ਭਾਈ ਲਾਲੋ ਦੇ
  24. ਭਾਈ ਲਾਲੋ ਕੀ ਕੰਮ ਕਰਦਾ ਸੀ?ਭਾਈ ਲਾਲੋ ਤਰਖਾਣ ਸੀ
  25. ਤਾਲੁੰਬਾ ਵਿਖੇ ਗੁਰੂ ਨਾਨਕ ਦੇਵ ਜੀ ਨੇ ਕਿਸਨੂੰ ਸੁਧਾਰਿਆ?ਸੱਜਣ ਠੱਗ ਨੂੰ
  26. ਪਾਣੀਪਤ ਵਿਖੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿਸ ਨਾਲ ਹੋਈ?ਸੂਫ਼ੀ ਸ਼ੇਖ ਤਾਹਿਰ ਨਾਲ
  27. ਗੋਰਖਮਤਾ ਵਿਖੇ ਗੁਰੂ ਨਾਨਕ ਦੇਵ ਜੀ ਨੇ ਕਿਸ ਨਾਲ ਵਿਚਾਰ-ਵਟਾਂਦਰਾ ਕੀਤਾ?ਜੋਗੀਆਂ ਨਾਲ
  28. ਗੁਰੂ ਨਾਨਕ ਦੇਵ ਜੀ ਦੀ ਗੋਰਖਮਤਾ ਫੇਰੀ ਤੋਂ ਬਾਅਦ ਗੋਰਖਮਤਾ ਦਾ ਕੀ ਨਾਂ ਪੈ ਗਿਆ?ਨਾਨਕਮਤਾ
  29. ਗੁਰੂ ਨਾਨਕ ਦੇਵ ਜੀ ਦੀ ਪੰਡਤ ਚਤਰ ਦਾਸ ਨਾਲ ਬਹਿਸ ਕਿੱਥੇ ਹੋਈ?ਬਨਾਰਸ ਵਿਖੇ
  30. ਗੁਰੂ ਨਾਨਕ ਦੇਵ ਜੀ ਅਤੇ ਪੰਡਤ ਚਤਰ ਦਾਸ ਦੀ ਬਹਿਸ ਦਾ ਮੁੱਖ ਵਿਸ਼ਾ ਕੀ ਸੀ?ਮੂਰਤੀ ਪੂਜਾ
  31. ਕਾਮਰੂਪ ਦੀ ਕਿਹੜੀ ਜਾਦੂਗਰਨੀ ਨੇ ਗੁਰੂ ਨਾਨਕ ਦੇਵ ਜੀ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ?              ਨੂਰਸ਼ਾਹੀ
  32. ਪਾਕਪਟਨ ਵਿਖੇ ਗੁਰੂ ਨਾਨਕ ਦੇਵ ਜੀ ਕਿਸਨੂੰ ਮਿਲੇ?ਸ਼ੇਖ ਬ੍ਰਹਮ ਨੂੰ
  33. ਗੁਰੂ ਸਾਹਿਬ ਨੇ ਵਲੀ ਕੰਧਾਰੀ ਦਾ ਹੰਕਾਰ ਕਿਹੜੇ ਸਥਾਨ ਤੇ ਤੋੜਿਆ?ਹਸਨ ਅਬਦਾਲ
  34. ਹਸਨ ਅਬਦਾਲ ਨੂੰ ਅੱਜਕੱਲ੍ਹ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ?ਪੰਜਾ ਸਾਹਿਬ
  35. ਮੁਲਤਾਨ ਵਿਖੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿਹੜੇ ਪ੍ਰਸਿੱਧ ਸੂਫ਼ੀ ਸੰਤ ਨਾਲ ਹੋਈ?ਸ਼ੇਖ ਬਹਾਉਦੀਨ
  36. ਮੱਕਾ ਵਿਖੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿਸ ਨਾਲ ਹੋਈ?ਕਾਜ਼ੀ ਰੁਕਨੁੱਦੀਨ
  37. ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਕਿਹੜੇ ਹਮਲੇ ਦੀ ਤੁਲਨਾ ਪਾਪਾਂ ਦੀ ਜੰਝ ਨਾਲ ਕੀਤੀ ਹੈ?               ਸੈਦਪੁਰ ਹਮਲੇ ਦੀ
  38. ਸੈਦਪੁਰ ਹਮਲਾ ਕਿਹੜੇ ਵਰ੍ਹੇ ਹੋਇਆ?1520 ਈ:
