16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਕ, ਸਮਾਜਿਕ ਅਤੇ ਆਰਥਿਕ ਦਸ਼ਾ
- 16ਵੀਂ ਸਦੀ ਦੇ ਆਰੰਭ ਵਿੱਚ ਦਿੱਲੀ ਤੇ ਕਿਸਦਾ ਸ਼ਾਸਨ ਸੀ? ਲੋਧੀ ਸੁਲਤਾਨਾਂ ਦਾ
- ਲੋਧੀ ਵੰਸ਼ ਦੀ ਸਥਾਪਨਾ ਕਿਸਨੇ ਕੀਤੀ? ਬਹਿਲੋਲ ਲੋਧੀ ਨੇ
- ਲੋਧੀ ਵੰਸ਼ ਦੀ ਸਥਾਪਨਾ ਕਦੋਂ ਕੀਤੀ ਗਈ? 1451 ਈ:
- ਸਿਕੰਦਰ ਲੋਧੀ ਦਿੱਲੀ ਦੀ ਗੱਦੀ ਤੇ ਕਦੋਂ ਬੈਠਾ? 1489 ਈ:
- ਸਿਕੰਦਰ ਲੋਧੀ ਨੇ ਹਿੰਦੂਆਂ ਦੇ ਕਿਹੜੀ ਨਦੀ ਵਿੱਚ ਇਸ਼ਨਾਨ ਕਰਨ ਦੀ ਮਨਾਹੀ ਕੀਤੀ? ਜਮਨਾ ਨਦੀ
- ਇਬਰਾਹਿਮ ਲੋਧੀ ਰਾਜਗੱਦੀ ਤੇ ਕਦੋਂ ਬੈਠਾ? 1517 ਈ:
- ਦੌਲਤ ਖਾਂ ਲੋਧੀ ਕੌਣ ਸੀ? ਪੰਜਾਬ ਦਾ ਸੂਬੇਦਾਰ
- ਦੌਲਤ ਖਾਂ ਲੋਧੀ ਪੰਜਾਬ ਦਾ ਸੂਬੇਦਾਰ ਕਦੋਂ ਬਣਿਆ? 1500 ਈ:
- ਦੌਲਤ ਖਾਂ ਲੋਧੀ ਨੂੰ ਪੰਜਾਬ ਦਾ ਸੂਬੇਦਾਰ ਕਿਸਨੇ ਬਣਾਇਆ? ਸਿਕੰਦਰ ਲੋਧੀ ਨੇ
- ਪੰਜਾਬ ਵਿੱਚ ਤਿਕੋਣੇ ਸੰਘਰਸ਼ ਦਾ ਸਮਾਂ ਕੀ ਸੀ? 1519 ਈ: ਤੋਂ 1526 ਈ:
- ਤਿਕੋਣਾ ਸੰਘਰਸ਼ ਕਿਹੜੀਆਂ ਸ਼ਕਤੀਆਂ ਵਿਚਕਾਰ ਸੀ? ਬਾਬਰ, ਇਬਰਾਹਿਮ ਲੋਧੀ ਤੇ ਦੌਲਤ ਖਾਂ ਲੋਧੀ
- ਬਾਬਰ ਕਿੱਥੋਂ ਦਾ ਸ਼ਾਸਕ ਸੀ? ਕਾਬਲ ਦਾ
- ਬਾਬਰ ਨੇ ਪੰਜਾਬ ਤੇ ਕਿੰਨੇ ਹਮਲੇ ਕੀਤੇ? 5
- ਬਾਬਰ ਨੇ ਪਹਿਲਾ ਹਮਲਾ ਕਿਹੜੇ ਵਰ੍ਹੇ ਕੀਤਾ? 1519 ਈ:
- ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਸੈਦਪੁਰ ਤੇ ਕੀਤੇ ਹਮਲੇ ਦੀ ਤੁਲਨਾ ਕਿਸ ਨਾਲ ਕੀਤੀ ਹੈ? ਪਾਪਾਂ ਜੀ ਜੰਝ
- ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਜੁਲਮਾਂ ਦਾ ਵਰਣਨ ਆਪਣੀ ਕਿਹੜੀ ਰਚਨਾ ਵਿੱਚ ਕੀਤਾ ਹੈ? ਬਾਬਰ ਵਾਣੀ
- ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ? 21 ਅਪ੍ਰੈਲ, 1526 ਈ:
- ਪਾਣੀਪਤ ਦੀ ਪਹਿਲੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ? ਬਾਬਰ ਅਤੇ ਇਬਰਾਹਿਮ ਲੋਧੀ
- ਪਾਣੀਪਤ ਦੀ ਪਹਿਲੀ ਲੜਾਈ ਵਿੱਚ ਕਿਸਦੀ ਜਿੱਤ ਹੋਈ? ਬਾਬਰ
- 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਵਿੱਚ ਵਿੱਦਿਆ ਦੇ ਦੋ ਮੁੱਖ ਕੇਂਦਰ ਕਿਹੜੇ ਸਨ? ਲਾਹੌਰ ਅਤੇ ਮੁਲਤਾਨ
- 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਧਰਮ ਕਿਹੜਾ ਸੀ? ਹਿੰਦੂ ਧਰਮ
- 16ਵੀਂ ਸਦੀ ਦੇ ਆਰੰਭ ਵਿੱਚ ਹਿੰਦੂ ਸਮਾਜ ਵਿੱਚ ਕਿੰਨੀਆਂ ਉਪ ਜਾਤੀਆਂ ਸਨ? 84
- ਪੰਜਾਬ ਨੂੰ ਭਾਰਤ ਦਾ ਅੰਨ ਭੰਡਾਰ ਕਿਉਂ ਕਿਹਾ ਜਾਂਦਾ ਸੀ? ਫਸਲਾਂ ਦੀ ਭਰਪੂਰ ਉਪਜ ਕਾਰਨ
- 16ਵੀਂ ਸਦੀ ਵਿੱਚ ਪੰਜਾਬ ਦਾ ਕਿਹੜਾ ਉਦਯੋਗ ਸਭ ਤੋਂ ਪ੍ਰਸਿੱਧ ਸੀ? ਕੱਪੜਾ ਉਦਯੋਗ
- ਹਿੰਦੂਆਂ ਦੀਆਂ ਕਿਹੜੀਆਂ ਜਾਤੀਆਂ ਵਪਾਰ ਦਾ ਕੰਮ ਕਰਦੀਆਂ ਸਨ? ਖੱਤਰੀ, ਬਾਣੀਏ, ਮਹਾਜਨ, ਸੂਦ, ਅਰੋੜੇ
- ਮੁਸਲਮਾਨਾਂ ਦੀਆਂ ਕਿਹੜੀਆਂ ਜਾਤੀਆਂ ਵਪਾਰ ਦਾ ਕੰਮ ਕਰਦੀਆਂ ਸਨ? ਬੋਹਰਾ ਅਤੇ ਖੋਜਾ
- ਜੋਗੀਆਂ ਦੀ ਮੁੱਖ ਸ਼ਾਖਾ ਨੂੰ ਕੀ ਕਿਹਾ ਜਾਂਦਾ ਸੀ? ਨਾਥਪੰਥੀ
- ਨਾਥਪੰਥੀ ਸ਼ਾਖਾ ਦੀ ਸਥਾਪਨਾ ਕਿਸਨੇ ਕੀਤੀ ਸੀ? ਗੋਰਖਨਾਥ ਨੇ
- ਜੋਗੀਆਂ ਦੇ ਪ੍ਰਸਿੱਧ ਕੇਂਦਰ ਦਾ ਨਾਂ ਕੀ ਸੀ? ਗੋਰਖਨਾਥ ਦਾ ਟਿੱਲਾ
