1857 ਦਾ ਵਿਦਰੋਹ: ਕਾਰਨ, ਵਿਸ਼ੇਸ਼ਤਾਵਾਂ, ਨਤੀਜੇ ਅਤੇ ਅਸਫ਼ਲਤਾ ਦੇ ਕਾਰਨ
1. | ਭਾਰਤੀਆਂ ਦੁਆਰਾ ਅੰਗਰੇਜਾਂ ਵਿਰੁੱਧ ਕੀਤਾ ਗਿਆ ਸਭ ਤੋਂ ਵੱਡਾ ਵਿਦਰੋਹ ਕਿਹੜਾ ਸੀ? | 1857 ਈ: ਦਾ ਵਿਦਰੋਹ |
2. | 1857 ਈ: ਦੇ ਵਿਦਰੋਹ ਨੂੰ ਹੋਰ ਕਿਹੜੇ ਨਾਵਾਂ ਨਾਲ ਜਾਣਿਆ ਜਾਂਦਾ ਹੈ? | ਪਹਿਲਾ ਸੁਤੰਤਰਤਾ ਸੰਗਰਾਮ, ਸੈਨਿਕ ਵਿਦਰੋਹ |
3. | 1857 ਈ: ਦਾ ਵਿਦਰੋਹ ਸਭ ਤੋਂ ਪਹਿਲਾਂ ਕਿਹੜੀ ਸੈਨਾ ਬਟਾਲੀਅਨ ਵਿੱਚ ਸ਼ੁਰੂ ਹੋਇਆ? | 19ਵੀਂ ਨੇਟਿਵ ਇਨਫੈਂਟਰੀ, ਬਹਿਰਾਮਪੁਰ |
4. | 1857 ਦੇ ਵਿਦਰੋਹ ਲਈ ਕਿਹੜੀ ਮਿਤੀ ਨਿਸਚਿਤ ਕੀਤੀ ਗਈ ਸੀ? | 31 ਮਈ 1857 ਈ: |
5. | 1857 ਦਾ ਵਿਦਰੋਹ ਕਦੋਂ ਸ਼ੁਰੂ ਹੋਇਆ? | 29 ਮਾਰਚ 1857 ਈ: |
6. | 1857 ਦਾ ਵਿਦਰੋਹ ਕਿੱਥੋਂ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ? | ਬੈਰਕਪੁਰ (ਕਲਕੱਤਾ) |
7. | ਮੇਰਠ ਛਾਉਣੀ ਵਿਖੇ ਭਾਰਤੀ ਸੈਨਿਕਾਂ ਨੇ ਵਿਦਰੋਹ ਕਦੋਂ ਸ਼ੁਰੂ ਕੀਤਾ? | 10 ਮਈ 1857 ਈ: |
8. | 1857 ਦੇ ਵਿਦਰੋਹ ਦਾ ਪਹਿਲਾ ਸ਼ਹੀਦ ਕੌਣ ਸੀ? | ਮੰਗਲ ਪਾਂਡੇ |
9. | ਮੰਗਲ ਪਾਂਡੇ ਕਿਸ ਸੈਨਾ ਟੁਕੜੀ ਦਾ ਮੁੱਖੀ ਸੀ? | 34 ਨੇਟਿਵ ਇਨਫੈਂਟਰੀ, ਬੈਰਕਪੁਰ |
10. | ਮੰਗਲ ਪਾਂਡੇ ਨੂੰ ਫਾਂਸੀ ਕਦੋਂ ਦਿੱਤੀ ਗਈ? | 8 ਅਪ੍ਰੈਲ 1857 |
11. | 1857 ਦੇ ਵਿਦਰੋਹ ਦਾ ਤਤਕਾਲੀ ਕਾਰਨ ਕੀ ਸੀ? | ਚਰਬੀ ਵਾਲੇ ਕਾਰਤੂਸ |
12. | ਈਸਟ ਇੰਡੀਆ ਕੰਪਨੀ ਦਾ ਰਾਜ ਕਦੋਂ ਖਤਮ ਹੋਇਆ? | 1858 ਈ: |
13. | ਮਹਾਰਾਣੀ ਵਿਕਟੋਰੀਆ ਦਾ ਘੋਸ਼ਣਾਪੱਤਰ ਕਦੋਂ ਪੜ੍ਹਿਆ ਗਿਆ? | 1 ਨਵੰਬਰ 1858 ਈ: |