  39. ਗੁਰੂ ਸਾਹਿਬ ਦੀਆਂ ਉਦਾਸੀਆਂ ਦਾ ਸਿਲਸਿਲਾ ਕਦੋਂ ਸਮਾਪਤ ਹੋਇਆ?  1521 ਈ:
  40. ਗੁਰੂ ਸਾਹਿਬ ਨੇ ਕਿਹੜੇ ਪ੍ਰਸਿੱਧ ਨਗਰ ਦੀ ਸਥਾਪਨਾ ਕੀਤੀ? ਕਰਤਾਰਪੁਰ ਸਾਹਿਬ
  41. ਕਰਤਾਰਪੁਰ ਸਾਹਿਬ ਕਿਹੜੀ ਨਦੀ ਦੇ ਕੰਢੇ ਸਥਿਤ ਹੈ?ਰਾਵੀ
  42. ਕਰਤਾਰਪੁਰ ਦਾ ਕੀ ਅਰਥ ਹੈ?ਈਸ਼ਵਰ ਦਾ ਨਗਰ
  43. ਗੁਰੂ ਸਾਹਿਬ ਨੇ ਕਰਤਾਰਪੁਰ ਸਾਹਿਬ ਵਿਖੇ ਕਿੰਨਾ ਸਮਾਂ ਬਿਤਾਇਆ?18 ਸਾਲ
  44. ਗੁਰੂ ਨਾਨਕ ਦੇਵ ਜੀ ਨੇ ਕਿਹੜੀਆਂ ਦੋ ਪ੍ਰਸਿੱਧ ਸੰਸਥਾਵਾਂ ਦੀ ਸਥਾਪਨਾ ਕੀਤੀ?ਸੰਗਤ ਅਤੇ ਪੰਗਤ
  45. ਗੁਰੂ ਸਾਹਿਬ ਨੇ ਕਿਹੜੇ ਸਥਾਨ ਤੇ ਪੱਛਮ ਵੱਲ ਆਪਣੇ ਖੇਤਾਂ ਨੂੰ ਪਾਣੀ ਦਿੱਤਾ?ਹਰਿਦੁਆਰ ਵਿਖੇ
  46. ਧੁਬਰੀ ਦੇ ਸਥਾਨ ਤੇ ਗੁਰੂ ਸਾਹਿਬ ਦੀ ਮੁਲਾਕਾਤ ਕਿਸ ਨਾਲ ਹੋਈ?ਸ਼ੰਕਰ ਦੇਵ ਨਾਲ
  47. ਸ਼ੇਖ ਬ੍ਰਹਮ ਦੀ ਗੁਰੂ ਸਾਹਿਬ ਨਾਲ ਕਿੱਥੇ ਮੁਲਾਕਾਤ ਹੋਈ?ਪਾਕਪਟਨ ਵਿਖੇ
  48. ਨੂਰਸ਼ਾਹੀ ਕੌਣ ਸੀ? ਕਾਮਰੂਪ ਦੀ ਪ੍ਰਸਿੱਧ ਜਾਦੂਗਰਨੀ
  49. ਗੁਰੂ ਸਾਹਿਬ ਨੇ ਕਿਸ ਸਥਾਨ ਤੇ ਲੋਕਾਂ ਨੂੰ ਆਰਤੀ ਦਾ ਸਹੀ ਅਰਥ ਦੱਸਿਆ?ਉੜੀਸਾ ਦੇ ਜਗਨਨਾਥ ਪੁਰੀ ਵਿਖੇ
  50. ਗੁਰੂ ਸਾਹਿਬ ਕਿਹੜੇ ਪਰਬਤ ਤੇ ਸਿੱਧਾਂ ਨੂੰ ਮਿਲੇ?ਕੈਲਾਸ਼ ਪਰਬਤ ਤੇ
  51. ਗੁਰੂ ਸਾਹਿਬ ਲੰਕਾ ਦੇ ਕਿਹੜੇ ਸ਼ਾਸਕ ਨੂੰ ਮਿਲੇ?ਸ਼ਿਵਨਾਭ
  52. ਮੱਕਾ ਵਿਖੇ ਗੁਰੂ ਨਾਨਕ ਦੇਵ ਜੀ ਦਾ ਕਿਹੜੇ ਕਾਜ਼ੀ ਨਾਲ ਵਾਦ-ਵਿਵਾਦ ਹੋਇਆ?ਰੁਕਨਦੀਨ ਨਾਲ
  53. ਗੁਰੂ ਨਾਨਕ ਦੇਵ ਜੀ ਮੁਸਲਿਮ ਸੰਤ ਹਮਜ਼ਾ ਗੌਸ ਨੂੰ ਕਿੱਥੇ ਮਿਲੇ?ਸਿਆਲਕੋਟ ਵਿਖੇ
  54. ਗੁਰੂ ਨਾਨਕ ਦੇਵ ਜੀ ਬਗਦਾਦ ਵਿਖੇ ਕਿਸ ਸ਼ੇਖ ਨੂੰ ਮਿਲੇ?ਸ਼ੇਖ ਬਹਿਲੋਲ ਨੂੰ
  55. ਗੁਰੂ ਨਾਨਕ ਦੇਵ ਜੀ ਦਾ ਸਮਕਾਲੀਨ ਮੁਗਲ ਬਾਦਸ਼ਾਹ ਕੌਣ ਸੀ?ਬਾਬਰ
  56. ਬਾਬਰ ਨੇ ਗੁੁਰੂ ਨਾਨਕ ਦੇਵ ਜੀ ਨੂੰ ਕਦੋਂ ਗ੍ਰਿਫਤਾਰ ਕੀਤਾ?1520 ਈ:
  57. ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਕਿੱਥੇ ਗ੍ਰਿਫਤਾਰ ਕੀਤਾ?ਸੈਦਪੁਰ ਵਿਖੇ