- ਵੈਸ਼ਨਵ ਮਤ ਦੇ ਪੈਰੋਕਾਰ ਕਿਸਦੀ ਪੂਜਾ ਕਰਦੇ ਸਨ? ਭਗਵਾਨ ਵਿਸ਼ਨੂੰ ਅਤੇ ਉਸਦੇ ਅਵਤਾਰਾਂ ਦੀ
- ਪੁਰਾਣਾਂ ਵਿੱਚ ਭਗਵਾਨ ਵਿਸ਼ਨੂੰ ਦੇ ਕਿੰਨੇ ਅਵਤਾਰ ਦੱਸੇ ਗਏ ਹਨ? 24
- ਸ਼ਕਤੀ ਮਤ ਦੇ ਪੈਰੋਕਾਰ ਕਿਸਦੀ ਪੂਜਾ ਕਰਦੇ ਸਨ? ਦੇਵੀ ਦੁਰਗਾ, ਦੇਵੀ ਕਾਲੀ, ਵੈਸ਼ਣੋ ਦੇਵੀ, ਜਵਾਲਾਮੁਖੀ ਦੇਵੀ ਅਤੇ ਹੋਰ ਦੇਵੀਆਂ ਦੀ
- ਹਿੰਦੂ ਧਰਮ ਤੋਂ ਬਾਅਦ ਪੰਜਾਬ ਦਾ ਦੂਜਾ ਮੁੱਖ ਧਰਮ ਕਿਹੜਾ ਸੀ? ਇਸਲਾਮ
- ਇਸਲਾਮ ਦੀ ਸਥਾਪਨਾ ਕਿਸਨੇ ਕੀਤੀ ਸੀ? ਹਜ਼ਰਤ ਮੁਹੰਮਦ ਸਾਹਿਬ ਨੇ
- ਇਸਲਾਮ ਦੀ ਸਥਾਪਨਾ ਕਿੱਥੇ ਕੀਤੀ ਗਈ ਸੀ? ਮੱਕਾ ਵਿਖੇ
- ਇਸਲਾਮ ਦੀ ਸਥਾਪਨਾ ਕਦੋਂ ਕੀਤੀ ਗਈ? ਸੱਤਵੀਂ ਸਦੀ ਵਿੱਚ
- ਸੂਫ਼ੀ ਮਤ ਦੇ ਨੇਤਾਵਾਂ ਨੂੰ ਕੀ ਕਹਿੰਦੇ ਸਨ? ਸ਼ੇਖ ਜਾਂ ਪੀਰ
- ਸੂਫ਼ੀ ਮਤ ਦੇ ਨੇਤਾਵਾਂ ਨੇ ਕਿਹੜੀ ਪ੍ਰੰਪਰਾ ਚਲਾਈ? ਕੱਵਾਲੀ ਦੀ
- ਸੂਫ਼ੀਆਂ ਦੇ ਦੋ ਪ੍ਰਸਿੱਧ ਸਿਲਸਿਲਿਆਂ ਦੇ ਨਾਂ ਲਿਖੋ। ਚਿਸ਼ਤੀ ਅਤੇ ਸੁਹਰਾਵਰਦੀ
- ਚਿਸ਼ਤੀ ਸਿਲਸਿਲੇ ਦੀ ਨੀਂਹ ਕਿਸਨੇ ਰੱਖੀ? ਖ਼ਵਾਜ਼ਾ ਮੁਈਨੁਦੀਨ ਚਿਸ਼ਤੀ
- ਚਿਸ਼ਤੀ ਸਿਲਸਿਲੇ ਦੀ ਨੀਂਹ ਕਿੱਥੇ ਰੱਖੀ ਗਈ? ਅਜਮੇਰ
- ਚਿਸ਼ਤੀ ਸਿਲਸਿਲੇ ਦੇ ਪੰਜਾਬ ਵਿੱਚ ਸਭ ਤੋਂ ਪ੍ਰਸਿੱਧ ਪ੍ਰਚਾਰਕ ਕੌਣ ਸਨ? ਸ਼ੇਖ ਫ਼ਰੀਦ
- ਸੁਹਰਾਵਰਦੀ ਸਿਲਸਿਲੇ ਦੀ ਨੀਂਹ ਕਿੱਥੇ ਰੱਖੀ ਗਈ? ਮੁਲਤਾਨ ਵਿਖੇ
- ਸੁਹਰਾਵਰਦੀ ਸਿਲਸਿਲੇ ਦੀ ਨੀਂਹ ਕਿਸਨੇ ਰੱਖੀ? ਸ਼ੇਖ ਬਹਾਉੱਦੀਨ ਜ਼ਕਰੀਆ
- ਜੈਨ ਮਤ ਦੇ ਕਿੰਨੇ ਤੀਰਥਾਂਕਰ ਹੋਏ ਹਨ? 241`5