14. | 1 ਨਵੰਬਰ 1858 ਨੂੰ ਭਾਰਤ ਕਿਸਦੇ ਅਧਿਕਾਰ ਅਧੀਨ ਆ ਗਿਆ? | ਮਹਾਰਾਣੀ ਵਿਕਟੋਰੀਆ ਦੇ |
15. | 1857 ਈ: ਦੇ ਵਿਦਰੋਹ ਨੂੰ ਪਹਿਲਾ ਸੁਤੰਤਰਤਾ ਸੰਗਰਾਮ ਕਿਸਨੇ ਕਿਹਾ? | ਵੀਰ ਦਾਮੋਦਰ ਸਾਵਰਕਰ ਨੇ |
16. | ਕਿਸ ਇਤਿਹਾਸਕਾਰ ਅਨੁਸਾਰ ‘1857 ਈ: ਦਾ ਸੰਗਰਾਮ ਨਾ ਤਾਂ ਪਹਿਲਾ ਸੀ, ਨਾ ਹੀ ਰਾਸ਼ਟਰੀ ਅਤੇ ਨਾ ਹੀ ਸੁੰਤਰਤਾ ਸੰਗਰਾਮ’? | ਆਰ ਸੀ ਮਜੂਮਦਾਰ |
17. | ਕ੍ਰਾਂਤੀਕਾਰੀਆਂ ਦੁਆਰਾ 1857 ਈ: ਦਾ ਵਿਦਰੋਹ ਸ਼ੁਰੂ ਕਰਨ ਲਈ ਕਿਹੜੀ ਮਿਤੀ ਨਿਸਚਿਤ ਕੀਤੀ ਗਈ ਸੀ? | 31 ਮਈ 1857 ਈ: |
18. | 1857 ਈ: ਤੋਂ ਪਹਿਲਾਂ ਭਾਰਤੀ ਸੈਨਿਕਾਂ ਨੂੰ ਕਿਸ ਅਹੁਦੇ ਤੱਕ ਸੀਮਤ ਰੱਖਿਆ ਜਾਂਦਾ ਸੀ? | ਸੂਬੇਦਾਰ |
19. | 1857 ਈ: ਦਾ ਵਿਦਰੋਹ ਮੇਰਠ ਵਿੱਚ ਕਦੋਂ ਸ਼ੁਰੂ ਹੋਇਆ? | 10 ਮਈ 1857 ਈ: |
20. | ਮੇਰਠ ਵਿੱਚ ਕਿੰਨੇ ਸੈਨਿਕਾਂ ਨੇ ਚਰਬੀ ਵਾਲੇ ਕਾਰਤੂਸ ਚਲਾਉਣ ਤੋਂ ਇਨਕਾਰ ਕੀਤਾ? | 90 |
21. | ਮੇਰਠ ਵਿੱਚ ਕਿਸ ਰੈਜੀਮੈਂਟ ਦੇ ਸੈਨਿਕਾਂ ਨੇ ਚਰਬੀ ਵਾਲੇ ਕਾਰਤੂਸ ਚਲਾਉਣ ਤੋਂ ਇਨਕਾਰ ਕੀਤਾ? | ਤੀਜੀ ਨੇਟਿਵ ਰੈਜੀਮੈਂਟ |
22. | ਕ੍ਰਾਂਤੀਕਾਰੀਆਂ ਨੇ ਆਪਣਾ ਨੇਤਾ ਕਿਸਨੂੰ ਘੋਸ਼ਿਤ ਕੀਤਾ? | ਬਹਾਦਰ ਸ਼ਾਹ ਜ਼ਫ਼ਰ ਨੂੰ |
23. | ਅੰਗਰੇਜਾਂ ਨੇ ਬਹਾਦਰ ਸ਼ਾਹ ਜਫ਼ਰ ਨੂੰ ਕੈਦ ਕਰਕੇ ਕਿੱਥੇ ਭੇਜਿਆ? | ਰੰਗੂਨ |
24. | ਕਾਨਪੁਰ ਵਿਖੇ ਵਿਦਰੋਹ ਦੀ ਅਗਵਾਈ ਕਿਸਨੇ ਕੀਤੀ? | ਨਾਨਾ ਸਾਹਿਬ ਨੇ |
25. | ਨਾਨਾ ਸਾਹਿਬ ਕਿਸਦਾ ਲੜਕਾ ਸੀ? | ਪੇਸ਼ਵਾ ਬਾਜੀ ਰਾਓ ਦੂਜੇ ਦਾ |