  58. ਗੁਰੂ ਨਾਨਕ ਦੇਵ ਜੀ ਦਾ ਮਾਇਆ ਦਾ ਸੰਕਲਪ ਕੀ ਹੈ?ਸੰਸਾਰ ਇੱਕ ਮਾਇਆ ਹੈ
  59. ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਹਮਲੇ ਦੀ ਤੁਲਨਾ ਕਿਸ ਨਾਲ ਕੀਤੀ ਹੈ?ਪਾਪਾਂ ਦੀ ਜੰਝ ਨਾਲ
  60. ਗੁਰੂ ਸਾਹਿਬ ਅਨੁਸਾਰ ਮਨੁੱਖ ਦੇ ਪੰਜ ਵੈਰੀ ਕੌਣ ਹਨ?ਕਾਮ, ਕ੍ਰੋਧ, ਮੋਹ, ਲੋਭ, ਹੰਕਾਰ
  61. ਆਤਮ ਸਮਰਪਣ ਤੋਂ ਕੀ ਭਾਵ ਹੈ?ਹਉਮੈ ਦਾ ਤਿਆਗ
  62. ਨਦਰਿ ਤੋਂ ਕੀ ਭਾਵ ਹੈ?ਪ੍ਰਮਾਤਮਾ ਦੀ ਮਿਹਰ
  63. ਹੁਕਮਿ ਸ਼ਬਦ ਤੋਂ ਕੀ ਭਾਵ ਹੈ? ਪ੍ਰਮਾਤਮਾ ਦਾ ਭਾਣਾ
  64. ਕਿਰਤ ਤੋਂ ਕੀ ਭਾਵ ਹੈ?ਇਮਾਨਦਾਰੀ ਅਤੇ ਮਿਹਨਤ ਦੀ ਕਮਾਈ
  65. ਗੁਰੂ ਨਾਨਕ ਦੇਵ ਜੀ ਨੇ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ?976
  66. ਜਪੁਜੀ ਸਾਹਿਬ ਦੀ ਰਚਨਾ ਕਿਸਨੇ ਕੀਤੀ?ਗੁਰੂ ਨਾਨਕ ਦੇਵ ਜੀ ਨੇ
  67. ਜਪੁਜੀ ਸਾਹਿਬ ਦਾ ਪਾਠ ਕਿਸ ਸਮੇਂ ਕੀਤਾ ਜਾਂਦਾ ਹੈ?ਸਵੇਰ ਦੇ ਸਮੇਂ
  68. ਲੰਗਰ ਪ੍ਰਥਾ ਦੀ ਸਥਾਪਨਾ ਕਿਸਨੇ ਕੀਤੀ?ਗੁਰੂ ਨਾਨਕ ਦੇਵ ਜੀ ਨੇ
  69. ਲੰਗਰ ਪ੍ਰਥਾ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?ਪੰਗਤ ਪ੍ਰਥਾ
  70. ਗੁਰੂ ਨਾਨਕ ਦੇਵ ਜੀ ਆਪਣੇ ਜੀਵਨ ਦੇ ਅੰਤਮ ਕਿਨ ਕਿੱਥੇ ਬਤੀਤ ਕੀਤੇ?ਕਰਤਾਰਪੁਰ ਸਾਹਿਬ ਵਿਖੇ
  71. ਗੁਰੂ ਨਾਨਕ ਦੇਵ ਜੀ ਕਦੋਂ ਜੋਤੀ ਜੋਤਿ ਸਮਾਏ?1539 ਈ:
  72. ਗੁਰੂ ਨਾਨਕ ਦੇਵ ਜੀ ਕਿੱਥੇ ਜੋਤੀ ਜੋਤਿ ਸਮਾਏ?ਕਰਤਾਰਪੁਰ ਸਾਹਿਬ ਵਿਖੇ
  73. ਗੁਰੂ ਨਾਨਕ ਦੇਵ ਜੀ ਨੇ ਕਿਸਨੂੰ ਆਪਣਾ ਉੱਤਰਅਧਿਕਾਰੀ ਬਣਾਇਆ? ਭਾਈ ਲਹਿਣਾ ਜੀ ਨੂੰ
  74. ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਨੂੰ ਕੀ ਨਾਂ ਦਿੱਤਾ?ਗੁਰੂ ਅੰਗਦ ਦੇਵ ਜੀ
  75. ਅੰਗਦ ਤੋਂ ਕੀ ਭਾਵ ਹੈ?ਸਰੀਰ ਦਾ ਅੰਗ

Leave a Comment

Your email address will not be published. Required fields are marked *

error: Content is protected !!