26. | ਨਾਨਾ ਸਾਹਿਬ ਅੰਗਰੇਜਾਂ ਖਿਲਾਫ਼ ਕਿਉਂ ਸੀ? | ਉਸਦੀ ਪੈਨਸ਼ਨ ਬੰਦ ਕਰ ਦਿੱਤੀ ਗਈ ਸੀ |
27. | ਲਖਨਊ ਨੂੰ ਕਿਸ ਦੋਸ਼ ਅਧੀਨ ਅੰਗਰੇਜੀ ਰਾਜ ਵਿੱਚ ਸ਼ਾਮਿਲ ਕੀਤਾ ਗਿਆ? | ਮਾੜੇ ਪ੍ਰਬੰਧ ਦਾ ਦੋਸ਼ ਲਗਾ ਕੇ |
28. | ਲਖਨਊ ਨੂੰ ਅੰਗਰੇਜੀ ਰਾਜ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ? | 1856 ਈ: |
29. | ਲਖਨਊ ਵਿਖੇ ਵਿਦਰੋਹ ਦੀ ਅਗਵਾਈ ਕਿਸਨੇ ਕੀਤੀ? | ਵਾਜ਼ਿਦ ਅਲੀ ਸ਼ਾਹ ਅਤੇ ਬੇਗ਼ਮ ਹਜਰਤ ਮਹੱਲ ਨੇ |
30. | ਲਾਰਡ ਡਲਹੌਜੀ ਨੇ ਅਵਧ ਰਾਜ ਕਿਸ ਕੋਲੋਂ ਪ੍ਰਾਪਤ ਕੀਤਾ? | ਵਾਜ਼ਿਦ ਅਲੀ ਸ਼ਾਹ |
31. | ਝਾਂਸੀ ਵਿਖੇ ਵਿਦਰੋਹ ਦੀ ਅਗਵਾਈ ਕਿਸਨੇ ਕੀਤੀ? | ਲਕਸ਼ਮੀ ਬਾਈ ਅਤੇ ਤਾਂਤੀਆ ਤੋਪੇ ਨੇ |
32. | ਝਾਂਸੀ ਨੂੰ ਕਿਸ ਨੀਤੀ ਅਧੀਨ ਅੰਗਰੇਜੀ ਰਾਜ ਵਿੱਚ ਸ਼ਾਮਿਲ ਕੀਤਾ ਗਿਆ? | ਲੈਪਸ ਦੀ ਨੀਤੀ ਅਧੀਨ |
33. | ਰਾਣੀ ਲਕਸ਼ਮੀ ਬਾਈ ਕਿਸ ਸਥਾਨ ਤੇ ਅੰਗਰੇਜਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋਈ? | ਗਵਾਲੀਅਰ |
34. | ਬਿਹਾਰ ਵਿੱਚ ਵਿਦਰੋਹ ਦਾ ਮੁੱਖ ਨੇਤਾ ਕੌਣ ਸੀ? | ਕੰਵਰ ਸਿੰਘ |
35. | ਬਖ਼ਤ ਖਾਂ ਨੇ ਕਿੱਥੇ ਵਿਦਰੋਹ ਦੀ ਅਗਵਾਈ ਕੀਤੀ? | ਦਿੱਲੀ |
36. | ਅਜ਼ੀਮਉੱਲਾ ਖਾਂ ਕਿਸ ਥਾਂ ਤੇ ਵਿਦਰੋਹ ਵਿੱਚ ਸ਼ਾਮਿਲ ਸੀ? | ਕਾਨਪੁਰ |
37. | ਬਰੇਲੀ ਵਿਖੇ ਵਿਦਰੋਹ ਦਾ ਨੇਤਾ ਕੌਣ ਸੀ? | ਖਾਨ ਬਹਾਦਰ ਖਾਨ |
38. | ਦਿੱਲੀ ਵਿਖੇ ਕਿਸ ਅੰਗਰੇਜ ਅਫ਼ਸਰ ਨੇ ਮੁਗ਼ਲ ਰਾਜਕੁਮਾਰਾਂ ਨੂੰ ਗੋਲੀ ਮਾਰੀ? | ਲੈਫਟੀਨੈਂਟ ਹਡਸਨ |
39. | ਕਾਨਪੁਰ ਵਿਖੇ ਵਿਦਰੋਹ ਨੂੰ ਕਿਸਨੇ ਦਬਾਇਆ? | ਕੋਲਿਨ ਕੈਂਪਬਲ |
40. | ਝਾਂਸੀ ਤੇ ਦੁਬਾਰਾ ਕਬਜਾ ਕਿਸਨੇ ਕੀਤਾ? | ਸਰ ਹਗ ਰੋਜ਼ ਨੇ |
41. | 1857 ਦੇ ਵਿਦਰੋਹ ਦੇ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ? | ਲਾਰਡ ਕੇਨਿੰਗ |
42. | ਇੰਗਲਿਸ਼ ਈਸਟ ਇੰਡੀਆ ਕੰਪਨੀ ਦਾ ਸ਼ਾਸਨ ਕਦੋਂ ਖਤਮ ਹੋਇਆ? | 1858 ਈ: |
43. | ਮਹਾਂਰਾਣੀ ਵਿਕਟੋਰੀਆ ਦਾ ਘੋਸ਼ਣਾ ਪੱਤਰ ਕਦੋਂ ਪੜ੍ਹਿਆ ਗਿਆ? | 1 ਨਵੰਬਰ 1858 |
44. | ਮਹਾਂਰਾਣੀ ਵਿਕਟੋਰੀਆ ਦਾ ਘੋਸ਼ਣਾ ਪੱਤਰ ਕਿਸਨੇ ਪੜ੍ਹਿਆ? | ਲਾਰਡ ਕੇਨਿੰਗ ਨੇ |
45. | ਮਹਾਰਾਣੀ ਵਿਕਟੋਰੀਆ ਦਾ ਘੋਸ਼ਣਾ ਪੱਤਰ ਕਿੱਥੇ ਪੜ੍ਹਿਆ ਗਿਆ? | ਕਲਕੱਤਾ ਦਰਬਾਰ ਵਿੱਚ |
46. | 1857-The Great Rebellion ਦਾ ਲੇਖਕ ਕੌਣ ਹੈ? | ਅਸ਼ੋਕ ਮਹਿਤਾ |
47. | ਸਰ ਹਗ਼ ਰੋਜ਼ ਨੇ ਕਿਸਨੂੰ ‘ਵਿਦਰੋਹ ਦਾ ਸਭ ਤੋਂ ਵਧੀਆ ਅਤੇ ਸਭ ਤੋਂ ਬਹਾਦਰ ਨੇਤਾ’ ਕਿਹਾ ਹੈ? | ਲਕਸ਼ਮੀ ਬਾਈ |
48. | ਕਿਸ ਸੁਤੰਤਰਤਾ ਸੰਗਰਾਮੀ ਦਾ ਅਸਲ ਨਾਂ ਗੋਵਿੰਦ ਢੋਂਡੂ ਪੰਤ ਸੀ? | ਨਾਨਾ ਸਾਹਿਬ ਦਾ |
49. | ਨਾਨਾ ਸਾਹਿਬ ਕਿਸਦਾ ਲੜਕਾ ਸੀ? | ਪੇਸ਼ਵਾ ਬਾਜੀ ਰਾਓ ਦੂਜੇ ਦਾ |
50. | 1857 ਦੇ ਵਿਦਰੋਹ ਤੋਂ ਫੌਰਨ ਬਾਅਦ ਬੰਗਾਲ ਵਿੱਚ ਕਿਹੜਾ ਵਿਦਰੋਹ ਸ਼ੁਰੁ ਹੋਇਆ? | ਨੀਲ ਕਿਸਾਨ ਵਿਦਰੋਹ |
51. | 1857 ਦਾ ਵਿਦਰੋਹ ਕਿਸ ਘਟਨਾ ਨਾਲ ਖਤਮ ਹੋਇਆ ਮੰਨਿਆ ਜਾਂਦਾ ਹੈ? | ਗਵਾਲੀਅਰ ਤੇ ਅੰਗਰੇਜਾਂ ਦਾ ਕਬਜਾ |
52. | ਅੰਗਰੇਜਾਂ ਖਿਲਾਫ਼ ਨਾਗਰਿਕ ਵਿਦਰੋਹ ਸਭ ਤੋਂ ਪਹਿਲਾਂ ਕਿਹੜੇ ਰਾਜਾਂ ਵਿੱਚ ਸ਼ੁਰੂ ਹੋਏ? | ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ |